Fwd: ਸਵੀਪ ਗਤੀਵਿਧੀਆਂ ਅਧੀਨ ਉਦਯੋਗਿਕ ਕੇਂਦਰ (ਵੁਮੈਨ) ਨਵਾਂਸ਼ਹਿਰ ਵਿਖੇ ਕਰਵਾਏ ਗਏ ਰੰਗੋਲੀ ਅਤੇ ਚਾਰਟ ਮੇਕਿੰਗ ਮੁਕਾਬਲੇ

 
 ਸਵੀਪ ਗਤੀਵਿਧੀਆਂ ਅਧੀਨ ਉਦਯੋਗਿਕ ਕੇਂਦਰ (ਵੁਮੈਨ) ਨਵਾਂਸ਼ਹਿਰ ਵਿਖੇ ਕਰਵਾਏ ਗਏ ਰੰਗੋਲੀ ਅਤੇ ਚਾਰਟ ਮੇਕਿੰਗ ਮੁਕਾਬਲੇ

ਨਵਾਂਸ਼ਹਿਰ, 25 ਅਪ੍ਰੈਲ  -   ਮੁੱਖ ਚੋਣ ਅਫਸਰ ਪੰਜਾਬ ਦੀਆਂ ਹਦਾਇਤਾਂ ਅਤੇ ਡਿਪਟੀ ਕਮਿਸ਼ਨਰ ਕਮ ਜਿਲ੍ਹਾ ਚੋਣ ਅਫਸਰ ਨਵਜੋਤ ਪਾਲ ਸਿੰਘ ਰੰਧਾਵਾ ਦੇ ਹੁਕਮਾਂ ਅਤੇ ਰਾਜੀਵ ਵਰਮਾ ਐਡੀਸ਼ਨਲ ਡਿਪਟੀ ਕਮਿਸ਼ਨਰ-ਕਮ- ਨੋਡਲ ਅਫਸਰ ਸਵੀਪ ਦੇ ਨਿਰਦੇਸ਼ਾਂ ਅਨੁਸਾਰ ਲੋਕ ਸਭਾ ਚੋਣਾਂ 2024 ਨੂੰ ਮੁੱਖ ਰੱਖਦੇ ਹੋਏ  ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਸਰਕਾਰੀ ਉਯੋਗਿਕ ਕੇਂਦਰ ਨਵਾਂਸ਼ਹਿਰ (ਵੁਮੈੱਨ) ਦੇ ਪ੍ਰਿੰਸੀਪਲ ਮੈਡਮ ਨੀਲਮ ਰਾਣੀ  ਦੀ ਅਗਵਾਈ  ਹੇਠ ਸਵੀਪ ਗਤੀਵਿਧੀਆਂ ਅਧੀਨ  ਵੋਟਰ ਜਾਗਰੂਕਤਾ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਵਿਦਿਆਰਥਣਾਂ ਦੁਆਰਾ ਵੋਟਾਂ ਪ੍ਰਤੀ ਜਾਗਰੂਕਤਾ ਸੰਬੰਧੀ ਰੰਗੋਲੀ ਬਣਾਈ ਗਈ ਅਤੇ ਵਿਦਿਆਰਥਣਾਂ ਦੇ ਸਲੋਗਨ ਰਾਇਟਿੰਗ ਅਤੇ ਪੋਸਟਰ ਮੇਕਿੰਗ ਮੁਕਾਬਲੇ ਕਰਵਾਏ ਗਏ। ਇਸ ਮੌਕੇ ਤੇ ਸਵੀਪ ਦੇ ਨੋਡਲ ਅਫਸਰ ਸਤਨਾਮ ਸਿੰਘ ਦੁਆਰਾ ਵਿਦਿਆਰਥੀਆਂ ਨੂੰ "ਇਸ ਬਾਰ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ, ਪਝੱਤਰ ਪਾਰ" ਮਿਸ਼ਨ ਤੇ ਕੰਮ ਕਰਨ ਲਈ ਕਿਹਾ। ਉਨ੍ਹਾਂ ਕਿਹਾ ਕਿ ਹਰ ਵੋਟਰ ਆਪਣੀ ਵੋਟ ਜਰੂਰ ਪਾਵੇ ਅਤੇ ਆਪਣੇ ਪਰਿਵਾਰ, ਆਂਢ-ਗੁਆਂਢ , ਮਿੱਤਰ, ਰਿਸ਼ਤੇਦਾਰ ਆਦਿ ਨੂੰ ਵੀ ਵੋਟ ਪਾਉਣ ਲਈ ਪ੍ਰਰਿਤ ਕਰੇ। ਉਨ੍ਹਾਂ ਕਿਹਾ ਕਿ ਹਰ ਵੋਟਰ ਵੀ ਵੀ ਪੈਟ ਮਸ਼ੀਨ ਤੇ ਆਪਣੀ ਪਾਈ ਹੋਈ ਵੋਟ ਨੂੰ ਤਸਦੀਕ ਵੀ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਜਿਹੜੀਆਂ ਵਿਦਿਆਰਥਣਾਂ ਦੀ ਉਮਰ ਪਹਿਲੀ ਅਪ੍ਰੈਲ 2024 ਨੂੰ ਅਠਾਰਾਂ ਸਾਲ ਦੀ ਹੋ ਚੁੱਕੀ ਹੈ ਉਹ ਆਪਣੀ ਵੋਟ ਆਨਲਾਈਨ ਜਾਂ ਬੂਥ ਲੈਵਲ ਅਫਸਰ ਕੋਲ ਜਾ ਕੇ ਜਰੂਰ ਅਪਲਾਈ ਕਰਨ ਤਾਂ ਕਿ ਦੁਨੀਆਂ ਦੇ ਸਭ ਤੋਂ ਵੱਡੇ ਲੋਕਤੰਤਰ ਦੇ ਮਹਾਂਉਤਸਵ ਵਿੱਚ ਭਾਗ ਲੈ ਸਕਣ। ਇਸ ਮੌਕੇ ਹਰਦੀਪ ਕੌਰਨੇ  ਬੂਥ ਪੱਧਰ ਤੇ ਮਿਲਣ ਵਾਲੀਆਂ ਸਹੂਲਤਾਂ ਤੇ ਚਾਨਣਾ ਪਾਇਆ ਜਿਵੇਂ ਕੇ ਵਿਕਲਾਂਗ ਵੋਟਰਾਂ ਲਈ ਵੀਲ੍ਹ ਚੇਅਰ, ਰੈਂਪ, ਬਰੇਲ ਲਿੱਪੀ, ਪਿੱਕ ਐਂਡ ਡਰਾਪ ਸੁਵਿਧਾ, ਬੱਚਿਆਂ ਵਾਸਤੇ ਕਰੈੱਚ ਆਦਿ। ਉਯੋਗਿਕ ਕੇਂਦਰ ਨਵਾਂਸ਼ਹਿਰ (ਵੁਮੈੱਨ) ਦੇ ਪ੍ਰਿੰਸੀਪਲ ਮੈਡਮ ਨੀਲਮ ਰਾਣੀ ਦੁਆਰਾ ਸਤਨਾਮ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਦਾ ਧੰਨਵਾਦ ਕੀਤਾ ਗਿਆ ਅਤੇ ਵਿਦਿਆਰਥਣਾਂ ਨੂੰ ਕਿਹਾ ਕਿ ਇਸ ਵਾਰ "ਚੋਣਾਂ ਦਾ ਪਰਵ-ਦੇਸ਼ ਦਾ ਗਰਵ" ਲੋਕ ਸਭਾ ਚੋਣਾਂ ਵਿੱਚ ਆਓ ਅਸੀਂ ਸਾਰੇ ਆਪਣਾ ਬਣਦਾ ਯੋਗਦਾਨ ਪਾਈਏ। ਇਸ ਮੌਕੇ ਇਲਕਟੋਰਲ ਲਿਟਰੇਸੀ ਕਲੱਬ ਦੇ ਨੋਡਲ ਅਫਸਰ ਮੈਡਮ ਪ੍ਰੀਆ, ਰਣਜੀਤ ਕੌਰ,ਅਮਨਦੀਪ ਕੌਰ, ਸਰਬਜੀਤ ਕੌਰ, ਅੰਜਨਾ, ਦਿਲਜੋਵਨ ਸਿੰਘ ਆਦਿ ਹਾਜ਼ਰ ਸਨ।