Fwd: 33 ਸਾਲ 8 ਮਹੀਨੇ ਦੀ ਸ਼ਾਨਦਾਰ ਸੇਵਾ ਨਿਭਾਉਣ ਬਾਅਦ ਵਧੀਕ ਡਾਇਰੈਕਟਰ ਜਨਰਲ ਆਫ਼ ਪੁਲਿਸ ਦੇ ਅਹੁਦੇ ਤੋਂ ਸੇਵਾ ਮੁਕਤ ਹੋਏ ਮੁਖਵਿੰਦਰ ਸਿੰਘ ਛੀਨਾ

33 ਸਾਲ 8 ਮਹੀਨੇ ਦੀ ਸ਼ਾਨਦਾਰ ਸੇਵਾ ਨਿਭਾਉਣ ਬਾਅਦ ਵਧੀਕ ਡਾਇਰੈਕਟਰ ਜਨਰਲ ਆਫ਼ ਪੁਲਿਸ ਦੇ ਅਹੁਦੇ ਤੋਂ ਸੇਵਾ ਮੁਕਤ ਹੋਏ ਮੁਖਵਿੰਦਰ ਸਿੰਘ ਛੀਨਾ
ਪਟਿਆਲਾ, 31 ਦਸੰਬਰ:ਪੰਜਾਬ ਪੁਲਿਸ ਦੇ ਸੀਨੀਅਰ ਅਧਿਕਾਰੀ ਮੁਖਵਿੰਦਰ ਸਿੰਘ ਛੀਨਾ ਅੱਜ 33 ਸਾਲ 8 ਮਹੀਨੇ ਦੀ ਸ਼ਾਨਦਾਰ ਸੇਵਾ ਨਿਭਾਉਣ ਬਾਅਦ ਵਧੀਕ ਡਾਇਰੈਕਟਰ ਜਨਰਲ ਆਫ਼ ਪੁਲਿਸ ਦੇ ਅਹੁਦੇ ਤੋਂ ਸੇਵਾ ਮੁਕਤ ਹੋ ਗਏ ਹਨ। ਪਟਿਆਲਾ ਰੇਂਜ ਵਿਖੇ ਬਤੌਰ ਆਈ.ਜੀ. ਆਪਣੀ ਤਾਇਨਾਤੀ ਸਮੇਂ ਉਹ 23 ਅਗਸਤ 2023 ਨੂੰ ਏ.ਡੀ.ਜੀ.ਪੀ. ਵਜੋਂ ਪਦ ਉੱਨਤ ਹੋਏ ਸਨ। ਅੱਜ ਪਟਿਆਲਾ, ਸੰਗਰੂਰ ਤੇ ਬਰਨਾਲਾ ਦੇ ਐਸ.ਐਸ.ਪੀਜ ਵਰੁਣ ਸ਼ਰਮਾ, ਸਰਤਾਜ ਸਿੰਘ ਚਹਿਲ ਤੇ ਸੰਦੀਪ ਕੁਮਾਰ ਮਲਿਕ ਸਮੇਤ ਪਟਿਆਲਾ ਰੇਂਜ ਦੇ ਪੁਲਿਸ ਅਧਿਕਾਰੀਆਂ ਨੇ ਏ.ਡੀ.ਜੀ.ਪੀ. ਛੀਨਾ ਨੂੰ ਸ਼ਾਨਦਾਰ ਵਿਦਾਇਗੀ ਦਿੱਤੀ।
ਇਸ ਮੌਕੇ ਆਪਣੇ ਸੰਬੋਧਨ ਵਿੱਚ ਏ.ਡੀ.ਜੀ.ਪੀ. ਮੁਖਵਿੰਦਰ ਸਿੰਘ ਛੀਨਾ ਨੇ ਆਪਣੀ ਨਿਯੁਕਤੀ ਤੋਂ ਲੈ ਕੇ ਅੰਤਲੀ ਤਾਇਨਾਤੀ ਸਮੇਂ ਦੇ ਆਪਣੇ ਤਜਰਬੇ ਪੁਲਿਸ ਅਧਿਕਾਰੀਆਂ ਨਾਲ ਸਾਂਝੇ ਕੀਤੇ ਅਤੇ ਕਿਹਾ ਕਿ ਪੰਜਾਬ ਪੁਲਿਸ ਕੇਵਲ ਦੇਸ਼ ਹੀ ਨਹੀਂ ਬਲਕਿ ਵਿਸ਼ਵ ਦੀ ਸਭ ਤੋਂ ਸ਼ਾਨਦਾਰ ਪੁਲਿਸ ਹੈ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਪੰਜਾਬ ਪੁਲਿਸ ਨੇ ਦਹਿਸ਼ਤਗਰਦੀ ਨੂੰ ਸੂਬੇ ਵਿੱਚੋਂ ਖ਼ਤਮ ਕੀਤਾ, ਉਸੇ ਤਰ੍ਹਾਂ ਹੁਣ ਨਸ਼ਿਆਂ ਸਮੇਤ ਗੈਂਗਸਟਰ ਵਾਦ ਤੇ ਹੋਰ ਸਮਾਜ ਵਿਰੋਧੀ ਅਨਸਰਾਂ ਨੂੰ ਵੀ ਪੰਜਾਬ ਪੁਲਿਸ ਆਪਣੀ ਪੇਸ਼ੇਵਰ, ਦਲੇਰੀ, ਬਹਾਦਰੀ ਤੇ ਤਨਦੇਹੀ ਨਾਲ ਜ਼ਰੂਰ ਖ਼ਤਮ ਕਰੇਗੀ। ਏ.ਡੀ.ਜੀ.ਪੀ. ਛੀਨਾ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਸ਼ਾਨਦਾਰ ਪੁਲਿਸ ਦਾ ਇੱਕ ਹਿੱਸਾ ਰਹਿਣ ਦਾ ਮਾਣ ਹਮੇਸ਼ਾ ਹੀ ਰਹੇਗਾ।
ਇਸ ਮੌਕੇ ਐਸ.ਐਸ.ਪੀ ਵਰੁਣ ਸ਼ਰਮਾ ਨੇ ਧੰਨਵਾਦ ਕਰਦਿਆਂ ਕਿਹਾ ਕਿ ਏ.ਡੀ.ਜੀ.ਪੀ. ਮੁਖਵਿੰਦਰ ਸਿੰਘ ਛੀਨਾ ਦੀ ਲੰਮੇ ਸੇਵਾ ਤਜਰਬੇ ਦਾ ਲਾਭ ਪਟਿਆਲਾ ਰੇਂਜ ਦੇ ਸਮੂਹ ਪੁਲਿਸ ਅਧਿਕਾਰੀਆਂ ਨੇ ਉਠਾਇਆ ਹੈ ਅਤੇ ਉਨ੍ਹਾਂ  ਨੂੰ ਇੱਕ ਸਫਲ ਅਧਿਕਾਰੀ ਤੇ ਉਨ੍ਹਾਂ ਦੇ ਸੇਵਾ ਕਾਲ ਨੂੰ ਮਾਰਗਦਰਸ਼ਕ ਵਜੋਂ ਹਮੇਸ਼ਾ ਯਾਦ ਰੱਖਿਆ ਜਾਵੇਗਾ।
ਇਸੇ ਦੌਰਾਨ ਪਟਿਆਲਾ ਪੁਲਿਸ ਦੇ ਡੀ.ਐਸ.ਪੀ. ਰਾਜਪੁਰਾ ਸੁਰਿੰਦਰ ਮੋਹਨ, ਡੀ.ਐਸ.ਪੀ. ਪੀ.ਬੀ.ਆਈ ਤੇ ਸਾਈਬਰ ਕ੍ਰਾਈਮ ਧਰਮਪਾਲ ਸਮੇਤ ਇੰਸਪੈਕਟਰ ਸਵਰਨਜੀਤ ਸਿੰਘ ਤੇ ਇੰਸਪੈਕਟਰ ਸ਼ਮਸ਼ੇਰ ਸਿੰਘ ਨੂੰ ਵੀ ਸੇਵਾ ਮੁਕਤੀ ਉਪਰ ਵਿਦਾਇਗੀ ਦਿੱਤੀ ਗਈ। ਇਸ ਦੌਰਾਨ ਐਸ.ਪੀਜ ਮੁਹੰਮਦ ਸਰਫ਼ਰਾਜ਼ ਆਲਮ, ਹਰਵੰਤ ਕੌਰ, ਹਰਵੀਰ ਸਿੰਘ ਅਟਵਾਲ, ਜਸਬੀਰ ਸਿੰਘ, ਪਲਵਿੰਦਰ ਸਿੰਘ  ਚੀਮਾ, ਪਟਿਆਲਾ ਸਮੇਤ ਸੰਗਰੂਰ, ਮਾਲੇਰਕੋਟਲਾ ਤੇ ਬਰਨਾਲਾ ਪੁਲਿਸ ਦੇ ਅਧਿਕਾਰੀ ਤੇ ਹੋਰ ਪਤਵੰਤੇ ਮੌਜੂਦ ਸਨ। 

Fwd: PUN & HIN PN- -ਕੈਬਨਿਟ ਮੰਤਰੀ ਜਿੰਪਾ ਨੇ ਸੂਬੇ ਦੇ ਲੋਕਾਂ ਨੂੰ ਨਵੇਂ ਸਾਲ ਦੀ ਦਿੱਤੀ ਵਧਾਈ

-ਨਵੇਂ ਸਾਲ 'ਤੇ ਸੂਬੇ ਨੂੰ ਸਾਫ਼-ਸੁਥਰਾ ਰੱਖਣ ਦਾ ਸਾਰੇ ਲੋਕ ਲੈਣ ਸੰਕਲਪ : ਬ੍ਰਮ ਸ਼ੰਕਰ ਜਿੰਪਾ
ਹੁਸ਼ਿਆਰਪੁਰ, 31 ਦਸੰਬਰ :ਕੈਬਨਿਟ ਮੰਤਰੀ ਬ੍ਰਮ ਸ਼ੰਕਰ ਜਿੰਪਾ ਨੇ ਸੂਬੇ ਦੇ ਲੋਕਾਂ ਨੂੰ ਨਵੇਂ ਸਾਲ ਦੀ ਸ਼ੁਭਕਾਮਨਾਵਾਂ ਦਿੰਦੇ ਹੋਏ ਕਿਹਾ ਕਿ ਨਵੇਂ ਸਾਲ 'ਤੇ ਸੂਬੇ ਦੇ ਸਮੂਹ ਲੋਕਾਂ ਨੂੰ ਆਪਣਾ ਆਲਾ-ਦੁਆਲਾ ਸਾਫ਼ ਰੱਖਣ ਦਾ ਸੰਕਲਪ ਲੈਣਾ ਚਾਹੀਦਾ ਹੈ। ਉਹ ਅੱਜ ਭਗਵਾਨ ਪਰਸ਼ੂਰਾਮ ਪਾਰਕ, ਗੌਤਮ ਨਗਰ ਵਿਖੇ ਮੌਰਨਿੰਗ ਵਾਕ ਪਾਜ਼ੀਟਿਵ ਫੈਮਿਲੀ ਦੇ ਮੈਂਬਰਾਂ ਨਾਲ ਸੈਰ ਅਤੇ ਯੋਗਾ ਕਰਦਿਆਂ ਆਪਣੇ ਵਿਚਾਰ ਪ੍ਰਗਟ ਕਰ ਰਹੇ ਸਨ।
ਕੈਬਨਿਟ ਮੰਤਰੀ ਨੇ ਕਿਹਾ ਕਿ ਹੁਸ਼ਿਆਰਪੁਰ ਵਾਸੀਆਂ ਨੂੰ ਸ਼ਹਿਰ ਨੂੰ ਸਾਫ਼-ਸੁਥਰਾ ਅਤੇ ਸੁੰਦਰ ਬਣਾਉਣ ਵਿਚ ਸਹਿਯੋਗ ਕਰਨਾ ਚਾਹੀਦਾ ਹੈ ਤਾਂ ਜੋ ਕੁਦਰਤ ਦੀ ਗੋਦ ਵਿਚ ਵਸੇ ਇਸ ਸ਼ਹਿਰ ਨੂੰ ਦੇਸ਼ ਦੇ ਸਭ ਤੋਂ ਸਾਫ਼-ਸੁਥਰੇ ਅਤੇ ਸੁੰਦਰ ਸ਼ਹਿਰਾਂ ਦੀ ਸ਼੍ਰੇਣੀ ਵਿਚ ਲਿਆਂਦਾ ਜਾ ਸਕੇ। ਉਨ੍ਹਾਂ ਕਿਹਾ ਕਿ ਲੋਕਾਂ ਦੇ ਸਹਿਯੋਗ ਨਾਲ ਜਲਦੀ ਹੀ ਸ਼ਹਿਰ ਨੂੰ ਡੰਪ ਮੁਕਤ ਐਲਾਨਿਆ ਜਾਵੇਗਾ। ਇਸ ਦੌਰਾਨ ਉਨ੍ਹਾਂ ਦੁਕਾਨਦਾਰਾਂ ਨੂੰ ਚਾਈਨਾ ਡੋਰ ਨਾ ਵੇਚਣ ਦੀ ਅਪੀਲ ਕਰਦਿਆਂ ਕਿਹਾ ਕਿ ਇਹ ਇਕ ਖਤਰਨਾਕ ਡੋਰ ਹੈ ਜੋ ਕਿ ਪਸ਼ੂਆਂ ਅਤੇ ਪੰਛੀਆਂ ਦੇ ਨਾਲ-ਨਾਲ ਮਨੁੱਖੀ ਜੀਵਨ ਲਈ ਵੀ ਖ਼ਤਰਾ ਹੈ।
ਬ੍ਰਮ ਸ਼ੰਕਰ ਜਿੰਪਾ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸੂਬਾ ਸਰਕਾਰ ਨੇ ਮਹਿਜ਼ ਡੇਢ ਸਾਲ ਦੇ ਕਾਰਜਕਾਲ ਵਿਚ 42 ਹਜ਼ਾਰ ਤੋਂ ਵੱਧ ਨੌਜਵਾਨਾਂ ਨੂੰ ਪੱਕੀਆਂ ਸਰਕਾਰੀ ਨੌਕਰੀਆਂ ਦਿੱਤੀਆਂ ਹਨ, ਜਿਸ ਕਾਰਨ ਸਾਡੇ ਨੌਜਵਾਨ ਜੋ ਵਿਦੇਸ਼ਾਂ ਵਿਚ ਰੋਜ਼ਗਾਰ ਲਈ ਜਾ ਰਹੇ ਸਨ, ਹੁਣ ਆਪਣੇ ਸੂਬੇ ਵਿਚ ਨੌਕਰੀਆਂ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਬਹੁਤ ਸਾਰੇ ਅਜਿਹੇ ਨੌਜਵਾਨ ਨੌਕਰੀਆਂ ਲੱਗੇ ਹਨ, ਜੋ ਵਿਦੇਸ਼ਾਂ ਵਿਚ ਪੱਕੇ ਤੌਰ 'ਤੇ ਸੈਟਲ ਸਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੌਜਵਾਨਾਂ ਨੂੰ ਖੇਡਾਂ ਵੱਲ ਉਤਸ਼ਾਹਿਤ ਕਰਨ ਲਈ ਕੋਈ ਕਸਰ ਬਾਕੀ ਨਹੀਂ ਛੱਡ ਰਹੀ ਅਤੇ ਨੌਜਵਾਨਾਂ ਨੂੰ ਅਜਿਹਾ ਮਾਹੌਲ ਮੁਹੱਈਆ ਕਰਵਾਇਆ ਜਾ ਰਿਹਾ ਹੈ ਤਾਂ ਜੋ ਉਹ ਖੇਡਾਂ ਵੱਲ ਵੱਧ ਤੋਂ ਵੱਧ ਧਿਆਨ ਦੇ ਸਕਣ। ਉਨ੍ਹਾਂ ਕਿਹਾ ਕਿ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਭਗਵਾਨ ਪਰਸ਼ੂਰਾਮ ਪਾਰਕ ਗੌਤਮ ਨਗਰ ਦੀ ਸੁਚੱਜੀ ਸੰਭਾਲ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪਾਰਕ ਵਿਚ ਹਰੇਕ ਵਰਗ ਦੇ ਲੋਕ ਰੋਜ਼ਾਨਾ ਸੈਰ ਕਰ ਰਹੇ ਹਨ, ਇਸ ਤੋਂ ਇਲਾਵਾ 'ਸੀ.ਐਮ ਦੀ ਯੋਗਸ਼ਾਲਾ' ਮੁਹਿੰਮ ਤਹਿਤ ਲੋਕਾਂ ਨੂੰ ਮੁਫ਼ਤ ਵਿਚ ਯੋਗਾ ਸਿਖਾਇਆ ਜਾ ਰਿਹਾ ਹੈ।
ਇਸ ਮੌਕੇ ਡਾ. ਗੁਰਦੀਪ ਸ਼ਰਮਾ, ਅਸ਼ੋਕ ਸ਼ਰਮਾ, ਵਰਿੰਦਰ ਵੈਦ, ਰਜਿੰਦਰ ਮਲਹੋਤਰਾ, ਰਾਕੇਸ਼ ਸਾਹਨੀ, ਗੋਬਿੰਦ ਜਸਵਾਲ, ਵਿਨੈ ਸੇਠੀ, ਸੁਮੇਸ਼ ਸੋਨੀ, ਬਲਕਾਰ ਸਿੰਘ, ਮੁਰਲੀ ਮਨੋਹਰ, ਮਨੋਜ ਗੌੜ, ਨਰੇਸ਼ ਕੁਮਾਰ ਸਾਬਾ, ਰਵਿੰਦਰ ਕੁਮਾਰ, ਕੁਲਦੀਪ ਗੁਪਤਾ, ਲਵਨੀਸ਼ ਗੁਪਤਾ ਤੋਂ ਇਲਾਵਾ ਹੋਰ ਪਤਵੰਤੇ ਹਾਜ਼ਰ ਸਨ।

Fwd: PUN & HIN PN-ਡਿਪਟੀ ਕਮਿਸ਼ਨਰ ਨੇ ਹੁਸ਼ਿਆਰਪੁਰ ਵਾਸੀਆਂ ਨੂੰ ਨਵੇਂ ਵਰ੍ਹੇ ਦੀ ਦਿੱਤੀ ਵਧਾਈ

-ਜ਼ਿਲ੍ਹੇ ਦੇ ਸਰਬਪੱਖੀ ਵਿਕਾਸ ਅਤੇ ਖੁਸ਼ਹਾਲੀ ਲਈ ਮਿਲ ਕੇ ਹੰਭਲਾ ਮਾਰਨ ਦਾ ਦਿੱਤਾ ਸੱਦਾ
ਹੁਸ਼ਿਆਰਪੁਰ, 31 ਦਸੰਬਰ :ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਅੱਜ ਜ਼ਿਲ੍ਹਾ ਵਾਸੀਆਂ ਨੂੰ ਨਵੇਂ ਵਰ੍ਹੇ ਦੀ ਵਧਾਈ ਦਿੰਦਿਆਂ ਉਨ੍ਹਾਂ ਲਈ ਸਾਲ-2024 ਖੁਸ਼ੀਆਂ ਭਰਿਆ, ਸ਼ਾਂਤੀ ਤੇ ਖੁਸ਼ਹਾਲੀ ਪੂਰਨ ਹੋਣ ਦੀ ਕਾਮਨਾ ਕੀਤੀ ਹੈ। ਆਪਣੇ ਵਧਾਈ ਸੰਦੇਸ਼ ਵਿਚ ਹੁਸ਼ਿਆਰਪੁਰ ਦੇ ਲੋਕਾਂ ਨੂੰ ਮੁਬਾਰਕਬਾਦ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਉਨ੍ਹਾਂ ਨੂੰ ਜ਼ਿਲ੍ਹੇ ਦੇ ਸਰਬਪੱਖੀ ਵਿਕਾਸ ਅਤੇ ਖੁਸ਼ਹਾਲੀ ਲਈ ਮਿਲ ਕੇ ਹੰਭਲਾ ਮਾਰਨ ਦਾ ਸੱਦਾ ਦਿੱਤਾ। ਉਨਾਂ ਪੂਰੇ ਭਰੋਸੇ ਨਾਲ ਕਿਹਾ ਕਿ ਨਵਾਂ ਸਾਲ ਹੁਸ਼ਿਆਰਪੁਰ ਵਾਸੀਆਂ ਲਈ ਖੁਸ਼ੀਆਂ-ਖੇੜੇ, ਅਮਨ-ਸ਼ਾਂਤੀ ਅਤੇ ਸਫ਼ਲਤਾ ਦੀ ਨਵੀਂ ਇਬਾਰਤ ਲਿਖੇਗਾ। ਉਨ੍ਹਾਂ ਜ਼ਿਲੇ ਨੂੰ ਵਿਕਾਸ ਦੀਆਂ ਬੁਲੰਦੀਆਂ 'ਤੇ ਲਿਜਾਣ ਦੇ ਨਾਲ-ਨਾਲ ਫਿਰਕੂ ਸਦਭਾਵਨਾ, ਅਮਨ-ਸ਼ਾਂਤੀ, ਏਕਤਾ ਅਤੇ ਭਾਈਚਾਰਕ ਸਾਂਝ ਦੀਆਂ ਤੰਦਾਂ ਨੂੰ ਹੋਰ ਮਜ਼ਬੂਤ ਬਣਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਦੀ ਵਚਨਬੱਧਤਾ ਨੂੰ ਵੀ ਦੁਹਰਾਇਆ।

ਜੰਡਿਆਲਾ ਗੁਰੁ ਸ਼ਹਿਰੀ ਦੇ ਚਾਰ ਮੌਜੂਦਾ ਕੌਂਸਲਰ ਨਗਰ ਕੌਂਸਲ ਦੇ ਸਾਬਕਾ ਵਾਈਸ ਪ੍ਰਧਾਨ ਸਮੇਤ ਕਾਂਗਰਸ ਛੱਡ ਮੰਤਰੀ ਹਰਭਜਨ ਸਿੰਘ ਈ ਟੀ ਓ ਦੀ ਅਗਵਾਈ ਵਿੱਚ ਆਮ ਆਦਮੀ ਪਾਰਟੀ ਚ ਸ਼ਾਮਲ

ਅੰਮ੍ਰਿਤਸਰ, 31 ਦਸੰਬਰ 2023 -ਮੁੱਖ ਮੰਤਰੀ ਪੰਜਾਬ ਸ: ਭਗਵੰਤ ਮਾਨ ਦੀ ਸਰਕਾਰ ਦੇ ਕੰਮਾਂ
ਅਤੇ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਵੱਡੀ ਗਿਣਤੀ ਵਿੱਚ ਲੋਕ ਆਮ ਆਦਮੀ ਪਾਰਟੀ ਵਿੱਚ ਸ਼ਾਮਲ
ਹੋ ਰਹੇ ਹਨ ਅਤੇ ਆਮ ਆਦਮੀ ਪਾਰਟੀ ਵਿਕਾਸ ਦੀ ਰਾਜਨੀਤੀ ਕਰ ਰਹੀ ਹੈ ਅਤੇ ਬਿਨਾਂ ਕਿਸੇ
ਪੱਖਪਾਤ ਦੇ ਸੂਬੇ ਦਾ ਵਿਕਾਸ ਕੀਤਾ ਜਾ ਰਿਹਾ ਹੈ।
ਇਨਾਂ ਸ਼ਬਦਾਂ ਦਾ ਪ੍ਰਗਟਾਵਾ ਕੈਬਨਿਟ ਮੰਤਰੀ ਸ: ਹਰਭਜਨ ਸਿੰਘ ਈ.ਟੀ.ਓ. ਨੇ ਅੱਜ ਹਲਕਾ
ਜੰਡਿਆਲਾ ਗੁਰੂ ਦੇ ਚਾਰ ਕੌਂਸਲਰ ਸਮੇਤ ਦਰਜਨਾਂ ਪਰਿਵਾਰ ਕਾਂਗਰਸ ਛੱਡ ਕੇ ਆਮ ਆਦਮੀ ਪਾਰਟੀ
ਵਿੱਚ ਸ਼ਾਮਲ ਕਰਦੇ ਸਮੇਂ ਕੀਤਾ। ਉਨਾਂ ਕਿਹਾ ਕਿ ਅੱਜ ਜੰਡਿਆਲਾ ਗੁਰੂ ਸ਼ਹਿਰੀ ਕਮੇਟੀ ਦੇ
ਸਾਬਕਾ ਵਾਈਸ ਪ੍ਰਧਾਨ ਨਿਰਮਲ ਸਿੰਘ ਲਾਹੋਰੀਆ ਕੌਂਸਲਰ ਵਾਰਡ ਨੰਬਰ 6, ਅਮਰਜੀਤ ਕੌਰ ਕੌਂਸਲਰ
ਵਾਰਡ ਨੰਬਰ 9, ਸੁਖਜਿੰਦਰ ਸਿੰਘ ਗੋਲਡੀ ਕੌਂਸਲਰ ਵਾਰਡ ਨੰਬਰ 10, ਹਰਦੇਵ ਸਿੰਘ ਰਿੰਕੂ
ਕੌਂਸਲਰ ਵਾਰਡ ਨੰਬਰ 11 ਕਾਂਗਰਸ ਨੂੰ ਅਲਵਿਦਾ ਆਖ ਆਮ ਆਦਮੀ ਪਾਰਟੀ ਚ ਸ਼ਾਮਲ ਹੋ ਗਏ ਹਨ ।
ਮੰਤਰੀ ਈ ਟੀ ਓ ਨੇ ਕਿਹਾ ਸਾਡੀ ਸਰਕਾਰ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਵੱਡੀ ਗਿਣਤੀ
ਵਿੱਚ ਲੋਕ ਸਾਡੀ ਪਾਰਟੀ ਵਿੱਚ ਸ਼ਾਮਲ ਹੋ ਰਹੇ ਹਨ। ਉਨ੍ਹਾਂ ਦੱਸਿਆ ਕਿ ਅਸੀਂ ਚੋਣਾਂ ਦੋਰਾਨ
ਲੋਕਾਂ ਨਾਲ ਜੋ ਵੀ ਗਰੰਟੀ ਕੀਤੀਆਂ ਸਨ ਨੂੰ ਪੂਰਾ ਕੀਤਾ ਹੈ ਉਹ ਚਾਹੇ ਬਿਜਲੀ ਮੁਫ਼ਤ ਦੀ
ਹੋਵੇ ਜਾ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਦੀ। ਉਨ੍ਹਾਂ ਕਿਹਾ ਕਿ ਅਸੀਂ ਡੇਢ ਸਾਲ ਦੇ ਅੰਦਰ
ਅੰਦਰ ਹੀ 40 ਹਜ਼ਾਰ ਤੋ ਵਧ ਨੌਜਵਾਨਾਂ ਨੂੰ ਨੌਕਰੀਆਂ ਦੇ ਕੇ ਇਕ ਰਿਕਾਰਡ ਕਾਇਮ ਕੀਤਾ ਹੈ।
ਕੈਬਿਨੇਟ ਮੰਤਰੀ ਨੇ ਕਿਹਾ ਕਿ ਸਰਕਾਰ ਤੁਹਾਡੇ ਦਵਾਰ ਪ੍ਰੋਗਰਾਮ ਤਹਿਤ ਹੁਣ ਪਿੰਡ ਪਿੰਡ ਕੈਂਪ
ਲਗਾ ਕੇ ਲੋਕਾਂ ਦੀਆ ਮੁਸ਼ਕਲਾਂ ਦਾ ਹੱਲ ਕੀਤਾ ਜਾ ਰਿਹਾ ਹੈ ਅਤੇ ਲੋਕਾਂ ਨੂੰ ਸਰਕਾਰੀ
ਦਫਤਰਾਂ ਦੇ ਚੱਕਰ ਨਾ ਮਾਰਨੇ ਪੈਣ ਤਹਿਤ 43 ਸੇਵਾਵਾਂ ਲੋਕਾਂ ਨੂੰ ਘਰ ਬੈਠੇ ਹੀ ਮਿਲਣ
ਗੀਆ।ਉਨਾਂ ਦੱਸਿਆ ਕਿ ਸਾਡੀਆਂ ਨੀਤੀਆ ਨੂੰ ਦੇਖਦੇ ਹੋਏ ਹੀ ਵਦੀ ਗਿਣਤੀ ਵਿੱਚ ਲੋਕ ਆਪ ਵਿਚ
ਸ਼ਾਮਲ ਹੋ ਰਹੇ ਹਨ ਅਤੇ ਆਪ ਦਾ ਕੁਨਬਾ ਦਿਨੋ ਦਿਨ ਵੱਧਦਾ ਜਾ ਰਿਹਾ ਹੈ। ਉਨਾਂ ਕਿਹਾ ਕਿ ਅੱਜ
ਵੀ ਸਰਕਾਰ ਦੀਆ ਨੀਤੀਆ ਤੂੰ ਖ਼ੁਸ਼ ਹੋ ਕੇ ਕਾਂਗਰਸ ਨੂੰ ਛੱਡ ਕੇ ਆਪਣੇ ਪਰਿਵਾਰਾਂ ਸਮੇਤ ਆਮ
ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਹਨ। ਸ੍ਰ: ਈ.ਟੀ.ਓ. ਨੇ ਸ਼ਾਮਲ ਹੋਣ ਵਾਲੇ ਪਰਵਾਰਾਂ ਨੂੰ
ਵਿਸ਼ਵਾਸ਼ ਦਿਵਾਇਆ ਕਿ ਆਮ ਆਦਮੀ ਪਾਰਟੀ ਵਿੱਚ ਤੁਹਾਡਾ ਪੂਰਾ ਬਣਦਾ ਮਾਨ ਸਤਿਕਾਰ ਕੀਤਾ ਜਾਵੇਗਾ
। ਉਨਾਂ ਦੱਸਿਆ ਕਿ ਆਮ ਆਦਮੀ ਪਾਰਟੀ ਦੀਆ ਨੀਤੀਆ ਤੋ ਪ੍ਰਭਾਵਤ ਹੋ ਕੇ , ਅਸੀਮ ਮੀਤ ਪ੍ਰਧਾਨ
ਯੂਥ ਕਾਗਰਸ, ਸਿਮਰਨਦੀਪ ਸਿੰਘ ਵਾਰਡ 15 , ਕਵਲਜੀਤ ਕੌਰ ਸਾਬਕਾ ਕੌਂਸਲਰ ਪਤਨੀ ਹਰਜਿੰਦਰ
ਸਿੰਘ , ਰਾਜਦੀਪ ਸਿੰਘ ਸੈਣੀ ਪੁੱਤਰ ਬਲਦੇਵ ਹਲਵਾਈ, ਕ੍ਰਿਸ਼ਨਾ ਅਰੋੜਾ, ਗੁਰਪਾਲ ਸਿੰਘ,
ਪ੍ਰਭਜੋਤ ਵਿਰਕ, ਅਮਨ ਵਿਰਕ, ਅੰਮ੍ਰਿਤ ਜੰਡਿਆਲਾ, ਮਨਬੀਰ ਸਿੰਘ ਆਪਣੇ ਸਾਥੀਆਂ ਸਮੇਤ ਕਾਂਗਰਸ
ਛੱਡ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ। ਇਸ ਤੋਂ ਇਲਾਵਾ ਨਰਿੰਦਰ ਸਿੰਘ, ਮੀਤ ਪ੍ਰਧਾਨ
ਯੂਥ ਅਕਾਲੀ ਦਲ ,
ਅਕਾਲੀ ਦਲ ਬਾਦਲ ਛਡ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ। ਮੰਤਰੀ ਈ ਟੀ ਓ ਨੇ ਦੱਸਿਆ ਕਿ ਇਸ ਤੋਂ
ਪਹਿਲਾਂ ਵਾਰਡ ਨੰਬਰ 3 ਦੇ ਕੌਸਲਰ ਬਲਜਿੰਦਰ ਕੌਰ ਪਤਨੀ ਗੁਰਵੇਲ ਸਿੰਘ ਪਹਿਲਾਂ ਹੀ ਕਾਂਗਰਸ ਛੱਡ
ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਚੁੱਕੇ ਸਨ ਇਸ ਮੌਕੇ ਬੋਲਦਿਆਂ ਕੌਂਸਲਰ ਨਿਰਮਲ
ਸਿੰਘ ਲਹੌਰੀਆ ਨੇ ਕਿਹਾ ਕਿ
ਉਹ ਆਮ ਆਦਮੀ ਪਾਰਟੀ ਦੀਆਂ ਨੀਤੀਆ ਅਤੇ ਕੈਬਿਨਟ ਮੰਤਰੀ eto ਜੀ ਦੀਆ ਜੰਡਿਆਲਾ ਹਲਕੇ ਦੇ
ਵਿਕਾਸ ਪੱਖੀ ਨੀਤੀਆਂ ਨੂੰ ਦੇਖਦੇ ਹੋਏ ਆਪ ਵਿਚ ਸ਼ਾਮਿਲ ਹੋਏ ਹਨ ਅਤੇ ਆਪ ਪਾਰਟੀ ਨੂੰ ਹੋਰ
ਮਜ਼ਬੂਤ ਕਰਨ ਲਈ ਕੰਮ ਕਰਨਗੇ ਇਸ ਮੌਕੇ ਆਮ ਆਦਮੀ ਪਾਰਟੀ ਜਿਲ੍ਹਾ ਪ੍ਰਧਾਨ ਅੰਮ੍ਰਿਤਸਰ
ਕੁਲਦੀਪ ਸਿੰਘ
ਮਤਰੇਵਾਲ, ਸੁਨੈਨਾ ਰੰਧਾਵਾ ਮਹਿਲਾ ਵਿੰਗ ਪ੍ਰਧਾਨ ਜੰਡਿਆਲਾ ਗੁਰੂ, ਸਰਬਜੀਤ ਸਿੰਘ
ਡਿੰਪੀ, ਸਤਿੰਦਰ ਸਿੰਘ,
ਸੁੱਖਵਿੰਦਰ ਸਿੰਘ, ਵਗੈਰਾ ਹਾਜ਼ਿਰ ਸਨ।

