Fwd:

ਅੱਛੇ ਦਿਨਾਂ ਲਈ ਭਾਜਪਾ ਨਹੀਂ ਕਾਂਗਰਸ ਦੀ ਸਰਕਾਰ ਲਿਆਉਣ ਦੀ ਜਰੂਰਤ - ਗੁਰਜੀਤ ਔਜਲਾ
 ਅੰਮ੍ਰਿਤਸਰ 23 ਅਪ੍ਰੈਲ: ਭਾਰਤੀ ਜਨਤਾ ਪਾਰਟੀ ਦੀ ਸਰਕਾਰ ਸ੍ਰੀ ਨਰਿੰਦਰ ਮੋਦੀ ਵੱਲੋਂ ਲੋਕਾਂ ਨੂੰ ਕਈ ਤਰ੍ਹਾਂ ਦੇ ਝੂਠੇ ਅਤੇ ਲੁਭਾਵਣੇ ਸਬਜ਼ਬਾਗ ਵਿਖਾ ਕੇ ਸਤਾ ਤੇ ਕਾਬਜ ਹੋਈ ਸੀ। ਉਨ੍ਹਾਂ ਵੱਲੋਂ ਦਿਤਾ ਗਿਆ ਅੱਛੇ ਦਿਨ ਆਨੇ ਵਾਲੇ ਹੈਂ ਦਾ ਨਾਅਰਾ ਬਿਲਕੁਲ ਝੂਠਾ ਸਾਬਤ ਹੋਇਆ ਹੈ। ਹਕੀਕਤ ਇਹ ਹੈ ਕਿ ਲੋਕਾਂ ਦੇ ਅੱਛੇ ਦਿਨ ਸਿਰਫ ਕਾਂਗਰਸ ਦੇ ਰਾਜ ਵਿੱਚ ਹੀ ਆ ਸਕਦੇ ਹਨ ਜਿਸ ਲਈ ਦੇਸ਼ ਵਿੱਚ ਕਾਂਗਰਸ ਦੀ ਸਰਕਾਰ ਲਿਆਉਣਾ ਬਹੁਤ ਜਰੂਰੀ ਹੈ। ਇਸ ਗੱਲ ਦਾ ਪ੍ਰਗਟਾਵਾ ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਕਾਂਗਰਸ ਦੇ ਉਮੀਦਵਾਰ ਸ੍ਰੀ ਗੁਰਜੀਤ ਸਿੰਘ ਔਜਲਾ ਨੇ ਅੱਜ ਆਪਣੇ ਗ੍ਰਹਿ ਗੱਲਬਾਤ ਕਰਦਿਆਂ ਕੁਝ ਚੋਣਵੇਂ ਪੱਤਰਕਾਰਾਂ ਨਾਲ ਕੀਤਾ। 
ਉਹਨਾਂ ਕਿਹਾ ਕਿ 30 ਰੁਪਏ ਪ੍ਰਤੀ ਲਿਟਰ ਪੈਟਰੋਲ ਦੀਆਂ ਗੱਲਾਂ ਕਰਨ ਵਾਲਿਆਂ ਦੇ ਚਿਹਰਿਆਂ ਤੋਂ ਨਕਾਬ ਉਤਰ ਚੁੱਕਾ ਹੈ ਅਤੇ ਉਹਨਾਂ ਦਾ ਅਸਲੀ ਚਿਹਰਾ ਨੰਗਾ ਹੋ ਚੁੱਕਾ ਹੈ। ਲੋਕ ਭਲੀ ਪ੍ਰਕਾਰ ਜਾਣਦੇ ਹਨ ਕਿ 2014 ਤੋਂ ਪਹਿਲਾਂ ਸ੍ਰੀ ਮਨਮੋਹਨ ਸਿੰਘ ਦੀ ਕਾਂਗਰਸੀ ਸਰਕਾਰ ਸਮੇਂ ਪੈਟਰੋਲ 60 ਅਤੇ ਗੈਸ ਸਿਲੰਡਰ 400 ਰੁਪਏ ਨੂੰ ਮਿਲਦਾ ਸੀ ਜੋ ਹੁਣ 1000 ਤੋਂ ਉੱਪਰ ਅਤੇ ਪੈਟਰੋਲ 100 ਤੋਂ ਪਾਰ  ਵਿਕ ਰਿਹਾ ਹੈ। ਪੱਤਰਕਾਰਾਂ ਅਤੇ ਬੁੱਧੀਜੀਵੀਆਂ ਨੂੰ ਝੂਠੇ ਕੇਸਾਂ ਵਿੱਚ ਫਸਾਇਆ ਜਾ ਰਿਹਾ ਹੈ। ਫਿਰਕੂ ਵੰਡੀਆਂ ਪਾਈਆਂ ਜਾ ਰਹੀਆਂ ਹਨ। ਕਿਸਾਨ ਇਕ ਸਾਲ ਤੋਂ ਵੱਧ ਸਮੇਂ ਲਈ ਦਿੱਲੀ ਬਾਰਡਰਾਂ ਤੇ ਡੇਰੇ ਲਾਈ ਬੈਠੇ ਰਹੇ। ਕਿਸਾਨਾਂ ਦੇ ਦਬਾਅ ਅੱਗੇ ਝੁਕਦਿਆਂ ਉਸ ਸਮੇਂ ਅਚਾਨਕ ਕਾਨੂੰਨ ਵਾਪਸ ਲੈਣ ਦਾ ਐਲਾਨ ਕਰਕੇ ਸੰਘਰਸ਼ ਰੁਕਵਾਇਆ ਪਰ ਨੋਟੀਫਿਕੇਸ਼ਨ ਹਾਲਾਂ ਤੱਕ ਵੀ ਜਾਰੀ ਨਹੀਂ ਕੀਤਾ ਗਿਆ, ਜਿਸ ਤੇ ਕਿਸਾਨਾਂ ਨੂੰ ਮੁੜ ਸੰਘਰਸ਼ ਸ਼ੁਰੂ ਕਰਨਾ ਪਿਆ। ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਜਿਸ ਨੂੰ ਲੋਕਾਂ ਨੇ ਬੜੇ ਚਾਅ ਨਾਲ ਵੋਟਾਂ ਪਾ ਕੇ ਜਤਾਇਆ ਸੀ ਵੀ ਲੋਕਾਂ ਦੀਆਂ ਆਸਾਂ ਤੇ ਖਰੀ ਨਹੀਂ ਉਤਰ ਸਕੀ। ਉਸਦੇ ਦੋ ਸਾਲ ਦੇ ਰਾਜ ਵਿੱਚ ਵੀ ਨਸ਼ਾ ਨਹੀਂ  ਰੁਕ ਸਕਿਆ। ਕਰੱਪਸ਼ਨ ਦਾ ਵੀ ਪੂਰੀ ਤਰਾਂ ਬੋਲ ਬਾਲਾ ਹੈ। ਉਹਨਾਂ ਦੇਸ਼ ਦੇ ਸੁਨਹਿਰੀ ਭਵਿੱਖ  ਲਈ ਕਾਂਗਰਸ ਪਾਰਟੀ ਨੂੰ ਵੋਟਾਂ ਪਾਉਣ ਦੀ ਅਪੀਲ  ਕੀਤੀ। ਇਸ ਸਮੇਂ ਸਾਬਕਾ ਐਮ.ਐਲ.