-ਵੱਡਮੁੱਲੀ ਵਿਰਾਸਤ, ਸੱਭਿਆਚਾਰ ਤੇ ਅਮੀਰ ਵਿਰਸੇ ਬਾਰੇ ਲੋਕਾਂ ਨੂੰ ਜਾਣਕਾਰੀ ਦੇਣ ਲਈ ਅਹਿਮ
ਸਾਬਤ ਹੋਇਆ ਪਟਿਆਲਾ ਹੈਰੀਟੇਜ ਮੇਲਾ-ਜੱਸੀ ਸੋਹੀਆਂ ਵਾਲਾ
ਪਟਿਆਲਾ, 5 ਫਰਵਰੀ:'ਪਟਿਆਲਾ ਵਿਰਾਸਤੀ ਮੇਲੇ' ਦੌਰਾਨ ਕਰਵਾਏ ਗਏ ਪੌਪ ਸ਼ੋਅ ਮੌਕੇ
ਪੰਜਾਬੀ ਗਾਇਕ ਗੁਰਨਾਮ ਭੁੱਲਰ
ਵੱਲੋਂ ਗਾਏ ਗੀਤਾਂ 'ਤੇ ਦਰਸ਼ਕਾਂ ਨੇ ਖੂਬ ਭੰਗੜਾ ਪਾਇਆ। ਇੱਥੇ ਪੰਜਾਬੀ ਯੂਨੀਵਰਸਿਟੀ ਵਿਖੇ
ਬੀਤੀ ਦੇਰ ਸ਼ਾਮ ਆਪਣੇ ਪ੍ਰਸਿੱਧ ਗੀਤਾਂ ਦੀ ਪੇਸ਼ਕਾਰੀ ਕਰਦਿਆਂ ਗੁਰਨਾਮ ਭੁੱਲਰ ਨੇ ਡਾਇਮੰਡ ਦੀ
ਝਾਂਜਰ, ਆਥਣ ਤੇ ਸਰਘੀ ਮਿਲਣਗੀਆਂ, ਚੁੰਨੀ ਸਤਰੰਗੀ, ਤੇਰੇ ਨਾਲ ਮੈਂ ਜਚਦੀ ਅਤੇ ਹੋਰ
ਪ੍ਰਸਿੱਧ ਗੀਤ ਗਾ ਕੇ ਦਰਸ਼ਕਾਂ ਨੂੰ ਨੱਚਣ ਲਈ ਮਜਬੂਰ ਕੀਤਾ।
ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਜਸਵੀਰ ਸਿੰਘ ਜੱਸੀ ਸੋਹੀਆਂ ਵਾਲਾ ਅਤੇ ਏ.ਡੀ.ਸੀ
ਅਨੁਪ੍ਰਿਤਾ ਜੌਹਲ, ਐਸ.ਪੀ. ਸਰਫ਼ਰਾਜ ਆਲਮ ਅਤੇ ਮੇਲੇ ਦੇ ਨੋਡਲ ਅਫ਼ਸਰ ਤੇ ਐਸ.ਡੀ.ਐਮ.
ਰਾਜਪੁਰਾ ਜਸਲੀਨ ਕੌਰ ਭੁੱਲਰ ਨੇ ਗਾਇਕ ਗੁਰਨਾਮ ਭੁੱਲਰ ਦਾ ਸਨਮਾਨ ਕੀਤਾ।
ਇਸ ਸਮੇਂ ਚੇਅਰਮੈਨ ਜੱਸੀ ਸੋਹੀਆਂ ਵਾਲਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ
ਨਿਰਦੇਸ਼ਾਂ ਤਹਿਤ ਕਰਵਾਇਆ ਗਿਆ ਪਟਿਆਲਾ ਹੈਰੀਟੇਜ ਮੇਲਾ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਸਾਡੀ
ਵੱਡਮੁੱਲੀ ਵਿਰਾਸਤ, ਸੱਭਿਆਚਾਰ ਅਤੇ ਅਮੀਰ ਵਿਰਸੇ ਬਾਰੇ ਜਾਣਕਾਰੀ ਦੇਣ ਲਈ ਅਹਿਮ ਸਾਬਤ ਹੋਇਆ
ਹੈ।
ਇਸ ਦੌਰਾਨ ਐਸ.ਡੀ.ਐਮ. ਡਾ. ਇਸਮਤ ਵਿਜੇ ਸਿੰਘ, ਪੀ.ਸੀ.ਐਸ. ਅਧਿਕਾਰੀ ਜੀਵਨਜੋਤ ਕੌਰ ਤੇ
ਮਨਪ੍ਰੀਤ ਕੌਰ, ਡੀ.ਐਸ.ਪੀ. ਟ੍ਰੈਫਿਕ ਕਰਨੈਲ ਸਿੰਘ ਤੇ ਡੀ.ਐਸ.ਪੀ. ਸਿਟੀ-2 ਜੰਗਜੀਤ ਸਿੰਘ
ਸਮੇਤ ਹੋਰ ਪਤਵੰਤੇ, ਯੂਨੀਵਰਸਿਟੀ ਦੇ ਵੱਡੀ ਗਿਣਤੀ ਵਿਦਿਆਰਥੀ ਅਤੇ ਪਟਿਆਲਾ ਸ਼ਹਿਰ ਤੇ ਨੇੜਲੇ
ਇਲਾਕਿਆਂ ਦੇ ਵਾਸੀ ਮੌਜੂਦ ਸਨ।