ਹੁਸ਼ਿਆਰਪੁਰ, 31 ਜਨਵਰੀ: ਜਵਾਹਰ ਨਵੋਦਿਆ ਵਿਦਿਆਲਿਆ ਵਿਚ ਨੌਵੀਂ ਅਤੇ ਗਿਆਰਵੀਂ ਜਮਾਤ ਵਿਚ ਦਾਖ਼ਲੇ ਲਈ ਆਯੋਜਿਤ ਹੋਣ ਵਾਲੀ ਲੇਟਰਲ ਐਂਟਰੀ ਚੋਣ ਪ੍ਰੀਖਿਆ ਦੇ ਵਿਦਿਆਰਥੀ ਹੁਣ ਪ੍ਰੀਖਿਆ ਦੇ ਦਾਖਲਾ ਪੱਤਰ ਡਾਊਨਲੋਡ ਕਰ ਸਕਦੇ ਹਨ। ਪ੍ਰੀਖਿਆ 10 ਫਰਵਰੀ 2024 ਨੂੰ ਨਿਰਧਾਰਿਤ ਕੀਤੀ ਗਈ ਹੈ ਅਤੇ ਸਾਰੇ ਰਜਿਸਟਰਡ ਵਿਦਿਆਰਥੀਆਂ ਨੂੰ ਸਮੇਂ ਸਿਰ ਅਤੇ ਨਿਰਧਾਰਿਤ ਕੇਂਦਰ 'ਤੇ ਹਾਜ਼ਰ ਹੋਣਾ ਜ਼ਰੂਰੀ ਹੈ। ਇਹ ਜਾਣਕਾਰੀ ਦਿੰਦਿਆਂ ਸਕੂਲ ਪ੍ਰਿੰਸੀਪਲ ਰੰਜੂ ਦੁੱਗਲ ਨੇ ਦੱਸਿਆ ਕਿ ਨੌਵੀਂ ਜਮਾਤ ਦਾ ਪ੍ਰੀਖਿਆ ਕੇਂਦਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸ਼ੇਰਗੜ੍ਹ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫਲਾਹੀ ਹੋਵੇਗਾ। ਇਸੇ ਤਰ੍ਹਾਂ ਗਿਆਰਵੀਂ ਜਮਾਤ ਦਾ ਪ੍ਰੀਖਿਆ ਕੇਂਦਰ ਜਵਾਹਰ ਨਵੋਦਿਆ ਵਿਦਿਆਲਿਆ ਫਲਾਹੀ, ਜ਼ਿਲ੍ਹਾ ਹੁਸ਼ਿਆਰਪੁਰ ਹੋਵੇਗਾ। ਉਨ੍ਹਾਂ ਦੱਸਿਆ ਕਿ ਸਾਰੇ ਰਜਿਸਟਰਡ ਉਮੀਦਵਾਰਾਂ ਨੂੰ ਇਹ ਯਕੀਨੀ ਬਣਾਉਣ ਲਈ ਕਿਹਾ ਗਿਆ ਹੈ ਕਿ 100 ਫੀਸਦੀ ਹਾਜ਼ਰੀ ਯਕੀਨੀ ਬਣਾਈ ਜਾਵੇ। ਉਨ੍ਹਾਂ ਵਿਦਿਆਰਥੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਕਿਸੇ ਵੀ ਤਰ੍ਹਾਂ ਦੀ ਖੱਜਲ-ਖੁਆਰੀ ਤੋਂ ਬਚਣ ਲਈ ਸਾਰੇ ਵਿਦਿਆਰਥੀ ਆਪਣਾ ਦਾਖਲਾ ਪੱਤਰ ਤੁਰੰਤ ਡਾਊਨਲੋਡ ਕਰ ਲੈਣ ਅਤੇ ਪ੍ਰੀਖਿਆ ਮਿਤੀ ਜਾਂਚ ਲੈਣ। ਉਨ੍ਹਾਂ ਦੱਸਿਆ ਕਿ 100 ਫੀਸਦੀ ਹਾਜ਼ਰੀ ਯਕੀਨੀ ਬਣਾਉਣਾ ਮਹੱਤਵਪੂਰਨ ਹੈ। ਉਮੀਦਵਾਰ ਆਪਣਾ ਦਾਖਲਾ ਪੱਤਰ ਨਵੋਦਿਆ ਸਮਿਤੀ ਦੀ ਅਧਿਕਾਰਤ ਵੈਬਸਾਈਟ https://navoday.gov.in/ ਤੋਂ ਆਪਣਾ ਲਾਗਿਨ ਕਰਕੇ ਡਾਊਨਲੋਡ ਕਰ ਸਕਦੇ ਹਨ।
ਜੇ. ਐਨ. ਵੀ ਵਿਚ ਨੌਵੀਂ ਅਤੇ ਗਿਆਰਵੀਂ ਦੀ ਲੇਟਰਲ ਐਂਟਰੀ ਚੋਣ ਪ੍ਰੀਖਿਆ 10 ਫਰਵਰੀ ਨੂੰ
ਹੁਸ਼ਿਆਰਪੁਰ, 31 ਜਨਵਰੀ: ਜਵਾਹਰ ਨਵੋਦਿਆ ਵਿਦਿਆਲਿਆ ਵਿਚ ਨੌਵੀਂ ਅਤੇ ਗਿਆਰਵੀਂ ਜਮਾਤ ਵਿਚ ਦਾਖ਼ਲੇ ਲਈ ਆਯੋਜਿਤ ਹੋਣ ਵਾਲੀ ਲੇਟਰਲ ਐਂਟਰੀ ਚੋਣ ਪ੍ਰੀਖਿਆ ਦੇ ਵਿਦਿਆਰਥੀ ਹੁਣ ਪ੍ਰੀਖਿਆ ਦੇ ਦਾਖਲਾ ਪੱਤਰ ਡਾਊਨਲੋਡ ਕਰ ਸਕਦੇ ਹਨ। ਪ੍ਰੀਖਿਆ 10 ਫਰਵਰੀ 2024 ਨੂੰ ਨਿਰਧਾਰਿਤ ਕੀਤੀ ਗਈ ਹੈ ਅਤੇ ਸਾਰੇ ਰਜਿਸਟਰਡ ਵਿਦਿਆਰਥੀਆਂ ਨੂੰ ਸਮੇਂ ਸਿਰ ਅਤੇ ਨਿਰਧਾਰਿਤ ਕੇਂਦਰ 'ਤੇ ਹਾਜ਼ਰ ਹੋਣਾ ਜ਼ਰੂਰੀ ਹੈ। ਇਹ ਜਾਣਕਾਰੀ ਦਿੰਦਿਆਂ ਸਕੂਲ ਪ੍ਰਿੰਸੀਪਲ ਰੰਜੂ ਦੁੱਗਲ ਨੇ ਦੱਸਿਆ ਕਿ ਨੌਵੀਂ ਜਮਾਤ ਦਾ ਪ੍ਰੀਖਿਆ ਕੇਂਦਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸ਼ੇਰਗੜ੍ਹ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫਲਾਹੀ ਹੋਵੇਗਾ। ਇਸੇ ਤਰ੍ਹਾਂ ਗਿਆਰਵੀਂ ਜਮਾਤ ਦਾ ਪ੍ਰੀਖਿਆ ਕੇਂਦਰ ਜਵਾਹਰ ਨਵੋਦਿਆ ਵਿਦਿਆਲਿਆ ਫਲਾਹੀ, ਜ਼ਿਲ੍ਹਾ ਹੁਸ਼ਿਆਰਪੁਰ ਹੋਵੇਗਾ। ਉਨ੍ਹਾਂ ਦੱਸਿਆ ਕਿ ਸਾਰੇ ਰਜਿਸਟਰਡ ਉਮੀਦਵਾਰਾਂ ਨੂੰ ਇਹ ਯਕੀਨੀ ਬਣਾਉਣ ਲਈ ਕਿਹਾ ਗਿਆ ਹੈ ਕਿ 100 ਫੀਸਦੀ ਹਾਜ਼ਰੀ ਯਕੀਨੀ ਬਣਾਈ ਜਾਵੇ। ਉਨ੍ਹਾਂ ਵਿਦਿਆਰਥੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਕਿਸੇ ਵੀ ਤਰ੍ਹਾਂ ਦੀ ਖੱਜਲ-ਖੁਆਰੀ ਤੋਂ ਬਚਣ ਲਈ ਸਾਰੇ ਵਿਦਿਆਰਥੀ ਆਪਣਾ ਦਾਖਲਾ ਪੱਤਰ ਤੁਰੰਤ ਡਾਊਨਲੋਡ ਕਰ ਲੈਣ ਅਤੇ ਪ੍ਰੀਖਿਆ ਮਿਤੀ ਜਾਂਚ ਲੈਣ। ਉਨ੍ਹਾਂ ਦੱਸਿਆ ਕਿ 100 ਫੀਸਦੀ ਹਾਜ਼ਰੀ ਯਕੀਨੀ ਬਣਾਉਣਾ ਮਹੱਤਵਪੂਰਨ ਹੈ। ਉਮੀਦਵਾਰ ਆਪਣਾ ਦਾਖਲਾ ਪੱਤਰ ਨਵੋਦਿਆ ਸਮਿਤੀ ਦੀ ਅਧਿਕਾਰਤ ਵੈਬਸਾਈਟ https://navoday.gov.in/ ਤੋਂ ਆਪਣਾ ਲਾਗਿਨ ਕਰਕੇ ਡਾਊਨਲੋਡ ਕਰ ਸਕਦੇ ਹਨ।
ਭਾਸ਼ਾ ਵਿਭਾਗ ਨੇ ਕਰਵਾਇਆ ਸ਼ਾਨਦਾਰ ਤ੍ਰੈ-ਭਾਸ਼ਾ ਕਵੀ ਦਰਬਾਰ
ਹੁਸ਼ਿਆਰਪੁਰ, 31 ਜਨਵਰੀ : ਮੁਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਅਤੇ ਉਚੇਰੀ ਸਿੱਖਿਆ ਤੇ ਭਾਸ਼ਾ ਮੰਤਰੀ ਹਰਜੋਤ ਸਿੰਘ ਬੈਂਸ ਦੀ ਰਹਿਨੁਮਾਈ ਹੇਠ ਡਾਇਰੈਕਟਰ ਭਾਸ਼ਾ ਵਿਭਾਗ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਭਾਸ਼ਾ ਦਫ਼ਤਰ ਹੁਸ਼ਿਆਰਪੁਰ ਵੱਲੋਂ ਸਵਾਮੀ ਸਰਵਾਨੰਦ ਗਿਰੀ ਖੇਤਰੀ ਕੇਂਦਰ ਪੰਜਾਬ ਯੂਨੀਵਰਸਿਟੀ ਦੇ ਵਿਹੜੇ ਵਿਚ ਤ੍ਰੈ-ਭਾਸ਼ਾ ਕਵੀ ਦਰਬਾਰ ਕਰਵਾਇਆ ਗਿਆ। ਸਮਾਗਮ ਦੀ ਪ੍ਰਧਾਨਗੀ ਡਾਇਰੈਕਟਰ ਐੱਚ.ਐੱਸ.ਬੈਂਸ, ਡਾ. ਜਸਵੰਤ ਰਾਏ ਖੋਜ ਅਫ਼ਸਰ ਭਾਸ਼ਾ ਵਿਭਾਗ ਅਤੇ ਨਾਮੀ ਲੇਖਕ ਪ੍ਰਿੰ. ਧਰਮਪਾਲ ਸਾਹਿਲ ਨੇ ਕੀਤੀ।
ਡਾ. ਬੈਂਸ ਨੇ ਜੀ ਆਇਆਂ ਸ਼ਬਦ ਆਖਦਿਆਂ ਕਿਹਾ ਕਿ ਇੰਜੀਨੀਅਰਿੰਗ ਅਤੇ ਵਕਾਲਤ ਵਰਗੇ ਖੁਸ਼ਕ ਵਿਸ਼ਿਆਂ ਨੂੰ ਤਰਲ ਕਰਨ ਲਈ ਭਾਸ਼ਾ ਵਿਭਾਗ ਨੇ ਸਾਡੇ ਵਿਹੜੇ ਕਾਵਿ ਰਚਨਾਵਾਂ ਵਾਲਾ ਸਮਾਗਮ ਮਿੱਥ ਕੇ ਸੁਭਾਗਾ ਕੰਮ ਕੀਤਾ ਹੈ।
ਪੰਜਾਬੀ, ਹਿੰਦੀ ਅਤੇ ਉਰਦੂ ਜ਼ੁਬਾਨ ਵਿਚ ਆਪਣੇ ਕਲਾਮ ਪੇਸ਼ ਕਰਕੇ ਸ਼ਾਇਰਾਂ ਨੇ ਸਰੋਤਿਆਂ ਤੋਂ ਚੰਗੀ ਵਾਹ-ਵਾਹ ਕਬੂਲੀ। ਡਾ. ਜਸਵੰਤ ਰਾਏ ਨੇ ਭਾਸ਼ਾ ਵਿਭਾਗ ਦੀਆਂ ਗਤੀਵਿਧੀਆਂ ਸਾਂਝੀਆਂ ਕਰਦਿਆਂ ਹਾਜ਼ਰ ਕਵੀਆਂ ਦਾ ਸ਼ਾਇਰਾਨਾ ਅੰਦਾਜ਼ 'ਚ ਤੁਆਰਫ਼ ਕਰਵਾਉਂਦਿਆਂ ਕਿਹਾ ਕਿ ਮੁੱਖ ਕੇਂਦਰ ਪਟਿਆਲਾ ਦੇ ਨਾਲ-ਨਾਲ ਹੁਣ ਹਰ ਸਾਲ ਜ਼ਿਲ੍ਹਾ ਕੇਂਦਰਾਂ ਵਿਖੇ ਵੀ ਤ੍ਰੈ-ਭਾਸ਼ਾ ਕਵੀ ਦਰਬਾਰ ਕਰਵਾਇਆ ਜਾਇਆ ਕਰਨਗੇ। ਇਸ ਨਾਲ ਸਹਿਤਿਕ ਮਾਹੌਲ ਦੇ ਪਸਾਰੇ ਨੂੰ ਹੋਰ ਬਲ ਮਿਲੇਗਾ। ਤ੍ਰੈ-ਭਾਸ਼ਾ ਕਵੀ ਦਰਬਾਰ ਵਿਚ ਮਨੋਜ ਸ਼ਰਮਾ, ਮਦਨ ਵੀਰਾ, ਇੰਦਰਜੀਤ ਨੰਦਨ, ਸੁਰਿੰਦਰ ਕੰਗਵੀ, ਰਬਿੰਦਰ ਸ਼ਰਮਾ, ਡਾ. ਧਰਮਪਾਲ ਸਾਹਿਲ, ਮੀਨਾਕਸ਼ੀ ਮੈਨਨ, ਇੰਦਰਜੀਤ ਚੌਧਰੀ, ਸੁਭਾਸ਼ ਗੁਪਤਾ ਸ਼ਫੀਕ, ਮੁਹੰਮਦ ਏਜਾਜ਼ ਫਾਰੂਕੀ, ਕਮਲ ਨੈਨ ਅਤੇ ਹਰਦਿਆਲ ਹੁਸ਼ਿਆਰਪੁਰੀ ਨੇ ਸ਼ਾਨਦਾਰ ਕਲਾਮਾਂ ਰਾਹੀਂ ਭਰਵੀਂ ਹਾਜ਼ਰੀ ਲੁਆਈ। ਭਾਸ਼ਾ ਵਿਭਾਗ ਵੱਲੋਂ ਡਾਇਰੈਕਟਰ ਸ. ਐੱਚ. ਐੱਸ. ਬੈਂਸ, ਸ਼ਾਇਰਾਂ ਅਤੇ ਸੰਸਥਾ ਦੇ ਪ੍ਰੋਫੈਸਰਾਂ ਦਾ ਕਿਤਾਬਾਂ ਦੇ ਸੈੱਟਾਂ ਅਤੇ ਲੋਈਆਂ ਨਾਲ ਸਨਮਾਨ ਕੀਤਾ ਗਿਆ। ਮੰਚ ਦਾ ਸੰਚਾਲਨ ਪ੍ਰੋ. ਸਵਿਤਾ ਗਰੋਵਰ ਨੇ ਕੀਤਾ। ਇਸ ਮੌਕੇ ਡਾ. ਬਰਜੇਸ਼ ਸ਼ਰਮਾ, ਡਾ. ਬਲਵਿੰਦਰ ਕੁਮਾਰ, ਪ੍ਰੋ. ਗੁਰਦੀਪ ਕੁਮਾਰੀ, ਡਾ. ਕਾਮਿਆ ਰਾਣੀ, ਡਾ. ਨਿਮਰਤਾ, ਭਾਸ਼ਾ ਵਿਭਾਗ ਦੇ ਕਰਮਚਾਰੀ ਲਵਪ੍ਰੀਤ, ਲਾਲ ਸਿੰਘ, ਸੁਰਿੰਦਰ ਪਾਲ ਅਤੇ ਸੰਸਥਾ ਦੇ ਵਿਦਿਆਰਥੀ ਹਾਜ਼ਰ ਸਨ।
2 ਤੇ 3 ਫਰਵਰੀ ਨੂੰ ਕਿਲਾ ਮੁਬਾਰਕ 'ਚ ਪਟਿਆਲਵੀਆਂ ਨੂੰ ਕੀਲੇਗੀ ਸ਼ਾਸਤਰੀ ਸੰਗੀਤ ਦੀ ਸ਼ਾਨਦਾਰ ਪੇਸ਼ਕਾਰੀ
ਪਟਿਆਲਾ, 31 ਜਨਵਰੀ: ਪਟਿਆਲਾ ਦੇ ਵਿਰਾਸਤੀ ਕਿਲਾ ਮੁਬਾਰਕ ਵਿਖੇ 2 ਤੇ 3 ਫਰਵਰੀ ਨੂੰ
ਸ਼ਾਮ 6 ਵਜੇ ਸ਼ਾਸਤਰੀ
ਸੰਗੀਤਮਈ ਸ਼ਾਮ ਦੌਰਾਨ ਸ਼ਾਸ਼ਤਰੀ ਸੰਗੀਤ ਦੀਆਂ ਛਹਿਬਰਾਂ ਲੱਗਣਗੀਆਂ। ਇਹ ਪ੍ਰਗਟਾਵਾ
ਕਰਦਿਆਂ ਇਸ ਪ੍ਰੋਗਰਾਮ ਦੇ ਨੋਡਲ ਅਫ਼ਸਰ ਏ.ਡੀ.ਸੀ. (ਸ਼ਹਿਰੀ ਵਿਕਾਸ) ਨਵਰੀਤ ਕੌਰ ਸੇਖੋਂ
ਨੇ ਲੋਕਾਂ ਨੂੰ ਸੱਦਾ ਦਿੱਤਾ ਕਿ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੈ ਦੀ ਅਗਵਾਈ ਹੇਠ
ਕਿਲਾ ਮੁਬਾਰਕ ਵਿਖੇ ਕਰਵਾਏ ਜਾਣ ਵਾਲੇ ਇਸ ਦੋ ਦਿਨਾਂ ਸ਼ਾਸਤਰੀ ਸੰਗੀਤ ਦੇ ਪ੍ਰੋਗਰਾਮਾਂ
ਦਾ ਆਨੰਦ ਮਾਨਣ ਲਈ ਸਮੂਹ ਪਟਿਆਲਵੀ ਜਰੂਰ ਪੁੱਜਣ।
ਏ.ਡੀ.ਸੀ. ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ
ਅਗਵਾਈ ਹੇਠ ਪੰਜਾਬ ਨੂੰ ਸਹੀ ਅਰਥਾਂ ਵਿੱਚ ਰੰਗਲਾ ਪੰਜਾਬ ਬਣਾਉਣ ਦਾ ਬੀੜਾ ਉਠਾਇਆ ਗਿਆ
ਹੈ, ਇਸ ਲਈ ਰਾਜ ਭਰ ਵਿੱਚ ਵੱਖ-ਵੱਖ ਜ਼ਿਲ੍ਹਿਆਂ ਦੀ ਵਿਰਾਸਤ ਨੂੰ ਉਭਾਰਨ ਲਈ ਹੈਰੀਟੇਜ
ਫੈਸਟੀਵਲ ਕਰਵਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਇਸ ਪ੍ਰੋਗਰਾਮ ਦੀ ਐਂਟਰੀ ਬਿਲਕੁਲ
ਮੁਫ਼ਤ ਹੈ ਅਤੇ ਕੋਈ ਟਿਕਟ ਨਹੀਂ ਲਗਾਈ ਜਾਵੇਗੀ।
ਨਵਰੀਤ ਕੌਰ ਸੇਖੋਂ ਨੇ ਅੱਗੇ ਦੱਸਿਆ ਕਿ 2 ਫਰਵਰੀ ਦੀ ਸ਼ਾਮ 6 ਵਜੇ ਕਿਲ੍ਹਾ ਮੁਬਾਰਕ
ਵਿਖੇ ਸ਼ਾਸ਼ਤਰੀ ਸੰਗੀਤ ਦੀ ਸ਼ਾਮ ਵਿੱਚ ਪਟਿਆਲਾ ਵਿਖੇ ਪਹਿਲੀ ਵਾਰ ਭਾਰਤੀ ਕਲਾ ਕੇਂਦਰ
ਵੱਲੋਂ ਮੀਰਾ 'ਤੇ ਅਧਾਰਤ ਸ਼ਾਸਤਰੀ ਨਾਚ ਬੈਲੇ ਹੋਵੇਗਾ ਅਤੇ ਪੰਡਿਤ ਸੁਭੇਂਦਰ ਰਾਓ ਅਤੇ
ਸਸਕਿਆ ਰਾਓ ਵੱਲੋਂ ਸਿਤਾਰ ਅਤੇ ਸੈਲੋ ਵਾਦਨ ਦੀ ਪੇਸ਼ਕਾਰੀ ਦਿੱਤੀ ਜਾਵੇਗੀ। ਇਸ ਤੋਂ
ਅਗਲੇ ਦਿਨ 3 ਫਰਵਰੀ ਨੂੰ ਸ਼ਾਮ 6 ਵਜੇ ਗਵਾਲੀਅਰ ਘਰਾਣੇ ਦੇ ਪੰਡਿਤ ਲਕਸ਼ਮਣ ਕ੍ਰਿਸ਼ਨਾ
ਰਾਓ ਅਤੇ ਮੀਤਾ ਪੰਡਿਤ ਵੱਲੋਂ
ਸ਼ਾਸਤਰੀ ਗਾਇਨ ਹੋਵੇਗਾ ਅਤੇ ਨਜ਼ੀਰ ਅਹਿਮਦ ਕਵਾਲ ਵੱਲੋਂ ਨਾਤੀਆ ਕਵਾਲੀ ਗਾਇਨ ਹੋਵੇਗੀ।
ਪੰਜਾਬ ਦੇ ਮਾਣਮੱਤੇ ਇਤਿਹਾਸ ਨੂੰ ਦਰਸਾਉਂਦੀਆਂ ਝਾਕੀਆਂ ਦਾ ਅੰਮ੍ਰਿਤਸਰ ਵਿਖੇ ਪਹੁੰਚਣ ’ਤੇ ਸ਼ਾਨਦਾਰ ਸਵਾਗਤ
ਬਿਆਸ ਪੁੱਜਣ ਤੇ ਹਲਕਾ ਵਿਧਾਇਕ ਟੌਂਗ, ਜੰਡਿਆਲਾ ਪੁੱਜਣ ਤੇ ਕੈਬਨਿਟ ਮੰਤਰੀ ਈ.ਟੀ.ਓ. ਅਤੇ ਗੋਲਡਨ ਗੇਟ ਅੰਮ੍ਰਿਤਸਰ ਵਿਖੇ ਪੁੱਜਣ ਤੇ ਵਿਧਾਇਕਾ ਜੀਵਨਜੋਤ ਕੌਰ ਅਤੇ ਹੋਰ ਨੇਤਾਵਾਂ ਨੇ ਕੀਤਾ ਭਰਵਾਂ ਸਵਾਗਤ
ਅੰਮ੍ਰਿਤਸਰ, 31 ਜਨਵਰੀ - ਪੰਜਾਬ ਸਰਕਾਰ ਵਲੋਂ ਸੂਬੇ ਦੇ ਲੋਕਾਂ ਨੂੰ ਦੇਸ਼ ਦੇ ਆਜ਼ਾਦੀ ਸੰਗਰਾਮ ਵਿੱਚ ਪੰਜਾਬੀਆਂ ਵਲੋਂ ਪਾਏ ਗਏ ਬੇਮਿਸਾਲ ਯੋਗਦਾਨ ਅਤੇ ਪੰਜਾਬ ਦੇ ਗੌਰਵਮਈ ਵਿਰਸੇ ਅਤੇ ਇਤਿਹਾਸ ਬਾਰੇ ਜਾਗਰੂਕ ਕਰਨ ਲਈ ਕੱਢੀਆਂ ਗਈਆਂ ਝਾਂਕੀਆਂ ਦਾ ਅੰਮ੍ਰਿਤਸਰ ਜਿਲ੍ਹੇ ਵਿੱਚ ਪਹੁੰਚਣ ਤੇ ਲੋਕਾਂ ਵਲੋਂ ਭਰਵਾਂ ਸਵਾਗਤ ਕੀਤਾ ਗਿਆ। ਅੰਮ੍ਰਿਤਸਰ ਜਿਲ੍ਹੇ ਦੇ ਬਿਆਸ ਖੇਤਰ ਵਿੱਚ ਝਾਂਕੀਆਂ ਦੇ ਦਾਖਲ ਹੁੰਦੇ ਹੋਏ ਹਲਕਾ ਵਿਧਾਇਕ ਸ: ਦਲਬੀਰ ਸਿੰਘ ਟੌਂਗ ਅਤੇ ਵੱਡੀ ਗਿਣਤੀ ਵਿੱਚ ਲੋਕਾਂ ਅਤੇ ਸਕੂਲੀ ਬੱਚਿਆਂ ਵਲੋਂ ਸਵਾਗਤ ਕੀਤਾ ਗਿਆ । ਇਹ ਝਾਕੀਆਂ ਬਿਆਸ ਤੋਂ ਰਈਆ, ਟਾਂਗਰਾ, ਜੰਡਿਆਲਾ ਗੁਰੂ ਵਿਖੇ ਪਹੁੰਚਣ ਤੇ ਕੈਬਨਿਟ ਮੰਤਰੀ ਸ: ਹਰਭਜਨ ਸਿੰਘ ਈ.ਟੀ.ਓ. ਨੇ ਸਵਾਗਤ ਕੀਤਾ। ਇਸ ਮੌਕੇ ਜਿੱਥੇ ਵੱਡੀ ਗਿਣਤੀ ਲੋਕ ਖਾਸਕਰ ਮਹਿਲਾਵਾਂ ਅਤੇ ਬੱਚੇ ਪੰਜਾਬ ਦੀ ਵਿਰਾਸਤ ਅਤੇ ਆਜ਼ਾਦੀ ਸੰਗਰਾਮ ਵਿੱਚ ਪਾਏ ਯੋਗਦਾਨ ਨੂੰ ਦੇਖਣ ਲਈ ਪਹੁੰਚੇ। ਜੰਡਿਆਲਾ ਵਿਖੇ ਝਾਕੀ ਦੇ ਪੁੱਜਣ ਤੇ ਸਰਕਾਰੀ ਸਕੂਲ ਤਾਰਾਗੜ੍ਹ, ਸਰਕਾਰੀ ਸਕੂਲ ਗਹਿਰੀ ਮੰਡੀ, ਸਰਕਾਰੀ ਸਕੂਲ ਲੜਕੇ ਜੰਡਿਆਲਾ ਅਤੇ ਸਰਕਾਰੀ ਕੰਨਿਆ ਸਕੂਲ ਜੰਡਿਆਲਾ ਦੇ ਪ੍ਰਿੰਸੀਪਲ, ਅਧਿਆਪਕ ਅਤੇ ਵੱਡੀ ਗਿਣਤੀ ਵਿੱਚ ਵਿਦਿਆਰਥੀਆਂ ਨੇ ਝਾਕੀ ਦਾ ਸਵਾਗਤ ਕੀਤਾ ਅਤੇ ਪੰਜਾਬ ਦੇ ਅਮੀਰ ਵਿਰਸੇ ਨੂੰ ਜਾਣਿਆ।
ਸ: ਈ.ਟੀ.ਓ. ਨੇ ਕਿਹਾ ਕਿ ਪੰਜਾਬ ਦੇ ਮਾਣਮੱਤੇ ਇਤਿਹਾਸ ਨੂੰ ਦਰਸਾਉਂਦੀਆਂ ਝਾਕੀਆਂ ਪੂਰੇ ਸੂਬੇ ਤੇ ਵਿੱਚ ਨਿਕਲ ਰਹੀਆਂ ਹਨ। ਉਨਾਂ ਦੱਸਿਆ ਕਿ ਪੰਜਾਬ ਦੇ ਆਜ਼ਾਦੀ ਇਤਿਹਾਸ, ਨਾਰੀ ਸ਼ਕਤੀ ਅਤੇ ਸੱਭਿਆਚਾਰ ਬਾਰੇ ਵੱਡੀ ਜਾਣਕਾਰੀ ਭਰਪੂਰ 16 ਫੁੱਟ ਉੱਚੀ, 14 ਫੁੱਟ ਚੌੜੀ, 30 ਫੁੱਟ ਲੰਬੀ ਇਹ ਝਾਕੀਆਂ ਜਿਲ੍ਹੇ ਦੇ ਪ੍ਰਮੁੱਖ ਸਥਾਨਾਂ ਤੋਂ ਗੁਜਰਣਗੀਆਂ। ਉਨਾਂ ਕਿਹਾ ਕਿ ਕੇਂਦਰ ਸਰਕਾਰ ਵਲੋਂ ਗਣਤੰਤਰ ਦਿਵਸ ਮੌਕੇ ਪੰਜਾਬ ਦੀ ਝਾਕੀ ਨੂੰ ਸ਼ਾਮਲ ਨਾ ਕਰਕੇ ਪੰਜਾਬ ਨਾਲ ਵਿਤਕਰਾ ਕੀਤਾ ਹੈ। ਉਨਾਂ ਕਿਹਾ ਕਿ ਦੇਸ਼ ਦੀ ਆਜ਼ਾਦੀ ਵਿੱਚ ਸਭ ਤੋਂ ਵੱਧ ਕੁਰਬਾਨੀਆਂ ਪੰਜਾਬੀਆਂ ਨੇ ਹੀ ਦਿੱਤੀਆਂ ਹਨ ਅਤੇ ਸਭ ਤੋਂ ਵੱਧ ਫਾਂਸੀ ਦੇ ਫੰਦੇ ਵੀ ਪੰਜਾਬੀਆਂ ਨੇ ਹੀ ਚੁੰਮੇ ਹਨ।
ਕੈਬਨਿਟ ਮੰਤਰੀ ਈ.ਟੀ.ਓ. ਨੇ ਦੱਸਿਆ ਕਿ ਇਨ੍ਹਾਂ ਝਾਕੀਆਂ ਵਿੱਚ ਜ਼ਲਿ੍ਹਆਂ ਵਾਲੇ ਬਾਗ ਦੀ ਘਟਨਾ ਦੇ ਚਿਤਰਣ ਤੋਂ ਇਲਾਵਾ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ, ਸ਼ਹੀਦ ਕਰਤਾਰ ਸਿੰਘ ਸਰਾਭਾ, ਸ਼ਹੀਦ ਊਧਮ ਸਿੰਘ, ਬਾਬਾ ਸੋਹਣ ਸਿੰਘ ਭਕਨਾ, ਲਾਲਾ ਲਾਜਪਤ ਰਾਏ, ਸ਼ਹੀਦ ਸੁਖਦੇਵ, ਲਾਲਾ ਹਰਦਿਆਲ, ਸਰਦਾਰ ਅਜੀਤ ਸਿੰਘ, ਬਾਬਾ ਖੜਕ ਸਿੰਘ, ਮਦਨ ਲਾਲ ਢੀਂਗਰਾ, ਡਾ. ਦੀਵਾਨ ਸਿੰਘ ਕਾਲੇਪਾਣੀ ਵਰਗੀਆਂ ਮਹਾਨ ਸ਼ਖ਼ਸੀਅਤਾਂ ਦੇ ਚਿੱਤਰ ਸ਼ਾਮਲ ਹਨ। ਇਸੇ ਤਰ੍ਹਾਂ ਦੂਜੀ ਝਾਕੀ ਰਾਹੀਂ ਮਹਿਲਾ ਸਸ਼ਕਤੀਕਰਨ 'ਤੇ ਜ਼ੋਰ ਦੇਣ ਲਈ ਮਹਾਨ ਸਿੱਖ ਮਹਿਲਾ ਮਾਈ ਭਾਗੋ ਜੀ ਦੀ ਇਕ ਵਿਸ਼ਾਲ ਪ੍ਰਤਿਮਾ ਨੂੰ ਪ੍ਰਦਰਸ਼ਿਤ ਕੀਤਾ ਗਿਆ ਹੈ। ਇਸੇ ਤਰ੍ਹਾਂ ਮਾਈ ਭਾਗੋ ਆਰਮਡ ਫੋਰਸਿਜ਼ ਪ੍ਰੀਪੇਟਰੀ ਇੰਸਟੀਚਿਊਟ ਫਾਰ ਗਰਲਜ਼ ਵੱਲੋਂ ਵੱਖ-ਵੱਖ ਖੇਤਰਾਂ ਵਿੱਚ ਨਾਮਣਾ ਖੱਟਣ ਵਾਲੀਆਂ ਮਹਿਲਾਵਾਂ ਦੀਆਂ ਤਸਵੀਰਾਂ ਦਰਸਾਈਆਂ ਗਈਆਂ ਹਨ। ਜਦਕਿ ਤੀਜੀ ਝਾਕੀ ਜ਼ਰੀਏ ਪੰਜਾਬ ਦੀ ਅਮੀਰ ਵਿਰਾਸਤ ਅਤੇ ਸਭਿਆਚਾਰ ਦੀ ਇਕ ਝਲਕ ਪੇਸ਼ ਕੀਤੀ ਗਈ ਹੈ।
ਇਸ ਮੌਕੇ ਸੰਬੋਧਨ ਕਰਦਿਆਂ ਹਲਕਾ ਵਿਧਾਇਕ ਮੈਡਮ ਜੀਵਨਜੋਤ ਕੌਰ ਨੇ ਕਿਹਾ ਕਿ ਪੰਜਾਬ ਦੇਸ਼ ਨੂੰ ਖਾਦ ਸੁਰੱਖਿਆ ਵਿੱਚ ਆਤਮ ਨਿਰਭਰ ਬਣਾਉਣ ਦੇ ਨਾਲ-ਨਾਲ ਆਜ਼ਾਦੀ ਸੰਗਰਾਮ ਵਿੱਚ ਸਭ ਤੋਂ ਵੱਧ ਸ਼ਹਾਦਤਾਂ ਦੇਣ ਵਾਲੇ ਲੋਕਾਂ ਦੀ ਧਰਤੀ ਹੈ ਅਤੇ ਇਸ ਦੀ ਝਾਕੀ ਨੂੰ ਪਰੇਡ ਵਿੱਚ ਸ਼ਾਮਲ ਕੀਤਾ ਜਾਣਾ ਚਾਹੀਦਾ ਸੀ। ਉਨਾਂ ਕਿਹਾ ਕਿ ਕੇਂਦਰ ਨੇ ਹਮੇਸ਼ਾਂ ਹੀ ਪੰਜਾਬ ਨਾਲ ਵਿਤਕਰਾ ਕੀਤਾ ਹੈ। ਝਾਕੀਆਂ ਦੇਖਣ ਉਪਰੰਤ ਲੋਕਾਂ ਨੇ ਪੰਜਾਬ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਰਕਾਰ ਵੱਲੋਂ ਕੀਤਾ ਗਿਆ ਇਹ ਉਪਰਾਲਾ ਬੇਹੱਦ ਸ਼ਲਾਘਾਯੋਗ ਹੈ, ਜਿਸ ਰਾਹੀਂ ਉਨ੍ਹਾਂ ਨੂੰ ਪੰਜਾਬ ਦੇ ਸ਼ਾਨਾਮੱਤੇ ਇਤਿਹਾਸ ਤੇ ਅਮੀਰ ਵਿਰਾਸਤ ਅਤੇ ਆਜ਼ਾਦੀ ਸੰਗਰਾਮ ਵਿੱਚ ਪੰਜਾਬੀਆਂ ਦੇ ਯੋਗਦਾਨ ਬਾਰੇ ਹੋਰ ਨੇੜਿਓਂ ਜਾਨਣ ਦਾ ਮੌਕਾ ਮਿਲਿਆ। ਉਨ੍ਹਾਂ ਇਹ ਵੀ ਕਿਹਾ ਕਿ ਇਹ ਉਪਰਾਲਾ ਸਾਡੇ ਨੌਜਵਾਨਾਂ ਨੂੰ ਪੰਜਾਬ ਦੇ ਅਮੀਰ ਵਿਰਸੇ ਅਤੇ ਆਜ਼ਾਦੀ ਸੰਗਰਾਮ ਵਿੱਚ ਪੰਜਾਬੀਆਂ ਦੀ ਭੂਮਿਕਾ ਤੋਂ ਜਾਣੂ ਕਰਵਾਉਣ ਲਈ ਮੀਲ ਪੱਥਰ ਸਾਬਤ ਹੋਵੇਗਾ।
ਇਸ ਮੌਕੇ ਐਸ.ਡੀ.ਐਮ. ਬਾਬਾ ਬਕਾਲਾ ਸ: ਅਮਨਦੀਪ ਸਿੰਘ, ਬੀ.ਡੀ.ਪੀ.ਓ. ਰਈਆ ਅਮਨਦੀਪ ਸਿੰਘ ਮੰਨਣ, ਚੇਅਰਮੈਨ ਛਨਾਖ ਸਿੰਘ, ਚੇਅਰਮੈਨ ਡਾ. ਗੁਰਵਿੰਦਰ ਸਿੰਘ, ਚੇਅਰਮੈਨ ਅਸ਼ੋਕ ਤਲਵਾਰ, ਚੇਅਰਮੈਨ ਸ: ਜਸਪ੍ਰੀਤ ਸਿੰਘ, ਮੈਡਮ ਸੁਰਿੰਦਰ ਕੌਰ, ਸ: ਸਤਿੰਦਰ ਸਿੰਘ, ਸਮੂਹ ਬਲਾਕ ਪ੍ਰਧਾਨ ਜੰਡਿਆਲਾ ਗੁਰੂ, ਆਮ ਆਦਮੀ ਪਾਰਟੀ ਦੇ ਜਿਲ੍ਹਾ ਪ੍ਰਧਾਨ ਸ੍ਰੀ ਮਨੀਸ਼ ਅਗਰਵਾਲ, ਸ੍ਰੀ ਸਤਪਾਲ ਸੋਖੀ, ਸ੍ਰੀ ਰਵਿੰਦਰ ਹੰਸ, ਐਡਵੋਕੇਟ ਰਮਨ ਕੁਮਾਰ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਲੋਕ ਹਾਜ਼ਰ ਸਨ।
ਸ਼ਨਲ ਰੋਡ ਸੇਫਟੀ ਮਹੀਨਾ 14 ਫਰਵਰੀ 2024 ਤੱਕ ਮਨਾਇਆ ਜਾਵੇਗਾ
ਨੈਸ਼ਨਲ ਰੋਡ ਸੇਫਟੀ ਮਹੀਨਾ ਤਹਿਤ ਬੱਚਿਆਂ ਨੂੰ ਟ੍ਰੈਫਿਕ ਨਿਯਮਾਂ ਪ੍ਰਤੀ ਕੀਤਾ ਜਾਗਰੂਕ
ਅੰਮ੍ਰਿਤਸਰ 31 ਜਨਵਰੀ - ਪੁਲਿਸ ਕਮਿਸ਼ਨਰੇਟਰ ਅੰਮ੍ਰਿਤਸਰ ਦੇ ਦਿਸ਼ਾ ਨਿਰਦੇਸ਼ ਹੇਠ ਅਤੇ ਏਸੀਪੀ ਟਰੈਫਿਕ ਪੁਲਿਸ ਕਮਿਸ਼ਨਰੇਟਰ ਅੰਮ੍ਰਿਤਸਰ ਟਰੈਫਿਕ ਦੀ ਰਹਿਨੁਮਾਈ ਹੇਠ ਨੈਸ਼ਨਲ ਰੋਡ ਸੇਫਟੀ ਮਹੀਨਾ 14 ਫਰਵਰੀ 2024 ਤੱਕ ਮੁੱਖ ਰੱਖਦਿਆਂ ਟਰੈਫਿਕ ਐਜੂਕੇਸ਼ਨ ਸੈੱਲ ਦੇ ਇੰਚਾਰਜ ਐੱਸ ਆਈ ਦਲਜੀਤ ਸਿੰਘ ਅਤੇ ਉਹਨਾਂ ਦੀ ਟੀਮ ਐੱਚਸੀ ਸਲਵੰਤ ਸਿੰਘ ਅਤੇ ਕਾਂਸਟੇਬਲ ਲਵਪ੍ਰੀਤ ਕੌਰ ਵਲੋ ਨੋਵਾ ਕੈਂਪਸ ਫਾਰ ਫੋਰਨ ਲੈਂਗੁਏਜ ਅੰਮ੍ਰਿਤਸਰ ਵਿਖੇ ਟਰੈਫਿਕ ਸੈਮੀਨਾਰ ਕੀਤਾ। ਨੋਵਾ ਕੈਂਪਸ ਦੇ ਬੱਚਿਆਂ ਨੂੰ ਟਰੈਫਿਕ ਨਿਯਮਾਂ ਨੂੰ ਫੋਲੋ ਕਰਨ ਪ੍ਰੇਰਿਤ ਕੀਤਾ। ਸੀਟ ਬੈਲਟ, ਸ਼ਰਾਬ ਪੀ ਕੇ ਗੱਡੀ ਨਾ ਚਲਾਉਣ ਬਾਰੇ ਪ੍ਰੇਰਿਤ ਕੀਤਾ। ਉਨਾਂ ਦੱਸਿਆ ਕਿ ਅਨਸਕਿਲਡ ਡਰਾਈਵਿੰਗ ਕਾਰਨ ਹੁੰਦੇ ਐਕਸੀਡੈਂਟਾਂ ਬਾਰੇ ਵੀ ਜਾਗਰੂਕ ਕੀਤਾ। ਰੈਡ ਲਾਈਟ ਜੰਪ ਨਾ ਕਰਨਾ, ਹਮੇਸ਼ਾ ਸੀਟ ਬੈਲਟ ਲਗਾ ਕੇ ਵਾਹਨ ਚਲਾਉਣਾ, ਵਹੀਕਲ ਚਲਾਉਂਦੇ ਸਮੇ ਮੋਬਾਇਲ ਫ਼ੋਨ ਦੀ ਵਰਤੋਂ ਨਹੀ ਕਰਨੀ ਅਤੇ ਟੂ ਵੀਲਰ ਚਲਾਉਂਦੇ ਸਮੇ ਹਮੇਸ਼ਾ ਹੈਲਮੇਟ ਪਾ ਕੇ ਵਹੀਕਲ ਚਲਾਉਣ ਬਾਰੇ ਪ੍ਰੇਰਿਤ ਕੀਤਾ ,ਫੋਰ ਵੀਲਰ ਚਲਾਉਂਦੇ ਸਮੇ ਹਮੇਸ਼ਾ ਸੀਟ ਬੈਲਟ ਲਗਾ ਕੇ ਵਹੀਕਲ ਚਲਾਉਣ ਬਾਰੇ ਦੱਸਿਆ ਗਿਆ ,ਬੱਚਿਆ ਨੂੰ ਸੜਕੀ ਹਾਦਸਿਆਂ ਬਾਰੇ ਜਾਗਰੂਕ ਕੀਤਾ ਗਿਆ, ਨਸ਼ਿਆ ਪ੍ਰਤੀ ਜਾਗਰੂਕ ਕੀਤਾ ਅਤੇ ਬੱਚਿਆ ਨੂੰ ਅੰਡਰ ਏਜ ਡਰਾਈਵਿੰਗ ਬਾਰੇ ਦੱਸਿਆ ਗਿਆ ਟਰੈਫਿਕ ਰੂਲਜ਼ ਨੂੰ ਹਮੇਸ਼ਾ ਫੋਲੋ ਕਰਨ ਲਈ ਪ੍ਰੇਰਿਤ ਕੀਤਾ ਗਿਆ।
ਇਸ ਮੌਕੇ ਐੱਸ ਆਈ ਦਲਜੀਤ ਸਿੰਘ, ਡਾਇਰੈਕਟਰ ਕੁਲਜਿੰਦਰ ਕੌਰ, ਬਿੰਨੂ ਜੈਕਬ ਵਿਸ਼ੇਸ਼ ਤੌਰ ਤੇ ਮੌਕੇ ਤੇ ਹਾਜ਼ਰ ਸਨ ਇਸ ਤੋ ਇਲਾਵਾ ਇਕਸੋਰਾ ਆਈਲੈਟਸ ਸੈਂਟਰ ਅੰਮ੍ਰਿਤਸਰ ਵਿਖੇ ਟਰੈਫਿਕ ਸੈਮੀਨਾਰ ਕੀਤਾ ਗਿਆ ਬੱਚਿਆ ਨੂੰ ਟਰੈਫਿਕ ਨਿਯਮਾ ਬਾਰੇ ਜਾਗਰੂਕ ਕੀਤਾ ਗਿਆ ਬੱਚਿਆ ਨੂੰ ਮਨੁੱਖੀ ਗਲਤੀਆਂ ਕਾਰਨ ਹੋ ਰਹੇ ਐਕਸੀਡੈਂਟ ਤੋ ਬਚਾਅ ਲਈ ਜਾਗਰੂਕ ਕੀਤਾ ਗਿਆ, ਓਵਰ ਸਪੀਡ ਕਾਰਨ ਹੁੰਦੇ ਐਕਸੀਡੈਂਟ ਤੋ ਬਚਾਅ ਲਈ ਹਮੇਸ਼ਾ ਸਹੀ ਤਰਾ ਵਹੀਕਲ ਚਲਾਉਣ ਲਈ ਸਮਝਾਇਆ ਗਿਆ, ਸੜਕ ਤੇ ਚਲਦਿਆ ਟਰੈਫਿਕ ਰੂਲਜ਼ ਨੂੰ ਹਮੇਸ਼ਾ ਫੋਲੋ ਕਰਨ ਦੱਸਿਆ ਗਿਆ ਇਸ ਮੌਕੇ ਡਾਇਰੈਕਟਰ ਮਿਸਟਰ ਸੁਮਿਤ ਸ਼ਰਮਾ ਜੀ , ਸੈਂਟਰ ਹੈਡ ਮੀਨੂ ਮੈਡਮ ਅਤੇ ਮੈਡਮ ਅਮਨਦੀਪ ਸੰਧੂ ਜੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।
ਕੈਪਸ਼ਨ : ਟਰੈਫਿਕ ਐਜੂਕੇਸ਼ਨ ਸੈੱਲ ਦੇ ਇੰਚਾਰਜ ਐੱਸ ਆਈ ਦਲਜੀਤ ਸਿੰਘ ਅਤੇ ਉਹਨਾਂ ਦੀ ਟੀਮ ਬੱਚਿਆਂ ਨੂੰ ਟ੍ਰੈਫਿਕ ਨਿਯਮਾਂ ਪ੍ਰਤੀ ਜਾਗਰੂਕ ਕਰਦੇ ਹੋਏ।
ਢਾਹਾਂ ਕਲੇਰਾਂ ਵਿਖੇ ਫਰੀ ਕੈਂਸਰ ਚੈੱਕਅਪ ਕੈਂਪ 3 ਫਰਵਰੀ ਨੂੰ
ਬੰਗਾ 31 ਜਨਵਰੀ () ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਵਿਸ਼ਵ ਕੈਂਸਰ ਦਿਵਸ ਨੂੰ ਸਮਰਪਿਤ ਫਰੀ ਕੈਂਸਰ ਚੈੱਕਅਪ ਕੈਂਪ 3 ਫਰਵਰੀ ਦਿਨ ਸ਼ਨੀਵਾਰ ਨੂੰ ਸਵੇਰੇ 11 ਵਜੇ ਤੋਂ 2 ਵਜੇ ਦੁਪਿਹਰ ਤੱਕ ਲਗਾਇਆ ਜਾ ਰਿਹਾ ਹੈ । ਇਹ ਜਾਣਕਾਰੀ ਸ. ਕੁਲਵਿੰਦਰ ਸਿੰਘ ਢਾਹਾਂ ਜਨਰਲ ਸਕੱਤਰ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਨੇ ਮੀਡੀਆਂ ਨੂੰ ਦਿੱਤੀ । ਕੈਂਪ ਦੀਆਂ ਵਿਸ਼ੇਸ਼ਤਾਵਾਂ ਬਾਰੇ ਜਾਣਕਾਰੀ ਦਿੰਦੇ ਸ ਢਾਹਾਂ ਨੇ ਦੱਸਿਆ ਕਿ ਹਸਪਤਾਲ ਢਾਹਾਂ ਕਲੇਰਾਂ ਦੀ ਉ ਪੀ ਡੀ ਵਿਖੇ 3 ਫਰਵਰੀ ਦਿਨ ਸ਼ਨੀਵਾਰ ਨੂੰ ਵਿਸ਼ਵ ਕੈਂਸਰ ਦਿਵਸ ਨੂੰ ਸਮਰਪਿਤ ਇਹ ਫਰੀ ਕੈਂਸਰ ਚੈੱਕਅਪ ਕੈਂਪ ਲੱਗੇਗਾ । ਜਿਸ ਵਿਚ ਮਰੀਜ਼ਾਂ ਦਾ ਮੁਫਤ ਚੈਕਅੱਪ ਹੋਵੇਗਾ ਅਤੇ ਲੋੜਵੰਦਾਂ ਦੇ ਸ਼ੂਗਰ ਟੈਸਟ ਵੀ ਮੁਫਤ ਕੀਤੇ ਜਾਣਗੇ। ਮੁਫਤ ਜਾਂਚ ਕਰਨ ਤੋਂ ਇਲਾਵਾ ਮਰੀਜ਼ਾਂ ਨੂੰ ਕੈਂਸਰ ਸਕਰੀਨਿੰਗ ਦੇ ਵਿਸ਼ੇਸ਼ ਤਿੰਨ ਟੈਸਟ ਸੀ ਏ 125, ਪੀ.ਐਸ.ਏ., ਸੀ.ਈ.ਏ. ਟੈਸਟਾਂ ਨੂੰ ਕਰਵਾਉਣ 'ਤੇ 50% ਦੀ ਵੱਡੀ ਛੋਟ ਦਿੱਤੀ ਜਾਵੇਗੀ । ਸ. ਢਾਹਾਂ ਨੇ ਦੱਸਿਆ ਕਿ ਕੈਂਸਰ ਦੀ ਬਿਮਾਰੀ ਦਾ ਇਲਾਜ ਕਰਨ ਦੇ ਮਾਹਿਰ ਡਾ. ਨਵਦੀਪ ਸਿੰਘ ਐਮ ਡੀ, ਡੀ ਆਰ ਐਨ ਬੀ ਅਤੇ ਡਾ ਰਾਹੁਲ ਚੌਧਰੀ ਐਮ ਡੀ ਰੇਡੀਏਸ਼ਨ ਇਸ ਕੈਂਪ ਵਿਚ ਮਰੀਜ਼ਾਂ ਦਾ ਫਰੀ ਚੈੱਕਅਪ ਕਰਨਗੇ । ਉਹਨਾਂ ਨੇ ਲੋੜਵੰਦ ਮਰੀਜ਼ਾਂ ਅਤੇ ਇਲਾਕਾ ਨਿਵਾਸੀਆਂ ਨੂੰ ਗੁਰੂ ਨਾਨਕ ਮਿਸ਼ਨ ਢਾਹਾਂ ਕਲੇਰਾਂ ਹਸਪਤਾਲ ਵਿਖੇ 3 ਫਰਵਰੀ ਦਿਨ ਸ਼ਨੀਵਾਰ ਨੂੰ ਲੱਗ ਰਹੇ ਮੁਫਤ ਕੈਂਸਰ ਚੈੱਕਅਪ ਕੈਂਪ ਦਾ ਵੱਧ ਤੋਂ ਵੱਧ ਲਾਭ ਪ੍ਰਾਪਤ ਕਰਨ ਦੀ ਅਪੀਲ ਕੀਤੀ ਹੈ । ਕੈਂਪ ਦੀ ਜਾਣਕਾਰੀ ਦੇਣ ਮੌਕੇ ਸ. ਅਮਰਜੀਤ ਸਿੰਘ ਕਲੇਰਾਂ ਚੇਅਰਮੈਨ ਫਾਈਨਾਂਸ, ਸ.ਦਰਸ਼ਨ ਸਿੰਘ ਮਾਹਿਲ ਪ੍ਰਬੰਧਕ ਮੈਂਬਰ, ਸ. ਜਗਜੀਤ ਸਿੰਘ ਸੋਢੀ ਪ੍ਰਬੰਧਕ ਮੈਂਬਰ, ਡਾ. ਰਵਿੰਦਰ ਖਜ਼ੂਰੀਆ ਮੈਡੀਕਲ ਸੁਪਰਡੈਂਟ ਵੀ ਹਾਜ਼ਰ ਸਨ ।
