ਨਵਾਂਸ਼ਹਿਰ, 21 ਜੂਨ :- ਕੌਮਾਂਤਰੀ ਯੋਗ ਦਿਵਸ 'ਤੇ ਗੁਰੂ ਨਾਨਕ ਯੂਥ ਐਂਡ ਵੈੱਲਫੇਅਰ ਕਲੱਬ ਵੱਲੋਂ ਪਿੰਡ ਨੰਗਲ ਜੱਟਾਂ ਦੇ ਖੇਡ ਮੈਦਾਨ ਵਿੱਚ ਯੋਗ ਦਿਵਸ ਮਨਾਇਆ ਗਿਆ। ਜਿਸ ਵਿੱਚ ਪਿੰਡ ਦੇ ਨੌਜਵਾਨਾਂ ਅਤੇ ਬੱਚਿਆਂ ਵਲੋਂ ਭਾਗ ਲਿਆ ਗਿਆ। ਇਸ ਮੌਕੇ ਅਮਰਜੀਤ ਗਿੱਲ ਵਲੋਂ ਵੱਖ-ਵੱਖ ਯੋਗ ਆਸਣ ਕਰਵਾਏ ਗਏ। ਉਨ੍ਹਾਂ ਕਿਹਾ ਕਿ ਯੋਗ ਦਾ ਮਤਲਬ ਤਨ ਤੇ ਮਨ ਨੂੰ ਅਧਿਆਤਮ ਨਾਲ ਜੋੜਨਾ ਹੈ। ਯੋਗ ਆਪਣੇ ਆਪ ਨੂੰ ਜਾਣਨ ਦੀ ਯਾਤਰਾ ਹੈ। ਇਸ ਰਾਹੀਂ ਸਰੀਰ, ਮਨ ਅਤੇ ਆਤਮਾ ਵਿਚਕਾਰ ਸੰਤੁਲਨ ਕਾਇਮ ਕੀਤਾ ਜਾ ਸਕਦਾ ਹੈ। ਯੋਗ ਦਾ ਅਭਿਆਸ ਸਰੀਰ ਅਤੇ ਮਨ ਵਿਚਕਾਰ ਇਕ ਸਬੰਧ ਬਣਾਉਂਦਾ ਹੈ, ਜਿਸ ਨਾਲ ਦੋਵੇਂ ਅਨੁਸ਼ਾਸਨ 'ਚ ਰਹਿੰਦੇ ਹਨ। ਅਨੁਸ਼ਾਸਿਤ ਮਨ ਨਾਲ ਜ਼ਿੰਦਗੀ ਦੀਆਂ ਵੱਡੀਆਂ-ਵੱਡੀਆਂ ਮੁਸ਼ਕਿਲਾਂ ਨੂੰ ਵੀ ਹੱਲ ਕੀਤਾ ਜਾ ਸਕਦਾ ਹੈ। ਇਸ ਮੌਕੇ 'ਤੇ ਫੁੱਟਬਾਲ ਕੋਚ ਗੁਰਪ੍ਰੀਤ ਸਿੰਘ, ਰਜਿੰਦਰ ਸਿੰਘ ਜੇ.ਈ. ਬਿਜਲੀ ਬੋਰਡ, ਚਰਨਜੀਤ ਸਿੰਘ, ਸਤਪਾਲ ਸਿੰਘ, ਨਵਜੀਤ ਸਿੰਘ ਵੀ ਹਾਜ਼ਰ ਸਨ।