ਸੰਸਦ ਮੈਂਬਰ ਤਿਵਾੜੀ ਨੇ ਨਵਾਂਸ਼ਹਿਰ ਵਿਧਾਨ ਸਭਾ ਹਲਕੇ ਦਾ ਦੌਰਾ ਕੀਤਾ

ਲੋਕਾਂ ਦੀਆਂ ਮੁਸ਼ਕਲਾਂ ਜਾਣੀਆਂ, ਪਿੰਡਾਂ ਦੇ ਵਿਕਾਸ ਲਈ ਗਰਾਂਟਾਂ ਵੀ ਸੌਂਪੀਆਂ
ਨਵਾਂਸ਼ਹਿਰ, 6 ਜਨਵਰੀ : ਸ੍ਰੀ ਆਨੰਦਪੁਰ ਸਾਹਿਬ ਤੋਂ ਸੰਸਦ ਮੈਂਬਰ ਅਤੇ ਸਾਬਕਾ ਕੇਂਦਰੀ
ਮੰਤਰੀ ਮਨੀਸ਼ ਤਿਵਾੜੀ ਨੇ ਨਵਾਂਸ਼ਹਿਰ ਵਿਧਾਨ ਸਭਾ ਹਲਕੇ ਦੇ ਪਿੰਡਾਂ ਮਹਿਰਾਮਪੁਰ ਅਤੇ
ਦੌਲਤਪੁਰ ਵਿਖੇ ਪਹੁੰਚ ਕੇ ਸਥਾਨਕ ਲੋਕਾਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਦੀਆਂ ਮੁਸ਼ਕਲਾਂ
ਜਾਣੀਆਂ। ਜਿੱਥੇ ਐਮ.ਪੀ ਤਿਵਾੜੀ ਨੇ ਮਹਿਰਮਪੁਰ ਅਤੇ ਦੌਲਤਪੁਰ ਦੇ ਵਾਸੀਆਂ ਦੇ ਨਾਲ-ਨਾਲ
ਪੱਲੀਆਂ ਕਲਾਂ ਅਤੇ ਪੱਲੀਆਂ ਖੁਰਦ ਪਿੰਡਾਂ ਦੇ ਵਿਕਾਸ ਲਈ 10 ਲੱਖ ਰੁਪਏ ਦੀ ਗ੍ਰਾਂਟ ਵੀ
ਸੌਂਪੀ।
ਇਸ ਮੌਕੇ ਸੰਸਦ ਮੈਂਬਰ ਤਿਵਾੜੀ ਨੇ ਕਿਹਾ ਕਿ ਉਹ ਲੋਕ ਸਭਾ ਹਲਕੇ ਦੇ ਲੋਕਾਂ ਤੱਕ ਪਹੁੰਚ
ਕਰਕੇ ਉਨ੍ਹਾਂ ਦੀਆਂ ਸਮੱਸਿਆਵਾਂ ਜਾਣ ਕੇ ਉਨ੍ਹਾਂ ਦੇ ਹੱਲ ਲਈ ਯਤਨਸ਼ੀਲ ਰਹਿੰਦੇ ਹਨ। ਸੰਸਦ
ਮੈਂਬਰ ਤਿਵਾੜੀ ਨੇ ਕਿਹਾ ਕਿ ਕਾਂਗਰਸ ਹਮੇਸ਼ਾ ਲੋਕਾਂ ਦੀਆਂ ਜ਼ਰੂਰਤਾਂ ਨੂੰ ਧਿਆਨ 'ਚ ਰੱਖ
ਕੇ ਫੈਸਲੇ ਲੈਂਦੀ ਹੈ। ਇਸ ਤਹਿਤ ਕੇਂਦਰ ਵਿੱਚ ਪਾਰਟੀ ਦੀ ਸਰਕਾਰ ਆਉਣ ਤੋਂ ਬਾਅਦ ਮਨਰੇਗਾ
