ਜਿਲ੍ਹਾ ਪੁਲਿਸ ਵੱਲੋਜ਼ ਨਸ਼ਾ ਤਸੱਕਰਾਂ ਤੇ ਸਿ਼ੰਕਜਾ ਕੱਸਣ ਲਈ ਚਲਾਇਆ ਗਿਆ CASO ਅਪਰੇਸ਼ਨ,

16 Drug Hotspots ਪਿੰਡਾਂ/ਮੁਹੱਲਿਆਂ ਦੀ ਕੀਤੀ ਚੈਕਿੰਗ
ਨਵਾਂਸ਼ਹਿਰ, 8  ਜਨਵਰੀ:  ਅੱਜ  ਡਾਇਰੈਕਟਰ ਜਨਰਲ ਪੁਲਿਸ, ਪੰਜਾਬ ਜੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜਿਲ੍ਹਾ ਪੁਲਿਸ ਵੱਲੋਜ਼ ਡਾ. ਨਰੇਸ਼ ਕੁਮਾਰ ਅਰੋੜਾ, ਆਈ.ਪੀ.ਐਸ ਵਧੀਕ ਡਾਇਰੈਕਟਰ ਜਨਰਲ ਪੁਲਿਸ, ਮਨੁੱਖੀ ਅਧਿਕਾਰ, ਪੰਜਾਬ ਅਤੇ ਡਾ. ਅਖਿਲ ਚੌਧਰੀ, ਆਈ.ਪੀ.ਐਸ ਸੀਨੀਅਰ ਕਪਤਾਨ ਪੁਲਿਸ, ਸ਼ਹੀਦ ਭਗਤ ਸਿੰਘ ਨਗਰ ਜੀ ਦੀ ਸੁਪਰਵੀਜਨ ਹੇਠ ਨਸ਼ੀਲੇ ਪਦਾਰਥਾਂ ਦੀ ਤਸੱਕਰੀ ਨੂੰ ਰੋਕਣ ਅਤੇ ਨਸ਼ਾ ਤਸੱਕਰਾਂ ਨੂੰ ਕਾਬੂ ਕਰਨ ਲਈ ਜਿਲ੍ਹਾ ਵਿੱਚ Cordon and search Operation (CASO)  ਚਲਾਇਆ ਗਿਆ।
                  ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਡਾ. ਅਖਿਲ ਚੌਧਰੀ, ਆਈ.ਪੀ.ਐਸ ਸੀਨੀਅਰ ਕਪਤਾਨ ਪੁਲਿਸ, ਸ਼ਹੀਦ ਭਗਤ ਸਿੰਘ ਨਗਰ ਨੇ ਦੱਸਿਆ ਕਿ ਇਸ ਅਪਰੇਸ਼ਨ ਦੋਰਾਨ ਜਿਲ੍ਹਾ ਦੇ 16 Drug Hotspots ਪਿੰਡਾਂ/ਵਾਰਡਾਂ ਵਿੱਚ ਘੇਰਾਬੰਦੀ ਕਰਕੇ ਸਵੇਰੇ 08:00 ਵਜੇ ਤੋਜ਼ ਦੁਪਹਿਰ 02:00 ਵਜੇ ਤੱਕ ਸਰਚ ਕੀਤੀ ਗਈ। ਇਸ ਸਰਚ ਅਪਰੇਸ਼ਨ ਦਾ ਮਕੱਸਦ ਨਸ਼ਾ ਵੇਚਣ ਵਾਲੇ ਵਿਅਕਤੀਆਂ ਤੇ ਦਬਾਓ ਬਣਾਈ ਰੱਖਣਾ, ਉਹਨਾਂ ਦੀਆਂ ਮੌਜੂਦਾ ਗਤੀਵਿਧੀਆਂ ਤੇ ਨਿਗਰਾਨੀ ਰੱਖਣਾ, ਨਸ਼ੇ ਦੀ ਸਪਲਾਈ ਚੈਨ ਨੂੰ ਤੋੜਨਾ, ਨਸ਼ਾ ਦਾ ਸੇਵਨ ਕਰਨ ਵਾਲੇ ਵਿਅਕਤੀਆਂ ਬਾਰੇ ਪਤਾ ਲਗਾ ਕੇ ਉਹਨਾਂ ਦੇ ਮੁੜ ਵਸੇਵਾ ਕਰਨਾ ਅਤੇ ਆਮ ਪਬਲਿਕ ਵਿੱਚ ਪੁਲਿਸ ਪ੍ਰਤੀ
ਵਿਸਵਾਸ਼ ਪੈਦਾ ਕਰਨਾ ਹੈ। ਉਹਨਾਂ ਨੇ ਪਬਲਿਕ ਨੂੰ ਅਪੀਲ ਕੀਤੀ ਕਿ ਨਸਿ਼ਆ ਦੀ ਇਸ ਨੇਕ ਲੜ੍ਹਾਈ ਵਿੱਚ ਪੁਲਿਸ ਦਾ ਸਾਥ ਦੇਣ।  ਇਸ ਸਰਚ ਅਪ੍ਰੇਸ਼ਨ ਦੋਰਾਨ 02 ਐਸ.ਪੀਜ, 07 ਡੀ.ਐਸ.ਪੀਜ ਸਮੇਤ 281 ਪੁਲਿਸ ਮੁਲਾਜਮ ਤਾਇਨਾਤ ਕੀਤੇ ਗਏ। ਅਪਰੇਸ਼ਨ ਦੋਰਾਨ ਸਿਟੀ ਨਵਾਂਸ਼ਹਿਰ ਦੇ ਏਰੀਏ ਵਿੱਚੋ ਮਿਲੇ ਨਸ਼ਾ ਪ੍ਰਭਾਵਿਤ ਇੱਕ ਵਿਅਕਤੀ ਨੂੰ ਇਲਾਜ ਲਈ ਨਸ਼ਾ ਛੁਡਾਓ ਕੇਜ਼ਦਰ ਵਿਖੇ ਦਾਖਲ ਕਰਵਾਇਆ ਗਿਆ। ਉਹਨਾਂ ਨੇ ਅੱਗੇ ਦੱਸਿਆ ਕਿ ਜਿਲ੍ਹਾ  ਪੁਲਿਸ ਵੱਲੋ ਭਵਿੱਖ ਵਿੱਚ ਵੀ ਇਸ ਤਰ੍ਹਾਂ ਦੇ ਸਰਚ ਅਪਰੇਸ਼ਨ ਜਾਰੀ ਰਹਿਣਗੇ ਤਾਂ ਜੋ ਨਸ਼ਾ ਤਸੱਕਰਾਂ ਤੇ ਦਬਾਓ ਬਣਾ ਕੇ ਨਸ਼ੇ ਦੀ ਸਪਲਾਈ ਚੈਨ ਨੂੰ ਤੋੜਿਆ ਜਾ ਸਕੇ  ਅਤੇ ਨਸ਼ੇ ਦਾ ਸੇਵਨ ਕਰਨ ਵਾਲੇ ਵਿਅਕਤੀਆ ਬਾਰੇ ਪਤਾ ਲਗਾ ਕੇ ਉਹਨਾਂ ਦਾ ਮੁੜ ਵਸੇਵਾ ਕੀਤਾ ਜਾ ਸਕੇ।
ਇਸ ਸਰਚ ਅਪਰੇਸ਼ਨ ਦੋਰਾਨ 288 ਸ਼ੱਕੀ ਵਿਅਕਤੀਆਂ ਦੀ ਚੈਕਿੰਗ ਕੀਤੀ ਗਈ, ਇਸ ਦੋਰਾਨ 03 ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਖਿਲਾਫ਼ ਐਨ.ਡੀ.ਪੀ.ਐਸ ਐਕਟ ਤਹਿਤ 03 ਮੁਕੱਦਮੇ ਦਰਜ ਕੀਤੇ ਗਏ ਤੇ ਪੁਲਿਸ ਟੀਮਾਂ ਵੱਲੋ ਹੇਠ ਲਿਖੇ ਅਨੁਸਾਰ ਬ੍ਰਾਮਦਗੀ ਕੀਤੀ ਗਈ :-
ਐਨ.ਡੀ.ਪੀ.ਐਕਟ ਤਹਿਤ ਦਰਜ ਕੀਤੇ ਮੁਕੱਦਮੇ : 03
ਗ੍ਰਿਫਤਾਰ ਕੀਤੇ ਦੋਸ਼ੀ : 03
ਬ੍ਰਾਮਦਗੀ : ਹੈਰੋਇਨ  26 ਗ੍ਰਾਮ
ਜਬਤ ਕੀਤੇ ਸ਼ੱਕੀ ਵਹੀਕਲ : 10
ਰੋਕੂ ਕਾਰਵਾਈ ਅ/ਧ 110 ਜ.ਫ. : 01
ਚਲਾਣ : 19