ਦੇਸ਼ ਅਤੇ ਸੂਬੇ ਦਾ ਸਰਵਪੱਖੀ ਵਿਕਾਸ ਕਾਂਗਰਸ ਸਰਕਾਰਾਂ ਦੇ ਕਾਰਜਕਾਲ ਵਿੱਚ ਹੀ ਹੋਇਆ
ਬੰਗਾ, 6 ਜਨਵਰੀ : ਸ੍ਰੀ ਆਨੰਦਪੁਰ ਸਾਹਿਬ ਤੋਂ ਸੰਸਦ ਮੈਂਬਰ ਅਤੇ ਸਾਬਕਾ ਕੇਂਦਰੀ ਮੰਤਰੀ
ਮਨੀਸ਼ ਤਿਵਾੜੀ ਨੇ ਬੰਗਾ ਵਿਧਾਨ ਸਭਾ ਹਲਕੇ ਦੇ ਵੱਖ-ਵੱਖ ਪਿੰਡਾਂ ਬੱਜੋ, ਮਹਿਮੂਦਪੁਰ ਅਤੇ
ਸਰਹਾਲ ਕਾਜ਼ੀਆਂ ਦਾ ਦੌਰਾ ਕੀਤਾ। ਇਸ ਦੌਰਾਨ ਉਨ੍ਹਾਂ ਇਲਾਕਾ ਨਿਵਾਸੀਆਂ ਤੋਂ ਉਨ੍ਹਾਂ ਦੀਆਂ
ਸਮੱਸਿਆਵਾਂ ਜਾਣੀਆਂ ਅਤੇ ਉਨ੍ਹਾਂ ਦੇ ਹੱਲ ਲਈ ਯੋਗ ਕਦਮ ਚੁੱਕਣ ਦਾ ਭਰੋਸਾ ਵੀ ਦਿੱਤਾ।
ਸੰਸਦ ਮੈਂਬਰ ਤਿਵਾੜੀ ਨੇ ਤਿੰਨਾਂ ਪਿੰਡਾਂ ਦੇ ਵਿਕਾਸ ਲਈ ਕੁੱਲ 8 ਲੱਖ ਰੁਪਏ ਦੀ ਗ੍ਰਾਂਟ
ਸੌਂਪੀ।
ਇਸ ਮੌਕੇ ਸੰਬੋਧਨ ਕਰਦਿਆਂ, ਸੰਸਦ ਮੈਂਬਰ ਤਿਵਾੜੀ ਨੇ ਕਿਹਾ ਕਿ ਕਾਂਗਰਸ ਨੇ ਹਮੇਸ਼ਾ ਹੀ
ਦੇਸ਼ ਦੇ ਸਰਬਪੱਖੀ ਵਿਕਾਸ ਨੂੰ ਅਹਿਮੀਅਤ ਦਿੱਤੀ ਹੈ ਅਤੇ ਸੂਬੇ ਦਾ ਵਿਕਾਸ ਪਾਰਟੀ ਦੀਆਂ
ਸਰਕਾਰਾਂ ਦੌਰਾਨ ਹੀ ਹੋਇਆ ਹੈ। ਉਨ੍ਹਾਂ ਖੁਲਾਸਾ ਕੀਤਾ ਕਿ ਸੂਬੇ ਦੀ ਪਿਛਲੀ ਕਾਂਗਰਸ ਸਰਕਾਰ
ਦੌਰਾਨ ਬੰਗਾ ਵਿਧਾਨ ਸਭਾ ਹਲਕੇ ਵਿੱਚ 100 ਕਰੋੜ ਰੁਪਏ ਤੋਂ ਵੱਧ ਦੇ ਵਿਕਾਸ ਕਾਰਜ ਕਰਵਾਏ ਗਏ
ਸਨ। ਇਸੇ ਤਰ੍ਹਾਂ ਕਾਂਗਰਸ ਸਰਕਾਰ ਨੇ ਬਹਿਰਾਮ ਤੋਂ ਮੁਕੰਦਪੁਰ ਤੱਕ 10.9 ਕਿਲੋਮੀਟਰ ਸੜਕ ਲਈ
