ਡਿਪਟੀ ਕਮਿਸ਼ਨਰ ਨੇ ਬੱਚਿਆਂ ਦਾ ਵਧਾਇਆ ਹੌਂਸਲਾ ਅਤੇ ਭਵਿੱਖ ਲਈ ਦਿੱਤੀਆਂ ਸ਼ੁਭਕਾਮਨਾਵਾਂ
ਹੁਸ਼ਿਆਰਪੁਰ, 9 ਜਨਵਰੀ: ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਅੱਜ ਜ਼ਿਲ੍ਹਾ ਪ੍ਰਬੰਧਕੀ
ਕੰਪਲੈਕਸ ਵਿੱਚ ਲਵਲੀ ਯੂਨੀਵਰਸਿਟੀ
ਫਗਵਾੜਾ ਵਿੱਚ ਆਯੋਜਿਤ ਨੈਸ਼ਨਲ ਡਾਂਸ ਸਪੋਰਟਸ ਚੈਂਪਿਅਨਸ਼ਿਪ ਮੁਕਾਬਲਿਆਂ ਵਿੱਚ ਹੁਸ਼ਿਆਰਪੁਰ ਦੇ
ਜੇਤੂ ਬੱਚਿਆਂ ਦਾ ਹੌਂਸਲਾ ਵਧਾਇਆ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਚੋਣ ਕਰਨ ਲਈ ਬੱਚਿਆਂ ਅਤੇ
ਉਨ੍ਹਾਂ ਦੇ ਮਾਪਿਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਨ੍ਹਾਂ
ਬੱਚਿਆਂ ਨੇ ਰਾਸ਼ਟਰੀ ਪੱਧਰ ਦੀ ਪ੍ਰਤੀਯੋਗਤਾ ਜਿੱਤ ਕੇ ਹੁਸ਼ਿਆਰਪੁਰ ਦਾ ਨਾਮ ਰੌਸ਼ਨ ਕੀਤਾ ਹੈ।
ਇਸ ਮੌਕੇ ਡਿਪਟੀ ਡੀ.ਈ.ਓ ਸੁਖਵਿੰਦਰ ਸਿੰਘ ਵੀ ਮੌਜੂਦ ਸਨ।
ਲਵਲੀ ਯੂਨੀਵਰਸਿਟੀ ਵਿੱਚ ਆਯੋਜਿਤ ਇਸ ਰਾਸ਼ਟਰੀ ਪੱਧਰ ਦੀ ਪ੍ਰਤੀਯੋਗਤਾ ਵਿੱਚ ਹੁਸ਼ਿਆਰਪੁਰ ਦੇ
19 ਬੱਚਿਆਂ ਨੇ ਹਿੱਸਾ ਲਿਆ। ਡਾਂਸ ਦੀ ਵੱਖਰੀ-ਵੱਖਰੀ ਕੈਟਾਗਿਰੀ ਵਿੱਚ ਬੱਚਿਆਂ ਨੇ 12 ਗੋਲਡ
ਮੈਡਲ, 2 ਰਜਤ ਅਤੇ 3 ਕਾਂਸੇ ਦੇ ਪਦਕ ਜਿੱਤ ਕੇ ਹੁਸ਼ਿਆਰਪੁਰ ਦਾ ਨਾਮ ਰੌਸ਼ਨ ਕੀਤਾ।
ਜਾਣਕਾਰੀ ਦਿੰਦਿਆਂ ਬੱਚਿਆਂ ਦੀ ਡਾਂਸ ਕੋਚ ਸਰਕਾਰੀ ਸਕੂਲ ਆਦਮਵਾਲ ਦੀ ਹੈਡ ਟੀਚਰ ਪ੍ਰਵੀਨ
ਸ਼ਰਮਾ ਨੇ ਦੱਸਿਆ ਕਿ ਇਸ ਪ੍ਰਤੀਯੋਗਤਾ ਵਿੱਚ 12 ਸੂਬਿਆਂ ਦੇ 350 ਬੱਚਿਆਂ ਨੇ ਹਿੱਸਾ ਲਿਆ।
ਇਨ੍ਹਾਂ ਵਿਚੋਂ ਅਰੀਸ਼ਾ ਅਗਰਵਾਲ, ਮਾਨਵੀ, ਵਨੀਤਾ, ਸਮਰਿਧੀ, ਅਨੀਕਾ, ਸਾਨਵੀ, ਪ੍ਰਣਿਆ,
ਜਸਜੋਤ, ਪ੍ਰਨਵੀ, ਅਵਿਸ਼ੀ ਡੋਗਰਾ, ਅਨੀਕਾ ਅਤਰੀ, ਸ਼ਰਨਿਆ, ਜਸਮਾਇਰਾ, ਮਾਨਿਆ, ਜਸਮਨਰਾਜ
ਸਿੰਘ, ਵੰਸ਼ਿਕਾ ਗੌਤਮ ਨੇ ਮੈਡਲ ਹਾਸਲ ਕੀਤੇ।