ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਬੱਚਿਆਂ ਦੀਆਂ ਬਿਮਾਰੀਆਂ ਦੇ ਮਾਹਿਰ ਡਾ. ਹਰਤੇਸ਼ ਸਿੰਘ ਪਾਹਵਾ ਐਮ ਡੀ ਨੇ ਕਾਰਜ ਭਾਰ ਸੰਭਾਲਿਆ

ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਬੱਚਿਆਂ ਦੀਆਂ ਬਿਮਾਰੀਆਂ ਦੇ ਮਾਹਿਰ ਡਾ. ਹਰਤੇਸ਼ ਸਿੰਘ ਪਾਹਵਾ ਐਮ ਡੀ ਨੇ ਕਾਰਜ ਭਾਰ ਸੰਭਾਲਿਆ
ਬੰਗਾ 04 ਜੂਨ 2024 ()  ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਬੱਚਿਆਂ ਦੇ ਵਿਭਾਗ ਵਿਚ ਡਾ. ਹਰਤੇਸ਼ ਸਿੰਘ ਪਾਹਵਾ ਐਮ ਡੀ  ਨੇ ਮੁੱਖ ਡਾਕਟਰ ਦਾ ਕਾਰਜਭਾਰ ਸੰਭਾਲ ਲਿਆ ਹੈ । ਇਹ ਜਾਣਕਾਰੀ ਸ. ਕੁਲਵਿੰਦਰ ਸਿੰਘ ਢਾਹਾਂ  ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਨੇ ਦਿੱਤੀ । ਉਹਨਾਂ ਦੱਸਿਆ ਕਿ  ਡਾ. ਹਰਤੇਸ਼ ਸਿੰਘ ਪਾਹਵਾ   ਬੱਚਿਆਂ ਦੀਆਂ ਹਰ ਤਰ੍ਹਾਂ ਦੀਆਂ ਬਿਮਾਰੀਆਂ ਦੇ ਇਲਾਜ ਕਰਨ ਦੇ ਮਾਹਿਰ ਅਤੇ ਤਜਰਬੇਕਾਰ ਡਾਕਟਰ ਹਨ ।  ਉਹਨਾਂ ਨੇ ਜੀ. ਐਮ. ਸੀ. ਐਚ. ਉਦੈਪੁਰ ਤੋ  ਬੱਚਿਆਂ ਦੀਆਂ ਬਿਮਾਰੀਆਂ ਦੇ  ਇਲਾਜ ਕਰਨ ਵਿਚ ਮਾਸਟਰ ਡਿਗਰੀ ਪ੍ਰਾਪਤ ਕੀਤੀ ਹੋਈ ਹੈ ਅਤੇ ਨਵ ਜਨਮੇ ਬੱਚਿਆਂ ਦੀ ਵਿਸ਼ੇਸ਼ ਸਾਂਭ ਸੰਭਾਲ  ਵਿਚ ਫੈਲੋਸ਼ਿੱਪ ਵੀ ਪ੍ਰਾਪਤ ਕੀਤੀ ਹੋਈ ਹੈ । ਡਾ. ਹਰਤੇਸ਼ ਸਿੰਘ ਪਾਹਵਾ ਹਸਪਤਾਲ ਢਾਹਾਂ ਕਲੇਰਾਂ ਵਿਖੇ ਹਰ ਮੰਗਲਵਾਰ ਅਤੇ ਹਰ ਸ਼ੁਕਰਵਾਰ ਨੂੰ ਸਵੇਰੇ 9 ਤੋਂ 3 ਵਜੇ ਤਕ ਉ ਪੀ ਡੀ ਵਿਚ ਮਰੀਜ਼ਾਂ ਦਾ ਚੈਕਅਪ ਕਰਿਆ ਕਰਨਗੇ ਅਤੇ ਬਚਿਆਂ ਦੇ ਇਲਾਜ ਲਈ ਅਮਰਜੈਂਸੀ ਸੇਵਾਵਾਂ  ਵਾਸਤੇ 24 ਘੰਟੇ ਉਪਲਬਧ ਰਹਿਣਗੇ । ਵਰਨਣਯੋਗ ਹੈ ਕਿ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਬੱਚਿਆਂ ਦੇ ਵਿਭਾਗ ਵਿਚ ਬੱਚਿਆਂ ਦੀਆਂ ਹਰ ਤਰ੍ਹਾਂ ਦੀਆਂ ਬਿਮਾਰੀਆਂ ਦੇ ਇਲਾਜ ਲਈ ਵਿਸ਼ੇਸ਼ ਮਸ਼ੀਨਾਂ ਇਨਕੁਬੇਟਰ, ਰੇਡੀਅੰਟ ਵਾਰਮਰ, ਪੀਲੀਏ ਦੇ ਇਲਾਜ ਲਈ ਸਿੰਗਲ ਅਤੇ ਡਬਲ ਫ਼ੋਟੋਥੈਰਾਪੀ ਮਸ਼ੀਨਾਂ ਹਨ । ਹਸਪਤਾਲ ਵਿਖੇ ਬੱਚਿਆਂ ਦੇ ਇਲਾਜ ਲਈ 24 ਘੰਟੇ ਐਮਰਜੈਂਸੀ ਮੈਡੀਕਲ ਸੇਵਾਵਾਂ ਅਤੇ ਬੱਚਿਆਂ ਲਈ ਵਿਸ਼ੇਸ਼ ਨਰਸਿੰਗ ਕੇਅਰ ਦਾ ਵਿਸ਼ੇਸ਼ ਪ੍ਰਬੰਧ ਵੀ ਕੀਤਾ ਗਿਆ ਹੈ। ਇੱਥੇ ਬੱਚਿਆਂ ਨੂੰ ਹਰ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਬਚਾਓ ਲਈ ਜਿਵੇਂ ਪੋਲੀਓ, ਡੀ.ਪੀ.ਟੀ., ਬੀ.ਸੀ.ਜੀ, ਖਸਰਾ, ਕਾਲਾ ਪੀਲੀਆ, ਮਿਆਦੀ ਬੁਖਾਰ, ਹੈਪਾਟਾਈਟਸ ਏ ਅਤੇ ਬੀ, ਚਿਕਨ ਪੌਕਸ (ਮਾਤਾ) ਅਤੇ ਦਿਮਾਗੀ ਬੁਖਾਰ (ਹਿਬ) ਦੇ ਟੀਕੇ ਵੀ ਲਾਏ ਜਾਂਦੇ ਹਨ।
ਫੋਟੋ ਕੈਪਸ਼ਨ :    ਡਾ. ਹਰਤੇਸ਼ ਸਿੰਘ ਪਾਹਵਾ ਐਮ ਡੀ  ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