ਗੁਰੂ ਨਾਨਕ ਪੈਰਾ-ਮੈਡੀਕਲ ਕਾਲਜ, ਢਾਹਾਂ-ਕਲੇਰਾਂ ਵਿਖੇ ਵਿਸ਼ਵ ਐਨਸਥੀਸੀਆ ਦਿਵਸ ਮਨਾਇਆ ਗਿਆ

ਗੁਰੂ ਨਾਨਕ ਪੈਰਾ-ਮੈਡੀਕਲ ਕਾਲਜ, ਢਾਹਾਂ-ਕਲੇਰਾਂ ਵਿਖੇ ਵਿਸ਼ਵ ਐਨਸਥੀਸੀਆ ਦਿਵਸ ਮਨਾਇਆ ਗਿਆ
ਬੰਗਾ  17 ਅਕਤੂਬਰ :-‍ ਗੁਰੂ ਨਾਨਕ ਪੈਰਾ-ਮੈਡੀਕਲ ਕਾਲਜ ਢਾਹਾਂ-ਕਲੇਰਾਂ ਵਿਖੇ ਵਿਸ਼ਵ ਐਨਸਥੀਸੀਆ ਦਿਵਸ ਬੜੇ ਉਤਸ਼ਾਹ ਨਾਲ ਮਨਾਇਆ ਗਿਆ । ਇਸ ਮੌਕੇ ਡਾ. ਕੁਲਵਿੰਦਰ ਸਿੰਘ ਢਾਹਾਂ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਨੇ ਸਮਾਗਮ ਦੇ ਮੁੱਖ ਮਹਿਮਾਨ ਵਜੋਂ ਪ੍ਰੋਗਰਾਮ ਸ਼ਿਰਕਤ ਕੀਤੀ । ਉਹਨਾਂ ਨੇ ਸੰਬੋਧਨ ਦੌਰਾਨ ਕਿਹਾ ਕਿ ਮੈਡੀਕਲ ਖੇਤਰ ਵਿਚ ਐਨਸਥੀਸੀਆ  ਵਿਭਾਗ ਦਾ ਕੀਮਤੀ ਇਨਸਾਨੀ ਜਾਨਾਂ ਨੂੰ ਬਚਾਉਣ ਵਿਚ ਅਹਿਮ ਰੋਲ ਹੈ , ਇਹਨਾਂ ਦੇ ਕਰਕੇ ਹੀ ਦਰਦ ਰਹਿਤ ਅਪਰੇਸ਼ਨ ਹੋਣੇ ਸੰਭਵ ਹੋਏ ਹਨ । ਡਾ: ਰਵਿੰਦਰ ਖਜੂਰੀਆ ਮੈਡੀਕਲ ਸੁਪਰਡੈਂਟ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਦੱਸਿਆ ਕਿ ਐਨਸਥੀਸੀਆ  ਇਕ ਕਿਸਮ ਦੀ ਡਾਕਟਰੀ ਵਿਗਿਆਨ ਹੈ, ਜਿਸ ਦੀ ਵਰਤੋਂ ਡਾਕਟਰ ਆਮ ਤੌਰ 'ਤੇ ਅਪਰੇਸ਼ਨਾਂ ਅਤੇ ਹੋਰ ਜੀਵਨ ਰੱਖਿਅਕ ਇਲਾਜ ਦੌਰਾਨ ਮਰੀਜ਼ਾਂ ਨੂੰ ਬੇਹੋਸ਼ ਕਰਨ ਲਈ ਵਰਤੀ ਜਾਂਦੀ ਹੈ । ਐਨਸਥੀਸੀਆ ਕਰਕੇ ਹੁਣ ਆਧੁਨਿਕ ਮੈਡੀਕਲ ਇਲਾਜ ਪ੍ਰਣਾਲੀ ਵਿਚ ਹਰ ਤਰ੍ਹਾਂ ਦੇ ਛੋਟੇ ਅਤੇ ਵੱਡੇ ਸਰੀਰਕ ਅਪਰੇਸ਼ਨਾਂ ਦੌਰਾਨ ਮਰੀਜ਼ਾਂ ਦਾ ਜੀਵਨ ਬਚਾਕੇ ਉਹਨਾਂ ਨੂੰ ਤੰਦਰੁਸਤੀ ਕਰਨ ਜ਼ਿਆਦਾ ਸਫਲਤਾ ਮਿਲਦੀ ਹੈ । ਇਸ ਸਮਾਗਮ ਵਿੱਚ ਮਹਿੰਦਰ ਪਾਲ ਸਿੰਘ ਦਫਤਰ ਸੁਪਰਡੈਂਟ ਟਰੱਸਟ ਅਤੇ ਰਾਜਦੀਪ ਥਿਥਵਾੜ ਵਾਈਸ ਪ੍ਰਿੰਸੀਪਲ ਗੁਰੂ ਨਾਨਕ ਪੈਰਾ ਮੈਡੀਕਲ ਕਾਲਜ ਨੇ ਵਿਦਿਆਰਥੀਆਂ ਨੂੰ ਐਨਸਥੀਸੀਆ ਦੇ ਖੇਤਰ ਵਿੱਚ ਮੁਹਾਰਤ ਹਾਸਲ ਕਰਨ ਲਈ ਪ੍ਰੇਰਿਤ ਕੀਤਾ । ਇਸ ਮੌਕੇ ਪ੍ਰੋਗਰਾਮ ਵਿਚ ਸ਼ਾਮਿਲ ਮਹਿਮਾਨਾਂ ਅਤੇ  ਯੋਗ ਵਿਦਿਆਰਥੀਆਂ ਦਾ ਸਨਮਾਨ ਵੀ ਕੀਤਾ ਗਿਆ । ਸਮਾਗਮ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਲਈ ਮੈਡਮ ਪਿਯੂਸ਼ੀ ਯਾਦਵ, ਰਵੀ ਯਾਦਵ ਅਤੇ ਮੈਡਮ ਅੰਜਲੀ ਸਿੰਘ ਅਤੇ ਮੀਡੀਆ ਕੋਆਰਡੀਨੇਟਰ ਵਿਕਾਸ ਕੁਮਾਰ ਦੇ ਯਤਨ ਸ਼ਲਾਘਾਯੋਗ ਸਨ ।
ਤਸਵੀਰ  :-  ਗੁਰੂ ਨਾਨਕ ਪੈਰਾ-ਮੈਡੀਕਲ ਕਾਲਜ, ਢਾਹਾਂ-ਕਲੇਰਾਂ ਵਿਖੇ ਵਿਸ਼ਵ ਐਨਸਥੀਸੀਆ ਦਿਵਸ ਮਨਾਉਣ ਮੌਕੇ ਮੁੱਖ ਮਹਿਮਾਨ ਡਾ. ਕੁਲਵਿੰਦਰ ਸਿੰਘ ਢਾਹਾਂ ਨਾਲ ਯਾਦਗਾਰੀ ਤਸਵੀਰ