ਭਾਰਤੀ ਮਿਆਰ ਬਿਊਰੋ ਨੇ ਹੁਸ਼ਿਆਰਪੁਰ ਵਿਖੇ ਲਗਾਇਆ ਪੰਜਵਾਂ ਗ੍ਰਾਮ ਪੰਚਾਇਤ ਜਾਗਰੂਕਤਾ ਕੈਂਪ

ਭਾਰਤੀ ਮਿਆਰ ਬਿਊਰੋ ਨੇ ਹੁਸ਼ਿਆਰਪੁਰ ਵਿਖੇ ਲਗਾਇਆ ਪੰਜਵਾਂ ਗ੍ਰਾਮ ਪੰਚਾਇਤ ਜਾਗਰੂਕਤਾ ਕੈਂਪ
ਹੁਸ਼ਿਆਰਪੁਰ, 4 ਜਨਵਰੀ : ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਕੋਮਲ ਮਿੱਤਲ ਅਤੇ ਵਧੀਕ ਡਿਪਟੀ
ਕਮਿਸ਼ਨਰ (ਪੇਂਡੂ ਵਿਕਾਸ)
ਬਲਰਾਜ ਸਿੰਘ ਦੇ ਸਹਿਯੋਗ ਨਾਲ ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਮੰਤਰਾਲਾ,
ਭਾਰਤ ਸਰਕਾਰ ਦੇ ਭਾਰਤੀ ਮਿਆਰ ਬਿਊਰੋ ਦੇ ਚੰਡੀਗੜ੍ਹ ਸ਼ਾਖਾ ਦਫਤਰ ਵੱਲੋਂ ਬਲਾਕ
ਹੁਸ਼ਿਆਰਪੁਰ-1 ਵਿਖੇ ਬੀ. ਡੀ. ਪੀ. ਓ ਸੁਖਜਿੰਦਰ ਸਿੰਘ ਦੀ ਅਗਵਾਈ ਵਿਚ ਜ਼ਿਲ੍ਹਾ
ਹੁਸ਼ਿਆਰਪੁਰ ਵਿਖੇ ਪੰਜਵਾਂ ਗ੍ਰਾਮ ਪੰਚਾਇਤ ਜਾਗਰੂਕਤਾ ਕੈਂਪ ਲਗਾਇਆ ਗਿਆ। ਇਸ ਕੈਂਪ
ਵਿਚ 55 ਦੇ ਕਰੀਬ ਪੰਚਾਂ-ਸਰਪੰਚਾਂ ਅਤੇ ਸੰਮਤੀ ਮੈਂਬਰਾਂ ਨੇ ਸ਼ਮੂਲੀਅਤ ਕੀਤੀ। ਇਸ
ਮੌਕੇ ਬੀ. ਆਈ. ਐਸ ਵੱਲੋਂ ਪਿੰਡਾਂ ਲਈ ਵਿਸ਼ੇਸ਼ ਰੂਪ ਵਿਚ ਤਿਆਰ ਕੀਤੇ ਕਿਤਾਬਚੇ, ਫਲਾਇਰ
ਅਤੇ ਖੇਤੀਬਾੜੀ ਨਾਲ ਸੰਬੰਧਿਤ ਸਮੱਗਰੀ ਹਾਜ਼ਰੀਨ ਵਿਚ ਵੰਡੀ ਗਈ ਤਾਂ ਜੋ ਉਨਾਂ ਦੇ
ਰੋਜ਼ਾਨਾ ਜੀਵਨ ਦੇ ਨਾਲ-ਨਾਲ ਖੇਤੀ ਸੈਕਟਰ ਦੇ ਗਿਆਨ ਵਿਚ ਵਾਧਾ ਕੀਤਾ ਜਾ ਸਕੇ। ਇਸ
ਸਮਾਗਮ ਦੌਰਾਨ ਪੰਚਾਂ-ਸਰਪੰਚਾਂ ਅਤੇ ਸੰਮਤੀ ਮੈਂਬਰਾਂ ਨੂੰ ਵਿਕਾਸ ਗਤੀਵਿਧੀਆਂ ਲਈ
ਨਿੱਜੀ ਲੋੜਾਂ, ਪਿੰਡਾਂ ਦੇ ਵਿਕਾਸ ਲਈ ਅਤੇ ਖੇਤਾਂ ਵਿੱਚ ਸਿੰਚਾਈ ਸਰੋਤ ਬਣਾਉਣ ਸਮੇਂ
ਮਿਆਰੀ ਸਾਮਾਨ ਖਰੀਦਣ ਲਈ ਮਿਆਰਾਂ ਦੀ ਮਹੱਤਤਾ ਬਾਰੇ ਜਾਣੂ ਕਰਵਾਇਆ ਗਿਆ। ਹਾਜ਼ਰ
ਪੰਚਾਂ-ਸਰਪੰਚਾਂ ਨੇ ਬੀ.ਆਈ.ਐਸ ਕੇਅਰ ਐਪ ਨੂੰ ਵੀ ਡਾਊਨਲੋਡ ਕੀਤਾ ਅਤੇ ਅਸਲ ਆਈ.ਐਸ.ਆਈ
ਮਾਰਕ ਦੀ ਪ੍ਰਮਾਣਿਕਤਾ ਦੀ ਪੁਸ਼ਟੀ ਕਰਨ ਲਈ ਇਸ ਐਪ ਦੀ ਵਰਤੋਂ ਕਰਨਾ ਵੀ ਸਿੱਖਿਆ ਤਾਂ
