Fwd: ਕ੍ਰਿਸ਼ੀ ਵਿਗਿਆਨ ਕੇਂਦਰ, ਲੰਗੜੋਆ ਵੱਲੋਂ ਵੱਖ-ਵੱਖ ਤਰੀਕਿਆਂ ਨਾਲ ਕੱਪੜਿਆਂ ਦੀ ਸਾਜੋ-ਸਜਾਵਟ ਦੁਆਰਾ ਕੀਮਤ ਦਰ ਵਧਾਉਣ ਸਬੰਧੀ ਸਿਖਲਾਈ ਕੋਰਸ ਦਾ ਆਯੋਜਨ

ਕ੍ਰਿਸ਼ੀ ਵਿਗਿਆਨ ਕੇਂਦਰ, ਲੰਗੜੋਆ ਵੱਲੋਂ ਵੱਖ-ਵੱਖ ਤਰੀਕਿਆਂ ਨਾਲ ਕੱਪੜਿਆਂ ਦੀ ਸਾਜੋ-ਸਜਾਵਟ ਦੁਆਰਾ ਕੀਮਤ ਦਰ ਵਧਾਉਣ ਸਬੰਧੀ ਸਿਖਲਾਈ ਕੋਰਸ ਦਾ ਆਯੋਜਨ
ਨਵਾਂਸ਼ਹਿਰ, 3 ਜੁਲਾਈ :- ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਦੇ ਕ੍ਰਿਸ਼ੀ ਵਿਗਿਆਨ ਕੇਂਦਰ, ਲੰਗੜੋਆ, ਸ਼ਹੀਦ ਭਗਤ ਸਿੰਘ ਨਗਰ ਵੱਲੋਂ ਵੱਖ-ਵੱਖ ਤਰੀਕਿਆਂ ਨਾਲ ਕੱਪੜਿਆਂ ਦੀ ਸਾਜੋ-ਸਜਾਵਟ ਦੁਆਰਾ ਕੀਮਤ ਦਰ ਵਧਾਉਣ ਸਬੰਧੀ ਇੱਕ ਦਿਨ ਸਿਖਲਾਈ ਕੋਰਸ ਦਾ ਆਯੋਜਨ ਕੇ.ਵੀ.ਕੇ. ਵਿਖੇ ਕੀਤਾ ਗਿਆ।
ਇਸ ਸਿਖਲਾਈ ਪ੍ਰੋਗਰਾਮ ਦੌਰਾਨ, ਕਿਸਾਨ ਬੀਬੀਆਂ ਨੂੰ ਸੰਬੋਧਿਤ ਅਤੇ ਸਮੂਹ ਚਰਚਾ ਵਿਧੀ ਰਾਹੀਂ ਸਹਾਇਕ ਪ੍ਰੋਫੈਸਰ (ਗ੍ਰਹਿ ਵਿਗਿਆਨ), ਡਾ. ਰਜਿੰਦਰ ਕੌਰ ਨੇ ਦੱਸਿਆ ਕਿ ਘਰ ਵਿੱਚ ਹੀ ਅਸੀ ਕੱਪੜਿਆਂ ਨੂੰ ਵੱਖ-ਵੱਖ ਸਾਜੋ- ਸਜਾਵਟ ਦੀ ਤਕਨੀਕਾਂ, ਜਿਵੇਂ ਕਿ ਫੈਬਰਿਕ ਪ੍ਰਿੰਟਿੰਗ, ਬਾਟੀਕ, ਸਕਰੀਨ ਪ੍ਰਿੰਟਿੰਗ, ਟਾਈ ਐਂਡ ਡਾਈ ਅਤੇ ਬਲੌਕ ਪ੍ਰਿੰਟਿੰਗ ਨਾਲ ਬਹੁਤ ਹੀ ਵਧੀਆ ਢੰਗ ਨਾਲ ਸਜਾਕੇ ਇਹਨਾਂ ਤੋਂ ਘਰੇਲੂ ਉਪਯੋਗੀ ਉਤਪਾਦ ਤਿਆਰ ਕਰ ਸਕਦੇ ਹਨ। ਉਹਨਾਂ ਕਿਹਾ ਕਿ ਇਹ ਹੁਨਰ ਸੁਆਣੀਆਂ ਤੇ ਕੁੜੀਆਂ ਦੇ ਸਵੈ-ਰੁਜਗਾਰ ਲਈ ਲਾਹੇਵੰਦ ਹੈ ਕਿਉਂਕਿ ਇਸ ਨਾਲ ਬੂਟੀਕ ਵਿੱਚ ਵੀ ਕੰਮ ਮਿਲ ਸਕਦਾ ਹੈ।
ਇਸੇ ਲੜ੍ਹੀ ਦੌਰਾਨ ਡੇਮੋਂਸਟਰੇਟਰ (ਗ੍ਰਹਿ ਵਿਗਿਆਨ), ਸ਼੍ਰੀਮਤੀ ਰੇਨੂੰ ਬਾਲਾ ਨੇ ਸੁਆਣੀਆਂ ਨੂੰ ਇਹਨਾਂ ਤਕਨੀਕਾਂ ਦੀ ਅਮਲੀ ਜਾਣਕਾਰੀ ਪ੍ਰਦਰਸ਼ਿਤ ਕੀਤੀ।ਉਹਨਾਂ ਨੇ ਇਸ ਦੇ ਨਾਲ ਹੀ ਕੰਮ ਕਰਨ ਦੌਰਾਨ ਸਾਫ਼-ਸਫਾਈ ਨੂੰ ਮਹੱਤਤਾ ਦੇਣ ਲਈ ਵੀ ਅਪੀਲ ਕੀਤੀ