ਨਵਾਂਸ਼ਹਿਰ, 05 ਫਰਵਰੀ :- ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਸਰਕਾਰੀ ਦਫ਼ਤਰਾਂ ਦੇ ਗੇੜੇ ਮਾਰਨ ਦੀ ਬਜਾਏ ਉਨ੍ਹਾਂ ਦੇ ਜੱਦੀ ਸਥਾਨਾਂ 'ਤੇ ਜਾ ਕੇ ਉਨ੍ਹਾਂ ਦੀਆਂ ਸ਼ਿਕਾਇਤਾਂ ਦਾ ਨਿਪਟਾਰਾ ਕਰਨ ਲਈ ਜ਼ਿਲ੍ਹੇ ਦੀ ਸਬ ਡਵੀਜ਼ਨ ਨਵਾਂਸ਼ਹਿਰ, ਬੰਗਾ ਅਤੇ ਬਲਾਚੌਰ ਵਿੱਚ 6 ਫਰਵਰੀ ਨੂੰ 'ਆਪ ਦੀ ਸਰਕਾਰ ਆਪ ਦੇ ਦੁਆਰ' ਮੁਹਿੰਮ ਤਹਿਤ ਲੋਕ ਸੁਵਿਧਾ ਕੈਂਪ ਲਗਾਏ ਜਾ ਰਹੇ ਹਨ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਨੇ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਨਵਾਂਸ਼ਹਿਰ ਵਿਖੇ ਵੱਖ-ਵੱਖ ਵਿਭਾਗਾਂ ਦੇ ਜ਼ਿਲ੍ਹਾ ਅਧਿਕਾਰੀਆਂ ਦੀ ਮੀਟਿੰਗ ਕਰਦਿਆਂ ਦਿੱਤੀ। ਇਸ ਮੀਟਿੰਗ ਵਿੱਚ ਵਧੀਕ ਡਿਪਟੀ ਕਮਿਸ਼ਨਰ (ਜ) ਰਾਜੀਵ ਵਰਮਾ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸਾਗਰ ਸੇਤੀਆ, ਐਸ.ਡੀ.ਐਮ. ਨਵਾਂਸ਼ਹਿਰ ਡਾ. ਅਕਸ਼ਿਤਾ ਗੁਪਤਾ, ਐਸ.ਡੀ.ਐਮ. ਬਲਾਚੌਰ ਰਵਿੰਦਰ ਬੰਸਲ, ਸਹਾਇਕ ਕਮਿਸ਼ਨ ਜਨਰਲ ਗੁਰਲੀਨ ਕੌਰ ਅਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।
ਡਿਪਟੀ ਕਮਿਸ਼ਨਰ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ 6 ਫਰਵਰੀ ਨੂੰ ਸਬ ਡਿਵੀਜ਼ਨ ਨਵਾਂਸ਼ਹਿਰ ਦੇ ਬਲਾਕ ਨਵਾਂਸ਼ਹਿਰ ਵਿੱਚ ਪੱਲੀ ਝਿੱਕੀ ਦੇ ਪੰਚਾਇਤ ਘਰ ਸਵੇਰੇ 10:00ਵਜੇ, ਕੋਟ ਪੱਟੀ ਦੇ ਪੰਚਾਇਤ ਘਰ ਦੁਪਹਿਰ 12:00 ਵਜੇ, ਪੰਚਾਇਤ ਪੱਲੀ ਉੱਚੀ ਵਿਖੇ ਬਾਅਦ ਦੁਪਹਿਰ 2:00 ਵਜੇ, ਪੰਚਾਇਤ ਘਰ ਜਬੋਵਾਲ 'ਚ 04:00 ਵਜੇ ਅਤੇ ਔੜ ਬਲਾਕ ਦੇ ਪਿੰਡ ਬਹਾਦੁਰਪੁਰ ਦੇ ਪ੍ਰਾਇਮਰੀ ਸਕੂਲ 'ਚ ਸਵੇਰੇ 10:00ਵਜੇ ਤੇ ਫਰਵਾਜਾ ਗਰਚਾ 'ਚ ਦੁਹਿਰ 12:00 ਵਜੇ ਲੋਕ ਸੁਵਿਧਾ ਕੈਂਪ ਲੱਗਣਗੇ। ਇਸੇ ਤਰ੍ਹਾਂ ਸਬ ਡਿਵੀਜਨ ਬਲਾਚੌਰ ਦੇ ਬਲਾਕ ਬਲਾਚੌਰ ਵਿਖੇ ਪਿੰਡ ਰੇਲ ਮਾਜਰਾ, ਮਾਜਰਾ, ਮਾਜਰਾ ਬੇਟ ਦੇ ਕੈਂਪ ਸਰਕਾਰੀ ਪ੍ਰਾਇਮਰੀ ਸਕੂਲ ਰੇਲ ਮਾਜਰਾ ਵਿਖੇ ਸਵੇਰੇ 10:00 ਵਜੇ, ਪਿੰਡ ਅਸਰੋਨ ਤੇ ਪ੍ਰੇਮ ਨਗਰ ਦੇ ਕੈਂਪ ਸਰਕਾਰੀ ਪ੍ਰਾਇਮਰੀ ਸਕੂਲ ਅੰਸਰੋਨ 'ਚ ਸਵੇਰੇ 11:00 