Digitalization ਰਾਂਹੀ ਲੋਕ ਹਿੱਤ ਵਿੱਚ ਕੰਮ ਹੋਰ ਲਗਨ ਦੀ ਪਗਟਾਈ ਵਚਨਬੱਧਤਾ
ਪਟਿਆਲਾ 19 june: ਲੋਕ ਹਿੱਤ ਵਿੱਚ ਕੰਮ ਕਰਦਿਆਂ ਹੋਇਆਂ, ਪੰਜਾਬ ਸਟੇਟ ਪਾਵਰ ਕਾਪਰੇਸ਼ਨ ਲਿਮਿਟਿਡ ਵਿੱਚ ਵੱਖੋ-ਵੱਖ ਅਹੁਦਿਆਂ ਤੇ ਸੇਵਾਵਾਂ ਨਿਭਾਉਣ ਵਾਲੇ ਉਪ ਮੁੱਖ ਇੰਜੀਨੀਅਰ ਸੰਗਰੂਰ ਇੰਜ: ਰਤਨ ਕੁਮਾਰ ਮਿੱਤਲ ਤਰੱਕੀ ਉਪਰੰਤ ਅੱਜ ਚੀਫ ਇੰਜੀਨੀਅਰ ਆਈ.ਟੀ ਪਟਿਆਲਾ ਵਜੋਂ ਆਪਣਾ ਨਵਾਂ ਅਹੁਦਾ ਸੰਭਾਲ ਲਿਆ।
ਜ਼ਿਕਰਯੋਗ ਹੈ ਕਿ ਇੰਜ. ਮਿੱਤਲ ਇਸ ਤੋਂ ਪਹਿਲਾਂ ਸੰਗਰੂਰ ਵਿੱਚ ਵੀ ਬਤੌਰ ਡਿਪਟੀ ਚੀਫ ਇੰਜੀਨੀਅਰ ਸੇਵਾਵਾਂ ਨਿਭਾਅ ਚੁੱਕੇ ਹਨ।ਬਠਿੰਡਾ ਵਿਖੇ ਜਗਦੀਸ਼ ਰਾਏ ਦੇ ਘਰ 17 ਜਨਵਰੀ, 1970 ਨੂੰ ਜਨਮੇ ਇੰਜ: ਮਿੱਤਲ ਨੇ ਕੋਲਕਾਤਾ ਇੰਜੀਨੀਅਰਿੰਗ ਕਾਲਜ, ਤੋਂ ਸਾਲ 1991 ਵਿੱਚ ਇਲੈਕਟਰੀਕਲ ਇੰਜੀਨੀਅਰਿੰਗ ਕੀਤੀ ਸੀ ਅਤੇ 1994 ਵਿੱਚ ਪੰਜਾਬ ਰਾਜ ਬਿਜਲੀ ਬੋਰਡ ਵਿੱਚ ਬਤੌਰ ਐਸਡੀਓ ਆਪਣੀਆਂ ਸੇਵਾਵਾਂ ਨਿਭਾਉਣੀਆਂ ਸ਼ੁਰੂ ਕੀਤੀਆਂ ਸਨ। ਉਨ੍ਹਾਂ ਕੋਲ ਵੱਖ-ਵੱਖ ਅਹੁਦਿਆਂ ਤੇ ਅਹਿਮ ਭੂਮਿਕਾਵਾਂ ਨਿਭਾਉਂਦੇ ਹੋਏ 30 ਸਾਲਾਂ ਦਾ ਵੱਖ ਵੱਖ ਖੇਤਰਾਂ ਦਾ ਤਜਰਬਾ ਹੈ।