राम संगीत सभा पटियाला की तरफ से गायन का कार्यक्रम करवाया गया

पटियाला.31 दिसंबर : आज राम संगीत सभा पटियाला की तरफ से भारत विकास
परिषद के हॉल में एक बहुत बढ़िया गायन का कार्यक्रम करवाया गया। इस
प्रोग्राम में शामिल होने के लिए
पटियाला और आस पास के शहरों के सर्वोच गायक बड़े उत्साह के साथ पधारे थे। मां
सरस्वती जी की पूजा के बाद कार्यक्रम ठीक 10.30 बजे शुरू हो गया। कार्यक्रम के
मुख्य अतिथि (Ms Anjali wadhwan) थे। राम संगीत सभा की अध्यक्ष श्रीमती. बिंदु
राम अरोड़ा जी ने मेहमानों का स्वागत किया और मंच सचिव (Mrs. Preety Gupta,
Mrs. Paramjeet Chawla & Mr. Arun Sood) को कार्यक्रम शुरू करने के लिए कहा।
सबसे पहले (Mrs. Preety Gupta Bindu arora) ने बहुत ही सुरीली आवाज में
religious bhazan gaya (achutam keshwamkrishan damodram) गीत गाया जो के सभी
दर्शकों ने खूब पसंद किया उसके बाद (Bindu Ram Arora) ने सुरीली आवाज में
ख़ूबसूरत गीत पेश किये जो कि सभी लोगों ने बहुत पसंद किये और तालियों की आवाज़
से हॉल गूँज उठा। लगभग 100 गायकों ने प्रोग्राम में भाग लिया। मुख मेहमान और
दूसरे मेहमानों ने प्रोग्राम बहुत पसंद किया। मुख्य अतिथि और गायकों को
सम्मानित किया गया। आखर में मुख मेहमान ने राम संगीत सभा को आशीर्वाद दिया और
श्रीमती बिंदु राम अरोड़ा जी ने सभी गायकों और दर्शकों का धन्यवाद किया।
राम संगीत सभा15 साल से हर महीने ऐसे बढ़िया प्रोग्राम करवाती रहती है और ये
सभा कई बार एनजेडसीसी में भी बहुत बड़े लाइव प्रोग्राम करवा चुकी है।डॉ. राम
जी के परिवार में सभी सदस्यों को गायकी का बहुत शौक है। इसी के लिए ये सभा दिन
दुगनी रात चौगनी तरक्की कर रही है। इस सभा की एक खासियत ये भी है के ये किसी
भी गायक से एक रुपया भी नहीं लेती और सारे का सारा खर्च खुद करती है.

ਜ਼ਿਲ੍ਹੇ ਅੰਦਰ ਹਰੇ ਅੰਬ, ਨਿੰਮ, ਪਿੱਪਲ ਅਤੇ ਬੋਹੜ ਦੇ ਰੁੱਖਾਂ ਦੀ ਕਟਾਈ ’ਤੇ ਪਾਬੰਦੀ

ਨਵਾਂਸ਼ਹਿਰ, 31 ਦਸੰਬਰ : ਜ਼ਿਲ੍ਹਾ ਮੈਜਿਸਟਰੇਟ ਨਵਜੋਤ ਪਾਲ ਸਿੰਘ ਰੰਧਾਵਾ ਨੇ
ਫ਼ੌਜਦਾਰੀ ਜ਼ਾਬਤਾ ਸੰਘਤਾ
1973 (1974 ਦਾ ਐਕਟ-2) ਦੀ ਧਾਰਾ 144 ਅਧੀਨ ਮਿਲੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਜ਼ਿਲ੍ਹਾ
ਸ਼ਹੀਦ ਭਗਤ ਸਿੰਘ ਨਗਰ ਦੀ ਹਦੂਦ ਅੰਦਰ ਹਰੇ ਅੰਬ, ਨਿੰਮ, ਪਿੱਪਲ ਅਤੇ ਬੋਹੜ ਦੇ ਬਹੁਤ ਹੀ
ਮਹੱਤਵਪੂਰਨ ਰੁੱਖਾਂ ਦੇ ਕੱਟਣ 'ਤੇ ਪੂਰਨ ਪਾਬੰਦੀ ਦੇ ਹੁਕਮ ਜਾਰੀ ਕੀਤੇ ਹਨ।
ਜਾਰੀ ਹੁਕਮਾਂ ਵਿਚ ਕਿਹਾ ਗਿਆ ਹੈ ਕਿ ਜੇਕਰ ਉਕਤ ਰੁੱਖਾਂ ਨੂੰ ਵਿਸ਼ੇਸ਼ ਹਾਲਾਤ
ਵਿਚ ਕੱਟਣਾ ਜ਼ਰੂਰੀ ਹੋਵੇ, ਤਾਂ ਜੰਗਲਾਤ ਵਿਭਾਗ ਦੀ ਪ੍ਰਵਾਨਗੀ ਨਾਲ ਹੀ ਕੱਟੇ ਜਾਣ। ਇਸ ਮੰਤਵ
ਲਈ ਵਣ ਵਿਭਾਗ ਵੱਲੋਂ ਉਹੀ ਪ੍ਰਕਿਰਿਆ ਅਪਣਾਈ ਜਾਵੇਗੀ, ਜਿਹੜੀ ਕਿ ਪੰਜਾਬ ਭੂਮੀ ਸੁਰੱਖਿਆ
ਐਕਟ 1900 ਦਫ਼ਾ-4 ਅਤੇ 5 ਅਧੀਨ ਬੰਦ ਰਕਬੇ ਵਿਚ ਪਰਮਿਟ ਦੇਣ ਲਈ ਅਪਣਾਈ ਜਾਂਦੀ ਹੈ।
ਇਨ੍ਹਾਂ ਹੁਕਮਾਂ ਵਿਚ ਕਿਹਾ ਗਿਆ ਹੈ ਕਿ ਇਹ ਵੇਖਣ ਵਿਚ ਆਇਆ ਹੈ ਕਿ ਕੁਝ ਲੋਕਾਂ
ਵੱਲੋਂ ਹਰੇ ਅੰਬ, ਨਿੰਮ, ਪਿੱਪਲ ਅਤੇ ਬੋਹੜ ਦੇ ਰੁੱਖਾਂ ਨੂੰ ਬਿਨਾਂ ਵਜ੍ਹਾ ਕੱਟਿਆ ਰਿਹਾ
ਹੈ। ਇਹ ਦਰੱਖਤ ਪ੍ਰਾਚੀਨ ਸਮੇਂ ਤੋਂ ਹੀ ਧਾਰਮਿਕ ਮਹੱਤਤਾ ਰੱਖਦੇ ਹਨ ਅਤੇ ਇਨ੍ਹਾਂ ਦਾ
ਵਾਤਾਵਰਨ ਨੂੰ ਪ੍ਰਦੂਸ਼ਣ ਤੋਂ ਬਚਾਉਣ ਵਿਚ ਵੱਡਾ ਯੋਗਦਾਨ ਹੈ। ਇਸ ਤੋਂ ਇਲਾਵਾ ਜੰਗਲੀ ਜੀਵਾਂ
ਅਤੇ ਪੰਛੀਆਂ ਆਦਿ ਦਾ ਰੈਣ-ਬਸੇਰਾ ਵੀ ਆਮ ਤੌਰ 'ਤੇ ਇਨ੍ਹਾਂ ਵੱਡੇ ਦਰੱਖਤਾਂ 'ਤੇ ਹੁੰਦਾ ਹੈ।
ਅਜਿਹੇ ਰੁੱਖਾਂ ਦੀ ਕਟਾਈ ਨਾਲ ਜਿਥੇ ਵਾਤਾਵਰਨ ਤੇ ਮਾੜਾ ਅਸਰ ਪੈਂਦਾ ਹੈ, ਉਥੇ ਪੰਛੀਆਂ ਦੇ
ਰੈਣ-ਬਸੇਰੇ 'ਤੇ ਵੀ ਪ੍ਰਤੀਕੂਲ ਅਸਲ ਪੈਂਦਾ ਹੈ, ਜਿਸ ਕਰਕੇ ਪੰਛੀਆਂ ਦੀਆਂ ਕਈ ਪ੍ਰਜਾਤੀਆਂ
ਲੁਪਤ ਹੋ ਰਹੀਆਂ ਹਨ। ਇਸ ਕਾਰਨ ਇਨ੍ਹਾਂ ਦੀ ਕਟਾਈ 'ਤੇ ਰੋਕ ਲਗਾਈ ਜਾਣੀ ਜ਼ਰੂਰੀ ਹੈ। ਇਹ
ਹੁਕਮ 29 ਫਰਵਰੀ, 2023 ਤੱਕ ਲਾਗੂ ਰਹਿਣਗੇ।
-----------------------------

ਜ਼ਿਲ੍ਹੇ ਵਿੱਚ ਵਿਆਹ ਵਾਲੇ ਦਿਨ, ਨਵੇਂ ਸਾਲ ਦੇ ਦਿਵਸ ਜਾਂ ਕੋਈ ਵੀ ਖੁਸ਼ੀ ਦੇ ਤਿਉਹਾਰ 'ਤੇ
ਪਟਾਕੇ ਚਲਾਉਣ ਦੀ ਮਨਾਹੀ
ਨਵਾਂਸ਼ਹਿਰ, 31 ਦਸੰਬਰ : ਜ਼ਿਲ੍ਹਾ ਮੈਜਿਸਟਰੇਟ ਨਵਜੋਤ ਪਾਲ ਸਿੰਘ ਰੰਧਾਵਾ ਨੇ
ਜ਼ਿਲ੍ਹਾ ਸ਼ਹੀਦ ਭਗਤ ਸਿੰਘ
ਨਗਰ ਵਿੱਚ ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਸਿਵਲ ਰਿੱਟ ਪਟੀਸ਼ਨ 23548 ਆਫ਼ 2017 ਅਤੇ
23905 ਆਫ਼ 2017 ਵਿੱਚ ਪਾਸ ਕੀਤੇ ਹੁਕਮਾਂ ਦੀ ਪਾਲਣਾ ਵਿੱਚ ਵਿਆਹ ਵਾਲੇ ਦਿਨ, ਨਵੇਂ ਸਾਲ ਦੇ
ਦਿਵਸ ਜਾਂ ਕੋਈ ਵੀ ਖੁਸ਼ੀ ਦੇ ਤਿਉਹਾਰ ਮੌਕੇ ਪਟਾਕੇ ਚਲਾਉਣ 'ਤੇ ਮਨਾਹੀ ਦੇ ਹੁਕਮ ਕੀਤੇ ਹਨ।
ਫ਼ੌਜਦਾਰੀ ਜ਼ਾਬਤਾ ਸੰਘਤਾ 1973 (1974 ਦਾ ਐਕਟ-2) ਦੀ ਧਾਰਾ 144 ਅਧੀਨ ਮਿਲੇ
ਅਧਿਕਾਰਾਂ ਦੀ ਵਰਤੋਂ ਤਹਿਤ ਜਾਰੀ ਇਹ ਹੁਕਮ 28 ਫਰਵਰੀ, 2023 ਤੱਕ ਲਾਗੂ ਰਹਿਣਗੇ।
-----------------------------------------
ਜ਼ਿਲ੍ਹੇ ਵਿਚ ਅਣ-ਅਧਿਕਾਰਿਤ ਤੌਰ 'ਤੇ ਧਾਰਮਿਕ ਸਥਾਨਾਂ ਦੀ ਉਸਾਰੀ 'ਤੇ ਰੋਕ
ਨਵਾਂਸ਼ਹਿਰ, 31 ਦਸੰਬਰ : ਜ਼ਿਲ੍ਹਾ ਮੈਜਿਸਟਰੇਟ ਨਵਜੋਤ ਪਾਲ ਸਿੰਘ ਰੰਧਾਵਾ ਵੱਲੋਂ
ਜ਼ਿਲ੍ਹੇ ਦੀਆਂ ਸਰਕਾਰੀ ਥਾਵਾਂ/ਜਨਤਕ
ਸਥਾਨਾਂ/ਗਲੀਆਂ/ਪਾਰਕਾਂ ਉੱਤੇ ਅਣ-ਅਧਿਕਾਰਿਤ ਤੌਰ 'ਤੇ ਕਿਸੇ ਵੀ ਤਰ੍ਹਾਂ ਦੇ ਧਾਰਮਿਕ ਸਥਾਨ
ਦੀ ਉਸਾਰੀ ਕਰਨ 'ਤੇ ਰੋਕ ਲਾਈ ਗਈ ਹੈ। ਫ਼ੌਜਦਾਰੀ ਜ਼ਾਬਤਾ ਸੰਘਤਾ 1973 (1974 ਦਾ ਐਕਟ-2) ਦੀ
ਧਾਰਾ 144 ਤਹਿਤ ਇਹ ਮਨਾਹੀ ਦੇ ਹੁਕਮ ਜ਼ਿਲ੍ਹੇ ਭਰ ਵਿੱਚ 28 ਫਰਵਰੀ, 2023 ਤੱਕ ਲਾਗੂ
ਰਹਿਣਗੇ।
ਜ਼ਿਲ੍ਹਾ ਮੈਜਿਸਟਰੇਟ ਅਨੁਸਾਰ ਮਾਣਯੋਗ ਸੁਪਰੀਮ ਕੋਰਟ ਵੱਲੋਂ ਐਸ.ਐਲ.ਪੀ.(ਸਿਵਲ)
8519/2006 ਭਾਰਤ ਸਰਕਾਰ ਬਨਾਮ ਗੁਜਰਾਤ ਸਰਕਾਰ ਵਿਚ ਸਪੱਸ਼ਟ ਤੌਰ 'ਤੇ ਦਿੱਤੇ ਨਿਰਦੇਸ਼ਾਂ ਵਿਚ
ਕਿਸੇ ਵੀ ਜਨਤਕ ਸਥਾਨ, ਪਾਰਕ ਜਾਂ ਗਲੀਆਂ ਆਦਿ ਉੱਤੇ ਧਾਰਮਿਕ ਸਥਾਨ ਦੀ ਉਸਾਰੀ ਕਰਨ 'ਤੇ
ਸਖ਼ਤੀ ਨਾਲ ਰੋਕ ਲਾਈ ਹੈ। ਇਨ੍ਹਾਂ ਹੁਕਮਾਂ ਦੀ ਪਾਲਣਾ ਵਿਚ ਹੀ ਇਹ ਮਨਾਹੀ ਦੇ ਹੁਕਮ ਜਾਰੀ
ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਵੱਖੋ-ਵੱਖਰੇ ਵਿਭਾਗਾਂ ਦੇ ਮੁਖੀਆਂ ਦੀ ਇਹ ਜ਼ਿੰਮੇਵਾਰੀ
ਹੋਵੇਗੀ ਕਿ ਉਨ੍ਹਾਂ ਦੇ ਅਧੀਨ ਪੈਂਦੀ ਕਿਸੇ ਵੀ ਅਜਿਹੀ ਥਾਂ 'ਤੇ ਕਿਸੇ ਵੀ ਤਰ੍ਹਾਂ ਦੇ
ਮੰਦਰ, ਚਰਚ, ਮਸੀਤ ਜਾਂ ਗੁਰਦੁਆਰੇ ਦੀ ਉਸਾਰੀ ਨਾ ਹੋਵੇ ਅਤੇ ਉਹ ਇਸ ਦੀ ਬਾਕਾਇਦਾ ਨਜ਼ਰਸਾਨੀ
ਕਰਦੇ ਰਹਿਣ। ਉਨ੍ਹਾਂ ਨਗਰ ਕੌਂਸਲਾਂ ਦੇ ਕਾਰਜ ਸਾਧਕ ਅਫ਼ਸਰਾਂ, ਬਲਾਕ ਵਿਕਾਸ ਤੇ ਪੰਚਾਇਤ
ਅਫ਼ਸਰਾਂ ਅਤੇ ਸਰਪੰਚਾਂ ਨੂੰ ਹਦਾਇਤ ਕੀਤੀ ਹੈ ਕਿ ਉਹ ਨਗਰ ਕੌਂਸਲ/ਪੰਚਾਇਤੀ/ਸ਼ਾਮਲਾਟ/ਮੁਸ਼ਤਰਕਾ
ਮਾਲਕਾਨ ਜ਼ਮੀਨ 'ਤੇ ਕਿਸੇ ਵੀ ਧਾਰਮਿਕ ਸਥਾਨ ਦੀ ਅਣਅਧਕਾਰਿਤ ਤੌਰ 'ਤੇ ਉਸਾਰੀ ਨਾ ਹੋਣ ਦੇਣ।
ਜੇਕਰ ਕੋਈ ਵਿਅਕਤੀ ਉਲੰਘਣਾ ਕਰਦਾ ਹੈ ਤਾਂ ਉਸ ਬਾਰੇ ਤੁਰੰਤ ਨੇੜੇ ਦੀ ਪੁਲਿਸ ਚੌਂਕੀ/ਥਾਣੇ
ਨੂੰ ਇਤਲਾਹ ਕੀਤੀ ਜਾਵੇ। ਉਨ੍ਹਾਂ ਸ਼ਹੀਦ ਭਗਤ ਸਿੰਘ ਨਗਰ ਦੇ ਸੀਨੀਅਰ ਪੁਲਿਸ ਕਪਤਾਨ ਨੂੰ
ਆਪਣੇ ਇਨ੍ਹਾਂ ਰੋਕ ਦੇ ਹੁਕਮਾਂ ਦੀ ਅਦੂਲੀ ਕਰਨ ਵਾਲੇ ਕਿਸੇ ਵੀ ਵਿਅਕਤੀ ਖ਼ਿਲਾਫ਼ ਤੁਰੰਤ ਪਰਚਾ
ਦਰਜ ਕਰਨ ਅਤੇ ਉਸਾਰੀ ਬੰਦ ਕਰਵਾਉਣ ਲਈ ਵੀ ਆਖਿਆ ਹੈ। ਇਹ ਹੁਕਮ 28 ਫਰਵਰੀ, 2023 ਤੱਕ ਲਾਗੂ
ਰਹਿਣਗੇ।
------------------------------------------
ਜ਼ਿਲ੍ਹੇ ਦੀ ਹਦੂਦ ਅੰਦਰ ਬਿਨਾਂ ਮਨਜੂਰੀ ਡਰੋਨ ਉਡਾਉਣ/ਵਰਤੋਂ 'ਤੇ ਪਾਬੰਦੀ
ਨਵਾਂਸ਼ਹਿਰ, 31 ਦਸੰਬਰ : ਜ਼ਿਲ੍ਹਾ ਮੈਜਿਸਟਰੇਟ ਨਵਜੋਤ ਪਾਲ ਸਿੰਘ ਰੰਧਾਵਾ ਨੇ ਰਾਜ ਅੰਦਰ ਸਰਹੱਦੀ
ਜ਼ਿਲਿ੍ਹਆਂ 'ਚ ਸਮਾਜ ਵਿਰੋਧੀ ਅਨਸਰਾਂ ਵੱਲੋਂ ਡਰੋਨ ਦੀ ਮੱਦਦ ਨਾਲ ਗੈਰ-ਕਾਨੂੰਨੂ ਗਤੀਵਿਧੀਆਂ
ਨੂੰ ਅੰਜਾਮ ਦੇਣ ਦੀਆਂ ਘਟਨਾਵਾਂ ਦੇ ਮੱਦੇਨਜ਼ਰ, ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦੀ ਹਦੂਦ
ਅੰਦਰ ਕਿਸੇ ਵੀ ਤਰ੍ਹਾਂ ਦੇ ਡਰੋਨ ਉਡਾਉਣ/ਵਰਤੋਂ 'ਤੇ ਪਾਬੰਦੀ ਲਾਉਣ ਦੇ ਹੁਕਮ ਜਾਰੀ ਕੀਤੇ
ਹਨ।
ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਫ਼ੌਜਦਾਰੀ ਜ਼ਾਬਤਾ ਸੰਘਤਾ 1973 (1974 ਦਾ ਐਕਟ-2) ਦੀ
ਧਾਰਾ 144 ਅਧੀਨ ਮਿਲੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਜ਼ਿਲ੍ਹੇ ਦੀ ਹਦੂਦ ਅੰਦਰ ਵਿਆਹ
ਸਮਾਗਮਾਂ/ਧਾਰਮਿਕ ਸਮਾਗਮਾਂ ਅਤੇ ਹੋਰ ਪ੍ਰੋਗਰਾਮਾਂ ਵਿੱਚ ਬਿਨਾਂ ਮਨਜੂਰੀ ਡਰੋਨ ਚਲਾਉਣ 'ਤੇ
ਪੂਰਣ ਪਾਬੰਦੀ ਲਗਾ ਦਿੱਤੀ ਹੈ। ਇਹ ਹੁਕਮ 28 ਫਰਵਰੀ, 2023 ਤੱਕ ਲਾਗੂ ਰਹਿਣਗੇ।

कैबिनेट मंत्री जिंपा ने प्रदेश वासियों को दी नव वर्ष की शुभकामनाएं- 31.12.2023

नए वर्ष पर प्रदेश को साफ सुथरा रखने का सभी लोग लें संकल्प: ब्रम शंकर जिंपा
- दुकानदारों को चाइना डोर न बेचने की अपील की
- भगवान परशुराम पार्क गौतम नगर में मार्निंग वॉक पाजीटिव फैमिली के सदस्यों
के साथ की सैर व योग
होशियारपुर, 31 दिसंबर:कैबिनेट मंत्री ब्रम शंकर जिंपा ने प्रदेश वासियों
को नव वर्ष की शुभकामनाएं
देते हुए कहा कि नव वर्ष पर सभी प्रदेश वासी अपने आस-पास को साफ सुथरा रखने का
संकल्प लें। वे आज भगवान परशुराम पार्क गौतम नगर में मार्निंग वॉक पाजीटिव
फैमिली के सदस्यों के साथ सैर व योग करने के दौरान अपने विचार रख रहे थे।
कैबिनेट मंत्री ने कहा कि होशियारपुर शहर को साफ सुथरा व खूबसूरत बनाने की
दिशा में शहर वासी सहयोग करें ताकि प्रकृति की गोद में बसे इस शहर को देश के
सबसे साफ सुथरे व खूबसूरत शहरों की श्रेणी में लाया जा सके। उन्होंने कहा कि
जन सहयोग से जल्द ही शहर को डंप फ्री घोषित कर दिया जाएगा। उन्होंने इस दौरान
दुकानदारों को चाइना डोर न बेचने की अपील करते हुए कहा कि यह खतरनाक डोर है जो
कि पशु-पक्षियों के साथ-साथ मानवीय जीवन के लिए भी खतरा है।
ब्रम शंकर जिंपा ने कहा कि मुख्य मंत्री पंजाब भगवंत सिंह मान के नेतृत्व में
प्रदेश सरकार ने मात्र डेढ़ वर्ष के कार्यकाल में 42 हजार से ज्यादा नौजवानों
को पक्की सरकारी नौकरियां दी हैं, जिसके चलते हमारे नौजवान जो कि विदेशों में
रोजगार के लिए जा रहे थे, अब अपने प्रदेश में नौकरियां कर रहे हैं। उन्होंने
कहा कि कई ऐसे नौजवानों ने नौकरियां ज्वाइन की है कि जो कि विदेश में पक्के
तौर पर सैटल थे। उन्होंने कहा कि नौजवानों को खेल के प्रति प्रोत्साहित करने
के लिए मुख्य मंत्री भगवंत मान के नेतृत्व वाली पंजाब सरकार कोई कमी नहीं छोड़
रही है और नौजवानों को ऐसा माहौल प्रदान किया जा रहा है ताकि वे अधिक से अधिक
खेल की ओर ध्यान दे सकें। उन्होंने कहा कि मोहल्ला निवासियों के सहयोग से
भगवान परशुराम पार्क गौतम नगर का रख रखाव काफी अच्छे ढंग से हो रहा है।
उन्होंने कहा कि पार्क में हर वर्ग के लोगों की ओर से रोजाना सैर की जा रही
है, इसके अलावा यहां 'सी.एम. दी योगशाला' अभियान के अंतर्गत लोगों को नि:शुल्क
योग सीखाया जा रहा है।
इस मौके पर डा. गुरदीप शर्मा, अशोक शर्मा, वरिंदर वैद, रजिंदर मल्होत्रा,
राकेश साहनी, गोबिंद जसवाल, विनय सेठी, सुमेश सोनी, बलकार सिंह, मुरली मनोहर,
मनोज गौढ़, नरेश कुमार साबा, रविंदर कुमार, कुलदीप गुप्ता, लवनीश गुप्ता के
अलावा अन्य गणमान्य भी मौजूद थे।

ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਵਾਸੀਆਂ ਨੂੰ ਦਿੱਤੀਆਂ ਨਵੇਂ ਸਾਲ ਦੀਆਂ ਮੁਬਾਰਕਾਂ

ਨਵਾਂ ਸਾਲ-2024 ਸਾਰਿਆਂ ਲਈ ਖੁਸ਼ਹਾਲ, ਸਿਹਤਯਾਬ, ਤਰੱਕੀਆਂ ਤੇ ਖੁਸ਼ੀਆਂ ਭਰਿਆ ਹੋਵੇ:
ਨਵਜੋਤ ਪਾਲ ਸਿੰਘ ਰੰਧਾਵਾ
ਨਵਾਂਸ਼ਹਿਰ, 31 ਦਸੰਬਰ : ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਨੇ ਜ਼ਿਲ੍ਹਾ
ਵਾਸੀਆਂ ਨੂੰ ਨਵੇਂ ਸਾਲ ਦੀਆਂ ਮੁਬਾਰਕਾਂ ਦਿੰਦਿਆਂ ਕਾਮਨਾ ਕੀਤੀ ਹੈ ਕਿ ਆਉਣ ਵਾਲਾ
ਸਾਲ ਸਾਰਿਆਂ ਲਈ ਖੁਸ਼ੀਆਂ ਭਰਿਆ ਹੋਵੇ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਨਵਾਂ ਸਾਲ 2024
ਜ਼ਿਲ੍ਹੇ ਦੇ ਲੋਕਾਂ ਲਈ ਖ਼ੁਸ਼ਹਾਲ, ਸਿਹਤਯਾਬ, ਤਰੱਕੀਆਂ ਅਤੇ ਖੁਸ਼ੀਆ ਲੈ ਕੇ ਆਵੇ।
ਉਨ੍ਹਾਂ ਵਿਕਾਸ ਅਤੇ ਤਰੱਕੀ ਨੂੰ ਯਕੀਨੀ ਬਣਾਉਣ ਲਈ ਤਨਦੇਹੀ ਨਾਲ ਕੰਮ ਕਰਨ ਦਾ ਸੱਦਾ
ਦਿੰਦਿਆਂ ਕਿਹਾ ਕਿ ਜ਼ਿਲ੍ਹੇ ਦੇ ਸਮੂਹ ਅਧਿਕਾਰੀ ਤੇ ਕਰਮਚਾਰੀ ਲੋਕ ਭਲਾਈ ਸਕੀਮਾਂ ਦਾ
ਲਾਭ ਹੇਠਲੇ ਪੱਧਰ ਤੱਕ ਪਹੁੰਚਾਉਣ ਲਈ ਨਿੱਜੀ ਤੌਰ 'ਤੇ ਸਮਰਪਣ ਦੀ ਭਾਵਨਾ ਨਾਲ ਡਿਊਟੀ
ਕਰਨ।

