ਨਵਾਂ ਸ਼ਹਿਰ, 23 ਅਪ੍ਰੈਲ :- ਜ਼ਿਲ੍ਹਾਂ ਕੋਰਟ ਕੰਪਲੈਕਸ, ਸ਼ਹੀਦ ਭਗਤ ਸਿੰਘ ਨਗਰ ਵਿਖੇ ਸ੍ਰੀਮਤੀ ਪ੍ਰਿਆ ਸੂਦ ਵੱਲੋ ਬਤੌਰ ਜ਼ਿਲ੍ਹਾਂ ਅਤੇ ਸੈਸ਼ਨ ਜੱਜ, ਸਹੀਦ ਭਗਤ ਸਿੰਘ ਨਗਰ ਦਾ ਚਾਰਜ ਸੰਭਾਲਿਆ । ਇਸ ਤੋਂ ਪਹਿਲਾ ਉਹ ਬਤੌਰ ਜ਼ਿਲ੍ਹਾਂ ਅਤੇ ਸੈਸ਼ਨ ਜੱਜ, ਤਰਨ ਤਾਰਨ ਵਿਖੇ ਆਪਣੀਆ ਸੇਵਾਵਾਂ ਨਿਵਾ ਚੁੱਕੇ ਹਨ । ਇਹਨਾਂ ਵੱਲੋ ਨਵਾਸ਼ਹਿਰ ਵਿਖੇ ਤਾਇਨਾਤ ਸਾਰੇ ਜੂਡੀਸ਼ੀਅਲ ਅਧਿਕਾਰੀਆ ਨਾਲ ਮੀਟਿੰਗ ਕੀਤੀ ਗਈ ਅਤੇ ਨਿਰਦੇਸ਼ ਦਿੱਤੇ ਗਏ ਕਿ ਜਿਆਦਾਂ ਸਮੇ ਤੋਂ ਪਏ ਪੈਡਿੰਗ ਕੇਸਾਂ ਦਾ ਮਾਣਯੋਗ ਅਦਾਲਤਾਂ ਵੱਲੋ ਨਿਪਟਾਰਾ ਜਲਦੀ ਕੀਤਾ ਜਾਵੇ । ਇਹਨਾਂ ਵੱਲੋ ਨਵੀ ਬਣੀ ਕੋਰਟ ਕੰਪਲੈਕਸ ਅਤੇ ਏ.ਡੀ.ਆਰ ਸੈਂਟਰ ਸਹੀਦ ਭਗਤ ਸਿੰਘ ਨਗਰ ਦੀ ਵੀ ਚੈਕਿੰਗ ਕੀਤੀ ਗਈ ਇਸ ਮੌਕੇ ਚੇਅਰਮੈਨ ਸਥਾਈ ਲੋਕ ਅਦਾਲਤ (ਜਨ-ਉਪਯੋਗੀ ਸੇਵਾਵਾਂ) ਸ਼੍ਰੀ ਅਸ਼ੋਕ ਕਪੂਰ, ਵਧੀਕ ਜ਼ਿਲ੍ਹਾਂ ਤੇ ਸ਼ੈਸਨ ਜੱਜ-1 ਕਰੂਨੇਸ਼ ਕੁਮਾਰ, ਸਿਵਲ ਜੱਜ (ਸੀਨੀਅਰ ਡੀਵੀਜ਼ਨ)ਮੈਡਮ ਪਰਮਿੰਦਰ ਕੌਰ, ਸੀ.ਜੇ.ਐਮ -ਕਮ -ਸਕੱਤਰ ਸ.ਕਮਲਦੀਪ ਸਿੰਘ ਧਾਲੀਵਾਲ, ਚੀਫ ਜੂਡੀਸ਼ੀਅਲ ਮੈਜਿਸਟ੍ਰੇਟ ਜਗਬੀਰ ਸਿੰਘ ਮਹਿੰਦੀਰੱਤਾ, ਵਧੀਕ ਸਿਵਲ ਜੱਜ (ਸੀਨੀਅਰ ਡੀਵੀਜਨ) ਕੋਂਪਲ ਧੰਜਲ, ਸਿਵਲ ਜੱਜ (ਜੂਨੀਅਰ ਡੀਵੀਜਨ) ਮੋਨਿਕਾ ਚੌਹਾਨ, ਸਿਵਲ ਜੱਜ (ਜੂਨੀਅਰ ਡੀਵੀਜਨ) ਸਰਵੇਸ਼ ਸਿੰਘ, ਅਤੇ ਸਬ-ਡਵੀਜ਼ਨਲ ਜੂਡੀਸ਼ੀਅਲ ਮੈਜ੍ਰਿਸਟਰੇਟ ਬਲਾਚੌਰ ਸੁਖਵਿੰਦਰ ਸਿੰਘ ਅਤੇ ਸਿਵਲ ਜੱਜ (ਜੂਨੀਅਰ ਡੀਵੀਜਨ) ਸਬ-ਡਵੀਜ਼ਨ, ਬਲਾਚੌਰ ਮਿਸ ਪਪਨੀਤ ਅਤੇ ਪ੍ਰਧਾਨ ਬਾਰ ਐਸੋਸ਼ੀਅਨ ਸ਼ਮਸੇਰ ਸਿੰਘ ਝਿੱਕਾ ਅਤੇ ਸਮੂਹ ਵਕੀਲ ਸਹਿਬਾਨ ਹਾਜ਼ਰ ਸਨ ।