ਹੁਸ਼ਿਆਰਪੁਰ ਪੁਲਿਸ ਨੇ ਨਸ਼ਿਆ ਦੇ ਸਮੱਗਲਰਾਂ ਨੂੰ ਗ੍ਰਿਫਤਾਰ ਕਰਨ ਲਈ ਸਪੈਸ਼ਲ਼ ਕਾਰਡਨ ਅਤੇ ਸਰਚ ਅਪਰੇਸ਼ਨ (ਕਾਸੋ) ਕੀਤਾ

ਹੁਸ਼ਿਆਰਪੁਰ, 8 ਜਨਵਰੀ:   ਮਾਨਯੋਗ ਡੀ.ਜੀ.ਪੀ. ਪੰਜਾਬ ਪੁਲਿਸ, ਚੰਡੀਗੜ੍ਹ  ਨੇ ਅੱਜ ਮਿਤੀ 08-01-2024 ਨੂੰ ਨਸ਼ਿਆ ਦੇ ਸਮੱਗਲਰਾਂ ਨੂੰ ਗ੍ਰਿਫਤਾਰ ਕਰਨ ਲਈ ਪੰਜਾਬ ਦੇ ਸਾਰਿਆ ਜਿਲ੍ਹਿਆਂ ਦੀਆ ਸਾਰੀਆ ਸਬ-ਡਵੀਜਨਾਂ ਵਿੱਚ ਸਪੈਸ਼ਲ ਸਰਚ ਅਪਰੇਸ਼ਨ ਕਰਨ ਦੇ ਆਦੇਸ਼ ਦਿੱਤੇ ਸਨ। ਜਿਸ ਤੇ ਜਿਲ੍ਹਾ ਹੁਸ਼ਿਆਰਪੁਰ ਵਿੱਚ ਇਹ ਅਪਰੇਸ਼ਨ ਦੀ ਨਿਜੀ ਤੌਰ ਤੇ ਸੁਪਰਵੀਜਨ ਸ਼੍ਰੀਮਤੀ ਸ਼ਸ਼ੀ ਪ੍ਰਭਾ ਦਿਵੇਦੀ ਸਪੈਸ਼ਲ਼ ਡੀ.ਜੀ.ਪੀ. ਰੇਲਵੇ ਜੀ ਨੂੰ ਸੌਪੀ ਗਈ  । ਜਿਹਨਾਂ ਦੀ ਅਗਵਾਈ ਵਿੱਚ ਸੁਰੇਂਦਰ ਲਾਂਬਾ ਸੀਨੀਅਰ ਪੁਲਿਸ ਕਪਤਾਨ, ਹੁਸ਼ਿਆਰਪੁਰ ਨੇ ਆਪਣੇ ਜਿਲ੍ਹਾ ਦੀ ਪੁੁਲਿਸ ਟੀਮ ਜਿਸਦੀ ਅਗਵਾਈ ਸ਼੍ਰੀਮਤੀ ਮਨਜੀਤ ਕੌਰ ਪੁਲਿਸ ਕਪਤਾਨ ਸਥਾਨਕ ਅਤੇ ਮੇਜਰ ਸਿੰਘ ਪੁਲਿਸ ਕਪਤਾਨ ਪੀ.ਬੀ.ਆਈ. ਹੁਸ਼ਿਆਰਪੁਰ ਨੇ ਕੀਤੀ। ਜੋ ਇਸ ਸਰਚ ਅਪਰੇਸ਼ਨ ਵਿੱਚ ਜਿਲ੍ਹਾ ਦੇ ਸਮੂਹ ਹਲਕਾ ਅਫਸਰਾਨ ਅਤੇ ਐਸ.ਐਚ.ਓਜ. ਨੇ 08:00 ਵਜੇ ਸੁਭਾਂ ਤੋ 02:00 ਵਜੇ ਤੱਕ ਨਸ਼ਿਆ ਦੇ ਸਮੱਗਲਰਾਂ ਨੂੰ ਗ੍ਰਿਫਤਾਰ ਕਰਨ ਲਈ ਸਪੈਸ਼ਲ਼ ਕਾਰਡਨ ਅਤੇ ਸਰਚ ਅਪਰੇਸ਼ਨ (ਕਾਸੋ) ਕੀਤਾ। ਇਸ ਅਪਰੇਸ਼ਨ ਦੌਰਾਨ ਜਿਲ੍ਹਾ ਵਿੱਚ ਵੱਖ-ਵੱਖ ਸਬ-ਡਵੀਜਨਾਂ ਵਿੱਚ ਹੇਠ ਲਿਖੇ ਵੇਰਵੇ ਅਨੁਸਾਰ ਮੱੁਕਦਮੇ ਦਰਜ ਕਰਕੇ ਰਿਕਵਰੀ ਕੀਤੀ ਗਈ ਹੈ।
