Fwd: ਰੋਜ਼ਗਾਰ ਕੈਂਪ ਵਿਚ 113 ਵਿਦਿਆਰਥੀਆਂ ਨੇ ਲਿਆ ਭਾਗ

ਰੋਜ਼ਗਾਰ ਕੈਂਪ ਵਿਚ 113 ਵਿਦਿਆਰਥੀਆਂ ਨੇ ਲਿਆ ਭਾਗ

ਅੰਮ੍ਰਿਤਸਰ 29 ਜੂਨ --ਪੰਜਾਬ ਸਰਕਾਰ ਦੇ ਘਰਘਰ ਰੋਜ਼ਗਾਰ ਅਤੇ ਕਾਰੋਬਾਰ ਅਧੀਨ ਨੋਜਵਾਨਾਂ ਨੂੰ ਰੋਜ਼ਗਾਰ ਦੇਣ ਅਤੇ ਸਵੈਰੋਜ਼ਗਾਰ ਦੇ ਕਾਬਲ ਬਣਾਉਣ ਲਈ ਹਰ ਸੰਭਵ ਉਪਰਾਲੇ ਕੀਤੇ ਜਾ ਰਹੇ ਹਨ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰਕਮਚੇਅਰਮੈਨ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ,ਅੰਮ੍ਰਿਤਸਰ ਸ਼੍ਰੀ ਘਨਸ਼ਾਮ ਥੋਰੀ ਨੇ ਕੀਤਾ ਇਸ ਬਾਰੇ ਹੋਰ ਜਾਣਕਾਰੀ ਦਿੰਦੇ ਹੋਇਆ ਰੋਜ਼ਗਾਰ ਅਫਸਰ ਸ਼੍ਰੀ ਨਰੇਸ਼ ਕੁਮਾਰ ਨੇ ਦੱਸਿਆ ਕਿ 28 ਜੂਨ 2024 ਨੂੰ ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ ਰਣਜੀਤ ਐਵੇਨਿਊ ਅੰਮ੍ਰਿਤਸਰ ਵਿਖੇ ਰਜਿਸਟਰੇਸ਼ਨ ਕੈਂਪ ਲਗਾਇਆ ਗਿਆ। ਇਸ ਕੈਂਪ ਵਿਚ 113 ਵਿਦਿਆਰਥੀਆਂ ਨੇ ਭਾਗ ਲਿਆ। ਜਿਸ ਦਾ ਮੁੱਖ ੳਦੇਸ਼ ਵਿਦਿਆਰਥੀਆਂ ਨੂੰ ਸਰਕਾਰੀ/ਪ੍ਰਾਈਵੇਟ ਨੋਕਰੀਆਂ ਬਾਰੇ ਜਾਣਕਾਰੀ ਦੇਣਾ ਹੈ। ਜ਼ਿਲ੍ਹਾ ਰੁਜ਼ਗਾਰ ਅਤੇ ਕਾਰੋਬਾਰ ਬਿਊਰੋ ਵੱਲੋਂ ਰੁਜਗਾਰ ਅਫਸਰ ਸ਼੍ਰੀ ਨਰੇਸ਼ ਕੁਮਾਰ ਨੇ ਵਿਦਿਆਰਥੀਆਂ ਨੂੰ ਰੁਜਗਾਰ ਦਫਤਰ ਦਾ ਵੱਧ ਤੋਂ ਵੱਧ ਲਾਭ ਉਠਾਉਣ ਲਈ ਕਿਹਾ ਉਨ੍ਹਾਂ ਦੱਸਿਆ ਕਿ ਦਫਤਰ ਵਿਖੇ ਪਹੁੰਚ ਕੇ ਕਿਸ ਤਰ੍ਹਾਂ ਸਰਕਾਰੀ ਅਤੇ ਪ੍ਰਾਈਵੇਟ ਨੋਕਰੀਆਂ ਬਾਰੇ ਜਾਣਕਾਰੀ ਲੈ ਸਕਦੇ ਹਨ ਅਤੇ ਉਨ੍ਹਾਂ ਦੱਸਿਆ ਕਿ ਹਰ ਬੁੱਧਵਾਰ ਨੂੰ ਜਿਲ੍ਹਾ ਰੋਜਗਾਰ ਦਫਤਰ ਵਿਖੇ ਪਲੇਸਮੈਂਟ ਕੈਂਪ ਲਗਾਇਆ ਜਾਂਦਾ ਹੈ। ਜਿਸ ਦਾ ਉਹ ਵੱਧ ਤੋ ਵੱਧ ਲਾਭ ਉਠਾ ਸਕਦੇ ਹਨ।ਇਸ ਸਬੰਧੀ ਹੋਰ ਜਾਣਕਾਰੀ ਦਿੰਦੇ ਹੋਇਆ ਡਿਪਟੀ ਸੀ.ਈ.ਓ ਤੀਰਥਪਾਲ ਸਿੰਘ ਵਲੋਂ ਦੱਸਿਆ ਗਿਆ ਕਿ ਸਵੈਰੋਜਗਾਰ ਸਬੰਧੀ ਜਾਣਕਾਰੀ ਲਈ ਇਸ ਦਫਤਰ ਵਿੱਚ ਕਿਸੇ ਵੀ ਕੰਮ ਵਾਲੇ ਦਿਨ ਵਿਜਿਟ ਕੀਤਾ ਜਾ ਸਕਦਾ ਹੈ ਅਤੇ ਹੋਰ ਵਧੇਰੇ ਜਾਣਕਾਰੀ ਲਈ ਦਫਤਰ ਦੇ ਟੈਲੀਗ੍ਰਮ ਪੇਜ https://tinyurl.com/dbeeasr ਨਾਲ ਜੁੜੋ ਜਾ ਦਫਤਰ ਦੇ ਮੋਬਾਇਲ ਨੰਬਰ 9915789068 ਤੇ ਸਪੰਰਕ ਕਰ ਸਕਦੇ ਹੋ।ਇਸ ਮੌਕੇ ਉਹਨ੍ਹਾਂ ਨਾਲ ਸੰਸਥਾ ਦੇ ਪ੍ਰਿੰਸੀਪਲ ਸ਼੍ਰੀ ਸੰਜੀਵ ਸ਼ਰਮਾ, ਸ਼੍ਰੀ ਰਾਜੇਸ਼ ਬਾਹਰੀ, ਪੰਜਾਬ ਸਕਿੱਲ ਡਿਵੈਲਪਮੈਂਅ ਮਿਸ਼ਨ ਅਤੇ  ਕਰੀਅਰ ਕਾਉਂਸਲਰ ਸ਼੍ਰੀ ਗੋਰਵ ਕੁਮਾਰ, ਸ਼੍ਰੀਮਤੀ ਸੋਨਮ ਕਪੂਰ, ਸ਼੍ਰੀ ਦੀਪਕ ਕੁਮਾਰ ਆਦਿ ਰੁਜ਼ਗਾਰ ਦਫਤਰ ਦੇ ਕਰਮਚਾਰੀ ਮੌਜੂਦ ਸਨ।

