ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਪੁਲਿਸ ਗੈਜ਼ਗਸਟਰਾਂ, ਨਸ਼ਾ ਤਸੱਕਰਾਂ ਤੇ ਗੈਰ ਸਮਾਜਿਕ ਅਨਸਰਾਂ ਖਿਲਾਫ਼ ਸਖਤ ਐਕਸ਼ਨ ਵਿੱਚ


ਨਵਾਂਸ਼ਹਿਰ 6 ਜਨਵਰੀ : ਜਿਲ੍ਹਾ ਸ਼ਹੀਦ ਭਗਤ ਸਿੰਘ ਪੁਲਿਸ ਵੱਲੋਜ਼ ਗੈਗਸਟਰਾਂ, ਨਸ਼ਾ ਤਸੱਕਰਾਂ ਤੇ ਗੈਰ ਸਮਾਜਿਕ ਅਨਸਰਾਂ ਖਿਲਾਫ਼ ਅਸਰਦਾਰ ਕਾਰਵਾਈ ਕਰਦੇ ਹੋਏ ਪਿਛਲੇ 05 ਦਿਨਾਂ ਦੋਰਾਨ 03 ਗੈਗਸਟਰਾਂ ਸਮੇਤ 15 ਨਸ਼ਾ ਤਸੱਕਰਾਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਪਾਸੋ 03 ਪਿਸਟਲ, ਅਫੀਮ 01 ਕਿਲੋ 200 ਗ੍ਰਾਮ, ਡੋਡੇ ਚੂਰਾ ਪੋਸਤ 10 ਕਿਲੋਗ੍ਰਾਮ, ਹੈਰੋਇਨ 61 ਗ੍ਰਾਮ, ਬ੍ਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ। ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਡਾ. ਅਖਿਲ ਚੌਧਰੀ, ਸੀਨੀਅਰ ਕਪਤਾਨ ਪੁਲਿਸ, ਸ਼ਹੀਦ ਭਗਤ ਸਿੰਘ ਨੇ ਦੱਸਿਆ ਕਿ ਜਿਲ੍ਹਾ ਪੁਲਿਸ ਜਿਲ੍ਹਾ ਵਿੱਚ ਅਮਨ ਅਤੇ ਕਾਨੂੰਨ ਨੂੰ ਬਣਾਈ ਰੱਖਣ ਅਤੇ ਪਬਲਿਕ ਨੂੰ ਸੁਰੱਖਿਅਤ ਮਾਹੌਲ ਪ੍ਰਦਾਨ ਕਰਨ ਲਈ ਪੂਰੀ ਵਚਨਬੰਧਤਾ ਨਾਲ ਆਪਣੀ ਡਿਊਟੀ ਨਿਭਾ ਰਹੀ ਹੈ। ਜਿਲ੍ਹਾ ਪੁਲਿਸ ਵੱਲੋ ਗੈਗਸਟਰਾਂ, ਸਮਾਜ ਵਿਰੋਧੀ ਅਨਸਰਾਂ, ਨਸ਼ਾ ਤਸੱਕਰਾਂ ਤੇ ਪੂਰੀ ਤਰ੍ਹਾਂ ਕਾਬੂ ਪਾਉਣ ਲਈ ਵਿਸ਼ੇਸ਼ ਰਣਨੀਤੀ ਤਿਆਰ ਕੀਤੀ ਗਈ ਹੈ, ਜਿਲ੍ਹਾ ਵਿੱਚ ਦਿਨ ਅਤੇ ਰਾਤ ਸਮੇਜ਼ ਨਾਕਾਬੰਦੀਆਂ ਤੇ ਗਸ਼ਤਾਂ ਨੂੰ ਵਧਾਇਆ ਗਿਆ ਹੈ, ਜਿਸਦੇ ਸਾਰਥਿਕ ਨਤੀਜੇ ਵਜੋਜ਼ ਪਿਛਲੇ 05 ਦਿਨਾਂ ਦੋਰਾਨ ਜਿਲ੍ਹਾ ਪੁਲਿਸ ਵੱਲੋਜ਼ ਗੈਗਸਟਰਾਂ, ਸਮਾਜ ਵਿਰੋਧੀ ਅਨਸਰਾਂ ਤੇ ਨਸ਼ਾ ਤਸੱਕਰਾਂ ਖਿਲਾਫ਼ ਅਸਰਦਾਰ ਕਾਰਵਾਈ ਕੀਤੀ ਗਈ ਹੈ । ਇਸ ਤਹਿਤ ਜਿਲ੍ਹਾ ਪੁਲਿਸ ਵੱਲੋ 05 ਜਨਵਰੀ 2024 ਨੂੰ 03 ਗੈਗਸਟਰਾਂ ਨੂੰ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਤੋ ਪਹਿਲਾਂ ਹੀ ਗ੍ਰਿਫਤਾਰ ਕਰ ਲਿਆ। ਜਿਹਨਾਂ ਤੋਂ ਪਿਸਟਲ 03, ਜਿੰਦਾ ਰੋਦ 06, ਅਫੀਮ 100 ਗ੍ਰਾਮ ਅਤੇ ਕਾਰ 01 ਬ੍ਰਾਮਦ ਕੀਤੀ ਹੈ ।
           ਇਸੇ ਤਰ੍ਹਾਂ ਨਸ਼ਾ ਸਮਗੱਲਰਾਂ ਵਿਰੁੱਧ ਐਕਸ਼ਨ ਲੈਂਦੇ ਹੋਏ ਜਿਲ੍ਹਾ ਪੁਲਿਸ ਵੱਲੋ ਪਿਛਲੇ 05 ਦਿਨਾਂ ਦੌਰਾਨ ਨਸ਼ਾ ਸਮੱਗਲਰਾਂ ਦੇ ਖਿਲਾਫ਼ ਸਖਤ ਕਾਰਵਾਈ ਕੀਤੀ ਗਈ ਹੈ, ਵੱਖ-ਵੱਖ ਥਾਣਿਆਂ ਵੱਲੋ 13 ਨਸ਼ਾ ਤਸੱਕਰਾਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਖਿਲਾਫ਼ 13 ਮੁਕੱਦਮੇ ਦਰਜ ਕਰਕੇ ਹੇਠ ਲਿਖੇ ਅਨੁਸਾਰ ਬ੍ਰਾਮਦਗੀ ਕੀਤੀ ਗਈ ਹੈ ।  ਇਹਨਾਂ ਤੋਂ ਅਫੀਮ 01 ਕਿਲੋ 100 ਗ੍ਰਾਮ,  ਡੋਡੇ ਚੂਰਾ ਪੋਸਤ 10 ਕਿਲੋਗ੍ਰਾਮ, ਹੈਰੋਇਨ 61 ਗ੍ਰਾਮ ਅਤੇ 2 ਵਹੀਕਲ ਜਬਤ ਕੀਤੇ । ਚੋਰੀ ਦੀਆਂ ਵਾਰਦਾਤਾਂ ਕਰਨ ਵਾਲਾ ਗੈਂਗ ਟਰੇਸ ਕਰਦੇ ਹੋਏ ਥਾਣਾ ਮੁਕੰਦਪੁਰ ਦੀ ਪੁਲਿਸ ਵੱਲੋ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ 08 ਮੈਜ਼ਬਰੀ ਗੈਜ਼ਗ ਦਾ ਪਰਦਾਫਾਸ਼ ਕਰਦੇ ਹੋਏ ਇਸ ਗੈਗ ਦੇ 02 ਮੈਬਰਾਂ ਨੂੰ ਗ੍ਰਿਫਤਾਰ ਕਰਕੇ ਚੋਰੀ ਕੀਤੇ ਮੋਟਰਸਾਈਕਲ 06 ਕਾਰ 2  ਬ੍ਰਾਮਦ ਕੀਤੀਆਂ ਹਨ ।
