ਕੁਲਜੀਤ ਸਿੰਘ ਸਰਹਾਲ ਦੀ ਅਗਵਾਈ ਹੇਠ ਤੀਸਰਾ ਜੱਥਾ ਸ੍ਰੀ ਅੰਮ੍ਰਿਤਸਰ ਸਾਹਿਬ ਅਤੇ ਦਮਦਮਾ ਸਾਹਿਬ ਤਲਵੰਡੀ ਸਾਬੋ ਦੇ ਦਰਸ਼ਨਾਂ ਲਈ ਹੋਇਆ ਰਵਾਨਾ

ਨਵਾਂ ਸ਼ਹਿਰ 02 ਫਰਵਰੀ ਬੰਗਾ ਹਲਕੇ ਦੇ ਪਿੰਡ ਸਰਹਾਲ ਕਾਜ਼ੀਆਂ ਤੋਂ ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਤਹਿਤ ਤੀਸਰਾ ਜਥਾ ਸ਼੍ਰੀ ਅੰਮ੍ਰਿਤਸਰ ਸਹਿਬ ਅਤੇ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਸ. ਕੁਲਜੀਤ ਸਿੰਘ ਸਰਹਾਲ ਵਾਈਸ ਚੇਅਰਮੈਨ ਵਾਟਰ ਰਿਸੋਰਸਿਸ ਡਿਵੈਲਪਮੈਂਟ ਅਤੇ ਮੈਨੇਜਮੈਂਟ ਕਾਰਪੋਰੇਸ਼ਨ ਪੰਜਾਬ ਹਲਕਾ ਇੰਚਾਰਜ ਬੰਗਾ ਜੀ ਨੇ ਰਵਾਨਾ ਕੀਤਾ।


 ਇਸ ਦੌਰਾਨ ਹਲਕਾ ਇੰਚਾਰਜ ਬੰਗਾ ਕੁਲਜੀਤ ਸਿੰਘ ਸਰਹਾਲ ਨੇ ਕਿਹਾ ਕਿ ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਦੇ ਤਹਿਤ ਪਹਿਲਾਂ ਵੀ ਜੱਥੇ ਧਾਰਮਿਕ ਸਥਾਨਾਂ ਦੀ ਯਾਤਰਾ ਦੇ ਲਈ ਰਵਾਨਾ ਕੀਤੇ ਗਏ ਸਨ। ਅੱਜ ਫੇਰ ਤੀਸਰਾ ਜੱਥਾ ਸ੍ਰੀ ਅੰਮ੍ਰਿਤਸਰ ਸਾਹਿਬ ਦਮਦਮਾ ਸਾਹਿਬ ਤਲਵੰਡੀ ਸਾਬੋ ਦੇ ਦਰਸ਼ਨਾਂ ਦੇ ਲਈ ਜੱਥਾ ਰਵਾਨਾ ਕੀਤਾ ਗਿਆ ਹੈ। ਉਹਨਾਂ ਨੇ ਕਿਹਾ ਕਿ ਧਾਰਮਿਕ ਯਾਤਰਾ ਨੂੰ ਲੈ ਕੇ ਹਲਕਾ ਨਿਵਾਸੀਆਂ ਦੇ ਵਿੱਚ ਕਾਫੀ ਉਤਸਾਹ ਹੈ ਅਤੇ ਵੱਧ ਤੋਂ ਵੱਧ ਹਲਕਾ ਨਿਵਾਸੀਆਂ ਨੂੰ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਵਾਉਣ ਦੇ ਯਤਨ ਕੀਤੇ ਜਾ ਰਹੇ ਹਨ।
 ਇਸ ਮੌਕੇ ਡੀ. ਐਸ. ਪੀ. ਸ.ਦਲਜੀਤ ਸਿੰਘ ਖੱਖ ਜੀ, ਐਸ. ਐਚ. ਓ ਮੁਕੰਦਪੁਰ ਸ. ਜੋਗਿੰਦਰ ਸਿੰਘ ਜੀ, ਟੀ. ਐਮ ਰੋਡਵੇਜ਼ ਦਿਲਬਾਗ ਸਿੰਘ ਜੀ, ਐਸ. ਆਈ. ਰੋਡਵੇਜ਼ ਮੁਨੀਸ਼ ਕੁਮਾਰ,ਐਸ.ਡੀ.ਓ.  ਕ੍ਰਿਸ਼ਨ ਦੁੱਗਲ, ਸੁਪਰਡੈਂਟ ਬਲਦੇਵ ਸਿੰਘ, ਸਰਪੰਚ ਬਿਸ਼ੰਬਰ ਲਾਲ, ਚੇਅਰਮੈਨ ਮਾਰਕੀਟ ਕਮੇਟੀ ਬੰਗਾ ਸ਼੍ਰੀ ਬਲਵੀਰ ਕਰਨਾਣਾ ਜੀ,ਸ.ਜਸਵੀਰ ਸਿੰਘ ਨੂਰਪੁਰੀ ਜੀ,ਸੀਨੀਅਰ ਆਗੂ ਸ. ਜਗਜੀਤ ਸਿੰਘ ਸੋਢੀ ਜੀ, ਜਸਪ੍ਰੀਤ ਸਿੰਘ ਰੋਬੀ ਕੰਗ, ਸੁਰਿੰਦਰ ਸਿੰਘ ਢੀਂਡਸਾ ਜੀ, ਪੰਚ ਰਣਜੀਤ ਸਿੰਘ, ਪੰਚ ਗੁਰਪ੍ਰੀਤ ਸਿੰਘ, ਪ੍ਰਧਾਨ ਪਾਲ ਸਿੰਘ ਜੀ, ਅਵਤਾਰ ਸਿੰਘ ਸਾਬਕਾ ਸਰਪੰਚ, ਨੰਬਰਦਾਰ ਸ.ਜਸਵਿੰਦਰ ਸਿੰਘ ਕਲੇਰ, ਗੁਰਮੇਲ ਸਿੰਘ ਕਲੇਰ, ਕੁਲਵੀਰ ਸਿੰਘ, ਨੰਬਰਦਾਰ ਮੰਗਲ ਰਾਮ, ਲਖਵਿੰਦਰ ਸਿੰਘ ਸਰਪੰਚ ਨੂਰਪੁਰ ਤੋਂ ਇਲਾਵਾ ਹਲਕਾ ਨਿਵਾਸੀ ਵੀ ਮੌਜੂਦ ਸਨ।