Fwd: Press Conference

ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ (ਮਾਨ) ਪੰਜਾਬ ਦੇ ਹਿੱਤਾਂ ਲਈ ਸੂਬਾ ਅਤੇ ਕੇਂਦਰ ਸਰਕਾਰ ਖਿਲਾਫ ਬੋਲੇ
SGPC ਨੇ 13 ਸਾਲਾਂ ਤੋਂ ਨਹੀਂ ਕਰਵਾਈਆਂ ਚੋਣਾਂ, ਹਰਿਮੰਦਰ ਸਾਹਿਬ 'ਚ ਯੋਗਾ ਤੇ ਕੰਗਨਾ ਰਣੌਤ ਦੇ ਬਿਆਨਾਂ ਤੇ ਵੀ ਭੜਕੇ
ਅੰਮਿ੍ਤਸਰ 29  ਜੂਨ  - ਪੰਜਾਬ ਦੇ ਹਿੱਤਾਂ ਦੀ ਰਾਖੀ ਲਈ ਅੱਜ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ (ਮਾਨ) ਨੇ ਸੂਬਾ ਸਰਕਾਰ ਅਤੇ ਕੇਂਦਰ ਸਰਕਾਰ ਵਿਰੁੱਧ ਆਵਾਜ਼ ਬੁਲੰਦ ਕੀਤੀ। ਪ੍ਰੈੱਸ ਕਾਨਫਰੰਸ ਦੌਰਾਨ ਅਕਾਲੀ ਦਲ ਮਾਨ ਦੇ ਮੈਂਬਰਾਂ ਨੇ 13 ਸਾਲਾਂ ਤੋਂ ਐਸਜੀਪੀ ਚੋਣਾਂ ਨਾ ਹੋਣ, ਹਰਿਮੰਦਰ ਸਾਹਿਬ ਵਿਖੇ ਯੋਗ ਕਾਂਡ ਅਤੇ ਸੰਸਦ ਮੈਂਬਰ ਕੰਗਨਾ ਰਣੌਤ ਦੇ ਬਿਆਨਾਂ 'ਤੇ ਤਿੱਖੀ ਪ੍ਰਤੀਕਿਰਿਆ ਦਿੱਤੀ। ਉਨ੍ਹਾਂ ਕਿਹਾ ਕਿ ਸਿੱਖ ਕੌਮ ਨੂੰ ਕਦੇ ਵੀ ਇਨਸਾਫ਼ ਨਹੀਂ ਮਿਲਿਆ ਅਤੇ ਅਜਿਹੇ ਮੁੱਦਿਆਂ 'ਤੇ ਸਰਕਾਰ ਸਿਰਫ਼ ਵਿਰੋਧੀਆਂ ਦਾ ਸਾਥ ਦਿੰਦੀ ਹੈ।
ਪ੍ਰੈਸ ਕਾਨਫਰੰਸ ਦੌਰਾਨ ਸੰਬੋਧਨ ਕਰਦਿਆਂ ਜਨਰਲ ਸਕੱਤਰ ਹਰਪਾਲ ਸਿੰਘ ਬਲੇਰ ਨੇ ਕਿਹਾ ਕਿ ਅੱਜ ਸਿਰਫ਼ ਪੰਜਾਬ ਦੇ ਹੱਕਾਂ ਦੀ ਗੱਲ ਕੀਤੀ ਜਾਵੇਗੀ। ਪੰਜਾਬ ਦੇ ਕਈ ਅਜਿਹੇ ਮੁੱਦੇ ਹਨ, ਜਿਨ੍ਹਾਂ 'ਤੇ ਸਰਕਾਰਾਂ ਜਵਾਬ ਦੇਣਾ ਜ਼ਰੂਰੀ ਨਹੀਂ ਸਮਝਦੀਆਂ।
 ਸਭ ਤੋਂ ਪਹਿਲਾਂ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਕਰਵਾਉਣ ਦੀ ਮੰਗ ਕੀਤੀ ਗਈ ਜੋ ਪਿਛਲੇ 13 ਸਾਲਾਂ ਤੋਂ ਨਹੀਂ ਕਰਵਾਈਆਂ ਗਈਆਂ। ਉਨ੍ਹਾਂ ਕਿਹਾ ਕਿ ਇਹ ਚੋਣ ਸਿੱਖ ਕੌਮ ਦਾ ਹੱਕ ਹੈ ਜਿਸ ਤੋਂ ਉਨ੍ਹਾਂ ਨੂੰ ਵਾਂਝਾ ਨਹੀਂ ਕੀਤਾ ਜਾ ਸਕਦਾ। ਇਸ ਤੋਂ ਬਾਅਦ ਕੰਗਨਾ ਰਣੌਤ ਦੇ ਪੰਜਾਬੀਆਂ ਨੂੰ ਥੱਪੜ ਮਾਰਨ ਦੇ ਬਿਆਨ ਅਤੇ ਫਿਰ ਹਰਿਮੰਦਰ ਸਾਹਿਬ 'ਚ ਯੋਗਾ ਕਰਨ ਆਈ ਮਹਿਲਾ 'ਤੇ ਵੀ ਤਿੱਖਾ ਹਮਲਾ ਕੀਤਾ ਗਿਆ। ਉਨ੍ਹਾਂ ਕਿਹਾ ਕਿ ਸਿੱਖ ਕੌਮ ਦੀ ਤਰਫੋਂ ਅਜਿਹੇ ਬਿਆਨ ਕਦੇ ਵੀ ਨਹੀਂ ਦਿੱਤੇ ਗਏ ਕਿ ਇਹ ਇਕ ਵਿਅਕਤੀ ਦਾ ਕਸੂਰ ਹੈ ਅਤੇ ਸਾਰਿਆਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ, ਅਜਿਹੀ ਸਥਿਤੀ ਵਿਚ ਕੰਗਣਾ ਦਾ ਇਹ ਬਿਆਨ ਬਹੁਤ ਹੀ ਸ਼ਰਮਨਾਕ ਹੈ ਅਤੇ ਇਕ ਪੂਰਵ-ਯੋਜਨਾ ਹੈ। ਯੋਗਾ ਕਰਨ ਵਾਲੀ ਕੁੜੀ ਦੇ ਖਿਲਾਫ ਐਫਆਈਆਰ ਵੀ ਕੋਈ ਸਥਾਈ ਹਲ ਨਹੀਂ ਹੈ। ਇਸ ਲਈ ਇਸ ਔਰਤ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਤਾਂ ਕਿ ਕੋਈ ਹੋਰ ਅਜਿਹਾ ਕੰਮ ਨਾ ਕਰ ਸਕੇ।
