ਪੰਜਾਬ ਸਰਕਾਰ ਦੀ ਵਨ ਟਾਈਮ ਸੈਂਟਲਮੈਂਟ ਸਕੀਮ 2023 ਸਬੰਧੀ ਵਪਾਰੀ ਵਰਗ ਨੂੰ ਕਰਵਾਇਆ ਜਾਣੂ: ਸਹਾਇਕ ਕਮਿਸ਼ਨਰ ਰਾਜ ਕਰ
ਨਵਾਂਸ਼ਹਿਰ, 11 ਜੂਨ, :- ਦਫਤਰ ਸਹਾਇਕ ਕਮਿਸ਼ਨਰ ਰਾਜ ਕਰ, ਸ਼ਹੀਦ ਭਗਤ ਸਿੰਘ ਨਗਰ ਵਿਖੇ ਜ਼ਿਲ੍ਹੇ ਦੇ ਟੈਕਸ ਕੰਸਲਟੈਂਟਸ/ ਅਕਾਊਂਟੈਟਸ ਨਾਲ ਇੱਕ ਜਰੂਰੀ ਮੀਟਿੰਗ ਸਹਾਇਕ ਕਮਿਸ਼ਨਰ ਰਾਜ ਕਰ ਸ਼੍ਰੀਮਤੀ ਨਰਿੰਦਰ ਕੌਰ ਦੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ ਵਿੱਚ ਹਾਜ਼ਰ ਨੁਮਾਇੰਦਿਆਂ ਨੂੰ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਵਨ ਟਾਈਮ ਸੈਂਟਲਮੈਂਟ ਸਕੀਮ 2023 (One Time Settlement Scheme 2023) ਬਾਰੇ ਜਾਣਕਾਰੀ ਦਿੱਤੀ ਗਈ ਅਤੇ ਦੱਸਿਆ ਗਿਆ ਕਿ ਸਰਕਾਰ ਵੱਲੋਂ ਵਪਾਰੀ ਵਰਗ ਨੂੰ ਇਸ ਸਕੀਮ ਤਹਿਤ ਵੱਡੀ ਰਾਹਤ ਦਿੰਦੇ ਹੋਏ 30 ਜੂਨ 2024 ਤੱਕ ਦਾ ਵਾਧਾ ਕੀਤਾ ਗਿਆ ਹੈ। ਇਸ ਸਕੀਮ ਤਹਿਤ ਵਪਾਰੀ ਜਿਨ੍ਹਾਂ ਦੇ ਵੈਟ/ ਸੀ.ਐਸ.ਟੀ./ ਪੀ.ਆਈ.ਡੀ. ਐੱਫ./ ਪੀ.ਜੀ.ਐੱਸ.ਟੀ. ਐਕਟ ਨਾਲ ਸਬੰਧਿਤ ਅਸੈੱਸਮੈਂਟ ਕੇਸ ਮਿਤੀ 31.03.2024 ਤੋਂ ਪਹਿਲਾਂ ਨਿਰਧਾਰਿਤ ਕੀਤੇ ਗਏ ਹਨ। ਉਨ੍ਹਾਂ ਵਿੱਚ 1 ਲੱਖ ਤੋਂ ਹੇਠਾਂ ਦੇ ਟੈਕਸ ਡਿਮਾਂਡ ਵਾਲੇ ਕੇਸਾਂ ਵਿੱਚ 100% ਟੈਕਸ, ਵਿਆਜ ਅਤੇ ਜੁਰਮਾਨਾ ਮੁਆਫ ਕਰ ਦਿੱਤਾ ਗਿਆ ਹੈ ਅਤੇ 1 ਲੱਖ ਤੋਂ 1 ਕਰੋੜ ਤੱਕ ਦੇ ਕੇਸਾਂ ਵਿੱਚ ਵਪਾਰੀ ਨੂੰ 100% ਵਿਆਜ ਅਤੇ ਜੁਰਮਾਨਾ ਮੁਆਫ ਹੈ ਅਤੇ ਟੈਕਸ ਦੀ ਰਕਮ ਦਾ 50% ਜਮ੍ਹਾਂ ਕਰਵਾ ਕੇ ਵਪਾਰੀ ਆਪਣਾ ਕੇਸ OTS ਅਧੀਨ ਸੈਟਲ ਕਰਵਾ ਸਕਦਾ ਹੈ। ਮੀਟਿੰਗ ਵਿੱਚ ਹਾਜ਼ਰ ਸਾਰੇ ਹਾਜਰ ਨੁਮਾਇੰਦਿਆਂ ਵੱਲੋਂ ਇਸ ਸਬੰਧ ਵਿੱਚ ਕਰ ਵਿਭਾਗ ਨੂੰ ਪੂਰਨ ਸਹਿਯੋਗ ਦੇਣ ਦਾ ਭਰੋਸਾ ਦਿੱਤਾ ਗਿਆ। ਇਸ ਮੀਟਿੰਗ ਵਿੱਚ ਸ਼੍ਰੀ ਸਚਿਨ ਗੁਪਤਾ (ਰਾਜ ਕਰ ਅਫਸਰ), ਸ਼੍ਰੀਮਤੀ ਸਤਿੰਦਰ ਕੌਰ ਖਾਬੜਾ (ਕਰ ਨਿਰੀਖਕ), ਸ਼੍ਰੀ ਰਾਧਾ ਰਮਨ (ਕਰ ਨਿਰੀਖਕ) ਅਤੇ ਸ਼੍ਰੀ ਨਰਿੰਦਰ ਕੁਮਾਰ ( ਕਰ ਨਿਰੀਖਕ) ਹਾਜ਼ਰ ਸਨ।