ਏ. ਜੁਗਲ ਕਿਸ਼ੋਰ ਸ਼ਰਮਾ, ਸੁਖਰਾਜ ਰੰਧਾਵਾ, ਹਰਪਨ ਔਜਲਾ, ਭਿੰਦਰਪਾਲ ਸਿੰਘ, ਪਵਨ ਕੁਮਾਰ ਰੱਖੜਾ, ਧਰਮਪਾਲ ਲਾਡੀ, ਮਨਦੀਪ ਮਹਿਲਾਂ ਵਾਲਾ, ਹੈਪੀ ਸਰਪੰਚ ਗੁੱਝਾਪੀਰ, ਸੋਨੂ ਜੰਡਿਆਲਾ, ਗੁਰਮੇਜ ਪ੍ਰਧਾਨ ਜੇਠੂਵਾਲ, ਪ੍ਰਗਟ ਸਰਾਏ, ਸੋਨੂ ਰਾਣੀਆ, ਲਾਲੀ ਮੀਰਾਂਕੋਟ, ਬਾਬਾ ਕਿੰਦਰ, ਅਸ਼ੋਕ ਕੁਮਾਰ, ਦੀਪੂ ਭਲਵਾਨ ਪਾਰਟੀ ਆਗੂ ਅਤੇ ਵਰਕਰਜ ਹਾਜ਼ਰ ਸਨ।
ਆਮ ਆਦਮੀ ਪਾਰਟੀ ਛੱਡ ਕੇ ਕਾਂਗਰਸ ਵਿੱਚ ਸ਼ਾਮਲ
ਆਮ ਆਦਮੀ ਪਾਰਟੀ ਨੂੰ ਝਟਕਾ ਦਿੰਦਿਆਂ ਆਮ ਆਦਮੀ ਪਾਰਟੀ ਦੇ ਕੁਝ ਵਰਕਰ ਪਾਰਟੀ ਨੂੰ ਛੱਡ ਕੇ ਕਾਂਗਰਸ ਵਿੱਚ ਸ਼ਾਮਲ ਹੋ ਗਏ ਹਨ। ਸ਼ਾਮਿਲ ਹੋਣ ਵਾਲਿਆਂ ਵਿੱਚ ਬਿਕਰਮ ਗਿੱਲ, ਪ੍ਰਤਾਪ ਰਾਮਗੜੀਆ, ਕਰਨ ਲੋਧੀ ( ਸਾਰੇ ਪਿੰਡ ਜਗਦੇਵ ਕਲਾ ) ਰਣਜੀਤ ਗਿੱਲ, ਪ੍ਰਤਾਪ ਗਿੱਲ, ਕਰਨ ਸੰਧੂ, ਲਵ ਸੰਧੂ ( ਸਾਰੇ ਰਾਜਾ ਸਾਂਸੀ ) ਵਿਸ਼ਾਲ ਸ਼ਾਹ ਖਤਰਾਏ ਅਤੇ ਅਰਸ਼ ਖਾਨੋਵਾਲ ਮਨਦੀਪ ਮਹਿਲਾਂ ਵਾਲਾ ਦੀ ਅਗਵਾਈ ਵਿੱਚ ਕਾਂਗਰਸ ਵਿੱਚ ਸ਼ਾਮਿਲ ਹੋਏ ਹਨ। ਉਕਤ ਸਾਰਿਆਂ ਨੂੰ ਸ੍ਰੀ ਗੁਰਜੀਤ ਔਜਲਾ ਨੇ ਪਾਰਟੀ ਦਫਤਰ ਵਿੱਚ ਪਾਰਟੀ ਦੇ ਮਫਲਰ ਪਾ ਕੇ ਸ਼ਾਮਿਲ ਕੀਤਾ। ਪਾਰਟੀ ਵਿੱਚ ਸ਼ਾਮਲ ਹੋਣ ਉਪਰੰਤ ਇਹਨਾਂ ਦੱਸਿਆ ਕਿ ਉਹ ਸਾਰੇ ਕਾਂਗਰਸ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਪਾਰਟੀ ਵਿੱਚ ਸ਼ਾਮਿਲ ਹੋਏ ਹਨ। ਉਨਾਂ ਸ੍ਰੀ ਗੁਰਜੀਤ ਔਜਲਾ ਨੂੰ ਯਕੀਨ ਦਵਾਇਆ ਕਿ ਉਹ ਪਾਰਟੀ ਲਈ ਸਿਰ ਤੋੜ ਮਿਹਨਤ ਕਰਨਗੇ ਅਤੇ ਉਹਨਾਂ ਨੂੰ ਵੱਡੀ ਲੀਡ ਨਾਲ ਜਿਤਾਉਣਗੇ।