ਫ਼ੋਟੋ ਕੈਪਸ਼ਨ :- ਢਾਹਾਂ ਕਲੇਰਾਂ ਵਿਖੇ 3 ਫਰਵਰੀ ਨੂੰ ਲੱਗ ਰਹੇ ਫਰੀ ਕੈਂਸਰ ਚੈੱਕਅਪ ਕੈਂਪ ਦੀ ਜਾਣਕਾਰੀ ਦਿੰਦੇ ਹੋਏ ਸ. ਕੁਲਵਿੰਦਰ ਸਿੰਘ ਢਾਹਾਂ ਜਨਰਲ ਸਕੱਤਰ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ
ਸੀ. ਜੇ. ਐਮ ਅਪਰਾਜਿਤਾ ਜੋਸ਼ੀ ਦੀ ਅਗਵਾਈ ਹੇਠ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਮੁਕੇਰੀਆਂ ਵਿਖੇ ਸੈਮੀਨਾਰ
ਵੱਲੋਂ ਮੁਕੇਰੀਆਂ ਵਿਖੇ ਸੈਮੀਨਾਰ
ਹੁਸ਼ਿਆਰਪੁਰ, 30 ਜਨਵਰੀ: ਜ਼ਿਲ੍ਹਾ ਅਤੇ ਸੈਸ਼ਨ ਜੱਜ-ਕਮ-ਚੇਅਰਮੈਨ ਜ਼ਿਲ੍ਹਾ ਕਾਨੂੰਨੀ
ਸੇਵਾਵਾਂ ਅਥਾਰਟੀ ਦਿਲਬਾਗ ਸਿੰਘ
ਜੌਹਲ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਸੀ.ਜੇ.ਐਮ-ਕਮ-ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ
ਅਪਰਾਜਿਤਾ ਜੋਸ਼ੀ ਵੱਲੋਂ ਸਬ ਡਵੀਜਨ ਮੁਕੇਰੀਆਂ ਵਿਖੇ ਸਥਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ
ਵਿਖੇ ਕੰਮ ਵਾਲੀ ਥਾਂ 'ਤੇ ਔਰਤਾਂ ਦੇ ਜਿਨਸੀ ਸ਼ੋਸ਼ਣ (ਰੋਕਥਾਮ, ਮਨਾਹੀ ਅਤੇ ਨਿਵਾਰਣ)
ਐਕਟ-2013 ਬਾਰੇ ਸਕੂਲ ਦੇ ਬੱਚਿਆਂ ਨੂੰ ਜਾਣੂ ਕਰਵਾਇਆ ਗਿਆ ਅਤੇ ਦੱਸਿਆ ਕਿ ਜੇਕਰ ਕਿਸੇ ਵੀ
ਔਰਤ ਨਾਲ ਕੋਈ ਸੋਸ਼ਣ ਜਾਂ ਛੇੜ-ਛਾੜ ਕਰਦਾ ਹੈ ਜਾਂ ਮਰਿਆਦਾ ਦੀ ਉਲੰਘਣਾ ਕਰਕੇ ਉਸ ਨਾਲ ਗਲਤ
ਵਿਵਹਾਰ ਕਰਦਾ ਹੈ, ਤਾਂ ਔਰਤ ਨੂੰ ਇਹ ਅਧਿਕਾਰ ਹੈ ਕਿ ਇਸ ਐਕਟ ਦੇ ਅਧੀਨ ਸਮੱਸਿਆ ਨੂੰ ਹੱਲ
ਕਰਵਾ ਸਕਦੀ ਹੈ। ਇਸ ਲਈ ਹਰ ਔਰਤ ਨੂੰ ਜਾਗਰੂਕ ਹੋਣਾ ਜ਼ਰੂਰੀ ਹੈ। ਇਸ ਮੌਕੇ ਸਿਵਲ ਜੱਜ
ਸੀਨੀਅਰ ਡਵੀਜ਼ਨ-ਕਮ-ਚੈਅਰਮੇਨ ਉਪ ਮੰਡਲ ਕਾਨੂੰਨੀ ਸੇਵਾਵਾ ਕਮੇਟੀ ਮੁਕੇਰੀਆਂ ਅਮਰਦੀਪ ਸਿੰਘ
ਬੈਂਸ ਵੀ ਮੌਜੂਦ ਸਨ। ਇਸ ਮੌਕੇ ਰਿਟੇਨਰ ਐਡਵੋਕੇਟ ਵਰੁਣ ਵਾਲੀਆ ਅਤੇ ਬ੍ਰਿਜ ਬਾਲਾ ਐਡਵੋਕੇਟ,
ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਤੋਂ ਪਵਨ ਕੁਮਾਰ ਤੋਂ ਇਲਾਵਾ ਸਕੂਲ ਦਾ ਸਟਾਫ ਅਤੇ
ਵਿਦਿਆਰਥੀ ਹਾਜ਼ਰ ਸਨ।
ਇਸ ਤੋ ਇਲਾਵਾ ਸੀ.ਜੇ.ਐਮ-ਕਮ-ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਅਪਰਾਜਿਤਾ ਜੋਸ਼ੀ
ਵੱਲੋਂ ਸਬ ਡਵੀਜ਼ਨਾਂ ਦਸੂਹਾ ਅਤੇ ਮੁਕੇਰੀਆਂ ਵਿਖੇ ਫਰੰਟ ਆਫਿਸਾਂ ਦਾ ਅਚਨਚੇਤ ਦੌਰਾ ਕੀਤਾ
ਗਿਆ। ਇਸ ਮੌਕੇ ਵਧੀਕ ਸਿਵਲ ਜੱਜ-ਕਮ-ਚੇਅਰਮੈਨ ਅਮਰਦੀਪ ਸਿੰਘ ਬੈਂਸ, ਉਪ ਮੰਡਲ ਕਾਨੂੰਨੀ
ਸੇਵਾਵਾ ਕਮੇਟੀ ਮੁਕੇਰੀਆਂ ਅਤੇ ਪਰਮਿੰਦਰ ਕੌਰ ਬੈਂਸ ਵਧੀਕ ਸਿਵਲ ਜੱਜ-ਕਮ-ਚੇਅਰਮੈਨ, ਉਪ
ਮੰਡਲ ਕਾਨੂੰਨੀ ਸੇਵਾਵਾ ਕਮੇਟੀ ਦਸੂਹਾ ਵੀ ਮੌਜੂਦ ਸਨ। ਇਸ ਦੌਰਾਨ ਫਰੰਟ ਆਫਿਸਾਂ ਦੇ ਰਿਟੇਨਰ
ਐਡਵੋਕੇਟਾਂ ਦੇ ਕੰਮਕਾਜ਼ ਦਾ ਜਾਇਜ਼ਾ ਲਿਆ ਗਿਆ ਅਤੇ ਨਾਲ ਹੀ ਪੈਨਲ ਦੇ ਵਕੀਲਾਂ ਨਾਲ ਮੀਟਿੰਗ
ਕੀਤੀ ਗਈ ਅਤੇ ਉਨ੍ਹਾਂ ਦੀ ਕਾਰਗੁਜ਼ਾਰੀ ਦੇ ਪ੍ਰੋਸੀਡਿੰਗ ਕਾਰਡ ਮੇਨਟੇਨ ਰੱਖਣ ਲਈ ਕਿਹਾ ਗਿਆ।
ਜਿਨ੍ਹਾਂ ਕੇਸਾਂ ਵਿਚ ਮੁਫ਼ਤ ਕਾਨੂੰਨੀ ਸਹਾਇਤਾ ਦਿੱਤੀ ਜਾਂਦੀ ਹੈ, ਉਨ੍ਹਾਂ ਕੇਸਾਂ ਦੇ
ਫੀਡਬੈਕ ਪ੍ਰੋਫਾਰਮੇ ਭਰਨ ਲਈ ਫਰੰਟ ਆਫਿਸ ਦੇ ਪੀ.ਐਲ.ਵੀ ਨੂੰ ਦਿਸ਼ਾ-ਨਿਰਦੇਸ਼ ਦਿੱਤੇ ਗਏ।
ਮੁਫਤ ਕਾਨੂੰਨੀ ਸੇਵਾਵਾ ਤੋਂ ਇਲਾਵਾ 9 ਮਾਰਚ 2024 ਨੂੰ ਜ਼ਿਲ੍ਹਾ ਪੱਧਰ ਅਤੇ ਸਬ ਡਵੀਜਨ ਪੱਧਰ
'ਤੇ ਕਚਹਿਰੀਆਂ ਵਿਖੇ ਲਗਾਈ ਜਾਣ ਵਾਲੀ ਰਾਸ਼ਟਰੀ ਲੋਕ ਅਦਾਲਤ ਦੇ ਬਾਰੇ ਵੀ ਦੱਸਿਆ ਗਿਆ।
-ਬਲੀਦਾਨ ਦਿਵਸ ਮੌਕੇ ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ’ਚ ਦੋ ਮਿੰਟ ਦਾ ਮੌਨ ਧਾਰਨ ਕਰਕੇ ਸ਼ਹੀਦਾਂ ਨੂੰ ਕੀਤਾ ਯਾਦ
ਹੁਸ਼ਿਆਰਪੁਰ, 30 ਜਨਵਰੀ : ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਵਿਖੇ ਅੱਜ ਰਾਸ਼ਟਰਪਿਤਾ ਮਹਾਤਮਾ ਗਾਂਧੀ ਜੀ ਦੇ ਬਲੀਦਾਨ ਦਿਵਸ 'ਤੇ ਦੇਸ਼ ਦੀ ਆਜ਼ਾਦੀ ਲਈ ਆਪਣੀਆਂ ਜਾਨਾਂ ਵਾਰਨ ਵਾਲਿਆਂ ਨੂੰ ਯਾਦ ਕੀਤਾ ਗਿਆ। ਇਸ ਮੌਕੇ ਡਿਪਟੀ ਕਮਿਸ਼ਨਰ ਕੋਮਲ ਮਿੱਤਲ, ਵਧੀਕ ਡਿਪਟੀ ਕਮਿਸ਼ਨਰ (ਜ) ਰਾਹੁਲ ਚਾਬਾ, ਸਹਾਇਕ ਕਮਿਸ਼ਨਰ (ਸ਼ਿਕਾਇਤਾਂ) ਦਿਵਿਆ ਪੀ. ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਮਹਾਤਮਾ ਗਾਂਧੀ ਜੀ ਦੀ ਤਸਵੀਰ ਨੂੰ ਫੁੱਲ ਭੇਟ ਕੀਤੇ। ਇਸ ਦੌਰਾਨ ਪੰਜਾਬ ਪੁਲਿਸ ਦੀ ਟੁਕੜੀ ਵੱਲੋਂ ਹਥਿਆਰ ਉਲਟੇ ਕਰਕੇ ਸ਼ਰਧਾਂਜ਼ਲੀ ਭੇਟ ਕੀਤੀ ਗਈ। ਇਸ ਉਪਰੰਤ ਸਾਰੇ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਦੋ ਮਿੰਟ ਦਾ ਮੌਨ ਧਾਰਨ ਕਰਕੇ ਸ਼ਹੀਦਾਂ ਦੇ ਬਲੀਦਾਨ ਨੂੰ ਯਾਦ ਕੀਤਾ।
ਇਸ ਦੌਰਾਨ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਰਾਸ਼ਟਰਪਿਤਾ ਮਹਾਤਮਾ ਗਾਂਧੀ ਤੇ ਦੇਸ਼ ਦੇ ਹੋਰ ਸ਼ਹੀਦਾਂ ਨੂੰ ਸ਼ਰਧਾਂਜ਼ਲੀ ਭੇਟ ਕਰਦਿਆਂ ਰਾਸ਼ਟਰਪਿਤਾ ਮਹਾਤਮਾ ਗਾਂਧੀ ਵਲੋਂ ਦਰਸਾਏ ਸੱਚ, ਪ੍ਰੇਮ ਅਤੇ ਅਹਿੰਸਾ ਦੇ ਰਸਤੇ 'ਤੇ ਚੱਲਦੇ ਹੋਏ ਉਨ੍ਹਾਂ ਦੇ ਆਦਰਸ਼ਾਂ ਨੂੰ ਅਪਨਾਉਣ ਲਈ ਕਿਹਾ। ਉਨ੍ਹਾਂ ਕਿਹਾ ਕਿ ਮਹਾਤਮਾ ਗਾਂਧੀ ਜੀ ਨੇ ਦੇਸ਼ ਦੇ ਆਜ਼ਾਦੀ ਸੰਗਰਾਮ ਵਿਚ ਅਹਿਮ ਯੋਗਦਾਨ ਦੇਣ ਦੇ ਨਾਲ-ਨਾਲ ਅਹਿੰਸਾ ਅਤੇ ਸਤਿਆਗ੍ਰਹਿ ਦੇ ਮਾਰਗ 'ਤੇ ਚੱਲਦੇ ਹੋਏ ਆਜ਼ਾਦੀ ਦੀ ਲੜਾਈ ਦੀ ਅਗਵਾਈ ਕੀਤੀ ਸੀ। ਉਨ੍ਹਾਂ ਕਿਹਾ ਕਿ ਰਾਸ਼ਟਰਪਿਤਾ ਮਹਾਤਮਾ ਗਾਂਧੀ ਅਤੇ ਹੋਰ ਮਹਾਨ ਦੇਸ਼ ਭਗਤਾਂ, ਸ਼ਹੀਦਾਂ ਅਤੇ ਆਜ਼ਾਦੀ ਘੁਲਾਟੀਆਂ ਦੁਆਰਾ ਦਿੱਤੇ ਗਏ ਬਲੀਦਾਨਾਂ ਕਰਕੇ ਹੀ ਅਸੀਂ ਅੱਜ ਸਾਰੇ ਆਜ਼ਾਦੀ ਦਾ ਸੁੱਖ ਮਾਣ ਰਹੇ ਹਨ। ਇਸ ਲਈ ਸਾਨੂੰ ਸਾਰਿਆਂ ਨੂੰ ਇਨ੍ਹਾਂ ਮਹਾਨ ਸ਼ਖਸੀਅਤਾਂ ਦੁਆਰਾ ਸੰਜੋਏ ਗਏ ਸਪਨਿਆਂ ਦੀ ਪੂਰਤੀ ਲਈ ਹਮੇਸ਼ਾ ਤੱਤਪਰ ਰਹਿਣਾ ਚਾਹੀਦਾ ਹੈ। ਇਸ ਦੌਰਾਨ ਉਨ੍ਹਾਂ ਨੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਆਪਣੀ ਡਿਊਟੀ ਪੂਰੀ ਇਮਾਨਦਾਰੀ, ਲਗਨ, ਅਨੁਸ਼ਾਸਨ ਅਤੇ ਸਮਰਪਣ ਦੀ ਭਾਵਨਾ ਨਾਲ ਨਿਭਾਉਣ ਲਈ ਵੀ ਪ੍ਰੇਰਿਤ ਕੀਤਾ।
ਪੰਜਾਬ ਸਰਕਾਰ ਵੱਲੋਂ ਪਠਾਨਕੋਟ ਦੇ ਚਮਰੌਰ ਵਿਖੇ 3 ਫਰਵਰੀ ਨੂੰ ਕਰਵਾਈ ਜਾਵੇਗੀ ਪ੍ਰਵਾਸੀ ਭਾਰਤੀ ਮਿਲਣੀ - ਕੁਲਦੀਪ ਸਿੰਘ ਧਾਲੀਵਾਲ
ਹੁਸ਼ਿਆਰਪੁਰ, 30 ਜਨਵਰੀ : ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ 3 ਫਰਵਰੀ ਨੂੰ 'ਮਿੰਨੀ ਗੋਆ' ਦੇ ਨਾਂਅ ਨਾਲ ਜਾਣੇ ਜਾਂਦੇ ਜ਼ਿਲ੍ਹਾ ਪਠਾਨਕੋਟ ਦੇ ਚਮਰੌਰ ਵਿਖੇ ਪ੍ਰਵਾਸੀ ਭਾਰਤੀ ਮਿਲਣੀ ਕਰਵਾਈ ਜਾਵੇਗੀ, ਜਿਸ ਦਾ ਉਦਘਾਟਨ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਵੱਲੋਂ ਕੀਤਾ ਜਾਵੇਗਾ। ਅੱਜ ਸਥਾਨਕ ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਵਿਖੇ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਅਤੇ ਹੋਰਨਾਂ ਅਧਿਕਾਰੀਆਂ ਨਾਲ ਇਸ ਸਬੰਧੀ ਕੀਤੀ ਵਿਸ਼ੇਸ਼ ਮੀਟਿੰਗ ਤੋਂ ਬਾਅਦ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮਿੰਨੀ ਗੋਆ ਵਿਖੇ ਹੋਣ ਵਾਲੀ ਇਸ ਐੱਨ.ਆਰ.ਆਈ ਮਿਲਣੀ ਦੇ ਪ੍ਰਬੰਧ ਜੰਗੀ ਪੱਧਰ 'ਤੇ ਜਾਰੀ ਹਨ। ਉਨ੍ਹਾਂ ਕਿਹਾ ਕਿ ਰਾਵੀ ਦਰਿਆ ਦੇ ਕੰਢੇ 'ਤੇ ਰਮਣੀਕ ਮਾਹੌਲ ਵਿਚ ਹੋਣ ਵਾਲੀ ਇਸ ਮਿਲਣੀ ਵਿਚ ਪੰਜਾਬ ਸਰਕਾਰ ਵੱਲੋਂ ਪ੍ਰਵਾਸੀ ਭਾਰਤੀਆਂ ਦੀਆਂ ਮੁਸ਼ਕਲਾਂ ਸੁਣ ਕੇ ਉਨ੍ਹਾਂ ਦੇ ਮਸਲੇ ਹੱਲ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਇਸ ਐੱਨ.ਆਰ.ਆਈ ਮਿਲਣੀ ਵਿਚ ਜਿਥੇ ਪ੍ਰਵਾਸੀ ਭਾਰਤੀਆਂ ਦੀਆਂ ਮੁਸ਼ਕਲਾਂ ਹੱਲ ਕੀਤੀਆਂ ਜਾਣਗੀਆਂ ਉਥੇ ਨਾਲ ਹੀ ਉਨ੍ਹਾਂ ਨੂੰ ਪੰਜਾਬ ਦੇ ਕੁਦਰਤੀ ਸੁਹੱਪਣ ਦੇ ਦਰਸ਼ਨ ਵੀ ਕਰਵਾਏ ਜਾਣਗੇ। ਕੈਬਨਿਟ ਮੰਤਰੀ ਧਾਲੀਵਾਲ ਨੇ ਸੂਬੇ ਦੇ ਪ੍ਰਵਾਸੀ ਭਾਰਤੀਆਂ ਨੂੰ ਅਪੀਲ ਕੀਤੀ ਹੈ ਕਿ ਉਹ 3 ਫਰਵਰੀ ਨੂੰ ਜ਼ਿਲ੍ਹਾ ਪਠਾਨਕੋਟ ਦੇ ਚਮਰੌਰ (ਮਿੰਨੀ ਗੋਆ) ਵਿਖੇ ਪਹੁੰਚ ਕੇ ਪ੍ਰਵਾਸੀ ਭਾਰਤੀ ਮਿਲਣੀ ਵਿਚ ਹੁੰਮ-ਹੁੰਮਾ ਕੇ ਸ਼ਾਮਲ ਹੋਣ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਹਮੇਸ਼ਾ ਹੀ ਪ੍ਰਵਾਸੀ ਭਾਰਤੀਆਂ ਦੀ ਸੇਵਾ ਵਿਚ ਹਾਜ਼ਰ ਹੈ। ਇਸ ਮੌਕੇ ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਪਰਸਨ ਕਰਮਜੀਤ ਕੌਰ, ਹਲਕਾ ਇੰਚਾਰਜ ਮੁਕੇਰੀਆਂ ਪ੍ਰੋ. ਜੀ. ਐਸ ਮੁਲਤਾਨੀ, ਵਧੀਕ ਡਿਪਟੀ ਕਮਿਸ਼ਨਰ (ਜ) ਰਾਹੁਲ ਚਾਬਾ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਬਲਰਾਜ ਸਿੰਘ, ਐਸ. ਪੀ ਨਵਨੀਤ ਕੌਰ ਗਿੱਲ ਤੋਂ ਇਲਾਵਾ ਹੋਰ ਅਧਿਕਾਰੀ ਹਾਜ਼ਰ ਸਨ।
ਚੇਅਰਪਰਸਨ ਜ਼ਿਲ੍ਹਾ ਯੋਜਨਾ ਕਮੇਟੀ ਨੇ ਵਿਕਾਸ ਕਾਰਜ ਲਈ ਵੰਡੇ 12 ਲੱਖ ਰੁਪਏ ਦੇ ਚੈਕ
ਹੁਸ਼ਿਆਰਪੁਰ, 30 ਜਨਵਰੀ : ਜ਼ਿਲ੍ਹਾ ਯੋਜਨਾ ਕਮੇਟੀ ਹੁਸ਼ਿਆਰਪੁਰ ਦੀ ਚੇਅਰਪਰਸਨ ਕਰਮਜੀਤ ਕੌਰ ਨੇ ਜ਼ਿਲ੍ਹੇ ਵਿੱਚ ਵੱਖ-ਵੱਖ ਵਿਕਾਸ ਕਾਰਜਾਂ ਸਬੰਧੀ ਅੱਜ 12 ਲੱਖ 23 ਹਜ਼ਾਰ ਰੁਪਏ ਦੇ ਚੈਕ ਵੰਡੇ। ਉਨ੍ਹਾਂ ਦੱਸਿਆ ਕਿ ਅੱਜ ਜਾਰੀ ਕੀਤੀ ਗਈ ਰਾਸ਼ੀ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਨਹੋਤਾ ਵਿੱਚ ਸਬਮਰਸੀਬਲ ਪੰਪ ਲਗਾਉਣ ਦੇ ਲਈ ਅੱਠ ਲੱਖ ਰੁਪਏ, ਬੀ. ਡੀ. ਪੀ. ਓ ਹਾਜੀਪੁਰ ਨੂੰ ਇਕ ਲੱਖ ਰੁਪਏ, ਕਾਰਜਕਾਰੀ ਇੰਜੀਨੀਅਰ ਪੰਚਾਇਤੀ ਰਾਜ ਹੁਸ਼ਿਆਰਪੁਰ ਨੂੰ ਦੋ ਲੱਖ ਰੁਪਏ ਅਤੇ ਸਰਕਾਰੀ ਐਲੀਮੈਂਟਰੀ ਸਕੂਲ ਧਰਮਪੁਰ ਵਿੱਚ ਸ਼ੈਡ ਦੇ ਲਈ 1 ਲੱਖ ਰੁਪਏ ਸ਼ਾਮਿਲ ਹਨ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਕਰੀਬ 51 ਲੱਖ ਰੁਪਏ ਦੀ ਰਾਸ਼ੀ ਵਿਕਾਸ ਕਾਰਜ ਦੇ ਲਈ ਜਾਰੀ ਕੀਤੀ ਜਾ ਚੁੱਕੀ ਹੈ ਅਤੇ ਹੁਣ ਤੱਕ 62 ਲੱਖ ਰੁਪਏ ਦੀ ਵਿਕਾਸ ਰਾਸ਼ੀ ਜ਼ਿਲ੍ਹੇ ਵਿਚ ਵੱਖ-ਵੱਖ ਕਾਰਜਾਂ ਦੇ ਲਈ ਦਿੱਤੀ ਜਾ ਚੁੱਕੀ ਹੈ।
ਚੇਅਰਪਰਸਨ ਜ਼ਿਲ੍ਹਾ ਯੋਜਨਾ ਕਮੇਟੀ ਨੇ ਦੱਸਿਆ ਕਿ ਜ਼ਮੀਨੀ ਪੱਧਰ 'ਤੇ ਲੋਕਾਂ ਦੀਆਂ ਮੰਗਾਂ ਨੂੰ ਦੇਖਿਆ ਜਾ ਰਿਹਾ ਹੈ ਅਤੇ ਜਿਥੇ ਜਿੰਨੀ ਲੋੜ ਹੈ, ਉਸੇ ਹਿਸਾਬ ਨਾਲ ਵਿਕਾਸ ਕਾਰਜ ਸਬੰਧੀ ਰਾਸ਼ੀ ਵੰਡੀ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਜ਼ਿਲ੍ਹਾ ਯੋਜਨਾ ਕਮੇਟੀ ਵਲੋਂ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਬੁਨਿਆਦੀ ਸਮੱਸਿਆਵਾਂ ਦਾ ਪਹਿਲ ਦੇ ਆਧਾਰ 'ਤੇ ਹੱਲ ਕੀਤਾ ਜਾਵੇ।
ਆਜ਼ਾਦੀ ਸੰਗਰਾਮ ਲਈ ਬਲੀਦਾਨ ਦੇਣ ਵਾਲੇ ਸ਼ਹੀਦਾਂ ਦੀ ਯਾਦ ’ਚ ਮੌਨ ਰੱਖਿਆ
ਵਧੀਕ ਡਿਪਟੀ ਕਮਿਸ਼ਨਰ ਵੱਲੋਂ ਦਿੱਤੀ ਗਈ ਰਾਸ਼ਟਰ ਪਿਤਾ ਮਹਤਾਮਾ ਗਾਂਧੀ ਨੂੰ ਸ਼ਰਧਾਂਜਲੀ
ਬਲੀਦਾਨ ਦਿਵਸ ਮੌਕੇ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਭੇਂਟ
ਅੰਮ੍ਰਿਤਸਰ, 30 ਜਨਵਰੀ -- ਰਾਸ਼ਟਰਪਿਤਾ ਮਹਾਤਮਾ ਗਾਂਧੀ ਜੀ ਦੇ ਬਲੀਦਾਨ ਦਿਵਸ ਮੌਕੇ ਅੱਜ ਜਲਿ੍ਹਆਂਵਾਲੇ ਬਾਗ ਵਿਖੇ ਮਹਾਤਮਾ ਗਾਂਧੀ ਜੀ ਫੋਟੋ ਅਤੇ ਸ਼ਹੀਦਾਂ ਦੇ ਸਮਾਰਕ 'ਤੇ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਸ੍ਰੀਮਤੀ ਅਮਨਦੀਪ ਕੌਰ, ਐਸ.ਡੀ.ਐਮ. ਸ: ਮਨਕੰਵਲ ਸਿੰਘ ਚਾਹਲ, ਸਹਾਇਕ ਕਮਿਸ਼ਨਰ ਸ੍ਰੀ ਵਿਵੇਕ ਮੋਦੀ, ਸਹਾਇਕ ਕਮਿਸ਼ਨਰ ਜਨਰਲ ਮੈਡਮ ਗੁਰਸਿਮਰਨ ਕੌਰ, ਸਾਬਕਾ ਮੰਤਰੀ ਮੈਡਮ ਲਕਸ਼ਮੀਕਾਂਤਾ ਚਾਵਲਾ ਵਲੋ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਜੀ ਨੂੰ ਸ਼ਰਧਾਜਲੀ ਭੇਟ ਕੀਤੀ ਗਈ ਅਤੇ ਉਨ੍ਹਾਂ ਦੀ ਯਾਦ ਵਿਚ ਦੋ ਮਿੰਟ ਦਾ ਮੌਨ ਰੱਖਿਆ ਗਿਆ। ਇਸ ਮੌਕੇ ਦੇਸ਼ ਲਈ ਆਪਾ ਵਾਰਨ ਵਾਲਿਆਂ ਨੂੰ ਉਨ੍ਹਾਂ ਦੇ ਵੱਡੇ ਬਲੀਦਾਨ ਲਈ ਯਾਦ ਕੀਤਾ ਗਿਆ।
ਇਸ ਮੌਕੇ ਤੇ ਵਧੀਕ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸ਼ਹੀਦਾਂ ਦੀ ਬਦੌਲਤ ਹੀ ਅਸੀ ਆਜ਼ਾਦੀ ਦਾ ਨਿੱਘ ਮਾਣ ਰਹੇ ਹਾਂ। ਸ਼ਹੀਦ ਕਿਸੇ ਵੀ ਦੇਸ਼ ਕੌਮ ਦਾ ਸਰਮਾਇਆ ਹੁੰਦੇ ਹਨ ਅਤੇ ਉਹ ਸਾਡੀਆਂ ਨਵੀਂਆਂ ਪੀੜੀਆਂ ਲਈ ਹਮੇਸਾ ਹੀ ਪ੍ਰੇਰਣਾ ਸ੍ਰੋਤ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਅੱਜ ਦੀ ਨੋਜਵਾਨ ਪੀੜੀ ਨੂੰ ਮਹਾਤਮਾ ਗਾਂਧੀ ਜੀ ਵਲੋ ਦਰਸਾਏ ਗਏ ਰਸਤੇ ਤੋ ਸੇਧ ਲੈਣੀ ਚਾਹੀਦੀ ਹੈ। ਉਨਾਂ ਨੇ ਕਿਹਾ ਕਿ ਸਾਨੂੰ ਆਪਣੀ ਆਜ਼ਾਦੀ ਨੂੰ ਬਰਕਰਾਰ ਰੱਖਣ ਪੂਰੀ ਇਮਾਨਦਾਰੀ ਅਤੇ ਮਿਹਨਤ ਨਾਲ ਯਤਨ ਕਰਨੇ ਚਾਹੀਦੇ ਹਨ ਤਾਂ ਜੋ ਸਾਡਾ ਦੇਸ਼ ਦਿਨ ਦੁਗਣੀ ਅਤੇ ਰਾਤ ਚੌਗਣੀ ਤਰੱਕੀ ਕਰਦਾ ਰਹੇ ਅਤੇ ਦੁਨੀਆਂ ਦੇ ਨਕਸ਼ੇ ਤੇ ਸਾਡਾ ਦੇਸ਼ ਇੱਕ ਖੁਸ਼ਹਾਲ ਦੇਸ਼ ਵਜੋਂ ਜਾਣਿਆ ਜਾ ਸਕੇ। ਉਹਨਾਂ ਅੱਗੇ ਕਿਹਾ ਕਿ ਦੇਸ਼ ਦੇ ਹਰ ਇੱਕ ਨਾਗਰਿਕ ਨੂੰ ਦੇਸ਼ ਦੀ ਤਰੱਕੀ ਵਿੱਚ ਆਪਣਾ ਅਹਿਮ ਯੋਗਦਾਨ ਜਰੂਰ ਪਾਉਣਾ ਚਾਹੀਦਾ ਹੈ। ਇਸ ਮੌਕੇ ਹੋਰ ਅਧਿਕਾਰੀਆਂ ਵੱਲੋਂ ਮਹਾਤਮਾ ਗਾਂਧੀ ਜੀ ਦੀ ਫੋਟੋ ਤੇ ਫੁੱਲ ਮਲਾਵਾਂ ਵੀ ਅਰਪਿਤ ਕੀਤੀਆਂ ਗਈਆਂ। ਇਸ ਮੌਕੇ ਵੱਡੀ ਗਿਣਤੀ ਦਫਤਰ ਡਿਪਟੀ ਕਮਿਸ਼ਨਰ ਵਿੱਚ ਕੰਮ ਕਰਦੇ ਕਰਮਚਾਰੀ ਵੀ ਹਾਜ਼ਰ ਸਨ।
ਆਮ ਵੋਟਰਾਂ ਦੀ ਜਾਣਕਾਰੀ ਤੇ ਜਾਗਰੂਕਤਾ ਸਬੰਧੀ ਜ਼ਿਲ੍ਹੇ ’ਚ ਚਲਾਈ ਗਈ ਈ.ਵੀ.ਐਮ ਪਰਦਰਸ਼ਨੀ ਵੈਨ
ਪਰਦਰਸ਼ਨੀ ਵੈਨ ਨਵਾਂਸ਼ਹਿਰ, 30 ਜਨਵਰੀ :- ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾ ਦੀ ਪਾਲਣਾ
ਕਰਦੇ ਹੋਏ ਅਗਾਮੀ ਲੋਕ ਸਭਾ ਚੋਣਾਂ-2024 ਦੇ ਸਬੰਧ ਵਿੱਚ ਆਮ ਲੋਕਾ ਦੀ ਜਾਣਕਾਰੀ ਅਤੇ
ਜਾਗਰੂਕਤਾ ਲਈ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਨਵਾਂਸ਼ਹਿਰ ਤੋਂ ਈ.ਵੀ.ਐਮ ਪਰਦਰਸ਼ਨੀ
ਵੈਨ ਚਲਾਈ ਗਈ। ਇਸ ਈ.ਵੀ.ਐਮ ਪਰਦਰਸ਼ਨੀ ਵੈਨ ਨੂੰ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ
ਅਫ਼ਸਰ ਨਵਜੋਤ ਪਾਲ ਸਿੰਘ ਰੰਧਾਵਾ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਤੋਂ ਹਰੀ ਝੰਡੀ ਦੇ
ਕੇ ਰਵਾਨਾ ਕੀਤਾ । ਉਨ੍ਹਾਂ ਦੱਸਿਆ ਕਿ ਅਗਾਮੀ ਲੋਕ ਸਭਾ ਚੋਣਾਂ-2024 ਲਈ ਵੋਟਰਾਂ ਦੀ
ਲੋਕਤੰਤਰ ਵਿੱਚ ਭਾਗੀਦਾਰੀ ਨੂੰ ਵਧਾਉਣ ਅਤੇ ਟਰਨਆਊਟ ਵਿੱਚ ਵਾਧਾ ਕਰਨ ਲਈ ਇਹ ਈ.ਵੀ.ਐਮ
ਪਰਦਰਸ਼ਨੀ ਵੈਨ ਚਲਾਈ ਗਈ ਹੈ, ਤਾਂ ਜੋ ਵੋਟਰਾਂ ਨੂੰ ਵੋਟਿੰਗ ਮਸ਼ੀਨਾਂ ਨੂੰ ਚਲਾਉਣ
ਸਬੰਧੀ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਡਿਪਟੀ ਕਮਿਸ਼ਨਰ ਨੇ
ਦੱਸਿਆ ਕਿ ਈ.ਵੀ.ਐਮ ਪਰਦਰਸ਼ਨੀ ਵੈਨ ਰਾਹੀਂ ਲੋਕਾਂ ਨੂੰ ਜਾਗਰੂਕ ਕਰਨ ਹਿੱਤ ਨਵੀਂ ਵੋਟ
ਬਣਾਉਣ, ਦਰੁਸਤ ਕਰਨ, ਬਾਰੇ LED Screen ਰਾਹੀਂ ਦੱਸਿਆ ਜਾ ਰਿਹਾ ਹੈ। ਉਨ੍ਹਾਂ
ਦੱਸਿਆ ਕਿ ਈ.ਵੀ.ਐਮ ਪਰਦਰਸ਼ਨੀ ਵੈਨ ਨੂੰ ਵੇਖਣ ਲਈ ਕਾਲਜਾਂ ਦੇ ਸਿਖਿਆਰਥੀਆਂ ਅਤੇ
ਲੋਕਾਂ ਵਿੱਚ ਬਹੁਤ ਉਤਸ਼ਾਹ ਵੇਖਣ ਨੂੰ ਮਿਲਿਆ ਹੈ। ਇਸ ਵੈਨ ਦਾ ਮੁੱਖ ਮਕਸਦ ਆਨਲਾਇਨ
ਨਵੀਂ ਵੋਟ ਬਣਾਉਣੀ, ਦਰੁਸਤੀ ਕਰਾਉਣੀ ਅਤੇ 18+ ਯੋਗ ਸਿਖਿਆਰਥੀਆਂ ਨੂੰ ਵੋਟ ਬਣਾਉਣ ਲਈ
ਉਤਸਾਹਿਤ ਕਰਨਾ ਅਤੇ ਲੋਕਾਂ ਨੂੰ ਵੋਟਾਂ ਸਬੰਧੀ ਜਾਗਰੂਕ ਕਰਨਾ ਹੈ। ਉਨ੍ਹਾਂ ਦੱਸਿਆ ਕਿ
ਇਹ ਈ.ਵੀ.ਐਮ ਪਰਦਰਸ਼ਨੀ ਵੈਨ 30 ਜਨਵਰੀ ਨੂੰ ਵਿਧਾਨ ਸਭਾ ਚੋਣ ਹਲਕਾ 046-ਬੰਗਾ ਅਤੇ
047-ਨਵਾਂਸ਼ਹਿਰ ਦੇ
ਪੋਲਿੰਗ ਸਟੇਸ਼ਨ ਅਤੇ ਉਘੀਆਂ ਥਾਂਵਾ 'ਤੇ ਚੱਲੇਗੀ। ਇਸੇ ਤਰ੍ਹਾਂ 31 ਜਨਵਰੀ ਨੂੰ
047-ਨਵਾਂਸ਼ਹਿਰ ਦੇ ਨਾਲ-ਨਾਲ ਵਿਧਾਨ ਸਭਾ ਚੋਣ ਹਲਕਾ 048-ਬਲਾਚੌਰ ਦੇ ਪੋਲਿੰਗ ਸਟੇਸ਼ਨ
ਲੁਕੇਸ਼ਨ ਨੂੰ ਕਵਰ ਕਰੇਗੀ।
ਦੇਸ਼ ਦੇ ਸੁਤੰਤਰਤਾ ਸੰਗਰਾਮੀਆਂ ਨੂੰ ਦੋ ਮਿੰਟ ਦਾ ਮੌਨ ਧਾਰ ਕੇ ਦਿੱਤੀ ਗਈ ਸ਼ਰਧਾਂਜਲੀ
ਸੁਤੰਤਰਤਾ ਸੰਗਰਾਮੀਆਂ ਨੂੰ ਅੱਜ
ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਦੋ ਮਿੰਟ ਦਾ ਮੌਨ ਧਾਰ ਕੇ ਸ਼ਰਧਾਂਜਲੀ ਦਿੱਤੀ ਗਈ। ਡਿਪਟੀ
ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਨੇ ਦੱਸਿਆ ਕਿ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਦੀ
ਬਰਸੀ ਨੂੰ ਸਮਰਪਿਤ ਇਸ ਦਿਵਸ 'ਤੇ ਹਰ ਉਸ ਆਜ਼ਾਦੀ ਘੁਲਾਟੀਏ ਦੀ ਯਾਦ 'ਚ ਮੌਨ ਧਾਰਿਆ
ਜਾਂਦਾ ਹੈ, ਜਿਸ ਨੇ ਦੇਸ਼ ਦੀ ਆਜ਼ਾਦੀ ਦੀ ਲੜਾਈ 'ਚ ਆਪਣਾ ਬਲੀਦਾਨ ਦਿੱਤਾ।
ਉਨ੍ਹਾਂ ਕਿਹਾ ਕਿ ਸਮੁੱਚਾ ਰਾਸ਼ਟਰ ਅਤੇ ਭਾਰਤੀ ਆਪਣੇ ਉਨ੍ਹਾਂ ਮਹਾਨ ਆਜ਼ਾਦੀ ਘੁਲਾਟੀਆਂ
ਦੇ ਹਮੇਸ਼ਾਂ ਰਿਣੀ ਰਹਿਣਗੇ, ਜਿਨ੍ਹਾਂ ਨੇ ਆਪਣੀਆਂ ਜਾਨਾਂ ਵਾਰ ਕੇ ਦੇਸ਼ ਨੂੰ ਗੁਲਾਮੀ
ਦੇ ਜੂਲੇ 'ਚੋਂ ਬਾਹਰ ਕੱਢ ਕੇ, ਭਾਰਤੀਆਂ ਨੂੰ ਗੌਰਵਸ਼ਾਲੀ ਜ਼ਿੰਦਗੀ ਜਿਊਣ ਦਾ ਅਵਸਰ
ਮੁਹੱਈਆ ਕਰਵਾਇਆ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਹ ਦਿਨ ਸਾਨੂੰ ਰਾਸ਼ਟਰ ਪਿਤਾ ਮਹਾਤਮਾ
ਗਾਂਧੀ ਜੀ ਅਤੇ ਦੇਸ਼ ਦੇ
ਉਨ੍ਹਾਂ ਮਹਾਨ ਸ਼ਹੀਦਾਂ ਨੂੰ ਯਾਦ ਰੱਖਣ ਅਤੇ ਆਪਣੇ ਦਿਲਾਂ 'ਚ ਉਨ੍ਹਾਂ ਪ੍ਰਤੀ ਸਨਮਾਨ
ਰੱਖਣ ਦੀ ਪ੍ਰੇਰਨਾ ਦਿੰਦਾ ਹੈ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਰਾਜੀਵ ਵਰਮਾ ਅਤੇ ਹੋਰ ਅਧਿਕਾਰੀ ਤੇ ਕਰਮਚਾਰੀ ਵੀ ਮੌਜੂਦ ਸਨ।
ਮਨਕੀਰਤ ਸਿੰਘ ਮੱਲਣ ਨੇ 6ਵੇਂ ਪੰਜਾਬ ਤਾਈਕਵਾਂਡੋ ਕੱਪ 2024 ਵਿੱਚ ਜਿੱਤਿਆ ਬਰੋਂਜ਼ ਮੈਡਲ
2024 ਟੂਰਨਾਮੈਂਟ ਕਰਵਾਇਆ ਗਿਆ। ਇਸ ਟੂਰਨਾਮੈਂਟ ਵਿੱਚ ਹਰ ਉਮਰ ਵਰਗ ਦੇ ਖਿਡਾਰੀਆਂ ਨੇ
ਭਾਗ ਲਿਆ। ਇਸ ਟੂਰਨਾਮੈਂਟ ਵਿੱਚ ਦਾ ਬ੍ਰਿਟਿਸ਼ ਕੋ ਐਡ ਸਕੂਲ ਪਟਿਆਲਾ ਦੇ ਦੂਜੀ ਕਲਾਸ
ਦੇ ਖਿਡਾਰੀ ਮਨਕੀਰਤ ਸਿੰਘ ਮੱਲਣ ਨੇ ਆਪਣੇ ਕੋਚ ਸ੍ਰੀਮਤੀ ਮਮਤਾ ਰਾਣੀ ਜੀ ਦੀ ਅਗਵਾਈ
ਵਿੱਚ ਭਾਗ ਲਿਆ। ਮਨਕੀਰਤ ਸਿੰਘ ਮੱਲਣ ਨੇ ਇਸ ਟੂਰਨਾਮੈਂਟ ਵਿੱਚ ਸ਼ਾਨਦਾਰ ਪ੍ਰਦਰਸ਼ਨ
ਕਰਦੇ ਹੋਏ ਬਰੋਂਜ਼ ਮੈਡਲ ਹਾਸਲ ਕੀਤਾ।ਸ੍ਰੀਮਤੀ ਮਮਤਾ ਰਾਣੀ ਜੀ (ਕੋਚ) ਨੇ ਦੱਸਿਆ ਕਿ
ਮਨਕੀਰਤ ਸਿੰਘ ਮੱਲਣ ਨੇ ਇਸ ਟੂਰਨਾਮੈਂਟ ਲਈ ਬਹੁਤ ਮਿਹਨਤ ਕੀਤੀ ਸੀ ਅਤੇ ਇਹ ਵੀ ਦੱਸਿਆ
ਕਿ ਮਨਕੀਰਤ ਸਿੰਘ ਮੱਲਣ ਤਾਈਕਵਾਂਡੋ ਤੋਂ ਇਲਾਵਾ ਹੋਰ ਖੇਡਾਂ ਵਿੱਚ ਵੀ ਮੈਡਲ ਜਿੱਤ
ਚੁੱਕਾ ਹੈ। ।ਸ੍ਰੀਮਤੀ ਮਮਤਾ ਰਾਣੀ ਜੀ (ਕੋਚ) ਨੇ ਕਿਹਾ ਕਿ ਬੱਚਿਆਂ ਨੂੰ ਪੜ੍ਹਾਈ ਦੇ
ਨਾਲ ਨਾਲ ਖੇਡਾਂ ਵਿੱਚ ਵੀ ਵੱਧ ਚੜ੍ਹ ਕੇ ਭਾਗ ਲੈਣਾ ਚਾਹੀਦਾ ਹੈ ਕਿਉਕਿ ਖੇਡਾਂ
