Fwd: 8 ਮਈ 2024 --ਪ੍ਰੈਸ ਨੋਟ ਸਲਾਨਾ ਜੋੜ ਮੇਲਾ ਗੁਰਦੁਆਰਾ ਮਿੱਠਾਸਰ ਸਾਹਿਬ ਪਾਤਸ਼ਾਹੀ ਛੇਵੀਂ ਪਿੰਡ ਨੇਸਟਾ ਵਿਖੇ


ਗੁਰਦੁਆਰਾ
ਮਿੱਠਾਸਰ ਸਾਹਿਬ ਪਾਤਸ਼ਾਹੀ ਛੇਵੀਂ ਪਿੰਡ ਨੇਸਟਾ ਵਿਖੇ ਜੋੜ ਮੇਲੇ 10, 11 ਜੂਨ  ਦਿਨ ਸੋਮਵਾਰ, ਮੰਗਲਵਾਰ ਨੂੰ 

ਅੰਮ੍ਰਿਤਸਰ/ਅਟਾਰੀ 8 ਜੂਨ -ਗੁਰਦੁਆਰਾ ਮਿੱਠਾਸਰ ਪਾਤਸ਼ਾਹੀ ਛੇਵੀਂ ਦੀ ਚਰਨ ਛੋਹ ਪ੍ਰਾਪਤ ਸਥਾਨ ਹੈ ਇੱਥੇ ਸਤਿਗੁਰੂ ਜੀ ਲਹੌਰ ਤੋਂ ਸ੍ਰੀ ਅੰਮ੍ਰਿਤਸਰ ਜਾਂਦੇ ਹੋਏ ਪਿੰਡ ਨੇਸਟਾ ਵਿਖੇ ਬਿਰਾਜਮਾਨ ਹੋਏ ਜੱਦੋ ਸਤਿਗੁਰੂ ਜੀ ਇਸ ਰਸਤੇ ਰਾਹੀਂ ਅੱਗੇ ਜਾ ਰਹੇ ਸਨ ਤਾਂ ਰਾਜੇ ਨੂੰ ਦਰਸ਼ਨ ਹੋਏ ਇਹ ਅਸਥਾਨ ਰਾਜੇ ਦੀ ਹਵੇਲੀ ਸੀ ਰਾਜੇ ਦੇ ਦੋ ਵਿਆਹ ਹੋਏ ਸਨ ਉਸ ਦੀਆਂ ਦੋ ਰਾਣੀਆਂ ਦੇ ਨਾਮ ਉੱਪਰ ਦੋ ਖੂਹ ਸਨ ਅਤੇ ਜੋ ਨਾਸਤਿਕ ਔਰਤ ਸੀ ਉਸ ਦੇ ਖੂਹ ਦਾ ਜਲ ਮਿੱਠਾ ਅਤੇ ਜੋ ਸਤਿਗੁਰੂ ਤੇ ਵਿਸ਼ਵਾਸ ਰੱਖਣ ਵਾਲੀ ਔਰਤ ਸੀ ਉਸ ਦੇ ' ਖੂਹ ਦਾ ਜਲ ਖਾਰਾ ਸੀ ਅਤੇ ਜਦ ਸਤਿਗੁਰੂ ਜੀ ਨੇ ਇਸ ਅਸਥਾਨ ਤੇ ਚਰਨ ਪਾਏ ਰਾਜੇ ਨੇ ਆਪਣੇ ਗੜਵਈ ਨੂੰ  ਜਲ ਛਕਾਉਣ ਵਾਸਤੇ ਕਿਹਾ ਗੜਵਈ ਉਸ ਖੂਹ ' ਵਾਲੇ ਪਾਸੇ ਜਾਣ ਲੱਗਾ ਜੋ ਕਿ ਨਾਸਤਿਕ ਔਰਤ ਵਾਲਾ ਸੀ ਤਾਂ ਸਤਿਗੁਰੂ ਜੀ ਨੇ ਰੋਕ ਦਿੱਤਾ ਕਹਿਣ ਲੱਗੇ ਅਸੀਂ ਉਸ ਖੂਹ ਦਾ ਜਲ ਨਹੀਂ ਛੱਕਣਾ ਉਹ ਨਾਸਤਿਕ ਔਰਤ ਹੈ ਇੱਥੋ ਤੱਕ ਉਹ ਔਰਤ ਸਤਿਗੁਰੂ ਜੀ ਨੂੰ ਨਮਸਕਾਰ ਕਰਨ ਵਾਸਤੇ ਵੀ ਨਹੀਂ ਆਈ ਅਤੇ ਇਹ ਔਰਤ ਸਤਿਗੁਰੂ ਜੀ ਦੇ ਚਰਨਾ ਵਿਚ ਬੈਠੀ ਸੀ ਸਤਿਗੁਰੂ ਜੀ ਨੇ ਇਨ੍ਹਾਂ ਦੀ ਖੂਹ ਦਾ ਜਲ ਸ਼ਕਣ ਲਈ ਕਿਹਾ ਰਾਜਾ ਕਹਿਣ ਲੱਗਾ ਇਨ੍ਹਾਂ ਦੀ ਖੂਹ ਦਾ ਜਲ ਖਾਰਾ ਹੈ ਅਤੇ ਦੂਸਰੀ ਖੂਹ ਦਾ ਜਲ ਮਿੱਠਾ ਹੈ ਸਤਿਗੁਰੂ ਜੀ ਕਹਿਣ ਲੱਗੇ ਤੁਹਾਨੂੰ ਭੁਲੇਖਾ ਹੈ ਇਹ ਮਿੱਠਾ ਹੈ ਅਤੇ ਦੂਜੇ ਖੂਹ ਦਾ ਖਾਰਾ ਹੈ ਰਾਜੇ ਨੇ ਫਿਰ ਬੇਨਤੀ ਕੀਤੀ ਕਿ ਸਾਡਾ ਨਗਰ ਉਸ ਖੂਹ ਦਾ ਜਲ ਸਕਦਾ ਹੈ ਸਤਿਗੁਰੂ ਜੀ ਕਹਿਣ ਲੱਗੇ ਤੁਸੀਂ ਇਸ ਖੂਹੀ ਦਾ ਜਲ ਲੈਕੇ ਆਉ ਤਾਂ ਸਤਿਗੁਰੂ ਜੀ ਪਈ ਦ੍ਰਿਸਟੀ ਨਾਲ ਇਸ ਖੂਹ ਦਾ ਜਲ ਮਿੱਠਾ ਹੋ ਗਿਆ ਅਤੇ ਉਸ ਨਾਸਤਿਕ ਔਰਤ ਦੇ ਖੂਹ ਦਾ ਜਲ ਖਾਰਾ ਹੋ ਗਿਆ ਇਹ ਦੋਵੇਂ ਖੂਹ ਸਤਿਗੁਰੂ ਜੀ ਦੇ ਸਮੇਂ ਤੋਂ ਲੈਕੇ ਮੋਜੂਦ ਹਨ ਇਹ ਅਸਥਾਨ ਮਿੱਠਾਸਰ ਦੇ ਨਾ ਨਾਲ ਪ੍ਰਚਲਿਤ ਹੋ ਗਿਆ ਅਤੇ ਸੰਗਤਾਂ ਇਸ ਖੂਹ ਦਾ ਜਲ ਛੱਕ ਕੇ ਮਨੋਕਾਮਨਾ ਪੂਰੀਆਂ ਕਰਦੇ ਹਨ

ਇਹ ਜਾਣਕਾਰੀ ਦਿੰਦਿਆ ਲੋਕਲ ਗੁ: ਪ੍ਰਬੰਧਕ ਕਮੇਟੀ ਤੇ  ਸੇਵਾਦਾਰ ਬਲਦੇਵ ਸਿੰਘ ਅਟਾਰੀ ਵਾਲੇ ਨੇ ਦੱਸਿਆ ਕਿ ਇਸ ਜੋੜ ਮੇਲੇ ਦਾ ਸਿੱਧਾ Punjab 7TV ਤੇ ਲਾਈਵ ਹੋਵੇਗਾ ਪ੍ਰੋਗਰਾਮ ਮਿਤੀ 9 ਜੂਨ 2024 ਆਰੰਭ ਸ੍ਰੀ ਅਖੰਡ ਪਾਠ ਸਾਹਿਬ ਸਵੇਰੇ 10 ਵਜੇ ਅਤੇ ਮਿਤੀ 10 ਜੂਨ 2024 ਨੂੰ ਨਗਰ ਕੀਰਤਨ ਸਵੇਰੇ 11 ਵਜੇ ਅਤੇ  ਰਾਤ ਨੂੰ ਦੀਵਾਨ ਸੱਜਣਗੇ ਜਿਸ ਵਿਚ ਭਾਈ ਲਖਬੀਰ ਸਿੰਘ ਹਜੂਰੀ ਰਾਗੀ ਸਤਲਾਣੀ ਸਾਹਿਬ ਵਾਲੇ, ਭਾਈ ਸਵਰਨ ਸਿੰਘ ਹਜੂਰੀ ਰਾਗੀ ਸ੍ਰੀ ਦਰਬਾਰ ਸਾਹਿਬ, ਗਿਆਨੀ ਸੁਰਜੀਤ ਸਿੰਘ ਹੈੱਡ ਗ੍ਰੰਥੀ ਗੁ: ਸ਼ਹੀਦਾਂ ਸਾਹਿਬ, ਭਾਈ ਗੁਰਸੇਵਕ ਸਿੰਘ ਪ੍ਰੇਮੀ ਕਲਾਨੇਰ ਵਾਲੇ ਢਾਡੀ ਜਥਾ ਮਿਤੀ  11 ਜੂਨ 2024 ਨੂੰ ਭੋਗ ਸ੍ਰੀ ਅਖੰਡ ਪਾਠ ਸਾਹਿਬ ਸਵੇਰੇ 10 ਵਜੇ ਉਪਰੰਤ 4 ਵਜੇ ਤੱਕ ਦੀਵਾਨ ਸੱਜਣਗੇ ਜਿਸ ਵਿਚ ਸਿੰਘ ਸਾਹਿਬ ਗਿਆਨੀ  ਅਮਰਜੀਤ ਸਿੰਘ ਅਡੀਸ਼ਨਲ ਹੈੱਡ ਗ੍ਰੰਥੀ ਸ੍ਰੀ ਦਰਬਾਰ ਸਾਹਿਬ ਅਤੇ ਭਾਈ ਸੁਰਜੀਤ ਸਿੰਘ ਵਾਰਿਸ ਜਲੰਧਰ ਵਾਲੇ ਢਾਡੀ ਜਥਾ , ਗਿਆਨੀ ਅਮਰਜੀਤ ਸਿੰਘ ਜੀ ਅਡੀਸ਼ਨਲ ਰੋਡ ਗ੍ਰੰਥੀ ਸ੍ਰੀ ਦਰਬਾਰ ਸਾਹਿਬ, ਗਿਆਨੀ ਸੁਰਜੀਤ ਸਿੰਘ ਜੀ ਹੈੱਡ ਗ੍ਰੰਥੀ ਗੁ: ਸ਼ਹੀਦਾ ਸਾਹਿਬ, ਭਾਈ ਸਵਰਨ ਸਿੰਘ ਹਜੂਰੀ ਰਾਗੀ ਸ੍ਰੀ ਦਰਬਾਰ ਸਾਹਿਬ,ਭਾਈ ਗੁਰਸੇਵਕ ਸਿੰਘ ਦੀ ਪ੍ਰੇਮੀ ਢਾਡੀ ਜਥਾ ਕਲਾਨੌਰ ਵਾਲੇ,ਭਾਈ ਸੁਰਜੀਤ ਸਿੰਘ ਜੀ ਵਾਰਿਸ ਢਾਡੀ ਜਥਾ ਜਲੰਧਰ ਵਾਲੇ,ਗ੍ਰੰਥੀ ਸਿੰਘ ਭਾਈ ਸਰਬਜੀਤ ਸਿੰਘ ਗੁਰਦੁਆਰਾ ਮਿੱਠਾਸਰ ਪਾਤਸ਼ਾਹੀ ਛੇਵੀਂ ਸੇਵਾ ਨਿਭਾ ਰਹੇ ਸ਼ਾਮਲ ਹੋਣਗੇ।

ਊਨ੍ਹਾਂ ਨੇ ਦੱਸਿਆ ਕਿ ਦਸਤਾਰ ਮੁਕਾਬਲੇ ਕਰਵਾਏ ਜਾਣਗੇ  ਵੀਰਾਂ ਲਈ ਅਤੇ ਜਬਾਨੀ ਜਪੁਜੀ ਸਾਹਿਬ ਦੀਆਂ 10 ਪਹਿਲੀਆਂ ਪਾਉੜੀਆਂ ਭੈਣਾਂ ਲਈ ਉਮਰ 14 ਤੋਂ 17 ਸਾਲ- ਪਹਿਲਾ ਇਨਾਮ 3000/-, ਦੂਜਾ ਇਨਾਮ 2000/-,  ਉਮਰ 8 ਤੋਂ 13 ਸਾਲ ਦੂਜਾ ਇਨਾਮ 2500/-1500/-  ਅਤੇ ਪਹਿਲਾ ਇਨਾਮ ਭੈਣਾਂ ਲਈ ਉਮਰ 18 ਅਤੇ 18 ਸਾਲ ਤੋਂ ਘੱਟ ਪਹਿਲਾ ਇਨਾਮ 2500/-, ਦੂਜਾ ਇਨਾਮ 1500/- ਇਹ ਮੁਕਾਬਲੇ ਤਕਰੀਬਨ 9 ਵਜੇ ਹੋਣਗੇ ਵਧੇਰੇ ਜਾਣਕਾਰੀ ਲਈ ਸਪੰਰਕ ਕਰੋ 8286860003 ਤੇ ਸੰਪਰਕ ਕੀਤਾ ਜਾ ਸਕਦਾ ਹੈ।