ਨੋਜਵਾਨਾਂ ਨੂੰ ਖੇਡਾਂ ਵੱਲ ਉਤਸ਼ਾਹਿਤ ਕਰਨ ਦੀ ਲੋੜ-ਧਾਲੀਵਾਲ

ਅੰਮ੍ਰਿਤਸਰ 30 ਦਸੰਬਰ : ਮੁੱਖ ਮੰਤਰੀ ਪੰਜਾਬ ਸ: ਭਗਵੰਤ ਸਿੰਘ ਮਾਨ ਦੀ
ਸਰਕਾਰਨੋਜਵਾਨਾਂ ਨੂੰ ਖੇਡਾਂ ਵੱਲ ਜ਼ੋੜਨ ਲਈ ਉਤਸ਼ਾਹਿਤ ਕਰ ਰਹੀ ਹੈ ਤਾਂ ਜੋ ਨੋਜਵਾਨ
ਖੇਡਾਂ ਵਿਚ ਭਾਗ ਲੈਕੇ ਆਪਣਾ ਤੇ ਸੂਬੇ ਦਾ ਨਾਂ ਰੋਸ਼ਨ ਕਰ ਸਕਣ।
ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕੈਬਨਿਟ ਮੰਤਰੀਸ: ਕੁਲਦੀਪ ਸਿੰਘ
ਧਾਲੀਵਾਲ ਨੇ ਅੱਜ ਸੇਟ ਫਰਾਂਸਿਸ ਸਕੂਲ ਅੰਮ੍ਰਿਤਸਰ ਵਲੋ ਕਰਵਾਏ ਗਏ ਕਿ੍ਰਸਮਿਸਯੂਥ
ਮੇਲੇ ਵਿਚ ਭਾਗ ਲੈਣ ਉਪਰੰਤ ਕੀਤਾ। ਸ: ਧਾਲੀਵਾਲ ਨੇ ਕਿਹਾ ਕਿ ਪੰਜਾਬ ਵਿਚ ਇਸਾਈ
ਭਾਈਚਾਰੇਦਾ ਸਿੱਖਿਆ ਦੇ ਖੇਤਰ ਵਿਚ ਵੱਡਾ ਯੋਗਦਾਨ ਹੈ। ਉਨ੍ਹਾਂ ਇਸ ਮੌਕੇ ਸਮੂਹ ਇਸਾਈ
ਭਾਈਚਾਰੇ ਨੂੰ ਕਿ੍ਰਸਮਿਸ ਅਤੇ ਨਵੇ ਸਾਲ ਦੀ ਵਧਾਈ ਵੀ ਦਿੱਤੀ। ਇਸ ਮੌਕੇ ਇਸਾਈ
ਭਾਈਚਾਰੇ ਦੇ ਪ੍ਰਤੀਨਿਧੀਆਂ ਵਲੋਸ: ਧਾਲੀਵਾਲ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਤ
ਵੀ ਕੀਤਾ ਗਿਆ।
ਸ: ਧਾਲੀਵਾਲ ਨੇ ਸੰਬੋਧਨ ਕਰਦਿਆਂ ਕਿਹਾ ਕਿਪੰਜਾਬ ਸਰਕਾਰ ਘੱਟ
ਗਿਣਤੀ ਦੇ ਲੋਕਾਂ ਦੇ ਹਿੱਤਾਂ ਲਈ ਵਚਨਬੱਧ ਹੈ ਅਤੇ ਉਨ੍ਹਾਂ ਦੀ ਭਲਾਈ ਲਈ ਕਈਸਕੀਮਾਂ
ਚਲਾਈਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ: ਭਗਵੰਤ ਸਿੰਘ ਮਾਨ
ਦਾਰੰਗਲੇ ਪੰਜਾਬ ਦਾ ਸੁਪਨਾ ਤਾਂ ਹੀ ਸਾਕਾਰ ਹੋ ਸਕਦਾ ਹੈ ਜੇਕਰ ਪੰਜਾਬ ਦੇ ਸਾਰੇ
ਭਾਈਚਾਰੇ ਦੇ ਲੋਕਆਪਸ ਵਿਚ ਮਿਲ ਕੇ ਪੰਜਾਬ ਦੇ ਭਲੇ ਲਈ ਕੰਮਕਰਨ।ਉਨ੍ਹਾਂ ਕਿਹਾ ਕਿ
ਸਾਡੀ ਸਰਕਾਰ ਨੇ ਚੋਣਾਂ ਦੋਰਾਨ ਲੋਕਾਂ ਨੂੰ ਜੋ ਗਰੰਟੀਆਂ ਕੀਤੀਆਂ ਸਨ ਨੂੰਪੂਰਾ ਕੀਤਾ
ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅਸੀ ਡੇਢ ਸਾਲ ਦੇ ਵਕਫੇ ਦੇ ਅੰਦਰ ਅੰਦਰ ਹੀ 45 ਹਜ਼ਾਰ
ਤੋ ਵੱਧ ਨੋਜਵਾਨਾਂ ਨੂੰ ਰੋਜ਼ਗਾਰ ਮੁਹੱਈਆਂ ਕਰਵਾਇਆ ਹੈਅਤੇ ਸਿਹਤ ਅਤੇ ਸਿੱਖਿਆ ਦੇ
ਖੇਤਰ ਵਿਚ ਵੱਡੇ ਬਦਲਾਅ ਕੀਤੇ ਹਨ। ਇਸ ਮੌਕੇ ਨਗਰ ਪੰਚਾਇਤ ਅਜਨਾਲਾ ਦੇ ਪ੍ਰਧਾਨ
ਸ:ਜਸਪਾਲ ਸਿੰਘ ਢਿਲੋ,ਫਾਦਰ ਐਨਥਨੀ,ਫਾਦਰ ਜ਼ੋਸਫ ਮੈਥਯੂ, ਫਾਦਰ ਜੇਮਜ਼ ਚਾਕੋ,
ਪਿ੍ਰੰਸੀਪਲ ਪਿ੍ਰਯਾ, ਫਾਦਰ ਰੋਬਟ ਤੋ ਇਲਾਵਾ ਵੱਡੀ ਗਿਣਤੀ ਵਿਚ ਅਧਿਆਪਕ ਵੀ ਹਾਜਰ ਸਨ।
ਕੈਪਸ਼ਨ : ਕੈਬਿਨਟਮੰਤਰੀ ਸ: ਕੁਲਦੀਪ ਸਿੰਘ ਧਾਲੀਵਾਲ ਨੂੰ ਸਨਮਾਨਤ ਕਰਦੇ ਹੋਏ ਇਸਾਈ
ਭਾਈਚਾਰੇ ਦੇ ਆਗੂ।

ਜ਼ਿਲ੍ਹਾ ਮੈਜਿਸਟ੍ਰੇਟ ਨੇ ਜ਼ਿਲ੍ਹੇ ਵਿੱਚ ਕੀਤੇ ਵੱਖ-ਵੱਖ ਪਾਬੰਦੀਆਂ ਦੇ ਹੁਕਮ ਜਾਰੀ

ਜ਼ਿਲਾ ਸ਼ਹੀਦ ਭਗਤ ਸਿੰਘ ਨਗਰ ਜ਼ਿਲਾ ਮੈਜਿਸਟਰੇਟ ਵੱਲੋਂ ਸ਼ੋਰ ਪ੍ਰਦੂਸ਼ਣ ਸਬੰਧੀ ਮਨਾਹੀ
ਦੇ ਹੁਕਮ ਜਾਰੀ
ਨਵਾਂਸ਼ਹਿਰ, 30 ਦਸੰਬਰ - ਜ਼ਿਲਾ ਮੈਜਿਸਟਰੇਟ ਸ਼ਹੀਦ ਭਗਤ ਸਿੰਘ ਨਗਰ ਨਵਜੋਤ ਪਾਲ ਸਿੰਘ
ਰੰਧਾਵਾ ਵੱਲੋਂ ਸੁਪਰੀਮ ਕੋਰਟ
ਆਫ ਇੰਡੀਆ ਵੱਲੋਂ ਰਿੱਟ ਪਟੀਸ਼ਨ (ਸਿਵਲ) ਨੰਬਰ 72 ਆਫ਼ 1998 ਵਿੱਚ ਕੀਤੇ ਹੁਕਮ (ਮਿਤੀ
18.07.2005), ਭਾਰਤ ਸਰਕਾਰ ਵੱਲੋਂ ਜਾਰੀ 'ਸ਼ੋਰ ਪ੍ਰਦੂਸ਼ਣ (ਰੈਗੂਲੇਸ਼ਨ ਐਂਡ ਕੰਟਰੋਲ)
ਰੂਲਜ਼, 2000 ਤਹਿਤ ਜਾਰੀ ਨੋਟੀਫਿਕੇਸ਼ਨ ਮਿਤੀ 14.02.2000 ਅਤੇ ਪੰਜਾਬ ਅਤੇ ਹਰਿਆਣਾ
ਹਾਈ ਕੋਰਟ, ਚੰਡੀਗੜ ਵੱਲੋਂ ਸਿਵਲ ਰਿੱਟ ਪਟੀਸ਼ਨ 6213 ਆਫ਼ 2016 ਵਿੱਚ ਮਿਤੀ
22.07.2019 ਨੂੰ ਪਾਸ ਕੀਤੇ ਹੁਕਮਾਂ ਦੀ ਪਾਲਣਾ ਵਿੱਚ ਸ਼ੋਰ ਪ੍ਰਦੂਸ਼ਣ 'ਤੇ ਰੋਕ ਅਤੇ
ਨਿਯੰਤਰਣ ਲਈ ਵੱਖ-ਵੱਖ ਸੰਸਥਾਵਾਂ ਅਤੇ ਅਦਾਰਿਆਂ ਲਈ ਮਨਾਹੀ ਦੇ ਹੁਕਮ ਜਾਰੀ ਕੀਤੇ ਗਏ
ਹਨ। ਇਨਾਂ ਹੁਕਮਾਂ ਅਨੁਸਾਰ ਜ਼ਿਲਾ ਸ਼ਹੀਦ ਭਗਤ ਸਿੰਘ ਨਗਰ ਵਿੱਚ ਵੱਖ-ਵੱਖ ਰਾਜਨੀਤਿਕ
ਪਾਰਟੀਆਂ, ਜਥੇਬੰਦੀਆਂ ਦੇ ਲੀਡਰਾਂ ਤੇ ਅਹੁਦੇਦਾਰਾਂ ਵੱਲੋਂ ਕੀਤੇ ਜਾਣ ਵਾਲੇ ਜਲਸਿਆਂ,
ਰੈਲੀਆਂ, ਰੋਸ ਧਰਨੇ ਆਦਿ, ਕਿਸੇ ਵੀ ਐਨ.ਜੀ.ਓਜ਼, ਪ੍ਰਾਈਵੇਟ, ਸਮਾਜਿਕ, ਮੰਦਿਰਾਂ,
ਮਸਜਿਦਾਂ ਅਤੇ ਗੁਰੂਦੁਆਰਿਆਂ ਦੀਆਂ ਪ੍ਰਬੰਧਕੀ ਸੰਸਥਾਵਾਂ, ਵਪਾਰਕ ਸੰਸਥਾਵਾਂ/ਅਦਾਰਿਆਂ
ਆਦਿ ਦੇ ਪ੍ਰਬੰਧਕਾਂ/ਅਹੁਦੇਦਾਰਾਂ ਵੱਲੋਂ ਵੱਖ-ਵੱਖ ਪ੍ਰੋਗਰਾਮ, ਸਮਾਗਮ ਆਦਿ ਮੌਕੇ 'ਤੇ
ਕਿਸੇ ਵੀ
ਬਿਲਡਿੰਗ, ਪਬਲਿਕ ਸਥਾਨਾਂ, ਖੁੱਲੇ ਸਥਾਨਾਂ, ਪੰਡਾਲਾਂ ਵਿੱਚ ਲਾਊਡ ਸਪੀਕਰ ਆਦਿ ਦੀ
ਵਰਤੋਂ ਲਈ ਅਤੇ ਕਿਸੇ ਵੱਲੋਂ ਵੀ ਵਿਆਹ ਸ਼ਾਦੀਆਂ, ਖੁਸ਼ੀ ਦੇ ਮੌਕਿਆਂ ਅਤੇ ਹੋਰ ਵੱਖ-ਵੱਖ
ਮੌਕਿਆ ਆਦਿ ਤੇ ਮੈਰਿਜ ਪੈਲੇਸਾਂ, ਕਲੱਬਾਂ, ਹੋਟਲਾਂ ਅਤੇ ਖੁੱਲੇ ਸਥਾਨਾਂ ਆਦਿ ਵਿੱਚ
ਡੀ.ਜੇ., ਆਰਕੈਸਟਰਾ, ਸੰਗੀਤਕ ਯੰਤਰ ਆਦਿ ਦੀ ਵਰਤੋਂ ਕਿਸੇ ਵੀ ਸਮੇਂ (ਦਿਨ ਜਾਂ ਰਾਤ),
ਸਬੰਧਤ ਉਪ ਮੰਡਲ ਮੈਜਿਸਟਰੇਟ ਪਾਸੋਂ ਪੰਜਾਬ ਇੰਸਟਰੂਮੈਂਟ (ਕੰਟਰੋਲ ਆਫ਼ ਨੁਆਇਸ) ਐਕਟ,
1956 ਵਿੱਚ ਦਰਜ ਸ਼ਰਤਾਂ ਤਹਿਤ ਲਿਖਤੀ ਪ੍ਰਵਾਨਗੀ ਤੋਂ ਬਿਨਾਂ ਨਹੀਂ ਚਲਾਏ ਜਾਣਗੇ।
ਲਿਖਤੀ ਪ੍ਰਵਾਨਗੀ ਲੈਣ ਉਪਰੰਤ ਇਹ ਅੰਡਰਟੇਕਿੰਗ ਦੇਣੀ ਪਵੇਗੀ ਕਿ ਆਵਾਜ਼ ਦਾ ਪੱਧਰ 10
ਡੀ ਬੀ (ਏ) ਤੋਂ ਜ਼ਿਆਦਾ ਨਹੀਂ ਹੋਵੇਗਾ। ਇਸ ਦੇ ਨਾਲ ਹੀ ਪੰਜਾਬ ਅਤੇ ਹਰਿਆਣਾ ਹਾਈਕੋਰਟ
ਵਲੋਂ ਜਾਰੀ ਹਦਾਇਤਾਂ ਮੁਤਾਬਿਕ ਇਮਤਿਹਾਨ ਦੇ ਦਿਨਾਂ 'ਚ ਪ੍ਰੀਖਿਆ ਤੋਂ 15 ਦਿਨ
ਪਹਿਲਾਂ ਕਿਸੇ ਵੀ ਲਾਊਡ ਸਪੀਕਰ ਆਦਿ ਦੀ ਪ੍ਰਵਾਨਗੀ ਨਾ ਦੇਣਾ ਸਬੰਧਤ ਉਪ ਮੰਡਲ
ਮੈਜਿਸਟਰੇਟ ਯਕੀਨੀ ਬਣਾਉਣਗੇ। ਇਸੇ ਤਰਾਂ ਜ਼ਿਲਾ ਸ਼ਹੀਦ ਭਗਤ ਸਿੰਘ ਨਗਰ ਦੀ ਹਦੂਦ
ਅੰਦਰ ਲਾਊਡ ਸਪੀਕਰ ਅਤੇ ਕਿਸੇ
ਵੀ ਹੋਰ ਸੰਗੀਤਕ ਯੰਤਰ ਆਦਿ ਚਲਾਉਣ ਦੀ ਪ੍ਰਵਾਨਗੀ ਲੈਣ ਦੇ ਬਾਵਜੂਦ ਵੀ ਰਾਤ 10 ਵਜੇ ਤੋਂ
ਸਵੇਰੇ 6 ਵਜੇ ਤੱਕ ਉਕਤ ਕਿਸੇ ਵੀ ਆਵਾਜ਼ੀ ਅਤੇ ਸੰਗੀਤਕ ਯੰਤਰਾਂ ਆਦਿ ਦੇ ਕਿਸੇ ਵੀ ਬਿਲਡਿੰਗ
ਵਿੱਚ ਅਤੇ ਸਥਾਨ 'ਤੇ ਚਲਾਉਣ/ਵਜਾਉਣ 'ਤੇ ਮੁਕੰਮਲ ਪਾਬੰਦੀ ਹੋਵੇਗੀ, ਸਿਵਾਏੇ ਸੱਭਿਆਚਾਰਕ ਤੇ
ਧਾਰਮਿਕ ਮੌਕਿਆਂ 'ਤੇ ਰਾਤ 10 ਵਜੇ ਤੋਂ 12 ਵਜੇ ਤੱਕ, ਜਿਹੜੇ ਕਿ ਪੂਰੇ ਸਾਲ ਵਿੱਚ 15
ਦਿਨਾਂ ਤੋਂ ਵੱਧ ਨਹੀਂ ਹੋਣਗੇ ਅਤੇ ਆਵਾਜ਼ ਦਾ ਪੱਧਰ 10 ਡੀ ਬੀ (ਏ) ਤੋਂ ਜ਼ਿਆਦਾ ਨਹੀਂ
ਹੋਵੇਗਾ। ਇਸ ਤੋਂ ਇਲਾਵਾ ਨਿੱਜੀ ਮਲਕੀਅਤ ਵਾਲੇ ਸਾੳਂੂਡ ਸਿਸਟਮ ਅਤੇ ਆਵਾਜ਼ ਪੈਦਾ ਕਰਨ ਵਾਲੇ
ਯੰਤਰਾਂ ਦੀ ਆਵਾਜ਼ ਦਾ ਪੱਧਰ 5 ਡੀ ਬੀ (ਏ) ਤੋਂ ਜ਼ਿਆਦਾ ਨਹੀਂ ਹੋਵੇਗਾ।
ਹੁਕਮਾਂ ਅਨੁਸਾਰ ਜ਼ਿਲੇ 'ਚ ਕਿਸੇ ਵੱਲੋਂ ਵੀ ਸ਼ੋਰ ਪ੍ਰਦੂਸ਼ਣ ਸਬੰਧੀ ਕੋਈ ਸ਼ਿਕਾਇਤ
ਪੇਸ਼ ਕੀਤੇ ਜਾਣ 'ਤੇ ਸਬੰਧਤ ਉਪ ਮੰਡਲ ਮੈਜਿਸਟਰੇਟ ਵੱਲੋਂ ਆਪਣੇ ਪੱਧਰ 'ਤੇ ਸਬੰਧਤ ਉਪ ਕਪਤਾਨ
ਪੁਲਿਸ ਅਤੇ ਵਾਤਾਵਰਣ ਇੰਜੀਨੀਅਰ, ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ, ਹੁਸ਼ਿਆਰਪੁਰ ਨਾਲ ਤਾਲਮੇਲ
ਕਰਕੇ ਪ੍ਰਾਪਤ ਹੋਈ ਸ਼ਿਕਾਇਤ ਸਬੰਧੀ ਮੌਕੇ 'ਤੇ ਜਾ ਕੇ ਲੋੜੀਂਦੀ ਪੜਤਾਲ ਕੀਤੀ ਜਾਵੇਗੀ ਅਤੇ
ਸ਼ਿਕਾਇਤ ਸਹੀ ਪਾਏ ਜਾਣ 'ਤੇ ਅਦਾਲਤ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਅਤੇ ਉਕਤ ਐਕਟ
ਤਹਿਤ, ਸ਼ਿਕਾਇਤ ਵਿੱਚ ਦਰਸਾਏ ਸ਼ੋਰ ਪ੍ਰਦੂਸ਼ਣ ਪੈਦਾ ਕਰਨ ਵਾਲੇ ਕਿਸੇ ਵੀ ਤਰਾਂ ਦੇ
ਆਵਾਜ਼ੀ/ਸੰਗੀਤਕ ਯੰਤਰ ਨੂੰ ਹਟਵਾਕੇ ਆਪਣੇ ਕਬਜ਼ੇ ਵਿੱਚ ਲੈਣਗੇ। ਉਹ ਉਕਤ ਐਕਟ 'ਤੇ ਇਸ ਹੁਕਮ
ਦੀ ਉਲੰਘਣਾ ਕਰਨ ਵਾਲੇ ਦੇ ਖਿਲਾਫ਼ ਆਪਣੇ ਪੱਧਰ 'ਤੇ ਕਾਨੂੰਨੀ ਕਾਰਵਾਈ ਕਰਕੇ ਪ੍ਰਾਪਤ ਹੋਣ
ਵਾਲੀ ਸ਼ਿਕਾਇਤ ਦਾ ਨਿਪਟਾਰਾ ਕਰਨਗੇ।
ਜਾਰੀ ਹੁਕਮਾਂ ਅਨੁਸਾਰ ਕਿਸੇ ਵੀ ਵਿਅਕਤੀ ਵੱਲੋਂ ਸਬੰਧਤ ਉਪ ਮੰਡਲ ਮੈਜਿਸਟਰੇਟ
ਪਾਸੋਂ ਪ੍ਰਵਾਨਗੀ ਲੈਣ ਉਪਰੰਤ ਜਿਨਾਂ-ਜਿਨਾਂ ਥਾਵਾਂ 'ਤੇ ਇਹ ਲਾਊਡ ਸਪੀਕਰ, ਆਵਾਜ਼ੀ/ਸੰਗੀਤਕ
ਯੰਤਰ ਆਦਿ ਚਲਾਏ ਜਾਣਗੇ, ਦੀ ਆਵਾਜ਼ ਪ੍ਰੋਗਰਾਮ/ਫੰਕਸ਼ਨ ਵਾਲੇ ਸਥਾਨ, ਧਾਰਮਿਕ ਸਥਾਨ ਅਤੇ
ਬਿਲਡਿੰਗ ਆਦਿ ਦੀ ਚਾਰਦੀਵਾਰੀ ਦੇ ਦਾਇਰੇ ਅੰਦਰ ਰਹਿਣੀ ਚਾਹੀਦੀ ਹੈ, ਜੋ ਕਿ ਭਾਰਤ ਸਰਕਾਰ
ਵੱਲੋਂ ਜਾਰੀ ''ਆਵਾਜ਼ੀ ਪ੍ਰਦੂਸ਼ਣ (ਰੈਗੂਲੇਸ਼ਨ ਐਂਡ ਕੰਟਰੋਲ) ਰੂਲਜ਼, 2000'' ਤਹਿਤ ਜਾਰੀ
ਨੋਟੀਫਿਕੇਸ਼ਨ ਮਿਤੀ 14.02.2000 ਵਿੱਚ ਨਿਰਧਾਰਤ ਕੀਤੇ ਆਵਾਜ਼ੀ ਸਟੈਂਡਰਡ ਤੋਂ ਕਿਸੇ ਵੀ ਹਾਲਤ
ਵਿੱਚ ਵੱਧ ਨਹੀਂ ਹੋਣੀ ਚਾਹੀਦੀ ਹੈ।
ਜ਼ਿਲਾ ਮੈਜਿਸਟਰੇਟ ਅਨੁਸਾਰ ਇਹ ਪਾਬੰਦੀ ਅਤੇ ਰੋਕ ਇਸ ਲਈ ਵੀ ਲਗਾਉਣਾ ਜ਼ਰੂਰੀ
ਹੈ ਕਿਉਂਕਿ ਮੈਰਿਜ ਪੈਲੇਸਾਂ, ਹੋਟਲਾਂ, ਰੈਸਟੋਰੈਂਟਾਂ ਆਦਿ ਵਿੱਚ ਬਹੁਤ ਉੱਚੀ ਆਵਾਜ਼ ਵਿਚ
ਲਾਊਡ ਸਪੀਕਰ, ਡੀ.ਜੇ. ਆਦਿ ਦਾ ਇਸਤੇਮਾਲ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਕਈ ਪ੍ਰੋਫੈਸ਼ਨਲ
ਗਾਇਕ ਸਭਿਆਚਾਰਕ ਪ੍ਰੋਗਰਾਮਾਂ ਵਿਚ ਭਾਗ ਲੈਂਦੇ ਹਨ ਅਤੇ ਰਾਤ ਦੇਰ ਤੱਕ ਲਾਊਡ ਸਪੀਕਰ/ਡੀ.ਜੇ
ਆਦਿ ਦੀ ਵਰਤੋਂ ਕਰਦੇ ਹਨ, ਜਿਸ ਦੇ ਨਾਲ ਆਸ ਪਾਸ ਦੇ ਰਹਿਣ ਵਾਲੇ ਲੋਕਾਂ, ਮਰੀਜ਼ਾਂ ਨੂੰ ਅਤੇ
ਪੜਨ ਵਾਲੇ ਬੱਚਿਆਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਸ਼ੋਰ ਪ੍ਰਦੂਸ਼ਣ ਨਾਲ
ਉਹਨਾਂ ਦੀ ਸਿਹਤ ਲਈ ਵੀ ਖਤਰਾ ਪੈਦਾ ਹੁੰਦਾ ਹੈ। ਇਹ ਹੁਕਮ 28 ਫ਼ਰਵਰੀ, 2024 ਤੱਕ ਲਾਗੂ
ਰਹਿਣਗੇ।
------------------------------------------
ਪਸ਼ੂਆਂ ਨੂੰ ਬੇਸਹਾਰਾ ਛੱਡਣ ਵਾਲਿਆਂ 'ਤੇ ਹੋਵੇਗੀ ਕਾਰਵਾਈ: ਜ਼ਿਲ੍ਹਾ ਮੈਜਿਸਟਰੇਟ
ਨਵਾਂਸ਼ਹਿਰ, 30 ਦਸੰਬਰ : ਜ਼ਿਲ੍ਹਾ ਮੈਜਿਸਟਰੇਟ ਨਵਜੋਤ ਪਾਲ ਸਿੰਘ ਰੰਧਾਵਾ ਨੇ ਪਸ਼ੂਆਂ
ਨੂੰ ਬੇਸਹਾਰਾ ਛੱਡਣ ਵਾਲੇ ਲੋਕਾਂ
ਨੂੰ ਅਜਿਹਾ ਕਰਨ ਤੋਂ ਰੋਕਣ ਲਈ ਫੌਜਦਾਰੀ ਜ਼ਾਬਤਾ ਸੰਘਤਾ 1973 (1974 ਦਾ ਐਕਟ-2) ਦੀ ਧਾਰਾ
144 ਅਧੀਨ ਗਾਵਾਂ/ਪਸ਼ੂਆਂ ਨੂੰ ਬੇਸਹਾਰਾ ਛੱਡਣ 'ਤੇ ਰੋਕ ਲਗਾਉਣ ਦੇ ਹੁਕਮ ਜਾਰੀ ਕੀਤੇ ਹਨ।
ਉਨ੍ਹਾਂ ਕਿਹਾ ਕਿ ਗਊਵੰਸ਼ ਦਾ ਕੁਝ ਧਰਮਾਂ ਵਿਚ ਬਹੁਤ ਜ਼ਿਆਦਾ ਸਤਿਕਾਰ ਹੋਣ ਕਾਰਨ
ਗਊਵੰਸ਼ ਨੂੰ ਇਸ ਤਰ੍ਹਾਂ ਬੇਸਹਾਰਾ ਛੱਡਣ ਕਾਰਨ ਉਨ੍ਹਾਂ ਨੂੰ ਪੁੱਜਣ ਵਾਲੇ ਜਾਨੀ ਨੁਕਸਾਨ ਨਾਲ
ਜਿਥੇ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚ ਸਕਦੀ ਹੈ, ਉਥੇ ਅਮਨ ਅਤੇ ਕਾਨੂੰਨ
ਦੀ ਸਮੱਸਿਆ ਵੀ ਪੈਦਾ ਹੋ ਸਕਦੀ ਹੈ। ਇਸ ਤੋਂ ਇਲਾਵਾ ਪਸ਼ੂਆਂ ਨੂੰ ਬੇਸਹਾਰਾ ਛੱਡਣ ਨਾਲ ਇਹ
ਸੜਕਾਂ 'ਤੇ ਹਾਦਸਿਆਂ ਦਾ ਕਾਰਨ ਵੀ ਬਣਦੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਹੁਕਮਾਂ ਨੂੰ ਲਾਗੂ
ਕਰਨ ਲਈ ਪੁਲਿਸ ਵਿਭਾਗ, ਪਸ਼ੂ ਪਾਲਣ ਵਿਭਾਗ, ਬੀ ਡੀ ਪੀ ਓਜ਼, ਕਾਰਜ ਸਾਧਕ ਅਫ਼ਸਰ ਜਿੰਮੇਵਾਰ
ਹੋਣਗੇ ਅਤੇ ਜੇਕਰ ਉਨ੍ਹਾਂ ਦੇ ਧਿਆਨ 'ਚ ਕੋਈ ਵੀ ਬੇਸਹਾਰਾ ਪਸ਼ੂ ਛੱਡਣ ਦੀ ਘਟਨਾ ਆਉਂਦੀ ਹੈ
ਤਾਂ ਤੁਰੰਤ ਅਜਿਹੇ ਵਿਅਕਤੀਆਂ ਵਿਰੁੱਧ ਕਾਨੂੰਨੀ ਕਾਰਵਾਈ ਅਮਲ 'ਚ ਲਿਆਂਦੀ ਜਾਵੇ। ਇਹ ਮਨਾਹੀ
ਦੇ ਹੁਕਮ 28 ਫਰਵਰੀ 2024 ਤੱਕ ਲਾਗੂ ਰਹਿਣਗੇ।

