news-2 ਸ਼ਹੀਦ ਥਾਣੇਦਾਰ ਕੁਲਦੀਪ ਸਿੰਘ ਦੀ ਨਿੱਘੀ ਤੇ ਮਿੱਠੀ ਯਾਦ ਵਿਚ ਪਿੰਡ ਗੁਣਾਚੌਰ ਵਿਖੇ ਫਰੀ ਮੈਡੀਕਲ ਚੈੱਕਅੱਪ ਕੈਂਪ ਲੱਗਾ

ਸ਼ਹੀਦ ਥਾਣੇਦਾਰ ਕੁਲਦੀਪ ਸਿੰਘ ਦੀ ਨਿੱਘੀ ਤੇ ਮਿੱਠੀ ਯਾਦ ਵਿਚ ਪਿੰਡ ਗੁਣਾਚੌਰ ਵਿਖੇ  ਫਰੀ ਮੈਡੀਕਲ ਚੈੱਕਅੱਪ ਕੈਂਪ ਲੱਗਾ
ਬੰਗਾ  06 ਜੂਨ () ਸਮਾਜ ਸੇਵਕ ਸ਼ਹੀਦ ਥਾਣੇਦਾਰ ਕੁਲਦੀਪ ਸਿੰਘ ਦੀ ਪਹਿਲੀ ਬਰਸੀ ਮੌਕੇ  ਸਮੂਹ ਪਰਿਵਾਰ ਵੱਲੋਂ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਸਹਿਯੋਗ ਨਾਲ  ਇਲਾਕਾ ਨਿਵਾਸੀਆਂ ਲਈ ਫਰੀ ਮੈਡੀਕਲ ਚੈੱਕਅੱਪ ਕੈਂਪ ਅੱਜ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਜੀ ਪਿੰਡ ਗੁਣਾਚੌਰ ਵਿਖੇ ਲਗਾਇਆ ਗਿਆ ।  ਫਰੀ ਮੈਡੀਕਲ ਚੈੱਕਅੱਪ ਕੈਂਪ ਦਾ ਆਰੰਭ ਸਰਬੱਤ ਦੇ ਭਲੇ ਲਈ  ਕੀਤੀ ਗਈ ਅਰਦਾਸ ਉਪਰੰਤ ਹੋਇਆ । ਅੱਜ ਦੇ ਇਸ ਕੈਂਪ ਵਿੱਚ 150 ਮਰੀਜ਼ਾਂ ਤੋਂ ਵੱਧ ਮਰੀਜ਼ਾਂ ਨੇ ਆਪਣਾ ਫਰੀ ਚੈਕਅੱਪ ਕਰਵਾਕੇ ਲਾਭ ਪ੍ਰਾਪਤ ਕੀਤਾ ।
           ਇਸ ਮੌਕੇ ਸ. ਦਲਜੀਤ ਸਿੰਘ ਖੱਖ ਡੀ. ਐਸ. ਪੀ. ਬੰਗਾ ਨੇ ਸ਼ਹੀਦ ਥਾਣੇਦਾਰ ਕੁਲਦੀਪ ਸਿੰਘ ਨੂੰ  ਸ਼ਰਧਾ ਸੁਮਨ ਭੇਟ ਕਰਕੇ ਯਾਦ  ਕੀਤਾ ਅਤੇ ਉਹਨਾਂ ਦੀ ਨਿੱਘੀ ਤੇ ਮਿੱਠੀ ਯਾਦ ਵਿੱਚ  ਇਲਾਕੇ ਦੇ ਲੋੜਵੰਦਾਂ ਲਈ ਫਰੀ ਮੈਡੀਕਲ ਚੈੱਕਅੱਪ ਕੈਂਪ ਲਗਾ ਕੇ ਕੀਤੇ ਨਿਸ਼ਕਾਮ ਸੇਵਾ ਕਾਰਜ ਦੀ ਸ਼ਲਾਘਾ ਕੀਤੀ । ਇਸ ਮੌਕੇ ਬਸਪਾ ਆਗੂ  ਸ੍ਰੀ ਪ੍ਰਵੀਨ ਬੰਗਾ ਅਤੇ ਸ੍ਰੀ ਵਿਜੈ ਕੁਮਾਰ ਗੁਣਾਚੌਰ (ਵੱਡਾ ਭਰਾ ਸ਼ਹੀਦ ਥਾਣੇਦਾਰ ਕੁਲਦੀਪ ਸਿੰਘ) ਨੇ ਸਮੂਹ ਸਹਿਯੋਗੀ ਸੱਜਣਾਂ ਦਾ, ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਸਮੂਹ ਪ੍ਰਬੰਧਕਾਂ ਦਾ, ਸਮੂਹ ਡਾਕਟਰ ਸਾਹਿਬਾਨ, ਸਮੂਹ ਮੈਡੀਕਲ ਸਟਾਫ਼ ਅਤੇ ਪਿੰਡ ਗੁਣਾਚੌਰ ਦੇ ਸਮੂਹ ਨਗਰ ਨਿਵਾਸੀਆਂ ਦਾ ਫਰੀ ਮੈਡੀਕਲ ਚੈੱਕਅੱਪ ਕੈਂਪ ਲਈ ਸਹਿਯੋਗ ਦੇਣ ਲਈ ਹਾਰਦਿਕ ਧੰਨਵਾਦ ਕੀਤਾ । ਫਰੀ ਮੈਡੀਕਲ ਚੈੱਕਅੱਪ ਕੈਂਪ ਵਿੱਚ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਡਾ. ਕੁਲਦੀਪ ਸਿੰਘ ਦੀ ਅਗਵਾਈ  ਹੇਠਾਂ ਮੈਡੀਕਲ ਟੀਮ ਨੇ ਕੈਂਪ ਵਿਚ ਆਏ 150 ਤੋਂ ਵੱਧ ਮਰੀਜ਼ਾਂ ਦਾ ਫਰੀ ਚੈੱਕਅੱਪ ਕੀਤਾ ਅਤੇ ਮੁਫ਼ਤ ਦਵਾਈਆਂ ਪ੍ਰਦਾਨ ਕੀਤੀਆਂ ।  ਲੋੜਵੰਦ ਮਰੀਜ਼ਾਂ ਦਾ ਸ਼ੂਗਰ ਟੈਸਟ ਵੀ ਫਰੀ ਕੀਤਾ ਗਿਆ ।  
            ਇਸ ਮੌਕੇ ਅਜੀਤ ਰਾਮ ਸਾਬਕਾ ਸਰਪੰਚ, ਪ੍ਰਵੀਨ ਬੰਗਾ ਜਨਰਲ ਸਕੱਤਰ ਬਸਪਾ ਪੰਜਾਬ, ਵਿਜੈ ਗੁਣਾਚੌਰ, ਜਗਦੀਸ਼ ਭਲਵਾਨ, ਸਤਨਾਮ ਸਿੰਘ ਪ੍ਰਧਾਨ, ਮਦਨ ਲਾਲ ਕਲਸੀ, ਮਾਸਟਰ ਕੇਵਲ ਰਾਮ, ਗੁਰਦੇਵ ਦੇਬਾ, ਰਾਜ ਬਜਾੜ, ਸੁਰਜੀਤ ਰੱਲ੍ਹ, ਚਮਨ ਵਿਰਦੀ, ਰਵੀ ਬਸਰਾ, ਪ੍ਰਕਾਸ਼ ਰਾਮ, ਚਮਨ ਲਾਲ, ਪਾਲ ਰਾਮ  ਅਤੇ ਹੋਰ ਸਮਾਜ ਸੇਵੀ ਕੈਂਪ ਮਰੀਜ਼ਾਂ ਦੀ ਸੇਵਾ ਸੰਭਾਲ ਲਈ ਹਾਜ਼ਰ ਸਨ । ਇਸ ਮੌਕੇ ਗੁਰੁ ਕਾ ਲੰਗਰ ਅਤੁੱਟ ਵਰਤਾਇਆ ਗਿਆ ਅਤੇ ਵਾਤਾਵਰਣ ਦੀ ਰਾਖੀ ਲਈ ਸ਼ਹੀਦ ਥਾਣੇਦਾਰ ਕੁਲਦੀਪ ਸਿੰਘ ਦੀ ਯਾਦ ਵਿਚ ਛਾਂ-ਦਾਰ ਅਤੇ ਫਲਦਾਰ ਪੌਦੇ ਵੀ ਸਮੂਹ ਜਨ ਸਮੂਹ ਨੂੰ ਫਰੀ ਵੰਡੇ ਗਏ ।
ਫੋਟੋ ਕੈਪਸ਼ਨ :  ਗੁਣਾਚੌਰ ਵਿਖੇ ਸ਼ਹੀਦ ਥਾਣੇਦਾਰ ਕੁਲਦੀਪ ਸਿੰਘ ਦੀ ਨਿੱਘੀ ਤੇ ਮਿੱਠੀ ਯਾਦ ਵਿੱਚ ਲੱਗੇ ਫਰੀ ਕੈਂਪ ਦੀ ਤਸਵੀਰ