ਸ. ਕੁਲਵਿੰਦਰ ਸਿੰਘ ਢਾਹਾਂ ਨੂੰ ਡਾਕਟਰ ਦੀ ਉਪਾਧੀ ਨਾਲ ਨਿਵਾਜਿਆ
ਅਮਰੀਕਾ ਦੀ ਯੂਨੀਵਰਸਿਟੀ ਨੇ ਦਿੱਲੀ 'ਚ ਦਿੱਤਾ ਇਹ ਮਾਣ
ਬੰਗਾ 26 ਫਰਵਰੀ () ਸਮਾਜਿਕ ਖੇਤਰ ਲਈ ਇਹ ਖੁਸ਼ਖ਼ਬਰੀ ਬਹੁਤ ਮਾਣਮਈ ਹੈ ਕਿ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਦੇ ਪ੍ਰਧਾਨ ਸ. ਕੁਲਵਿੰਦਰ ਸਿੰਘ ਢਾਹਾਂ ਨੂੰ ਡਾਕਟਰ ਆਫ਼ ਫਿਲਾਸਫੀ ਦੀ ਉਪਾਧੀ ਨਾਲ ਸਨਮਾਨਿਤ ਕੀਤਾ ਗਿਆ । ਇਹ ਮਾਣ ਅਮਰੀਕਾ ਦੀ ਮੇਰੀਲੈਂਡ ਯੂਨੀਵਰਸਿਟੀ ਵੱਲੋਂ ਉਹਨਾਂ ਦੀ ਅਗਵਾਈ 'ਚ ਸਿੱਖਿਆ ਖੇਤਰ ਦੀਆਂ ਸ਼ਾਨਦਾਰ ਸੇਵਾਵਾਂ ਲਈ ਪ੍ਰਦਾਨ ਕੀਤਾ ਗਿਆ । ਇਸ ਸਬੰਧੀ ਅੱਜ ਨਵੀਂ ਦਿੱਲੀ ਦੇ ਸੰਵਿਧਾਨ ਕਲੱਬ ਆਫ਼ ਇੰਡੀਆ ਵਿਖੇ ਹੋਈ ਕੈਨਵੋਕੇਸ਼ਨ ਦੌਰਾਨ ਇਹ ਸਨਮਾਨ ਹਾਸਲ ਹੋਇਆ ।
ਯੂਨੀਵਰਸਿਟੀ ਦੇ ਰਜਿਸਟਰਾਰ ਚਾਰਲਜ ਏ ਵੋਨ ਜੋਆਇਜ਼ ਨੇ ਇਹ ਡਿਗਰੀ ਪ੍ਰਦਾਨ ਕਰਨ ਸਮੇਂ ਕਿਹਾ ਕਿ ਸਮਾਜ ਅੰਦਰ ਪ੍ਰੀਵਰਤਨ ਮਾਹੌਲ ਸਿਰਜਣ ਲਈ ਅਜਿਹੀਆਂ ਉਪਾਧੀਆਂ ਸਬੰਧਤ ਦੀਆਂ ਸੇਵਾਵਾਂ ਨੂੰ ਸਹੀ ਤਸਦੀਕ ਕਰਦੀਆਂ ਹਨ।
ਇਸ ਉਪਰੰਤ ਡਾ. ਕੁਲਵਿੰਦਰ ਸਿੰਘ ਢਾਹਾਂ ਨੇ ਕਿਹਾ ਕਿ ਸਿੱਖਿਆ ਅਤੇ ਸਿਹਤ ਲਈ ਜ਼ਮੀਨੀ ਪੱਧਰ 'ਤੇ ਚਾਲੀ ਸਾਲ ਦੇ ਸਫ਼ਰ ਦਾ ਨਤੀਜਾ ਇਸ ਕਦਰ ਰੰਗ ਲਿਆਇਆ ਕਿ ਅੱਜ ਇਸ ਕਾਰਜ ਲਈ ਇਹ ਡਾਕਟਰੇਟ ਦੀ ਡਿਗਰੀ ਹਾਸਲ ਕਰਨ ਦਾ ਮਾਣ ਮਿਲਿਆ ਹੈ। ਉਹਨਾਂ ਕਿਹਾ ਇਸ ਮਿਸ਼ਨ ਤਹਿਤ ਭਵਿੱਖ ਵਿੱਚ ਚੌਗੁਣੇ ਉਤਸਾਹ ਨਾਲ ਕਾਰਜ ਕੀਤੇ ਜਾਣਗੇ । ਉਹਨਾਂ ਧੰਨਵਾਦ ਕਰਦੇ ਕਿਹਾ ਕਿ ਇਹ ਮਾਣ ਢਾਹਾਂ ਕਲੇਰਾਂ ਦੀ ਧਰਤੀ 'ਤੇ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜੂਕੇਸ਼ਨਲ ਟਰੱਸਟ ਦੀਆਂ ਸੇਵਾਵਾਂ ਨੂੰ ਸਮਰਪਿਤ ਹੈ । ਇਸ ਦੇ ਨਾਲ ਹੀ ਪ੍ਰਬੰਧਕੀ ਟਰੱਸਟ ਦੇ ਸਮੂਹ ਨੁਮਾਇੰਦੇ, ਢਾਹਾਂ ਕਲੇਰਾਂ ਦੇ ਮਿਸ਼ਨਰੀ ਅਦਾਰਿਆਂ ਦੇ ਸਮੂਹ ਕਰਮਚਾਰੀ ਅਤੇ ਸਿੱਖਿਆ ਤੇ ਸਿਹਤ ਸੇਵਾਵਾਂ ਦੀ ਇਸ ਸੰਸਥਾ ਨਾਲ ਜੁੜੇ ਸਮੂਹ ਸ਼ੁੱਭ ਚਿੰਤਕ ਬਰਾਬਰ ਵਧਾਈ ਦੇ ਪਾਤਰ ਹਨ ।
ਇਸ ਵੱਡਮੁਲੇ ਸਨਮਾਨ ਬਾਰੇ ਪਤਾ ਚੱਲਦਿਆਂ ਹੀ ਦੇਸ-ਵਿਦੇਸ਼ ਸਮਾਜਿਕ, ਸਿੱਖਿਆ/ਸਿਹਤ, ਧਾਰਮਿਕ ਅਤੇ ਸਿਆਸੀ ਖੇਤਰ ਦੀਆਂ ਸੰਸਥਾਵਾਂ/ਸਭਾਵਾਂ ਵਲੋਂ ਸ਼ੁੱਭ ਕਾਮਨਾਵਾਂ ਮਿਲ ਰਹੀਆਂ ਹਨ।
ਕੈਪਸਨ :- ਡਾਕਟਰੇਟ ਦੀ ਡਿਗਰੀ ਹਾਸਲ ਕਰਨ ਸਮੇਂ ਡਾ. ਕੁਲਵਿੰਦਰ ਸਿੰਘ ਢਾਹਾਂ ।