ਨਵਾਂਸ਼ਹਿਰ 29 ਫ਼ਰਵਰੀ (ਬਿਊਰੋ) ਸ਼ਹੀਦ ਭਗਤ ਸਿੰਘ ਨਗਰ ਤੋਂ ਇੰਮਪਰੂਵਮੈਂਟ ਟਰੱਸਟ ਦੇ ਚੇਅਰਮੈਨ ਸਤਨਾਮ ਸਿੰਘ ਜਲਵਾਹਾ ਨੇ ਉਦਮ ਨਾਲ ਅੱਜ ਉਨ੍ਹਾਂ ਦੇ ਦਫ਼ਤਰ ਵਿਖੇ ਐਨ ਆਰ ਆਈਜ਼ ਭਰਾਵਾਂ ਵੱਲੋਂ ਲੋੜਵੰਦ ਪਰਿਵਾਰਾਂ ਦੀ ਆਰਥਿਕ ਮਦਦ ਕਰਨ ਲਈ ਇੱਕ ਵਿਸ਼ੇਸ਼ ਪ੍ਰੋਗਰਾਮ ਕੀਤਾ ਗਿਆ। ਜਿਸ ਵਿੱਚ ਐਨ ਆਰ ਆਈ ਤਰਸੇਮ ਸਿੰਘ ਅਟਵਾਲ, ਗੁਰਦੇਵ ਕੌਰ ਅਟਵਾਲ ਅਤੇ ਗੁਰਵਿੰਦਰ ਸਿੰਘ ਕੰਦੋਲਾ ਵੱਲੋਂ 13 ਲੋੜਵੰਦ ਮਰੀਜ਼ਾਂ ਦੇ ਇਲਾਜ ਲਈ ਕੁਲ ਇੱਕ ਲੱਖ ਤੀਹ ਹਜ਼ਾਰ ਰੁਪਏ ਦੀ ਆਰਥਿਕ ਮਦਦ ਕਰਦਿਆਂ ਪ੍ਰਤੀ ਮਰੀਜ਼ 10 ਹਜ਼ਾਰ ਦੀ ਮਾਲੀ ਮਦਦ ਕੀਤੀ ਗਈ । ਇਸ ਮੌਕੇ ਚੇਅਰਮੈਨ ਸਤਨਾਮ ਜਲਵਾਹਾ ਨੇ ਕਿਹਾ ਕਿ ਗਿੱਲ ਹਸਪਤਾਲ ਨਵਾਂਸ਼ਹਿਰ ਤੋਂ ਡਾਕਟਰ ਨਛੱਤਰ ਸਿੰਘ ਨਾਈਮਜਾਰਾ ਅਤੇ ਜਸਵੀਰ ਸਿੰਘ ਬਹਿਲੂਰ ਕਲਾਂ ਵੱਲੋਂ ਸਾਰੇ ਪ੍ਰੋਗਰਾਮ ਨੂੰ ਸਫ਼ਲ ਬਣਾਉਣ ਵਿਚ ਅਹਿਮ ਰੋਲ ਨਿਭਾਇਆ ਗਿਆ। ਚੇਅਰਮੈਨ ਸਤਨਾਮ ਸਿੰਘ ਜਲਵਾਹਾ ਵੱਲੋਂ ਨਿਸ਼ਕਾਮ ਦਾਨੀ ਪ੍ਰਵਾਸੀ ਪੰਜਾਬੀਆਂ ਦਾ ਨੇਕ ਕਾਰਜ ਕਰਨ ਲਈ ਸਿਰੋਪਾਓ ਦੇਕੇ ਦਾ ਸਨਮਾਨ ਵੀ ਕੀਤਾ ਗਿਆ । ਨਗਰ ਸੁਧਾਰ ਟਰੱਸਟ ਦਫ਼ਤਰ ਵਿਖੇ ਵੱਖ ਵੱਖ ਪਿੰਡਾਂ ਤੋਂ ਆਏ ਲੋੜਵੰਦ ਮਰੀਜ਼ਾਂ ਵੱਲੋਂ ਵੀ ਸਾਰੇ ਦਾਨੀ ਸੱਜਣਾਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਸਾਰੇ ਦਾਨੀ ਐਨ ਆਰ ਆਈਜ਼ ਤਰਸੇਮ ਸਿੰਘ ਅਟਵਾਲ, ਉਨ੍ਹਾਂ ਦੀ ਸੁਪੱਤਨੀ ਗੁਰਦੇਵ ਕੌਰ ਅਟਵਾਲ ਸਮੇਤ ਗੁਰਵਿੰਦਰ ਸਿੰਘ ਕੰਦੋਲਾ ਨੇ ਖੁਸ਼ੀ ਜ਼ਾਹਿਰ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਦਸਵੰਦ ਦਾ ਪੈਸਾ ਸਿੱਧੇ ਰੂਪ ਵਿੱਚ ਅਸਲ ਲੋੜਵੰਦ ਮਰੀਜ਼ਾਂ ਤੱਕ ਪਹੁੰਚਦਾ ਦੇਖਕੇ ਉਨ੍ਹਾਂ ਦੇ ਮਨ ਨੂੰ ਬਹੁਤ ਤਸੱਲੀ ਹੈ ਅਤੇ ਉਹ ਆਕਾਲ ਪੁਰਖ ਅੱਗੇ ਸਾਰੇ ਮਰੀਜ਼ਾਂ ਦੀ ਤੰਦਰੁਸਤੀ ਦੀ ਅਰਦਾਸ ਕਰਦੇ ਹਨ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਪਰਮਾਤਮਾ ਉਨ੍ਹਾਂ ਨੂੰ ਹੋਰ ਵੱਡੇ ਪੱਧਰ ਉਤੇ ਸੇਵਾ ਕਰਨ ਦਾ ਬਲ ਬਖਸ਼ਣ ਤਾਂ ਜੋ ਉਹ ਹੋਰ ਵੀ ਲੋਕਾਂ ਦੀ ਬਾਂਹ ਫੜ ਸਕਣ। ਇਥੇ ਦੱਸਣਯੋਗ ਹੈ ਕਿ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦੇ ਸਾਰੇ ਐਨ ਆਰ ਆਈਜ਼ ਜ਼ਰੂਰਤ ਵੇਲੇ ਹਮੇਸ਼ਾ ਹੀ ਪੰਜਾਬੀਆਂ ਦੀ ਮਦਦ ਕਰਨ ਮੋਹਰੀ ਰੋਲ ਨਿਭਾਉਂਦੇ ਆਏ ਹਨ ਅਤੇ ਅੱਜ ਵੀ ਪ੍ਰਵਾਸੀ ਪੰਜਾਬੀਆਂ ਨੇ ਚੇਅਰਮੈਨ ਸਤਨਾਮ ਸਿੰਘ ਜਲਵਾਹਾ ਦੀ ਪ੍ਰਰੇਣਾ ਨਾਲ ਲੋੜਵੰਦ ਪਰਿਵਾਰਾਂ ਦੀ ਔਖੇ ਸਮੇਂ ਵਿੱਚ ਬਾਂਹ ਫੜੀ ਹੈ ।