ਡਿਪਟੀ ਸਪੀਕਰ ਰੌੜੀ ਨੇ ਗੜ੍ਹਸ਼ੰਕਰ ਦੇ ਪੰਜ ਪਿੰਡਾਂ ’ਚ ਪੰਚਾਇਤ ਘਰਾਂ ਲਈ ਦਿੱਤੀ ਇਕ ਕਰੋੜ ਰੁਪਏ ਦੀ ਗਰਾਂਟ

-ਪਿੰਡ ਨੈਨਵਾਂ, ਕੋਕੋਵਾਲ ਮਜਾਰੀ, ਕੁਨੈਲ, ਰਾਮਪੁਰ ਤੇ ਕੁੱਕੜਾਂ ਨੂੰ ਗਰਾਂਟ ਦੀ ਪਹਿਲੀ
ਕਿਸ਼ਤ ਵਜੋਂ ਸੌਂਪੇ 20-20 ਲੱਖ ਰੁਪਏ ਦੇ ਚੈੱਕ
-ਪਿੰਡ ਪਾਲਦੀ ਨੂੰ ਮੈਚਿੰਗ ਗਰਾਂਟ ਤਹਿਤ ਸਰਕਾਰ ਨੇ ਦਿੱਤੀ 1 ਕਰੋੜ ਰੁਪਏ ਦੀ ਗਰਾਂਟ
ਹੁਸ਼ਿਆਰਪੁਰ, 6 ਜਨਵਰੀ: ਡਿਪਟੀ ਸਪੀਕਰ ਪੰਜਾਬ ਵਿਧਾਨ ਸਭਾ ਜੈ ਕ੍ਰਿਸ਼ਨ ਸਿੰਘ ਰੌੜੀ ਨੇ
ਕਿਹਾ ਕਿ ਪੰਜਾਬ ਸਰਕਾਰ
ਪਿੰਡਾਂ ਵਿਚ ਬੁਨਿਆਦੀ ਸੁਵਿਧਾਵਾਂ ਉਪਲਬੱਧ ਕਰਵਾਉਣ ਦੇ ਨਾਲ-ਨਾਲ ਇਥੇ ਦੀ ਹਰ ਛੋਟੀ ਤੋਂ
ਵੱਡੀ ਜ਼ਰੂਰਤ ਨੂੰ ਪੂਰਾ ਕਰਨ ਲਈ ਜੰਗੀ ਪੱਧਰ 'ਤੇ ਕੰਮ ਕਰ ਰਹੀ ਹੈ। ਉਹ ਅੱਜ ਗੜ੍ਹਸ਼ੰਕਰ
ਵਿਧਾਨ ਸਭਾ ਹਲਕੇ ਦੇ ਪਿੰਡ ਨੈਨਵਾਂ, ਕੋਕੋਵਾਲ ਮਜਾਰੀ, ਕੁਨੈਲ, ਰਾਮਪੁਰ ਤੇ ਕੁੱਕੜਾਂ ਵਿੱਚ
ਪੰਚਾਇਤ ਘਰ ਬਣਾਉਣ ਲਈ 20-20 ਲੱਖ ਰੁਪਏ ਦੇ ਚੈੱਕ ਸੌਪਣ ਦੌਰਾਨ ਇਲਾਕਾ ਨਿਵਾਸੀਆਂ ਨੂੰ
ਸੰਬੋਧਨ ਕਰ ਰਹੇ ਸਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਪੰਜ ਪਿੰਡਾਂ ਵਿਚ ਪੰਚਾਇਤ ਘਰ ਬਣਾਉਣ ਲਈ
40-40 ਲੱਖ ਰੁਪਏ ਦੀ ਗਰਾਂਟ ਮਨਜ਼ੂਰੀ ਹੋਈ ਹੈ ਅਤੇ ਅੱਜ ਇਨ੍ਹਾਂ ਪੰਜਾਂ ਪਿੰਡਾਂ ਨੂੰ ਕੁੱਲ
1 ਕਰੋੜ ਰੁਪਏ ਦੀ ਗਰਾਂਟ ਦੀ ਪਹਿਲੀ ਕਿਸ਼ਤ ਭੇਟ ਕੀਤੀ ਹੈ। ਇਸ ਦੌਰਾਨ ਉਨ੍ਹਾਂ ਨਾਲ