4.57 ਕਰੋੜ ਰੁਪਏ ਜਾਰੀ ਕੀਤੇ ਸਨ, ਜੋ ਅੱਜ ਲੋਕਾਂ ਲਈ ਕਾਫੀ ਲਾਹੇਵੰਦ ਸਾਬਤ ਹੋ ਰਹੀ ਹੈ।
ਸੰਸਦ ਮੈਂਬਰ ਨੇ ਕਿਹਾ ਕਿ ਕਾਂਗਰਸ ਖਾਲੀ ਦਾਅਵੇ ਨਹੀਂ ਕਰਦੀ, ਸਗੋਂ ਪਾਰਟੀ ਨੇ ਹਮੇਸ਼ਾ
ਵਿਕਾਸ ਦੀ ਰਾਜਨੀਤੀ ਕੀਤੀ ਹੈ। ਇਸੇ ਤਰ੍ਹਾਂ ਉਹ ਲੋਕ ਸਭਾ ਹਲਕੇ ਦੇ ਵਿਕਾਸ ਲਈ ਆਪਣੇ
ਸੰਸਦੀ ਕੋਟੇ ਵਿੱਚੋਂ ਲਗਾਤਾਰ ਫੰਡ ਜਾਰੀ ਕਰ ਰਹੇ ਹਨ, ਤਾਂ ਜੋ ਲੋਕ ਬੁਨਿਆਦੀ ਸਹੂਲਤਾਂ ਤੋਂ
ਵਾਂਝੇ ਨਾ ਰਹਿਣ। ਇਹ ਸਿਲਸਿਲਾ ਅੱਗੇ ਵੀ ਜਾਰੀ ਰਹੇਗਾ।
ਜਿੱਥੇ ਹੋਰਨਾਂ ਤੋਂ ਇਲਾਵਾ, ਜ਼ਿਲ੍ਹਾ ਯੋਜਨਾ ਬੋਰਡ ਦੇ ਸਾਬਕਾ ਚੇਅਰਮੈਨ ਸਤਬੀਰ ਸਿੰਘ
ਪੱਲੀਝਿੱਕੀ, ਬਲਾਕ ਪ੍ਰਧਾਨ ਰਾਮ ਦਾਸ, ਕਮਲਜੀਤ ਬੰਗਾ, ਹਰਭਜਨ ਸਿੰਘ ਭਰੋਲੀ, ਰਘਬੀਰ ਬਿੱਲਾ,
ਕਲਵਰਨ ਸਿੰਘ ਬਲਾਕ ਪ੍ਰਧਾਨ, ਸੋਖੀ ਰਾਮ ਬੱਜੋ, ਗੁਰਦਿਆਲ ਸਿੰਘ ਸਰਪੰਚ, ਟੇਕ ਚੰਦ ਸਾਬਕਾ
ਸਰਪੰਚ, ਰਾਮ ਲਾਲ ਸਾਬਕਾ ਸਰਪੰਚ, ਹੈੱਡ ਮਾਸਟਰ ਸੰਦੀਪ ਕੁਮਾਰ ਦੱਤਾ, ਸਰਪੰਚ ਰਾਮ ਲਾਲ, ਪੰਚ
ਸਰਦਾਰਾ ਸਿੰਘ, ਨੰਬਰਦਾਰ ਹਰਪ੍ਰੀਤ ਸਿੰਘ, ਪੰਚ ਸੇਵਾ ਸਿੰਘ, ਪੰਚ ਰਾਮ ਰਤਨ, ਨੰਬਰਦਾਰ
ਕਸ਼ਮੀਰ ਲਾਲ, ਪੰਚ ਪਲਵਿੰਦਰ ਸਿੰਘ ਢਿੱਲੋਂ, ਡਾ. ਸ਼ਾਦੀ ਲਾਲ, ਸੁਰਿੰਦਰ ਕੁਮਾਰ ਚੱਢਾ,
ਲਖਵਿੰਦਰ ਸਾਬੀ ਸਰਪੰਚ, ਗੁਰਪ੍ਰੀਤ ਸਿੰਘ ਪੰਚ, ਪੂਜਾ ਰਾਣੀ ਪੰਚ ਆਦਿ ਹਾਜ਼ਰ ਸਨ।