Fwd: ਤਹਿਸੀਲਦਾਰ ਪਟਿਆਲਾ ਨੇ ਸ੍ਰੀਮਹੰਤ ਰੇਸ਼ਮ ਸਿੰਘ ਨੂੰ ਨਿਰਮਲ ਪੰਚਾਇਤੀ ਅਖਾੜਾ ਡੇਰਾ ਧਰਮ ਧੁਜਾ ਪਟਿਆਲਾ ਦੀਆਂ ਚਾਬੀਆਂ ਸੌਂਪੀਆਂ

ਤਹਿਸੀਲਦਾਰ ਪਟਿਆਲਾ ਨੇ ਸ੍ਰੀਮਹੰਤ ਰੇਸ਼ਮ ਸਿੰਘ ਨੂੰ ਨਿਰਮਲ ਪੰਚਾਇਤੀ ਅਖਾੜਾ ਡੇਰਾ ਧਰਮ ਧੁਜਾ ਪਟਿਆਲਾ ਦੀਆਂ ਚਾਬੀਆਂ ਸੌਂਪੀਆਂ
-ਸਿੱਖ ਧਰਮ ਤੇ ਵਿੱਦਿਆ ਦੇ ਪ੍ਰਚਾਰ-ਪ੍ਰਸਾਰ, ਮਾਨਵਤਾ ਦੇ ਭਲੇ ਸਮੇਤ ਵਾਤਾਵਰਣ ਦੀ ਸ਼ੁਧਤਾ ਲਈ ਉਪਰਾਲੇ ਕੀਤੇ ਜਾਣਗੇ-ਮਹੰਤ ਰੇਸ਼ਮ ਸਿੰਘ
ਪਟਿਆਲਾ,  14 ਅਕਤੂਬਰ (:ਪਟਿਆਲਾ ਦੇ ਤਹਿਸੀਲਦਾਰ ਕੁਲਦੀਪ ਸਿੰਘ ਨੇ ਸ੍ਰੀਮਹੰਤ ਰੇਸ਼ਮ ਸਿੰਘ ਚੇਲਾ ਮਹੰਤ ਭਗਵਾਨ ਸਿੰਘ ਨੂੰ ਨਿਰਮਲ ਪੰਚਾਇਤੀ ਅਖਾੜਾ ਡੇਰਾ ਧਰਮ ਧੁਜਾ ਤੋਪਖਾਨਾ ਮੋੜ ਪਟਿਆਲਾ ਦੀਆਂ ਚਾਬੀਆਂ ਸੌਂਪ ਦਿੱਤੀਆਂ ਹਨ। ਜਿਕਰਯੋਗ ਹੈ ਕਿ ਨਿਰਮਲ ਭੇਖ ਦੇ ਸੰਤਾਂ ਮਹੰਤਾਂ ਵੱਲੋਂ 19 ਜੁਲਾਈ 2024 ਨੂੰ ਨਿਰਮਲ ਭੇਖ ਦੀ ਮਰਿਆਦਾ ਮੁਤਾਬਕ ਆਮ ਇਜਲਾਸ ਕਰਕੇ ਨਿਰਮਲ ਪੰਚਾਇਤੀ ਅਖਾੜਾ ਡੇਰਾ ਧਰਮ ਧੁਜਾ ਦਾ ਮੁਹਤਮਿਮ ਚੁਣਨ ਮਗਰੋਂ ਵਿੱਤ ਕਮਿਸ਼ਨਰ ਮਾਲ, ਪੰਜਾਬ ਵੱਲੋਂ ਮੁਹਤਮਿਮ ਦੇ ਆਦੇਸ਼ ਜਾਰੀ ਕੀਤੇ ਗਏ ਸਨ। ਇਸ ਤੋਂ ਪਹਿਲਾਂ ਡਿਪਟੀ ਕਮਿਸ਼ਨਰ ਦੇ ਹੁਕਮਾਂ ਮੁਤਾਬਕ ਤਹਿਸੀਲਦਾਰ ਇਸ ਡੇਰੇ ਦੇ ਪ੍ਰਬੰਧਕ ਵਜੋਂ ਕਾਰਜ ਕਰ ਰਹੇ ਸਨ, ਪਰੰਤੂ ਪੰਜਾਬ ਸਰਕਾਰ ਵੱਲੋਂ ਕੀਤੇ ਗਏ ਆਦੇਸ਼ਾਂ ਬਾਅਦ ਸ੍ਰੀਮਹੰਤ ਰੇਸ਼ਮ ਸਿੰਘ ਨੂੰ ਸਮੁੱਚੇ ਪ੍ਰਬੰਧਾਂ ਲਈ ਜ਼ਿੰਮੇਵਾਰੀ ਸੌਂਪੀ ਗਈ ਹੈ। 