ਇਸ ਤੋਂ ਬਾਅਦ ਇਮਾਨ ਸਿੰਘ ਮਾਨ ਨੇ ਸੂਬਾ ਸਰਕਾਰ 'ਤੇ ਹਮਲਾ ਬੋਲਦਿਆਂ ਕਿਹਾ ਕਿ ਦਫ਼ਤਰਾਂ 'ਚ ਬੈਠ ਕੇ ਪੰਚਾਇਤੀ ਬੋਲੀ ਕਰਵਾਈ ਜਾ ਰਹੀ ਹੈ | ਪੰਜਾਬ ਸਰਕਾਰ ਝੂਠ ਬੋਲ ਕੇ ਸੱਤਾ ਵਿੱਚ ਆਈ ਹੈ। ਸਰਪੰਚੀ ਵੀ ਦਫ਼ਤਰਾਂ ਚ ਬੈਠ ਕੇ ਦਿਤੀ ਜਾ ਰਹੀ ਹੈ ਅਤੇ ਪੰਚਾਇਤੀ ਜ਼ਮੀਨਾਂ ਉਨ੍ਹਾਂ ਦੇ ਚਹੇਤਿਆਂ ਨੂੰ ਸਸਤੇ ਭਾਅ 'ਤੇ ਦਿੱਤੀਆਂ ਗਈਆਂ ਹਨ। ਇਸ ਵਿਰੁੱਧ ਡੀਸੀ ਨੂੰ ਮੰਗ ਪੱਤਰ ਵੀ ਦਿੱਤਾ ਗਿਆ ਹੈ ਤਾਂ ਜੋ ਬਦਲਾਅ ਦੀ ਆਵਾਜ਼ ਦੇ ਵਿਚਕਾਰ ਲੋਕਤੰਤਰ ਦੱਬਿਆ ਨਾ ਰਹੇ।
ਯੂਥ ਵਿੰਗ ਦੇ ਸਰਪ੍ਰਸਤ ਇਮਾਨ ਸਿੰਘ ਮਾਨ ਨੇ ਕਿਹਾ ਕਿ ਉਹ ਮੰਗ ਕਰਦੇ ਹਨ ਕਿ ਜਿਹੜੀਆਂ ਕੰਪਨੀਆਂ ਪੰਜਾਬੀ ਨੌਜਵਾਨਾਂ ਨੂੰ ਰੁਜ਼ਗਾਰ ਦਿੰਦੀਆਂ ਹਨ, ਉਨ੍ਹਾਂ ਨੂੰ ਜੀਐਸਟੀ ਵਿੱਚ ਰਿਆਇਤ ਮਿਲਣੀ ਚਾਹੀਦੀ ਹੈ, ਜਦਕਿ ਗਰੀਬ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਵਾਲੀਆਂ ਕੰਪਨੀਆਂ ਨੂੰ ਵੀ ਰਿਆਇਤ ਮਿਲਣੀ ਚਾਹੀਦੀ ਹੈ ਤਾਂ ਜੋ ਪੰਜਾਬੀ ਬੋਲੀ ਨੂੰ ਮਹੱਤਵ ਮਿਲ ਸਕੇ। ਉਨ੍ਹਾਂ ਕਿਹਾ ਕਿ ਆਉਣ ਵਾਲੀਆਂ ਜ਼ਿਮਨੀ ਚੋਣਾਂ ਵਿੱਚ ਉਨ੍ਹਾਂ ਦੇ ਉਮੀਦਵਾਰ ਇਨ੍ਹਾਂ ਮੁੱਦਿਆਂ ਨੂੰ ਉਠਾਉਣਗੇ ਤਾਂ ਜੋ ਵਿਧਾਨ ਸਭਾ ਵਿੱਚ ਵੀ ਇਸ ਮੁੱਦੇ 'ਤੇ ਚਰਚਾ ਹੋਵੇ।
ਇਸ ਮੌਕੇ ਬਾਬਾ ਲਹਿਣਾ ਸਿੰਘ ਨੇ ਕਿਹਾ ਕਿ ਲੁਧਿਆਣਾ ਤੋਂ ਹਾਰੇ ਹੋਏ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੂੰ ਕੇਂਦਰ ਵਿੱਚ ਮੰਤਰੀ ਬਣਾ ਕੇ ਸਰਕਾਰ ਨੇ ਸਾਬਤ ਕਰ ਦਿੱਤਾ ਹੈ ਕਿ ਸਿੱਖ ਕੌਮ ਦੇ ਦੁਸ਼ਮਣ ਹਾਰ ਕੇ ਵੀ ਸਨਮਾਨਿਤ ਹਨ। ਅੰਮ੍ਰਿਤਪਾਲ ਸਿੰਘ ਦੇ ਹੱਕ ਵਿੱਚ ਆਵਾਜ਼ ਬੁਲੰਦ ਕਰਦਿਆਂ ਕਿਹਾ ਕਿ ਜਿਸ ਵਿਅਕਤੀ ਨੂੰ ਲੋਕਾਂ ਨੇ ਇੱਕ ਪਾਸੇ ਵੋਟਾਂ ਪਾਈਆਂ ਹਨ, ਉਸ ਨੂੰ ਸਹੁੰ ਨਾ ਚੁਕਵਾ ਕੇ ਅਤੇ ਜੇਲ੍ਹ ਵਿੱਚ ਬੰਦ ਕਰਕੇ ਭਾਰਤ ਸਰਕਾਰ ਸਿੱਖਾਂ ਨੂੰ ਕਿਸ ਦਿਸ਼ਾ ਵਿੱਚ ਲਿਜਾ ਰਹੀ ਹੈ। ਇਸ ਦੇ ਲਈ ਸਮੁੱਚੀਆਂ ਪਾਰਟੀਆਂ ਨੂੰ ਇਕਜੁੱਟ ਹੋ ਕੇ ਗੱਲ ਕਰਨੀ ਚਾਹੀਦੀ ਹੈ ਅਤੇ ਇਸ ਮੁੱਦੇ ਨੂੰ ਪੂਰੀ ਦੁਨੀਆ ਦੇ ਸਾਹਮਣੇ ਰੱਖਣਾ ਚਾਹੀਦਾ ਹੈ।
ਜਨਰਲ ਸਕੱਤਰ ਉਪਕਾਰ ਸਿੰਘ ਸੰਧੂ ਨੇ ਕਿਹਾ ਕਿ ਬੇਅਦਬੀ ਦੀਆਂ ਘਟਨਾਵਾਂ ਲਈ ਸ਼੍ਰੋਮਣੀ ਕਮੇਟੀ ਵੀ ਬਰਾਬਰ ਦੀ ਜ਼ਿੰਮੇਵਾਰ ਹੈ। ਪ੍ਰਬੰਧਕ ਦੀ ਨਾਕਾਮੀ ਦੇ ਕਾਰਣ ਹੀ ਸਾਰਾ ਕੁਛ ਵਾਪਰਿਆ ਹੈ ਜੇਕਰ ਪ੍ਰਬੰਧਕ ਸਹੀ ਹੁੰਦਾ ਤਾਂ ਇਹ ਸਾਰਾ ਕੁਛ ਨਹੀੰ ਵਾਪਰਣਾ ਸੀ। ਕਿਉਂਕਿ ਪ੍ਰਬੰਧਾਂ ਨੂੰ ਬਦਲਣਾ ਚਾਹੀਦਾ ਹੈ ਤੇ ਇਕੱਲੀ ਐਫਆਈਆਰ ਨਾਲ ਇਸ ਦਾ ਹੱਲ ਨਹੀਂ ਹੋਵੇਗਾ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ (ਮਾਨ) ਦੇ ਦਿਹਾਤੀ ਅਤੇ ਸ਼ਹਿਰੀ ਯੂਥ ਪ੍ਰਧਾਨ ਵੀ ਨਿਯੁਕਤ ਕੀਤੇ ਗਏ, ਜਿਸ ਵਿੱਚ ਪ੍ਰਭਸਿਮਰਨ ਦੀਪ ਸਿੰਘ ਅਤੇ ਪਰਮਜੀਤ ਸਿੰਘ ਨੂੰ ਨਿਯੁਕਤ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸ਼ਮਸ਼ੇਰ ਸਿੰਘ ਬਰਾਡ਼, ਪੰਜਾਬ ਯੂਥ ਪ੍ਰਧਾਨ ਤਜਿੰਦਰ ਸਿੰਘ ਦਿਉਲ, ਜਰਨਲ ਸਕਤਰ ਜਤਿੰਦਰ ਸਿੰਘ ਥਿੰਦ, ਹਰਮਨਦੀਪ ਸਿੰਘ ਖਾਲਸਾ, ਗੁਰਿੰਦਰ ਸਿੰਘ ਬਾਜਵਾ ਆਦਿ ਹਾਜ਼ਰ ਸਨ।

