ਲਾਵਾਰਿਸ ਮਰੀਜ਼ ਦੀ ਪਛਾਣ ਕਰਨ ਲਈ ਜਨਤਕ ਅਪੀਲ
ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ 'ਚ ਮਹੀਨੇ ਤੋਂ ਦਾਖਲ
ਬੰਗਾ, 10 ਜੂਨ () ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਇੱਕ ਅਣਪਛਾਤਾ ਮਰੀਜ਼ ਬੀਤੀ 8 ਮਈ 2024 ਤੋਂ ਇਲਾਜ ਅਧੀਨ ਹੈ । ਉਸ ਦੀ ਉਮਰ 60 ਸਾਲਾ ਦੇ ਕਰੀਬ ਹੈ । ਹਸਪਤਾਲ ਦੇ ਪ੍ਰਬੰਧਕਾਂ ਨੇ ਇਸ ਮਰੀਜ਼ ਦੀ ਪਛਾਣ ਕਰਨ ਲਈ ਜਨਤਕ ਅਪੀਲ ਕੀਤੀ ਗਈ ਹੈ। ਇਸ ਮਰੀਜ਼ ਨੂੰ ਇੱਥੇ ਦਾਖਲ ਕਰਵਾਉਣ ਸਮੇਂ ਕੁਝ ਲੋਕਾਂ ਨੇ ਇਸ ਨੂੰ ਪਿੰਡ ਘਾਗੋ ਗੁਰੂ ਵਿੱਚ ਕੰਮ ਕਰਨ ਵਾਲਾ ਦੱਸਿਆ ਸੀ ਕਿ ਇਹ ਪਰਵਾਸੀ ਹੈ ਤੇ ਉਕਤ ਪਿੰਡ ਵਿੱਚ ਕੰਮ ਕਰਦਾ ਸੀ। ਪਿਛਲੇ ਇੱਕ ਮਹੀਨੇ ਤੋਂ ਇਸ ਮਰੀਜ਼ ਦਾ ਹਸਪਤਾਲ ਦੇ ਆਈ ਸੀ ਯੂ ਵਿਭਾਗ ਵਿੱਚ ਇਲਾਜ ਚੱਲ ਰਿਹਾ ਹੈ । ਹੁਣ ਇਸ ਮਰੀਜ਼ ਦੀ ਸਾਰ ਲੈਣ ਕੋਈ ਨਹੀਂ ਆ ਰਿਹਾ। ਪੁਲਿਸ ਪ੍ਰਸ਼ਾਸ਼ਨ ਨੂੰ ਵੀ ਇਸ ਸਬੰਧੀ ਸੂਚਿਤ ਕੀਤਾ ਜਾ ਚੁੱਕਾ ਹੈ । ਹਸਪਤਾਲ ਪ੍ਰਬੰਧਕਾਂ ਵੱਲੋਂ ਆਮ ਜਨਤਾ ਨੂੰ ਅਪੀਲ ਕੀਤੀ ਗਈ ਹੈ ਕਿ ਇਸ ਲਾਵਾਰਿਸ ਮਰੀਜ਼ ਦੇ ਪਰਿਵਾਰਿਕ ਮੈਂਬਰਾਂ ਦੀ ਭਾਲ ਕਰਨ ਵਿੱਚ ਹਸਪਤਾਲ ਪ੍ਰਬੰਧਕਾਂ ਦਾ ਸਹਿਯੋਗ ਕੀਤਾ ਜਾਵੇ । ਇਸ ਸਬੰਧੀ ਜਾਣਕਾਰੀ ਲਈ ਹਸਪਤਾਲ ਦੇ ਸੰਪਰਕ ਨੰਬਰ 9115860260 ਅਤੇ 9914260260 ਜਾਰੀ ਕੀਤੇ ਗਏ ਹਨ ।
ਕੈਪਸਨ : - ਹਸਪਤਾਲ ਵਿਚ ਦਾਖਲ ਅਣਪਛਾਤੇ ਮਰੀਜ਼ ਦੀ ਤਸਵੀਰ