ਮੋਹਤਮਿਮ ਸ੍ਰੀਮਹੰਤ ਰੇਸ਼ਮ ਸਿੰਘ ਨੇ ਨਿਰਮਲ ਪੰਚਾਇਤੀ ਅਖਾੜਾ ਡੇਰਾ ਧਰਮ ਧੁਜਾ ਦਾ ਪ੍ਰਬੰਧ ਦਿਆਨਤਦਾਰੀ ਅਤੇ ਇਮਾਨਦਾਰੀ ਨਾਲ ਨਿਭਾਉਣ ਦਾ ਪ੍ਰਣ ਕਰਦਿਆਂ ਕਿਹਾ ਕਿ ਉਹ ਹਮੇਸ਼ਾ ਹੀ ਸਿੱਖ ਧਰਮ ਦੇ ਪ੍ਰਚਾਰ ਅਤੇ ਪ੍ਰਸਾਰ ਸਮੇਤ ਵਿੱਦਿਆ ਦਾ ਚਾਨਣ ਫੈਲਾਉਣ ਸਮੇਤ ਮਾਨਵਤਾ ਦੇ ਭਲੇ ਅਤੇ ਵਾਤਾਵਰਣ ਦੀ ਸ਼ੁਧਤਾ ਲਈ ਉਪਰਾਲੇ ਕਰਦੇ ਰਹਿਣਗੇ।
ਇਸ ਮੌਕੇ ਸਰਵ ਭਾਰਤ ਨਿਰਮਲ ਮਹਾਂ ਮੰਡਲ ਅੰਮ੍ਰਿਤਸਰ ਦੇ ਜਨਰਲ ਸਕੱਤਰ ਮਹੰਤ ਹਾਕਮ ਸਿੰਘ ਗੰਡਾ ਸਿੰਘ ਵਾਲਾ, ਮਹੰਤ ਗੋਪਾਲ ਸਿੰਘ ਕੁਠਾਰੀ, ਮਹੰਤ ਜਗਤਾਰ ਸਿੰਘ ਸਕੱਤਰ, ਮਹੰਤ ਬਲਵਿੰਦਰ ਸਿੰਘ ਕਾਉਂਕੇ, ਮਹੰਤ ਪ੍ਰੇਮ ਸਿੰਘ ਏਕੜ, ਮਹੰਤ ਅਮਰੀਕ ਸਿੰਘ ਸ੍ਰੀ ਅੰਮ੍ਰਿਤਸਰ ਸਾਹਿਬ, ਸੰਤ ਗੁਰਸ਼ਰਨ ਸਿੰਘ, ਸੰਤ ਸੁਰਜੀਤ ਸਿੰਘ, ਮਹੰਤ ਬਿੱਕਰ ਸਿੰਘ ਖਡੂਰ ਸਾਹਿਬ, ਮਹੰਤ ਚਮਕੌਰ ਸਿੰਘ ਪੰਜਗਰਾਈ ਅਤੇ ਐਡਵੋਕੇਟ ਸੰਤ ਰਣਪ੍ਰੀਤ ਸਿੰਘ ਡੇਰਾ ਬਾਬਾ ਗਾਂਧਾ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਨਿਰਮਲ ਭੇਖ ਨਾਲ ਸਬੰਧਿਤ ਸੰਤ ਮਹੰਤ ਹਾਜ਼ਰ ਸਨ।