Fwd: Revised Press note ===ਜਿਲਾ ਪ੍ਰਸਾਸ਼ਨ ਵੱਲੋਂ ਪਟਾਖੇ ਵੇਚਣ ਵਾਲਿਆਂ ਦੇ ਕੱਢੇ ਗਏ ਡਰਾਅ

ਜਿਲਾ ਪ੍ਰਸਾਸ਼ਨ ਵੱਲੋਂ ਪਟਾਖੇ ਵੇਚਣ ਵਾਲਿਆਂ ਦੇ ਕੱਢੇ ਗਏ ਡਰਾਅ
ਪਾਰਦਰਸ਼ੀ ਢੰਗ ਨਾਲ ਪਟਾਖਾ ਵਪਾਰੀਆਂ ਦੇ ਡਰਾਅ ਕੱਢੇ ਗਏ-ਵਧੀਕ ਕਮਿਸ਼ਨਰ
ਗਰੀਨ ਪਟਾਖੇ ਹੀ ਵੇਚੇ ਜਾਣਗੇ
ਅੰਮ੍ਰਿਤਸਰ, 14 ਅਕਤੂਬਰ : ---ਅੱਜ ਜਿਲਾ ਪ੍ਰਬੰਧਕੀ ਕੰਪਲੈਕਸ  ਦੇ ਮੀਟਿੰਗ ਹਾਲ ਵਿੱਚ ਚੇਅਰਮੈਨ ਨਗਰ ਸੁਧਾਰ ਟਰਸੱਟ ਸ੍ਰੀ ਅਸ਼ੋਕ ਤਲਵਾੜ, ਵਧੀਕ ਕਮਿਸ਼ਨਰ ਜਨਰਲ ਸ੍ਰੀਮਤੀ ਜੋਤੀ ਬਾਲਾ ਦੀ ਹਾਜ਼ਰੀ ਵਿੱਚ ਪਟਾਖੇ ਵੇਚਣ ਵਾਲਿਆਂ ਦੇ ਡਰਾਅ ਪਾਰਦਰਸ਼ੀ ਢੰਗ ਨਾਲ ਕੱਢੇ ਗਏ।  
                    ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਸ੍ਰੀਮਤੀ ਜੋਤੀ ਬਾਲਾ ਨੇ ਦੱਸਿਆ ਕਿ ਪਟਾਖਾ ਵਪਾਰੀਆਂ ਵੱਲੋਂ 1822 ਬਿਨੈਪੱਤਰ ਪ੍ਰਾਪਤ ਹੋਏ ਸਨ, ਜਿੰਨਾਂ ਵਿਚੋਂ 15 ਡਰਾਅ ਕੱਢੇ ਗਏ ਹਨ। ਉਨ੍ਹਾਂ ਦੱਸਿਆ ਕਿ ਕੇਵਲ ਗਰੀਨ ਪਟਾਖੇ ਜੋ ਕਿ ਸੀ:ਐਸ:ਆਈ:ਆਰ-ਨੀਰੀ ਤੋਂ ਪ੍ਰਵਾਨਿਤ ਹੋਣਗੇ ਉਹੀ ਵੇਚੇ ਜਾਣਗੇ। ਉਨ੍ਹਾਂ ਕਿਹਾ ਕਿ ਅਸਥਾਈ ਲਾਇਸੈਂਸਾਂ ਲਈ ਮਾਨਯੋਗ ਪੰਜਾਬ ਤੇ ਹਰਿਆਣਾ ਹਾਈਕੋਰਟ ਸਿਵਲ ਰਿਟ ਪਟੀਸ਼ਨ ਨੰਸਰ 23548 ਆਫ 2017 ਦੀਆਂ ਹਦਾਇਤਾਂ ਮੁਤਾਬਿਕ ਅਸਥਾਈ ਲਾਇਸੈਂਸਾਂ ਦੇ ਡਰਾਅ ਕੱਢੇ ਗਏ ਹਨ। ਵਧੀਕ ਡਿਪਟੀ ਕਮਿਸ਼ਨਰ  ਨੇ ਦੱਸਿਆ ਕਿ ਸਵੇਰੇ 10 ਵਜੇ ਤੋਂ ਸ਼ਾਮ 7:30 ਵਜੇ ਤੱਕ ਪਟਾਖੇ ਵੇਚਣ ਦੀ ਹੀ ਇਜਾਜਤ ਹੋਵੇਗੀ ਅਤੇ ਜਿੰਨਾਂ ਵਿਅਕਤੀਆਂ ਦੇ ਡਰਾਅ ਨਿਕਲੇ ਹਨ ਉਹੀ ਵਪਾਰੀ ਪਟਾਖੇ ਵੇਚ ਸਕਣਗੇ।
ਵਧੀਕ ਡਿਪਟੀ ਕਮਿਸ਼ਨਰ  ਨੇ ਪਟਾਖਾ ਵਪਾਰੀਆਂ ਨੂੰ ਕਿਹਾ ਕਿ ਉਹ ਪਟਾਖੇ ਵੇਚਣ ਵਾਲੀ ਜਗਾਂ ਤੇ ਪੂਰੀ ਸਾਵਧਾਨੀ ਵਰਤਣ ਅਤੇ ਸਕਰਾਰ ਵਲੋਂ ਜਾਰੀ ਕੀਤੀਆਂ ਗਈਆਂ ਹਦਾਇਤਾਂ ਅਤੇ ਨਿਯਮਾਂ ਦੀ ਪਾਲਣਾ ਕਰਨ।   ਉਨਾਂ ਨੇ ਦੱਸਿਆ ਕਿ ਪਟਾਖੇ ਵੇਚਣ ਵਾਲੀ ਜਗਾਂ ਤੇ ਸੁਰੱਖਿਆ ਦੇ ਮੁਕੰਮਲ ਪ੍ਰਬੰਧ ਕੀਤੇ ਗਏ ਹਨ।  ਉਨਾਂ ਦੱਸਿਆ ਕਿ ਕੇਵਲ ਲਾਇਸੰਸ ਧਾਰਕਾਂ ਨੂੰ ਹੀ ਪਟਾਖੇ ਵੇਚਣ ਦੀ ਆਗਿਆ ਹੋਵੇਗੀ ਅਤੇ ਬਗੈਰ ਲਾਇਸੰਸ ਤੋਂ ਪਟਾਖੇ ਵੇਚਣ ਵਾਲਿਆਂ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਕੈਪਸ਼ਨ --- ਚੇਅਰਮੈਨ ਨਗਰ ਸੁਧਾਰ ਟਰਸੱਟ ਸ੍ਰੀ ਅਸ਼ੋਕ ਤਲਵਾੜ, ਵਧੀਕ ਕਮਿਸ਼ਨਰ ਜਨਰਲ ਸ੍ਰੀਮਤੀ ਜੋਤੀ ਬਾਲਾ ਦੀ ਹਾਜ਼ਰੀ ਵਿੱਚ ਪਟਾਖਾ ਵਪਾਰੀਆਂ ਦੇ ਡਰਾਅ ਕੱਢਦੇ ਹੋਏ।