ਸਰਕਾਰੀ ਆਈਟੀਆਈ ਰਣਜੀਤ ਐਵਨਿਊ ਵਿਖੇ ਲਗਾਇਆ ਗਿਆ ਰੋਜ਼ਗਾਰ ਮੇਲਾ
ਅੰਮ੍ਰਿਤਸਰ 9 ਜੂਨ - ਸ੍ਰੀ ਹਰਜੋਤ ਬੈਂਸ ਮਾਨਯੋਗ ਤਕਨੀਕੀ ਸਿੱਖਿਆ ਮੰਤਰੀ ਪੰਜਾਬ ਅਤੇ ਸ੍ਰੀ ਅਮਿਤ ਤਲਵਾਰ ਆਈਏਐਸ ਡਾਇਰੈਕਟਰ, ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਵਿਭਾਗ ਪੰਜਾਬ ਜੀ ਦੇ ਹੁਕਮਾਂ ਅਨੁਸਾਰ ਅਤੇ ਸ੍ਰੀ ਮਨੋਜ ਗੁਪਤਾ ਵਧੀਕ ਡਾਇਰੈਕਟਰ ਉਦਯੋਗਿਕ ਸਿਖਲਾਈ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਰਕਾਰੀ ਆਈਟੀਆਈ ਰਣਜੀਤ ਐਵਨਿਊ ਅੰਮ੍ਰਿਤਸਰ ਦੇ ਵਿੱਚ ਅੱਜ ਰੋਜ਼ਗਾਰ ਮੇਲਾ ਲਗਾਇਆ ਗਿਆ l ਸੰਸਥਾ ਦੇ ਪ੍ਰਿੰਸੀਪਲ ਇੰਜੀਨੀਅਰ ਸੰਜੀਵ ਸ਼ਰਮਾ ਨੇ ਦੱਸਿਆ ਕੀ ਇਸ ਕੈਂਪਸ ਇੰਟਰਵਿਊ ਦੇ ਦੌਰਾਨ ਹਿੰਦੁਸਤਾਨ ਦੀ ਵੱਡੀ ਕੰਪਨੀ ਡਿਕਸਨ ਇੰਡੀਆ ਪ੍ਰਾਈਵੇਟ ਲਿਮਿਟਡ ਨੋਇਡਾ( ਉੱਤਰ ਪ੍ਰਦੇਸ਼) ਤੋਂ ਅਤੇ ਸਵਰਾਜ ਮਾਜ ਦਾ ਰੋਪੜ ਤੋਂ ਆਈ ਅਤੇ ਤਕਰੀਬਨ 110 ਲੜਕਿਆਂ ਨੂੰ ਸਲੈਕਟ ਕੀਤਾ ਗਿਆ ਇਸ ਪਲੇਸਮੈਂਟ ਕੈਂਪ ਦੇ ਵਿੱਚ ਤਕਰੀਬਨ 200 ਸਿਖਿਆਰਥੀਆਂ ਨੇ ਭਾਗ ਲਿਆ ਇਸ ਮੌਕੇ ਤੇ ਸਰਕਾਰੀ ਆਈਟੀਆਈ ਲੋਪੋਕੇ ਦੇ ਪ੍ਰਿੰਸੀਪਲ ਸ੍ਰੀ ਜਤਿੰਦਰ ਸਿੰਘ ਸਰਕਾਰੀ ਆਈਟੀਆਈ ਪੱਟੀ ਦੇ ਪ੍ਰਿੰਸੀਪਲ ਸ਼੍ਰੀ ਵਿਜੇ ਕੁਮਾਰ ਸੰਸਥਾ ਦੇ ਵਾਈਸ ਪ੍ਰਿੰਸੀਪਲ ਸ੍ਰੀ ਸੁਖਜਿੰਦਰ ਸਿੰਘ ਪਲੇਸਮੈਂਟ ਅਧਿਕਾਰੀ ਸ੍ਰੀ ਗੁਰਪ੍ਰੀਤ ਸਿੰਘ ਟ੍ਰੇਨਿੰਗ ਅਫਸਰ ਸ੍ਰੀ ਨਰਿੰਦਰ ਪਾਲ ਸਿੰਘ ਪਲੇਸਮਿੰਟ ਸਹਾਇਕ, ਸ੍ਰੀ ਨਵਦੀਪ ਸਿੰਘ, ਸ੍ਰੀ ਬਲਜਿੰਦਰ ਸਿੰਘ ਟਰੇਨਿੰਗ ਅਫਸਰ, ਮਹਾਰਾਜ ਵਾਲਮੀਕੀ ਸਰਕਾਰੀ ਆਈਟੀਆਈ ਰਾਮ ਤੀਰਥ ,ਸ੍ਰੀ ਰਵਿੰਦਰ ਸਿੰਘ, ਦੀਪਕ ਕੁਮਾਰ ਰੈਫਰੀਜੇਸ਼ਨ ਅਤੇ ਏਅਰ ਕੰਡੀਸ਼ਨ ਇੰਸਟਰਕਟਰ, ਗੁਰਦੇਵ ਸਿੰਘ ਫਿਟਰ ਇੰਸਟਰਕਟਰ ਅਤੇ ਹੋਰ ਸਾਰਾ ਸਟਾਫ ਮੌਜੂਦ ਸੀ
ਕੈਪਸਨ: ਰੋਜ਼ਗਾਰ ਮੇਲੇ ਦੀਆਂ ਵੱਖ ਵੱਖ ਤਸਵੀਰਾਂ