ਪੰਜਾਬ ਪੁਲਿਸ ਵੱਲੋਂ ਪਾਕਿਸਤਾਨ ਅਧਾਰਤ ਤਸਕਰਾਂ ਦੀ ਹਮਾਇਤ ਵਾਲੇ ਨਸ਼ਿਆ ਦੇ ਦੋ ਗਿਰੋਹਾਂ ਦਾ ਪਰਦਾਫਾਸ਼; 9.2 ਕਿਲੋ ਹੈਰੋਇਨ ਸਮੇਤ ਤਿੰਨ ਕਾਬੂ

ਪੁਲਿਸ ਟੀਮਾਂ ਵੱਲੋਂ 95,000 ਰੁਪਏ ਦੀ ਡਰੱਗ ਮਨੀ ਅਤੇ ਦੋ ਵਾਹਨ ਵੀ ਬਰਾਮਦ
ਪੰਜਾਬ ਪੁਲਿਸ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ਅਨੁਸਾਰ ਪੰਜਾਬ ਨੂੰ ਨਸ਼ਾ ਮੁਕਤ ਸੂਬਾ ਬਣਾਉਣ ਲਈ ਵਚਨਬੱਧ
ਦੋਵੇਂ ਮਾਮਲਿਆਂ ਵਿੱਚ ਅਗਲੇ-ਪਿਛਲੇ ਸਬੰਧਾਂ ਦਾ ਪਤਾ ਲਗਾਉਣ ਲਈ ਜਾਂਚ ਜਾਰੀ: ਡੀਜੀਪੀ ਗੌਰਵ ਯਾਦਵ
ਡਰੱਗ ਸਪਲਾਇਰਾਂ, ਡੀਲਰਾਂ ਅਤੇ ਉਨ੍ਹਾਂ ਦੇ ਖਰੀਦਦਾਰਾਂ ਦੇ ਸਮੁੱਚੇ ਨੈਟਵਰਕ ਦਾ ਪਰਦਾਫਾਸ਼ ਕਰਨ ਲਈ ਤਫ਼ਤੀਸ਼ ਜਾਰੀ: ਸੀਪੀ ਅੰਮ੍ਰਿਤਸਰ ਰਣਜੀਤ ਸਿੰਘ ਢਿੱਲੋਂ
ਅੰਮ੍ਰਿਤਸਰ, 28 ਜੂਨ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ 'ਤੇ ਨਸ਼ਿਆਂ ਵਿਰੁੱਧ ਵਿੱਢੀ ਜੰਗ ਦੌਰਾਨ ਪੰਜਾਬ ਪੁਲਿਸ ਨੇ ਪਾਕਿਸਤਾਨ ਅਧਾਰਤ ਤਸਕਰਾਂ ਵੱਲੋਂ ਚਲਾਏ ਜਾ ਰਹੇ ਸਰਹੱਦ ਪਾਰੋਂ ਨਸ਼ਾ ਤਸਕਰੀ ਦੇ ਦੋ ਵੱਖ-ਵੱਖ ਗਿਰੋਹਾਂ ਦਾ ਪਰਦਾਫਾਸ਼ ਕਰਦਿਆਂ ਤਿੰਨ ਨਸ਼ਾ ਤਸਕਰਾਂ ਨੂੰ 9.2 ਕਿਲੋ ਹੈਰੋਇਨ (8.2 ਕਿਲੋ+1 ਕਿਲੋ) ਸਮੇਤ ਗ੍ਰਿਫ਼ਤਾਰ ਕੀਤਾ ਹੈ।  ਪਹਿਲੇ ਆਪ੍ਰੇਸ਼ਨ ਦੇ ਵੇਰਵੇ ਦਿੰਦਿਆਂ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਦੱਸਿਆ ਕਿ ਠੋਸ ਸੂਚਨਾਵਾਂ ਦੇ ਆਧਾਰ 'ਤੇ ਏਡੀਸੀਪੀ ਸਿਟੀ-2 ਅਭਿਮਨਿਊ ਰਾਣਾ ਦੀ ਅਗਵਾਈ ਹੇਠ ਥਾਣਾ ਛੇਹਰਟਾ ਦੀਆਂ ਪੁਲਿਸ ਟੀਮਾਂ ਨੇ ਰਾਜਾਸਾਂਸੀ ਦੇ ਸ਼ਿਵਾ ਐਨਕਲੇਵ ਦੇ ਇਲਾਕੇ ਤੋਂ ਦੋ ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ 'ਚੋਂ 8.2 ਕਿਲੋ ਹੈਰੋਇਨ ਬਰਾਮਦ ਕੀਤੀ ਹੈ।  ਫੜੇ ਗਏ ਵਿਅਕਤੀਆਂ ਦੀ ਪਛਾਣ ਬਚਿੱਤਰ ਸਿੰਘ ਵਾਸੀ ਪਿੰਡ ਜਠੌਲ ਜ਼ਿਲ੍ਹਾ ਅੰਮ੍ਰਿਤਸਰ ਅਤੇ ਸਨੀ ਵਾਸੀ ਗੁਰੂ ਕੀ ਵਡਾਲੀ, ਛੇਹਰਟਾ ਵਜੋਂ ਹੋਈ ਹੈ। ਮੁਲਜ਼ਮ ਬਚਿੱਤਰ ਸਿੰਘ ਨੂੰ ਸਾਲ 2021 ਤੋਂ ਪੀ.ਐਸ. ਘਰਿੰਡਾ ਦੇ ਕਤਲ ਕੇਸ ਵਿੱਚ ਭਗੌੜਾ ਐਲਾਨਿਆ ਹੋਇਆ ਸੀ।  