ਉਨ੍ਹਾਂ ਕਿਹਾ ਕਿ ਇਸਦੇ ਨਾਲ ਹੀ ਦੂਸਰੀ ਟੀਮ ਵਿਚ ਸਹਾਇਕ ਸਿਵਲ ਸਰਜਨ ਡਾ ਰਜਿੰਦਰ ਪਾਲ ਕੌਰ ਵਲੋਂ ਆਮ ਆਦਮੀਂ ਕਲੀਨਿਕ ਤਹਿਸੀਲਪੁਰਾ, ਆਮ ਆਦਮੀਂ ਕਲੀਨਿਕ ਨਵਾਂ ਪਿੰਡ, ਆਮ ਆਦਮੀਂ ਕਲੀਨਿਕ ਤੇ ਪੀ.ਐਚ.ਸੀ. ਜੰਡਿਆਲਾ ਗੁਰੂ ਅਤੇ ਸੀ.ਐਚ.ਸੀ. ਮਾਨਾਂਵਾਲਾ ਵਿਖੇ ਚੈਕਿੰਗ ਕੀਤੀ ਗਈ। ਇਸ ਚੈਕਿੰਗ ਦੌਰਾਣ ਬਹੁਤ ਸਾਰੇ ਆਮ ਆਦਮੀਂ ਕਲੀਨਿਕਾਂ ਅਤੇ ਵੱਖ-ਵੱਖ ਸੰਸਥਾਵਾਂ ਦਾ ਸਟਾਫ ਗੈਰ ਹਾਜਰ ਪਾਇਆ ਗਿਆ। ਇਸਦੇ ਸੰਬਧ ਵਿੱਚ ਸਿਵਲ ਸਰਜਨ ਡਾ ਕਿਰਨਦੀਪ ਕੌਰ ਵਲੋਂ ਗੰਭੀਰ ਨੋਟਿਸ ਲੈਂਦਿਆ ਜਵਾਬਤਲਬੀ ਦੇ ਨਾਲ-ਨਾਲ ਵਿਭਾਗੀ ਕਾਰਵਾਈ ਕਰਨ ਲਈ ਵੀ ਕਿਹਾ ਗਿਆ।
ਇਸ ਤੋਂ ਇਲਾਵਾ ਕੁਝ ਸੈਂਟਰਾਂ ਵਿਚ ਕੰਮ ਬਹੁਤ ਵਧੀਆ ਪਾਇਆ ਗਿਆ, ਜਿਸਤੇ ਉਹਨਾਂ ਵਲੋਂ ਸਟਾਫ ਦੀ ਸ਼ਲਾਘਾ ਵੀ ਕੀਤੀ ਗਈ। ਇਸਤੋਂ ਇਲਾਵਾ ਓ.ਪੀ.ਡੀ. ਸੇਵਾਵਾਂ, ਦਵਾਈਆਂ, ਲੈਬ ਟੈਸਟ ਅਤੇ ਆਨ ਲਾਈਨ ਰਿਕਾਰਡ ਦੀ ਜਾਂਚ ਕੀਤੀ ਗਈ ਅਤੇ ਮਰੀਜਾਂ ਕੋਲੋ ਵੀ ਪੁਛ-ਗਿਛ ਕੀਤੀ ਗਈ ਅਤੇ ਸੰਬਧਤ ਸਟਾਫ ਨੂੰ ਮੌਕੇ ਤੇ ਹੋਰ ਬੇਹਤਰ ਸੇਵਾਵਾਂ ਦੇਣ ਸੰਬਧੀ ਹਿਦਾਇਤਾਂ ਦਿੱਤੀਆਂ ਗਈਆ। ਉਹਨਾਂ ਵਲੋਂ ਸਮੂਹ ਸਟਾਫ ਨੂੰ ਸਮੇਂ ਦੇ ਪਾਬੰਦ ਰਹਿਣ, ਸਾਫ ਸਫਾਈ ਦਾ ਧਿਆਨ ਰੱਖਣ, ਮਰੀਜਾਂ ਨਾਲ ਚੰਗਾ ਵਿਵਹਾਰ ਕਰਨ ਅਤੇ ਸੇਵਾ ਭਾਵ ਨਾਲ ਕੰਮ ਕਰਨ ਲਈ ਪਹਿਲਾਂ ਤੋਂ ਹੀ ਹਿਦਾਇਤਾਂ ਜਾਰੀ ਕੀਤੀਆਂ ਹੋਈਆਂ ਹਨ।