ਵਜੇ ਅਤੇ ਬਲਾਕ ਸਰੋੜਾ ਵਿਖੇ ਪਿੰਡ ਝੰਡੁਪੁਰ ਦੇ ਕੈਂਪ ਪੰਚਾਇਤ ਘਰ ਝੰਡੁਪੁਰ ਸਵੇਰੇ 10:00 ਵਜੇ ਤੇ ਪਿੰਡ ਸਿੰਘਪੁਰ ਦੇ ਕੈਂਪ ਪੰਚਾਇਤ ਘਰ ਸਿੰਘਪੁਰ 'ਚ ਸਵੇਰੇ 11:00 ਵਜੇ ਲੱਗਣਗੇ। ਉਨ੍ਹਾਂ ਦੱਸਿਆ ਕਿ ਸਬ ਡਿਵੀਜਨ ਬੰਗਾ ਵਿਖੇ ਸਰਕਾਰੀ ਪ੍ਰਾਇਮਰੀ ਸਕੂਲ ਘੁਮਾਨ 'ਚ ਸਵੇਰੇ 10:00 ਵਜੇ, ਪੰਚਾਇਤ ਘਰ ਮੇਹਲਿਆਨ 'ਚ ਦੁਪਹਿਰ 12:00 ਵਜੇ ਤੇ ਮੰਗਤ ਦਿਨਗਰੀਆਂ 'ਚ ਬਾਅਦ ਦੁਪਹਿਰ 02:00 ਵਜੇ, ਐਸ.ਡੀ. ਧਰਮਸ਼ਾਲਾ ਬਗੋਰੀਆ 'ਚ ਸਵੇਰੇ 11:00 ਵਜੇ, ਨੇੜੇ ਮੇਨ ਗੇਟ ਬਲੋਵਾਲ ਦੁਪਹਿਰ 03:00 ਵਜੇ ਅਤੇ ਸ਼ਹਿਰ ਬੰਗਾ ਦਾ ਕੈਂਪ ਵਾਰਡ ਨੰ:2 ਬਾਬਾ ਸ਼੍ਰੀ ਚੰਦ ਚਬੁਥਾ ਮੁੱਹਲਾ ਬੰਗਾ ਸਵੇਰੇ 11:00 ਵਜੇ ਲੋਕ ਸੁਵਿਧਾ ਕੈਂਪ ਲੱਗੇਗਾ। ਡਿਪਟੀ ਕਮਿਸ਼ਨਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਉਕਤ ਲੱਗਣ ਵਾਲੇ ਕੈਂਪਾਂ ਦਾ ਵੱਧ ਤੋਂ ਵੱਧ ਲਾਭ ਉਠਾਉਣ। ਉਨ੍ਹਾਂ ਦੱਸਿਆ ਕਿ ਇਸ ਨਵੀਂ ਪਹਿਲਕਦਮੀ ਤਹਿਤ ਲੋਕਾਂ ਤੱਕ ਪਹੁੰਚ ਕਰਨ ਲਈ ਜ਼ਿਲ੍ਹੇ ਦੇ ਹਰ ਪਿੰਡ ਅਤੇ ਨਗਰ ਕੌਂਸਲ ਦੇ ਵਾਰਡਾਂ ਵਿੱਚ ਕੈਂਪ ਲਗਾਏ ਜਾਣਗੇ, ਜਿੱਥੇ ਮੁੱਖ ਤੌਰ 'ਤੇ ਸਮੱਸਿਆਵਾਂ ਨੂੰ ਮੌਕੇ 'ਤੇ ਹੱਲ ਕਰਨ ਅਤੇ ਤੁਰੰਤ ਸੇਵਾਵਾਂ ਪ੍ਰਦਾਨ ਕਰਨ ਨੂੰ ਯਕੀਨੀ ਬਣਾਉਣ ਨੂੰ ਤਵੱਜੋਂ ਦਿੱਤੀ ਜਾਵੇਗੀ। ਮਾਲ ਵਿਭਾਗ, ਸੇਵਾ ਕੇਂਦਰ, ਸਮਾਜਿਕ ਨਿਆਂ, ਸਸ਼ਕਤੀਕਰਨ ਅਤੇ ਘੱਟ ਗਿਣਤੀਆਂ, ਸਮਾਜਿਕ ਸੁਰੱਖਿਆ ਅਤੇ ਔਰਤਾਂ ਅਤੇ ਬੱਚਿਆਂ ਦਾ ਵਿਕਾਸ, ਖੇਤੀਬਾੜੀ ਅਤੇ ਕਿਸਾਨ ਭਲਾਈ, ਸਿਹਤ, ਜਲ ਸਪਲਾਈ ਅਤੇ ਸੈਨੀਟੇਸ਼ਨ, ਪੀ.ਐਸ.ਪੀ.ਸੀ.ਐਲ., ਪੇਂਡੂ ਵਿਕਾਸ ਅਤੇ ਪੰਚਾਇਤਾਂ, ਪੁਲਿਸ ਅਤੇ ਹੋਰਾਂ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਇਨ੍ਹਾਂ ਕੈਂਪਾਂ ਵਿੱਚ ਭਾਗ ਲੈਣਗੇ ਅਤੇ ਆਪਣੇ ਕਿਓਸਕ ਸਥਾਪਤ ਕਰਨਗੇ। ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਨੇ ਦੱਸਿਆ ਕਿ ਇਨ੍ਹਾਂ ਸ਼ਿਕਾਇਤ ਨਿਵਾਰਨ ਕੈਂਪ ਲਗਾਉਣ ਦਾ ਮਕਸਦ ਆਮ ਲੋਕਾਂ ਦੀਆਂ ਸਮੱਸਿਆਵਾਂ ਉਨ੍ਹਾਂ ਦੇ ਘਰ-ਘਰ ਜਾ ਕੇ ਸੁਣਨਾ ਅਤੇ ਉਨ੍ਹਾਂ ਦਾ ਮੌਕੇ 'ਤੇ ਹੀ ਹੱਲ ਕਰਨਾ ਹੈ।