ਪੁਲਿਸ ਟੀਮਾਂ ਨੇ 8.2 ਕਿਲੋ ਹੈਰੋਇਨ ਬਰਾਮਦ ਕਰਨ ਤੋਂ ਇਲਾਵਾ ਮੁਲਜ਼ਮਾਂ ਕੋਲੋਂ 95000 ਰੁਪਏ ਦੀ ਡਰੱਗ ਮਨੀ, ਇਕ ਇਲੈਕਟ੍ਰਾਨਿਕ ਭਾਰ ਤੋਲਣ ਵਾਲੀ ਮਸ਼ੀਨ ਅਤੇ ਸਵਿਫ਼ਟ ਕਾਰ ਵੀ ਬਰਾਮਦ ਕੀਤੀ ਹੈ। ਇਸ ਸਬੰਧੀ ਥਾਣਾ ਛੇਹਰਟਾ ਅੰਮ੍ਰਿਤਸਰ ਵਿਖੇ ਐਨਡੀਪੀਐਸ ਐਕਟ ਦੀਆਂ ਧਾਰਾਵਾਂ 21-ਸੀ ਅਤੇ 23/29 ਤਹਿਤ ਐਫਆਈਆਰ ਨੰਬਰ 100 ਮਿਤੀ 27/06/2024 ਤਹਿਤ ਕੇਸ ਦਰਜ ਕੀਤਾ ਗਿਆ ਹੈ। ਇੱਕ ਹੋਰ ਮਾਮਲੇ ਵਿੱਚ ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਖੁਫੀਆ ਸੂਚਨਾਵਾਂ 'ਤੇ ਕਾਰਵਾਈ ਕਰਦਿਆਂ ਥਾਣਾ ਰਣਜੀਤ ਐਵੀਨਿਊ ਦੀਆਂ ਪੁਲਿਸ ਟੀਮਾਂ ਨੇ ਰਣਜੀਤ ਐਵੀਨਿਊ ਬਾਈਪਾਸ 'ਤੇ ਨਾਕਾਬੰਦੀ ਕਰਕੇ ਅਮਨਦੀਪ ਸਿੰਘ ਵਾਸੀ ਪਿੰਡ ਰਾਣੀਆਂ, ਲੋਪੋਕੇ, ਅੰਮ੍ਰਿਤਸਰ ਨੂੰ 1 ਕਿਲੋ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਟੀਮਾਂ ਨੇ ਉਸਦੀ ਵੌਕਸਵੈਗਨ ਵੈਂਟੋ ਕਾਰ ਨੂੰ ਵੀ ਜ਼ਬਤ ਕਰ ਲਿਆ ਹੈ, ਜਿਸ ਵਿੱਚ ਉਹ ਜਾ ਰਿਹਾ ਸੀ।  ਇਸ ਸਬੰਧੀ ਥਾਣਾ ਰਣਜੀਤ ਐਵੀਨਿਊ ਅੰਮ੍ਰਿਤਸਰ ਵਿਖੇ ਐਨ.ਡੀ.ਪੀ.ਐਸ ਐਕਟ ਦੀ ਧਾਰਾ 21 ਸੀ ਤਹਿਤ ਐਫ.ਆਈ.ਆਰ ਨੰਬਰ 91 ਮਿਤੀ 26/06/2024 ਦਰਜ ਹੈ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਪੁਲਿਸ ਕਮਿਸ਼ਨਰ (ਸੀ.ਪੀ.) ਅੰਮ੍ਰਿਤਸਰ ਰਣਜੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਮੁੱਢਲੀ ਜਾਂਚ ਅਨੁਸਾਰ ਦੋਸ਼ੀ ਪਾਕਿਸਤਾਨ ਅਧਾਰਤ ਤਸਕਰਾਂ ਦੇ ਸਿੱਧੇ ਸੰਪਰਕ ਵਿੱਚ ਸਨ, ਜੋ ਡਰੋਨ ਰਾਹੀਂ ਪਾਕਿਸਤਾਨ ਤੋਂ ਨਸ਼ਾ ਮੰਗਵਾ ਕੇ ਸੂਬੇ ਭਰ ਵਿੱਚ ਸਪਲਾਈ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਡਰੱਗ ਸਪਲਾਇਰਾਂ, ਡੀਲਰਾਂ ਅਤੇ ਉਨ੍ਹਾਂ ਦੇ ਖਰੀਦਦਾਰਾਂ ਦੇ ਸਮੁੱਚੇ ਨੈਟਵਰਕ ਦਾ ਪਰਦਾਫਾਸ਼ ਕਰਨ ਵਾਸਤੇ ਦੋਵਾਂ ਮਾਮਲਿਆਂ ਵਿੱਚ ਅਗਲੇ-ਪਿਛਲੇ ਸਬੰਧਾਂ ਦਾ ਪਤਾ ਲਗਾਉਣ ਲਈ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ਼ ਕਮਿਸ਼ਨਰ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਦੋਸ਼ੀਆਂ ਵੱਲੋਂ ਹੁਣ ਤੱਕ ਖਰੀਦੀ ਗਈ ਨਸ਼ੀਲੇ ਪਦਾਰਥਾਂ ਦੀ ਕੁੱਲ ਮਾਤਰਾ ਦਾ ਪਤਾ ਲਗਾਉਣ ਦੇ ਯਤਨ ਕੀਤੇ ਜਾ ਰਹੇ ਹਨ।

