Fwd: ਪਟਿਆਲਾ ਲੋਕ ਸਭਾ ਹਲਕੇ 'ਚ ਹੋਈ 62.41 ਫ਼ੀਸਦੀ ਵੋਟਿੰਗ : ਸ਼ੌਕਤ ਅਹਿਮਦ ਪਰੇ


ਲੋਕ ਸਭਾ ਚੋਣਾਂ-2024
ਪਟਿਆਲਾ ਲੋਕ ਸਭਾ ਹਲਕੇ 'ਚ ਹੋਈ 62.41 ਫ਼ੀਸਦੀ ਵੋਟਿੰਗ : ਸ਼ੌਕਤ ਅਹਿਮਦ ਪਰੇ
ਪਟਿਆਲਾ, 2 ਜੂਨ : ਲੋਕ ਸਭਾ ਹਲਕਾ ਪਟਿਆਲਾ-13 ਲਈ ਅੱਜ ਸ਼ਾਂਤੀਪੂਰਵਕ 62.41 ਫੀਸਦੀ ਵੋਟਾਂ ਪਈਆਂ। ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਪਟਿਆਲਾ ਲੋਕ ਸਭਾ ਹਲਕੇ ਅਧੀਨ ਪੈਂਦੇ 9 ਵਿਧਾਨ ਹਲਕਿਆਂ ਦੇ 18 ਲੱਖ 6 ਹਜ਼ਾਰ 424 ਵੋਟਰਾਂ ਵਿੱਚੋਂ 62.41 ਫੀਸਦੀ ਵੋਟਰਾਂ ਨੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ। ਉਨ੍ਹਾਂ ਦੱਸਿਆ ਕਿ 109-ਨਾਭਾ ਹਲਕੇ, ਜਿਥੇ ਕੁਲ 1 ਲੱਖ 87 ਹਜ਼ਾਰ 190 ਵੋਟਰ ਹਨ, ਵਿਖੇ 62.2 ਫ਼ੀਸਦੀ ਵੋਟਾਂ ਦਾ ਭੁਗਤਾਨ ਹੋਇਆ। ਇਸੇ ਤਰ੍ਹਾਂ 110-ਪਟਿਆਲਾ ਦਿਹਾਤੀ ਵਿੱਚ ਕੁੱਲ 2 ਲੱਖ 19 ਹਜ਼ਾਰ 862 ਵੋਟਰ ਵਿਚੋਂ ਕਰੀਬ 58 ਫ਼ੀਸਦੀ ਅਤੇ 111-ਰਾਜਪੁਰਾ ਹਲਕੇ ਵਿੱਚ ਕੁੱਲ 1 ਲੱਖ 81 ਹਜ਼ਾਰ 273 ਵੋਟਰਾਂ 'ਚੋਂ 63.7 ਫ਼ੀਸਦੀ ਵੋਟਰਾਂ ਨੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ।
ਸ਼ੌਕਤ ਅਹਿਮਦ ਪਰੇ ਨੇ ਦੱਸਿਆ ਕਿ 112-ਡੇਰਾਬਸੀ ਹਲਕੇ ਵਿੱਚ ਕੁੱਲ 2 ਲੱਖ 96 ਹਜ਼ਾਰ 951 ਵੋਟਰ ਹਨ ਅਤੇ ਇਥੇ 64.2 ਫ਼ੀਸਦੀ ਮਤਦਾਨ ਹੋਇਆ। ਉਨ੍ਹਾਂ ਦੱਸਿਆ ਕਿ 113-ਘਨੌਰ ਹਲਕੇ ਵਿੱਚ ਕੁੱਲ 1 ਲੱਖ 64 ਹਜ਼ਾਰ 216 ਵੋਟਰ ਹਨ, ਜਿਨ੍ਹਾਂ ਵਿੱਚੋਂ 66 ਫ਼ੀਸਦੀ ਵੋਟਰਾਂ ਨੇ ਵੋਟਾਂ ਪਾਈਆਂ। ਹਲਕਾ 114-ਸਨੌਰ ਵਿਖੇ ਕੁੱਲ 2 ਲੱਖ 26 ਹਜ਼ਾਰ 886 ਵੋਟਰ ਹਨ, ਜਿਨ੍ਹਾਂ ਵਿੱਚੋਂ 61.6 ਫ਼ੀਸਦੀ ਵੋਟਾਂ ਪਈਆਂ। ਜਦੋਂਕਿ ਹਲਕਾ 115-ਪਟਿਆਲਾ ਸ਼ਹਿਰੀ ਵਿਖੇ ਕੁੱਲ 1 ਲੱਖ 52 ਹਜ਼ਾਰ 570 ਵੋਟਰ ਹਨ ਤੇ ਇਥੇ 60.39 ਫ਼ੀਸਦੀ ਮਤਦਾਨ ਹੋਇਆ। ਹਲਕਾ 116-ਸਮਾਣਾ ਹਲਕੇ ਵਿਖੇ ਕੁੱਲ 1 ਲੱਖ 88 ਹਜ਼ਾਰ 834 ਵੋਟਰ ਹਨ, ਜਿਨ੍ਹਾਂ ਵਿੱਚੋਂ 66.3 ਫ਼ੀਸਦੀ ਵੋਟਾਂ ਅਤੇ 117-ਸ਼ੁਤਰਾਣਾ ਹਲਕੇ ਵਿਖੇ ਕੁੱਲ 1 ਲੱਖ 88 ਹਜ਼ਾਰ 642 ਵੋਟਰ ਹਨ, ਜਿਨ੍ਹਾਂ ਵਿੱਚੋਂ 59.3 ਫ਼ੀਸਦੀ ਮਤਦਾਨ ਹੋਇਆ।
 ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਸ਼ਾਮ 5 ਵਜੇ ਤੱਕ 58.18 ਫ਼ੀਸਦੀ ਵੋਟਾਂ ਪੋਲ ਹੋਈਆਂ, ਜਿਸ ਤਹਿਤ 109 ਨਾਭਾ ਵਿਖੇ 58.3 ਫ਼ੀਸਦੀ ਵੋਟਿੰਗ ਹੋਈ ਹੈ, ਜਦਕਿ 110-ਪਟਿਆਲਾ (ਦਿਹਾਤੀ) ਵਿਖੇ 53.5 ਫ਼ੀਸਦੀ, 111-ਰਾਜਪੁਰਾ ਵਿਖੇ 58.8 ਫ਼ੀਸਦੀ, 112-ਡੇਰਾਬਸੀ ਵਿਖੇ 61.7 ਫ਼ੀਸਦੀ, 113-ਘਨੌਰ ਵਿਖੇ 58.91 ਫ਼ੀਸਦੀ, 114-ਸਨੌਰ ਵਿਖੇ 57.6 ਫ਼ੀਸਦੀ, 115-ਪਟਿਆਲਾ (ਸ਼ਹਿਰੀ) ਵਿਖੇ 57.52 ਫ਼ੀਸਦੀ, 116-ਸਮਾਣਾ ਵਿਖੇ 59 ਫ਼ੀਸਦੀ ਅਤੇ 117-ਸ਼ੁਤਰਾਣਾ ਵਿਖੇ 57.11 ਫ਼ੀਸਦੀ ਵੋਟਿੰਗ ਹੋਈ। ਉਨ੍ਹਾਂ ਦੱਸਿਆ ਕਿ 3 ਵਜੇ ਤੱਕ 48.93 ਫ਼ੀਸਦੀ, 1 ਵਜੇ ਤੱਕ 39.73 ਫੀਸਦੀ, ਸਵੇਰੇ 11 ਵਜੇ ਤੱਕ 25.18 ਫੀਸਦੀ ਅਤੇ ਸਵੇਰੇ 9 ਵਜੇ ਤੱਕ 10.98 ਫ਼ੀਸਦੀ ਵੋਟਿੰਗ ਹੋਈ।