ਬੱਚਿਆਂ ਨੇ ਸੰਪੂਰਨ ਵਿਕਾਸ ਵਿੱਚ ਅਹਿਮ ਭੂਮਿਕਾ ਨਿਭਾਉਂਦੀਆਂ ਹਨ।ਇਸ ਮੌਕੇ ਤੇ ਸ੍ਰੀ
ਹਰੀਸ਼ ਸਿੰਘ, ਸ੍ਰੀ ਬਿਕਰਮ ਸਿੰਘ, ਸ੍ਰੀ ਯਾਦਵਿੰਦਰ ਸਿੰਘ, ਸ੍ਰੀ ਸਤਵਿੰਦਰ ਸਿੰਘ,
ਸ੍ਰੀ ਮਨਪ੍ਰੀਤ ਸਿੰਘ, ਸ੍ਰੀ ਜਸਵਿੰਦਰ ਸਿੰਘ ਅਤੇ ਹੋਰ ਕੋਚ ਸਾਹਿਬਾਨ ਮੌਜੂਦ ਸਨ।
ਨਗਰ ਸੁਧਾਰ ਟਰੱਸਟ ਵੱਲੋਂ ਰਿਹਾਇਸ਼ੀ ਅਤੇ ਵਪਾਰਕ ਜਾਇਦਾਦਾਂ ਵੇਚਣ ਲਈ ਈ-ਨਿਲਾਮੀ ਪ੍ਰਕਿਰਿਆ 20 ਤੋਂ 22 ਫਰਵਰੀ ਤੱਕ
ਕਾਨਫਰੰਸ ਦੌਰਾਨ ਦਿੱਤੀ ਜਾਣਕਾਰੀ
ਹੁਸ਼ਿਆਰਪੁਰ, 29 ਜਨਵਰੀ: ਕੈਬਨਿਟ ਮੰਤਰੀ ਬ੍ਰਮ ਸ਼ੰਕਰ ਜਿੰਪਾ ਨੇ ਕਿਹਾ ਕਿ ਨਗਰ ਸੁਧਾਰ
ਟਰੱਸਟ ਹੁਸ਼ਿਆਰਪੁਰ ਵੱਲੋਂ
ਸ਼ਹਿਰ ਦਾ ਸਰਵਪੱਖੀ ਵਿਕਾਸ ਕੀਤਾ ਜਾ ਰਿਹਾ ਹੈ, ਜਿਸ ਲਈ ਟਰੱਸਟ ਵੱਲੋਂ ਲਗਾਤਾਰ ਕੰਮ ਕੀਤੇ
ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀ ਪਾਰਦਰਸ਼ੀ ਨੀਤੀ ਤਹਿਤ ਨਗਰ ਸੁਧਾਰ ਟਰੱਸਟ
ਦਫ਼ਤਰ ਵੱਲੋਂ ਈ-ਨਿਲਾਮੀ ਕੀਤੀ ਜਾ ਰਹੀ ਹੈ, ਜਿਸ ਵਿਚ ਸ਼ਹਿਰ ਵਾਸੀਆਂ ਲਈ ਖਾਸ ਤੌਰ 'ਤੇ
ਜਾਇਦਾਦ ਦੀ ਕੀਮਤ ਵੀ ਘਟਾਈ ਗਈ ਹੈ। ਉਹ ਅੱਜ ਨਗਰ ਸੁਧਾਰ ਟਰੱਸਟ ਦਫ਼ਤਰ ਵਿਖੇ ਈ-ਨਿਲਾਮੀ
ਸਬੰਧੀ ਆਯੋਜਿਤ ਕੀਤੀ ਗਈ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰ ਰਹੇ ਸਨ। ਇਸ ਮੌਕੇ ਉਨ੍ਹਾਂ
ਨਾਲ ਚੇਅਰਮੈਨ ਨਗਰ ਸੁਧਾਰ ਟਰੱਸਟ ਹਰਮੀਤ ਸਿੰਘ ਔਲਖ ਵੀ ਮੌਜੂਦ ਸਨ।
ਕੈਬਨਿਟ ਮੰਤਰੀ ਨੇ ਕਿਹਾ ਕਿ ਨਗਰ ਸੁਧਾਰ ਟਰੱਸਟ ਹੁਸ਼ਿਆਰਪੁਰ ਵੱਲੋਂ ਆਪਣੀਆਂ ਵਿਕਾਸ ਸਕੀਮਾਂ
ਵਿਚ ਰਿਹਾਇਸ਼ੀ ਅਤੇ ਵਪਾਰਕ ਜਾਇਦਾਦਾਂ (ਪਲਾਟਾਂ, ਦੁਕਾਨਾਂ ਅਤੇ ਐਸ.ਸੀ.ਓ-ਕਮ-ਆਫਿਸ ਸਾਈਟਾਂ)
ਨੂੰ ਆਨਲਾਈਨ ਵਿਧੀ ਰਾਹੀਂ ਈ-ਨਿਲਾਮੀ ਪ੍ਰਕਿਰਿਆ ਨਾਲ ਵੇਚਣ ਸਬੰਧੀ 20 ਫਰਵਰੀ ਤੋਂ 22
ਫਰਵਰੀ ਤੱਕ ਈ-ਨਿਲਾਮੀ ਰੱਖੀ ਗਈ ਹੈ। ਈ-ਨਿਲਾਮੀ ਸਬੰਧੀ ਵੈਬਸਾਈਟ 'ਤੇ ਰਜਿਸਟ੍ਰੇਸ਼ਨ
ਕਰਨ ਦੀ ਮਿਤੀ 26
ਜਨਵਰੀ 2024 ਸਵੇਰੇ 10 ਵਜੇ ਤੋਂ ਸ਼ੁਰੂ ਕੀਤੀ ਜਾ ਚੁੱਕੀ ਹੈ ਅਤੇ ਰਜਿਸਟ੍ਰੇਸ਼ਨ ਬੰਦ ਹੋਣ ਦੀ
ਮਿਤੀ 16 ਫਰਵਰੀ ਸ਼ਾਮ 5 ਵਜੇ ਤੱਕ ਹੈ। ਉਨ੍ਹਾਂ ਕਿਹਾ ਕਿ ਟਰੱਸਟ ਵਲੋਂ ਚੇਅਰਮੈਨ ਹਰਮੀਤ
ਸਿੰਘ ਔਲਖ ਦੀ ਅਗਵਾਈ ਵਿਚ ਨਵੀਂ ਸਕੀਮ 7.72 ਏਕੜ ਵਿਚ ਵਿਕਸਿਤ ਕੀਤੀ ਜਾ ਰਹੀ ਹੈ। ਜਿਸ ਵਿਚ
ਸ਼ਹਿਰ ਵਾਸੀਆਂ ਲਈ ਰਿਹਾਇਸ਼ੀ ਪਲਾਟਾਂ ਦਾ ਡਰਾਅ ਵੀ ਕੱਢਿਆ ਜਾਵੇਗਾ। ਬਾਕੀ ਜਾਇਦਾਦ ਈ-ਨਿਲਾਮੀ
ਵਿਧੀ ਰਾਹੀਂ ਵੇਚੀ ਜਾਵੇਗੀ। ਸ਼ਹਿਰ ਵਿਚ ਵਿਕਸਿਤ ਸਕੀਮਾਂ ਵਿੱਚ ਅਤਿ-ਆਧੁਨਿਕ ਸੁਵਿਧਾਵਾਂ
ਦੇਣ ਦਾ ਯਤਨ ਕੀਤਾ ਜਾਵੇਗਾ। ਸ਼ਹਿਰ ਵਿਚ ਪੁਰਾਣੀ ਕਚਹਿਰੀ ਵਾਲੀ ਥਾਂ 'ਤੇ ਪੰਜਾਬ ਸਰਕਾਰ
ਵਲੋਂ ਵਧੀਆ ਪ੍ਰੋਜੈਕਟ ਲਿਆਂਦਾ ਜਾਵੇਗਾ।
ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਚੇਅਰਮੈਨ ਨਗਰ ਸੁਧਾਰ ਟਰੱਸਟ ਹਰਮੀਤ ਸਿੰਘ ਔਲਖ ਨੇ
ਦੱਸਿਆ ਕਿ ਸ਼ਹਿਰ ਦੇ ਵਿਕਾਸ ਵਿਚ ਕੋਈ ਕਮੀ ਬਾਕੀ ਨਹੀਂ ਛੱਡੀ ਜਾਵੇਗੀ ਅਤੇ ਸਾਰਾ ਕੰਮ
ਪਾਰਦਰਸ਼ੀ ਢੰਗ ਨਾਲ ਕੀਤਾ ਜਾਵੇਗਾ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਦਫ਼ਤਰ
ਨਗਰ ਸੁਧਾਰ ਟਰੱਸਟ ਹੁਸ਼ਿਆਰਪੁਰ ਵੱਲੋਂ ਰੱਖੀ ਗਈ ਈ-ਨਿਲਾਮੀ ਵਿਚ ਵੱਧ-ਚੜ੍ਹ ਕੇ ਹਿੱਸਾ ਲੈ
ਕੇ ਸਰਕਾਰ ਦੀਆਂ ਸੇਵਾਵਾਂ ਦਾ ਲਾਭ ਲੈਣ। ਉਨ੍ਹਾਂ ਦੱਸਿਆ ਕਿ ਸਕੀਮ ਨੰਬਰ 2 ਵਿਚ 14
ਰਿਹਾਇਸ਼ੀ ਪਲਾਟ ਅਤੇ ਇਕ ਬਣੀ ਹੋਈ ਦੁਕਾਨ, ਸਕੀਮ ਨੰਬਰ 10 ਵਿੱਚ 6 ਸ਼ਾਪ-ਕਮ-ਆਫਿਸ ਸਾਈਟ ਅਤੇ
ਸਕੀਮ ਨੰਬਰ 11 ਵਿੱਚ 2 ਰਿਹਾਇਸ਼ੀ ਪਲਾਟ, ਬਣੀ ਹੋਈ ਦੁਕਾਨ (ਗਰਾਊਂਡ ਫਲੋਰ), 28 ਬਣੀਆਂ
ਹੋਈਆਂ ਦੁਕਾਨਾਂ (ਫਸਟ ਫਲੋਰ) ਅਤੇ ਇਕ ਬਣੀ ਹੋਈ ਦੁਕਾਨ (ਫਸਟ ਫਲੋਰ) ਦੀ ਨਿਲਾਮੀ ਕੀਤੀ
ਜਾਵੇਗੀ। ਉਨ੍ਹਾਂ ਕਿਹਾ ਕਿ ਸ਼ਹਿਰ ਵਾਸੀਆਂ ਨੂੰ ਵਧੇਰੇ ਜਾਣਕਾਰੀ ਦੇਣ ਲਈ ਸ਼ਹਿਰ ਵਿਚ
ਪੈਂਫਲਿਟ ਵੀ ਵੰਡੇ ਜਾ ਰਹੇ ਹਨ। ਇਸ ਮੌਕੇ ਕਾਰਜਕਾਰੀ ਅਫ਼ਸਰ ਪਰਮਜੀਤ ਸਿੰਘ, ਸਹਾਇਕ ਟਰੱਸਟ
ਇੰਜੀਨੀਅਰ ਮਨਦੀਪ ਆਦੀਆ, ਕੌਂਸਲਰ ਬਲਵਿੰਦਰ ਬਿੰਦੀ, ਲੇਖਾਕਾਰ ਅਸ਼ੀਸ਼ ਕੁਮਾਰ, ਸੀਨੀਅਰ ਸਹਾਇਕ
ਸੰਜੀਵ ਕਾਲੀਆ ਅਤੇ ਸਮੂਹ ਸਟਾਫ ਮੈਂਬਰ ਮੌਜੂਦ ਸਨ।
ਮਾਹਿਲਪੁਰ-ਫਗਵਾੜਾ ਰੋਡ ਤੋਂ ਖੜੌਦੀ, ਈਸਪੁਰ, ਪੰਡੋਰੀ ਗੰਗਾ ਸਿੰਘ ਵਾਹਿਦ ਸੜਕ ਦਾ ਹੋਇਆ ਉਦਘਾਟਨ
-842.90 ਲੱਖ ਰੁਪਏ 'ਚ ਬਣਾਈ ਗਈ ਹੈ 13 ਕਿਲੋਮੀਟਰ ਲੰਬੀ ਸੜਕ
-ਪੰਜਾਬ ਸਰਕਾਰ ਦੇ ਨਾਲ ਮਿਲ ਕੇ ਕੇਂਦਰੀ ਯੋਜਨਾਵਾਂ ਤਹਿਤ ਕਰਵਾਏ ਜਾਣਗੇ ਵਿਕਾਸ ਕਾਰਜ
: ਸੋਮ ਪ੍ਰਕਾਸ਼
ਹੁਸ਼ਿਆਰਪੁਰ, 29 ਜਨਵਰੀ: ਕੇਂਦਰੀ ਵਣਜ ਅਤੇ ਉਦਯੋਗ ਮੰਤਰੀ ਸੋਮ ਪ੍ਰਕਾਸ਼ ਨੇ ਅੱਜ
842.90 ਲੱਖ ਰੁਪਏ ਦੀ ਲਾਗਤ ਨਾਲ ਮਾਹਿਲਪੁਰ-ਫਗਵਾੜਾ ਰੋਡ ਤੋਂ ਖੜੌਦੀ, ਈਸਪੁਰ,
ਪੰਡੋਰੀ ਗੰਗਾ ਸਿੰਘ ਵਾਹਿਦ ਰੋਡ (ਡਿਸਟਰਿਕਟ
ਬਾਊਂਡਰੀ) ਤੱਕ ਬਣੀ 13.200 ਕਿਲੋਮੀਟਰ ਲੰਬੀ ਸੜਕ ਦਾ ਉਦਘਾਟਨ ਕੀਤਾ। ਇਸ ਦੌਰਾਨ ਕੇਂਦਰੀ
ਰਾਜ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਨਾਲ ਮਿਲ ਕੇ ਕੇਂਦਰੀ ਯੋਜਵਾਨਾਂ ਤਹਿਤ ਵੱਧ ਤੋਂ
ਵੱਧ ਵਿਕਾਸ ਕਾਰਜ ਕਰਵਾਏ ਜਾਣਗੇ, ਤਾਂ ਜੋ ਲੋਕਾਂ ਨੂੰ ਵੱਧ ਤੋਂ ਵੱਧ ਸੁਵਿਧਾਵਾਂ ਪ੍ਰਦਾਨ
ਕੀਤੀਆਂ ਜਾ ਸਕਣ। ਇਸ ਦੌਰਾਨ ਉਨ੍ਹਾਂ ਦੇ ਨਾਲ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਤੋਂ
ਇਲਾਵਾ ਹੋਰ ਪਤਵੰਤੇ ਵੀ ਮੌਜੂਦ ਸਨ।
ਕੇਂਦਰੀ ਰਾਜ ਮੰਤਰੀ ਨੇ ਦੱਸਿਆ ਕਿ ਹੁਸ਼ਿਆਰਪੁਰ ਵਿੱਚ ਕੇਂਦਰ ਅਤੇ ਰਾਜ ਸਰਕਾਰ ਦੀਆਂ
ਯੋਜਨਾਵਾਂ ਰਾਹੀਂ ਸੜਕ ਨੈਟਵਰਕ ਨੂੰ ਮਜ਼ਬੂਤ ਕੀਤਾ ਜਾ ਰਿਹਾ ਹੈ ਅਤੇ ਆਉਣ ਵਾਲੇ ਸਮੇਂ ਵਿਚ
ਹੋਰ ਕਈ ਮਹੱਤਵਪੂਰਨ ਸੜਕਾਂ ਦਾ ਨਿਰਮਾਣ ਸ਼ੁਰੂ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ
ਪ੍ਰਧਾਨ ਮੰਤਰੀ ਪੇਂਡੂ ਸੜਕ ਯੋਜਨਾ ਤਹਿਤ ਬਣਾਈ ਗਈ ਇਸ ਸੜਕ ਨਾਲ ਇਲਾਕੇ ਦੇ ਕਈ ਪਿੰਡਾਂ ਨੂੰ
ਲਾਭ ਮਿਲੇਗਾ ਅਤੇ ਲੋਕਾਂ ਨੂੰ ਆਵਾਜਾਈ ਦਾ ਵੱਡਾ ਲਾਭ ਪਹੁੰਚੇਗਾ। ਉਨ੍ਹਾਂ ਦੱਸਿਆ ਕਿ ਭਵਿੱਖ
ਦੀਆਂ ਲੋੜਾਂ ਦੇ ਮੱਦੇਨਜ਼ਰ ਇਸ ਪ੍ਰੋਜੈਕਟ ਨਾਲ ਲੋਕਾਂ ਨੂੰ ਬਹੁਤ ਲਾਭ ਮਿਲੇਗਾ।
ਸੋਮ ਪ੍ਰਕਾਸ਼ ਨੇ ਦੱਸਿਆ ਕਿ ਹਾਲ ਹੀ ਵਿਚ ਕੇਂਦਰੀ ਸੜਕ, ਟਰਾਂਸਪੋਰਟ ਅਤੇ ਰਾਜਮਾਰਗ ਮੰਤਰੀ
ਨਿਤਿਨ ਗਡਕਰੀ ਨੇ ਹੁਸ਼ਿਆਰਪੁਰ ਵਿਚ ਆਯੋਜਿਤ ਸਮਾਗਮ ਦੌਰਾਨ ਸੂਬੇ ਵਿਚ 4 ਹਜ਼ਾਰ ਕਰੋੜ ਰੁਪਏ
ਤੋਂ ਵੱਧ ਦੇ ਨਿਵੇਸ਼ ਨਾਲ 29 ਰਾਸ਼ਟਰੀ ਰਾਜ ਮਾਰਗ ਪ੍ਰੋਜੈਕਟਾਂ ਦੇ ਲੋਕ ਅਰਪਣ/ਨੀਂਹ ਪੱਥਰ
ਰੱਖੇ ਸਨ। ਇਨ੍ਹਾਂ ਪ੍ਰੋਜੈਕਟਾਂ ਵਿਚ ਉਨ੍ਹਾਂ ਨੇ 1553 ਕਰੋੜ ਰੁਪਏ ਦੀ ਲਾਗਤ ਵਾਲੇ ਫਗਵਾੜਾ
ਅਤੇ ਹੁਸ਼ਿਆਰਪੁਰ ਬਾਈਪਾਸ ਸਮੇਤ ਫਗਵਾੜਾ-ਹੁਸ਼ਿਆਰਪੁਰ ਖੰਡ ਦਾ 4 ਲੇਨ ਨਿਰਮਾਣ ਦਾ ਵੀ ਨੀਂਹ
ਪੱਥਰ ਰੱਖਿਆ ਸੀ।
ਪੰਜਾਬ ਸਰਕਾਰ ਵੱਲੋਂ ਪ੍ਰਵਾਸੀ ਭਾਰਤੀ ਨਾਲ ਮਿਲਣੀ 3 ਫਰਵਰੀ ਨੂੰ ਪਠਾਨਕੋਟ ਵਿਖੇ ਹੋਵੇਗੀ - ਧਾਲੀਵਾਲ
ਨੂੰਪੁੱਜਣ ਦੀ ਅਪੀਲ
ਅੰਮ੍ਰਿਤਸਰ, 29 ਜਨਵਰੀ, ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਦੀ ਪਹਿਲ
ਕਦਮੀ 'ਤੇ ਪ੍ਰਵਾਸੀ ਪੰਜਾਬੀ ਭਾਰਤੀਆਂ ਨਾਲ ਰਾਜ ਭਰ ਵਿੱਚ 3 ਫਰਵਰੀ ਤੋਂ ਉਲੀਕੀਆਂ
ਗਈਆਂ ਪੰਜਾਬੀ ਐਨ ਆਰ ਆਈਜ਼ ਨਾਲਮਿਲਣੀਆਂ ਤਹਿਤ ਚਾਰ ਜ਼ਿਲਿ੍ਹਆਂ ਅੰਮ੍ਰਿਤਸਰ,
ਗੁਰਦਾਸਪੁਰ, ਪਠਾਨਕੋਟ ਅਤੇ ਹੁਸ਼ਿਆਰਪੁਰ ਨਾਲ ਸਬੰਧਤ ਪ੍ਰਵਾਸੀ ਭਾਰਤੀਆਂ ਨਾਲਮਿਲਣੀ
ਪ੍ਰੋਗਰਾਮ 3 ਫਰਵਰੀ ਨੂੰ ਸਵੇਰੇ 10 ਵਜੇ ਚਮਰੋੜ (ਮਿੰਨੀ ਗੋਆ), ਪਠਾਨਕੋਟ ਵਿਖੇ
ਹੋਵੇਗੀ।
ਇਸ ਸਬੰਧੀ ਐਨ.ਆਰ.ਆਈਜ਼ ਮਾਮਲਿਆਂ ਦੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਡਿਪਟੀ
ਕਮਿਸ਼ਨਰ ਅੰÇ੍ਰਮਤਸਰ ਸ੍ਰੀ ਘਨਸ਼ਾਮ ਥੋਰੀ ਅਤੇ ਪੁਲਿਸ ਅਧਿਕਾਰੀਆਂ ਨਾਲਮੀਟਿੰਗ ਕਰਦਿਆਂ
ਦੱਸਿਆ ਕਿ ਇਸ ਐਨ.ਆਰ.ਆਈ ਮਿਲਣੀ ਦਾ ਉਦਘਾਟਨ ਮੁੱਖ ਮੰਤਰੀ ਪੰਜਾਬ ਸ: ਭਗਵੰਤਸਿੰਘ ਮਾਨ
ਕਰਨਗੇ। ਉਨਾਂ ਦੱਸਿਆ ਕਿ ਇਨ੍ਹਾਂ ਮਿਲਣੀਆਂ ਦਾ ਮੰਤਵ ਪ੍ਰਵਾਸੀ ਪੰਜਾਬ ਭਾਰਤੀਆਂ
ਨੂੰਦਰਪੇਸ਼ ਮੁਸ਼ਕਿਲਾਂ ਅਤੇ ਸ਼ਿਕਾਇਤਾਂ ਦਾ ਹੱਲ ਕਰਨਾ ਹੈ। ਉਨ੍ਹਾਂ ਨੇ ਉਕਤ ਜ਼ਿਲਿ੍ਹਆਂ
ਨਾਲ ਸਬੰਧਤਪ੍ਰਵਾਸੀ ਪੰਜਾਬੀ ਭਾਰਤੀਆਂ ਨੂੰ ਇਸ ਮਿਲਣੀ ਦੌਰਾਨ 3ਫਰਵਰੀ ਨੂੰ ਪਠਾਨਕੋਟ
ਵਿਖੇ ਪੁੱਜਣ ਦੀ ਅਪੀਲ ਕੀਤੀ ਹੈ। ਉਨ੍ਹਾਂ ਦੱਸਿਆ ਕਿ ਪ੍ਰਵਾਸੀ ਪੰਜਾਬੀਆਂਲਈ ਉੱਥੇ
ਮੌਕੇ 'ਤੇ ਹੀ ਰਜਿਸਟਰੇਸ਼ਨ ਕਾਊਂਟਰਲਗਾਏ ਜਾਣਗੇੇ ਅਤੇ ਜੇਕਰ ਕੋਈ ਚਾਹੇ ਤਾਂ ਈ ਸਰਵਿਸਜ਼
ਡਾਟ ਪੰਜਾਬ ਡਾਟ ਜੀ ਓ ਵੀ ਡਾਟ ਇੰਨ 'ਤੇ ਵੀ ਆਪਣੀ ਰਜਿਸਟਰੇਸ਼ਨ ਕਰਵਾ ਸਕਦਾ ਹੈ। ਉਨਾਂ
ਦੱਸਿਆ ਕਿ ਕਿਜੇਕਰ ਅੰਮ੍ਰਿਤਸਰ ਨਾਲ ਸਬੰਧਤ ਕੋਈ ਐਨ.ਆਰ.ਆਈ. ਇਸ ਮਿਲਣੀ ਵਿੱਚ ਸ਼ਾਮਲ
ਹੋਣ ਲਈ ਰਜਿਸਟਰਡ ਹੋਣ ਦਾਚਾਹਵਾਨ ਹੈ ਤਾਂ ਉਹ ਮੋਬਾਇਲ ਨੰਬਰ 7973867446 ਤੇ ਸੰਪਰਕ
ਕਰ ਸਕਦਾ ਹੈ।
ਉਨਾਂ ਡਿਪਟੀ ਕਮਿਸ਼ਨਰ ਨੂੰ ਕਿਹਾ ਕਿ ਇਸ ਸਬੰਧ ਵਿੱਚ ਐਨ.ਆਰ.ਆਈਜ਼ ਨਾਲ ਰਾਬਤਾ ਕਾਇਮ
ਕੀਤਾਜਾਵੇ ਅਤੇ ਉਨਾਂ ਨੂੰ ਇਸ ਮਿਲਣੀ ਬਾਰੇ ਜਾਣਕਾਰੀ ਮੁਹੱਈਆ ਕਰਵਾਈ ਜਾਵੇ।
ਸ: ਧਾਲੀਵਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 9ਫਰਵਰੀ ਨੂੰ ਰੋਪੜ, ਜਲੰਧਰ,
ਕਪੂਰਥਲਾ, ਮੋਹਾਲੀ, ਨਵਾਂ ਸ਼ਹਿਰ ਨਾਲ ਸਬੰਧਤ ਐਨ.ਆਰ.ਆਈਜ਼ ਦੀ ਮਿਲਣੀ ਨਵਾਂ ਸ਼ਹਿਰ, 16
