ਪਟਿਆਲਾ 6 ਜਨਵਰੀ: ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਅਗਵਾਈ 'ਚ ਪੰਜਾਬ
ਸਰਕਾਰ ਵੱਲੋਂ ਚਲਾਈ ਜਾ
ਰਹੀ ਰੁਜ਼ਗਾਰ ਮੁਹਿੰਮ ਤਹਿਤ ਉਚੇਰੀ ਸਿੱਖਿਆ ਤੇ ਭਾਸ਼ਾਵਾਂ ਬਾਰੇ ਮੰਤਰੀ ਸ. ਹਰਜੋਤ ਸਿੰਘ
ਬੈਂਸ ਦੀ ਸਰਪ੍ਰਸਤੀ 'ਚ ਅੱਜ ਭਾਸ਼ਾ ਵਿਭਾਗ ਪੰਜਾਬ ਦੇ ਮੁੱਖ ਦਫ਼ਤਰ ਪਟਿਆਲਾ ਵਿਖੇ 7
ਕਲਰਕਾਂ ਨੂੰ ਵਿਭਾਗ ਦੀ ਨਿਰਦੇਸ਼ਕਾਂ ਹਰਪ੍ਰੀਤ ਕੌਰ ਨੇ ਨਿਯੁਕਤੀ ਪੱਤਰ ਪ੍ਰਦਾਨ ਕੀਤੇ।
ਹਰਪ੍ਰੀਤ ਕੌਰ ਨੇ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਤੇ ਉਚੇਰੀ ਸਿੱਖਿਆ ਤੇ
ਭਾਸ਼ਾਵਾਂ ਬਾਰੇ ਮੰਤਰੀ ਸ. ਹਰਜੋਤ ਸਿੰਘ ਬੈਂਸ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਕਤ ਮੁਲਾਜ਼ਮ
ਦੀ ਆਮਦ ਨਾਲ ਵਿਭਾਗ ਦੇ ਵੱਖ-ਵੱਖ ਜ਼ਿਲ੍ਹਿਆਂ 'ਚ ਕਲਰਕਾਂ ਦੀਆਂ ਖਾਲੀ ਪਈਆਂ ਅਸਾਮੀਆਂ ਪੁਰ
ਹੋਣ ਨਾਲ ਵਿਭਾਗ ਦੇ ਕੰਮਕਾਜ 'ਚ ਹੋਰ ਤੇਜੀ ਆਵੇਗੀ।
ਉਨ੍ਹਾਂ ਨਵਨਿਯੁਕਤ ਮੁਲਾਜ਼ਮਾਂ ਨੂੰ ਮੁਬਾਰਕਬਾਦ ਦਿੱਤੀ ਅਤੇ ਵਿਭਾਗ ਲਈ ਇਮਾਨਦਾਰੀ ਤੇ
ਤਨਦੇਹੀ ਨਾਲ ਕੰਮ ਕਰਨ ਲਈ ਸ਼ੁੱਭਕਾਮਨਾਵਾਂ ਦਿੱਤੀਆਂ। ਇਸ ਮੌਕੇ ਸਮੂਹ ਨਵਨਿਯੁਕਤ ਕਲਰਕਾਂ
ਨੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ। ਨਵਨਿਯੁਕਤ ਕਲਰਕ ਮਨਪ੍ਰੀਤ ਕੌਰ ਨੇ ਕਿਹਾ ਕਿ ਉਹ ਮੁੱਖ
ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਅਗਵਾਈ 'ਚ ਨੌਜਵਾਨਾਂ ਨੂੰ ਬਹੁਤ ਹੀ ਪਾਰਦਰਸ਼ੀ
ਤਰੀਕੇ ਨਾਲ ਰੁਜ਼ਗਾਰ ਦਿੱਤਾ ਜਾ ਰਿਹਾ ਹੈ। ਜਿਸ ਨਾਲ ਨੌਜਵਾਨ ਪੀੜ੍ਹੀ 'ਚ ਆਪਣੇ ਦੇਸ਼ 'ਚ
ਰਹਿ ਕੇ ਹੀ ਮਿਹਨਤ ਕਰਨ ਲਈ ਉਤਸ਼ਾਹ ਮਿਲ ਰਿਹਾ ਹੈ। ਕਵਲਜੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ
ਵਿੱਦਿਅਕ ਮਿਹਨਤ ਦਾ ਪੰਜਾਬ ਸਰਕਾਰ ਨੇ ਜੋ ਮੁੱਲ ਪਾਇਆ ਹੈ ਉਸ ਨੂੰ ਉਹ ਹਮੇਸ਼ਾ ਯਾਦ
ਰੱਖਣਗੇ। ਇਸ ਮੌਕੇ ਨਿਯੁਕਤੀ ਪੱਤਰ ਹਾਸਲ ਕਰਨ ਵਾਲਿਆਂ 'ਚ ਮਨਪ੍ਰੀਤ ਕੌਰ, ਸਰਬਜੀਤ ਸਿੰਘ,
ਅਰਸ਼ਦੀਪ ਸਿੰਘ, ਕੋਸ਼ਿਕ ਰਾਣੀ, ਲਵਪ੍ਰੀਤ ਕੌਰ, ਚੇਤਨ ਕੁਮਾਰ ਤੇ ਕਵਲਜੀਤ ਸਿੰਘ ਕਲੇਰ
ਸ਼ਾਮਲ ਸਨ। ਇਸ ਮੌਕੇ ਸਹਾਇਕ ਨਿਰਦੇਸ਼ਕ ਅਮਰਿੰਦਰ ਸਿੰਘ, ਭੁਪਿੰਦਰਪਾਲ ਸਿੰਘ, ਗੁਰਮੀਤ ਸਿੰਘ
ਤੇ ਕਵਿਤਾ ਵੀ ਹਾਜ਼ਰ ਸਨ।
ਤਸਵੀਰ:- ਭਾਸ਼ਾ ਵਿਭਾਗ ਪੰਜਾਬ ਦੀ ਨਿਰਦੇਸ਼ਕਾਂ ਹਰਪ੍ਰੀਤ ਕੌਰ ਨਵਨਿਯੁਕਤ ਕਲਰਕਾਂ ਨੂੰ
ਪੰਜਾਬ ਸਰਕਾਰ ਦੀ ਤਰਫ਼ੋਂ ਨਿਯੁਕਤੀ ਪ੍ਰਦਾਨ ਕਰਦੇ ਹੋਏ। ਨਾਲ ਹਨ ਸਹਾਇਕ ਨਿਰਦੇਸ਼ਕ
ਅਮਰਿੰਦਰ ਸਿੰਘ, ਭੁਪਿੰਦਰਪਾਲ ਸਿੰਘ ਤੇ ਗੁਰਮੀਤ ਸਿੰਘ।