ਫ਼ੌਜ, ਨੀਮ ਫ਼ੌਜੀ ਬਲਾਂ ਅਤੇ ਪੁਲਿਸ ਵਿੱਚ ਭਰਤੀ ਹੋਣ ਲਈ ਸਿਖਲਾਈ ਕੋਰਸ 15 ਜਨਵਰੀ ਤੋਂ

ਪਟਿਆਲਾ, 30 ਦਸੰਬਰ: ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫ਼ਸਰ ਕਮਾਂਡਰ ਬਲਜਿੰਦਰ ਵਿਰਕ
(ਸੇਵਾਮੁਕਤ) ਨੇ ਦੱਸਿਆ
ਕਿ ਵਿਭਾਗ ਦੇ ਪ੍ਰੀ-ਰਿਕਰੂਟਮੈਂਟ ਸੈਂਟਰ ਵਿਖੇ ਫ਼ੌਜ ਅਤੇ ਨੀਮ ਫ਼ੌਜੀ ਬਲਾਂ ਵਿਚ
ਭਰਤੀ ਹੋਣ ਲਈ ਕੇਵਲ ਪੰਜਾਬ ਦੇ ਬੱਚਿਆ ਲਈ ਪ੍ਰੀ-ਰਿਕਰੂਟਮੈਂਟ ਟ੍ਰੇਨਿੰਗ ਕੋਰਸ ਮਿਤੀ
15/01/2024 ਤੋਂ ਸ਼ੁਰੂ ਕੀਤਾ ਜਾ ਰਿਹਾ ਹੈ, ਜਿਸ ਦਾ ਮੰਤਵ ਸੈਨਾ ਵਿਚ ਸੇਵਾ ਕਰ ਰਹੇ
ਸੈਨਿਕਾਂ, ਸਾਬਕਾ ਸੈਨਿਕਾਂ ਅਤੇ ਬਾਕੀ ਸ਼੍ਰੇਣੀਆਂ ਦੇ ਬੱਚਿਆਂ ਨੂੰ ਫ਼ੌਜ, ਨੀਮ
ਫ਼ੌਜੀ ਬਲਾਂ ਅਤੇ ਪੁਲਿਸ ਵਿੱਚ ਭਰਤੀ ਹੋਣ ਲਈ ਯੋਗ ਬਣਾਉਣਾ ਹੈ। ਇਹ ਕੋਰਸ 45 ਦਿਨ ਦਾ
ਹੋਵੇਗਾ। ਜਿਸ ਦੌਰਾਨ ਵਿਦਿਆਰਥੀਆਂ ਨੂੰ ਸਰੀਰਕ ਤੋਰ ਤੇ ਭਰਤੀ ਹੋਣ ਲਈ ਲੋੜੀਂਦੇ ਮਿਆਰ
ਲਈ ਤਿਆਰ ਕੀਤਾ ਜਾਵੇਗਾ।
ਇਸ ਤੋਂ ਇਲਾਵਾ ਉਹਨਾਂ ਨੂੰ ਲਿਖਤੀ ਇਮਤਿਹਾਨ ਦੀ ਤਿਆਰੀ ਵੀ ਕਰਵਾਈ ਜਾਵੇਗੀ।
ਉਨ੍ਹਾਂ ਦੱਸਿਆ ਕਿ ਫ਼ੌਜ ਵਿੱਚ ਸਿਪਾਹੀ ਦੀ ਭਰਤੀ ਲਈ ਉਮੀਦਵਾਰ ਦੀ ਉਮਰ 17-1/2 ਤੋਂ
21 ਸਾਲ, ਕੱਦ 170 ਸੈਂਟੀਮੀਟਰ, ਛਾਤੀ 77 ਤੋਂ 82 ਸੈਂਟੀਮੀਟਰ ਅਤੇ ਵਜ਼ਨ 50 ਕਿੱਲੋ
ਹੋਣਾ ਚਾਹੀਦਾ ਹੈ ਅਤੇ ਉਮੀਦਵਾਰ ਦਸਵੀਂ ਕਲਾਸ ਵਿੱਚ ਕੁੱਲ 45 ਫ਼ੀਸਦੀ ਅਤੇ ਹਰੇਕ
ਵਿਸ਼ੇ ਵਿੱਚ 33
ਫ਼ੀਸਦੀ ਨੰਬਰਾਂ ਨਾਲ ਪਾਸ ਹੋਣ ਜ਼ਰੂਰੀ ਹੈ। ਕਲਰਕ/ਐਸ.ਕੇ.ਟੀ ਦੀ ਭਰਤੀ ਲਈ ਉਮੀਦਵਾਰਾਂ
ਦੀ ਉਮਰ 17-1/2 ਤੋਂ 21 ਸਾਲ ਦੇ ਵਿਚਕਾਰ ਅਤੇ ਕੱਦ ਘੱਟੋ ਘੱਟ 162 ਸੈਂਟੀਮੀਟਰ ਹੋਣਾ
ਜ਼ਰੂਰੀ ਹੈ। ਅੰਗਰੇਜ਼ੀ ਅਤੇ ਗਣਿਤ/ਅਕਾਉਂਟਿੰਗ/ਬੂਕ ਕੀਪਿੰਗ ਵਿਸ਼ਿਆਂ ਵਿਚ 50% ਨੰਬਰਾਂ
ਨਾਲ ਪਾਸ ਹੋਣਾ ਜ਼ਰੂਰੀ ਹੈ। ਚਾਹਵਾਨ ਉਮੀਦਵਾਰ ਆਪਣੇ ਪੜ੍ਹਾਈ ਦੇ ਸਰਟੀਫਿਕੇਟ,
ਪਾਸਪੋਰਟ ਸਾਈਜ਼
ਫ਼ੋਟੋ, ਡਿਸਾਚਾਰਜ ਬੁੱਕ (ਕੇਵਲ ਸਾਬਕਾ ਸੈਨਿਕਾਂ ਦੇ ਬੱਚਿਆਂ ਲਈ) ਅਤੇ ਐਸ.ਸੀ ਜਾਤੀ
ਦੇ ਉਮੀਦਵਾਰ ਆਪਣਾ ਜਾਤੀ ਦਾ ਸਰਟੀਫਿਕੇਟ ਨਾਲ ਲੈ ਕੇ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ
ਦਫ਼ਤਰ, ਪਟਿਆਲਾ, ਨੇੜੇ ਰੇਲਵੇ ਸਟੇਸ਼ਨ, ਵਿਖੇ ਆਪਣੇ ਨਾਮ ਦੀ ਰਜਿਸਟ੍ਰੇਸ਼ਨ ਕਰਵਾ ਸਕਦੇ
ਹਨ। ਉਹਨਾਂ ਨੇ ਇਹ ਵੀ ਦੱਸਿਆ ਹੈ ਕਿ ਪਟਿਆਲਾ ਜ਼ਿਲ੍ਹੇ ਦੇ ਉਮੀਦਵਾਰ ਹੀ ਇਸ ਟ੍ਰੇਨਿੰਗ
ਵਿਚ ਸ਼ਾਮਲ ਹੋ ਸਕਦੇ ਹਨ। ਪ੍ਰੀ-ਰਿਕਰੂਟਮੈਂਟ ਸੈਂਟਰ ਸਿਖਲਾਈ ਲਈ ਇੱਕ ਆਲ ਵੈਦਰ ਟਰੈਕ
ਅਤੇ ਟ੍ਰੇਨਿੰਗ ਦੇ ਜ਼ਰੂਰੀ ਸਾਜੇ ਸਮਾਨ ਉਪਲਬਧ ਹਨ। ਵਧੇਰੇ ਜਾਣਕਾਰੀ ਲਈ ਫ਼ੋਨ
ਨੰ.0175-2361188, 7888343525 ਕਿਸੇ ਵੀ ਕੰਮ ਕਾਜ ਵਾਲੇ ਦਿਨ ਸੰਪਰਕ ਕਰ ਸਕਦੇ ਹਨ।

ਹੁਸ਼ਿਆਰਪੁਰ ’ਚ ਵੱਖ-ਵੱਖ ਥਾਵਾਂ ’ਤੇ ਲਗਾਈ ਜਾ ਰਹੀ ਹੈ ਸੀ.ਐਮ ਦੀ ਯੋਗਸ਼ਾਲਾ

ਹੁਸ਼ਿਆਰਪੁਰ, 30 ਦਸੰਬਰ:ਸੀ.ਐਮ ਦੀ ਯੋਗਸ਼ਾਲਾ ਤਹਿਤ ਸੁਪਰਵਾਈਜ਼ਰ ਮਾਧਵੀ ਅਤੇ ਯੋਗ
ਟ੍ਰੇਨਰ ਯੋਗਾਚਾਰਿਆ ਤੁਲਸੀ ਰਾਮ
ਸਾਹੂ ਦੁਆਰਾ ਨਿਊ ਆਦਰਸ਼ ਨਗਰ ਪਾਰਕ 'ਚ ਸਵੇਰੇ 6.10 ਤੋਂ 7.10 ਵਜੇ ਤੱਕ ਅਤੇ ਸ਼ਾਮ 4.15
ਤੋ. 5.15 ਵਜੇ ਤੱਕ ਪ੍ਰਤੀ ਦਿਨ ਯੋਗਾ ਦੀ ਕਲਾਸ ਲਗਾਈ ਜਾ ਰਹੀ ਹੈ। ਇਸ ਪ੍ਰਕਾਰ ਸ਼ਹਿਰ ਦੇ
ਕਈ ਪਾਰਕ, ਗੁਰਦੁਆਰਾ ਸਾਹਿਬ ਅਤੇ ਮੰਦਰਾਂ ਦੇ ਵਿਹੜੇ ਵਿਚ ਯੋਗ ਦੀਆਂ ਕਲਾਸਾਂ ਲਗਾਈਆਂ ਜਾ
ਰਹੀਆਂ ਹਨ। ਯੋਗ ਟ੍ਰੇਨਰ ਤੁਲਸੀ ਰਾਮ ਨੇ ਦੱਸਿਆ ਕਿ ਇਨ੍ਹਾਂ ਯੋਗ ਕਲਾਸਾਂ ਵਿਚ ਸਰੀਰਕ,
ਮਾਨਸਿਕ ਸਿਹਤਮੰਦ ਲਈ ਯੋਗ ਅਭਿਆਸ ਦੇ ਨਾਲ-ਨਾਲ, ਰੋਜ਼ਾਨਾ ਰੁਟੀਨ ਨੂੰ ਠੀਕ ਰੱਖਣ ਦੇ ਸੁਝਾਅ
ਅਤੇ ਵੱਖ-ਵੱਖ ਰੋਗਾਂ ਅਨੁਸਾਰ ਯੋਗ ਆਸਨਾਂ ਦਾ ਅਭਿਆਸ ਵੀ ਕਰਵਾਇਆ ਜਾਂਦਾ ਹੈ। ਗਰੁੱਪ ਲੀਡਰ
ਡਾ. ਕੇ.ਕੇ. ਪਰਾਸ਼ਰ ਜ਼ਿਲ੍ਹਾ ਆਯੁਰਵੈਦ ਅਫਸਰ (ਰਿਟਾ:) ਨੇ ਕਿਹਾ ਕਿ ਸਾਡੇ ਸਰੀਰ ਵਿਚ ਊਰਜਾ
ਦਾ ਵੱਧਣ ਅਤੇ ਘੱਟਣ ਨਾਲ ਸਾਰਾ ਸਰੀਰ ਰੋਗੀ ਬਣ ਜਾਂਦਾ ਹੈ। ਇਸ ਲਈ ਸੰਤੁਲਨ ਬਣਾਏ ਰੱਖਣ ਲਈ
ਪ੍ਰਤੀਦਿਨ ਯੋਗਾ ਅਭਿਆਸ ਅਤੇ ਪ੍ਰਾਣਾਯਮ ਕਰਨਾ ਚਾਹੀਦਾ ਹੈ। ਪੰਜਾਬ ਸਰਕਾਰ ਦਾ ਧੰਨਵਾਦ ਕਰਦੇ
ਹੋਏ ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਵਲੋਂ ਆਮ ਜਨਤਾ ਨੂੰ ਬਿਨ੍ਹਾ ਕਿਸੇ ਮੈਡੀਸਨ ਦੇ
ਸਿਹਤਮੰਦ ਰੱਖਣ ਲਈ ਯੋਗਸ਼ਾਲਾਵਾਂ ਚਲਾਈਆਂ ਜਾ ਰਹੀਆਂ ਹਨ। ਇਸ ਮੌਕੇ ਕੌਂਸਲਰ ਨਰਿੰਦਰ ਸਿੰਘ,
ਰੀਟਾ ਸਰੀਨ, ਦਵਿੰਦਰ ਸਰੀਨ, ਬਿਸ਼ਨ ਸਿੰਘ, ਜੋਗਾ ਆਦਿ ਵੀ ਮੌਜੂਦ ਸਨ।

ਨਵੇਂ ਸਾਲ ਦੀ ਆਮਦ ਮੌਕੇ ਕਲੱਬਾਂ, ਹੋਟਲ, ਢਾਬਿਆਂ, ਦੁਕਾਨਾਂ ਤੇ ਰੇੜੀਆਂ ਵਾਲਿਆਂ ਲਈ ਨਿਰਦੇਸ਼ ਜਾਰੀ

ਪਟਿਆਲਾ, 30 ਦਸੰਬਰ:ਵਧੀਕ ਜ਼ਿਲ੍ਹਾ ਮੈਜਿਸਟਰੇਟ ਅਨੁਪ੍ਰਿਤਾ ਜੌਹਲ ਨੇ ਫ਼ੌਜਦਾਰੀ
ਜ਼ਾਬਤਾ ਸੰਘਤਾ 1973 (1974 ਦਾ ਐਕਟ ਨੰਬਰ 2) ਦੀ ਧਾਰਾ 144 ਤਹਿਤ ਹੁਕਮ ਜਾਰੀ ਕਰਕੇ
ਕਲੱਬਾਂ, ਹੋਟਲਾਂ, ਢਾਬਿਆਂ, ਦੁਕਾਨਾਂ, ਸੜਕ ਤੇ ਖੜੀਆਂ ਰੇੜੀਆਂ -ਫੜੀਆਂ ਆਦਿ ਨੂੰ
ਮਿਤੀ 31 ਦਸੰਬਰ 2023 ਅਤੇ 1 ਜਨਵਰੀ 2024 ਦੀ ਦਰਮਿਆਨੀ ਰਾਤ ਸਮਾਂ 1 ਏ.ਐਮ. ਵਜੇ
ਤੱਕ ਬੰਦ ਕਰਨ ਦੇ ਹੁਕਮ ਜਾਰੀ ਕੀਤੇ ਹਨ। ਇਸ ਤੋਂ ਇਲਾਵਾ ਕਰ ਤੇ ਆਬਕਾਰੀ ਵਿਭਾਗ ਦੇ
ਨਿਯਮ ਲਾਗੂ ਰਹਿਣਗੇ। ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਆਮ ਵੇਖਣ ਵਿੱਚ ਆਇਆ ਹੈ ਕਿ
ਨਵੇਂ ਸਾਲ ਦੀ ਆਮਦ ਦੀ ਸ਼ਾਮ ਨੂੰ ਦੇਰ ਰਾਤ ਤੱਕ ਕਲੱਬਾਂ, ਹੋਟਲਾਂ, ਢਾਬਿਆਂ,
ਰੇੜੀਆਂ-ਫੜੀਆਂ ਅਤੇ ਦੁਕਾਨਾਂ ਆਦਿ ਖੁੱਲ੍ਹੀਆਂ ਰਹਿੰਦੀਆਂ ਹਨ, ਜਿਸ ਨਾਲ ਅਮਨ ਤੇ
ਕਾਨੂੰਨ ਦੀ ਸਥਿਤੀ ਭੰਗ ਹੋਣ ਦਾ ਖ਼ਦਸ਼ਾ ਬਣਿਆ ਰਹਿੰਦਾ ਹੈ। ਉਕਤ ਹੁਕਮਾਂ ਵਿੱਚ ਕਿਹਾ
ਗਿਆ ਹੈ ਕਿ ਜੇਕਰ ਕੋਈ ਵਿਅਕਤੀ ਇਨ੍ਹਾਂ ਹੁਕਮਾਂ ਦੀ ਉਲੰਘਣਾ ਕਰਦਾ ਹੈ ਤਾਂ ਇਸ ਸਬੰਧੀ
ਮੁਕਾਮੀ ਪੁਲਿਸ ਨੂੰ ਤੁਰੰਤ ਸੂਚਿਤ ਕੀਤਾ ਜਾਵੇ।

ਸੇਵਾ ਕੇਂਦਰਾਂ ਦੇ ਸਮੇਂ 'ਚ 2 ਜਨਵਰੀ ਤੋਂ ਹੋਵੇਗੀ ਤਬਦੀਲੀ, ਸਵੇਰੇ 10 ਤੋਂ ਸ਼ਾਮ 4:30 ਵਜੇ ਤੱਕ ਮਿਲਣਗੀਆਂ ਸੇਵਾਵਾਂ

ਪਟਿਆਲਾ, 30 ਦਸੰਬਰ:ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ
ਸੇਵਾ ਕੇਂਦਰਾਂ ਦਾ ਸਮਾਂ 2
ਜਨਵਰੀ 2024 ਤੋਂ ਸਵੇਰੇ 10:00 ਵਜੇ ਤੋਂ ਸ਼ਾਮ 4:30 ਵਜੇ ਤੱਕ ਦਾ ਕਰ ਦਿੱਤਾ ਗਿਆ ਹੈ।
ਉਨ੍ਹਾਂ ਦੱਸਿਆ ਡਾਇਰੈਕਟਰ ਪ੍ਰਸ਼ਾਸਕੀ ਸੁਧਾਰ ਵੱਲੋਂ ਜਾਰੀ ਪੱਤਰ ਅਨੁਸਾਰ ਠੰਢ ਦੇ ਮੌਸਮ ਅਤੇ
ਧੁੰਦ ਕਾਰਨ ਜ਼ਿਲਿਆਂ ਨੂੰ ਆਪਣੇ ਪੱਧਰ 'ਤੇ ਸੇਵਾ ਕੇਂਦਰਾਂ ਦਾ ਸਮਾਂ ਤਬਦੀਲ ਕਰਨ ਲਈ ਕਿਹਾ
ਗਿਆ ਹੈ, ਜਿਸ ਤਹਿਤ ਪਟਿਆਲਾ ਜ਼ਿਲ੍ਹੇ 'ਚ 2 ਜਨਵਰੀ ਤੋਂ ਸਾਰੇ ਸੇਵਾ ਕੇਂਦਰਾਂ ਦਾ ਸਮਾਂ
ਸਵੇਰੇ 10:00 ਵਜੇ ਤੋਂ ਸ਼ਾਮ 4:30 ਵਜੇ ਤੱਕ ਕੀਤਾ ਗਿਆ ਹੈ ਜੋ ਕਿ ਅਗਲੇ ਹੁਕਮਾਂ ਤੱਕ ਲਾਗੂ
ਰਹੇਗਾ।

ਮਨੀਸ਼ ਤਿਵਾੜੀ ਨੇ ਪਿੰਡ ਨਵਾਂ ਪਿੰਡ - ਟੱਪਰੀਆਂ ਅਤੇ ਫਤਿਹਪੁਰ ਵਿਖੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ

ਬਲਾਚੌਰ, 29 ਦਸੰਬਰ : ਸ੍ਰੀ ਆਨੰਦਪੁਰ ਸਾਹਿਬ ਤੋਂ ਸੰਸਦ ਮੈਂਬਰ ਅਤੇ ਸਾਬਕਾ ਕੇਂਦਰੀ ਮੰਤਰੀ
ਮਨੀਸ਼ ਤਿਵਾੜੀ ਨੇ ਹਲਕਾ ਬਲਾਚੌਰ ਦੇ ਵੱਖ-ਵੱਖ ਪਿੰਡਾਂ ਨਵਾਂ ਪਿੰਡ - ਟੱਪਰੀਆਂ ਅਤੇ
ਫਤਿਹਪੁਰ ਦਾ ਦੌਰਾ ਕਰਕੇ ਸਥਾਨਕ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ। ਇਸ ਤੋਂ ਇਲਾਵਾ,
ਉਨ੍ਹਾਂ ਬਲਾਚੌਰ ਬਲਾਕ ਕਾਂਗਰਸ ਦਫ਼ਤਰ ਵਿਖੇ ਪਾਰਟੀ ਵਰਕਰਾਂ ਨਾਲ ਵੀ ਮੁਲਾਕਾਤ ਕੀਤੀ।
ਇਸ ਮੌਕੇ ਸੰਬੋਧਨ ਕਰਦਿਆਂ, ਸੰਸਦ ਮੈਂਬਰ ਤਿਵਾੜੀ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਹਮੇਸ਼ਾ
ਦੇਸ਼ ਦੀ ਖੁਸ਼ਹਾਲੀ ਅਤੇ ਤਰੱਕੀ ਲਈ ਕੰਮ ਕੀਤਾ ਹੈ। ਦੇਸ਼ ਵਿੱਚ ਜਿੰਨੇ ਵੀ ਵਿਕਾਸ ਕਾਰਜ
ਹੋਏ ਹਨ, ਉਹ ਕਾਂਗਰਸ ਸਰਕਾਰਾਂ ਦੌਰਾਨ ਹੀ ਹੋਏ ਹਨ। ਇਸ ਦਿਸ਼ਾ ਵਿੱਚ, ਕੇਂਦਰ ਦੀ ਮੌਜੂਦਾ
ਭਾਜਪਾ ਸਰਕਾਰ ਦੀਆਂ ਨੀਤੀਆਂ ਤੋਂ ਦੁਖੀ ਦੇਸ਼ ਦੇ ਲੋਕ ਕਾਂਗਰਸ ਨੂੰ ਇੱਕ ਵਾਰ ਫਿਰ ਸੱਤਾ
ਵਿੱਚ ਲਿਆਉਣਾ ਚਾਹੁੰਦੇ ਹਨ। ਕਿਉਂਕਿ ਇਸ ਸਰਕਾਰ ਨੇ ਲੋਕਾਂ ਨਾਲ ਕੀਤਾ ਇੱਕ ਵੀ ਵਾਅਦਾ ਪੂਰਾ
ਨਹੀਂ ਕੀਤਾ। ਨਾ ਤਾਂ ਹਰ ਸਾਲ ਦੋ ਕਰੋੜ ਨੌਜਵਾਨਾਂ ਨੂੰ ਨੌਕਰੀਆਂ ਮਿਲੀਆਂ ਅਤੇ ਨਾ ਹੀ
ਲੋਕਾਂ ਦੇ ਬੈਂਕ ਖਾਤਿਆਂ ਵਿੱਚ 15-15 ਲੱਖ ਰੁਪਏ ਆਏ, ਇਸਦੇ ਉਲਟ ਲਗਾਤਾਰ ਵਧ ਰਹੀ ਮਹਿੰਗਾਈ
ਨੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਇਸੇ ਤਰ੍ਹਾਂ, ਸੰਵਿਧਾਨਕ ਸੰਸਥਾਵਾਂ ਨੂੰ ਵੀ ਕਮਜ਼ੋਰ
ਕੀਤਾ ਜਾ ਰਿਹਾ ਹੈ।
ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ, ਸੰਸਦ ਮੈਂਬਰ ਤਿਵਾੜੀ ਨੇ ਕਿਹਾ ਕਿ ਕਾਂਗਰਸ ਦੇ
ਸੱਤਾ ਵਿੱਚ ਆਉਣ ਤੋਂ ਬਾਅਦ ਨਾ ਸਿਰਫ਼ ਦੇਸ਼ ਦੀਆਂ ਸੰਵਿਧਾਨਕ ਸੰਸਥਾਵਾਂ, ਜੋ ਕਿ ਸਾਡੇ
ਲੋਕਤੰਤਰ ਦਾ ਆਧਾਰ ਹਨ, ਨੂੰ ਮਜ਼ਬੂਤ ਕਰਨ ਲਈ ਕੰਮ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਹ
ਲੋਕ ਸਭਾ ਚੋਣ ਸਿਰਫ਼ ਲੋਕਾਂ ਨੂੰ ਸੰਸਦ ਵਿੱਚ ਭੇਜਣ ਦੀ ਲੜਾਈ ਨਹੀਂ ਹੈ, ਸਗੋਂ ਇਹ ਦੇਸ਼
ਨੂੰ ਬਚਾਉਣ ਦੀ ਲੜਾਈ ਹੈ। ਜਿੱਥੇ ਕੁਝ ਸਥਾਨਕ ਅਧਿਕਾਰੀਆਂ ਵੱਲੋਂ ਗਰਾਂਟਾਂ ਰਾਹੀਂ ਕਰਵਾਏ
ਜਾ ਰਹੇ ਵਿਕਾਸ ਕਾਰਜਾਂ ਵਿੱਚ ਅੜਿੱਕੇ ਪਾਉਣ ਦੀਆਂ ਸ਼ਿਕਾਇਤਾਂ 'ਤੇ ਉਨ੍ਹਾਂ ਅਜਿਹੇ
ਅਧਿਕਾਰੀਆਂ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਇਹ ਕੇਂਦਰ ਦੀ ਗਰਾਂਟ ਹੈ ਅਤੇ ਵਿਕਾਸ ਕਾਰਜਾਂ
ਵਿੱਚ ਅੜਿੱਕੇ ਪਾਉਣ 'ਤੇ ਉਨ੍ਹਾਂ ਨੂੰ ਜਵਾਬ ਦੇਣਾ ਪਵੇਗਾ।
ਇਸ ਮੌਕੇ ਉਨ੍ਹਾਂ ਵੱਖ-ਵੱਖ ਪਿੰਡਾਂ ਸੁਰਾਪੁਰ, ਰਾਏਪੁਰ, ਨੰਗਲ, ਮੋਜੋਵਾਲ, ਮਜਾਰਾ,
ਬੂਥਗੜ੍ਹ, ਗੁਲਪੁਰ ਅਤੇ ਮੰਗੂਪੁਰ ਵਿੱਚ ਵੱਖ-ਵੱਖ ਵਿਕਾਸ ਕਾਰਜਾਂ ਲਈ ਇਲਾਕਾ ਨਿਵਾਸੀਆਂ ਨੂੰ
ਕੁੱਲ 20 ਲੱਖ ਰੁਪਏ ਦੀ ਗ੍ਰਾਂਟ ਭੇਟ ਕੀਤੀ। ਸੰਸਦ ਮੈਂਬਰ ਨੇ ਕਿਹਾ ਕਿ ਇਲਾਕੇ ਦੇ ਵਿਕਾਸ
ਲਈ ਫੰਡਾਂ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਪਿੰਡ ਫਤਿਹਪੁਰ ਅਤੇ ਨਵਾਂ
ਪਿੰਡ ਟੱਪਰੀਆਂ ਦੇ ਵਿਕਾਸ ਲਈ 3-3 ਲੱਖ ਰੁਪਏ ਦੇਣ ਦਾ ਐਲਾਨ ਵੀ ਕੀਤਾ।
ਜਿੱਥੇ ਹੋਰਨਾਂ ਤੋਂ ਇਲਾਵਾ, ਸਾਬਕਾ ਵਿਧਾਇਕ ਚੌਧਰੀ ਦਰਸ਼ਨ ਲਾਲ ਮੰਗੂਪੁਰ, ਜ਼ਿਲ੍ਹਾ
ਕਾਂਗਰਸ ਪ੍ਰਧਾਨ ਅਜੈ ਮੰਗੂਪੁਰ, ਜ਼ਿਲ੍ਹਾ ਕਾਂਗਰਸ ਮੈਂਬਰ ਦੇਸ ਰਾਜ ਹਕਲਾ, ਪੰਚਾਇਤੀ ਰਾਜ
ਚੇਅਰਮੈਨ ਬਲਜਿੰਦਰ ਸਿੰਘ, ਬਲਾਕ ਕਾਂਗਰਸ ਪ੍ਰਧਾਨ ਰਜਿੰਦਰ ਸਿੰਘ ਛਿੰਦੀ, ਸਰਪੰਚ ਮਲਕੀਤ
ਸਿੰਘ ਧੌਲ, ਸਰਪੰਚ ਮਹਿੰਦਰ ਚੌਧਰੀ, ਜ਼ਿਲ੍ਹਾ ਕਾਂਗਰਸ ਮੈਂਬਰ ਵਿਜੇ ਕੁਮਾਰ, ਸਰਪੰਚ
ਇੰਦਰਜੀਤ ਸਿੰਘ, ਸਰਪੰਚ ਲੇਖ ਰਾਜ, ਸਰਪੰਚ ਮੁਖਵਿੰਦਰ ਸਿੰਘ, ਸਰਪੰਚ ਅਵਤਾਰ ਸਿੰਘ, ਸਰਪੰਚ
ਦਿਲਾਵਰ ਸਿੰਘ, ਸਰਪੰਚ ਕਸ਼ਮੀਰੀ ਲਾਲ, ਸਰਪੰਚ ਮੇਜਰ ਸਿੰਘ, ਸਰਪੰਚ ਜੈ ਗੋਪਾਲ, ਸਰਪੰਚ
ਮਹਿੰਦਰ ਸਿੰਘ, ਸੋਹਣ ਲਾਲ, ਮੱਖਣ ਲਾਲ, ਮਾਸਟਰ ਕੁੰਦਨ ਲਾਲ, ਹਰਮੇਸ਼ ਲਾਲ, ਮਨਸ਼ਾ ਰਾਮ,
ਰਾਕੇਸ਼ ਕੁਮਾਰ, ਨਰੇਸ਼ ਕੁਮਾਰ, ਹੈਪੀ ਭੁੰਬਲਾ ਬੂਥਗੜ੍ਹ, ਗੁਰਪ੍ਰੀਤ ਮੀਲੂ, ਦਿਲਬਾਗ ਰਾਏ,
ਧਰਮਵੀਰ ਮੀਲੂ, ਰਮੇਸ਼ ਕਸਾਣਾ, ਦੀਵਾਨ ਚੰਦ ਮੀਲੂ, ਰਾਜ ਕੁਮਾਰ ਮੀਲੂ, ਰਮੇਸ਼ ਚੰਦਰ ਭਾਟੀਆ
ਆਦਿ ਹਾਜ਼ਰ ਸਨ |