 

Fwd: Gurjeet Singh Aujla met the newly appointed Railway Minister

ਗੁਰਜੀਤ ਸਿੰਘ ਔਜਲਾ ਨੇ ਨਵ-ਨਿਯੁਕਤ ਰੇਲ ਮੰਤਰੀ ਨਾਲ ਮੁਲਾਕਾਤ ਕੀਤੀ
ਰੇਲ ਮੰਤਰੀ ਬਣਨ 'ਤੇ ਦਿਤੀ ਵਧਾਈ, ਪੱਟੀ-ਮੱਖੂ ਰੇਲ ਲਿੰਕ ਸਮੇਤ ਅੰਮ੍ਰਿਤਸਰ ਦੇ ਰੇਲਵੇ ਪ੍ਰੋਜੈਕਟਾਂ 'ਤੇ ਵਿਸਥਾਰ ਨਾਲ ਚਰਚਾ
ਅੰਮਿ੍ਤਸਰ 27 - ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਅੱਜ ਦਿੱਲੀ ਵਿਖੇ ਨਵ-ਨਿਯੁਕਤ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨਾਲ ਮੁਲਾਕਾਤ ਕੀਤੀ। ਉਨ੍ਹਾਂ ਨੇ ਅਸ਼ਵਿਨੀ ਵੈਸ਼ਨਵ ਨੂੰ ਉਨ੍ਹਾਂ ਦੀ ਜਿੱਤ ਅਤੇ ਰੇਲ ਮੰਤਰੀ ਬਣਨ ਲਈ ਵਧਾਈ ਦਿੱਤੀ। ਇਸ ਦੌਰਾਨ ਅੰਮ੍ਰਿਤਸਰ ਦੇ ਰੇਲਵੇ ਪ੍ਰੋਜੈਕਟਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ। ਰੇਲ ਮੰਤਰੀ ਨੇ ਇਹ ਵੀ ਭਰੋਸਾ ਦਿਵਾਇਆ ਕਿ ਪ੍ਰਾਜੈਕਟ ਜਲਦੀ ਤੋਂ ਜਲਦੀ ਸ਼ੁਰੂ ਹੋ ਜਾਣਗੇ।
ਰੇਲ ਮੰਤਰੀ ਨਾਲ ਮੁਲਾਕਾਤ ਦੌਰਾਨ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਅੰਮ੍ਰਿਤਸਰ ਦੇ ਰੇਲਵੇ ਵਿਭਾਗ ਨਾਲ ਸਬੰਧਤ ਪੈਂਡਿੰਗ ਪ੍ਰਾਜੈਕਟਾਂ ਬਾਰੇ ਚਰਚਾ ਕੀਤੀ। ਗੁਰਜੀਤ ਸਿੰਘ ਔਜਲਾ ਨੇ ਪੱਟੀ ਮੱਖੂ ਰੇਲ ਲਿੰਕ ਪ੍ਰੋਜੈਕਟ ਬਾਰੇ ਵਿਸਥਾਰ ਨਾਲ ਗੱਲਬਾਤ ਕੀਤੀ। ਗੁਰਜੀਤ ਸਿੰਘ ਔਜਲਾ ਨੇ ਦੱਸਿਆ ਕਿ ਅੰਮ੍ਰਿਤਸਰ ਦੇ ਆਰ.ਓ.ਬੀ ਅਤੇ ਅੰਡਰਬ੍ਰਿਜ ਬਾਰੇ ਵੀ ਵਿਚਾਰ ਵਟਾਂਦਰਾ ਕੀਤਾ ਗਿਆ। ਰੇਲ ਮੰਤਰੀ ਨੇ ਭਰੋਸਾ ਦਿੱਤਾ ਕਿ ਜਲਦੀ ਹੀ ਰੇਲਵੇ ਵਿਭਾਗ ਵੱਲੋਂ ਲੰਬਿਤ ਪਏ ਕੰਮਾਂ ਨੂੰ ਪੂਰਾ ਕਰਕੇ ਨਵੇਂ ਕੰਮ ਸ਼ੁਰੂ ਕਰਵਾਏ ਜਾਣਗੇ।
ਗੁਰਜੀਤ ਸਿੰਘ ਔਜਲਾ ਨੇ ਕਿਹਾ ਕਿ ਉਹ ਅੰਮ੍ਰਿਤਸਰ ਦੇ ਪਹਿਲਾਂ ਹੀ ਚੱਲ ਰਹੇ ਪ੍ਰੋਜੈਕਟਾਂ ਨੂੰ ਪੂਰਾ ਕਰਨ ਅਤੇ ਨਵੇਂ ਪ੍ਰੋਜੈਕਟ ਲਿਆਉਣ ਲਈ ਪੂਰੀ ਤਰਾੰ ਵਚਨਬਧ ਹਨ ਅਤੇ ਭਵਿੱਖ ਵਿੱਚ ਵੀ ਅਜਿਹਾ ਕਰਦੇ ਰਹਿਣਗੇ। ਰੇਲਵੇ ਵਿਭਾਗ ਦੀ ਮਦਦ ਨਾਲ ਕਈ ਨਵੀਆਂ ਟਰੇਨਾਂ ਵੀ ਸ਼ੁਰੂ ਕੀਤੀਆਂ ਜਾਣਗੀਆਂ ਤਾਂ ਜੋ ਲੋਕਾਂ ਨੂੰ ਪਬਲਿਕ ਟਰਾਂਸਪੋਰਟ ਰਾਹੀਂ ਸਹੂਲਤਾਂ ਮਿਲ ਸਕਣ ਅਤੇ ਲੰਬੀ ਦੂਰੀ ਦਾ ਸਫਰ ਆਸਾਨੀ ਨਾਲ ਅਤੇ ਘੱਟ ਬਜਟ ਵਿੱਚ ਕੀਤਾ ਜਾ ਸਕੇ।

ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਗੁਰਜੀਤ ਸਿੰਘ ਔਜਲਾ ਨੇ ਪੰਜਾਬ 'ਚ ਮਹਿੰਗੀ ਬਿਜਲੀ ਅਤੇ ਲਗਾਤਾਰ ਹੋ ਰਹੇ ਬਿਜਲੀ ਕੱਟਾਂ 'ਤੇ ਵੀ ਊੰਗਲੀ ਚੁਕੀ| ਉਨ੍ਹਾਂ ਕਿਹਾ ਕਿ ਚੋਣਾਂ ਖ਼ਤਮ ਹੁੰਦੇ ਹੀ ਲੋਕਾਂ ਨੂੰ ਮੁੱਢਲੀਆਂ ਸਹੂਲਤਾਂ ਤੋਂ ਵੀ ਵਾਂਝਾ ਰੱਖਿਆ ਜਾ ਰਿਹਾ ਹੈ। ਬਿਜਲੀ ਦਰਾਂ ਵਿੱਚ ਵਾਧਾ ਕਰਨਾ ਅਤੇ ਫਿਰ ਸਪਲਾਈ ਘਟਾਉਣਾ ਅਤਿ ਨਿੰਦਣਯੋਗ ਹੈ। ਕਹਿਰ ਦੀ ਗਰਮੀ ਵਿੱਚ ਲੋਕਾਂ ਨੂੰ ਬਿਜਲੀ ਦਾ ਹੀ ਸਹਾਰਾ ਹੈ। ਇਸ ਲਈ ਪੰਜਾਬ ਸਰਕਾਰ ਨੂੰ ਆਪਣੇ ਫੈਸਲੇ 'ਤੇ ਗੌਰ ਕਰਨਾ ਚਾਹੀਦਾ ਹੈ ਅਤੇ ਲੋਕਾਂ ਨੂੰ ਮੁਸ਼ਕਲਾਂ ਦੀ ਬਜਾਏ ਸਹੂਲਤਾਂ ਪ੍ਰਦਾਨ ਕਰਨੀਆਂ ਚਾਹੀਦੀਆਂ ਹਨ।

Fwd: 26 June 2024 Press Note 1 And Pics ਮੁੱਖ ਖੇਤੀਬਾੜੀ ਅਫਸਰ ਅੰਮ੍ਰਿਤਸਰ ਵੱਲੋਂ ਖਾਦ, ਬੀਜ ਅਤੇ ਦਵਾਈਆਂ ਦੇ ਡੀਲਰਾਂ ਦੀ ਅਚਨਚੇਤ ਚੈਕਿੰਗ

ਮੁੱਖ ਖੇਤੀਬਾੜੀ ਅਫਸਰ ਅੰਮ੍ਰਿਤਸਰ ਵੱਲੋਂ ਖਾਦ, ਬੀਜ ਅਤੇ ਦਵਾਈਆਂ ਦੇ ਡੀਲਰਾਂ ਦੀ ਅਚਨਚੇਤ ਚੈਕਿੰਗ

ਅੰਮ੍ਰਿਤਸਰ 26 ਜੂਨ:---ਖੇਤੀਬਾੜੀ ਮੰਤਰੀ ਪੰਜਾਬ ਸ. ਗੁਰਮੀਤ ਸਿੰਘ ਖੁੱਡੀਆਂ ਦੀਆਂ ਹਦਾਇਤਾਂ ਅਤੇ ਡਾਇਰੈਕਟਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਸ. ਜਸਵੰਤ ਸਿੰਘ ਦੇ ਨਿਰਦੇਸ਼ਾ ਤਹਿਤ ਮੁੱਖ ਖੇਤੀਬਾੜੀ ਅਫਸਰ ਅੰਮ੍ਰਿਤਸਰ ਡਾ: ਤਜਿੰਦਰ ਸਿੰਘ ਵੱਲੋਂ ਚਿਤਰਾ ਟਾਕੀ ਮਾਰਕੀਟ ਵਿਖੇ ਸਥਿਤ ਖਾਦ, ਬੀਜ, ਦਵਾਈਆਂ ਦੇ ਡੀਲਰਾਂ ਦੀ ਅਚਨਚੇਤ ਚੈਕਿੰਗ ਕੀਤੀ ਗਈ ਅਤੇ ਡੀਲਰਾਂ ਦੇ ਰਿਕਾਰਡ ਦੀ ਬਰੀਕੀ ਨਾਲ ਜਾਂਚ ਕੀਤੀ ਗਈ।

 ਇਸ ਮੌਕੇ ਬਲਾਕ ਪੱਧਰੀ ਫਲਾਇੰਗ ਸਕੁਐਡ ਟੀਮਾਂ ਵੱਲੋਂ ਮੁੱਖ ਖੇਤੀਬਾੜੀ ਅਫਸਰ ਦੀ ਹਾਜਰੀ ਵਿੱਚ ਵੱਖ-ਵੱਖ ਖਾਦਾਂ ਅਤੇ ਦਵਾਈਆਂ ਦੇ ਸੈਂਪਲ ਭਰੇ ਗਏ। ਇਸ ਦੌਰਾਨ ਮੁੱਖ ਖੇਤੀਬਾੜੀ ਅਫਸਰ ਨੇ ਦੱਸਿਆ ਕਿ ਵਿਭਾਗ ਦਾ ਉਦੇਸ਼ ਕਿਸਾਨਾਂ ਤੱਕ ਮਿਆਰੀ ਅਤੇ ਉੱਚ ਗੁਣਵੱਤਾ ਵਾਲੇ ਖੇਤੀ ਇੰਨਪੁੱਟ ਖਾਦ, ਬੀਜ ਅਤੇ ਦਵਾਈਆਂ ਮੁੱਹਈਆ ਕਰਵਾਉਣਾ ਹੈ। ਜਿਸ ਲਈ ਵਿਭਾਗ ਵੱਲੋਂ ਸਮੇਂ-ਸਮੇਂ ਤੇ ਖਾਦ, ਬੀਜ ਅਤੇ ਦਵਾਈਆਂ ਦੀ ਪਰਖ ਕਰਵਾਉਣ ਲਈ ਸੈਂਪਲਿੰਗ ਕੀਤੀ ਜਾਂਦੀ ਹੈ ਅਤੇ ਕਿਸਾਨਾਂ ਤੱਕ ਮਿਆਰੀ ਇੰਨਪੁੱਟ ਦੀ ਸਪਲਾਈ ਯਕੀਨੀ ਬਣਾਈ ਜਾਂਦੀ ਹੈ। ਇਸ ਮੌਕੇ ਉਹਨਾਂ ਦੱਸਿਆ ਕਿ  ਵਿਭਾਗ ਵੱਲੋਂ ਅਚਨਚੇਤ ਚੈਕਿੰਗ ਭਵਿੱਖ ਵਿੱਚ ਵੀ ਜਾਰੀ ਰਹੇਗੀ। ਇਸ ਮੌਕੇ ਹਰਪ੍ਰੀਤ ਸਿੰਘ ਖੇਤੀਬਾੜੀ ਅਫਸਰ ਵੇਰਕਾ, ਗੁਰਜੀਤ ਸਿੰਘ ਏਡੀੳੇ (ਜ.ਕ) ਵੇਰਕਾ, ਗੁਰਜੋਤ ਸਿੰਘ ਏਡੀੳ (ਪੀਪੀ) ਵੇਰਕਾ, ਪਰਜੀਤ ਸਿੰਘ ਔਲਖ ਏਡੀੳ ਟੀਏ ਹਾਜ਼ਰ ਸਨ।