1. ਸਿਟੀ ਮਾਡਲ ਟਾਊਨ ਮੱੁ:ਨੰ: 04 ਮਿਤੀ 08-01-2024 ਅ/ਧ 22-61-85 ਐਨ.ਡੀ.ਪੀ.ਐਸ.ਐਕਟ ਫਤਿਹ ਪੱੁਤਰ ਜੋਧ ਸਿੰਘ ਵਾਸੀ ਗਲੀ ਨੰ: 10 ਮੱੁਹਲਾ ਕਮਾਲ ਪੁਰ ਹੁਸ਼ਿਆਰਪੁਰ 260 ਗ੍ਰਾਮ ਨਸ਼ੀਲਾ ਪਦਾਰਥ
2. ਸਿਟੀ ਮਾਡਲ ਟਾਊਨ ਮੱੁ:ਨੰ: 05 ਮਿਤੀ 08-01-2024 ਅ/ਧ 22-61-85 ਐਨ.ਡੀ.ਪੀ.ਐਸ.ਐਕਟ ਗੁਰਪ੍ਰੀਤ ਸਿੰਘ ਉਰਫ ਗੋਪੀ  ਪੁੱਤਰ ਉਜਾਗਰ ਸਿੰਘ ਵਾਸੀ ਗਲੀ ਨੰ: 10 ਮੱੁਹਲਾ ਕਮਾਲ ਪੁਰ ਹੁਸ਼ਿਆਰਪੁਰ 80 ਗ੍ਰਾਮ ਨਸ਼ੀਲਾ ਪਦਾਰਥ
3. ਸਿਟੀ ਮਾਡਲ ਟਾਊਨ ਮੱੁ:ਨੰ: 06 ਮਿਤੀ 08-01-2024 ਅ/ਧ 22-61-85 ਐਨ.ਡੀ.ਪੀ.ਐਸ.ਐਕਟ ਗਗਨਦੀਪ ਸਿੰਘ ਉਰਫ ਛਾਂਗਾ ਪੱੁਤਰ ਦਿਲਦਾਰ ਸਿੰਘ ਵਾਸੀ ਗਲੀ ਨੰ: 10 ਮੱੁਹਲਾ ਕਮਾਲ ਪੁਰ ਹੁਸ਼ਿਆਰਪੁਰ ਹਾਲ ਵਾਸੀ ਟਾਂਡਾ ਰੋਡ ਹੁਸ਼ਿਆਰਪੁਰ 110 ਗ੍ਰਾਮ ਨਸ਼ੀਲਾ ਪਦਾਰਥ
4. ਸਿਟੀ ਸਿਟੀ ਮੱੁ:ਨੰ: 07 ਮਿਤੀ 08-01-2024 ਅ/ਧ 22-61-85 ਐਨ.ਡੀ.ਪੀ.ਐਸ.ਐਕਟ ਅਜੈ ਕੁਮਾਰ ਉਰਫ ਅੱਜੂ ਪੱੁਤਰ ਮਦਨ ਲਾਲ ਵਾਸੀ ਮਕਾਨ ਨੰ: 183 ਕੱਚਾ ਟੋਭਾ, ਹੁਸ਼ਿਆਰਪੁਰ 65 ਗ੍ਰਾਮ ਨਸ਼ੀਲਾ ਪਦਾਰਥ