ਯੁਵਕ ਸੇਵਾਵਾਂ ਵਿਭਾਗ ਵੱਲੋਂ ਕਲੱਬਾਂ ਨੂੰ ਸਹਾਇਤਾ ਰਾਸ਼ੀ ਜਾਰੀ

ਪਟਿਆਲਾ, 29 ਦਸੰਬਰ: ਯੁਵਕ ਸੇਵਾਵਾਂ ਵਿਭਾਗ ਪੰਜਾਬ ਸਰਕਾਰ ਵੱਲੋਂ ਜ਼ਿਲ੍ਹੇ ਵਿੱਚ
ਕੰਮ ਕਰ ਰਹੇ ਯੁਵਕ ਸੇਵਾਵਾਂ
ਕਲੱਬਾਂ ਨੂੰ ਸਰਗਰਮ ਕਰਨ ਵਾਸਤੇ ਵਿੱਤੀ ਸਹਾਇਤਾ ਰਾਸ਼ੀ ਜਾਰੀ ਕੀਤੀ ਗਈ। ਸਹਾਇਕ
ਡਾਇਰੈਕਟਰ ਯੁਵਕ ਸੇਵਾਵਾਂ ਪਟਿਆਲਾ ਡਾ.ਦਿਲਵਰ ਸਿੰਘ ਨੇ ਦੱਸਿਆ ਕਿ ਯੁਵਕ ਸੇਵਾਵਾਂ
ਵਿਭਾਗ ਦੇ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਅਤੇ ਯੁਵਕ ਸੇਵਾਵਾਂ ਵਿਭਾਗ ਦੇ ਪ੍ਰਮੁੱਖ
ਸਕੱਤਰ ਸਰਬਜੀਤ ਸਿੰਘ ਅਤੇ ਹਰਪ੍ਰੀਤ ਸਿੰਘ ਸੂਦਨ ਡਾਇਰੈਕਟਰ ਯੁਵਕ ਸੇਵਾਵਾਂ ਦੇ ਦਿਸ਼ਾ
ਨਿਰਦੇਸ਼ਾਂ ਅਨੁਸਾਰ ਡਿਪਟੀ
ਕਮਿਸ਼ਨਰ ਪਟਿਆਲਾ ਸਾਕਸ਼ੀ ਸਾਹਨੀ ਦੀ ਯੋਗ ਅਗਵਾਈ ਵਿੱਚ ਜ਼ਿਲ੍ਹੇ ਦੇ ਸਰਗਰਮ ਯੁਵਕ
ਸੇਵਾਵਾਂ ਕਲੱਬਾਂ ਨੂੰ ਸਹਾਇਤਾ ਰਾਸ਼ੀ ਜਾਰੀ ਕੀਤੀ ਗਈ।
ਸਹਾਇਕ ਕਮਿਸ਼ਨਰ (ਜ) ਰਵਿੰਦਰ ਸਿੰਘ ਨੇ ਸਮੂਹ ਹਾਜ਼ਰ ਆਏ ਯੂਥ ਕਲੱਬਾਂ ਨੂੰ ਸਮਾਜਿਕ
ਸੇਵਾ ਦੇ ਖੇਤਰ ਵਿੱਚ ਵੱਧ ਚੜ ਕੇ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ। ਉਹਨਾਂ ਨੇ ਆਖਿਆ
ਕਿ ਇਹ ਯੁਵਕ ਸੇਵਾਵਾਂ ਵਿਭਾਗ ਦੀ ਬਹੁਤ ਵੱਡੀ ਪਹਿਲ ਕਦਮੀ ਹੈ ਕਿ ਯੁਵਕ ਸੇਵਾਵਾਂ
ਕਲੱਬਾਂ ਨੂੰ ਸਹਾਇਤਾ ਰਾਸ਼ੀ ਦੇ ਕੇ ਸਮਾਜ ਦੀਆਂ ਗਤੀਵਿਧੀਆਂ ਵਿੱਚ ਸਰਕਾਰ ਦਾ ਹੱਥ
ਵੰਡਾਉਣ ਵਾਸਤੇ ਸਰਗਰਮ ਕੀਤਾ ਜਾ ਰਿਹਾ ਹੈ। ਉਨਾਂ ਨੇ ਦੱਸਿਆ ਕਿ ਜਿਹੜੇ ਕਲੱਬ ਸਮਾਜਿਕ
ਗਤੀਵਿਧੀਆਂ ਦੇ ਦੌਰਾਨ ਖੂਨਦਾਨ, ਨਸ਼ਿਆਂ ਦੇ ਖਿਲਾਫ ਜਾਗਰੂਕਤਾ, ਖੇਡਾਂ ਅਤੇ ਪੰਜਾਬ
ਨੂੰ ਰੰਗਲਾ ਪੰਜਾਬ ਬਣਾਉਣ ਵਿੱਚ ਯੋਗਦਾਨ ਪਾ ਰਹੇ ਹਨ ਉਹਨਾਂ ਨੂੰ ਇਹ ਸਹਾਇਤਾ ਰਾਸ਼ੀ
ਪੁਰਸਕਾਰ ਅਤੇ ਗਰਾਂਟ ਦੇ ਰੂਪ ਵਿੱਚ ਦਿੱਤੀ ਜਾ ਰਹੀ ਹੈ ਜਿਸ ਨਾਲ ਉਹ ਹੋਰ ਵੀ ਵਧੇਰੇ
ਸਮਾਜਿਕ ਖੇਤਰ ਵਿੱਚ ਕੰਮ ਕਰਕੇ ਸਮਾਜ ਨੂੰ ਕੁਰੀਤੀਆਂ ਤੋਂ ਬਚਾ ਕੇ ਨੌਜਵਾਨਾਂ ਨੂੰ
ਚੰਗੀ ਸੇਧ ਦੇ ਕੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਵਿੱਚ ਵੱਧ ਚੜ ਕੇ ਯੋਗਦਾਨ ਪਾਉਣ।
ਇਸ ਮੌਕੇ ਯੁਵਕ ਸੇਵਾਵਾਂ ਕਲੱਬ ਬਾਦਸ਼ਾਹਪੁਰ, ਬਸੰਤ ਰਿਤੂ ਕਲੱਬ ਤ੍ਰਿਪੜੀ, ਚਾਇਲਡ
ਪ੍ਰੋਟੈਕਸ਼ਨ ਐਂਡ ਓਲਡਏਜ ਹੋਮ ਵੈਲਫੇਅਰ ਸੋਸਾਇਟੀ ਪਟਿਆਲਾ, ਡਾ. ਭੀਮ ਰਾਓ ਅੰਬੇਦਕਰ
ਯੁਵਕ ਸੇਵਾਵਾਂ ਕਲੱਬ ਰਸੂਲਪੁਰ ਸੈਦਾਂ, ਯੁਵਕ ਸੇਵਾਵਾਂ ਕਲੱਬ ਖਾਣਪੁਰ ਗੰਡਿਆਂ, ਯੁਵਕ
ਸੇਵਾਵਾਂ ਕਲੱਬ ਸੁਨਿਆਰੇੜੀ, ਯੁਵਕ ਸੇਵਾਵਾਂ ਕਲੱਬ ਖੇੜੀ ਗੁਰੂਨਾ, ਆਜ਼ਾਦ ਯੁਵਕ
ਸੇਵਾਵਾਂ ਕਲੱਬ ਮੈਨ
ਆਦਿ ਦੇ ਪ੍ਰਧਾਨ ਮੈਂਬਰ ਅਤੇ ਅਹੁਦੇਦਾਰ ਸਾਹਿਬਾਨ ਹਾਜ਼ਰ ਰਹੇ ।ਇਸ ਮੌਕੇ ਉੱਤੇ ਜਨਰਲ
ਮੈਨੇਜਰ ਜ਼ਿਲ੍ਹਾ ਉਦਯੋਗ ਕੇਂਦਰ ਪਟਿਆਲਾ, ਜ਼ਿਲ੍ਹਾ ਵਿਕਾਸ ਅਤੇ ਪੰਚਾਇਤ ਅਫਸਰ
ਪਟਿਆਲਾ, ਜ਼ਿਲ੍ਹਾ ਸਿੱਖਿਆ ਸਕੈਂਡਰੀ ਸਿੱਖਿਆ ਅਫਸਰ ਪਟਿਆਲਾ ਵੀ ਹਾਜ਼ਰ ਰਹੇ। ਡਾ.
ਦਿਲਵਰ ਸਿੰਘ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਪਟਿਆਲਾ ਨੇ ਦੱਸਿਆ ਕਿ ਇਸ ਸਹਾਇਤਾ
ਰਾਸ਼ੀ ਨਾਲ ਯੁਵਕ ਸੇਵਾਵਾਂ ਕਲੱਬਾਂ ਆਪਣੀ ਪੱਧਰ ਤੇ ਲੋੜ ਅਨੁਸਾਰ ਖੇਡਾਂ ਦਾ ਸਮਾਨ
ਜਾਂ ਸਮਾਜਿਕ ਗਤੀਵਿਧੀਆਂ ਲਈ ਲੋੜੀਂਦਾ ਸਮਾਨ ਖਰੀਦ ਕੇ ਇਸ ਸਹਾਇਤਾ ਰਾਸ਼ੀ ਨੂੰ ਖਰਚ
ਕਰ ਸਕਦੀਆਂ ਹਨ। ਡਾ. ਦਿਲਵਰ ਸਿੰਘ ਨੇ ਆਈਆਂ ਹੋਈਆਂ ਸਾਰੀਆਂ ਸ਼ਖਸ਼ੀਅਤਾਂ ਦਾ
ਧੰਨਵਾਦ ਕੀਤਾ। ਬਸੰਤ ਰਿਤੂ ਯੂਥ ਕਲੱਬ ਤ੍ਰਿਪੜੀ ਪਟਿਆਲਾ ਦੇ ਸਰਪ੍ਰਸਤ ਸ੍ਰੀ ਰਾਜੇਸ਼
ਸ਼ਰਮਾ ਨੇ ਵੀ ਯੁਵਕ
ਸੇਵਾਵਾਂ ਕਲੱਬਾਂ ਵੱਲੋਂ ਕੀਤੀਆਂ ਜਾ ਰਹੀਆਂ ਗਤੀਵਿਧੀਆਂ ਤੇ ਚਾਨਣਾ ਪਾਉਂਦਿਆਂ ਦੱਸਿਆ
ਕਿ ਉਹਨਾਂ ਦੇ ਯੁਵਕ ਸੇਵਾਵਾਂ ਕਲੱਬ ਵੱਲੋਂ 38 ਸਰਕਾਰੀ ਸਕੂਲਾਂ ਦੇ 800 ਬੱਚਿਆਂ ਨੂੰ
ਜਰਸੀਆਂ ਅਤੇ ਬੂਟ ਵੰਡੇ ਗਏ ਅਤੇ ਛੇ ਸਕੂਲਾਂ ਵਿੱਚ ਪਾਣੀ ਦੀ ਕਿੱਲਤ ਨੂੰ ਵੇਖਦਿਆਂ
ਹੋਇਆਂ ਟਿਊਬਵੈੱਲ ਲਗਵਾਏ ਗਏ ਅਤੇ ਹਰ ਮਹੀਨੇ ਦਸ ਮਰੀਜ਼ਾਂ ਦੇ ਅੱਖਾਂ ਦੇ ਲੈਂਜ ਪਵਾਕੇ
ਮੁਫਤ ਆਪਰੇਸ਼ਨ ਕਰਵਾਏ
ਜਾਂਦੇ ਹਨ।

ਸੰਘਣੀ ਧੁੰਦ ਹੋਣ ਕਰਕੇ ਸੜਕ ਹਾਦਸਿਆਂ ਤੋਂ ਬਚਣ ਲਈ ਵਾਹਨਾਂ ‘ਤੇ ਰਿਫਲੈਕਟਰ ਲਗਾਉਣੇ ਬਣਾਏ ਜਾਣ ਯਕੀਨੀ: ਡਿਪਟੀ ਕਮਿਸ਼ਨਰ

ਨਵਾਂਸ਼ਹਿਰ, 29 ਦਸੰਬਰ: ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਨੇ ਹਦਾਇਤ
ਕਰਦਿਆਂ ਕਿਹਾ ਕਿ ਸੰਘਣੀ
ਧੁੰਦ ਹੋਣ ਕਾਰਨ ਅਤੇ ਸੜਕ ਹਾਦਸਿਆਂ ਨੂੰ ਰੋਕਣ ਲਈ ਵਾਹਨਾਂ 'ਤੇ ਰਿਫਲੈਕਟਰ ਲਗਾਉਣੇ
ਯਕੀਨੀ ਬਣਾਏ ਜਾਣ। ਉਨ੍ਹਾਂ ਦੱਸਿਆ ਕਿ ਸਰਦੀ ਦਾ ਮੌਸਮ ਸ਼ੁਰੂ ਹੋ ਗਿਆ ਹੈ ਅਤੇ ਇਸ
ਸਮੇਂ ਬਹੁਤ ਹੀ ਸੰਘਣੀ ਧੁੰਦ ਪੈ ਰਹੀ ਹੈ। ਸੰਘਣੀ ਧੁੰਦ ਹੋਣ ਕਰਕੇ ਸੜਕਾਂ 'ਤੇ ਹਾਦਸਾ
ਵਾਪਰਨ ਦਾ ਖਦਸ਼ਾ ਬਣਿਆ ਰਹਿੰਦਾ ਹੈ।
ਇਸ ਤੋਂ ਇਲਾਵਾ ਇਸ ਸਮੇਂ ਗੰਨੇ ਦਾ ਸੀਜਨ ਹੋਣ ਕਰਕੇ ਕਿਸਾਨ ਸ਼ੂਗਰ ਮਿੱਲ
ਨਵਾਂਸ਼ਹਿਰ ਵਿਖੇ ਵੱਖ-ਵੱਖ ਸਥਾਨਾਂ ਤੋਂ ਗੰਨਾ ਲੈ ਕੇ ਆ ਰਹੇ ਹਨ। ਉਨ੍ਹਾਂ ਦੱਸਿਆ ਕਿ
ਗੰਨੇ ਨਾਲ ਭਰੀਆਂ ਹੋਈਆਂ ਟਰਾਲੀਆਂ ਦੇ ਪਿਛਲੇ ਪਾਸੇ ਅਤੇ ਸਾਈਡਾਂ 'ਤੇ ਰਿਫਲੈਕਟਰ
ਲਗਵਾਉਣੇ ਬਹੁਤ ਜ਼ਰੂਰੀ ਹਨ, ਤਾਂ ਜੋ ਕਿਸੇ ਵੀ ਜਾਨੀ/ਮਾਲੀ ਨੁਕਸਾਨ ਤੋਂ ਬਚਿਆ ਜਾ
ਸਕੇ।

Fwd: ਸਕੂਲ ਆਫ ਐਮੀਂਨੈਂਸ ਦੇ ਬੱਚਿਆਂ ਨੇ ਲਗਾਈ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੀ ਫੇਰੀ

ਸਕੂਲ ਆਫ ਐਮੀਂਨੈਂਸ ਦੇ ਬੱਚਿਆਂ ਨੇ ਲਗਾਈ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੀ ਫੇਰੀ
ਨਵਾਂਸ਼ਹਿਰ, 29 ਦਸੰਬਰ : ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਜੋ ਕਿ ਸਕੂਲ ਆਫ
ਐਮੀਂਨੈਂਸ ਦੇ ਅਧੀਨ ਚੱਲ ਰਿਹਾ
ਹੈ ਦੇ ਗਿਆਰਵੀਂ ਤੇ ਬਾਰਵੀਂ ਜਮਾਤ ਦੇ ਬੱਚਿਆਂ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੀ
ਫੇਰੀ ਦੌਰਾਨ ਭਰਪੂਰ ਜਾਣਕਾਰੀ ਹਾਸਲ ਕੀਤੀ। ਵਧੀਕ ਡਿਪਟੀ ਕਮਿਸ਼ਨਰ (ਜ) ਰਾਜੀਵ ਵਰਮਾ
ਨੇ ਬੱਚਿਆਂ ਨੂੰ ਦਫ਼ਤਰ ਦੀਆਂ ਸਾਰੀਆਂ ਬ੍ਰਾਂਚਾਂ ਦਿਖਾਉਂਦਿਆਂ ਵਿਸਥਾਰ ਵਿਚ ਦੱਸਿਆ ਕਿ
ਇਥੇ ਲੋਕਾਂ ਨੂੰ ਵੱਖ-ਵੱਖ ਤਰ੍ਹਾਂ ਦੀਆਂ ਸਹੂਲਤਾਂ ਮੁਹੱਈਆ ਜਿਵੇਂ ਬੁਢਾਪਾ ਪੈਨਸ਼ਨ,
ਰੋਜ਼ਗਾਰ ਸਬੰਧੀ,ਐਮ ਏ
ਬਰਾਂਚ, ਸ਼ਿਕਾਇਤ ਪੜਤਾਲ ਵਿਭਾਗ (ਪੀ ਜੀ ਏ ਬ੍ਰਾਂਚ) ਅਤੇ ਹਰ ਤਰ੍ਹਾਂ ਦੀ ਕਾਰਜ
ਪ੍ਰਣਾਲੀ ਤੇ ਚੱਲ ਰਹੇ ਡਿਜੀਟਲ ਕੰਮਾਂ ਬਾਰੇ ਬੱਚਿਆਂ ਜਾਣਕਾਰੀ ਸਾਂਝੀ ਕੀਤੀ। ਇਸ
ਫੇਰੀ ਦੌਰਾਨ ਬੱਚਿਆਂ ਨੇ ਉਤਸ਼ਾਹ ਤੇ ਉਤਸੁਕਤਾ ਨਾਲ ਜਾਣਕਾਰੀ ਪ੍ਰਾਪਤ ਕੀਤੀ ਤੇ ਵਧੀਕ
ਡਿਪਟੀ ਕਮਿਸ਼ਨਰ ਤੋਂ ਜਾਣਕਾਰੀ ਪ੍ਰਾਪਤ ਕਰਨ ਲਈ ਸਵਾਲ ਜਵਾਬ ਕੀਤੇ। ਜਿਸ ਤੋਂ
ਅਧਿਕਾਰੀ ਕਾਫੀ ਪ੍ਰਭਾਵਿਤ ਹੋਏ ਤੇ ਉਨ੍ਹਾਂ
ਬੱਚਿਆਂ ਨੂੰ ਐਸ ਐਸ ਪੀ ਦਫਤਰ ਵੀ ਦਿਖਾਇਆ ਗਿਆ। ਸਕੂਤ ਤੋ ਬੱਚਿਆਂ ਨਾਲ ਮੈਡਮ ਮਮਤਾ,
ਬਲਵੀਰ ਕੌਰ ਤੇ ਸੁਰੱਖਿਆ ਗਾਰਡ ਸਨ।

ਢਾਹਾਂ ਕਲੇਰਾਂ ਹਸਪਤਾਲ ਵਿਖੇ ਡਾ. ਜਸਦੀਪ ਸਿੰਘ ਸੈਣੀ ਨੇ ਰੀੜ੍ਹ ਦੀ ਹੱਡੀ ਦੀ ਰਸੌਲੀ ਦਾ ਸਫਲ ਅਪਰੇਸ਼ਨ ਕੀਤਾ

ਢਾਹਾਂ ਕਲੇਰਾਂ ਹਸਪਤਾਲ ਵਿਖੇ ਡਾ. ਜਸਦੀਪ ਸਿੰਘ ਸੈਣੀ ਨੇ ਰੀੜ੍ਹ ਦੀ ਹੱਡੀ ਦੀ ਰਸੌਲੀ ਦਾ ਸਫਲ ਅਪਰੇਸ਼ਨ ਕੀਤਾ

ਬੰਗਾ 29 ਦਸੰਬਰ () ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਨਿਉਰੋ ਸਰਜਨ ਡਾ. ਜਸਦੀਪ ਸਿੰਘ ਐਮ ਸੀ ਐਚ ਨੇ ਪਿੰਡ ਚਾਹਲ ਕਲਾਂ ਦੇ ਨੌਜਵਾਨ ਭੀਮ ਸੈਨ ਦੀ  ਰੀੜ੍ਹ ਦੀ ਹੱਡੀ ਦੀ ਰਸੌਲੀ ਦਾ ਸਫਲ ਅਪਰੇਸ਼ਨ ਕੀਤਾ ਹੈ ਇਸ ਵਿਸ਼ੇਸ਼ ਪ੍ਰਕਾਰ ਦੇ ਸਫਲ ਅਪਰੇਸ਼ਨ ਬਾਰੇ ਜਾਣਕਾਰੀ ਦਿੰਦੇ ਡਾਕਟਰ ਜਸਦੀਪ ਸਿੰਘ ਸੈਣੀ  ਨੇ ਦੱਸਿਆ ਕਿ  ਮਰੀਜ਼ ਨੂੰ ਰੀੜ੍ਹ ਦੀ ਹੱਡੀ ਦੀ ਰਸੌਲੀ ਕਰਕੇ ਬਹੁਤ ਤਕਲੀਫ ਵਿਚ ਸੀ, ਕਈ ਥਾਵਾਂ ਤੋਂ ਇਲਾਜ ਕਰਵਾਇਆ ਪਰ ਅਰਾਮ ਨਹੀਂ ਸੀ ਆ ਰਿਹਾ ਸੀ ਆਪਣੀ ਵੱਧਦੀ ਤਕਲੀਫ  ਨੂੰ ਦੇਖਦੇ ਹੋਏ ਉਹ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਡਾ. ਜਸਦੀਪ ਸਿੰਘ ਸੈਣੀ ਕੋਲ ਇਲਾਜ ਲਈ ਆਏ ਡਾ. ਸੈਣੀ ਨੇ ਮਰੀਜ਼ ਦੀ ਜਦੋਂ ਤਸੱਲੀ ਬਖਸ਼ ਜਾਂਚ ਕੀਤੀ ਤਾਂ ਸਾਰੀ ਬਿਮਾਰੀ ਸਾਹਮਣੇ ਆ ਗਈ ਇਸ ਜਾਂਚ ਵਿਚ ਪਤਾ ਲੱਗਾ ਕਿ ਮਰੀਜ਼ ਦੀ ਰੀੜ੍ਹ ਦੀ ਹੱਡੀ ਦੇ ਮਣਕਿਆਂ ਵਿਚ ਰਸੌਲੀ ਹੋਣ ਕਰਕੇ ਮਰੀਜ਼ ਨੂੰ ਚੱਲਣ ਫਿਰਨ, ਪਿਸ਼ਾਬ ਕਰਨ ਅਤੇ ਰੋਜ਼ਾਨਾ ਦੀਆਂ ਕਿਰਿਆਵਾਂ ਦੇ ਕੰਟਰੋਲ ਉੱਪਰ ਅਸਰ ਪਿਆ ਹੋਇਆ ਸੀ ਅਤੇ ਇਹ ਸਮੱਸਿਆ ਦਿਨੋਂ ਦਿਨ ਵੱਧ ਰਹੀ ਸੀ । ਨਵੀਂ ਤਕਨੀਕ ਦੇ ਨਿਊਰੋ ਮਾਈਕਰੋਸਕੋਪ ਦੀ ਮਦਦ ਨਾਲ ਰੀੜ੍ਹ ਦੀ ਹੱਡੀ ਦੀ ਰਸੌਲੀ ਦਾ ਸਫਲ ਅਪਰੇਸ਼ਨ ਹੋਣ ਨਾਲ ਮਰੀਜ਼ ਭੀਮ ਸੈਨ ਹੁਣ ਤੰਦਰੁਸਤ ਹੈ ਅਤੇ ਆਪਣੇ ਪਰਿਵਾਰ ਦੇ ਨਾਲ ਆਪਣੇ ਕਾਰੋਬਾਰ ਨੂੰ ਸੰਭਾਲ‍ ਰਿਹਾ  ਹੈ ਡਾ. ਜਸਦੀਪ ਸਿੰਘ ਸੈਣੀ ਨੇ ਅੱਗੇ ਦੱਸਿਆ ਕਿ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਰੀੜ੍ਹ ਦੀ ਹੱਡੀ ਦੀਆਂ ਹਰ ਤਰ੍ਹਾਂ ਦੀ ਬਿਮਾਰੀਆ ਦਾ ਸਫਲ ਇਲਾਜ ਹੋ ਰਿਹਾ ਹੈ ਮਰੀਜ਼ਾਂ ਦੇ ਅਪਰੇਸ਼ਨ ਕਰਨ ਲਈ ਆਧੁਨਿਕ ਯੰਤਰਾਂ ਨਾਲ ਲੈਸ ਵਿਸ਼ੇਸ਼ ਅਪਰੇਸ਼ਨ ਥੀਏਟਰ ਅਤੇ ਰਹਿਣ ਲਈ ਐਚ ਡੀ ਯੂ ਵਾਰਡ ਤੇ ਪ੍ਰਾਈਵੇਟ ਡੀਲਕਸ ਰੂਮ ਹਨਰੀੜ੍ਹ ਦੀ ਹੱਡੀ ਦੀਆਂ ਬਿਮਾਰੀਆਂ ਤੋਂ ਪੀੜ੍ਹਤ ਮਰੀਜ਼ ਬਿਨਾਂ ਕਿਸੇ ਝਿਜਕ-ਡਰ ਦੇ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਆਪਣਾ ਸਫਲ ਇਲਾਜ ਕਰਵਾ ਸਕਦੇ ਹਨ ਇਸ ਮੌਕੇ ਤੰਦਰੁਸਤ  ਮਰੀਜ਼ ਭੀਮ ਸੈਨ ਨੇ ਕਿਹਾ ਕਿ ਉਹ ਹੁਣ ਖੁਦ ਆਪਣੇ ਰੋਜ਼ਾਨਾ ਦੇ ਸਾਰੇ ਕੰਮ ਕਰ ਰਿਹਾ ਅਤੇ  ਉਸ ਨੂੰ ਦੁੱਖਾਂ ਤੋਂ ਨਿਜ਼ਾਤ ਮਿਲ ਗਈ ਹੈ ਉਸ ਨੇ ਡਾ ਜਸਦੀਪ ਸਿੰਘ ਸੈਣੀ ਐਮ ਸੀ ਐਚ (ਨਿਊਰੋ ਸਰਜਰੀ) ਦਾ  ਸ਼ਾਨਦਾਰ ਸਫਲ ਅਪਰੇਸ਼ਨ ਕਰਕੇ ਉਸ ਨੂੰ ਤੰਦਰੁਸਤ ਕਰਨ ਲਈ ਹਾਰਦਿਕ ਧੰਨਵਾਦ ਕੀਤਾ, ਜਿਸ ਕਰਕੇ ਉਸ ਨੂੰ ਨਵਾਂ ਜੀਵਨ ਮਿਲਿਆ ਹੈ ਤੇ ਹਰ ਨਵਾਂ ਦਿਨ ਉਸਦੇ ਜੀਵਨ ਵਿਚ ਨਵੀਆਂ ਖੁਸ਼ੀਆਂ ਪ੍ਰਦਾਨ ਕਰ ਰਿਹਾ ਹੈ ਹਸਪਤਾਲ ਪ੍ਰਬੰਧਕ ਟਰੱਸਟ ਦੇ ਪ੍ਰਧਾਨ ਹਰਦੇਵ ਸਿੰਘ ਕਾਹਮਾ ਅਤੇ ਜਨਰਲ ਸਕੱਤਰ ਕੁਲਵਿੰਦਰ ਸਿੰਘ ਢਾਹਾਂ ਨੇ ਸਮੂਹ ਟਰੱਸਟ ਮੈਂਬਰਾਂ ਵੱਲੋਂ ਵੀ ਸ਼ਾਨਦਾਰ ਅਪਰੇਸ਼ਨ ਕਰਨ ਲਈ ਡਾ. ਜਸਦੀਪ ਸਿੰਘ ਸੈਣੀ ਨੂੰ ਵਧਾਈ ਦਿੱਤੀਮੀਡੀਆ ਨਾਲ ਇਸ ਵਿਸ਼ੇਸ਼ ਅਪਰੇਸ਼ਨ ਦੀ ਜਾਣਕਾਰੀ ਦੇਣ ਮੌਕੇ ਡਾ. ਰਵਿੰਦਰ ਖਜ਼ੂਰੀਆ ਮੈਡੀਕਲ ਸੁਪਰਡੈਂਟ, ਡਾ ਜਸਦੀਪ ਸਿੰਘ ਸੈਣੀ ਨਿਊਰੋਸਰਜਨ, ਮਹਿੰਦਰਪਾਲ ਸਿੰਘ ਦਫਤਰ ਸੁਪਰਡੈਂਟ,  ਨਰਸਿੰਗ ਸਟਾਫ਼ ਅਤੇ ਪੈਰਾ ਮੈਡੀਕਲ ਸਟਾਫ ਹਾਜ਼ਰ ਸੀ

ਫੋਟੋ ਕੈਪਸ਼ਨ : ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਡਾ. ਜਸਦੀਪ ਸਿੰਘ ਸੈਣੀ, ਤੰਦਰੁਸਤ ਮਰੀਜ਼ ਭੀਮ ਸੈਨ ਨਾਲ ਉ ਪੀ ਡੀ ਵਿਚ

ਰੈਡ ਕਰਾਸ ਨੇ ਬੇਸਹਾਰਾ ਲੋਕਾਂ ਨੂੰ ਵੰਡੇ ਕੰਬਲ

ਅੰਮ੍ਰਿਤਸਰ 28 ਦਸੰਬਰ - ਸ੍ਰੀ ਘਨਸ਼ਾਮ ਥੋਰੀ ਡਿਪਟੀ ਕਮਿਸ਼ਨਰ-ਕਮ-ਪ੍ਰਧਾਨ ਜਿਲ੍ਹਾ ਰੈਡ
ਕਰਾਸ ਸੁਸਾਇਟੀ, ਅੰਮ੍ਰਿਤਸਰ
ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਇਸ ਹੱਡ ਚੀਰਵੀਂ ਠੰਡ ਨੂੰ ਵੇਖਦੇ ਹੋਏ ਗੁਰੂ ਨਾਨਕ ਦੇਵ
ਹਸਪਤਾਲ ਦੇ ਬਾਹਰ ਬੇਸਹਾਰਾ ਗਰੀਬ, ਲੇਬਰ ਅਤੇ ਅੋਰਤਾਂ ਨੂੰ 80 ਕੰਬਲਾਂ ਦੀ ਵੰਡ ਕੀਤੀ
ਗਈ। ਇਸ ਤੋਂ ਇਲਾਵਾ ਬੇਬੇ ਨਾਨਕੀ (ਬੱਚਾ ਵਾਰਡ) ਗੁਰੂ ਨਾਨਕ ਦੇਵ ਹਸਪਤਾਲ ਵਿਖੇ
ਅੋਰਤਾਂ ਨੂੰ 82 ਹਾਈਜੀਨਿਕ ਕਿਟਾਂ ਦੀ ਵੰਡ ਕੀਤੀ ਗਈ ।

ਇਸ ਮੌਕੇ ਸ੍ਰੀ ਅਸੀਸਇੰਦਰ ਸਿੰਘ, ਕਾਰਜਕਾਰੀ ਸਕੱਤਰ, ਰੈਡ ਕਰਾਸ ਸੋਸਾਇਟੀ ਅਤੇ ਸਮੂਹ ਰੈਡ
ਕਰਾਸ ਸਟਾਫ ਮੌਜੂਦ ਸਨ। ਰੈਡ ਕਰਾਸ ਵਲੋਂ ਅੰਗਹੀਣ ਵਿਅਕਤੀਆਂ ਨੂੰ ਮੁਫ਼ਤ ਟਰਾਈਸਾਇਕਲ, ਵਹੀਲ
ਚੇਅਰ, ਕੰਨਾਂ ਦੀਆਂ ਮਸ਼ੀਨਾਂ, ਭੋੜੀਆ, ਨਕਲੀ ਅੰਗ, ਵਿਧਵਾ ਔਰਤਾਂ ਨੂੰ ਸਿਲਾਈ ਮਸ਼ੀਨਾਂ
ਦਿੱਤੀਆਂ ਜਾਂਦੀਆਂ ਹਨ।

ਇਸ ਮੌਕੇ ਤੇ ਸਕੱਤਰ, ਰੈਡ ਕਰਾਸ ਸੁਸਾਇਟੀ ਅੰਮ੍ਰਿਤਸਰ ਵਲੋਂ ਆਮ ਪਬਲਿਕ ਨੂੰ ਅਪੀਲ ਕੀਤੀ ਗਈ
ਹੈ ਕਿ ਲੋਕ ਭਲਾਈ ਦੇ ਕੰਮਾਂ ਨੂੰ ਜਾਰੀ ਰਖਣ ਲਈ ਰੈਡ ਕਰਾਸ ਦੇ ਵੱਧ ਤੋਂ ਵੱਧ ਮੈਂਬਰ ਬਣਕੇ
ਇਸ ਭਲਾਈ ਦੇ ਕੰਮਾਂ ਵਿੱਚ ਆਪਣਾ ਯੋਗਦਾਨ ਪਾਉਣ।