ਤਹਿਤ ਨਾ ਸਿਰਫ਼ ਸਾਲ ਵਿੱਚ 365 ਦਿਨ ਰੁਜ਼ਗਾਰ ਮਿਲੇਗਾ ਅਤੇ ਦਿਹਾੜੀ ਦੀ ਦਰ ਵਿੱਚ ਵੀ ਵਾਧਾ
ਕੀਤਾ ਜਾਵੇਗਾ। ਇਸ ਤੋਂ ਇਲਾਵਾ, ਪਾਰਟੀ ਸੰਵਿਧਾਨ ਦੇ ਨਿਰਮਾਤਾ ਡਾ ਬੀ.ਆਰ ਅੰਬੇਦਕਰ ਦੇ
ਵਿਚਾਰਾਂ 'ਤੇ ਚੱਲਦਿਆਂ ਦੇਸ਼ ਦੀਆਂ ਸੰਵਿਧਾਨਕ ਸੰਸਥਾਵਾਂ, ਜਿਨ੍ਹਾਂ ਨੂੰ ਮੌਜੂਦਾ ਸਰਕਾਰ
ਕਮਜ਼ੋਰ ਕਰਨ ਦੀ ਕੋਸ਼ਿਸ਼ ਕਰ ਰਹੀ ਹੈ, ਨੂੰ ਮਜ਼ਬੂਤ ਕਰਨ ਲਈ ਵੀ ਕੰਮ ਕਰੇਗੀ।
ਜਿੱਥੇ ਹੋਰਨਾਂ ਤੋਂ ਇਲਾਵਾ, ਸਾਬਕਾ ਵਿਧਾਇਕ ਅੰਗਦ ਸਿੰਘ, ਨਗਰ ਕੌਂਸਲ ਰਾਹੋਂ ਦੇ ਪ੍ਰਧਾਨ
ਅਮਰਜੀਤ ਸਿੰਘ ਬਿੱਟਾ, ਬਲਾਕ ਸਮਤੀ ਚੇਅਰਮੈਨ ਪਰਮਜੀਤ ਕੌਰ ਗਰਚਾ, ਨਰਿੰਦਰ ਸਿੰਘ ਚਾਹਲ,
ਦਿਲਬਾਗ ਸਿੰਘ ਸਰਪੰਚ, ਜੋਗਿੰਦਰ ਸਿੰਘ ਨੰਬਰਦਾਰ ਬੁਰਜ, ਗਿਆਨੀ ਜਗਦੀਸ਼ ਸਿੰਘ ਬੁਰਜ, ਪ੍ਰੇਮ
ਸਿੰਘ ਦਰਿਆ ਪੁਰ, ਸਰਪੰਚ ਜਸਵੰਤ ਕੌਰ, ਸਰਪੰਚ ਤਰਸੇਮ ਸਿੰਘ, ਸਰਪੰਚ ਜਰਨੈਲ ਸਿੰਘ, ਸਰਪੰਚ
ਕਸ਼ਮੀਰ ਸਿੰਘ, ਪੰਚ ਜਰਨੈਲ ਸਿੰਘ, ਪੰਚ ਸ਼ਮਸ਼ੇਰ ਸਿੰਘ, ਪੰਚ ਅਵਤਾਰ ਸਿੰਘ, ਪੰਚ ਰਾਜਵਿੰਦਰ
ਕੌਰ, ਪੰਚ ਮਨਜੀਤ ਕੌਰ, ਪੰਚ ਨਿਰਮਲ ਕੌਰ, ਨੰਬਰਦਾਰ ਹਰਮੀਤ ਕੌਰ, ਬਚਿੱਤਰ ਸਿੰਘ, ਜਸਵਿੰਦਰ
ਸਿੰਘ, ਪਰਮਿੰਦਰ ਸਿੰਘ ਪੰਚ ਆਦਿ ਹਾਜ਼ਰ ਸਨ |