5. ਸਿਟੀ ਸਿਟੀ ਮੱੁ:ਨੰ: 08 ਮਿਤੀ 08-01-2024 ਅ/ਧ 22-61-85 ਐਨ.ਡੀ.ਪੀ.ਐਸ.ਐਕਟ ਜਸਪਾਲ ਬੱਸਣ ਪੁੱਤਰ ਜਸਵੀਰ ਪਾਲ ਬੱਸਣ ਵਾਸੀ ਕੱਚਾ ਟੋਭਾ, ਹੁਸ਼ਿਆਰਪੁਰ 45 ਗ੍ਰਾਮ ਨਸ਼ੀਲਾ ਪਦਾਰਥ
6. ਗੜ੍ਹਸ਼ੰਕਰ ਗੜ੍ਹਸ਼ੰਕਰ ਮੱੁ:ਨੰ: 04 ਮਿਤੀ 08-01-2024 ਅ/ਧ 22-61-85 ਐਨ.ਡੀ.ਪੀ.ਐਸ.ਐਕਟ ਗੌਰਵ ਕੁਮਾਰ ਪੁੱਤਰ ਪਰਮਜੀਤ ਸਿੰਘ ਵਾਸੀ ਦੋਨੋਵਾਲ ਥਾਣਾ ਗੜ੍ਹਸ਼ੰਕਰ 160 ਗ੍ਰਾਮ ਨਸ਼ੀਲਾ ਪਦਾਰਥ
7. ਟਾਂਡਾ ਟਾਂਡਾ ਮੱੁ:ਨੰ: 11 ਮਿਤੀ 08-01-2024 ਅ/ਧ 22-61-85 ਐਨ.ਡੀ.ਪੀ.ਐਸ.ਐਕਟ ਮਾਣੋ ਪਤਨੀ ਮੰਗਤ ਰਾਮ ਉਰਫ ਮੰਗਾ ਵਾਸੀ ਚੰਡੀਗੜ ਕਲੋਨੀ, ਟਾਂਡਾ ਜਿਲ੍ਹਾ ਹੁਸ਼ਿਆਰਪੁਰ 65 ਗ੍ਰਾਮ ਨਸ਼ੀਲਾ ਪਦਾਰਥ
      ਇਸ ਸਰਚ ਅਪੇਰਸ਼ਨ ਦੌਰਾਨ ਥਾਣਾ ਟਾਂਡਾ ਦੀ ਲੋਕਲ ਪੁਲਿਸ ਵਲੋ ਇੱਕ ਭਗੋੜਾ ਦੋਸ਼ੀ ਨਿਰਨਲ ਸਿੰਘ ਉਰਫ ਰਾਜੂ ਪੁੱਤਰ ਸਰਵਣ ਸਿੰਘ ਵਾਸੀ ਪਿੰਡ ਖੱਖਾਂ ਥਾਣਾ ਟਾਂਡਾ ਦੇ ਐਨ.ਡੀ.ਪੀ.ਐਸ.ਐਕਟ ਦੇ ਤਿੰਨਾਂ ਮੁਕਦੱਮਿਆ ਵਿੱਚ ਲੋੜੀਂਦਾ ਸੀ ਨੂੰ ਵੀ ਗ੍ਰਿਫਤਾਰ ਕੀਤਾ ਗਿਆ। ਇਹ ਦੋਸ਼ੀ ਥਾਣਾ ਟਾਂਡਾ ਦੇ ਐਨ.ਡੀ.ਪੀ.ਐਸ.ਐਕਟ ਦੇ 2 ਹੋਰ ਕੇਸਾ ਵਿੱਚ ਧਾਰਾ 29 ਐਨ.ਡੀ.ਪੀ.ਐਸ.ਐਕਟ ਵਿੱਚ ਵੀ ਲੋੜੀਂਦਾਂ ਸੀ । ਜਿਸਦੀ ਗ੍ਰਿਫਤਾਰੀ ਉਪਰੰਤ ਇਸ ਪਾਸੋ ਵੀ 65 ਗ੍ਰਾਮ ਨਸ਼ੀਲਾ ਪਦਾਰਥ ਬ੍ਰਾਮਦ ਕੀਤਾ ਗਿਆ ਹੈ।