ਬੀ.ਡੀ.ਪੀ.ਓ ਮਨਜਿੰਦਰ ਕੌਰ ਵੀ ਮੌਜੂਦ ਸਨ।
ਡਿਪਟੀ ਸਪੀਕਰ ਨੇ ਇਸ ਦੌਰਾਨ ਪਿੰਡ ਵਾਸੀਆਂ ਦੀਆਂ ਸਮੱਸਿਆਵਾਂ ਨੂੰ ਵੀ ਸੁਣਿਆ ਅਤੇ ਸਬੰਧਤ
ਅਧਿਕਾਰੀਆਂ ਨੂੰ ਜਲਦ ਤੋਂ ਜਲਦ ਇਨ੍ਹਾਂ ਸਮੱਸਿਆਵਾਂ ਨੂੰ ਹੱਲ ਕਰਨ ਦੇ ਨਿਰਦੇਸ਼ ਵੀ ਦਿੱਤੇ।
ਉਨ੍ਹਾਂ ਇਸ ਦੌਰਾਨ ਪਿੰਡ ਪੋਸੀ ਵਿਚ ਆਂਗਣਵਾੜੀ ਸੈਂਟਰ ਦਾ ਉਦਘਾਟਨ ਕੀਤਾ। ਉਨ੍ਹਾਂ ਕਿਹਾ ਕਿ
ਗੜ੍ਹਸ਼ੰਕਰ ਵਿਧਾਨ ਸਭਾ ਹਲਕੇ ਵਿਚ ਖਸਤਾਹਾਲ ਪਏ 20-22 ਆਂਗਣਵਾੜੀ ਸੈਂਟਰਾਂ ਨੂੰ ਜਲਦ ਸ਼ੁਰੂ
ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਹਲਕੇ ਦੇ ਪਿੰਡ ਪਾਲਦੀ ਦੇ ਵਿਕਾਸ ਵਿਚ ਐਨ.ਆਰ.ਆਈਜ਼
ਮਹੱਤਵਪੂਰਨ ਭੂਮਿਕਾ ਨਿਭਾਅ ਰਹੇ ਹਨ ਅਤੇ ਪਿੰਡ ਦੇ ਵਿਕਾਸ ਲਈ 1 ਕਰੋੜ ਰੁਪਏ ਦਿੱਤੇ ਹਨ ਅਤੇ
ਮੈਚਿੰਗ ਗਰਾਂਟ ਤਹਿਤ ਪੰਜਾਬ ਸਰਕਾਰ ਨੇ ਵੀ ਪਿੰਡ ਦੇ ਵਿਕਾਸ ਲਈ 1 ਕਰੋੜ ਰੁਪਏ ਦੀ ਗਰਾਂਟ
ਜਾਰੀ ਕੀਤੀ ਹੈ, ਜਿਸ ਨਾਲ ਪਿੰਡ ਪਾਲਦੀ ਵਿਚ ਵੱਡੇ ਪੱਧਰ 'ਤੇ ਵਿਕਾਸ ਕਾਰਜ ਕਰਵਾਏ ਜਾਣਗੇ।
ਉਨ੍ਹਾਂ ਕਿਹਾ ਕਿ ਪਿੰਡ ਪੋਸੀ ਦੀ ਵੀ ਹਰ ਜ਼ਰੂਰਤ ਨੂੰ ਪੂਰਾ ਕਰਦੇ ਹੋਏ, ਇਥੇ ਵਿਕਾਸ ਕਾਰਜ
ਕਰਵਾਏ ਜਾਣਗੇ।
ਇਸ ਮੌਕੇ ਡਿਪਟੀ ਸਪੀਕਰ ਦੇ ਓ.ਐਸ.ਡੀ ਚਰਨਜੀਤ ਸਿੰਘ ਚੰਨੀ, ਬਲਵੀਰ ਸਿਘੰ ਝੱਜ, ਮਨਦੀਪ
ਸਿੰਘ, ਸੀ.ਡੀ.ਪੀ.ਓ ਪਰਮਜੀਤ ਕੌਰ, ਮਨਜੀਤ ਕੌਰ, ਸੀਮਾ ਤੋਂ ਇਲਾਵਾ ਹੋਰ ਪਤਵੰਤੇ ਵੀ ਮੌਜੂਦ
ਸਨ।