ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦਾ 40ਵਾਂ ਸਥਾਪਨਾ ਦਿਵਸ 17 ਅਪ੍ਰੈਲ ਨੂੰ

ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦਾ 40ਵਾਂ ਸਥਾਪਨਾ ਦਿਵਸ 17 ਅਪ੍ਰੈਲ ਨੂੰ

ਢਾਹਾਂ ਕਲੇਰਾਂ ਆਸ ਅਤੇ ਰੋਗ ਨਿਵਾਰਨ ਦਾ ਮੁਜੱਸਮਾਂ ਬਣਿਆਂ - ਕੁਲਵਿੰਦਰ ਸਿੰਘ ਢਾਹਾਂ

ਬੰਗਾ 2 ਅਪ੍ਰੈਲ ( ) ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦਾ 40 ਵਾਂ ਸਥਾਪਨਾ ਦਿਵਸ 17 ਅਪ੍ਰੈਲ ਨੂੰ ਮਨਾਇਆ ਜਾ ਰਿਹਾ ਹੈ । ਜਿਸ ਵਿੱਚ ਪੰਜਾਬ ਦੀਆਂ ਨਾਮਵਰ ਸਖ਼ਸੀਅਤਾਂ ਹਸਪਤਾਲ ਦੀਆਂ ਸੇਵਾਵਾਂ ਬਾਰੇ ਆਪਣੇ ਵਿਚਾਰ ਰੱਖਣਗੀਆਂ ਅਤੇ ਹਸਪਤਾਲ ਦੀ ਸਥਾਪਨਾ, ਮਿਸ਼ਨ, ਉਦੇਸ਼ ਸਬੰਧੀ ਪੇਸ਼ਕਾਰੀਆਂ ਹੋਣਗੀਆਂ। ਇਹ ਜਾਣਕਾਰੀ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਦੇ ਪ੍ਰਧਾਨ ਡਾ. ਕੁਲਵਿੰਦਰ ਸਿੰਘ ਢਾਹਾਂ ਵੱਲੋਂ ਸਾਂਝੀ ਕੀਤੀ ਗਈ । ਇਸ ਸਬੰਧੀ ਟਰੱਸਟ ਦਫ਼ਤਰ ਵਿਖੇ ਉਹਨਾਂ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਢਾਹਾਂ ਕਲੇਰਾਂ ਦੀ ਧਰਤੀ ਆਸ ਅਤੇ ਰੋਗ ਨਿਵਾਰਨ ਦਾ ਮੁਜੱਸਮੇਂ ਵਜੋਂ ਪਛਾਣ ਬਣਾ ਚੁੱਕੀ ਹੈ।
      ਉਹਨਾਂ ਇਹ ਮੁਕਾਮ ਹਾਸਲ ਕਰਨ ਲਈ ਹਸਪਤਾਲ ਨਾਲ ਜੁੜੇ ਸਮੂਹ ਦਾਨੀਆਂ ਅਤੇ ਸ਼ੁੱਭ ਚਿੰਤਕਾਂ ਦਾ ਧੰਨਵਾਦ ਕੀਤਾ । ਉਹਨਾਂ ਕਿਹਾ ਕਿ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਨੇ ਪੇਂਡੂ ਖਿੱਤੇ ਵਿੱਚ ਰਿਆਇਤੀ ਦਰਾਂ 'ਤੇ ਸਿਹਤ ਸਹੂਲਤਾਂ ਦਿੰਦਿਆਂ 40 ਸਾਲ ਦਾ ਸਫ਼ਲ ਸਫ਼ਰ ਤਹਿ ਕੀਤਾ ਹੈ । ਇਸ ਮੌਕੇ ਇਹ ਵੀ ਜਾਣਕਾਰੀ ਸਾਂਝੀ ਕੀਤੀ ਗਈ ਕਿ ਇਸ ਸਥਾਪਨਾ ਦਿਵਸ ਸਮਾਗਮ ਵਿੱਚ ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਣਗੇ, ਜਦੋਂ ਕਿ ਹਲਕਾ ਵਿਧਾਇਕ ਡਾ. ਸੁਖਵਿੰਦਰ ਕੁਮਾਰ ਸੁੱਖੀ, ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸਾਬਕਾ ਚੇਅਰਪਰਸਨ ਡਾ. ਤੇਜਿੰਦਰ ਕੌਰ ਧਾਲੀਵਾਲ, ਖ਼ਾਲਸਾ ਕਾਲਜ ਅੰਮ੍ਰਿਤਸਰ ਦੇ ਪ੍ਰਿੰਸੀਪਲ ਡਾ. ਮਹਿਲ ਸਿੰਘ ਵਿਸ਼ੇਸ਼ ਮਹਿਮਾਨ ਹੋਣਗੇ।
     ਇਸ ਮੌਕੇ ਟਰੱਸਟ ਦੇ ਸਕੱਤਰ ਅਮਰਜੀਤ ਸਿੰਘ ਕਲੇਰਾਂ ਤੋਂ ਇਲਾਵਾ ਸਥਾਪਨਾ ਦਿਵਸ ਵੀ ਪ੍ਰਬੰਧਕੀ ਟੀਮ ਦੇ ਨੁਮਾਇੰਦੇ ਸਿੱਖਿਆ ਸ਼ਾਸ਼ਤਰੀ ਪ੍ਰੋ. ਹਰਬੰਸ ਸਿੰਘ ਬੋਲੀਨਾ, ਜੱਥੇਦਾਰ ਸਤਨਾਮ ਸਿੰਘ ਲਾਦੀਆਂ, ਭਾਈ ਜੋਗਾ ਸਿੰਘ, ਵਾਇਸ ਪ੍ਰਿੰਸੀਪਲ ਰਮਨਦੀਪ ਕੌਰ, ਦਫਤਰ ਸੁਪਰਡੈਂਟ ਮਹਿੰਦਰਪਾਲ ਸਿੰਘ, ਪੀ ਆਰ ਓ ਰੁਪਿੰਦਰ ਸਿੰਘ ਸੰਧੂ, ਸੁਰਜੀਤ ਮਜਾਰੀ ਅਤੇ ਜੋਤੀ ਭਾਟੀਆ ਵੀ ਸ਼ਾਮਲ ਸਨ । ਸਮਾਗਮ ਵਿੱਚ ਧਾਰਮਿਕ, ਵਿੱਦਿਅਕ, ਸਮਾਜਿਕ, ਸਾਹਿਤਕ, ਖੇਡ ਅਤੇ ਹੋਰ ਸੰਸਥਾਵਾਂ ਦੇ ਨੁਮਾਇੰਦਿਆਂ ਦੀ ਸ਼ਮੂਲੀਅਤ ਲਈ ਸੱਦਾ ਪੱਤਰ ਭੇਜੇ ਜਾ ਰਹੇ ਹਨ ।
ਕੈਪਸ਼ਨ :- ਸਥਾਪਨਾ ਦਿਵਸ ਸਬੰਧੀ ਜਾਣਕਾਰੀ ਸਾਂਝੀ ਕਰਨ ਸਮੇਂ ਪ੍ਰਧਾਨ ਡਾ. ਕੁਲਵਿੰਦਰ ਸਿੰਘ ਢਾਹਾਂ ਤੇ ਹੋਰ ।