-ਕਰ ਵਿਭਾਗ ਦੇ ਪਟਿਆਲਾ ਡਵੀਜ਼ਨ ਦੇ ਡਿਪਟੀ ਕਮਿਸ਼ਨਰ ਵੱਲੋਂ ਮੈਰਿਜ ਪੈਲਸਾਂ ਅਤੇ ਵੱਖ-ਵੱਖ ਵਪਾਰ ਮੰਡਲ ਦੇ ਪ੍ਰਧਾਨਾਂ ਨਾਲ ਜੀ.ਐਸ.ਟੀ ਵਸੂਲੀ ਵਧਾਉਣ ਲਈ ਬੈਠਕ
ਪਟਿਆਲਾ, 3 ਅਕਤੂਬਰ: ਐਸ.ਟੀ. ਚੋਰੀ ਰੋਕਣ ਅਤੇ ਜੀ.ਐਸ.ਟੀ ਵਸੂਲੀ ਵਧਾਉਣ ਲਈ ਪਟਿਆਲਾ ਮੰਡਲ ਦੇ ਡਿਪਟੀ ਕਮਿਸ਼ਨਰ ਰਮਨਪ੍ਰੀਤ ਕੌਰ ਨੇ ਮੈਰਿਜ ਪੈਲਸਾਂ ਦੇ ਮਾਲਕਾਂ ਤੇ ਨੁਮਾਇੰਦਿਆਂ ਅਤੇ ਇੰਡਸਟ੍ਰੀਅਲ ਏਰੀਆ ਪਟਿਆਲਾ ਦੇ ਵੱਖ-ਵੱਖ ਵਪਾਰ ਮੰਡਲ ਦੇ ਪ੍ਰਧਾਨਾਂ ਨਾਲ ਇੱਕ ਅਹਿਮ ਬੈਠਕ ਕੀਤੀ। ਰਮਨਪ੍ਰੀਤ ਕੌਰ ਨੇ ਵਪਾਰੀ ਨੁਮਾਇੰਦਿਆਂ ਨੂੰ ਜੀ.ਐੱਸ.ਟੀ. ਵਧਾਉਣ ਲਈ ਦਿਸ਼ਾ ਨਿਰਦੇਸ਼ ਜਾਰੀ ਕੀਤੇ।ਉਨ੍ਹਾਂ ਦੇ ਨਾਲ ਸਹਾਇਕ ਕਮਿਸ਼ਨਰ ਕੰਨੂ ਗਰਗ ਵੀ ਮੌਜੂਦ ਸਨ।
ਇਸ ਮੀਟਿੰਗ ਵਿੱਚ ਵਪਾਰ ਮੰਡਲ ਦੇ ਪ੍ਰਧਾਨ ਅਸ਼ਵਨੀ ਕੁਮਾਰ, ਪ੍ਰਭਾਤ ਜੈਨ, ਮੁਨੀਸ਼ ਗੋਇਲ, ਕਪਿਲ ਗੁਪਤਾ, ਰਾਹੁਲ ਤਿਆਲ , ਰੋਹਿਤ ਬਾਂਸਲ, ਪਰਮਜੀਤ ਸਿੰਘ ਅਤੇ ਮੈਰਿਜ ਪੈਲੇਸਾਂ ਦੇ ਵੱਲੋਂ ਪ੍ਰਧਾਨ ਮਨਵਿੰਦਰ ਸਿੰਘ, ਹੀਮਾਂਸ਼ੂ ਸਿੰਗਲਾ, ਨਵਦੀਪ ਵਾਲੀਆ, ਹਰਜਿੰਦਰ ਸਿੰਘ, ਸੁਖਮਿੰਦਰ ਸਿੰਘ ਆਦਿ ਹਾਜਰ ਹੋਏ।
ਉਪ ਕਮਿਸ਼ਨਰ ਰਾਜ ਕਰ ਰਮਨਪ੍ਰੀਤ ਕੌਰ ਨੇ ਵਪਾਰੀਆਂ ਨੂੰ ਕਿਹਾ ਕਿ ਉਨ੍ਹਾਂ ਨੂੰ ਪਤਾ ਹੈ ਕਿ ਬਾਜ਼ਾਰ ਵਿੱਚ ਅਜੇ ਵੀ ਕੁਝ ਡੀਲਰ ਅਜਿਹੇ ਹਨ ਜਿਹੜੇ ਨਿਲ ਟੈਕਸ ਫਾਈਲ ਕਰ ਰਹੇ ਹਨ ਅਤੇ ਕੁਝ ਅਜਿਹੇ ਹਨ ਜਿਹੜੇ ਆਪਣਾ ਜੀਟੀਓ ਨਿਲ ਦਿਖਾ ਲਿਖਾਉਂਦੇ ਹਨ ਇਸ ਤੋ ਇਲਾਵਾ ਕੁਝ ਡੀਲਰ ਅਜਿਹੇ ਹਨ ਜੋ ਪੂਰਾ ਟੈਕਸ ਨਹੀ ਭਰਵਾ ਰਹੇ। ਉਨ੍ਹਾਂ ਦੱਸਿਆ ਕਿ ਅਜਿਹੇ ਸਾਰੇ ਡੀਲਰਾ ਦਾ ਡਾਟਾ ਸਿਸਟਮ ਵਿੱਚੋਂ ਕੱਢ ਲਿਆ ਗਿਆ ਹੈ ਇਸ ਲਈ ਉਹ ਕੋਈ ਕੁਤਾਹੀ ਨਾ ਕਰਨ ਨਹੀਂ ਤਾਂ ਕਾਰਵਾਈ ਕੀਤੀ ਜਾਵੇਗੀ।ਉਨ੍ਹਾਂ ਨਿਰਦੇਸ਼ ਦਿੱਤੇ ਕਿ ਆਉਣ ਵਾਲੇ ਤਿਉਹਾਰੀ ਸੀਜ਼ਨ ਵਿੱਚ ਹਰ ਤਰ੍ਹਾਂ ਦੇ ਵੇਚੇ ਗਏ ਸਮਾਨ ਦਾ ਪੂਰਾ ਬਿੱਲ ਕੱਟਣਾ ਯਕੀਨੀ ਬਣਾਇਆ ਜਾਵੇ।
ਰਮਨਪ੍ਰੀਤ ਕੌਰ ਨੇ ਮੈਰਿਜ ਪੈਲੇਸਾਂ ਦੇ ਨੁਮਾਇੰਦਿਆਂ ਨੂੰ ਕਿਹਾ ਕਿ ਜਿਹੜੇ ਮੈਰਿਜ ਪੈਲੇਸ ਅਜੇ ਤੱਕ ਰਜਿਸਟਰਡ ਨਹੀਂ ਹਨ ਉਹਨਾਂ ਨੂੰ ਸੁਨੇਹਾ ਦੇ ਕੇ ਜਾਂ ਉਹਨਾਂ ਨਾਲ ਮੀਟਿੰਗਾਂ ਕਰਕੇ ਉਹਨਾਂ ਨੂੰ ਰਜਿਸਟਰਡ ਕਰਵਾਇਆ ਜਾਵੇ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦਾ ਡੀਲਰ ਜਿਹੜਾ ਅਜੇ ਤੱਕ ਰਜਿਸਟਰਡ ਨਹੀ ਹੈ ਜਾ ਪੂਰਾ ਟੈਕਸ ਨਹੀ ਭਰਵਾ ਰਿਹਾ ਉਸ ਖ਼ਿਲਾਫ਼ ਜੀ.ਐਸ.ਟੀ ਐਕਟ ਤਹਿਤ ਬਣਦੀ ਕਾਰਵਾਈ ਕੀਤੀ ਜਾਵੇਗੀ।
ਮੀਟਿੰਗ ਵਿੱਚ ਹਾਜਰ ਹੋਏ ਨੁਮਾਇਦਿਆਂ ਨੇ ਵਿਸ਼ਵਾਸ ਦੁਆਇਆ ਕਿ ਉਹ ਮਾਰਕਿਟ ਵਿਚ ਵਪਾਰੀਆਂ ਨਾਲ ਮੀਟਿੰਗਾਂ ਕਰਕੇ ਪੂਰੇ ਬਿੱਲ ਕੱਟਣ ਅਤੇ ਪੂਰਾ ਜੀ.ਐੱਸ.ਟੀ. ਭਰਵਾਉਣ ਸਬੰਧੀ ਹਰ ਸੰਭਵ ਯਤਨ ਕਰਨਗੇ ਅਤੇ ਜੋ ਟ੍ਰੇਡਰ ਹਾਲੇ ਤੱਕ ਜੀ.ਐਸ.ਟੀ.ਅਧੀਨ ਰਜ਼ਿਸਟਰ ਨਹੀਂ ਹੋਏ ਉਹਨਾਂ ਨੂੰ ਜਲਦ ਤੋਂ ਜਲਦ ਰਜ਼ਿਸਟਰ ਹੋਣ ਲਈ ਕਿਹਾ ਜਾਵੇਗਾ ।