ਫਰਵਰੀ ਨੂੰ ਪਟਿਆਲਾ, ਬਰਨਾਲਾ, ਫਤਿਹਗੜ੍ਹ ਸਾਹਿਬ, ਬਠਿੰਡਾ, ਮਲੇਰਕੋਟਲਾ, ਲੁਧਿਆਣਾ,
ਮਾਨਸਾ ਅਤੇ ਸੰਗਰੂਰ ਦੀ ਮੀਟਿੰਗ ਜਿਲ੍ਹਾ ਸੰਗਰੂਰ ਵਿਖੇ ਅਤੇ 22 ਫਰਵਰੀ 2024 ਨੂੰ
ਫਰੀਦਕੋਟ, ਫਾਜ਼ਿਲਕਾ, ਤਰਨਤਾਰਨ, ਮੋਗਾ, ਸ੍ਰੀ ਮੁਕਤਸਰ ਸਾਹਿਬ ਅਤੇ ਫਿਰੋਜ਼ਪੁਰ ਨਾਲ
ਸਬੰਧਤ ਮਿਲਣੀਜਿਲ੍ਹਾ ਫਿਰੋਜ਼ਪੁਰ ਵਿਖੇ ਹੋਵੇਗੀ।
ਪੰਜਾਬ ਸਰਕਾਰ ਵੱਲੋਂ ਪ੍ਰਵਾਸੀ ਭਾਰਤੀ ਨਾਲ ਮਿਲਣੀ 3 ਫਰਵਰੀ ਨੂੰ ਪਠਾਨਕੋਟ ਵਿਖੇ ਹੋਵੇਗੀ - ਧਾਲੀਵਾਲ
ਨੂੰਪੁੱਜਣ ਦੀ ਅਪੀਲ
ਅੰਮ੍ਰਿਤਸਰ, 29 ਜਨਵਰੀ, ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਦੀ ਪਹਿਲ
ਕਦਮੀ 'ਤੇ ਪ੍ਰਵਾਸੀ ਪੰਜਾਬੀ ਭਾਰਤੀਆਂ ਨਾਲ ਰਾਜ ਭਰ ਵਿੱਚ 3 ਫਰਵਰੀ ਤੋਂ ਉਲੀਕੀਆਂ
ਗਈਆਂ ਪੰਜਾਬੀ ਐਨ ਆਰ ਆਈਜ਼ ਨਾਲਮਿਲਣੀਆਂ ਤਹਿਤ ਚਾਰ ਜ਼ਿਲਿ੍ਹਆਂ ਅੰਮ੍ਰਿਤਸਰ,
ਗੁਰਦਾਸਪੁਰ, ਪਠਾਨਕੋਟ ਅਤੇ ਹੁਸ਼ਿਆਰਪੁਰ ਨਾਲ ਸਬੰਧਤ ਪ੍ਰਵਾਸੀ ਭਾਰਤੀਆਂ ਨਾਲਮਿਲਣੀ
ਪ੍ਰੋਗਰਾਮ 3 ਫਰਵਰੀ ਨੂੰ ਸਵੇਰੇ 10 ਵਜੇ ਚਮਰੋੜ (ਮਿੰਨੀ ਗੋਆ), ਪਠਾਨਕੋਟ ਵਿਖੇ
ਹੋਵੇਗੀ।
ਇਸ ਸਬੰਧੀ ਐਨ.ਆਰ.ਆਈਜ਼ ਮਾਮਲਿਆਂ ਦੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਡਿਪਟੀ
ਕਮਿਸ਼ਨਰ ਅੰÇ੍ਰਮਤਸਰ ਸ੍ਰੀ ਘਨਸ਼ਾਮ ਥੋਰੀ ਅਤੇ ਪੁਲਿਸ ਅਧਿਕਾਰੀਆਂ ਨਾਲਮੀਟਿੰਗ ਕਰਦਿਆਂ
ਦੱਸਿਆ ਕਿ ਇਸ ਐਨ.ਆਰ.ਆਈ ਮਿਲਣੀ ਦਾ ਉਦਘਾਟਨ ਮੁੱਖ ਮੰਤਰੀ ਪੰਜਾਬ ਸ: ਭਗਵੰਤਸਿੰਘ ਮਾਨ
ਕਰਨਗੇ। ਉਨਾਂ ਦੱਸਿਆ ਕਿ ਇਨ੍ਹਾਂ ਮਿਲਣੀਆਂ ਦਾ ਮੰਤਵ ਪ੍ਰਵਾਸੀ ਪੰਜਾਬ ਭਾਰਤੀਆਂ
ਨੂੰਦਰਪੇਸ਼ ਮੁਸ਼ਕਿਲਾਂ ਅਤੇ ਸ਼ਿਕਾਇਤਾਂ ਦਾ ਹੱਲ ਕਰਨਾ ਹੈ। ਉਨ੍ਹਾਂ ਨੇ ਉਕਤ ਜ਼ਿਲਿ੍ਹਆਂ
ਨਾਲ ਸਬੰਧਤਪ੍ਰਵਾਸੀ ਪੰਜਾਬੀ ਭਾਰਤੀਆਂ ਨੂੰ ਇਸ ਮਿਲਣੀ ਦੌਰਾਨ 3ਫਰਵਰੀ ਨੂੰ ਪਠਾਨਕੋਟ
ਵਿਖੇ ਪੁੱਜਣ ਦੀ ਅਪੀਲ ਕੀਤੀ ਹੈ। ਉਨ੍ਹਾਂ ਦੱਸਿਆ ਕਿ ਪ੍ਰਵਾਸੀ ਪੰਜਾਬੀਆਂਲਈ ਉੱਥੇ
ਮੌਕੇ 'ਤੇ ਹੀ ਰਜਿਸਟਰੇਸ਼ਨ ਕਾਊਂਟਰਲਗਾਏ ਜਾਣਗੇੇ ਅਤੇ ਜੇਕਰ ਕੋਈ ਚਾਹੇ ਤਾਂ ਈ ਸਰਵਿਸਜ਼
ਡਾਟ ਪੰਜਾਬ ਡਾਟ ਜੀ ਓ ਵੀ ਡਾਟ ਇੰਨ 'ਤੇ ਵੀ ਆਪਣੀ ਰਜਿਸਟਰੇਸ਼ਨ ਕਰਵਾ ਸਕਦਾ ਹੈ। ਉਨਾਂ
ਦੱਸਿਆ ਕਿ ਕਿਜੇਕਰ ਅੰਮ੍ਰਿਤਸਰ ਨਾਲ ਸਬੰਧਤ ਕੋਈ ਐਨ.ਆਰ.ਆਈ. ਇਸ ਮਿਲਣੀ ਵਿੱਚ ਸ਼ਾਮਲ
ਹੋਣ ਲਈ ਰਜਿਸਟਰਡ ਹੋਣ ਦਾਚਾਹਵਾਨ ਹੈ ਤਾਂ ਉਹ ਮੋਬਾਇਲ ਨੰਬਰ 7973867446 ਤੇ ਸੰਪਰਕ
ਕਰ ਸਕਦਾ ਹੈ।
ਉਨਾਂ ਡਿਪਟੀ ਕਮਿਸ਼ਨਰ ਨੂੰ ਕਿਹਾ ਕਿ ਇਸ ਸਬੰਧ ਵਿੱਚ ਐਨ.ਆਰ.ਆਈਜ਼ ਨਾਲ ਰਾਬਤਾ ਕਾਇਮ
ਕੀਤਾਜਾਵੇ ਅਤੇ ਉਨਾਂ ਨੂੰ ਇਸ ਮਿਲਣੀ ਬਾਰੇ ਜਾਣਕਾਰੀ ਮੁਹੱਈਆ ਕਰਵਾਈ ਜਾਵੇ।
ਸ: ਧਾਲੀਵਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 9ਫਰਵਰੀ ਨੂੰ ਰੋਪੜ, ਜਲੰਧਰ,
ਕਪੂਰਥਲਾ, ਮੋਹਾਲੀ, ਨਵਾਂ ਸ਼ਹਿਰ ਨਾਲ ਸਬੰਧਤ ਐਨ.ਆਰ.ਆਈਜ਼ ਦੀ ਮਿਲਣੀ ਨਵਾਂ ਸ਼ਹਿਰ, 16
ਫਰਵਰੀ ਨੂੰ ਪਟਿਆਲਾ, ਬਰਨਾਲਾ, ਫਤਿਹਗੜ੍ਹ ਸਾਹਿਬ, ਬਠਿੰਡਾ, ਮਲੇਰਕੋਟਲਾ, ਲੁਧਿਆਣਾ,
ਮਾਨਸਾ ਅਤੇ ਸੰਗਰੂਰ ਦੀ ਮੀਟਿੰਗ ਜਿਲ੍ਹਾ ਸੰਗਰੂਰ ਵਿਖੇ ਅਤੇ 22 ਫਰਵਰੀ 2024 ਨੂੰ
ਫਰੀਦਕੋਟ, ਫਾਜ਼ਿਲਕਾ, ਤਰਨਤਾਰਨ, ਮੋਗਾ, ਸ੍ਰੀ ਮੁਕਤਸਰ ਸਾਹਿਬ ਅਤੇ ਫਿਰੋਜ਼ਪੁਰ ਨਾਲ
ਸਬੰਧਤ ਮਿਲਣੀਜਿਲ੍ਹਾ ਫਿਰੋਜ਼ਪੁਰ ਵਿਖੇ ਹੋਵੇਗੀ।
ਪਟਿਆਲਾ ਦੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਪੰਜਾਬ ਸਰਕਾਰ ਡਰਾਇਵਰ ਅਤੇ ਟੈਕਨੀਕਲ ਯੂਨੀਅਨ ਪੰਜਾਬ ਦਾ ਨਵੇਂ ਸਾਲ 2024 ਦਾ ਕੈਲੰਡਰ ਜਾਰੀ ਕੀਤਾ।
ਯੂਨੀਅਨ ਪੰਜਾਬ ਦਾ ਨਵੇਂ ਸਾਲ 2024 ਦਾ ਕੈਲੰਡਰ ਜਾਰੀ ਕੀਤਾ।ਇਸ ਮੌਕੇ ਡਿਪਟੀ ਕਮਿਸ਼ਨਰ ਨੇ
ਸਮੂਹ ਡਰਾਇਵਰਾਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਡਰਾਇਵਰ ਸਰਕਾਰੀ ਅਧਿਕਾਰੀਆਂ ਦੇ ਅਹਿਮ
ਸਾਥੀ ਹੁੰਦੇ ਹਨ ਅਤੇ ਇਸੇ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਰਕਾਰੀ ਗੱਡੀਆਂ ਦੇ ਡਰਾਇਵਰਾਂ
ਦੇ ਬੈਠਣ ਲਈ ਇੱਕ ਵਿਸ਼ੇਸ਼ ਕਮਰਾ ਵੀ ਬਣਵਾਇਆ ਗਿਆ ਹੈ। ਇਸ ਮੌਕੇ ਸਰਕਾਰੀ ਗੱਡੀਆਂ ਦੇ ਸਮੂਹ
ਡਰਾਇਵਰ ਮੌਜੂਦ ਸਨ।
ਪਟਿਆਲਾ ਦੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਪੰਜਾਬ ਸਰਕਾਰ ਡਰਾਇਵਰ ਅਤੇ ਟੈਕਨੀਕਲ ਯੂਨੀਅਨ ਪੰਜਾਬ ਦਾ ਨਵੇਂ ਸਾਲ 2024 ਦਾ ਕੈਲੰਡਰ ਜਾਰੀ ਕੀਤਾ।
ਯੂਨੀਅਨ ਪੰਜਾਬ ਦਾ ਨਵੇਂ ਸਾਲ 2024 ਦਾ ਕੈਲੰਡਰ ਜਾਰੀ ਕੀਤਾ।ਇਸ ਮੌਕੇ ਡਿਪਟੀ ਕਮਿਸ਼ਨਰ ਨੇ
ਸਮੂਹ ਡਰਾਇਵਰਾਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਡਰਾਇਵਰ ਸਰਕਾਰੀ ਅਧਿਕਾਰੀਆਂ ਦੇ ਅਹਿਮ
ਸਾਥੀ ਹੁੰਦੇ ਹਨ ਅਤੇ ਇਸੇ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਰਕਾਰੀ ਗੱਡੀਆਂ ਦੇ ਡਰਾਇਵਰਾਂ
ਦੇ ਬੈਠਣ ਲਈ ਇੱਕ ਵਿਸ਼ੇਸ਼ ਕਮਰਾ ਵੀ ਬਣਵਾਇਆ ਗਿਆ ਹੈ। ਇਸ ਮੌਕੇ ਸਰਕਾਰੀ ਗੱਡੀਆਂ ਦੇ ਸਮੂਹ
ਡਰਾਇਵਰ ਮੌਜੂਦ ਸਨ।
ਸੇਵਾ ਕੇਂਦਰਾਂ ਦਾ ਸਮਾਂ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਕੀਤਾ
ਦੱਸਿਆ ਕਿ ਸੇਵਾ ਕੇਂਦਰਾਂ ਦਾ
ਸਮਾਂ ਸਵੇਰੇ 9:00 ਵਜੇ ਤੋਂ ਸ਼ਾਮ 5:00 ਵਜੇ ਤੱਕ ਦਾ ਕਰ ਦਿੱਤਾ ਗਿਆ ਹੈ। ਉਨ੍ਹਾਂ
ਦੱਸਿਆ ਕਿ ਜ਼ਿਲ੍ਹੇ ਦੇ ਸਾਰੇ ਸੇਵਾ ਕੇਂਦਰਾਂ ਦੇ ਸਾਰੇ ਕਾਊਂਟਰ ਸਵੇਰੇ 9 ਵਜੇ ਤੋਂ
ਸ਼ਾਮ 5 ਵਜੇ ਤੱਕ ਚਾਲੂ ਰਹਿਣਗੇ।
ਸੈਨਿਕ ਇੰਸਟੀਚਿਊਟ ਵਿਖੇ ਸ਼ਾਰਟ ਟਰਮ ਕੰਪਿਊਟਰ ਕੋਰਸਾਂ ਲਈ ਦਾਖਲਾ ਸ਼ੁਰੂ : ਕਮਾਂਡਰ ਬਲਜਿੰਦਰ ਵਿਰਕ
ਚੱਲ ਰਹੇ ਸੈਨਿਕ ਇੰਸਟੀਚਿਊਟ ਆਫ ਮੈਨੇਜਮੈਂਟ ਐਂਡ ਟੈਕਨਾਲੋਜੀ ਕੈਂਪਸ ਵਿਚ ਰੈਗੂਲਰ
ਡਿਪਲੋਮਾ/ਡਿਗਰੀ ਤੋਂ ਇਲਾਵਾ ਸ਼ਾਰਟ ਟਰਮ
ਕੰਪਿਊਟਰ ਕੋਰਸ ਵੀ ਕਰਵਾਏ ਜਾਂਦੇ ਹਨ। ਇੰਸਟੀਚਿਊਟ ਦੇ ਡਾਇਰੈਕਟਰ-ਕਮ-ਜ਼ਿਲ੍ਹਾ ਰੱਖਿਆ
ਸੇਵਾਵਾਂ ਭਲਾਈ ਅਫਸਰ ਕਮਾਂਡਰ (ਸੇਵਾਮੁਕਤ) ਬਲਜਿੰਦਰ ਵਿਰਕ ਨੇ ਦੱਸਿਆ ਕਿ ਇਨ੍ਹਾਂ ਕੋਰਸਾਂ
ਲਈ ਘੱਟ ਤੋਂ ਘੱਟ ਯੋਗਤਾ 10ਵੀਂ/12ਵੀਂ ਪਾਸ ਹੋਣੀ ਚਾਹੀਦੀ ਹੈ। ਸ਼ਾਰਟ ਟਰਮ ਕੰਪਿਊਟਰ
ਕੋਰਸਾਂ ਦਾ ਸਮਾਂ 3 ਮਹੀਨੇ ਦਾ ਹੋਵੇਗਾ। ਇਸ ਵਿਚ 75 ਫੀਸਦੀ ਜ਼ਿਲ੍ਹੇ ਦੇ ਸਾਬਕਾ ਸੈਨਿਕ ਅਤੇ
ਇਨ੍ਹਾਂ ਤੋਂ ਇਲਾਵਾ 25 ਫੀਸਦੀ ਬਾਕੀ ਰਿਜ਼ਰਵ ਕੈਟੇਗਰੀ (ਐਸ.ਸੀ/ਐਸ.ਟੀ/ਓ.ਬੀ.ਸੀ) ਅਤੇ ਹੋਰ
ਗਰੀਬ ਪਰਿਵਾਰਾਂ ਦੇ ਵਿਦਿਆਰਥੀ ਵੀ ਦਾਖਲਾ ਲੈ ਸਕਦੇ ਹਨ।
ਇੰਸਟੀਚਿਊਟ ਦੇ ਪ੍ਰਿੰਸੀਪਲ ਡਾ: ਪਰਮਿੰਦਰ ਕੌਰ ਸੈਣੀ ਨੇ ਨਵੇਂ ਕੋਰਸ ਚਲਾਉਣ ਦਾ ਕਾਰਨ
ਦੱਸਦਿਆਂ ਕਿਹਾ ਕਿ ਅਕਸਰ ਇਹ ਦੇਖਣ ਵਿਚ ਆਇਆ ਹੈ ਕਿ ਬਹੁਤ ਸਾਰੇ ਵਿਦਿਆਰਥੀ ਡਿਗਰੀਆਂ ਵੀ ਕਰ
ਚੁੱਕੇ ਹੁੰਦੇ ਹਨ ਜਾਂ ਕਰ ਰਹੇ ਹੁੰਦੇ ਹਨ, ਪਰ ਰੋਜ਼ਾਨਾ ਵਰਤੋਂ ਵਿੱਚ ਆਉਣ ਵਾਲੇ ਕੰਮਾਂ ਵਿਚ
ਮਾਹਿਰ ਨਹੀਂ ਹੁੰਦੇ, ਜਿਵੇਂ ਕਿ ਕੋਈ ਵੀ ਰਿਪੋਰਟ ਤਿਆਰ ਕਰਨਾ, ਕੋਈ ਬੇਨਤੀ ਪੱਤਰ ਲਿਖਣਾ
ਜਾਂ ਪ੍ਰਿੰਟ ਕਰਨਾ, ਸਰਕਾਰੀ ਪੋਰਟਲ 'ਤੇ ਆਪਣਾ ਵੇਰਵਾ ਦਾਖਿਲ ਕਰਨਾ, ਜਿਵੇਂ ਆਧਾਰ ਕਾਰਡ,
ਪੈਨ ਕਾਰਡ ਜਾਂ ਰਿਟਰਨ ਭਰਨ ਲਈ ਯੋਗ ਹੋਣਾ। ਇਨ੍ਹਾਂ ਸਾਰੇ ਕੰਮਾਂ ਵਿੱਚ
ਅਕੈਡਮਿਕ/ਪ੍ਰੋਫੈਸ਼ਨਲ ਡਿਗਰੀਆਂ ਕਰਨ ਦੇ ਬਾਵਜੂਦ ਵੀ ਜ਼ਿਆਦਾਤਰ ਕਰਕੇ ਵਿਦਿਆਰਥੀ ਸਹੀ ਸਾਬਿਤ
ਨਹੀਂ ਹੁੰਦੇ, ਜਦ ਕਿ ਇਹ ਕੰਮ ਰੋਜ਼ਾਨਾ ਜਿੰਦਗੀ ਦਾ ਨਿਰਬਾਹ ਕਰਨ ਲਈ ਜ਼ਰੂਰੀ ਹੈ। ਇਨ੍ਹਾਂ
ਕਮੀਆਂ ਨੂੰ ਦੇਖਦੇ ਹੋਏ ਇਹ ਕੋਰਸ ਖਾਸ ਤੋਰ 'ਤੇ ਡਿਜ਼ਾਇਨ ਕੀਤੇ ਗਏ ਹਨ, ਜਿਨ੍ਹਾਂ ਵਿਚ
ਵਿਦਿਆਰਥੀਆਂ ਨੂੰ ਐਮ.ਐਸ ਵਰਡ, ਐਮ.ਐਸ ਐਕਸਲ, ਐਮ.ਐਸ ਪਾਵਰ ਪੁਆਇੰਟ ਪ੍ਰੋਗਰਾਮਿੰਗ ਇੰਨ
ਜਾਵਾ, ਪ੍ਰੋਗਰਾਮਿੰਗ ਇੰਨ ਸੀ.ਪਲੱਸ ਪਲੱਸ, ਐਚ.ਟੀ.ਐਮ.ਐਲ, ਸਕੈਨਿੰਗ, ਈ-ਮੇਲਿੰਗ ਤੋਂ
ਇਲਾਵਾ ਪੰਜਾਬੀ ਅਤੇ ਇੰਗਲਿਸ਼ ਟਾਈਪਿੰਗ ਵੀ ਸਿਖਾਈ ਜਾਵੇਗੀ। ਇਥੇ ਵਿਦਿਆਰਥੀਆਂ ਲਈ ਲਿਖਤੀ
ਪੜ੍ਹਾਈ ਦੇ ਨਾਲ-ਨਾਲ ਪ੍ਰੈਕਟੀਕਲ ਕਲਾਸਾਂ 'ਤੇ ਖਾਸ ਧਿਆਨ ਦਿੱਤਾ ਜਾਂਦਾ ਹੈ। ਕੋਰਸ ਖਤਮ
ਹੋਣ ਤੋਂ ਬਾਅਦ ਵਿਦਿਆਰਥੀਆਂ ਨੂੰ ਆਈ.ਐਸ.ਓ ਤੋਂ ਪ੍ਰਮਾਣਿਤ ਸਰਟੀਫਿਕੇਟ ਵੀ ਦਿੱਤਾ ਜਾਵੇਗਾ,
ਤਾਂ ਜੋ ਉਹ ਕਿਸੀ ਵੀ ਸਰਕਾਰੀ ਨੋਕਰੀ ਦੀ ਮੁੱਢਲੀ ਲੋੜ (120 ਘੰਟੇ ਦੀ ਪੜ੍ਹਾਈ) ਨੂੰ ਪੂਰਾ
ਕਰਕੇ ਆਪਣੇ ਪੈਰ੍ਹਾਂ 'ਤੇ ਖੜ੍ਹੇ ਹੋ ਕੇ ਆਪਣੀ ਜ਼ਿੰਦਗੀ ਦਾ ਨਿਰਬਾਹ ਚੰਗੇ ਢੰਗ ਨਾਲ ਕਰ ਸਕਣ।
ਉਨ੍ਹਾਂ ਕਿਹਾ ਕਿ ਇਨ੍ਹਾਂ ਕੋਰਸਾਂ ਵਿਚ ਦਾਖਲੇ ਸਬੰਧੀ ਜਾਣਕਾਰੀ ਦਫਤਰ ਵਿੱਚੋਂ ਕਿਸੇ ਵੀ
ਕੰਮ ਵਾਲੇ ਦਿਨ ਲਈ ਜਾ ਸਕਦੀ ਹੈ । ਵਧੇਰੇ ਜਾਣਕਾਰੀ ਲਈ ਫੋਨ ਨੰਬਰ 98157-05178,
94786-18790, 01882-246812 'ਤੇ ਸੰਪਰਕ ਵੀ ਕੀਤਾ ਜਾ ਸਕਦਾ ਹੈ।
ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ 'ਪਟਿਆਲਾ ਸ਼ਹਿਰ ਦਾ ਮਾਣ' ਸਨਮਾਨ ਨਾਲ ਸਨਮਾਨਤ
ਦਿਹਾੜੇ ਮੌਕੇ ਸਮਾਗਮ
ਪਟਿਆਲਾ, 28 ਜਨਵਰੀ: ਇੱਥੇ ਸਰਹਿੰਦ ਰੋਡ ਉਤੇ ਸਥਿਤ ਗੁਰਦੁਆਰਾ ਸ੍ਰੀ ਗੁਰੂ ਰਾਮਦਾਸ ਦੀਵਾਨ
ਹਾਲ ਵਿਖੇ ਬਾਬਾ ਦੀਪ ਸਿੰਘ ਜੀ ਸ਼ਹੀਦ ਦੇ ਜਨਮ ਦਿਹਾੜੇ ਮੌਕੇ ਕਰਵਾਏ ਗਏ ਮਹਾਨ ਕੀਰਤਨ
ਦਰਬਾਰ ਤੇ ਜਪ-ਤਪ ਚੌਪਹਿਰਾ ਸਮਾਗਮ ਮੌਕੇ ਪਟਿਆਲਾ ਦੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੂੰ
'ਪਟਿਆਲਾ ਸ਼ਹਿਰ ਦਾ ਮਾਣ' ਨਾਲ ਸਨਮਾਨਤ ਕੀਤਾ ਗਿਆ। ਇਸ ਮੌਕੇ ਕਾਰ ਸੇਵਾ ਵਾਲੇ ਬਾਬਾ ਇੰਦਰ
ਸਿੰਘ ਦਾ ਵੀ ਵਿਸ਼ੇਸ਼ ਸਨਮਾਨ ਕੀਤਾ ਗਿਆ
ਹਰਮਿੰਦਰ ਸਿੰਘ ਵਿੰਟੀ ਸੱਭਰਵਾਲ ਨੇ ਦੱਸਿਆ ਕਿ ਇਸ ਵਾਰੇ ਕਈ
ਸ਼ਖ਼ਸੀਅਤਾਂ ਦਾ ਸਨਮਾਨ ਕੀਤਾ ਗਿਆ ਸੀ ਪਰੰਤੂ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਵੱਲੋਂ
ਪਟਿਆਲਾ ਵਿਖੇ ਸਮਰਪਿਤ ਭਾਵਨਾ ਨਾਲ ਕੀਤੀਆਂ ਜਾ ਰਹੀਆਂ ਸੇਵਾਵਾਂ ਬਦਲੇ ਉਨ੍ਹਾਂ ਨੂੰ ਪਟਿਆਲਾ
ਸ਼ਹਿਰ ਦਾ ਮਾਣ ਨਾਲ ਸਨਮਾਨਤ ਕੀਤਾ ਗਿਆ ਹੈ।
ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਸਮੂਹ ਸੰਗਤ ਤੇ ਯਾਦਗਾਰੀ ਅਸਥਾਨ
ਬਾਬਾ ਦੀਪ ਸਿੰਘ ਜੀ ਸ਼ਹੀਦ ਗੁਰਦੁਆਰਾ ਸ੍ਰੀ ਗੁਰੂ ਰਾਮਦਾਸ ਦੀਵਾਨ ਹਾਲ ਦੇ ਪ੍ਰਬੰਧਕਾਂ ਦਾ
ਧੰਨਵਾਦ ਕਰਦਿਆਂ ਕਿਹਾ ਕਿ ਉਹ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਆਦੇਸ਼ਾਂ ਮੁਤਾਬਕ ਆਪਣੀ
ਡਿਪਟੀ ਪੂਰੀ ਤਨਦੇਹੀ ਤੇ ਇਮਾਨਦਾਰੀ ਨਾਲ ਨਿਭਾਉਂਦੇ ਹਨ।
ਇਸ ਮੌਕੇ ਮਾਤਾ ਵਿਪਨਪ੍ਰੀਤ ਕੌਰ ਲੁਧਿਆਣਾ ਵਾਲੇ, ਗਿਆਨੀ ਪ੍ਰਣਾਮ
ਸਿੰਘ ਹੈਡਗ੍ਰੰਥੀ ਗੁਰਦੁਆਰਾ ਦੁਖ ਨਿਵਾਰਨ ਸਾਹਿਬ, ਭਾਈ ਹਰਵਿੰਦਰ ਸਿੰਘ ਬੀਬੀ ਕੌਲਾਂ ਭਲਾਈ
ਕੇਂਦਰ, ਭਾਈ ਗੁਰਦੇਵ ਸਿੰਘ ਕੁਹਾੜਕਾ ਹਜੂਰੀ ਰਾਗੀ ਸ੍ਰੀ ਦਰਬਾਰ ਸਾਹਿਬ, ਭਾਈ ਗੁਰਦੇਵ ਸਿੰਘ
ਆਸ਼ਟ੍ਰੇਲੀਆ, ਬੀਬੀ ਦਿਲਪ੍ਰੀਤ ਕੌਰ ਪਟਿਆਲਾ ਵਾਲੇ ਤੇ ਕਰੀਤਨ ਇਸਤਰੀ ਸੰਤਿਸੰਗ ਸਭਾ ਨੇ
ਗੁਰਬਾਣੀ ਕਥਾ ਤੇ ਕੀਤਰਨ ਸਰਵਣ ਕਰਵਾਇਆ।
ਕੈਬਨਿਟ ਮੰਤਰੀ ਜਿੰਪਾ ਨੇ ਜਨਤਾ ਦਰਬਾਰ ’ਚ ਸੁਣੀਆਂ 300 ਲੋਕਾਂ ਦੀਆਂ ਸ਼ਿਕਾਇਤਾਂ
ਨਿਰਦੇਸ਼
ਹੁਸ਼ਿਆਰਪੁਰ, 28 ਜਨਵਰੀ: ਕੈਬਨਿਟ ਮੰਤਰੀ ਪੰਜਾਬ ਬ੍ਰਮ ਸ਼ੰਕਰ ਜਿੰਪਾ ਨੇ ਅੱਜ ਆਪਣੇ
ਦਫ਼ਤਰ ਵਿਚ ਲੋਕਾਂ
ਦੀਆਂ ਸਮੱਸਿਆਵਾਂ ਸੁਣਦੇ ਹੋਏ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਮੌਕੇ 'ਤੇ ਇਨ੍ਹਾਂ
ਸਮੱਸਿਆਵਾਂ ਦਾ ਜਲਦ ਤੋਂ ਜਲਦ ਹੱਲ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ
ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੇ ਲੋਕਾਂ ਦੀ ਭਲਾਈ ਲਈ ਵਚਨਬੱਧ ਹੈ ਅਤੇ
ਲੋਕਾਂ ਦੀਆਂ ਜਾਇਜ਼ ਸਮੱਸਿਆਵਾਂ ਨੂੰ ਨਿਸ਼ਚਿਤ ਸਮੇਂ ਵਿਚ ਹੱਲ ਕਰਨ ਨੂੰ ਪਹਿਲ ਦਿੱਤੀ ਜਾ ਰਹੀ
ਹੈ।
ਕੈਬਨਿਟ ਮੰਤਰੀ ਨੇ ਆਪਣੇ ਦਫ਼ਤਰ ਵਿਚ ਲਗਾਏ ਜਨਤਾ ਦਰਬਾਰ ਵਿਚ ਕਰੀਬ 300 ਲੋਕਾਂ
ਦੀਆਂ ਵੱਖ-ਵੱਖ ਵਿਭਾਗਾਂ ਨਾਲ ਸਬੰਧਤ ਸ਼ਿਕਾਇਤਾਂ ਨੂੰ ਗੌਰ ਨਾਲ ਸੁਣਦੇ ਹੋਏ ਅਧਿਕਾਰੀਆਂ ਨੂੰ
ਇਨ੍ਹਾਂ ਸ਼ਿਕਾਇਤਾਂ ਦਾ ਨਿਯਮਾਂ ਅਨੁਸਾਰ ਜਲਦ ਹੱਲ ਕਰਨ ਦੇ ਨਿਰਦੇਸ਼ ਦਿੱਤੇ। ਇਸ ਮੌਕੇ ਸਿਹਤ,
ਮਾਲ, ਪੁਲਿਸ, ਸਿੱਖਿਆ, ਜਲ ਸਪਲਾਈ ਤੇ ਸੈਨੀਟੇਸ਼ਨ, ਸਮਾਜਿਕ ਸੁਰੱਖਿਆ, ਸਮਾਜਿਕ ਨਿਆ ਅਤੇ
ਅਧਿਕਾਰਤਾ, ਖੁਰਾਕ ਤੇ ਸਿਵਲ ਸਪਲਾਈਜ਼, ਡਰੇਨੇਜ, ਮਾਈਨਿੰਗ, ਖੇਤੀ, ਟਰਾਂਸਪੋਰਟ, ਸਹਿਕਾਰੀ,
ਨਗਰ ਨਿਗਮ, ਡੇਅਰੀ ਵਿਕਾਸ, ਬਿਜਲੀ ਵਿਭਾਗ ਆਦਿ ਨਾਲ ਸਬੰਧਤ ਸ਼ਿਕਇਤਾਂ ਦਾ ਮੌਕੇ 'ਤੇ ਹੱਲ
ਕੀਤਾ ਗਿਆ।
ਬ੍ਰਮ ਸ਼ੰਕਰ ਜਿੰਪਾ ਨੇ ਕਿਹਾ ਕਿ ਉਹ ਆਪਣੇ ਦਫ਼ਤਰ ਵਿਚ ਜਿਥੇ ਲੋਕਾਂ ਦੀਆਂ
ਸਮੱਸਿਆਵਾਂ ਸੁਣ ਰਹੇ ਹਨ, ਉਥੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਿਰਦੇਸ਼ਾਂ 'ਤੇ ਹੀ ਜ਼ਿਲ੍ਹਾ
ਪ੍ਰਸ਼ਾਸਨ ਵਲੋਂ 'ਸਰਕਾਰ ਤੁਹਾਡੇ ਦੁਆਰ' ਮੁਹਿੰਮ ਤਹਿਤ ਪਿੰਡਾਂ ਵਿਚ ਪਹੁੰਚ ਕੇ ਲੋਕਾਂ ਦੀਆਂ
ਸਮੱਸਿਆਵਾਂ ਦਾ ਨਿਪਟਾਰਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਲੋਕਾਂ ਦੀ ਹਰ ਸਮੱਸਿਆ ਨੂੰ
ਵਚਨਬੱਧ ਢੰਗ ਨਾਲ ਦੂਰ ਕਰਨਾ ਪੰਜਾਬ ਸਰਕਾਰ ਦੀ ਮੁੱਖ ਤਰਜੀਹ ਹੈ।
ਪਟਿਆਲਾ ਲੋਕੋਮੋਟਿਵ ਵਰਕਸ ਨੇ 75ਵੇਂ ਗਣਤੰਤਰ ਦਿਵਸ ਨੂੰ ਸ਼ਾਨਦਾਰ ਜਸ਼ਨ ਮਨਾਇਆ
ਪਟਿਆਲਾ, 27 ਜਨਵਰੀ, 2024 - 75ਵੇਂ ਗਣਤੰਤਰ ਦਿਵਸ ਦੇ ਇੱਕ ਮਹੱਤਵਪੂਰਨ ਜਸ਼ਨ ਵਿੱਚ, ਪਟਿਆਲਾ ਲੋਕੋਮੋਟਿਵ ਵਰਕਸ (ਪੀ ਐਲ ਡਬਲਯੂ ) ਨੇ ਰਾਸ਼ਟਰੀ ਮਾਣ ਅਤੇ ਉਤਸ਼ਾਹ ਦਾ ਪ੍ਰਦਰਸ਼ਨ ਦੇਖਿਆ। ਸ਼੍ਰੀ ਪ੍ਰਮੋਦ ਕੁਮਾਰ, ਪ੍ਰਮੁੱਖ ਮੁੱਖ ਪ੍ਰਸ਼ਾਸਨਿਕ ਅਧਿਕਾਰੀ, ਨੇ ਰਾਸ਼ਟਰੀ ਝੰਡਾ ਲਹਿਰਾਇਆ ਅਤੇਪੀ ਐਲ ਡਬਲਯੂਅਧਿਕਾਰੀਆਂ, ਸਟਾਫ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਉਤਸ਼ਾਹੀ ਸ਼ਮੂਲੀਅਤ ਵਿੱਚ,ਰੇਲਵੇ ਪ੍ਰੋਟੈਕਸ਼ਨ ਫੋਰਸ ਦੀ ਟੁਕੜੀ ਦੀ ਸਲਾਮੀ ਲਈ।
ਕੇ ਵੀ 2 ਦੇ ਵਿਦਿਆਰਥੀਆਂ ਅਤੇ ਪੀ ਐਲ ਡਬਲਯੂਸੱਭਿਆਚਾਰਕ ਟੀਮ ਦੁਆਰਾ ਪੇਸ਼ ਕੀਤੇ ਗਏ ਇੱਕ ਮਨਮੋਹਕ ਸੱਭਿਆਚਾਰਕ ਪ੍ਰੋਗਰਾਮ ਦੁਆਰਾ ਖੁਸ਼ੀ ਦੇ ਮਾਹੌਲ ਨੂੰ ਹੋਰ ਵਧਾ ਦਿੱਤਾ । ਸ਼੍ਰੀ ਪ੍ਰਮੋਦ ਕੁਮਾਰਅਤੇਸ਼੍ਰੀਮਤੀਰਾਧਾ ਰਾਘਵ , ਪ੍ਰਧਾਨ ,ਪੀ ਐਲ ਡਬਲਯੂ ਮਹਿਲਾ ਭਲਾਈ ਸੰਸਥਾ ਨੇ ਆਰ ਪੀ ਐਫ ਨੂੰ ਮਠਿਆਈਆਂ ਵੰਡੀਆਂ ਅਤੇ 100 ਤੋਂ ਵੱਧ ਸਮਰਪਿਤ ਹੈਲਪਰਾਂ ਨੂੰ ਕੰਬਲ ਵੰਡੇ।
ਆਪਣੇ ਸੰਬੋਧਨ ਦੌਰਾਨ, ਸ਼੍ਰੀ ਪ੍ਰਮੋਦ ਕੁਮਾਰ ਨੇ ਦਸੰਬਰ 2023 ਤੱਕ ਪਟਿਆਲਾ ਲੋਕੋਮੋਟਿਵ ਵਰਕਸ ਦੀਆਂ ਕਮਾਲ ਦੀਆਂ ਪ੍ਰਾਪਤੀਆਂ ਨੂੰ ਉਜਾਗਰ ਕੀਤਾ।ਪੀ ਐਲ ਡਬਲਯੂ ਨੇ ਸਿਰਫ ਨੌਂ ਮਹੀਨਿਆਂ ਵਿੱਚ 2180 ਕਰੋੜ ਰੁਪਏ ਦੇ ਉਤਪਾਦਨ ਮੁੱਲ ਨੂੰ ਪ੍ਰਾਪਤ ਕਰਦੇ ਹੋਏ ਸ਼ਾਨਦਾਰ ਪ੍ਰਦਰਸ਼ਨ ਦਾ ਪ੍ਰਦਰਸ਼ਨ ਕੀਤਾ। ਇਸ ਤੋਂ ਇਲਾਵਾ, ਉਸੇ ਸਮੇਂ ਦੌਰਾਨ ਪ੍ਰਭਾਵਸ਼ਾਲੀ 16.35 ਕਰੋੜ ਸਕਰੈਪ ਵੇਚਿਆ ਗਿਆ ।
ਪਿਛਲੇ ਸਾਲ ਦੇ ਦੌਰਾਨ, ਦਸੰਬਰ 2023 ਤੱਕ, ਪੀ ਐਲ ਡਬਲਯੂ ਨੇ 56 WAP-7 ਲੋਕੋਮੋਟਿਵ, 82 WAG9HC ਇਲੈਕਟ੍ਰਿਕ ਲੋਕੋਮੋਟਿਵ, 44 DETC, 109 ਮੋਟਰਾਈਜ਼ਡ ਬੋਗੀਆਂ, ਮੋਟਰਾਈਜ਼ਡ ਵ੍ਹੀਲ ਸੈੱਟ ਅਤੇ 57 ਹਿਟਾਚੀ ਟ੍ਰੈਕਸ਼ਨ ਮੋਟਰਾਂ ਦਾ ਉਤਪਾਦਨ ਕੀਤਾ ।
ਏਕਤਾ, ਵਿਭਿੰਨਤਾ ਅਤੇ ਸਮਾਨਤਾਨੂੰ ਉਤਸ਼ਾਹਿਤਕਰਦੇ, ਸ਼੍ਰੀ ਪ੍ਰਮੋਦ ਕੁਮਾਰ ਨੇ ਸਟਾਫ ਨੂੰ ਇਨ੍ਹਾਂ ਕਦਰਾਂ ਕੀਮਤਾਂ ਪ੍ਰਤੀ ਵਚਨਬੱਧਤਾ ਅਤੇ ਜ਼ਿੰਮੇਵਾਰੀ ਦੀ ਡੂੰਘੀ ਭਾਵਨਾ ਨਾਲ ਆਪਣੇ ਫਰਜ਼ ਨਿਭਾਉਣ ਦੀ ਅਪੀਲ ਕੀਤੀ। ਉਨ੍ਹਾਂ ਨੇ ਇਸ ਸ਼ੁਭ ਮੌਕੇ 'ਤੇ ਸਾਰੇ ਪੀ ਐਲ ਡਬਲਯੂ ਸਟਾਫ ਨੂੰ ਦਿਲੋਂ ਵਧਾਈ ਦਿੱਤੀ।
-ਕੈਬਨਿਟ ਮੰਤਰੀ ਨੇ ਜ਼ਿਲ੍ਹਾ ਪੱਧਰੀ ਸਮਾਗਮ ਦੌਰਾਨ 121 ਨਵ-ਜੰਮੀਆਂ ਬੱਚੀਆਂ ਦੀ ਲੋਹੜੀ ਪਾਈ
ਪਿੰਡ ਸ਼ੇਰਗੜ੍ਹ 'ਚ ਨਵ-ਜੰਮੀ ਬੱਚੀ ਦੇ ਘਰ ਜਾ ਕੇ ਲਗਾਈ ਉਸ ਦੇ ਨਾਮ ਦੀ ਨੇਮ ਪਲੇਟ
ਕੈਬਨਿਟ ਮੰਤਰੀ ਨੇ ਸਾਰਿਆਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਅੱਜ ਇਸ ਸ਼ੁਭ ਮੌਕੇ ਅਸੀਂ ਇਨ੍ਹਾਂ ਨਵਜੰਮੀਆਂ ਬੱਚੀਆਂ ਦੀ ਪਹਿਲੀ ਲੋਹੜੀ ਮਨਾ ਰਹੇ ਹਾਂ। ਉਨ੍ਹਾਂ ਕਿਹਾ ਕਿ ਅੱਜ ਬੇਟੀਆਂ ਦੇ ਬਿਨਾਂ ਸਮਾਜ ਦੀ ਕਲਪਨਾ ਕਰਨਾ ਅਸੰਭਵ ਹੈ, ਇਸ ਲਈ ਲੋਕਾਂ ਨੂੰ ਕੰਨਿਆ ਭਰੂਣ ਹੱਤਿਆ ਵਰਗੀ ਗਲਤ ਸੋਚ ਨੂੰ ਤਿਆਗ ਕੇ ਬੇਟੀਆਂ ਦਾ ਸਤਿਕਾਰ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਬੇਟੇ ਅਤੇ ਬੇਟੀਆਂ ਨੂੰ ਬਰਾਬਰ ਮੌਕੇ ਮਿਲਣੇ ਚਾਹੀਦੇ ਹਨ ਕਿਉਂਕਿ ਬੇਟੀਆਂ ਕਿਸੇ ਵੀ ਖੇਤਰ ਵਿਚ ਕਿਸੇ ਤੋਂ ਘੱਟ ਨਹੀਂ ਹਨ। ਉਨ੍ਹਾਂ ਕਿਹਾ ਕਿ ਅੱਜ ਬੇਟੀਆਂ ਸਮਾਜ ਦੇ ਹਰ ਖੇਤਰ ਦੀ ਪ੍ਰਤੀਨਿਧਤਾ ਕਰਕੇ ਤਰੱਕੀ ਵੀ ਕਰ ਰਹੀਆਂ ਹਨ।
ਕੈਬਨਿਟ ਮੰਤਰੀ ਨੇ ਕਿਹਾ ਕਿ ਮਾਹਿਲਾ ਸਸ਼ਕਤੀਕਰਨ ਤਾਂ ਹੀ ਸੰਭਵ ਹੋ ਸਕਦਾ ਹੈ, ਜਦ ਬੇਟੀਆਂ ਪੜ੍ਹਾਈ ਕਰਕੇ ਆਪਣਾ ਵਿਕਾਸ ਕਰਨ ਅਤੇ ਆਰਥਿਕ ਤੌਰ 'ਤੇ ਸੁਤੰਤਰ ਹੋ ਕੇ ਸਮਾਜ ਵਿਚ ਸਿਰ ਉਠਾ ਕੇ ਜਿਊਣ। ਉਨ੍ਹਾਂ ਸਮਾਰੋਹ ਵਿਚ ਮੌਜੂਦ ਵਿਦਿਆਰਥਣਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਉਹ ਟੀਚੇ ਨਿਰਧਾਰਤ ਕਰਕੇ ਪੜ੍ਹਾਈ ਕਰਨ ਅਤੇ ਆਪਣਾ ਕੈਰੀਅਰ ਚੁਣਨ। ਇਸ ਦੌਰਾਨ ਉਨ੍ਹਾਂ ਨੇ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਇਸ ਤਰ੍ਹਾਂ ਦੇ ਸਮਾਗਮਾਂ ਨਾਲ ਸਮਾਜ ਵਿਚ ਜਾਗਰੂਕਤਾ ਆਉਂਦੀ ਹੈ ਅਤੇ ਪ੍ਰਸ਼ਾਸਨ ਨੂੰ ਸਮੇਂ-ਸਮੇਂ ਸਿਰ ਇਸ ਤਰ੍ਹਾਂ ਦੇ ਆਯੋਜਨ ਕਰਦੇ ਰਹਿਣਾ ਚਾਹੀਦਾ ਹੈ। ਇਸ ਦੌਰਾਨ ਉਨ੍ਹਾਂ ਲੋਹੜੀ ਬਾਲ ਕੇ ਸਮਾਰੋਹ ਦੀ ਸ਼ੁਰੂਆਤ ਵੀ ਕੀਤੀ। ਕੈਬਨਿਟ ਮੰਤਰੀ ਨੇ ਇਸ ਮੌਕੇ ਡਾ. ਰਿਤੂ ਕੁਮਰਾ ਵੱਲੋਂ ਔਰਤਾਂ ਨੂੰ ਸਮਰਪਿਤ ਲਿਖੀ ਕਿਤਾਬ 'ਵਿੰਗਜ਼ ਟੂ ਫਲਾਈ' ਦਾ ਵੀ ਲੋਕ ਅਰਪਣ ਕੀਤਾ।
ਵਧੀਕ ਡਿਪਟੀ ਕਮਿਸ਼ਨਰ ਰਾਹੁਲ ਚਾਬਾ ਨੇ ਕਿਹਾ ਕਿ ਬੇਟੀਆਂ ਤਾਂ ਹੀ ਸਮਾਜ ਵਿਚ ਆਪਣਾ ਨਾਮ ਰੌਸ਼ਨ ਕਰ ਸਕਦੀਆਂ ਹਨ, ਜਦ ਉਨ੍ਹਾਂ ਨੂੰ ਪਰਿਵਾਰ ਤੋਂ ਸਹਿਯੋਗ ਮਿਲੇ, ਇਸ ਲਈ ਉਨ੍ਹਾਂ ਬੇਟੀਆਂ ਦੇ ਪਰਿਵਾਰਕ ਮੈਂਬਰਾਂ ਅਤੇ ਖਾਸ ਕਰਕੇ ਅਧਿਆਪਕਾਂ ਨੂੰ ਅਪੀਲ ਕੀਤੀ ਕਿ ਉਹ ਬੇਟੀਆਂ ਨੂੰ ਵੱਧ ਤੋਂ ਵੱਧ ਉਤਸ਼ਾਹਿਤ ਕਰਨ ਅਤੇ ਸਹੀ ਦਿਸ਼ਾ ਵਿਚ ਅੱਗੇ ਵੱਧਣ ਦੀ ਪ੍ਰੇਰਣਾ ਦੇਣ। ਉਨ੍ਹਾਂ ਕਿਹਾ ਕਿ ਅੱਜ ਹਰ ਖੇਤਰ ਵਿਚ ਬੇਟੀਆਂ ਆਪਣੀ ਕਾਰਜ ਕੁਸ਼ਲਤਾ ਦਾ ਲੋਹਾ ਮਨਵਾ ਰਹੀਆਂ ਹਨ। ਇਸ ਦੌਰਾਨ ਵੱਖ-ਵੱਖ ਸਕੂਲਾਂ ਦੀਆਂ ਵਿਦਿਆਰਥੀਆਂ ਨੇ ਸੱਭਿਆਚਾਰਕ ਪ੍ਰੋਗਰਾਮ, ਸਕਿੱਟ, ਨਾਟਕ ਵੀ ਪੇਸ਼ ਕੀਤੇ ਅਤੇ ਅੰਤ ਵਿਚ ਮੁੱਖ ਮਹਿਮਾਨ ਨੇ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕਰਨ ਵਾਲੀਆਂ ਵਿਦਿਆਰਥਣਾਂ ਨੂੰ ਸਨਮਾਨਿਤ ਵੀ ਕੀਤਾ।