ਜੋ ਰੋਜ਼ਾਨਾ ਜੀਵਨ ਵਿੱਚ ਮਿਆਰਾਂ ਬਾਰੇ ਉਨਾਂ ਦੇ ਗਿਆਨ ਵਿਚ ਵਾਧਾ ਹੋ ਸਕੇ। ਪ੍ਰੋਗਰਾਮ
ਦੌਰਾਨ ਵੱਡੀ ਗਿਣਤੀ ਵਿਚ ਮਹਿਲਾ ਪੰਚਾਇਤ ਮੈਂਬਰਾਂ ਨੇ ਹਾਲ ਮਾਰਕਿੰਗ ਅਤੇ ਬੀ.ਆਈ.ਐਸ
ਕੇਅਰ ਐਪ 'ਤੇ ਚਰਚਾ ਵਿਚ ਉਤਸ਼ਾਹ ਨਾਲ ਹਿੱਸਾ ਲਿਆ। ਹਾਜ਼ਰ ਸਾਰੇ ਵਿਅਕਤੀਆਂ ਗਰਮਜੋਸ਼ੀ
ਨਾਲ 'ਜਾਗੋ ਗ੍ਰਾਹਕ ਜਾਗੋ' ਦਾ ਨਾਅਰਾ ਵੀ ਲਗਾਇਆ। ਹਾਜ਼ਰ ਪੰਚਾਇਤ ਮੈਂਬਰਾਂ ਨੇ
ਵਰਕਸ਼ਾਪ ਦੌਰਾਨ ਪ੍ਰਾਪਤ ਕੀਤੀ ਜਾਣਕਾਰੀ ਦੀ ਪ੍ਰਭਾਵੀ ਵਰਤੋਂ ਕਰਨ ਬਾਰੇ ਆਪਣੇ ਵਿਚਾਰ
ਸਾਂਝੇ ਕੀਤੇ ਉਹ ਇਹ ਜਾਣ ਕੇ ਹੈਰਾਨ ਹੋ ਗਏ ਕਿ ਉਹ ਬੀ.ਆਈ.ਐਸ ਕੇਅਰ ਐਪ ਤੇ ਖੁਦ
ਸਿੱਧੇ ਤੌਰ ਤੇ ਸ਼ਿਕਾਇਤ ਕਰ ਸਕਦੇ ਹਨ ਅਤੇ ਸਟੈਂਡਰਡ ਮਾਰਕ
ਦੀ ਦੁਰਵਰਤੋਂ ਦੀ ਜਾਂਚ ਕਰ ਸਕਦੇ ਹਨ, ਜਿਸ ਦਾ ਵਿਭਾਗ ਵੱਲੋਂ ਇਕ ਮਹੀਨੇ ਦੇ ਅੰਦਰ
ਨਿਪਟਾਰਾ ਕਰਨਾ ਹੁੰਦਾ ਹੈ। ਹਾਜ਼ਰ ਮੈਂਬਰਾਂ ਨੇ ਬੀ.ਆਈ.ਐਸ ਦੇ ਨਿਸ਼ਾਨ ਦੀ ਮਾਰਕਿੰਗ
ਅਤੇ ਪ੍ਰਮਾਣਿਕਤਾ ਦੀ ਜਾਂਚ ਕਰਨ ਦੇ ਸਾਧਨਾਂ ਤੇ ਪ੍ਰਾਪਤ ਕੀਤੇ ਨਵੇਂ ਗਿਆਨ ਬਾਰੇ
ਚਾਨਣਾ ਪਾਉਣ ਲਈ ਧੰਨਵਾਦ ਕੀਤਾ ਅਤੇ ਆਪਣੇ ਆਪਣੇ ਪਿੰਡਾਂ ਵਿਚ ਅਜਿਹੇ ਹੋਰ ਪ੍ਰੋਗਰਾਮ
ਕਰਾਉਣ ਦੀ ਮੰਗ ਕੀਤੀ। ਇਸ ਮੌਕੇ
ਬੀ.ਡੀ.ਪੀ.ਓ ਸੁਖਜਿੰਦਰ ਸਿੰਘ ਨੇ ਆਏ ਹੋਏ ਪੰਚਾਂ-ਸਰਪੰਚਾਂ ਲਈ ਰਿਫਰੈਸ਼ਮੈਂਟ ਅਤੇ ਚਾਹ
ਦਾ ਵੀ ਇੰਤਜ਼ਾਮ ਕੀਤਾ ਅਤੇ ਵਾਅਦਾ ਕੀਤਾ ਕਿ ਆਉਣ ਵਾਲੇ ਸਮੇਂ ਵਿੱਚ ਅਜਿਹੇ ਕੈਂਪ ਪਿੰਡ
ਪੱਧਰ ਉੱਤੇ ਵੀ ਲਗਾਏ ਜਾਣਗੇ। ਉਨ੍ਹਾਂ ਬੀ.ਆਈ.ਐਸ ਵਿਭਾਗ ਤੋਂ ਆਏ ਸਲਾਹਕਾਰ ਦਲਬੀਰ
ਸਿੰਘ, ਰਿਸੋਰਸ ਪਰਸਨ ਫੋਰਨ ਚੰਦ ਅਤੇ ਯੋਗਰਾਜ ਦਾ ਧੰਨਵਾਦ ਕੀਤਾ। ਇਸ ਮੌਕੇ ਜ਼ਿਲ੍ਹਾ
ਵਿਕਾਸ ਫੈਲੋ ਜੋਇਆ ਸਿੱਦੀਕੀ, ਸੁਪਰਡੈਂਟ ਜਸਵੰਤ ਰਾਏ ਅਤੇ ਬੀ. ਡੀ. ਪੀ. ਓ ਦਫ਼ਤਰ ਦਾ
ਸਮੂਹ ਸਟਾਫ ਹਾਜ਼ਰ ਸੀ।