ਰੱਖਿਆ ਸੇਵਾਵਾਂ ਭਲਾਈ ਅਤੇ ਸੁਤੰਤਰਤਾ ਸੰਗਰਾਮੀ ਮੰਤਰੀ ਪੰਜਾਬ ਚੇਤਨ ਸਿੰਘ ਜੋੜਮਾਜਰਾ
ਲਹਿਰਾਉਣਗੇ ਕੌਮੀ ਝੰਡਾ
ਨਵਾਂਸ਼ਹਿਰ, 08 ਜਨਵਰੀ : ਦੇਸ਼ ਦੇ ਗਣਤੰਤਰ ਦਿਹਾੜੇ ਮੌਕੇ 26 ਜਨਵਰੀ ਨੂੰ ਜ਼ਿਲ੍ਹਾ
ਪੱਧਰੀ ਸਮਾਗਮ ਆਈ ਟੀ ਆਈ
ਸਟੇਡੀਅਮ ਨਵਾਂਸ਼ਹਿਰ ਵਿਖੇ ਕੀਤਾ ਜਾਵੇਗਾ, ਜਿਸ ਦੌਰਾਨ ਰੱਖਿਆ ਸੇਵਾਵਾਂ ਭਲਾਈ ਅਤੇ
ਸੁਤੰਤਰਤਾ ਸੰਗਰਾਮੀ ਮੰਤਰੀ, ਸੂਚਨਾ ਤੇ ਲੋਕ ਸੰਪਰਕ ਮੰਤਰੀ ਪੰਜਾਬ ਚੇਤਨ ਸਿੰਘ ਜੋੜਮਾਜਰਾ
ਕੌਮੀ ਝੰਡਾ ਲਹਿਰਾਉਣਗੇ।
ਇਹ ਪ੍ਰਗਟਾਵਾ ਵਧੀਕ ਡਿਪਟੀ ਕਮਿਸ਼ਨਰ (ਜ) ਰਾਜੀਵ ਵਰਮਾ ਨੇ ਅੱਜ ਇਸ ਸਬੰਧੀ ਤਿਆਰੀਆਂ
ਲਈ ਕੀਤੀ ਵੱਖ ਵੱਖ ਵਿਭਾਗਾਂ ਦੀ ਮੀਟਿੰਗ ਦੌਰਾਨ ਕੀਤਾ। ਉਨ੍ਹਾਂ ਇਸ ਮੌਕੇ ਦੇਸ਼ ਦੇ ਇਸ
ਕੌਮੀ ਦਿਹਾੜੇ ਨੂੰ ਪੂਰਣ ਮਰਿਆਦਾ ਤਹਿਤ ਮਨਾਉਣ ਲਈ ਆਖਿਆ। ਉਨ੍ਹਾਂ ਕਿਹਾ ਕਿ ਸਬ ਡਵੀਜ਼ਨ
ਪੱਧਰ ਤੇ ਬੰਗਾ ਤੇ ਬਲਾਚੌਰ ਵਿਖੇ ਵੀ ਸਮਾਗਮ ਕੀਤੇ ਜਾਣਗੇ।
ਉਨ੍ਹਾਂ ਦੱਸਿਆ ਕਿ ਸਮਾਗਮ ਲਈ ਆਈ ਟੀ ਆਈ ਗਰਾਉਂਡ ਵਿਖੇ ਰਿਹਰਸਲਾਂ 22 ਅਤੇ 23 ਜਨਵਰੀ
ਨੂੰ ਹੋਣਗੀਆਂ। ਫੁੱਲ ਡਰੈੱਸ ਰਿਹਰਸਲ 24 ਜਨਵਰੀ ਨੂੰ ਹੋਵੇਗੀ। ਸਮਾਗਮ ਦੌਰਾਨ ਮਾਰਚ ਪਾਸਟ,
ਪੀ ਟੀ ਸ਼ੋਅ ਅਤੇ ਦੇਸ਼ ਭਗਤੀ ਭਰਪੂਰ ਸਭਿਆਚਾਰਕ ਪੇਸ਼ਕਾਰੀਆਂ ਵੀ ਹੋਣਗੀਆਂ।
ਇਸ ਮੌਕੇ ਸ਼ਹਿਰ ਦੇ ਚੌਂਕਾਂ, ਸ਼ਹਿਰ ਚ ਲੱਗੇ ਕੌਮੀ ਸਖ਼ਸੀਅਤਾਂ ਦੇ ਬੁੱਤਾਂ ਨੂੰ
ਸਜਾਉਣ ਲਈ ਵੀ ਡਿਊਟੀਆਂ ਲਾਈਆਂ ਗਈਆਂ। ਸਮਾਗਮ ਦੌਰਾਨ ਵੱਖ ਵੱਖ ਲੋਕ ਭਲਾਈ ਸਕੀਮਾਂ ਤੇ
ਵਿਕਾਸ ਯੋਜਨਾਵਾਂ ਨਾਲ ਸਬੰਧੀ ਝਾਕੀਆਂ ਤਿਆਰ ਕਰਨ ਲਈ ਕਿਹਾ ਗਿਆ।
ਖਟਕੜ ਕਲਾਂ ਵਿਖੇ ਗਣਤੰਤਰ ਦਿਵਸ ਮੌਕੇ ਮੁੱਖ ਮਹਿਮਾਨ ਅਤੇ ਹੋਰ ਅਹਿਮ ਸਖ਼ਸੀਅਤਾਂ ਦੀ
ਆਮਦ ਨੂੰ ਮੁੱਖ ਰੱਖਦਿਆਂ ਲੋੜੀਂਦੇ ਪ੍ਰਬੰਧ ਕਰਨ ਲਈ ਵੀ ਆਖਿਆ ਗਿਆ।
ਆਈ ਟੀ ਆਈ ਸਟੇਡੀਅਮ ਵਿਖੇ ਸਮਾਗਮ ਵਾਲੀ ਥਾਂ ਤੇ ਬੈਠਣ ਦੇ ਪ੍ਰਬੰਧ, ਸ਼ਾਮਿਆਨਾ, ਪੀਣ
ਵਾਲੇ ਪਾਣੀ ਤੇ ਆਰਜ਼ੀ ਪਖਾਨਿਆਂ ਦੇ ਪ੍ਰਬੰਧਾਂ ਨੂੰ ਵੀ ਯਕੀਨੀ ਬਣਾਉਣ ਲਈ ਕਿਹਾ ਗਿਆ।
ਮੀਟਿੰਗ ਵਿੱਚ ਡਾ. ਅਕਸ਼ਿਤਾ ਗੁਪਤਾ ਐਸ.ਡੀ.ਐਮ. ਨਵਾਂਸ਼ਹਿਰ, ਡਾ. ਗੁਰਲੀਨ ਕੌਰ ਸਹਾਇਕ
ਕਮਿਸ਼ਨਰ ਜਨਰਲ ਤੇ ਹੋਰ ਅਧਿਕਾਰੀ ਮੌਜੂਦ ਸਨ।