ਪਟਿਆਲਾ, 19 ਫਰਵਰੀ: ਸਕੂਲ ਆਫ਼ ਐਮੀਨੈਂਸ ਫ਼ੀਲਖ਼ਾਨਾ ਵੱਲੋਂ ਸਕੂਲ ਦਾ ਸਾਲਾਨਾ
ਮੈਗਜ਼ੀਨ 'ਹੱਸਦੇ ਫੁੱਲ' ਸੈਸ਼ਨ
2022-23 ਨੂੰ ਸ. ਅਜੀਤਪਾਲ ਸਿੰਘ ਕੋਹਲੀ ਐੱਮ. ਐੱਲ. ਏ (ਪਟਿਆਲਾ ਸ਼ਹਿਰੀ) ਨੇ ਰਿਲੀਜ਼
ਕੀਤਾ। ਇਸ ਮੌਕੇ ਸਕੂਲ ਦੇ ਸਟੇਟ ਅਵਾਰਡੀ ਪ੍ਰਿੰਸੀਪਲ ਡਾ. ਰਜਨੀਸ਼ ਗੁਪਤਾ ਨੇ ਦੱਸਿਆ ਕਿ
ਸਕੂਲ ਦਾ ਸਾਲਾਨਾ ਮੈਗਜ਼ੀਨ ਦਸ ਸਾਲ ਬਾਅਦ ਪੁਨਰ-ਸੁਰਜੀਤ ਕਰਕੇ ਸੈਸ਼ਨ 2021-22 ਦਾ ਮੈਗਜ਼ੀਨ
ਜਾਰੀ ਕੀਤਾ ਗਿਆ ਸੀ ਤੇ ਹੁਣ ਇਹ ਸੈਸ਼ਨ 2022-23 ਦਾ ਸਾਲਾਨਾ ਮੈਗਜ਼ੀਨ ਜਾਰੀ ਕੀਤਾ ਗਿਆ ਹੈ
ਜੋ ਕਿ ਪੂਰੇ ਪੰਜਾਬ ਦੇ ਐਮੀਨੈਂਸ ਸਕੂਲਾਂ ਦਾ ਪਹਿਲਾ ਮੈਗਜ਼ੀਨ ਹੈ।
ਇਸ ਮੌਕੇ 'ਤੇ ਅਜੀਤਪਾਲ ਸਿੰਘ ਕੋਹਲੀ ਨੇ ਦੱਸਿਆ ਕਿ ਮੈਗਜ਼ੀਨ ਵਿਦਿਆਰਥੀਆਂ ਦੀ ਸਾਹਿਤਿਕ
ਪ੍ਰਤਿਭਾ ਨੂੰ ਪ੍ਰਗਟ ਕਰਨ ਦਾ ਇੱਕ ਵਧੀਆ ਉਪਰਾਲਾ ਹੈ। ਅਜੀਤਪਾਲ ਸਿੰਘ ਕੋਹਲੀ ਨੇ ਦੱਸਿਆ ਕਿ
ਸਕੂਲ ਆਫ਼ ਐਮੀਨੈਂਸ ਫ਼ੀਲਖ਼ਾਨਾ ਪਟਿਆਲਾ ਵੱਲੋਂ ਵਿਦਿਆਰਥੀਆਂ ਦੀਆਂ ਸਿਰਜਣਾਤਮਕ ਰੁਚੀਆਂ
ਨੂੰ ਪ੍ਰੇਰਿਤ ਕਰਨ ਲਈ ਸਾਲਾਨਾ ਮੈਗਜ਼ੀਨ 'ਹੱਸਦੇ ਫੁੱਲ' ਤਿਆਰ ਕਰਨਾ ਇੱਕ ਸ਼ਲਾਘਾਯੋਗ
ਪ੍ਰਾਪਤੀ ਹੈ। ਇਸ ਮੌਕੇ ਤੇ ਮੈਗਜ਼ੀਨ ਦੇ ਮੁੱਖ ਸੰਪਾਦਕ ਅਕਸ਼ੈ ਕੁਮਾਰ ਨੇ ਦੱਸਿਆ ਕਿ 'ਹੱਸਦੇ
ਫੁੱਲ' ਮੈਗਜ਼ੀਨ ਵਿੱਚ ਵਿੱਦਿਅਕ ਸੈਸ਼ਨ ਦੀਆਂ ਸਮੁੱਚੀਆਂ ਪ੍ਰਾਪਤੀਆਂ ਅਤੇ ਗਤੀਵਿਧੀਆਂ ਨੂੰ
ਬਣਦੀ ਪ੍ਰਤੀਨਿਧਤਾ ਦਿੱਤੀ ਗਈ ਹੈ। ਇਸ ਮੌਕੇ ਤੇ ਜ਼ਿਲ੍ਹਾ ਪੱਧਰ 'ਤੇ ਖੇਡਾਂ ਵਿੱਚ ਅੱਵਲ
ਆਏ 60 ਵਿਦਿਆਰਥੀਆਂ ਨੂੰ ਟਰੈਕ ਸੂਟ ਦੇ ਕੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਤੇ ਮੈਗਜ਼ੀਨ ਦੇ ਸੰਪਾਦਕ ਸਪਨਾ ਸੇਠੀ, ਸੰਪਾਦਕ ਪਰਮਿੰਦਰ ਕੌਰ, ਵਾਈਸ
ਪ੍ਰਿੰਸੀਪਲ ਮੈਡਮ ਸੁਰਿੰਦਰ ਕੌਰ, ਕੰਵਰਜੀਤ ਧਾਲੀਵਾਲ, ਮਨੋਜ ਥਾਪਰ,ਚਰਨਜੀਤ ਸਿੰਘ, ਮੋਨਾ
ਦੇਵਗਨ ਪਰਮਜੀਤ ਸਿੰਘ, ਬਲਵਿੰਦਰ ਜੱਸਲ, ਸਿਮਰਨਪ੍ਰੀਤ ਕੌਰ, ਮਨਦੀਪ ਕੁਮਾਰ, ਨਰਿੰਦਰਪਾਲ
ਸਿੰਘ, ਇੰਦਰਪਾਲ ਸਿੰਘ, ਰਵਿੰਦਰ ਸਿੰਘ, ਸੰਨੀ ਡਾਬੀ ਵਾਰਡ ਇੰਚਾਰਜ ਅਤੇ ਪ੍ਰਵੀਨ ਵਾਲੀਆ
ਆਦਿ ਸਾਥੀ ਹਾਜ਼ਰ ਸਨ।