ਤਨ ਤੇ ਮਨ ਨੂੰ ਅਰੋਗ ਰੱਖਣ ਲਈ ਯੋਗ ਜ਼ਰੂਰੀ - ਪ੍ਰਿੰਸੀਪਲ ਅਗਨੀਹੋਤਰੀ

ਤਨ ਤੇ ਮਨ ਨੂੰ ਅਰੋਗ ਰੱਖਣ ਲਈ ਯੋਗ ਜ਼ਰੂਰੀ - ਪ੍ਰਿੰਸੀਪਲ ਅਗਨੀਹੋਤਰੀ
ਨਵਾਂਸ਼ਹਿਰ  21 ਜੂਨ : ਤਨ ਤੇ ਮਨ ਨੂੰ ਅਰੋਗ ਰੱਖਣ ਲਈ ਯੋਗ ਕਰਨਾ ਬੇਹੱਦ ਜਰੂਰੀ ਹੈ। ਇਹਨਾਂ ਗੱਲਾਂ ਦਾ ਪ੍ਰਗਟਾਵਾ ਡਾਕਟਰ ਸੁਰਿੰਦਰ ਪਾਲ ਅਗਨੀਹੋਤਰੀ ਪ੍ਰਿੰਸੀਪਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੰਗੜੋਆ ਨੇ ਆਪਣੀ ਸੰਸਥਾ ਦੇ ਬੱਚਿਆਂ ਨਾਲ ਫੋਨ ਰਾਹੀਂ ਕੀਤਾ। ਡਾਕਟਰ ਅਗਨੀਹੋਤਰੀ ਨੇ ਅਜੋਕੇ ਸਮੇਂ ਵਿੱਚ ਬੱਚਿਆਂ ਵਿੱਚ ਵੱਧ ਰਹੇ ਤਨਾਓ ਤੇ ਬੇਹੱਦ ਚਿੰਤਾ ਜਾਹਿਰ ਕਰਦਿਆਂ ਕਿਹਾ ਕਿ ਬੱਚਿਆਂ ਨੂੰ ਮੋਬਾਇਲ ਵਰਗੀਆਂ ਭੈੜੀਆਂ ਅਲਾਮਤਾਂ ਤੋਂ ਦੂਰ ਰਹਿ ਕੇ ਸਰੀਰਕ ਕਸ਼ਰਤ ਕਰਨ ਨੂੰ ਪਹਿਲ ਦੇਣੀ ਚਾਹੀਦੀ ਹੈ ਅਤੇ ਪੜ੍ਹਾਈ ਦੇ ਨਾਲ ਨਾਲ ਆਪਣੇ ਮਾਤਾ ਪਿਤਾ ਨਾਲ ਖੁੱਲੇ ਵਾਤਾਵਰਨ ਵਿੱਚ ਜੀਵਨ ਬਿਤਾਉਣਾ ਚਾਹੀਦਾ ਹੈ। ਜ਼ਿਕਰਯੋਗ ਹੈ ਕਿ ਸਿੱਖਿਆ ਵਿਭਾਗ ਵੱਲੋਂ ਛੁੱਟੀਆਂ ਦੌਰਾਨ ਬੱਚਿਆਂ ਨੂੰ ਘਰ ਵਿੱਚ ਰਹਿ ਕੇ ਆਨਲਾਈਨ ਗਤੀਵਿਧੀਆਂ ਕਰਨ ਦੀਆਂ ਹਦਾਇਤਾਂ ਦਿੱਤੀਆਂ ਸਨ ਇਸੇ ਤਹਿਤ ਅੱਜ ਬੱਚਿਆਂ ਵੱਲੋਂ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਗਿਆ ਤੇ ਆਪਣੇ ਵੱਲੋਂ ਕੀਤੇ ਗਏ ਯੋਗ ਆਸਣ ਦੀ ਕਸਰਤਾਂ ਦੀਆਂ ਤਸਵੀਰਾਂ ਵਟਸਐਪ ਗਰੁੱਪ ਵਿੱਚ ਸ਼ੇਅਰ ਕੀਤੀਆਂ। ਪ੍ਰਿੰਸੀਪਲ ਅਗਨੀਹੋਤਰੀ ਵੱਲੋਂ ਬੱਚਿਆਂ ਵੱਲੋਂ ਨਿਭਾਈਆਂ ਗਤੀਵਿਧੀਆਂ ਦੀ ਸ਼ਲਾਘਾ ਕਰਦਿਆਂ ਉਹਨਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ।