ਪੇਂਡੂ ਯੂਥ ਕਲੱਬਾਂ, ਸੋਸਾਇਟੀਆਂ, ਨੌਜਵਾਨ ਸਭਾਵਾਂ, ਐਨ.ਜੀ.ਓ. ਨੂੰ ਯੁਵਕ ਸੇਵਾਵਾਂ
ਵਿਭਾਗ ਵੱਲੋਂ ਦਿੱਤੀ ਜਾਵੇਗੀ ਸਹਾਇਤਾ ਰਾਸ਼ੀ
ਨਵਾਂਸ਼ਹਿਰ, 4 ਜਨਵਰੀ: ਪੰਜਾਬ ਸਰਕਾਰ ਸੂਬੇ ਦੇ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਲਈ
ਸਹਾਇਤਾ ਰਾਸ਼ੀ ਪ੍ਰਦਾਨ ਕਰ ਰਹੀ ਹੈ, ਤਾਂ ਜੋ ਨੌਜਵਾਨਾਂ ਦਾ ਖੇਡਾਂ ਪ੍ਰਤੀ ਰੁਝਾਨ
ਵਧਾਇਆ ਜਾ ਸਕੇ।ਵਿਭਾਗ ਵਲੋਂ ਇਸ ਸਬੰਧੀ ਪਹਿਲਾ ਵੀ ਕਲੱਬਾਂ ਅਤੇ ਸੋਸਾਇਟੀਆਂ ਨਾਲ
ਾਲਮੇਲ ਕੀਤਾ ਗਿਆ ਹੈ ਪਰ ਹਾਲੇ ਤੱਕ ਜਿਆਦਾਤਰ ਫਾਈਲਾਂ ਪ੍ਰਾਪਤ ਨਹੀਂ ਹੋਈਆਂ ਹਨ। ਇਸ
ਸਬੰਧੀ ਜਾਣਕਾਰੀ ਦਿੰਦਿਆਂ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਡਾ. ਮਲਕੀਤ ਸਿੰਘ ਮਾਨ
ਨੇ ਦੱਸਿਆ ਕਿ ਸੂਬਾ ਸਰਕਾਰ ਵਲੋਂ ਯੁਵਕ ਸੇਵਾਵਾਂ ਵਿਭਾਗ ਨਾਲ ਉਤਸ਼ਾਹਿਤ ਕਰਨ ਲਈ
ਸਹਾਇਤਾ ਗ੍ਰਾਂਟ ਪ੍ਰਦਾਨ ਕੀਤੀ ਜਾ ਰਹੀ ਹੈ।ਯੁਵਕ ਸੇਵਾਵਾਂ ਵਿਭਾਗ ਨਾਲ ਸਬੰਧਤ ਮਾਨਤਾ
ਪ੍ਰਾਪਤ
ਸਰਗਰਮ ਯੂਥ ਕਲੱਬ ਅਤੇ ਰਜਿਸਟਡ ਐਨ.ਜੀ.ਓ. (ਵਿਭਾਗ ਨਾਲ ਐਫੀਲੇਟ ਕਰ ਦਿੱਤਾ ਜਾਵੇਗਾ)
ਜੇਕਰ ਸਹਾਇਤਾ ਗ੍ਰਾਂਟ ਲੈਣ ਦੇ ਚਾਹਵਾਨ ਹਨ, ਤਾਂ ਉਹ ਆਪਣੀ ਤਿੰਨ ਸਾਲ ਦੀ ਪ੍ਰਗਤੀ
ਰਿਪੋਰਟ 8 ਜਨਵਰੀ 2024 ਤੱਕ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਵਿਭਾਗ ਨੇੜੇ ਸਰਕਾਰੀ
ਆਈ.ਟੀ.ਆਈ. ਕੁੜੀਆਂ ਜ਼ਿਲ੍ਹਾ ਐਸ.ਏ.ਐਸ.ਨਗਰ ਵਿਖੇ ਜਮ੍ਹਾਂ ਕਰਵਾਉਣ। ਉਨ੍ਹਾਂ ਦੱਸਿਆ
ਕਿ ਜ਼ਿਲ੍ਹਾ ਪੱਧਰੀ ਕਮੇਟੀ ਕਲੱਬਾਂ ਦੀ ਪ੍ਰਗਤੀ ਦਾ ਮੁਲਾਂਕਣ ਕਰਕੇ ਅਗਲੇਰੀ ਕਾਰਵਾਈ
ਕਰੇਗੀ। ਉਨ੍ਹਾਂ ਕਿਹਾ ਕਿ ਵਧੇਰੇ ਜਾਣਕਾਰੀ ਲਈ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ
ਐਸ.ਏ.ਐਸ.ਨਗਰ ਦੇ ਮੋਬਾਇਲ ਨੰਬਰ 98762-67001 ਅਤੇ 7814472169 'ਤੇ ਸੰਪਰਕ ਕੀਤਾ
ਜਾ ਸਕਦਾ ਹੈ।