ਇਸ ਮੌਕੇ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਹਰਦੀਪ ਕੌਰ, ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਹਰਪ੍ਰੀਤ ਕੌਰ, ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਮਨਪ੍ਰੀਤ ਸਿੰਘ, ਨਾਇਬ ਤਹਿਸੀਲਦਾਰ ਵਿਜੇ ਕੁਮਾਰ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਸ) ਧੀਰਜ ਵਸ਼ਿਸ਼ਟ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀ:) ਸੁਖਵਿੰਦਰ ਸਿੰਘ, ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਦੇ ਪ੍ਰਿੰਸੀਪਲ ਰਾਜਨ ਅਰੋੜਾ, ਸੀ.ਡੀ.ਪੀ.ਓ ੲਇਆ ਰਾਣੀ, ਸੀ.ਡੀ.ਪੀ.ਓ ਮੰਜੂ ਬਾਲਾ, ਕ੍ਰਿਸ਼ਨ ਗੋਪਾਲ ਸ਼ਰਮਾ, ਰਵਿੰਦਰ ਸ਼ਰਮਾ, ਸਰਪੰਚ ਗੁਰਮੀਤ ਕੌਰ, ਸੁਦੇਸ਼, ਕਸ਼ਮੀਰ ਸਿੰਘ, ਪਵਨ ਕੁਮਾਰ, ਸੰਦੀਪ ਚੇਚੀ ਤੋਂ ਇਲਾਵਾ ਹੋਰ ਪਤਵੰਤੇ ਵੀ ਮੌਜੂਦ ਸਨ।
ਸੜਕ ਸੁਰੱਖਿਆ ਮਹੀਨਾ-2024- -ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵਾਹਨਾਂ ਖਿਲਾਫ਼ ਕੀਤੀ ਗਈ ਕਾਰਵਾਈ
ਹੁਸ਼ਿਆਰਪੁਰ, 27 ਜਨਵਰੀ :ਸੜਕ ਸੁਰੱਖਿਆ ਮਹੀਨਾ-2024 ਦੌਰਾਨ ਡਿਪਟੀ ਕਮਿਸ਼ਨਰ
ਹੁਸ਼ਿਆਰਪੁਰ ਕੋਮਲ ਮਿੱਤਲ ਦੇ ਨਿਰਦੇਸ਼ਾਂ 'ਤੇ ਸਕੱਤਰ ਰਿਜਨਲ ਟਰਾਂਸਪੋਰਟ ਅਥਾਰਟੀ
ਆਰ.ਐਸ. ਗਿੱਲ ਨੇ ਇਨਫੋਰਸਮੈਂਟ ਡਰਾਈਵ ਤਹਿਤ
ਟ੍ਰੈਫਿਕ ਨਿਸਮਾਂ ਦੀ ਉਲੰਘਣਾ ਕਰਨ ਵਾਲੇ ਵਾਹਨਾਂ 'ਤੇ ਕਾਰਵਾਈ ਕਰਦੇ ਹੋਏ ਉਨ੍ਹਾਂ ਦੇ
ਚਾਲਾਨ ਕੱਟੇ ਅਤੇ ਓਵਰਲੋਡ ਗੱਡੀਆਂ ਨੂੰ ਇੰਪਾਊਂਡ ਕੀਤਾ। ਉਨ੍ਹਾਂ ਦੱਸਿਆ ਕਿ ਪੰਜਾਬ ਅਤੇ
ਹਰਿਆਣਾ ਹਾਈਕੋਰਟ ਦੇ ਨਿਰਦੇਸ਼ਾਂ 'ਤੇ ਅਣਅਧਿਕਾਰਤ ਜੁਗਾੜੂ ਮੋਟਰ ਸਾਈਕਲ ਰੇਹੜੀਆਂ, ਜੋ ਕਿ
ਸੜਕਾਂ 'ਤੇ ਹਾਦਸਿਆਂ ਦਾ ਕਾਰਨ ਬਣਦੀਆਂ ਹਨ, ਨੂੰ ਵੱਖ-ਵੱਖ ਥਾਣਿਆਂ ਵਿਚ ਜ਼ਬਤ ਕੀਤਾ ਗਿਆ।
ਇਸ ਦੌਰਾਨ ਆਮ ਜਨਤਾ ਨੂੰ ਅਪੀਲ ਕੀਤੀ ਗਈ ਕਿ ਟ੍ਰੈਫ਼ਿਕ ਨਿਯਮਾਂ ਦੀ ਪਾਲਣਾ ਕਰਦੇ ਹੋਏ
ਗੱਡੀਆਂ ਨੂੰ ਅਣਅਧਿਕਾਰਤ ਤੌਰ 'ਤੇ ਮਾਡੀਫਾਈ ਨਾ ਕੀਤਾ ਜਾਵੇ ਅਤੇ ਦਸਤਾਵੇਜ਼ ਪੂਰੇ ਰੱਖੇ
ਜਾਣ।
ਸਕੱਤਰ ਰਿਜਨਲ ਟਰਾਂਸਪੋਰਟ ਅਥਾਰਟੀ ਨੇ ਲੋਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਮੋਟਰ ਵਹੀਕਲ
ਐਕਟ, 1988 ਦੀ ਧਾਰਾ 41 (7) ਅਨੁਸਾਰ ਨਾਨ-ਟਰਾਂਸਪੋਰਟ ਗੱਡੀਆਂ (ਨਿਜੀ ਵਾਹਨਾਂ) ਦੀ
ਰਜਿਸਟਰੇਸ਼ਨ ਦੀ ਮਿਆਦ 15 ਸਾਲ ਤੱਕ ਹੁੰਦੀ ਹੈ। ਇਸ ਉਪਰੰਤ ਸੈਂਟਰਲ ਮੋਟਰ ਵਹੀਕਲ ਰੂਲਜ਼,
1989 ਦੇ ਰੂਲ 52 ਦੇ ਅਨੁਸਾਰ ਵਾਹਨ ਦੇ ਰਜਿਸਟਰੇਸ਼ਨ ਸਰਟੀਫਿਕੇਟ ਦੀ ਰਿਨਿਊ ਗੱਡੀ ਦੀ
ਫਿਜੀਕਲ ਇੰਸਪੈਕਸ਼ਨ ਉਪਰੰਤ 5 ਸਾਲ ਲਈ ਵਧਾਈ ਜਾਂਦੀ ਹੈ। ਮੋਟਰ ਵਹੀਕਲ ਐਕਟ 1988 ਦੀ ਧਾਰਾ
55 (1) ਅਨੁਸਾਰ ਜੇਕਰ ਕੋਈ ਮੋਟਰ ਵਾਹਨ ਨਸ਼ਟ ਹੋ ਗਿਆ ਹੈ ਜਾਂ ਸਥਾਈ ਤੌਰ 'ਤੇ ਵਰਤੋਂ ਦੇ
ਯੋਗ ਨਹੀਂ ਹੈ, ਤਾਂ ਉਸ ਗੱਡੀ, ਟਰੈਕਟਰ, ਮੋਟਰ ਸਾਈਕਲ ਦਾ ਮਾਲਿਕ 14 ਦਿਨ ਦੇ ਅੰਦਰ ਜਾਂ
ਜਿੰਨੀ ਜਲਦ ਹੋ ਸਕੇ, ਰਜਿਸਟਰ ਕਰਨ ਵਾਲੀ ਅਥਾਰਟੀ, ਸਬੰਧਤ ਸਬ-ਡਵੀਜ਼ਨਲ ਮੈਜਿਸਟਰੇਟ ਜਾਂ
ਰਿਜਨਲ ਟਰਾਂਸਪੋਰਟ ਅਫ਼ਸਰ ਕੋਲ ਉਸ ਵਾਹਨ ਦਾ ਰਜਿਸਟਰੇਸ਼ਨ ਸਰਟੀਫਿਕੇਟ ਸਰੰਡਰ ਕਰਵਾਏਗਾ।
ਇਨ੍ਹਾਂ ਨਿਯਮਾਂ ਦੀ ਪਾਲਣਾ ਲਈ ਵਾਹਨ ਮਾਲਕ ਨੂੰ ਸੂਚਿਤ ਕੀਤਾ ਗਿਆ ਕਿ ਜਿਨ੍ਹਾਂ ਵਾਹਨਾਂ ਦੀ
ਰਜਿਸਟਰੇਸ਼ਨ ਦੀ ਮਿਆਦ 15 ਸਾਲ ਪੂਰੀ ਹੋ ਚੁੱਕੀ ਹੈ ਅਤੇ ਉਨ੍ਹਾਂ ਵਾਹਨਾਂ ਦੀ ਵਰਤੋਂ ਕੀਤੀ
ਜਾਂਦੀ ਹੈ, ਤਾਂ ਮੋਟਰ ਵਹੀਕਲ ਐਕਟ ਰੂਲਜ਼ ਦੇ ਅਨੁਸਾਰ ਉਸ ਵਾਹਨ ਦਾ ਰਜਿਸਟਰੇਸ਼ਨ ਰੀਨਿਊ
ਕਰਵਾਉਣਾ ਜ਼ਰੂਰੀ ਹੈ। ਸੜਕ ਸੁਰੱਖਿਆ ਨੂੰ ਮੁੱਖ ਰੱਖਦੇ ਹੋਏ ਰਜਿਸਟਰੇਸ਼ਨ ਸਰਟੀਫਿਕੇਟ ਬਿਨਾਂ
ਰੀਨਿਊ ਕਰਵਾਏ, ਸੜਕ 'ਤੇ ਚਲਾਉਣ ਵਾਲੇ ਵਾਹਨ ਚਾਲਕਾਂ ਵਿਰੁੱਧ ਮੋਟਰ ਵਹੀਕਲ ਐਕਟ ਤਹਿਤ
ਬਣਦੀਆਂ ਧਾਰਾਵਾਂ ਅਨੁਸਾਰ ਕਾਰਵਾਈ ਕਰਦੇ ਹੋਏ ਵਾਹਨ ਜ਼ਬਤ ਕਰ ਲਏ ਜਾਣਗੇ। ਇਸ ਮੌਕੇ ਮੋਟਰ
ਵਹੀਕਲ ਇੰਸਪੈਕਟਰ ਰਿਸ਼ੀ ਸ਼ਰਮਾ ਵੀ ਮੌਜੂਦ ਸਨ।
ਗਣਤੰਤਰ ਦਿਵਸ ਮੌਕੇ ਚੇਅਰਮੈਨ ਔਲਖ ਨੇ ਨਗਰ ਸੁਧਾਰ ਟਰੱਸਟ ਦਫ਼ਤਰ ਵਿਖੇ ਲਹਿਰਾਇਆ ਤਿਰੰਗਾ
ਹੁਸ਼ਿਆਰਪੁਰ, 26 ਜਨਵਰੀ : ਨਗਰ ਸੁਧਾਰ ਟਰੱਸਟ ਹੁਸ਼ਿਆਰਪੁਰ ਵਿਖੇ ਗਣਤੰਤਰ ਦਿਵਸ
ਮੌਕੇ ਚੇਅਰਮੈਨ
ਹਰਮੀਤ ਸਿੰਘ ਔਲਖ ਵੱਲੋਂ ਤਿਰੰਗਾ ਝੰਡਾ ਲਹਿਰਾਇਆ ਗਿਆ। ਇਸ ਮੌਕੇ ਉਨ੍ਹਾਂ ਦੇਸ਼ ਦੇ ਆਜ਼ਾਦੀ
ਸੰਗਰਾਮ ਵਿਚ ਯੋਗਦਾਨ ਪਾਉਣ ਵਾਲੇ ਸ਼ਹੀਦਾਂ ਤੇ ਮਹਾਨ ਸੁਤੰਤਰਤਾ ਸੰਗਰਾਮੀਆਂ ਨੂੰ ਯਾਦ
ਕਰਦਿਆਂ 75ਵੇਂ ਗਣਤੰਤਰ ਦਿਵਸ ਦੀ ਦੇਸ਼-ਵਿਦੇਸ਼ ਵਿਚ ਵੱਸਦੇ ਸਾਰੇ ਭਾਰਤੀਆਂ ਖ਼ਾਸ ਤੌਰ `ਤੇ
ਪੰਜਾਬੀਆਂ ਨੂੰ ਤਹਿ ਦਿਲੋਂ ਵਧਾਈ ਦਿੱਤੀ । ਉਨ੍ਹਾਂ ਕਿਹਾ ਕਿ 26 ਜਨਵਰੀ 1950 ਨੂੰ ਭਾਰਤੀ
ਸੰਵਿਧਾਨ ਲਾਗੂ ਹੋ ਜਾਣ ਨਾਲ ਗਣਰਾਜ ਦੀ ਸਥਾਪਨਾ ਹੋਈ ਅਤੇ ਸਾਨੂੰ ਦੁਨੀਆ ਵਿਚ ਸਭ ਤੋਂ ਵੱਡੀ
ਜਮਹੂਰੀਅਤ ਹੋਣ ਦਾ ਮਾਣ ਹਾਸਲ ਹੈ। ਉਨ੍ਹਾਂ ਕਿਹਾ ਕਿ ਇਹ ਦਿਹਾੜਾ ਆਜ਼ਾਦੀ ਘੁਲਾਟੀਆਂ ਅਤੇ
ਸੰਵਿਧਾਨ-ਘਾੜਿਆਂ ਵੱਲੋਂ ਭਾਰਤ ਦੇ ਸੁਨਹਿਰੀ ਭਵਿੱਖ ਬਾਰੇ ਲਏ ਸੁਪਨਿਆਂ ਨੂੰ ਸਾਕਾਰ ਕਰਨ ਦੀ
ਯਾਦ ਦਿਵਾਉਂਦਾ ਹੈ ਅਤੇ ਆਪਣੀ ਸਮੁੱਚੀ ਕਾਰਗੁਜ਼ਾਰੀ `ਤੇ ਝਾਤ ਮਾਰਨ ਦਾ ਮੌਕਾ ਪ੍ਰਦਾਨ ਕਰਦਾ
ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਨਗਰ ਸੁਧਾਰ ਟਰੱਸਟ
ਹੁਸ਼ਿਆਰਪੁਰ ਵੱਲੋਂ ਇਲਾਕੇ ਵਿਚ ਲੋਕਾਂ ਨੂੰ ਬਿਹਤਰ ਸੁਵਿਧਾਵਾਂ ਮੁਹੱਈਆ ਕਰਵਾਉਣ ਅਤੇ
ਟਰੱਸਟ ਨੂੰ ਵੱਧ ਤੋਂ ਵੱਧ ਮਜ਼ਬੂਤ ਕਰਨ ਲਈ ਜੰਗੀ ਪੱਧਰ ਤੇ ਕੰਮ ਕੀਤੇ ਜਾ ਰਹੇ ਹਨ। ਇਸ ਮੌਕੇ
ਨਗਰ ਸੁਧਾਰ ਟਰਸਟ ਦਫ਼ਤਰ ਦੇ ਅਧਿਕਾਰੀ ਅਤੇ ਕਰਮਚਾਰੀ ਵੀ ਮੌਜੂਦ ਸਨ।
ਗੁਰੂ ਅਰਜਨ ਦੇਵ ਮਾਰਗ ਜੰਡਿਆਲਾ ਗੁਰੂ ਤੋਂ ਤਰਨਤਾਰਨ ਤੱਕ ਸੜਕ ਨੂੰ ਕੀਤਾ ਜਾਵੇਗਾ ਚੌੜਾ - ਲੋਕ ਨਿਰਮਾਣ ਮੰਤਰੀ
11 ਕਰੋੜ 60 ਲੱਖ ਰੁਪਏ ਆਉਣਗੇ ਖਰਚ, ਸੜਕ ਸੁਰੱਖਿਆ ਫੋਰਸ ਦੀ ਅੱਜ ਹੋਈ ਸ਼ੁਰੂਆਤ
ਅੰਮ੍ਰਿਤਸਰ 27 ਜਨਵਰੀ - ਮੁੱਖ ਮੰਤਰੀ ਪੰਜਾਬ ਸ ਭਗਵੰਤ ਸਿੰਘ ਮਾਨ ਵਲੋਂ ਸੂਬੇ ਅੰਦਰ ਹੁੰਦੀਆਂ ਸੜਕ ਦੁਰਘਟਨਾਵਾਂ ਵਿੱਚ ਅਜਾਈਂ ਕੀਮਤੀ ਜਾਣਾ ਨੂੰ ਬਚਾਉਣ ਲਈ ਸੜਕ ਸੁਰੱਖਿਆ ਫੋਰਸ ਦੀ ਸ਼ੁਰੂਆਤ ਕੀਤੀ ਗਈ ਹੈ ਅਤੇ ਇਸ ਫੋਰਸ ਨੂੰ ਨਵੀਆਂ ਹਾਈਟੇਕ ਗੱਡੀਆਂ ਵੀ ਦਿੱਤੀਆਂ ਗਈਆਂ ਹਨ ਤਾਂ ਜੋ ਸੜਕੀ ਦੁਰਘਟਨਾ ਹੋਣ ਤੇ ਇਹ ਫੋਰਸ ਤੁਰੰਤ ਹਰਕਤ ਵਿਚ ਆਵੇਗੀ ਅਤੇ ਜ਼ਖਮੀਆਂ ਨੂੰ ਉਸੇ ਸਮੇਂ ਇਲਾਜ ਮੁਹੱਈਆ ਕਰਵਾਏਗੀI
ਇਨਾਂ ਸਬਦਾਂ ਦਾ ਪ੍ਰਗਟਾਵਾ ਲੋਕ ਨਿਰਮਾਣ ਮੰਤਰੀ ਸ ਹਰਭਜਨ ਸਿੰਘ ਈ.ਟੀ.ਓ ਨੇ ਜੰਡਿਆਲਾ ਤੋਂ ਗਹਿਰੀ ਮੰਡੀ - ਤਰਨਤਾਰਨ ਰੋਡ(ਗੁਰੂ ਅਰਜਨ ਦੇਵ ਮਾਰਗ,)ਤੱਕ ਜੋ ਕਿ ਲੱਗਭਗ 18 ਕਿਲੋਮੀਟਰ ਲੰਬੀ ਹੈ ਦੇ ਦੋਵੇਂ ਪਾਸੇ 5-5 ਫੁੱਟ ਬਿਲਟਅਪ ਏਰੀਆ 'ਤੇ ਇੰਟਰਲਾਕ ਟਾਇਲਾਂ ਲਗਾਉਣ ਤੇ ਕੰਮ ਦਾ ਨੀਂਹ ਪੱਥਰ ਰੱਖਣ ਸਮੇਂ ਕੀਤਾ I ਓਨਾਂ ਕਿਹਾ ਕਿ ਇਸ ਨਾਲ ਸੜਕ ਦੋਵੇਂ ਪਾਸੇ 5-5 ਫੁੱਟ ਚੌੜੀ ਹੋ ਜਾਵੇਗੀ ਜਿਸ ਨਾਲ ਸੜਕੀ ਦੁਰਘਟਨਾਵਾਂ ਤੋਂ ਵੀ ਬਚਾਅ ਹੋਵੇਗਾ I ਓਨਾਂ ਦੱਸਿਆ ਕਿ ਇਸ ਕੰਮ ਤੇ 11.60 ਕਰੋੜ ਰੁਪਏ ਖਰਚ ਹੋਣਗੇ ਅਤੇ ਲਾਗਲੇ ਪਿੰਡਾਂ ਦੇ ਲੋਕਾਂ ਨੂੰ ਇਸ ਦਾ ਕਾਫੀ ਫਾਇਦਾ ਮਿਲੇਗਾ I
ਓਨਾ ਦੱਸਿਆ ਕਿ ਇਹ ਕੰਮ 11 ਮਹੀਨੇ ਅੰਦਰ ਮੁਕੰਮਲ ਕੀਤਾ ਜਾਵੇਗਾ ਓਨਾਂ ਸੰਬਧਤ ਅਧਿਕਾਰੀਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਸਾਰਾ ਕੰਮ ਅਪਣ ਨਿਗਰਾਨੀ ਹੇਠ ਕਰਵਾਇਆ ਜਾਵੇ ਅਤੇ ਗੁਣਵੱਤਾ ਦੇ ਕੰਮ ਵਿਚ ਕਿਸੇ ਤਰ੍ਹਾਂ ਦੀ ਢਿੱਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ I
ਕੈਬਨਿਟ ਮੰਤਰੀ ਈ.ਟੀ.ਓ ਨੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਵਲੋਂ ਸੜਕ ਸੁਰੱਖਿਆ ਫੋਰਸ ਦੇ ਨਾਲ ਨਾਲ ਫਰਿਸ਼ਤੇ ਸਕੀਮ ਵੀ ਸ਼ੁਰੂ ਕੀਤੀ ਗਈ ਹੈ I ਜੋ ਸੜਕ ਹਾਦਸੇ ਦੇ ਪੀੜਤਾਂ ਦੀ ਮਦਦ ਲਈ ਬਣੇ ਫਰਿਸ਼ਤੇ 2000 ਰੁਪਏ ਇਨਾਮ ਰਾਸ਼ੀ ਵਜੋਂ ਦਿੱਤੇ ਜਾਣਗੇ ਅਤੇ ਉਸ ਫਰਿਸ਼ਤੇ ਕੋਲੋਂ ਕੋਈ ਪੁੱਛਗਿੱਛ ਨਹੀਂ ਕੀਤੀ ਜਾਵੇਗੀ I ਓਨਾਂ ਦੱਸਿਆ ਕਿ ਪਹਿਲਾਂ ਇਹ ਸਕੀਮ ਦਿੱਲੀ ਵਿੱਚ ਚਲਦੀ ਸੀ ਜਿਸਨੂੰ ਕਿ ਵੱਡਾ ਹੁੰਗਾਰਾ ਮਿਲਿਆ ਹੈ ਨੂੰ ਪੰਜਾਬ ਵਿੱਚ ਸ਼ੁਰੂ ਕੀਤਾ ਗਿਆ ਹੈ I ਓਨਾਂ ਦੱਸਿਆ ਕਿ ਸਾਡੀ ਸਰਕਾਰ ਆਮ ਲੋਕਾਂ ਦੀ ਸਰਕਾਰ ਹੈ ਅਤੇ ਲੋਕਾਂ ਦੀ ਭਲਾਈ ਲਈ ਅਸੀਂ ਵਚਨਬੱਧ ਹਾਂ I
ਕੈਬਨਿਟ ਮੰਤਰੀ ਈ.ਟੀ.ਓ ਨੇ ਦੱਸਿਆ ਕਿ ਸਾਡੀ ਸਰਕਾਰ ਨੇ ਆਪਣੇ 22 ਮਹੀਨਿਆਂ ਦੇ ਕਾਰਜਕਾਲ ਦੌਰਨ ਕਰੀਬ 40 ਹਜ਼ਾਰ ਸਰਕਾਰੀ ਨੌਕਰੀਆਂ ਨੋਜਵਾਨ ਨੂੰ ਮੁਹੱਈਆ ਕਰਵਾਈਆਂ ਹਨ I ਓਨਾਂ ਦੱਸਿਆਂ ਕਿ ਸਾਡੀ ਸਰਕਾਰ ਇਕ ਵੱਡਾ ਫੈਸਲਾ ਲੈਂਦਿਆਂ ਜੋ 10 ਲੱਖ 77 ਹਜ਼ਾਰ ਰਾਸ਼ਨ ਕਾਰਡ ਕੱਟੇ ਗਏ ਸਨ ਨੂੰ ਚਾਲੂ ਕਰ ਦਿੱਤਾ ਗਿਆ ਹੈ I ਓਨਾਂ ਦੱਸਿਆ ਕਿ ਇਸ ਦੇ ਨਾਲ ਹੀ ਹੋਰ 100 ਆਮ ਆਦਮੀ ਕਲੀਨਿਕ ਖੋਲੇ ਜਾ ਰਹੇ ਹਨ ਤਾਂ ਜੋ ਲੋਕਾਂ ਨੂੰ ਘਰਾਂ ਦੇ ਨੇੜੇ ਹੀ ਸਿਹਤ ਸੁਵਿਧਾਵਾਂ ਮੁਹੱਈਆ ਹੋ ਸਕਣ I
ਇਸ ਮੌਕੇ ਚੇਅਰਮੈਨ ਛਨਾਖ ਸਿੰਘ ,ਚੇਅਰਮੈਨ ਡਾ ਗੁਰਬਿੰਦਰ ਸਿੰਘ, ਮੈਡਮ ਸੁਨੈਣਾ, ਨਰੇਸ਼ ਪਾਠਕ, ਸਰਬਜੀਤ ਡਿੰਪੀ ,ਬਲਾਕ ਪ੍ਰਧਾਨ ਸੁਖਵਿੰਦਰ ਸ਼ਾਹ, ਜਰਮਨਜੀਤ ,ਸਵਰਨ ਸਿੰਘ ਗਹਿਰੀ ਮੰਡੀ ਤੋਂ ਇਲਾਵਾ ਵੱਡੀ ਗਿਣਤੀ ਵਿਚ ਇਲਾਕਾ ਨਿਵਾਸੀ ਹਾਜ਼ਰ ਸਨ I