ਸੰਸਦ ਮੈਂਬਰ ਤਿਵਾੜੀ ਨੇ ਮਹਿੰਗਾਈ ਦੇ ਮੁੱਦੇ 'ਤੇ ਕੇਂਦਰ ਸਰਕਾਰ ਨੂੰ ਘੇਰਿਆ

ਚੋਣਾਂ ਤੋਂ ਪਹਿਲਾਂ ਕੀਤੇ ਵਾਅਦੇ ਪੂਰੇ ਕਰਨ 'ਚ ਨਾਕਾਮ ਰਹੀ ਸਰਕਾਰ, ਬੰਗਾ ਵਿਧਾਨ
ਸਭਾ ਹਲਕੇ ਦੇ ਵੱਖ-ਵੱਖ ਪਿੰਡਾਂ ਦਾ ਦੌਰਾ ਕੀਤਾ
ਬੰਗਾ, 28 ਦਸੰਬਰ: ਸ੍ਰੀ ਆਨੰਦਪੁਰ ਸਾਹਿਬ ਤੋਂ ਸੰਸਦ ਮੈਂਬਰ ਅਤੇ ਸਾਬਕਾ ਕੇਂਦਰੀ ਮੰਤਰੀ
ਮਨੀਸ਼ ਤਿਵਾੜੀ ਨੇ ਮਹਿੰਗਾਈ ਦੇ ਮੁੱਦੇ 'ਤੇ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਨੂੰ ਘੇਰਦਿਆਂ
ਕਿਹਾ ਹੈ ਕਿ ਦਿਨੋਂ-ਦਿਨ ਵੱਧ ਰਹੀਆਂ ਚੀਜ਼ਾਂ ਦੀਆਂ ਕੀਮਤਾਂ ਕਾਰਨ ਆਮ ਲੋਕਾਂ ਦਾ ਗੁਜ਼ਾਰਾ
ਔਖਾ ਹੋ ਰਿਹਾ ਹੈ। ਜਦਕਿ ਸਰਕਾਰ ਇਸ ਗੰਭੀਰ ਮਸਲੇ ਨੂੰ ਹੱਲ ਕਰਨ ਦੀ ਬਜਾਏ ਲੋਕਾਂ ਦਾ ਧਿਆਨ
ਭਟਕਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਸੰਸਦ ਮੈਂਬਰ ਤਿਵਾੜੀ ਅੱਜ ਬੰਗਾ ਵਿਧਾਨ ਸਭਾ ਹਲਕੇ ਦੇ
ਵੱਖ-ਵੱਖ ਪਿੰਡਾਂ ਬਹਿਰਾਮਪੁਰ ਅਤੇ ਖਾਨਪੁਰ ਦਾ ਦੌਰਾ ਕਰਨ ਮੌਕੇ ਜਨਤਕ ਮੀਟਿੰਗਾਂ ਨੂੰ
ਸੰਬੋਧਨ ਕਰ ਰਹੇ ਸਨ।
ਸੰਸਦ ਮੈਂਬਰ ਤਿਵਾੜੀ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਨੇ ਲੋਕ ਸਭਾ ਚੋਣਾਂ ਤੋਂ ਪਹਿਲਾਂ
ਦੇਸ਼ ਦੀ ਜਨਤਾ ਨਾਲ ਕਈ ਵਾਅਦੇ ਕੀਤੇ ਸਨ। ਪਰ ਇਸ ਸਰਕਾਰ ਦੇ 10 ਸਾਲ ਪੂਰੇ ਹੋਣ ਦੇ ਬਾਵਜੂਦ
ਨਾ ਤਾਂ ਲੋਕਾਂ ਦੇ ਬੈਂਕ ਖਾਤਿਆਂ ਵਿੱਚ 15-15 ਲੱਖ ਰੁਪਏ ਆਏ ਹਨ ਅਤੇ ਨਾ ਹੀ ਹਰ ਸਾਲ ਦੋ
ਕਰੋੜ ਨੌਜਵਾਨਾਂ ਨੂੰ ਨੌਕਰੀਆਂ ਦੇਣ ਦਾ ਵਾਅਦਾ ਪੂਰਾ ਹੋਇਆ ਹੈ। ਸਰਕਾਰ ਕਈ ਹੋਰ ਵਾਅਦਿਆਂ
ਨੂੰ ਪੂਰਾ ਕਰਨ ਵਿੱਚ ਪੂਰੀ ਤਰ੍ਹਾਂ ਨਾਕਾਮ ਰਹੀ ਹੈ। ਜਦੋਂ ਕਿ ਮਹਿੰਗਾਈ ਆਮ ਲੋਕਾਂ ਦਾ
ਲੱਕ ਤੋੜ ਰਹੀ ਹੈ। ਆਟਾ, ਦਾਲ, ਚਾਵਲ, ਰਸੋਈ ਗੈਸ ਸਿਲੰਡਰ ਤੋਂ ਲੈ ਕੇ ਹਰ ਚੀਜ਼ ਦੇ ਰੇਟ
ਕਈ ਗੁਣਾ ਵਧ ਗਏ ਹਨ।
ਉਨ੍ਹਾਂ ਕਿਹਾ ਕਿ ਕਾਂਗਰਸ ਨੇ ਹਮੇਸ਼ਾ ਲੋਕ ਹਿੱਤ ਵਿੱਚ ਫੈਸਲੇ ਲਏ ਹਨ ਅਤੇ ਦੇਸ਼ ਵਿੱਚ
ਪਾਰਟੀ ਦੇ ਸ਼ਾਸਨ ਵਿੱਚ ਸਭ ਤੋਂ ਵੱਧ ਵਿਕਾਸ ਹੋਇਆ ਹੈ। ਇਸ ਦਿਸ਼ਾ ਵਿੱਚ ਸੰਸਦੀ ਹਲਕੇ ਦੇ
ਵਿਕਾਸ ਲਈ ਉਨ੍ਹਾਂ ਵੱਲੋਂ ਲਗਾਤਾਰ ਫੰਡ ਜਾਰੀ ਕੀਤੇ ਜਾ ਰਹੇ ਹਨ। ਉਨ੍ਹਾਂ ਪਿੰਡ ਤਲਵੰਡੀ
ਜੱਟਾਂ ਅਤੇ ਮਹਿਰਾਮਪੁਰ ਵਿੱਚ ਵੱਖ-ਵੱਖ ਵਿਕਾਸ ਕਾਰਜਾਂ ਲਈ ਇਲਾਕਾ ਵਾਸੀਆਂ ਨੂੰ ਸਾਢੇ 5
ਲੱਖ ਰੁਪਏ ਦੀ ਗ੍ਰਾਂਟ ਸੌਂਪੀ।
ਜਿੱਥੇ ਹੋਰਨਾਂ ਤੋਂ ਇਲਾਵਾ, ਸਾਬਕਾ ਵਿਧਾਇਕ ਤਰਲੋਚਨ ਸਿੰਘ ਸੂੰਡ, ਜ਼ਿਲ੍ਹਾ ਯੋਜਨਾ ਬੋਰਡ
ਦੇ ਸਾਬਕਾ ਚੇਅਰਮੈਨ ਸਤਵੀਰ ਸਿੰਘ ਪੱਲੀਝਿੱਕੀ, ਕਮਲਜੀਤ ਬੰਗਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ,
ਡਾ: ਹਰਪ੍ਰੀਤ ਕੈਂਥ ਸੀਨੀਅਰ ਕਾਂਗਰਸੀ ਆਗੂ, ਦਰਵਜੀਤ ਸਿੰਘ ਪੁਨੀ ਸਾਬਕਾ ਚੇਅਰਮੈਨ ਮਾਰਕੀਟ
ਕਮੇਟੀ ਬੰਗਾ, ਰਾਜਿੰਦਰ ਸ਼ਰਮਾ, ਦਰਸ਼ਨ ਸਿੰਘ ਗੋਸਲ ਸਰਪੰਚ, ਕੁਲਵਰਨ ਸਿੰਘ ਥਾਂਦੀਆਂ ਬਲਾਕ
ਪ੍ਰਧਾਨ ਬੰਗਾ, ਰਾਮ ਦਾਸ ਸਿੰਘ ਬਲਾਕ ਪ੍ਰਧਾਨ ਔੜ, ਮਨਦੀਪ ਸਿੰਘ ਮਹਿਰਾਮਪੁਰ, ਸਰਪੰਚ
ਵਰਿੰਦਰ ਕੁਮਾਰ, ਮਨਜੀਤ ਕੌਰ ਪੰਚ, ਕਿਰਨਦੀਪ ਕੌਰ, ਸਰਪੰਚ ਰਾਮ ਸਿੰਘ, ਸਰਪੰਚ ਅਵਤਾਰ ਸਿੰਘ,
ਧਰਮ ਸਿੰਘ ਆਦਿ ਹਾਜ਼ਰ ਸਨ |

सरकारी कैटल पाउंड को सही तरीके से चलाने के लिए पंजाब सरकार वचनबद्ध: ब्रम शंकर जिंपा- 28.12.2023

सरकारी कैटल पाउंड को सही तरीके से चलाने के लिए पंजाब सरकार वचनबद्ध:
ब्रम शंकर जिंपा
होशियारपुर, 28 दिसंबर: कैबिनेट मंत्री ब्रम शंकर जिंपा ने आज डिप्टी
कमिश्नर कोमल मित्तल व समाज सेवी सेठ रोहताश जैन के साथ गांव फलाही में
बने सरकारी कैटल पाउंड का दौरा किया व
व्यवस्थाओं का जायजा लिया। उन्होंने कहा कि कैटल पाउंड को सही तरीके से चलाने
में के लिए जहां पंजाब सरकार वचनबद्ध है वहीं दानी सज्जनों का बहुत बड़ा
योगदान है। उन्होंने कहा कि यहां की हर जरुरत को पूरा करने के लिए दानी
सज्जनों ने यथा संभव योगदान दिया है और उन्हें उम्मीद है कि कि आगे भी इसी तरह
से यह क्रम जारी रहेगा।
कैबिनेट मंत्री ने इस दौरान कैटल पाउंड में पौधारोपण किया व वहां की जरुरतों
को जाना। उन्होंने कहा कि दानी सज्जनों के सहयोग के कैटल पाउंड की नुहार बदलने
के लिए व यहां आने वाले गौधन की संभाल के लिए कई योजनाओं पर काम चल रहा है और
भविष्य में इस दिशा में सार्थक प्रयास किए जाएंगे। उन्होंने कहा कि हमारे लिए
बहुत गर्व व संतुष्टि का विषय है कि इस कैटल पाउंड पर आने वाला वार्षिक खर्च
दानी सज्जनों, संस्थाओं, सोसायटियों, एन.जी.ओज के स्तर पर ही पूरा हो जाता
है। इस दौरान उन्होंने गांव के पंचायत सदस्यों व अन्यों से कैटल पाउंड के और
अच्छे तरीके से संचालन संबंधी सुझाव भी मांगे।
डिप्टी कमिश्नर ने इस दौरान पशु पालन विभाग के अधिकारियों को पशुओं की टैगिंग
यकीनी बनाने के निर्देश दिए। उन्होंने बताया कि फलाही स्थित इस सरकारी कैटल
पाउंड में हम बीमार व घायल पशुओं को पहल के आधार पर लेते हैं। उन्होंने कहा कि
बहुत खुशी की बात है कि जन सहयोग से कैटल पाउंड का बहुत अच्छे तरीके से संचालन
हो रहा है। इस दौरान उन्होंने सामाजिक संस्था व दानी सज्जनों की ओर से कैटल
पाउंड को दिए जा रहे सहयोग की प्रशंसा की। उन्होंने पशु पालकों को अपील करते
हुए कहा कि वे अपने पशुओं को सडक़ों पर लावारिस न छोड़ें, क्योंकि यह अक्सर
दुर्घटनाओं का कारण बनते हैं। इस दौरान नोडल अधिकारी सरकारी कैटल पाउंड फलाही
डा. मनमोहन सिंह दर्दी के अलावा लक्ष्मी नारायण व अन्य गणमान्य भी मौजूद थे।
----

ਪਿੰਡ ਚੱਕ ਸਿੰਘਾ ਵਿਖੇ ਲੱਗੇ ਫਰੀ ਅੱਖਾਂ ਅਤੇ ਮੈਡੀਕਲ ਚੈੱਕਅੱਪ ਕੈਂਪ ਵਿਚ 350 ਮਰੀਜ਼ਾਂ ਨੇ ਲਾਭ ਪ੍ਰਾਪਤ ਕੀਤਾ

ਬੰਗਾ/ਚੱਕ ਸਿੰਘਾ 26 ਦਸੰਬਰ () ਐਨ. ਆਰ. ਆਈ. ਵੀਰਾਂ, ਇਲਾਕਾ ਨਿਵਾਸੀ ਸਮੂਹ ਸਾਧ ਸੰਗਤ
ਅਤੇ ਦਸਵੰਧ ਨੌਜਵਾਨ ਸਭਾ ਵੱਲੋਂ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਸਹਿਯੋਗ ਨਾਲ
ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਛੋਟੇ ਸ਼ਾਹਿਬਜ਼ਾਦਿਆਂ ਨੂੰ ਸਮਰਪਿਤ 12ਵਾਂ ਫਰੀ
ਅੱਖਾਂ ਦਾ ਚੈਕਐੱਪ ਕੈਂਪ ਅਤੇ ਫਰੀ ਮੈਡੀਕਲ ਚੈੱਕਅੱਪ ਕੈਂਪ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ
ਪਿੰਡ ਚੱਕ ਸਿੰਘਾਂ ਵਿਖੇ ਲਗਾਇਆ ਗਿਆ ਜਿਸ ਦਾ ਲੋੜਵੰਦ 350 ਤੋਂ ਵੱਧ ਮਰੀਜ਼ਾਂ ਨੇ ਲਾਭ
ਪ੍ਰਾਪਤ ਕੀਤਾ । ਇਸ ਮੌਕੇ ਵਿਸ਼ੇਸ਼ ਤੌਰ ਤੇ ਪੁੱਜੇ ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਜੈ
ਕ੍ਰਿਸ਼ਨ ਸਿੰਘ ਰੌੜ੍ਹੀ ਨੇ ਇਲਾਕੇ ਦੇ ਲੋੜਵੰਦਾਂ ਲਈ ਫਰੀ ਅੱਖਾਂ ਦਾ ਅਤੇ ਫਰੀ ਮੈਡੀਕਲ
ਕੈਂਪ ਲਗਾਉਣ ਦਾ ਨੇਕ ਕਾਰਜ ਕਰਨ ਲਈ ਐਨ ਆਰ ਆਈ ਵੀਰਾਂ, ਇਲਾਕਾ ਨਿਵਾਸੀ ਸਮੂਹ ਸਾਧ ਸੰਗਤਾਂ
ਅਤੇ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੀ ਸਮੂਹ ਪ੍ਰਬੰਧਕ ਟਰੱਸਟ ਵੱਲੋਂ ਕੀਤੇ
ਉੱਦਮਾਂ ਦੀ ਭਾਰੀ ਸ਼ਲਾਘਾ ਕੀਤੀ । ਜਥੇਦਾਰ ਕੁਲਵਿੰਦਰ ਸਿੰਘ ਢਾਹਾਂ ਜਨਰਲ ਸਕੱਤਰ ਗੁਰੂ
ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੈਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਨੇ ਦੱਸਿਆ ਕਿ ਗੁਰੂ ਨਾਨਕ ਮਿਸ਼ਨ
ਹਸਪਤਾਲ ਢਾਹਾਂ ਕਲੇਰਾਂ ਵੱਲੋਂ ਐਨ. ਆਰ. ਆਈ. ਵੀਰਾਂ, ਦਾਨੀ ਸੱਜਣਾਂ ਅਤੇ ਸਮਾਜ ਸੇਵੀ
ਸੰਸਥਾਵਾਂ ਦੇ ਸਹਿਯੋਗ ਨਾਲ ਇਲਾਕੇ ਦੇ ਲੋੜਵੰਦਾਂ ਨੂੰ ਵਧੀਆ ਮੈਡੀਕਲ ਇਲਾਜ ਸੇਵਾਵਾਂ ਫਰੀ
ਮੈਡੀਕਲ ਕੈਪਾਂ ਰਾਹੀਂ ਪ੍ਰਦਾਨ ਕੀਤੀਆਂ ਜਾਂਦੀਆਂ ਹਨ । ਅੱਖਾਂ ਦੇ ਫਰੀ ਚੈੱਕਐਪ ਕੈਂਪ ਅਤੇ
ਮੈਡੀਕਲ ਚੈੱਕਅੱਪ ਕੈਂਪ ਵਿਚ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਡਾ. ਟੀ
ਅਗਰਵਾਲ, ਡਾ ਆਰ ਕੇ ਅਮਨਦੀਪ, ਡਾ. ਕੁਲਦੀਪ ਸਿੰਘ, ਡਾ.ਨਵਦੀਪ ਕੌਰ ਅਤੇ ਅਪਥੈਲਮਿਕ ਅਫਸਰ
ਦਲਜੀਤ ਕੌਰ ਵੱਲੋਂ ਕੈਂਪ ਵਿਚ ਆਏ 350 ਤੋਂ ਵੱਧ ਮਰੀਜ਼ਾਂ ਦਾ ਮੁਫ਼ਤ ਚੈੱਕਅੱਪ ਕੀਤਾ । ਕੈਂਪ
ਮਰੀਜ਼ਾਂ ਨੂੰ ਫਰੀ ਦਵਾਈਆਂ ਅਤੇ ਫਰੀ ਐਨਕਾਂ ਪ੍ਰਦਾਨ ਕੀਤੀਆਂ। ਮਰੀਜ਼ਾਂ ਦੇ ਸ਼ੂਗਰ ਟੈਸਟ ਵੀ
ਹਸਪਤਾਲ ਦੇ ਲੈਬ ਕਰਮਚਾਰੀਆਂ ਵੱਲੋਂ ਕੀਤੇ ਗਏ । ਇਸ ਫਰੀ ਚੈੱਕਅੱਪ ਕੈਂਪ ਵਿਚ ਮਰੀਜ਼ਾਂ ਦੀ
ਸੇਵਾ ਸੰਭਾਲ ਲਈ ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ ਰੌੜ੍ਹੀ, ਅਵਤਾਰ ਸਿੰਘ ਘੁੰਮਣ ਕੈਨੇਡਾ,
ਜਥੇਦਾਰ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ, ਬਾਬਾ ਦਵਿੰਦਰ ਸਿੰਘ ਮੁੱਖ ਸੇਵਾਦਾਰ ਗੁਰਦੁਆਰਾ
ਦਮਦਮਾ ਸਾਹਿਬ, ਜਥੇਦਾਰ ਕੁਲਵਿੰਦਰ ਸਿੰਘ ਢਾਹਾਂ ਜਨਰਲ ਸਕੱਤਰ, ਦਰਸ਼ਨ ਸਿੰਘ ਮਾਹਿਲ ਕੈਨੇਡਾ,
ਜਗਜੀਤ ਸਿੰਘ ਸੋਢੀ ਪ੍ਰਬੰਧਕ ਮੈਂਬਰ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ, ਜਥੇਦਾਰ
ਇਕਬਾਲ ਸਿੰਘ ਖੇੜਾ, ਚੌਧਰੀ ਮੋਹਨ ਲਾਲ ਸਾਬਕਾ ਐਮ ਐਲ ਏ, ਜਥੇਦਾਰ ਜਤਿੰਦਰ ਸਿੰਘ ਲਾਲੀ
ਬਾਜਵਾ, ਭਾਈ ਸਤਨਾਮ ਸਿੰਘ ਘੁੰਮਣ, ਭਾਈ ਕਸ਼ਮੀਰ ਸਿੰਘ, ਸਰਪੰਚ ਕੁਲਦੀਪ ਸਿੰਘ, ਹਰਦੀਪ ਸਿੰਘ
ਲੱਕੀ, ਰਾਜਿੰਦਰ ਸਿੰਘ, ਗੁਰਪ੍ਰਤਾਪ ਸਿੰਘ ਘੁੰਮਣ ਕੈਨੇਡਾ, ਰਿੰਕੂ ਬੇਦੀ, ਨਰਿੰਦਰ ਸਿੰਘ
ਹੀਰ ਤੋਂ ਇਲਾਵਾ ਸਮੂਹ ਮੈਂਬਰ ਦਸਵੰਧ ਨੌਜਵਾਨ ਸਭਾ ਪਿੰਡ ਚੱਕ ਸਿੰਘਾਂ ਅਤੇ ਹੋਰ ਪਤਵੰਤੇ
ਸੱਜਣ ਹਾਜ਼ਰ ਸਨ । ਇਸ ਮੌਕੇ ਗੁਰੂ ਲੰਗਰ ਵੀ ਅਤੁੱਟ ਵਰਤਾਇਆ ਗਿਆ ।

ਫੋਟੋ ਕੈਪਸ਼ਨ : ਗੁਰਦੁਆਰਾ ਦਮਦਮਾ ਸਾਹਿਬ ਪਿੰਡ ਚੱਕ ਸਿੰਘਾਂ ਵਿਖੇ ਲੱਗੇ ਅੱਖਾਂ ਅਤੇ ਮੁਫ਼ਤ
ਮੈਡੀਕਲ ਚੈੱਕਅੱਪ ਕੈਂਪ ਦਾ ਕੈਂਪ ਵਿਚ ਮਰੀਜ਼ਾਂ ਦਾ ਚੈੱਕਐਪ ਕਰਦੇ ਹੋਏ ਮਾਹਿਰ ਡਾਕਟਰ
ਸਾਹਿਬਾਨ

ਸੰਘਣੀ ਧੁੰਦ ਦੇ ਮੱਦੇਨਜਰ ਲੋਕਾਂ ਨੂੰ ਡਰਾਈਵਿੰਗ ਕਰਦੇ ਸਮੇਂ ਖਾਸ ਧਿਆਨ ਰੱਖਣ ਦੀ ਸਲਾਹ- ਡਿਪਟੀ ਕਮਿਸ਼ਨਰ

ਪਟਿਆਲਾ, 27 ਦਸੰਬਰ:ਮੌਸਮ ਵਿਭਾਗ ਵਲੋਂ ਅਗਲੇ ਚਾਰ ਦਿਨਾਂ ਤੱਕ ਪੰਜਾਬ ਵਿੱਚ ਸੰਘਣੀ
ਧੁੰਦ ਦੀ ਦਿੱਤੀ ਚੇਤਾਵਨੀ
ਦੇ ਮੱਦੇਨਜਰ ਪਟਿਆਲਾ ਦੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਲੋਕਾਂ ਨੂੰ ਡਰਾਈਵਿੰਗ ਕਰਦੇ
ਸਮੇਂ ਖਾਸ ਧਿਆਨ ਰੱਖਣ ਦੀ ਸਲਾਹ ਦਿੱਤੀ ਹੈ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪੰਜਾਬ 'ਚ ਸੰਘਣੀ ਧੁੰਦ ਨੂੰ ਲੈ ਕੇ ਰੈੱਡ ਅਲਰਟ ਜਾਰੀ ਕੀਤਾ
ਗਿਆ ਹੈ। ਇਹ ਅਲਰਟ 11 ਜ਼ਿਲ੍ਹਿਆਂ ਅੰਮ੍ਰਿਤਸਰ, ਤਰਨਤਾਰਨ, ਨਵਾਂਸ਼ਹਿਰ, ਕਪੂਰਥਲਾ, ਜਲੰਧਰ,
ਮੋਗਾ, ਬਠਿੰਡਾ, ਲੁਧਿਆਣਾ, ਸੰਗਰੂਰ, ਫਤਿਹਗੜ੍ਹ ਸਾਹਿਬ, ਪਟਿਆਲਾ ਲਈ ਜਾਰੀ ਕੀਤਾ ਗਿਆ ਹੈ।
ਜਿਸ ਕਰਕੇ ਇਨ੍ਹਾਂ ਜ਼ਿਲ੍ਹਿਆਂ ਵਿੱਚ ਵਿਜ਼ੀਬਿਲਟੀ ਜ਼ੀਰੋ ਰਹਿ ਸਕਦੀ ਹੈ। ਅਜਿਹੇ 'ਚ ਮੌਸਮ
ਵਿਭਾਗ ਨੇ ਇਨ੍ਹਾਂ ਜ਼ਿਲ੍ਹਿਆਂ 'ਚ ਲੋਕਾਂ ਨੂੰ ਡਰਾਈਵਿੰਗ ਕਰਦੇ ਸਮੇਂ ਖਾਸ ਧਿਆਨ ਰੱਖਣ ਦੀ
ਸਲਾਹ ਦਿੱਤੀ ਹੈ।
ਸਾਕਸ਼ੀ ਸਾਹਨੀ ਨੇ ਕਿਹਾ ਕਿ ਮੌਸਮ ਵਿਭਾਗ ਦੀ ਚਿਤਾਵਨੀ ਦੇ ਚਲਦਿਆਂ ਸੜਕਾਂ 'ਤੇ ਜਾਂਦੇ
ਸਮੇਂ ਕਿਸੇ ਵੀ ਤਰ੍ਹਾਂ ਦੇ ਹਾਦਸਿਆਂ ਤੋਂ ਬਚਣ ਲਈ ਖਾਸ ਧਿਆਨ ਰੱਖਿਆ ਜਾਵੇ।

ਆਪਦਾ ਮਿੱਤਰ ਯੋਜਨਾ ਦਾ 12 ਰੋਜ਼ਾ ਕੈਂਪ ਸਮਾਪਤ

ਵਧੀਕ ਡਿਪਟੀ ਕਮਿਸ਼ਨਰ (ਜ) ਨੇ ਕੀਤੀ ਮੁੱਖ ਮਹਿਮਾਨ ਵਜੋਂ ਸ਼ਿਰਕਤ
ਸਾਰੇ ਵਲੰਟੀਅਰਾਂ ਨੂੰ ਸਰਟੀਫਿਕੇਟ ਤੇ ਆਈ ਕਾਰਡ ਦੇ ਕੇ ਕੀਤਾ ਸਨਮਾਨਿਤ
ਬਲਾਚੌਰ, 27 ਦਸੰਬਰ: ਦੇਸ਼ ਵਿੱਚ ਕਿਸੇ ਵੀ ਕਿਸਮ ਦੀ ਕੁਦਰਤੀ ਜਾਂ ਮਨੁੱਖ ਦੁਆਰਾ
ਬਣਾਈ ਗਈ ਆਫ਼ਤ ਦੀ
ਸਥਿਤੀ ਵਿੱਚ ਰਾਹਤ ਪ੍ਰਦਾਨ ਕਰਨ ਲਈ ਭਾਰਤ ਸਰਕਾਰ, ਐਨ.ਡੀ.ਐਮ.ਏ., ਐਸ.ਡੀ.ਐਮ.ਏ. ਪੰਜਾਬ, ਡੀ
.ਡੀ.ਐਮ.ਏ ਐਸ.ਬੀ.ਐਸ.ਨਗਰ ਅਤੇ ਮਹਾਤਮਾ ਗਾਂਧੀ ਸਟੇਟ ਇੰਸਟੀਚਿਊਟ ਆਫ ਪਬਲਿਕ ਐਡਮਨਿਸਟਰੇਸ਼ਨ
ਚੰਡੀਗੜ ਵਲੋਂ ਆਪਦਾ ਮਿੱਤਰ ਯੋਜਨਾ ਸ਼ੁਰੂ ਕੀਤੀ ਗਈ ਹੈ। ਇਸ ਸਕੀਮ ਦੀ ਸ਼ੁਰੂਆਤ ਬੀਤੇ ਦਿਨ
ਸ਼ਹੀਦ ਭਗਤ ਸਿੰਘ ਨਗਰ ਵਿਖੇ ਕੋਰਸ ਡਾਇਰੈਕਟਰ ਪ੍ਰੋ. ਜੋਗ ਸਿੰਘ ਭਾਟੀਆ (ਸੀਨੀਅਰ
ਕੰਸਲਟੈਂਟ ਮਗਸੀਪਾ) ਦੀ ਅਗਵਾਈ ਹੇਠ ਕੀਤਾ ਗਿਆ। ਪ੍ਰੋ: ਭਾਟੀਆ ਨੇ ਦੱਸਿਆ ਕਿ ਇਸ ਸਕੀਮ ਤਹਿਤ
ਭਾਰਤ ਦੇ ਕਈ ਜ਼ਿਲ੍ਹਿਆਂ ਵਿੱਚ ਆਪਦਾ ਮਿੱਤਰ ਵਲੰਟੀਅਰਾਂ ਨੂੰ ਆਫ਼ਤਾਂ ਨਾਲ ਨਜਿੱਠਣ ਅਤੇ
ਲੋਕਾਂ ਨੂੰ ਤੁਰੰਤ ਸਹਾਇਤਾ ਪ੍ਰਦਾਨ ਕਰਨ ਲਈ ਸਿਖਲਾਈ ਦਿੱਤੀ ਜਾ ਰਹੀ ਹੈ। ਹਰੇਕ ਸਿੱਖਿਅਤ
ਕਮਿਊਨਿਟੀ ਵਲੰਟੀਅਰ ਨੂੰ ਇੱਕ ਨਿੱਜੀ ਸੁਰੱਖਿਆ ਉਪਕਰਨ/ਐਮਰਜੈਂਸੀ ਐਕਸ਼ਨ ਕਿੱਟ ਦੇ ਨਾਲ ਨਾਲ
ਜੀਵਨ ਅਤੇ ਡਾਕਟਰੀ ਸਹੂਲਤਾਂ ਨੂੰ ਕਵਰ ਕਰਨ ਵਾਲਾ ਸਮੂਹ ਬੀਮਾ ਪ੍ਰਦਾਨ ਕੀਤਾ ਜਾਵੇਗਾ।
ਜ਼ਰੂਰੀ ਰੋਸ਼ਨੀ ਖੋਜ ਅਤੇ ਬਚਾਅ ਉਪਕਰਨ, ਫਸਟ ਏਡ ਕਿੱਟਾਂ ਆਦਿ ਦਾ ਇੱਕ 'ਕਮਿਊਨਿਟੀ
ਐਮਰਜੈਂਸੀ ਜ਼ਰੂਰੀ ਸਰੋਤ ਰਿਜ਼ਰਵ' ਜ਼ਿਲ੍ਹਾ/ਬਲਾਕ ਪੱਧਰ 'ਤੇ ਬਣਾਇਆ ਜਾਵੇਗਾ। ਯੋਜਨਾ ਦੇ
ਤਹਿਤ, ਹੜ੍ਹ, ਚੱਕਰਵਾਤ, ਜ਼ਮੀਨ ਖਿਸਕਣ, ਸੋਕਾ, ਭੂਚਾਲ ਆਦਿ ਵਰਗੀਆਂ ਹੋਰ ਆਫ਼ਤਾਂ ਦੌਰਾਨ
ਬਚਾਅ ਅਤੇ ਰਾਹਤ ਕਾਰਜਾਂ ਲਈ ਸਾਰੇ ਰਾਜਾਂ/ਕੇਂਦਰ ਸ਼ਾਸਤ ਪ੍ਰਦੇਸ਼ਾਂ ਤੋਂ ਪ੍ਰੋ. ਜੋਗ ਸਿੰਘ
ਭਾਟੀਆ (ਕੋਰਸ ਡਾਇਰੈਕਟਰ ਅਤੇ ਸੀਨੀਅਰ ਕੰਸਲਟੈਂਟ, ਮਗਸੀਪਾ) ਦੀ ਦੇਖ-ਰੇਖ ਹੇਠ ਸਿਖਲਾਈ
ਦਿੱਤੀ ਗਈ। ਉਪਰੋਕਤ ਕੈਂਪ ਵਿੱਚ ਸ਼ਰੂਤੀ ਅਗਰਵਾਲ (ਸਲਾਹਕਾਰ), ਯੋਗੇਸ਼ ਉਨਿਆਲ (ਸਿਖਲਾਈ
ਕੋਆਰਡੀਨੇਟਰ), ਅਮਨਪ੍ਰੀਤ ਕੌਰ, ਗੁਲਸ਼ਨ ਹੀਰਾ, ਹਰਕੀਰਤ ਸਿੰਘ, ਯੋਗੇਸ਼ ਭਾਰਦਵਾਜ, ਸ਼ੁਭਮ
ਵਰਮਾ, ਸਟੈਨਜਿਨ ਸੇਲਾ, ਕੁਮਾਰੀ ਨੂਰਨਿਸ਼ਾ, ਸਚਿਨ ਸ਼ਰਮਾ ਅਤੇ ਅੰਸ਼ੂਮਨ ਸ਼ਾਰਦਾ ਆਪਦਾ
ਮਿੱਤਰ ਯੋਜਨਾ ਦੇ ਟ੍ਰੇਨਰ ਨੇ ਭਾਗ ਲਿਆ ਅਤੇ ਕੈਂਪ ਵਿਚ ਆਪਣੀ ਵਿਸ਼ੇਸ਼ ਭੂਮਿਕਾ ਨਿਭਾਈ। ਇਸ
ਦੌਰਾਨ ਪ੍ਰੋ. ਭਾਟੀਆ ਜੀ ਨੇ ਇਸ ਸਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ
ਅੱਜ ਆਪਦਾ ਮਿੱਤਰ ਸਕੀਮ ਤਹਿਤ 12 ਰੋਜ਼ਾ ਸਿਖਲਾਈ ਕੈਂਪ ਦੇ ਆਖਰੀ ਦਿਨ ਵਲੰਟੀਅਰਾਂ ਨੂੰ
ਪਹਿਚਾਣ ਪੱਤਰ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ |
ਇਸ ਕੈਂਪ ਵਿੱਚ ਵਧੀਕ ਡਿਪਟੀ ਕਮਿਸ਼ਨਰ (ਜ) ਰਾਜੀਵ ਵਰਮਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ
ਕੀਤੀ ਅਤੇ ਉਨ੍ਹਾਂ ਦੇ ਨਾਲ ਐਸ.ਡੀ.ਐਮ. ਬਲਾਚੌਰ ਰਵਿੰਦਰ ਬਾਂਸਲ , ਤਹਿਸੀਲਦਾਰ ਨਵਾਸ਼ਹਿਰ
ਪਰਵੀਨ ਛਿੱਬਰ, ਵਾਈਸ ਚਾਂਸਲਰ ਲੈਮਰੀਨ ਟੈਕ ਸਕਿੱਲ ਯੂਨੀਵਰਸਿਟੀ ਡਾ.ਏ.ਐਸ.ਚਾਵਲਾ ਵੀ
ਵਿਸ਼ੇਸ਼ ਤੌਰ 'ਤੇ ਉਨ੍ਹਾਂ ਦੇ ਨਾਲ ਸਨ।
ਇਸ ਦੌਰਾਨ ਟ੍ਰੇਨਿੰਗ ਲੈਣ ਵਾਲੇ ਸਾਰੇ ਵਲੰਟੀਅਰਾਂ ਨੂੰ ਸਰਟੀਫਿਕੇਟ ਅਤੇ ਆਈ
ਕਾਰਡ ਵੰਡੇ ਗਏ।ਕੈਂਪ ਦੇ ਸਮਾਪਤੀ ਸਮਾਰੋਹ ਵਿੱਚ ਸਾਰੇ ਵਲੰਟੀਅਰਾਂ ਨੇ ਆਪਣੀ ਪ੍ਰਤਿਭਾ ਦਾ
ਪ੍ਰਦਰਸ਼ਨ ਕਰਦੇ ਹੋਏ ਮਹਿਮਾਨਾਂ, ਟ੍ਰੇਨਿੰਗ ਟੀਮ ਦੇ ਮੈਂਬਰਾਂ ਅਤੇ ਆਮ ਲੋਕਾਂ ਨੂੰ ਡਰਿੱਲ
ਰਿਹਰਸਲ ਦਿੱਤੀ ਅਤੇ ਉਨ੍ਹਾਂ ਦੇ 12 ਦਿਨ ਵਿੱਚ ਜੌ ਸਿੱਖਿਆ ਉਸ ਤਰ੍ਹਾਂ ਹੀ ਪ੍ਰਦਰਸ਼ਨ ਕੀਤਾ।

ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਕਦੇ ਵੀ ਨਹੀਂ ਭੁਲਾਇਆ ਜਾ ਸਕਦਾ - ਧਾਲੀਵਾਲ

ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਆਵਾਜ਼ ਅਤੇ ਰੋਸ਼ਨੀ ਦੇ ਅਧਾਰਤ ਨਾਟਕ ਦਾ ਹੋਇਆ ਮੰਚਨ
ਅੰਮ੍ਰਿਤਸਰ 27 ਦਸੰਬਰ - ਪੰਜਾਬੀ ਦੇ ਸਿਰਮੌਰ ਕਵੀ ਹਾਸ਼ਮ ਸ਼ਾਹ ਦੀ ਯਾਦ 'ਚ ਸਥਾਪਿਤ
ਹਾਸ਼ਮ ਸ਼ਾਹ ਪਬਲਿਕ ਸੀਨੀਅਰ ਸੈਕੈਂਡਰੀ ਸਕੂਲ ਜਗਦੇਵ ਕਲਾਂ ਵਿਖੇ ਪ੍ਰਸਿੱਧ ਨਾਟਕ ਕਾਰ
ਕੇਵਲ ਧਾਲੀਵਾਲ ਦੀ ਅਗਵਾਈ ਹੇਠ ਆਵਾਜ਼ ਅਤੇ ਰੋਸ਼ਨੀ 'ਤੇ ਅਧਾਰਿਤ ਸਾਹਿਬਜ਼ਾਦਿਆਂ ਦੀ
ਸ਼ਹਾਦਤ ਨੂੰ ਸਮਰਪਿਤ ਨਾਟਕ ਕਰਵਾਇਆ ਗਿਆ। ਇਸ ਮੌਕੇ ਕੇਵਲ ਧਾਰੀਵਾਲ ਦੀ ਟੀਮ ਵੱਲੋਂ
ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਆਵਾਜ਼ ਅਤੇ ਰੋਸ਼ਨੀ ਦੇ ਅਧਾਰਤ ਨਾਟਕ ਦੌਰਾਨ
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਸਮੇਂ ਤੋਂ ਲੈ ਕੇ ਸ੍ਰੀ ਗੁਰੂ ਤੇਗ ਬਹਾਦਰ
ਸਾਹਿਬ ਜੀ ਦੀ ਸ਼ਹੀਦੀ, ਖਾਲਸਾ ਪੰਥ ਦੀ ਸਾਜਨਾ, ਮਾਤਾ ਗੁਜਰ ਕੌਰ ਜੀ ਅਤੇ ਧਰਮ ਦੀ
ਰੱਖਿਆ ਲਈ ਸਾਹਿਬਜ਼ਾਦਿਆਂ ਦੀ ਸ਼ਹਾਦਤ ਬਾਰੇ ਵਿਸਥਾਰ ਵਿੱਚ ਬਾਖੂਬੀ ਪੇਸ਼ ਕੀਤਾ ਗਿਆ।

ਇਸ ਮੌਕੇ ਪੰਜਾਬ ਦੇ ਕੈਬਨਿਟ ਮੰਤਰੀ ਸ: ਕੁਲਦੀਪ ਸਿੰਘ ਧਾਲੀਵਾਲ ਨੇ ਉਚੇਚੇ ਤੌਰ 'ਤੇ
ਸ਼ਿਰਕਤ ਕੀਤੀ ਅਤੇ ਸੰਬੋਧਨ ਕਰਦਿਆਂ ਉਹਨਾਂ ਨੇ ਕਿਹਾ ਕਿ ਸ੍ਰੀ ਗੁਰੂ ਤੇਗ ਬਹਾਦਰ
ਸਾਹਿਬ ਜੀ, ਮਾਤਾ ਗੁਜਰ ਕੌਰ ਜੀ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਸਾਹਿਬਜ਼ਾਦਿਆਂ
ਦੀ ਸ਼ਹਾਦਤ ਨੂੰ ਕਦੇ ਵੀ ਨਹੀਂ ਭੁਲਾਇਆ ਜਾ ਸਕਦਾ। ਉਨਾਂ ਕਿਹਾ ਕਿ ਦਸਮ ਪਾਤਸ਼ਾਹ ਸ੍ਰੀ
ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਸਾਡੇ ਲਈ ਪ੍ਰੇਰਨਾ ਦਾ
ਸੌਮਾਂ ਹੈ ਅਤੇ ਇਸ ਤੋਂ ਸੇਧ ਲੈ ਕੇ ਅਸੀਂ ਮਨੁੱਖ ਦੇ ਭਲੇ ਲਈ ਕੰਮ ਕਰ ਸਕਦੇ ਹਾਂ।
ਉਨਾਂ ਕਿਹਾ ਕਿ ਇਸ ਨਾਟਕ ਦਾ ਮੁੱਖ ਮਨੋਰਥ ਬੱਚਿਆਂ ਨੂੰ ਸਾਹਿਬਜ਼ਾਦਿਆਂ ਦੀ ਸ਼ਹਾਦਤ
ਬਾਰੇ ਦੱਸਣਾ ਹੈ ਕਿ ਕਿਸ ਤਰ੍ਹਾਂ ਉਨਾਂ ਨੇ ਛੋਟੀ ਉਮਰੇ ਹੀ ਆਪਣੇ ਸ਼ਹਾਦਤ ਦੇ ਕੇ ਕੌਮ
ਦੀ ਰੱਖਿਆ ਕੀਤੀ ਅਤੇ ਧਰਮ ਨੂੰ ਨਹੀਂ ਛੱਡਿਆ।

ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਸ੍ਰੀਮਤੀ ਯਸ਼ਮੀਤ ਕੌਰ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ
। ਇਸ ਮੌਕੇ ਮਾਰਕੀਟ ਕਮੇਟੀ ਅਜਨਾਲਾ ਦੇ ਚੇਅਰਮੈਨ ਬਲਦੇਵ ਸਿੰਘ ਬੱਬੂ ਚੇਤਨਪੁਰਾ,
ਕੰਵਰਜੀਤ ਸਿੰਘ ਗਿੱਲ, ਜਸਬੀਰ ਸਿੰਘ ਜੱਸ, ਸਵਿੰਦਰ ਸਿੰਘ ਭਾਈ, ਖੁਸ਼ਪਾਲ ਸਿੰਘ
ਧਾਲੀਵਾਲ, ਤੇਜਵਿੰਦਰ ਸਿੰਘ ਸਾਬੀ, ਹਰਬੰਸ ਸਿੰਘ, ਸਵਿੰਦਰ ਸਿੰਘ ਸ਼ਿੰਦ ਸੈਂਸਰਾ,
ਧੰਨਬੀਰ ਸਿੰਘ ਸੈਂਸਰਾ, ਮਾਝਾ ਵਿਰਾਸਤ ਟਰਸਟ ਦੇ ਪ੍ਰਧਾਨ ਐਸ ਪਰਸ਼ੋਤਮ, ਚਰਨਜੀਤ ਸਿੰਘ
ਸਿੱਧੂ, ਪੀਏ ਮੁਖਤਾਰ ਸਿੰਘ, ਲਾਲੀ ਜਗਦੇਵ ਕਲਾਂ, ਬਲਰਾਜ ਸਿੰਘ ਬੱਲੀ ਚੇਤਨਪੁਰਾ,
ਮਨਿੰਦਰ ਸਿੰਘ ਹਰਪ੍ਰੀਤ ਸਿੰਘ ਅਤੇ ਸਕੂਲ ਦਾ ਸਮੂਹ ਸਟਾਫ ਅਤੇ ਬੱਚਿਆਂ ਦੇ ਮਾਪੇ ਹਾਜ਼ਰ
ਸਨ ।

ਮੁਹੰਮਦ ਰਫ਼ੀ ਕਲਚਰਲ ਐਂਡ ਚੈਰੀਟੇਬਲ ਸੋਸਾਇਟੀ ਨੇ ਮਹਾਨ ਫ਼ਨਕਾਰ ਦਾ ਮਨਾਇਆ 99ਵਾਂ ਜਨਮ ਦਿਵਸ

-ਸੰਗੀਤ ਪ੍ਰੇਮੀਆਂ ਤੇ ਪਤਵੰਤਿਆਂ ਨੇ ਮੁਹੰਮਦ ਰਫ਼ੀ ਨੂੰ ਕੀਤਾ ਯਾਦ
ਹੁਸ਼ਿਆਰਪੁਰ, 27 ਦਸੰਬਰ:ਮੁਹੰਮਦ ਰਫ਼ੀ ਕਲਚਰਲ ਐਂਡ ਚੈਰੀਟੇਬਲ ਸੋਸਾਇਟੀ ਹੁਸ਼ਿਆਰਪੁਰ
ਵੱਲੋਂ ਸਰਕਾਰੀ ਕਾਲਜ ਦੇ ਸੰਗੀਤ
ਵਿਭਾਗ ਦੇ ਸਹਿਯੋਗ ਨਾਲ ਮਹਾਨ ਫ਼ਨਕਾਰ ਮੁਹੰਮਦ ਰਫ਼ੀ ਦਾ 99ਵਾਂ ਜਨਮ ਦਿਵਸ ਮਨਾਇਆ ਗਿਆ।
ਇਸ ਮੌਕੇ ਸੰਗੀਤ ਪ੍ਰੇਮੀਆਂ ਤੇ ਪਤਵੰਤਿਆਂ ਨੇ ਹੁੰਮ-ਹੁੰਮਾ ਕੇ ਹਾਜ਼ਰੀ ਭਰੀ। ਵਿਸ਼ੇਸ਼
ਮਹਿਮਾਨਾਂ ਤੇ ਪਤਵੰਤਿਆਂ ਵਲੋਂ ਸ਼ਮ੍ਹਾਂ ਰੋਸ਼ਨ ਕਰਕੇ ਸਮਾਗਮ ਦਾ ਆਗਾਜ਼ ਕੀਤਾ ਗਿਆ।
ਸੋਸਾਇਟੀ ਦੇ ਪ੍ਰਧਾਨ ਅਵਤਾਰ ਸਿੰਘ (ਪ੍ਰਬੰਧਕੀ ਅਫ਼ਸਰ) ਨੇ ਮਹਿਮਾਨਾਂ ਨੂੰ ਜੀ ਆਇਆਂ
ਆਖਦਿਆਂ
ਮੁਹੰਮਦ ਰਫ਼ੀ ਦੇ ਜੀਵਨ ਅਤੇ ਸਫ਼ਲ ਸੰਗੀਤਕ ਸਫ਼ਰ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ
ਕਿ ਰਫ਼ੀ ਸਾਹਿਬ ਮੌਸੀਕੀ ਦੇ ਥੰਮ ਅਤੇ ਸੰਗੀਤਕਾਰਾਂ ਲਈ ਚਾਨਣ ਮੁਨਾਰਾ ਹਨ। ਮਾਸਟਰ
ਕੁਲਵਿੰਦਰ ਸਿੰਘ ਨੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਮੁਹੰਮਦ ਰਫ਼ੀ ਆਉਣ ਵਾਲੀਆਂ
ਪੀੜ੍ਹੀਆਂ ਲਈ ਮਧੁਰ ਸੰਗੀਤ ਦਾ ਅਨਮੋਲ ਖ਼ਜ਼ਾਨਾ ਛੱਡ ਗਏ ਹਨ। ਅਸ਼ਵਨੀ ਦੱਤਾ ਨੇ ਕਿਹਾ ਕਿ
ਰਫ਼ੀ ਵਰਗਾ ਲਾਸਾਨੀ ਫ਼ਨਕਾਰ ਜੁੱਗਾਂ-ਜੁੱਗਾਂਤਰਾਂ ਬਾਅਦ ਧਰਤੀ ਪੈਦਾ ਹੁੰਦਾ ਹੈ।
ਸਰਕਾਰੀ ਕਾਲਜ ਦੇ ਸੰਗੀਤ ਵਿਭਾਗ ਮੁਖੀ ਪ੍ਰੋ: ਹਰਜਿੰਦਰ ਅਮਨ ਨੇ ਕਿਹਾ ਕਿ ਸਦਾਬਹਾਰ
ਫ਼ਨਕਾਰ ਮੁਹੰਮਦ ਰਫੀ ਇਕ ਨੇਕ ਇਨਸਾਨ ਸਨ, ਜੋ ਸੰਗੀਤ ਦੀਆਂ ਬੁਲੰਦੀਆਂ ਛੋਹ ਕੇ ਦੁਨੀਆਂ
ਵਿਚ ਭਾਰਤ ਦੀ ਪਛਾਣ ਅਤੇ ਆਵਾਜ਼ ਬਣੇ। ਸੋਸਾਇਟੀ ਦੇ ਸੰਸਥਾਪਕ ਗੁਲਜ਼ਾਰ ਸਿੰਘ ਕਾਲਕੱਟ
ਨੇ ਮਹਿਮਾਨਾ ਸਮੇਤ ਸਰੋਤਿਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਪੰਜਾਬ ਦੇ ਜੰਮਪਲ ਮੁਹੰਮਦ
ਰਫ਼ੀ ਦੀ ਨਾਯਾਬ ਆਵਾਜ਼ ਨਾਲ ਮਨੁੱਖੀ ਹਿਰਦਿਆਂ ਵਿਚ ਸਕੂਨ ਭਰ
ਜਾਂਦਾ ਹੈ। ਇਸ ਮੌਕੇ ਸੰਗੀਤ ਦਾ ਮਨਮੋਹਕ ਦੌਰ ਚੱਲਿਆ ਅਤੇ ਸੁਰੀਲੇ ਕਲਾਕਾਰਾਂ ਨੇ
ਮੁਹੰਮਦ ਰਫ਼ੀ ਦੇ ਸਦਾਬਹਾਰ ਨਗਮੇ ਪੇਸ਼ ਕਰਕੇ ਸਮਾਗਮ ਨੂੰ ਮੁਹੰਮਦ ਰਫ਼ੀ ਦੇ ਰੰਗ ਵਿਚ
ਰੰਗ ਦਿੱਤਾ। 'ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ' ਇਲਾਹੀ ਸ਼ਬਦ ਦੇ ਨਾਲ
ਪ੍ਰੋਗਰਾਮ ਦਾ ਆਗਾਜ਼ ਹੋਇਆ। ਉਪਰੰਤ ਬੇਹਤਰੀਨ ਕਲਾਕਾਰ ਪ੍ਰੋ: ਹਰਜਿੰਦਰ ਅਮਨ, ਡਾ.
ਵਿਜੇ ਸ਼ਰਮਾ, ਮਾਸਟਰ ਸੁਖਵਿੰਦਰ ਸਿੰਘ, ਡਾ. ਹਰਜਿੰਦਰ ਓਬਰਾਏ, ਮਨਜਿੰਦਰ ਸਿੰਘ, ਕਾਲਜ
ਦੇ ਸੰਗੀਤ ਵਿਭਾਗ ਦੇ ਵਿਦਿਆਰਥੀ ਕਲਾਕਾਰਾਂ ਸਮੇਤ ਹੋਰਨਾਂ ਨੇ ਰਫ਼ੀ ਸਾਹਿਬ ਦੇ ਗਾਏ
ਧਾਰਮਿਕ, ਅਧਿਆਤਮਕ, ਸਮਾਜਿਕ ਤੇ ਨਿਰੋਲ ਸਭਿਆਚਾਰਕ ਨਗਮੇ ਭਾਵਪੂਰਨ ਢੰਗ ਲਾਲ ਪੇਸ਼
ਕੀਤੇ। ਨਿਪੁੰਨ ਤਬਲਾ ਵਾਦਕ ਮਨਜਿੰਦਰ ਸਿੰਘ ਨੇ ਕਲਾਕਾਰਾਂ ਦੀ ਬਾਖੂਬੀ ਸੰਗਤ ਕੀਤੀ।
ਸਮਾਗਮ ਵਿਚ ਹੋਰਨਾਂ ਤੋਂ ਇਲਾਵਾ ਜੰਗਲਾਤ ਅਫ਼ਸਰ ਜੀਵਨ ਲਾਲ, ਜ਼ਿਲ੍ਹਾ ਖੋਜ ਅਫ਼ਸਰ ਡਾ.
ਜਸਵੰਤ ਰਾਏ, ਡਾ. ਮਨੋਹਰ ਲਾਲ ਜੌਲੀ, ਐਡਵੋਕੇਟ ਹਨੀ ਕੁਮਾਰ ਆਜ਼ਾਦ, ਸੁਖਚੈਨ ਸਿੰਘ
ਰਾਏ, ਹੰਸ ਰਾਜ ਮੈਨੇਜਰ, ਕੁਲਵੰਤ ਸਿੰਘ, ਡਾ. ਵਿਜੇ ਸ਼ਰਮਾ, ਪ੍ਰੋ. ਪੰਕਜ ਸ਼ਰਮਾ,
ਪ੍ਰੋ. ਨਵੀਨ ਕੁਮਾਰ, ਪ੍ਰੋ. ਰਵਿੰਦਰ ਸਿੰਘ, ਡਾ. ਹਰਮਿੰਦਰ ਸਿੰਘ ਧਾਮੀ, ਸੁਖਵਿੰਦਰ
ਸਿੰਘ ਅਤੇ ਜਸਪਾਲ ਸਿੰਘ ਵਿਸ਼ੇਸ਼ ਤੌਰ 'ਤੇ ਸ਼ਾਮਲ ਹੋਏ।

ਮੁੱਖ ਮੰਤਰੀ ਵੱਲੋਂ ਵਿਆਪਕ ਫੰਡਾਂ ਰਾਹੀਂ ਸ਼ਾਹੀ ਸ਼ਹਿਰ ਪਟਿਆਲਾ ਦਾ ਮੁਹਾਂਦਰਾ ਬਦਲਣ ਦਾ ਐਲਾਨ

ਵਿਧਾਇਕਾਂ ਅਤੇ ਅਧਿਕਾਰੀਆਂ ਨਾਲ ਮੀਟਿੰਗ ਦੌਰਾਨ ਪਟਿਆਲਾ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਦਾਜਾਇਜ਼ਾ
ਚੰਡੀਗੜ੍ਹ, 26 ਦਸੰਬਰ- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਕਿਹਾ ਕਿ
ਸੂਬਾ ਸਰਕਾਰ ਆਉਂਦੇ ਦਿਨਾਂ
ਵਿੱਚ ਹੋਰ ਕਰੋੜਾਂ ਰੁਪਏ ਖਰਚ ਕੇ ਪਟਿਆਲਾ ਦੇ ਸਰਬਪੱਖੀ ਵਿਕਾਸ ਨੂੰ ਵੱਡਾ ਹੁਲਾਰਾ ਦੇਵੇਗੀ
ਜਿਸ ਨਾਲ ਸ਼ਾਹੀ ਸ਼ਹਿਰ ਦਾ ਮੁਹਾਂਦਰਾ ਬਦਲਿਆ ਜਾਵੇਗਾ।
ਇੱਥੇ ਆਪਣੇ ਦਫ਼ਤਰ ਵਿਖੇ ਵਿਧਾਇਕਾਂ ਅਤੇ ਅਧਿਕਾਰੀਆਂ ਨਾਲ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ
ਮੁੱਖ ਮੰਤਰੀ ਨੇ ਕਿਹਾ ਕਿ ਇਸ ਕਦਮ ਦਾ ਉਦੇਸ਼ ਜਿੱਥੇ ਲੋਕਾਂ ਨੂੰ ਬੁਨਿਆਦੀ ਸਹੂਲਤਾਂ
ਮੁਹੱਈਆ ਕਰਵਾਉਣਾ ਹੈ, ਉਥੇ ਹੀ ਸ਼ਹਿਰ ਦੇ ਵਿਕਾਸ ਨੂੰ ਹੁਲਾਰਾ ਦੇਣਾ ਹੈ। ਉਨ੍ਹਾਂ ਨੇ ਦੁੱਖ
ਨਾਲ ਕਿਹਾ ਕਿ ਸੂਬੇ ਦਾ ਵੱਡਾ ਸ਼ਹਿਰ ਹੋਣ ਦੇ ਬਾਵਜੂਦ ਪਟਿਆਲਾ ਵਿਕਾਸ ਦੀ ਰਫ਼ਤਾਰ ਵਿੱਚ
ਹੁਣ ਤੱਕ ਦੀਆਂ ਸਰਕਾਰਾਂ ਦੀ ਅਣਦੇਖੀ ਕਾਰਨ ਪਛੜ ਗਿਆ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ
ਹੁਣ ਸੂਬਾ ਸਰਕਾਰ ਜ਼ਿਲ੍ਹੇ ਦੇ ਵਿਕਾਸ ਨੂੰ ਵੱਡਾ ਹੁਲਾਰਾ ਦੇਣ ਲਈ ਕੋਈ ਕਸਰ ਬਾਕੀ ਨਹੀਂ
ਛੱਡੇਗੀ।
ਏਜੰਡੇ 'ਤੇ ਚਰਚਾ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਸ਼ਹਿਰ ਵਿੱਚ ਆਵਾਰਾ
ਪਸ਼ੂਆਂ ਦੀ ਸਮੱਸਿਆ ਦੇ ਹੱਲ ਲਈ ਵੱਡੇ ਕਦਮ ਚੁੱਕ ਰਹੀ ਹੈ। ਉਨ੍ਹਾਂ ਅੱਗੇ ਕਿਹਾ ਕਿ ਸ਼ਹਿਰ
ਵਿੱਚ 57 ਕਰੋੜ ਰੁਪਏ ਦੀ ਲਾਗਤ ਨਾਲ 77 ਵਿਕਾਸ ਪ੍ਰੋਜੈਕਟ ਪਹਿਲਾਂ ਹੀ ਚੱਲ ਰਹੇ ਹਨ। ਭਗਵੰਤ
ਸਿੰਘ ਮਾਨ ਨੇ ਇਹ ਵੀ ਕਿਹਾ ਕਿ ਪਟਿਆਲਾ ਵਾਸੀਆਂ ਨੂੰ 24X7 ਨਹਿਰੀ ਪਾਣੀ ਦੀ ਸਪਲਾਈ ਦੇਣ ਦਾ
ਕੰਮ ਵੀ ਜ਼ੋਰਾਂ-ਸ਼ੋਰਾਂ ਨਾਲ ਚੱਲ ਰਿਹਾ ਹੈ ਜੋ ਲੋਕਾਂ ਨੂੰ ਨਿਰੰਤਰ ਅਤੇ ਪੀਣ ਯੋਗ ਪਾਣੀ
ਦੀ ਸਪਲਾਈ ਮੁਹੱਈਆ ਕਰਵਾਉਣ ਵਿੱਚ ਸਹਾਈ ਸਿੱਧ ਹੋਵੇਗਾ।
ਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ ਅਬਲੋਵਾਲ ਡੇਅਰੀ ਪ੍ਰਾਜੈਕਟ ਜਿੱਥੇ ਪਹਿਲਾਂ ਹੀ ਪਲਾਟ
ਅਲਾਟ ਕੀਤੇ ਜਾ ਚੁੱਕੇ ਹਨ, ਵਿੱਚ ਡੇਅਰੀਆਂ ਨੂੰ ਤਬਦੀਲ ਕਰਨ ਦੀ ਪ੍ਰਕਿਰਿਆ ਵਿੱਚ ਤੇਜ਼ੀ
ਲਿਆਉਣ ਲਈ ਵੀ ਆਖਿਆ। ਉਨ੍ਹਾਂ ਕਿਹਾ ਕਿ ਮਾਡਲ ਟਾਊਨ ਡਰੇਨ ਦੇ ਨਿਰਮਾਣ ਦਾ ਪਹਿਲਾ ਪੜਾਅ
ਪੂਰਾ ਹੋ ਚੁੱਕਾ ਹੈ ਅਤੇ ਛੇ ਕਿਲੋਮੀਟਰ ਦੇ ਫੇਜ਼-2 ਨੂੰ 65 ਕਰੋੜ ਰੁਪਏ ਦੀ ਲਾਗਤ ਨਾਲ
ਪੂਰਾ ਕੀਤਾ ਜਾਵੇਗਾ। ਭਗਵੰਤ ਸਿੰਘ ਮਾਨ ਨੇ ਸੀਵਰੇਜ ਟਰੀਟਮੈਂਟ ਪਲਾਂਟਾਂ ਦੇ ਕੰਮਕਾਜ ਅਤੇ
ਸ਼ਹਿਰ ਵਿੱਚ ਲੋਕਾਂ ਲਈ ਸਾਫ਼-ਸਫ਼ਾਈ ਦੀਆਂ ਸਹੂਲਤਾਂ ਨੂੰ ਯਕੀਨੀ ਬਣਾਉਣ ਦਾ ਵੀ ਜਾਇਜ਼ਾ
ਲਿਆ।

ਮੁੱਖ ਮੰਤਰੀ ਨੇ ਲੋਕਾਂ ਦੀ ਸਹੂਲਤ ਲਈ ਸਟਰੀਟ ਲਾਈਟ, ਪਾਰਕਾਂ ਦੀ ਸਾਂਭ-ਸੰਭਾਲ, ਵਿਰਾਸਤੀ
ਸਟਰੀਟ ਪ੍ਰੋਜੈਕਟ, ਛੋਟੀ ਬੜੀ ਨਦੀ ਪ੍ਰੋਜੈਕਟ ਅਤੇ ਹੋਰ ਕੰਮਾਂ ਦਾ ਵੀ ਜਾਇਜ਼ਾ ਲਿਆ।
ਉਨ੍ਹਾਂ ਨੇ ਅਧਿਕਾਰੀਆਂ ਨੂੰ ਕਿਹਾ ਕਿ ਚੱਲ ਰਹੇ ਕੰਮਾਂ ਨੂੰ ਨਿਰਧਾਰਿਤ ਸਮੇਂ ਅੰਦਰ ਮੁਕੰਮਲ
ਕਰਨਾ ਯਕੀਨੀ ਬਣਾਇਆ ਜਾਵੇ। ਇਸੇ ਤਰ੍ਹਾਂ ਭਗਵੰਤ ਸਿੰਘ ਮਾਨ ਨੇ ਅਧਿਕਾਰੀਆਂ ਨੂੰ ਹਦਾਇਤ
ਕੀਤੀ ਕਿ ਨਵੇਂ ਪ੍ਰੋਜੈਕਟਾਂ ਦੀ ਰੂਪ-ਰੇਖਾ, ਵਿਉਂਤਬੰਦੀ ਅਤੇ ਅਮਲ ਨੂੰ ਉੱਚ ਪੇਸ਼ੇਵਰ ਅਤੇ
ਪਾਰਦਰਸ਼ੀ ਢੰਗ ਨਾਲ ਲਾਗੂ ਕਰਨਾ ਯਕੀਨੀ ਬਣਾਇਆ ਜਾਵੇ।
ਇਸ ਦੌਰਾਨ ਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ ਮੌਜੂਦਾ ਬੱਸ ਸਟੈਂਡ ਨੂੰ ਸਿਟੀ ਬੱਸ ਸਟੈਂਡ
ਵਜੋਂ ਵਰਤਣ ਦੀ ਸੰਭਾਵਨਾ ਤਲਾਸ਼ਣ ਲਈ ਵੀ ਆਖਿਆ। ਮੁੱਖ ਮੰਤਰੀ ਨੇ ਕਿਹਾ ਕਿ ਇਹ ਲੋਕਾਂ ਨੂੰ
ਜਨਤਕ ਆਵਾਜਾਈ ਦੇ ਬਿਹਤਰ ਸਾਧਨ ਮੁਹੱਈਆ ਕਰਵਾਉਣ ਵਿੱਚ ਸਹਾਈ ਸਿੱਧ ਹੋ ਸਕਦਾ ਹੈ। ਭਗਵੰਤ
ਸਿੰਘ ਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਸ਼ਹਿਰ ਦੇ ਵਿਆਪਕ ਵਿਕਾਸ ਅਤੇ ਲੋਕਾਂ ਦੀ ਖੁਸ਼ਹਾਲੀ
ਨੂੰ ਯਕੀਨੀ ਬਣਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ।