              ਇਸ ਉਪਰੰਤ ਡਾ. ਅਖਿਲ ਚੌਧਰੀ, ਸੀਨੀਅਰ ਕਪਤਾਨ ਪੁਲਿਸ, ਸ਼ਹੀਦ ਭਗਤ ਸਿੰਘ ਨਗਰ ਵੱਲੋ ਜਿਲ੍ਹਾ ਦੇ ਸਮੂਹ ਗਜਟਿਡ ਅਫਸਰਾਨ, ਥਾਣਾ ਮੁੱਖੀਆਂ ਅਤੇ ਵੱਖੑਵੱਖ ਵਿੰਗਾਂ ਦੇ ਇੰਚਾਰਜਾਂ ਨਾਲ ਕਾਨਫਰੰਸ ਹਾਲ ਡੀ.ਪੀ.ਓ, ਸ਼ਭਸ ਨਗਰ ਵਿਖੇ ਮੀਟਿੰਗ ਕੀਤੀ ਗਈ, ਜਿਸ ਦੋਰਾਨ ਜਿਲ੍ਹਾ ਦੇ ਕਰਾਈਮ ਅਤੇ ਲਾਅ ਐਜ਼ਡ ਆਰਡਰ ਦੀ ਸਮੀਖਿਆ ਕੀਤੀ ਗਈ ਅਤੇ ਗਣਤੰਤਰਤਾ ਦਿਵਸ (26 ਜਨਵਰੀ) ਦੇ ਮੱਦੇਨਜਰ ਜਿਲ੍ਹਾ ਵਿੱਚ ਸ਼ਾਤੀ, ਅਮਨ ਅਤੇ ਕਾਨੂੰਨ ਬਣਾਈ ਰੱਖਣ ਲਈ ਸੁਰੱਖਿਆ ਪ੍ਰਬੰਧਾਂ ਸਬੰਧੀ ਵਿਚਾਰ ਵਟਾਂਦਰਾਂ ਕੀਤਾ ਗਿਆ ਅਤੇ ਅਧਿਕਾਰੀਆਂ ਤੇ ਥਾਣਾ ਮੁੱਖੀਆਂ ਨੂੰ ਜਿਲ੍ਹਾ ਵਿੱਚ ਅਮਨ ਅਤੇ ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਣ ਲਈ ਪੂਰੀ ਚੌਕਸੀ ਵਰਤਣ ਸਬੰਧੀ ਦਿਸ਼ਾ ਨਿਰਦੇਸ਼ ਦਿੱਤੇ ਗਏ। ਇਸੇ ਸਬੰਧ ਵਿੱਚ ਦਿਨ ਅਤੇ ਰਾਤ ਦੀਆਂ ਡਿਊਟੀਆਂ ਸਬੰਧੀ ਰੂਪ ਰੇਖਾ ਉਲੀਕੀ ਗਈ ਹੈ ਅਤੇ ਡਿਉੂਟੀਆਂ ਨੂੰ ਯੋਜਨਾਬੰਧ ਕੀਤਾ ਗਿਆ ਹੈ। ਜਿਲ੍ਹਾ ਵਿੱਚ ਪੈਂਦੇ ਬੱਸ ਸਟੈਡਾਂ, ਰੇਲਵੇ ਸਟੇਸ਼ਨਾਂ ਅਤੇ ਸੰਵੇਦਨਸ਼ੀਲ ਥਾਵਾਂ ਦੀ ਲਗਾਤਾਰ ਐਟੀ ਸਾਬੋਟੇਜ ਟੀਮ ਰਾਹੀ ਚੈਕਿੰਗ ਕੀਤੀ ਜਾ ਰਹੀ ਹੈ ਅਤੇ ਜਿਲ੍ਹਾ ਦੀਆਂ ਹੱਦਾਂ ਤੇ ਵਿਸੇ਼ਸ਼ ਨਾਕਾਬੰਦੀ ਕਰਕੇ ਸ਼ੱਕੀ ਵਹੀਕਲਾਂ/ਵਿਅਕਤੀਆਂ ਦੀ ਲਗਾਤਾਰ ਚੈਕਿੰਗ ਕੀਤੀ ਜਾ ਰਹੀ ਹੈ। ਜਿਲ੍ਹਾ ਪੁਲਿਸ ਪਬਲਿਕ ਨੂੰ ਸੁਰੱਖਿਅਤ ਮਾਹੌਲ ਪ੍ਰਦਾਨ ਦੇਣ ਲਈ ਪੂਰੀ ਵੱਚਨਬੰਧਤਾ ਨਾਲ ਡਿਊਟੀ ਨਿਭਾ ਰਹੀ ਹੈ। ਉਹਨਾਂ ਨੇ ਪਬਲਿਕ ਨੂੰ ਅਪੀਲ ਕੀਤੀ ਗਈ ਕਿ ਜੇਕਰ ਕਿਸੇ ਨੂੰ ਕੋਈ ਵੀ ਸ਼ੱਕੀ ਵਿਅਕਤੀ/ਵਸਤੂ ਦਿਖਾਈ ਦਿੰਦੀ ਹੈ ਤਾਂ ਤੁਰੰਤ ਹੇਠ ਲਿਖੇ ਨੰਬਰਾਂ ਤੇ ਪੁਲਿਸ ਕੰਟਰੋਲ ਰੂਮ 95646ੑ95646 (ਮੋਬਾਇਲ ਨੰਬਰ)01823ੑ226524 ਅਤੇ 01823ੑ508063 ਤੇ ਪੁਲਿਸ ਨੂੰ ਸੂਚਨਾਂ ਦਿੱਤੀ ਜਾਵੇ ।