ਜਿਲ੍ਹਾ ਪੁਲਿਸ ਹੁਸ਼ਿਆਰਪੁਰ ਵਲੋਂ ਨਸ਼ਿਆਂ ਖਿਲਾਫ ਚਲਾਈ ਗਈ ਮੁਹਿੰਮ ਤਹਿਤ ਜਿਲ੍ਹਾ ਪੱਧਰ ਤੇ ਕਰਵਾਈਆਂ ਗਈਆਂ ਖੇਡਾਂ

ਹiੁਸ਼ਆਰਪੁਰ 14 ਫਰਵਰੀ : ਨਸ਼ਿਆਂ ਦੇ ਖਿਲਾਫ ਪੰਜਾਬ ਸਰਕਾਰ ਵਲੋਂ ਚਲਾਈ ਜਾ ਰਹੀ ਮੁਹਿੰਮ ਦੇ ਸਬੰਧ ਵਿੱਚ ਮਾਨਯੋਗ ਡਾਇਰੈਕਟਰ ਜਨਰਲ ਪੁਲਿਸ, ਪੰਜਾਬ, ਚੰਡੀਗੜ੍ਹ ਅਤੇ ਸਪੈਸ਼ਲ ਡਾਇਰੈਕਟਰ ਜਨਰਲ ਪੁਲਿਸ, ਸਪੈਸ਼ਲ ਟਾਸਕ ਫੋਰਸ, ਪੰਜਾਬ, ਚੰਡੀਗੜ੍ਹ ਦੀਆਂ ਹਦਾਇਤਾਂ ਦੀ ਪਾਲਣਾ ਹਿੱਤ ਸੁਰੇਂਦਰ ਲਾਂਬਾ ਆਈ.ਪੀ.ਐਸ,  ਸੀਨੀਅਰ ਕਪਤਾਨ ਪੁਲਿਸ, ਹੁਸ਼ਿਆਰਪੁਰ  ਦੀ ਨਿਗਰਾਨੀ ਹੇਠ, ਜਿਲ੍ਹਾ ਪੁਲਿਸ ਹੁਸ਼ਿਆਰਪੁਰ ਦੇ ਸਮੂਹ ਜੀ.ਓਜ਼ ਸਾਹਿਬਾਨਾਂ ਵਲੋਂ ਜਿਲ੍ਹਾ ਪ੍ਰਸ਼ਾਸਨ ਖੇਡ ਵਿਭਾਗ, ਯੂਥ ਕਲੱਬ ਅਤੇ ਆਮ ਲੋਕਾਂ ਦੇ ਸਹਿਯੋਗ ਨਾਲ, ਫੁੱਟਬਾਲ, ਬਾਸਕਟਬਾਲ, ਕਬੱਡੀ ਅਤੇ ਵਾਲੀਬਾਲ ਦੇ ਮੁਕਾਬਲੇ ਮਿਤੀ 08/02/2024 ਤੋਂ 09/02/2024 ਤੱਕ ਥਾਣਾ ਪੱਧਰ ਤੇ ਅਤੇ ਮਿਤੀ 10/02/2024 ਤੋਂ 11/02/2024 ਤੱਕ ਸਬ-ਡਵੀਜ਼ਨ ਪੱਧਰ ਤੇ ਸਪੋਰਟਸ ਟੂਰਨਾਮੈਂਟ ਕਰਵਾਏ ਗਏ ਸਨ।ਇਹਨਾਂ ਟੀਮਾਂ ਵਿੱਚੋਂ ਜੇਤੂ ਰਹੀਆਂ 26 ਟੀਮਾਂ (ਵਾਲੀਬਾਲ =11, ਬਾਸਕਟਬਾਲ =04, ਕਬੱਡੀ =03, ਫੁੱਟਬਾਲ =08) ਦੇ ਆਪਸੀ ਮੁਕਾਬਲੇ ਅੱਜ ਮਿਤੀ 14/02/2024 ਨੂੰ ਜਿਲ੍ਹਾ ਪੱਧਰ ਤੇ ਪੁਲਿਸ ਲਾਈਨ, ਹੁਸ਼ਿਆਰਪੁਰ ਵਿਖੇ ਕਰਵਾਏ ਗਏ। ਇਸ ਟੂਰਨਾਮੈਂਟ ਦਾ ਸ਼ੁਭ ਆਰੰਭ  ਬ੍ਰਹਮ ਸ਼ੰਕਰ ਜਿੰਪਾ,   ਮਾਲ, ਮੁੜ- ਵਸੇਬਾ ਤੇ ਆਫਤ ਅਤੇ ਜਲ ਸਪਲਾਈ ਤੇ ਸੈਨੀਟੇਸ਼ਨ ਮੰਤਰੀ, ਪੰਜਾਬ  ਨੇ ਕੀਤਾ। ਜੋ ਇਸ ਮੌਕੇ ਸ਼੍ਰੀਮਤੀ ਕੋਮਲ ਮਿੱਤਲ, ਆਈ.ਏ.ਐਸ,   ਡਿਪਟੀ ਕਮਿਸ਼ਨਰ, ਹੁਸ਼ਿਆਰਪੁਰ  ਦੇ ਨਾਲ ਜਿਲ੍ਹਾ ਪੁਲਿਸ ਹੁਸ਼ਿਆਰਪੁਰ ਦੇ ਸਮੂਹ ਜੀ.ਓਜ਼ ਅਤੇ ਐਸ.ਐਚ.ਓਜ਼ ਵੀ ਹਾਜ਼ਰ ਸਨ। ਜੋ ਇਸ ਟੂਰਨਾਮੈਂਟ ਦੇ ਫਾਈਨਲ ਮੁਕਾਬਲੇ ਮਿਤੀ 15/02/2024 ਨੂੰ ਕਰਵਾਏ ਜਾਣਗੇ।
ਇਹਨਾਂ ਖੇਡਾਂ ਕਰਵਾਉਣ ਦਾ ਮਕਸਦ ਜਿਲ੍ਹਾ ਹੁਸ਼ਿਆਰਪੁਰ ਵਿਖੇ ਨਸ਼ਿਆਂ ਦੇ ਖਿਲਾਫ ਜਾਗਰੂਕਤਾ ਫੈਲਾਉਣਾ, ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਮੋੜ ਕੇ ਖੇਡਾਂ ਵੱਲ ਪ੍ਰੇਰਿਤ ਕਰਨਾ ਅਤੇ ਇਸ ਤੋਂ ਇਲਾਵਾ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਵਲੋਂ ਨਸ਼ਿਆਂ ਦੇ ਖਿਲਾਫ ਆਰੰਭੀ ਗਈ ਇਸ ਲੜਾਈ ਵਿੱਚ ਆਮ ਲੋਕਾਂ ਦੀ ਭਾਗੀਦਾਰੀ ਨੂੰ ਵਧਾਉਣਾ ਹੈ। ਇਹਨਾਂ ਖੇਡਾਂ ਵਿੱਚ ਜਿਲ੍ਹਾ ਹੁਸ਼ਿਆਰਪੁਰ ਦੀਆਂ ਰਜਿਸਟਰਡ ਅਤੇ ਨਾਨ-ਰਜਿਸਟਰਡ ਸਪੋਰਟਸ ਕਲੱਬ/ ਟੀਮਾਂ ਨੂੰ ਭਾਗ ਲੈਣ ਲਈ ਖੁੁੱਲਾ ਸੱਦਾ ਦਿੱਤਾ ਗਿਆ ਸੀ।
  ਇਹਨਾਂ ਖੇਡਾਂ ਵਿੱਚ ਜੇਤੂ ਆਉਣ ਵਾਲੀਆਂ ਟੀਮਾਂ ਨੂੰ ਪਹਿਲਾਂ ਇਨਾਮ 21000/- ਰੁਪਏ, ਦੂਜਾ ਇਨਾਮ 11000/- ਰੁਪਏ ਅਤੇ ਤੀਜਾ ਇਨਾਮ 5000/- ਰੁਪਏ ਦਿੱਤੇ ਜਾਣਗੇ।