ਜਿਲ੍ਹੇ ਵਿੱਚ 61 ਸਥਾਨਾਂ ਤੇ ਮਾਡਲ ਫੇਅਰ ਪ੍ਰਾਇਮ ਸ਼ਾਪ ਕੀਤੀਆਂ ਗਈਆਂ ਤਿਆਰ - ਡਿਪਟੀ ਕਮਿਸ਼ਨਰ

ਅੰਮ੍ਰਿਤਸਰ 26 ਦਸੰਬਰ - ਪੰਜਾਬ ਸਰਕਾਰ ਦੁਆਰਾ ਲੋਕਾਂ ਨੂੰਪੀ.ਡੀ.ਐਸ. ਵਿੱਚ ਵੰਡੀ ਜਾ
ਰਹੀ ਕਣਕ ਦੀ ਜਗ੍ਹਾ ਘਰ-ਘਰ ਪੈਕਡ ਆਟਾ ਦੇਣ ਦੀ ਸ਼ੁਰੂਆਤ ਕਰਨ ਹਿੱਤਮਾਰਕਫੈੱਡ ਵੱਲੋਂ
ਜਿਲ੍ਹੇ ਵਿੱਚ 61 ਸਥਾਨਾਂ ਦੀ ਚੋਣ ਕਰਕੇ ਮਾਡਲਮਾਡਲ ਫੇਅਰ ਪ੍ਰਾਇਮ ਸ਼ਾਪ
(ਐਮ.ਐਫ.ਪੀ.ਐਸ. ) ਦੇ ਰੂਪ ਵਿੱਚ ਤਿਆਰ ਕੀਤਾ ਗਿਆ ਹੈ ਅਤੇ ਇਸ ਦੇ ਨਾਲਹੀ ਮਾਰਕਫੈੱਡ
ਦੁਆਰਾ ਚੱਕੀਆਂ ਨਾਲ ਟੈਂਡਰ ਕੀਤੇ ਗਏ ਹਨ ਜੋ ਕਣਕ ਅਤੇ ਆਟੇ ਦੀ ਪੈਕਿੰਗ 5 ਕਿਲੋ
ਗ੍ਰਾਮ ਅਤੇ 10ਕਿਲੋਗ੍ਰਾਮ ਥੈਲੇ ਵਿੱਚ ਕਰਕੇ, ਐਮ.ਐਫ.ਪੀ.ਐਸ. ਉੱਪਰ ਪਹੁੰਚਾਉਣਗੇ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀਕਮਿਸ਼ਨਰ ਸ੍ਰੀ ਘਨਸ਼ਾਮ ਥੋਰੀ ਨੇ ਦੱਸਿਆ ਕਿ
ਇਸਕੰਮ ਦੀ ਸ਼ੁਰੂਆਤ ਲਈ ਮਾਰਕਫੈੱਡ ਨੂੰ ਨੋਡਲ ਏਜੰਸੀ ਚੁਣਿਆ ਗਿਆ ਹੈ ਅਤੇ ਇਸ ਮੁਹਿੰਮ
ਤਹਿਤ ਕੁਝਸਹਿਕਾਰੀ ਸਭਾਵਾਂ ਵਿੱਚ ਚੱਲ ਰਹੇ ਪਹਿਲਾਂ ਤੋਂ ਡਿਪੂ ਅਤੇ ਕੁਝ ਨਵੀਆਂ
ਜਗ੍ਹਾ ਉੱਪਰ ਡਿਪੂ ਤਿਆਰ ਕਰਨ ਲਈ ਪੇਂਡੂ ਵਿਕਾਸ ਵਿਭਾਗਰਾਹੀਂ 61 ਜਗ੍ਹਾ ਚੁਣੀਆਂ
ਗਈਆਂ। ਇਹ ਜਗ੍ਹਾਪੰਚਾਇਤਾਂ ਦੁਆਰਾ ਦਿੱਤੀਆਂ ਗਈਆਂ ਜਿਸ ਵਿੱਚ ਕੁਝ ਪੁਰਾਣੀਆਂ ਅਤੇ
ਅਣਵਰਤੋਂਯੋਗ ਬਿਲਡਿੰਗਾਂ ਦੀਰੈਨੋਵੇਸ਼ਨ ਮਾਰਕਫੈੱਡ ਦੁਆਰਾ ਕਰਵਾਈ ਗਈ ਅਤੇ ਇਨਾਂ ਅੰਦਰ
ਟਾਈਲ ਵਰਕ, ਬੂਹੇ-ਖਿੜਕੀਆਂ, ਰੰਗਰੋਗਨ ਅਤੇ ਇਲੈਕਟ੍ਰੀਕਲ ਦਾ ਕੰਮ ਕਰਵਾ ਕੇ ਇਨਾਂ ਨੂੰ
ਮਾਡਲ ਫੇਅਰ ਪ੍ਰਾਈਮ ਸਾਪਐਮ.ਐਫ.ਪੀ.ਐਸ. ਦੇ ਰੂਪ ਵਿੱਚ ਤਿਆਰ ਕੀਤਾ ਗਿਆ।ਇਸ ਲਈ
ਪੰਜਾਬ ਨੂੰ ਵੱਖ-ਵੱਖ ਜੋਨਾਂ ਵਿੱਚ ਵੰਡਿਆ ਗਿਆ। ਉਨਾਂ ਦੱਸਿਆ ਕਿ ਜਿਲ੍ਹਾ
ਅੰਮ੍ਰਿਤਸਰਜੋਨ-2 ਦਾ ਹਿੱਸਾ ਹੈ। ਇਹਨਾਂਐਮ.ਐਫ.ਪੀ.ਐਸ. ਤੋਂ ਵੱਖ-ਵੱਖ ਲਾਭਪਾਤਰੀਆਂ
ਨੂੰਹਰੇਕ ਮਹੀਨੇ ਮਿਥਿਆ ਕੋਟਾ ਵੰਡਿਆ ਜਾਵੇਗਾ ਅਤੇ ਇਸ ਪੂਰੀ ਵੰਡ ਨੂੰ ਇਲੈਕਟ੍ਰੋਨਿਕ
ਸਿਸਟਮ ਰਾਹੀਂਨਿੱਰੀਖਣ ਕੀਤਾ ਜਾਵੇਗਾ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿਉਪਰੋਕਤ ਸਾਰਾ ਸਿਸਟਮ ਬਾਇਓਮੀਟ੍ਰਿਕ
ਪੀ.ਓ.ਐਸ. ਰਾਹੀਂ ਚਲਾਇਆ ਜਾਵੇਗਾ। ਐਮ.ਐਫ.ਪੀ.ਐਸ. ਦੁਆਰਾਵੰਡੇ ਜਾਣ ਵਾਲੇ ਆਟੇ ਅਤੇ
ਕਣਕ ਦੀ ਗੁਣਵੱਤਾ ਉੱਪਰ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ ਤਾਂ ਜੋ ਹਰੇਕਲਾਭਪਾਤਰੀ ਨੂੰ
ਪੂਰੀ ਮਾਤਰਾ ਅਤੇ ਉਹ ਕੁਆਲਿਟੀ ਦਾ ਸਟਾਕ ਪ੍ਰਾਪਤ ਹੋਵੇ। ਡਿਪਟੀ ਕਮਿਸ਼ਨਰ ਨੇਦੱਸਿਆ ਕਿ
ਐਮ.ਐਫ.ਪੀ.ਐਸ. ਦੀ ਤਿਆਰੀ ਮਾਰਕਫੈੱਡਵਲੋਂ ਸਮੇਂ ਸਿਰ ਪੂਰੀ ਕੀਤੀ ਗਈ ਅਤੇ ਆਪਣੇ
ਜਿਲ੍ਹੇ ਦਾ 100ਫੀਸਦੀ ਟੀਚਾ ਪੂਰਾ ਕੀਤਾ ਗਿਆ। ਪੰਜਾਬ ਸਰਕਾਰ ਦੁਆਰਾ ਬਹੁਤ ਜਲਦੀ ਹੀ
ਇਨਾਂ ਐਮ.ਐਫ.ਪੀ.ਐਸ. ਦਾ ਉਦਘਾਟਨ ਕੀਤਾ ਜਾਵੇਗਾ ਅਤੇ ਇਹ ਆਪਣਾ ਕੰਮ ਸ਼ੁਰੂਕਰ
ਦੇਣਗੇ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿਐਮ.ਐਫ.ਪੀ.ਐਸ. ਅਧੀਨ ਅਟਾਰੀ ਬਲਾਕ ਦੇ
ਪਿੰਡ ਭਕਨਾ ਕਲਾਂ, ਮੌਦੇ, ਰਣੀਕੇ,ਅਟਾਰੀ, ਘਰਿੰਡਾ, ਖਾਸਾ, ਬਲਾਕ ਚੋਗਾਵਾਂ ਦੇ ਪਿੰਡ
ਕਲੇਰ, ਬਰਾੜ,ਬਲਾਕਹਰਸ਼ਾਛੀਨਾ ਦੇ ਕੰਦੋਵਾਲੀ, ਮਹਿਲਾਂਵਾਲਾ, ਬਲਾਕ ਰਈਆ ਦੇ ਚੱਪਣ
ਵਾਲੀ, ਭੋਰਸੀਬ੍ਰਾਹਮਣਾ, ਬੁੱਢਾ ਥੇਹ, ਬਲਾਕ ਵੇਰਕਾ ਦੇ ਪਿੰਡ ਕੋਟਲਾ ਦੱਲ ਸਿੰਘ,
ਢੀਂਗਰਾ ਕਲੋਨੀ, ਬਲਾਕਮਜੀਠਾ ਦੇ ਪਿੰਡ ਪਾਖਰਪੁਰਾ, ਕੋਟਲੀ ਢੋਲੇਸ਼ਾਹ, ਮੱਦੀਪੁੱਰ,
ਸੋਹੀਆਂਕਲਾਂ, ਪੰਧੇਰ ਕਲਾਂ, ਬਲਾਕ ਜੰਡਿਆਲਾ ਦੇ ਬੱਲੀਆਂ ਮੰਝਪੁਰ ਅਤੇ ਮੱਖਣਵਿੰਡ,
ਬਲਾਕ ਅਜਨਾਲਾ ਦੇ ਪਿੰਡ ਖੰਨੋਵਾਰ, ਵਛੋਆ,ਨਵਾਂ ਪਿੰਡ, ਬਲਾਕ ਤਰਸਿੱਕਾ ਦੇ ਮੱਤੇਵਾਲ,
ਧੂਲਕਾ,ਚੋਗਾਵਾਂ ਅਤੇਮੇਸ਼ਮੁਪਰ ਕਲਾਂ ਵਿਖੇ ਮਾਰਕਫੈਡ ਪ੍ਰਾਈਮ ਸ਼ਾਪ ਦਾ ਕੰਮ 100ਫੀਸਦੀ
ਮੁਕੰਮਲ ਹੋ ਚੁੱਕਾ ਹੈ।

ਐਕਵਾਇਰ ਕੀਤੀ ਜਾ ਰਹੀ ਜ਼ਮੀਨ ਦੇ ਮਾਲਕਾਂ ਨੂੰ ਮੁਆਵਜ਼ਾ ਦੇਣ ਸਬੰਧੀ ਪਿੰਡਾਂ ਵਿਚ ਲੱਗਣਗੇ ਵਿਸ਼ੇਸ਼ ਕੈਂਪ

ਕੇਂਦਰੀ ਰੋਡ ਟਰਾਂਸਪੋਰਟ ਮੰਤਰਾਲੇ ਵੱਲੋਂ ਹੁਸ਼ਿਆਰਪੁਰ ਜ਼ਿਲ੍ਹੇ ਦੇੇ 44 ਪਿੰਡਾਂ ਦੀ
ਜ਼ਮੀਨ ਕੀਤੀ ਜਾ ਰਹੀ ਹੈ ਐਕਵਾਇਰ

ਹੁਸ਼ਿਆਰਪੁਰ, 26 ਦਸੰਬਰ : ਮਨਿਸਟਰੀ ਆਫ਼ ਰੋਡ ਟਰਾਂਸਪੋਰਟ ਐਂਡ ਹਾਈਵੇਜ਼, ਗੌਰਮਿੰਟ ਆਫ਼
ਇੰਡੀਆ ਵੱਲੋਂ ਫਗਵਾੜਾ-ਹੁਸ਼ਿਆਰਪੁਰ ਸਮੇਤ ਬਾਈਪਾਸ (ਐਨ.ਐਚ 344 ਬੀ) ਸਮੇਤ ਬਾਈਪਾਸ
ਅਤੇ ਹੁਸ਼ਿਆਰਪੁਰ-ਊਨਾ ਅੱਪ ਟੂ ਪੰਜਾਬ ਬਾਰਡਰ ਸਮੇਤ ਬਾਈਪਾਸ ਐਨ.ਐਚ 503 ਏ
(ਪੈਕੇਜ-iv) 4 ਲੇਨ ਨੈਸ਼ਨਲ ਹਾਈਵੇ ਦੀ ਉਸਾਰੀ ਕੀਤੀ ਜਾ ਰਹੀ ਹੈ, ਜਿਸ ਵਿਚ ਜ਼ਿਲ੍ਹਾ
ਹੁਸ਼ਿਆਰਪੁਰ ਦੀ ਹੱਦ ਅੰਦਰ ਪੈਂਦੇ 44 ਪਿੰਡਾਂ ਦੀ ਜ਼ਮੀਨ ਵੀ ਐਕਵਾਇ ਰ ਕੀਤੀ ਜਾ ਰਹੀ
ਹੈ। ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਮਾਲ ਅਫ਼ਸਰ ਅਰਵਿੰਦ ਪ੍ਰਕਾਸ਼ ਵਰਮਾ ਨੇ ਦੱਸਿਆ ਕਿ
ਇਨ੍ਹਾਂ ਦੋਵੇਂ ਪ੍ਰੋਜੈਕਟਾਂ ਦੀ ਪਰੋ ਅਲਾਈਨਮੈਂਟ ਵਿਚ ਆਉਂਦੇ
ਪਿੰਡਾਂ ਦੀ ਐਕਵਾਇਰ ਕੀਤੀ ਜਾ ਰਹੀ ਜ਼ਮੀਨ ਸਬੰਧੀ ਮਨਿਸਰੀ ਆਫ਼ ਰੋਡ ਟਰਾਂਸਪੋਰਟ ਐਂਡ
ਹਾਈਵੇਜ਼, ਗੌਰਮਿੰਟ ਆਫ਼ ਇੰਡੀਆ ਵੱਲੋਂ ਵੱਖ-ਵੱਖ ਮਿਤੀਆਂ ਨੂੰ ਗਜ਼ਟ ਨੋਟੀਫਿਕੇਸ਼ਨਾਂ ਦੀ
ਪ੍ਰਕਾਸ਼ਨਾ ਵੀ ਕਰਵਾਈ ਜਾ ਚੁੱਕੀ ਹੈ, ਜਿਸ ਉਪਰੰਤ ਜ਼ਿਲ੍ਹਾ ਮਾਲ ਅਫ਼ਸਰ-ਕਮ-ਸਮਰੱਥ
ਅਧਿਕਾਰੀ ਭੋਂ ਪ੍ਰਾਪਤੀ, ਹੁਸ਼ਿਆਰਪੁਰ ਵਲੋਂ ਨੈਸ਼ਨਲ ਹਾਈਵੇ ਐਕਟ 1956 ਦੀ ਧਾਰਾ 3
(ਜੀ) ਅਧੀਨ ਇਨ੍ਹਾਂ ਪਿੰਡਾਂ ਦੇ
ਅਵਾਰਡ ਵੀ ਕੀਤੇ ਜਾ ਚੁੱਕੇ ਹਨ।
ਉਨ੍ਹਾਂ ਦੱÇੋਸਆ ਕਿ ਇਸ ਸਮੇਂ ਇਨ੍ਹਾਂ ਪ੍ਰੋਜੈਕਟਾਂ ਦੀ ਪਰੋ ਅਲਾਈਨਮੈਂਟ ਵਿਚ ਆਉਂਦੀ ਜ਼ਮੀਨ
ਦੇ ਮਾਲਕਾਂ ਨੂੰ ਮੁਆਵਜ਼ਾ ਦੇਣ ਲਈ ਪ੍ਰਕਿਰਿਆ ਚੱਲ ਰਹੀ ਹੈ ਅਤੇ ਬਹੁਤ ਸਾਰੇ ਜ਼ਮੀਨ ਮਾਲਕਾਂ
ਵੱਲੋਂ ਫਾਈਲਾਂ ਵੀ ਤਿਆਰ ਕਰਕੇ ਦਿੱਤੀਆਂ ਗਈਆਂ ਹਨ, ਜਿਸ ਉਪਰੰਤ ਉਨ੍ਹਾਂ ਨੂੰ ਬਣਦੇ ਮੁਆਵਜ਼ੇ
ਦੀ ਅਦਾਇਗੀ ਵੀ ਕੀਤੀ ਜਾ ਚੁੱਕੀ ਹੈ। ਪਰੰਤੂ ਕਈ ਜ਼ਮੀਨ ਮਾਲਕਾਂ ਵੱਲੋਂ ਉਨ੍ਹਾਂ ਦੀ ਐਕਵਾਇਰ
ਹੋਈ ਜ਼ਮੀਨ ਦਾ ਮੁਆਵਜ਼ਾ ਪ੍ਰਾਪਤ ਕਰਨ ਲਈ ਦਫ਼ਤਰ ਜ਼ਿਲ੍ਹਾ ਮਾਲ ਅਫ਼ਸਰ, ਹੁਸ਼ਿਆਰਪੁਰ ਨੂੰ ਫਾਈਲਾਂ
ਤਿਆਰ ਕਰਕੇ ਨਹੀਂ ਦਿੱਤੀਆਂ ਜਾ ਰਹੀਆਂ, ਜਿਸ ਕਰਕੇ ਉਨ੍ਹਾਂ ਨੂੰ ਬਣਦੇ ਮੁਆਵਜ਼ੇ ਦੀ ਅਦਾਇਗੀ
ਨਹੀਂ ਹੋ ਰਹੀ ਅਤੇ ਜ਼ਮੀਨ ਦਾ ਕਬਜ਼ਾ ਲੈਣ ਵਿਚ ਮੁਸ਼ਕਲ ਪੇਸ਼ ਆ ਰਹੀ ਹੈ।
ਉਨ੍ਹਾਂ ਕਿਹਾ ਕਿ ਇਸ ਸਬੰਧੀ ਇਨ੍ਹਾਂ ਦੋਵੇਂ ਪ੍ਰੋਜੈਕਟਾਂ ਦੀ ਪਰੋ ਅਲਾਈਨਮੈਂਟ ਵਿਚ ਆਉਂਦੇ
ਪਿੰਡਾਂ ਵਿਚ 26 ਦਸੰਬਰ 2023 ਤੋਂ ਵਿਸ਼ੇਸ਼ ਕੈਂਪ ਲਗਾਏ ਜਾ ਰਹੇ ਹਨ, ਜਿਸ ਤਹਿਤ 26 ਦਸੰਬਰ
ਨੂੰ ਪਿੰਡ ਅਟੱਲਗੜ੍ਹ ਵਿਖੇ ਕੈਂਪ ਲਗਾਇਆ ਗਿਆ। ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ 27 ਦਸੰਬਰ
ਨੂੰ ਪਿੰਡ ਅੱਜੋਵਾਲ, 28 ਦਸੰਬਰ ਨੂੰ ਢੋਲਣਵਾਲ, 29 ਨੂੰ ਦਸੰਬਰ ਬ੍ਰਹਮਜੀਤ, 1 ਜਨਵਰੀ 2024
ਨੂੰ ਕਾਇਮਪੁਰ, 2 ਜਨਵਰੀ ਨੂੰ ਡਗਾਣਾ ਖੁਰਦ, 3 ਜਨਵਰੀ ਨੂੰ ਅੰਮੋਵਾਲ, 4 ਜਨਵਰੀ ਨੂੰ ਡਗਾਣਾ
ਕਲਾਂ, 5 ਜਨਵਰੀ ਨੰਗਲ ਸ਼ਹੀਦਾਂ, 8 ਜਨਵਰੀ ਨੂੰ ਸੱਜਣ, 9 ਜਨਵਰੀ ਨੂੰ ਬਿਲਾਸਪੁਰ, 10 ਜਨਵਰੀ
ਨੂੰ ਹਰਦੋਖਾਨਪੁਰ, 11 ਜਨਵਰੀ ਨੂੰ ਅੱਤੋਵਾਲ, 12 ਜਨਵਰੀ ਆਦਮਵਾਲ, 15 ਜਨਵਰੀ ਨੂੰ ਬੱਸੀ
ਨੌ, 16 ਜਨਵਰੀ ਨੂੰ ਕੱਕੋਂ, 17 ਜਨਵਰੀ ਨੂੰ ਮੜੂਲੀ ਬ੍ਰਾਹਮਣਾ, 18 ਜਨਵਰੀ ਨੂੰ ਖਾਖਲੀ, 19
ਜਨਵਰੀ ਮਰਨਾਈਆਂ ਕਲਾਂ, 22 ਜਨਵਰੀ ਨੂੰ ਨੰਦਨ, 23 ਜਨਵਰੀ ਨੂੰ ਕਾਹਰੀ, 24 ਜਨਵਰੀ ਨੂੰ
ਬੱਸੀ ਪੁਰਾਣੀ, 25 ਜਨਵਰੀ ਨੂੰ ਸਾਹਰੀ, 29 ਜਨਵਰੀ ਨੂੰ ਖੜ੍ਹਕਾਂ, 30 ਜਨਵਰੀ ਨੂੰ ਤਨੂਲੀ,
31 ਜਨਵਰੀ ਨੂੰ ਚੱਕ ਹਰਨੌਲੀ, 1 ਫਰਵਰੀ ਨੂੰ ਖਨੌੜਾ, 2 ਫਰਵਰੀ ਪਟਿਆੜੀ, 5 ਨੂੰ ਮਹਿਟਿਆਣਾ,
6 ਫਰਵਰੀ ਨੂੰ ਜਹਾਨਖੇਲਾਂ, 7 ਫਰਵਰੀ ਨੂੰ ਅਹਿਰਾਣਾ, 8 ਫਰਵਰੀ ਮਹਿਲਾਂਵਾਲੀ, 9 ਫਰਵਰੀ ਨੂੰ
ਪੁਰਹੀਰਾਂ, 12 ਫਰਵਰੀ ਨੂੰ ਬੱਸੀ ਮੁਸਤਫ਼ਾ, 13 ਫਰਵਰੀ ਨੂੰ ਕਿਲਾ ਬਰੂਨ, 14 ਫਰਵਰੀ ਨੂੰ
ਕੋਟਲਾ ਗੌਂਸਪੁਰ, 15 ਫਰਵਰੀ ਨੂੰ ਬਿਛੋਹੀ ਵਿਖੇ ਸਵੇਰੇ 11 ਵਜੇ ਕੈਂਪ ਲਗਾਏ ਜਾ ਰਹੇ ਹਨ।
ਉਨ੍ਹਾਂ ਕਿਹਾ ਕਿ ਜ਼ਿਲ੍ਹਾਂ ਮਾਲਕਾਂ ਦੀ ਇਸ ਪ੍ਰੋਜੈਕਟ ਦੀ ਅਲਾਈਨਮੈਂਟ ਵਿਚ ਜ਼ਮੀਨ ਆਈ ਹੈ,
ਅਤੇ ਉਨ੍ਹਾਂ ਵੱਲੋਂ ਫਾਈਲਾਂ ਤਿਆਰ ਕਰਕੇ ਜ਼ਿਲ੍ਹਾ ਮਾਲ ਅਫ਼ਸਰ-ਕਮ-ਸਮਰੱਥ ਅਧਿਕਾਰੀ ਭੋਂ
ਪ੍ਰਾਪਤੀ, ਹੁਸ਼ਿਆਰਪੁਰ ਦੇ ਦਫ਼ਤਰ ਕਮਰਾ ਨੰਬਰ 309, ਤੀਸਰੀ ਮੰਜ਼ਿਲ, ਜ਼ਿਲ੍ਹਾ ਪ੍ਰਬੰਧਕੀ
ਕੰਪਲੈਕਸ, ਹੁਸ਼ਿਆਰਪੁਰ ਨੂੰ ਨਹੀਂ ਦਿੱਤੀਆਂ ਗਈਆਂ, ਉਹ ਆਪਣੇ ਨਾਲ ਫਾਈਲਾਂ ਤਿਆਰ ਕਰਕੇ ਕੈਂਪ
ਵਿਚ ਲਿਆਉਣ, ਜਿਸ ਵਿਚ ਪ੍ਰਾਰਥੀ ਦਾ ਕੈਂਸਲ ਚੈੱਕ, ਦਰਖ਼ਾਸਤ, ਤਾਜ਼ਾ ਫਰਦ ਜਮਾਂਬੰਦੀ, ਬੈਂਕ
ਅਕਾਊਂਟ ਦੀ ਕਾਪੀ, ਅਗਜੈਕਟਿਵ ਮੈਜਿਸਟਰੇਟ ਤੋਂ ਤਸਦੀਕਸ਼ੁਦਾ ਐਫੀਡੈਵਿਟ, ਆਧਾਰ ਕਾਰਡ ਦੀ
ਕਾਪੀ, ਪੈਨ ਕਾਰਡ ਦੀ ਕਾਪੀ ਅਤੇ ਜੇਕਰ ਕਿਸੇ ਵਿਅਕਤੀ ਦਾ ਪਾਸਪੋਰਟ ਬਣਿਆ ਹੋਵੇ ਤਾਂ ਉਸ ਦੀ
ਫੋਟੋ ਕਾਪੀ ਲੱਗੀ ਹੋਵੇ।

ਐਸ.ਡੀ.ਐਮ ਨਵਾਂਸ਼ਹਿਰ ਨੇ ਆਗਾਮੀ ਗ੍ਰਾਮ ਪੰਚਾਇਤ ਚੋਣਾਂ ਸਬੰਧੀ ਕੀਤੀ ਅਧਿਕਾਰੀਆਂ ਨਾਲ ਮੀਟਿੰਗ

ਨਵਾਂਸ਼ਹਿਰ, 26 ਦਸੰਬਰ:ਚੋਣਕਾਰ ਰਜਿਸਟਰੇਸ਼ਨ ਅਫਸਰ-ਕਮ-ਐਮ.ਡੀ.ਐਮ. ਨਵਾਂਸ਼ਹਿਰ ਡਾ.
ਅਕਸ਼ਿਤਾ ਗੁਪਤਾ ਨੇ ਆਗਾਮੀ ਗ੍ਰਾਮ ਪੰਚਾਇਤ ਚੋਣਾਂ ਸਬੰਧੀ ਵਾਰਡ ਵਾਈਜ਼ ਵੋਟਰ ਸੂਚੀਆਂ
ਤਿਆਰ ਕਰਨ ਲਈ ਸਬ-ਡਵੀਜ਼ਨ ਨਵਾਂਸ਼ਹਿਰ ਨਾਲ
ਸਬੰਧਿਤ ਸੈਕਟਰ ਸੁਪਰਵਾਈਜ਼ਰ ਅਤੇ ਬੀ.ਐਲ.ਓਜ਼ ਨਾਲ ਮੀਟਿੰਗ ਕੀਤੀ ਅਤੇ ਸੈਕਟਰ ਸੁਪਰਵਾਈਜ਼ਰ ਅਤੇ
ਬੀ.ਐਲ.ਓਜ਼ ਨੂੰ ਹਦਾਇਤਾਂ ਜਾਰੀ ਕੀਤੀਆਂ ਕਿ ਉਹ ਆਪਣੇ ਅਧੀਨ ਆਉਂਦੇ ਬੂਥਾਂ 'ਤੇ ਹਰ ਇੱਕ ਯੋਗ
ਵੋਟਰ ਦੀ ਵੋਟ ਬਣਾਉਣ ਸਬੰਧੀ ਹਰ ਸੰਭਵ ਉਪਰਾਲੇ ਕਰਨ, ਤਾਂ ਜੋ ਕੋਈ ਵੀ ਯੋਗ ਵੋਟਰ ਵੋਟ ਦੀ
ਵਰਤੋਂ ਕਰਨ ਤੋਂ ਵਾਂਝਾਂ ਨਾ ਰਹਿ ਸਕੇ। ਇਥੇ ਹੀ ਚੋਣਕਾਰ ਰਜਿਸਟਰੇਸ਼ਨ ਅਫਸਰ ਨੇ ਆਮ ਜਨਤਾ ਨੂੰ
ਵੀ ਅਪੀਲ ਕੀਤੀ ਕਿ 29 ਦਸੰਬਰ 2023 ਸ਼ਾਮ 04:00 ਵਜੇ ਤੱਕ ਗ੍ਰਾਮ ਪੰਚਾਇਤ ਚੋਣਾਂ ਦੀਆਂ ਵੋਟਰ
ਸੂਚੀਆਂ ਨਾਲ ਸਬੰਧਿਤ ਦਾਅਵੇ ਅਤੇ ਇਤਰਾਜ ਐਸ.ਡੀ.ਐਮ. ਦਫਤਰ ਨਵਾਂਸ਼ਹਿਰ ਵਿਖੇ ਪ੍ਰਾਪਤ ਕੀਤੇ
ਜਾਣੇ ਹਨ, ਇਸ ਲਈ ਜੇਕਰ ਕਿਸੇ ਵੀ ਵੋਟਰ ਦਾ ਕੋਈ ਵੀ ਦਾਅਵਾ ਜਾਂ ਇਤਰਾਜ ਹੈ, ਤਾਂ ਉਹ ਨਿਯਤ
ਮਿਤੀ ਤੱਕ ਜਮ੍ਹਾਂ ਕਰਵਾਕੇ ਬਣਦੀ ਸੋਧ ਕਰਵਾ ਸਕਦੇ ਹਨ।