ਪ੍ਰਵਾਸੀ ਭਾਰਤੀਆਂ ਦਾ ਆਪਣੀ ਮਿੱਟੀ ਨਾਲ ਮੋਹ ਸ਼ਲਾਘਾਯੋਗ : ਡੀ ਸੀ
ਨਵਾਂਸ਼ਹਿਰ, 29 ਫਰਵਰੀ:- ਡੀ ਸੀ ਦਫਤਰ ਵਿਖੇ ਸ. ਨਵਜੋਤ ਪਾਲ ਸਿੰਘ ਰੰਧਾਵਾ ਡਿਪਟੀ ਕਮਿਸ਼ਨਰ ਸ ਭ ਸ ਨਗਰ ਵਲੋਂ ਪ੍ਰੈਸ ਕਲੱਬ ਰਾਹੋਂ ਅਤੇ ਪੁਕਾਰ ਫਾਉਂਡੇਸ਼ਨ ਸੰਸਥਾ ਦੇ ਸਹਿਯੋਗ ਨਾਲ ਸਮਾਜ ਸੇਵਾ ਦੇ ਖੇਤਰ ਵਿਚ ਅਹਿਮ ਯੋਗਦਾਨ ਪਾਉਣ ਵਾਲੇ ਉਘੇ ਦਾਨੀ ਸੱਜਣ ਸਮਾਜ ਸੇਵਕ ਅਤੇ ਅਮਰੀਕਾ ਦੇ ਪ੍ਰਸਿੱਧ ਕਾਰੋਬਾਰੀ ਬਲਬੀਰ ਸਿੰਘ ਯੂ ਐਸ ਏ ਸਿਆਟਲ ਪਿੰਡ ਉਸਮਾਨਪੁਰ ਅਤੇ ਗੁਰਮੇਲ ਸਿੰਘ ਬਣਵੈਤ ਪਿੰਡ ਦੁਧਾਲਾ ਦਾ ਦੁਸ਼ਾਲਾ ਅਤੇ ਸਨਮਾਨ ਚਿੰਨ੍ਹ ਦੇ ਕੇ ਵਿਸ਼ੇਸ਼ ਸਨਮਾਨ ਕੀਤਾ ਗਿਆ।ਉਨ੍ਹਾਂ ਕਿਹਾ ਕਿ ਵਿਦੇਸ਼ ਵਿਚ ਰਹਿ ਕੇ ਵੀ ਆਪਣੀ ਮਿੱਟੀ ਨਾਲ ਮੋਹ ਰੱਖ ਕੇ ਲੋੜਵੰਦਾਂ ਦੀ ਸੇਵਾ ਕਰਨਾ ਜਿੰਦਗੀ ਦਾ ਸਭ ਤੋਂ ਉੱਤਮ ਕਾਰਜ ਹੈ। ਉਨ੍ਹਾਂ ਕਿਹਾ ਕਿ ਪ੍ਰਵਾਸੀ ਭਾਰਤੀਆਂ ਵਲੋਂ ਆਪਣੇ ਪਿੰਡਾਂ ਲਈ ਕੀਤੇ ਜਾ ਰਹੇ ਵਿਕਾਸ ਸ਼ਲਾਘਾਯੋਗ ਹਨ।ਉਨ੍ਹਾਂ ਕਿਹਾ ਕਿ ਅਜਿਹੇ ਸਮਾਜ ਸੇਵੀ ਦੂਸਰੇ ਪ੍ਰਵਾਸੀ ਭਾਰਤੀਆਂ ਲਈ ਪ੍ਰੇਰਨਾਸ੍ਰੋਤ ਹਨ।ਇਸ ਮੌਕੇ ਪ੍ਰੈਸ ਕਲੱਬ ਰਾਹੋਂ ਅਤੇ ਪੁਕਾਰ ਫਾਉਂਡੇਸ਼ਨ ਵਲੋਂ ਪ੍ਰਧਾਨ ਬਲਬੀਰ ਸਿੰਘ ਰੂਬੀ ਅਤੇ ਠੇਕੇਦਾਰ ਗੁਰਜਿੰਦਰ ਸਿੰਘ ਪੱਪਾ, ਪੱਤਰਕਾਰ ਸੰਦੀਪ ਮਝੂਰ ਵਲੋਂ ਨਵਜੋਤ ਪਾਲ ਸਿੰਘ ਰੰਧਾਵਾ ਆਈ ਏ ਐਸ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਬਲਬੀਰ ਸਿੰਘ ਯੂ ਐਸ ਏ ਅਤੇ ਗੁਰਮੇਲ ਸਿੰਘ ਬਣਵੈਤ ਵਲੋਂ ਡੀ ਸੀ ਨਵਜੋਤ ਪਾਲ ਸਿੰਘ ਰੰਧਾਵਾ ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਭਵਿੱਖ ਵਿਚ ਵੀ ਸਮਾਜ ਸੇਵਾ ਦੇ ਕਾਰਜ ਇੰਝ ਹੀ ਬਰਕਰਾਰ ਰੱਖਣ ਦੀ ਵਚਨਬੱਧਤਾ ਦੁਹਰਾਈ ਗਈ। ਇਸ ਮੌਕੇ ਆਸ਼ੂ ਦਿਗਵਾ, ਹਰਭਜਨ ਸਿੰਘ, ਹਰਪਾਲ ਸਿੰਘ, ਬਲਬੀਰ ਸਿੰਘ ਰੂਬੀ, ਸੰਦੀਪ ਮਝੂਰ ਆਦਿ ਵੀ ਹਾਜਰ ਸਨ।