ਇਸ ਦੌਰਾਨ ਉਹਨਾਂ ਨੇ ਪੀਐਸਪੀਸੀਐਲ ਦੀ ਮੈਨੇਜਮੈਂਟ ਸੀਐਮਡੀ ਇੰਜ: ਬਲਦੇਵ ਸਿੰਘ ਸਰਾਂ, ਡਾਇਰੈਕਟਰ ਵੰਡ ਇੰਜ: ਡੀਪੀਐਸ ਗਰੇਵਾਲ ਦਾ ਇਹ ਜਿੰਮੇਵਾਰੀ ਸੌਂਪਣ ਲਈ ਧੰਨਵਾਦ ਪ੍ਰਗਟਾਇਆ ਅਤੇ ਪੂਰੀ ਇਮਾਨਦਾਰੀ ਤੇ ਤਨਦੇਹੀ ਨਾਲ ਉਨ੍ਹਾਂ ਦੀਆਂ ਉਮੀਦਾਂ ਤੇ ਖਰੇ ਉਤਰਨ ਦਾ ਭਰੋਸਾ ਦਿੱਤਾ। ਉਹਨਾਂ ਨੇ ਕਿਹਾ ਕਿ ਪੀਐਸਪੀਸੀਐਲ ਮੁੱਖ ਮੰਤਰੀ ਭਗਵੰਤ ਮਾਨ ਦੀ ਯੋਗ ਅਗਵਾਈ ਹੇਠ ਅਤੇ ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਦੇ ਦਿਸ਼ਾ ਨਿਰਦੇਸ਼ਾਂ ਤੇ ਚਲਦੇ ਹੋਏ ਲੋਕ ਹਿੱਤ ਵਿੱਚ ਕੰਮ ਕਰਨ ਲਈ ਵਚਨਬੱਧ ਹੈ।
ਇਸ ਮੌਕੇ ਚੀਫ ਇੰਜੀਨੀਅਰ ਇੰਜ: ਮਿੱਤਲ ਵੱਲੋਂ ਅੱਜ ਇੱਥੇ ਵਿਭਾਗ ਦੇ ਅਫਸਰਾਂ ਨਾਲ ਮੀਟਿੰਗ ਕੀਤੀ ਅਤੇ ਉਹਨਾਂ ਨੂੰ ਲੋਕਾਂ ਦੀਆਂ ਸਮੱਸਿਆਵਾਂ ਦਾ ਪਹਿਲ ਦੇ ਅਧਾਰ ਤੇ ਹੱਲ ਕਰਨ ਦੇ ਸਖ਼ਤ ਨਿਰਦੇਸ਼ ਦਿੱਤੇ, ਉਹਨਾਂ ਕਿਹਾ ਕਿ ਪੀਐਸਪੀਸੀਐਲ ਖਪਤਕਾਰਾਂ ਨੂੰ ਔਨਲਾਈਨ ਸੇਵਾਵਾਂ ਹੋਰ ਬੇਹਤਰ ਢੰਗ ਨਾਲ ਪ੍ਰਦਾਨ ਕੀਤੀਆਂ ਜਾਣਗੀਆਂ। ਬਿਲਿੰਗ ਨਾਲ ਸਬੰਧਤ ਮੁੱਦਿਆਂ ਨੂੰ ਹੋਰ ਬੇਹਤਰ ਢੰਗ ਨਾਲ ਹੱਲ ਕੀਤਾ ਜਾਵੇਗਾ,ਦੱਫਤਰੀ ਕੰਮਾ ਵਿੱਚ ਸੁਧਾਰ ਲਿਆਉਣ ਲਈ ਕਿਹਾ ਅਤੇ 1912 ਨੂੰ ਵਨ ਸਟਾਪ ਸਲੂਸਨ ਕੀਤਾ ਜਾਵੇਗਾ। ਇੰਜ: ਮਿੱਤਲ ਨੇ ਖੱਪਤਕਾਰਾ ਨੂੰ ਅਪੀਲ ਕੀਤੀ ਕਿ ਪੀਐਸਪੀਸੀਐਲ ਕੰਜ਼ਿਊਮਰ ਐਪ ਦੀ ਵੱਧ ਤੋਂ ਵੱਧ ਵਰਤੋ ਕਰਨ।