Fwd: ਜ਼ਿਲ੍ਹੇ ਅੰਦਰ 12 ਲੱਖ ਬੂਟੇ ਲਗਾਉਣ ਦਾ ਮਿਥਿਆ ਗਿਆ ਟੀਚਾ: ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ


ਜ਼ਿਲ੍ਹੇ ਅੰਦਰ 12 ਲੱਖ ਬੂਟੇ ਲਗਾਉਣ ਦਾ ਮਿਥਿਆ ਗਿਆ ਟੀਚਾ: ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ

ਨਵਾਂਸ਼ਹਿਰ, 26 ਜੂਨ :-       ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਨੂੰ ਹਰਿਆ ਭਰਿਆ, ਸੁੰਦਰ ਅਤੇ ਵਾਤਾਵਰਣ ਨੂੰ ਪ੍ਰਦੂਸ਼ਣ ਮੁਕਤ ਕਰਨ ਬਣਾਉਣ ਲਈ ਜ਼ਿਲ੍ਹੇ ਅੰਦਰ ਵਣ ਅਤੇ ਜੰਗਲੀ ਜੀਵ ਸੁਰੱਇਖਆ ਵਿਭਾਗ ਵੱਲੋਂ 12 ਲੱਖ ਬੂਟੇ ਲਗਾਉਣ ਦਾ ਟੀਚਾ ਮਿਥਿਆ ਗਿਆ ਹੈ। ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਨਵਾਂਸ਼ਹਿਰ ਦੇ ਮੀਟਿੰਗ ਹਾਲ ਵਿਖੇ ਜ਼ਿਲ੍ਹੇ ਅੰਦਰ ਵਣ ਵਿਭਾਗ ਵੱਲੋਂ ਕੀਤੀ ਜਾਣ ਵਾਲੀ ਪਲਾਂਟੇਸ਼ਨ ਸਬੰਧੀ ਆਯੋਜਿਤ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕੀਤਾ।  ਇਸ ਮੀਟਿੰਗ ਵਿੱਚ ਵਧੀਕ ਡਿਪਟੀ ਕਮਿਸ਼ਨਰ (ਜ) ਰਾਜੀਵ ਵਰਮਾ, ਐਸ.ਡੀ.ਐਮ. ਨਵਾਂਸ਼ਹਿਰ ਅਕਸ਼ਿਤਾ ਗੁਪਤਾ, ਐਸ.ਡੀ.ਐਮ. ਬੰਗਾ ਵਿਕਰਮਜੀਤ ਸਿੰਘ ਪੰਥੇ, ਐਸ.ਡੀ.ਐਮ. ਬਲਾਚੌਰ ਰਵਿੰਦਰ  ਬੰਸਲ, ਡੀ.ਐਸ.ਪੀ. ਗੁਰਬਿੰਦਰ ਸਿੰਘ, ਵਣ ਮੰਡਲ ਅਫ਼ਸਰ ਹਰਭਜਨ ਸਿੰਘ, ਜ਼ਿਲ੍ਹਾ ਸਿੱਖਿਆ ਅਫ਼ਸਰ ਰਵਨੀਤ ਕੌਰ, ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਨਿਧੀ, ਗੁੱਡ ਗਵਰਨਸ ਫੈਲੋ ਅਸ਼ਮੀਤਾ ਪਰਮਾਰ ਅਤੇ ਵੱਖ ਵੱਖ ਵਿਭਾਗਾਂ ਦੇ ਜ਼ਿਲ੍ਹਾ ਅਧਿਕਾਰੀ ਹਾਜ਼ਰ ਸਨ।  

            ਡਿਪਟੀ ਕਮਿਸ਼ਨਰ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਸਬੰਧਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਪਿੰਡਾਂ ਦੀਆਂ ਫਿਰਨੀਆਂ, ਛੱਪੜਾਂ, ਖਾਲੀ ਪੰਚਾਇਤੀ ਜਮੀਨਾਂ, ਸਕੂਲਾਂ ਅਤੇ ਹੋਰ ਸਰਕਾਰੀ ਥਾਂਵਾਂ, ਜਿੱਥੇ ਜਗ੍ਹਾਂ ਖਾਲੀ ਹੈ, 'ਤੇ ਬੂਟੇ ਲਗਾਉਣ। ਖਾਸ ਕਰਕੇ ਪਿੰਡਾਂ ਵਿੱਚ ਤਰਵੇਣੀ ਜ਼ਰੂਰ ਲਗਾਈ ਜਾਵੇ।  ਉਨ੍ਹਾਂ ਕਿਹਾ ਕਿ ਬੂਟੇ ਲਗਾਉਣ ਉਪਰੰਤ ਉਨ੍ਹਾਂ ਦੀ ਸਾਂਭ ਸੰਭਾਲ ਕਰਨ ਨੂੰ ਵੀ ਯਕੀਨੀ ਬਣਾਇਆ ਜਾਵੇ।ਡਿਪਟੀ ਕਮਿਸ਼ਨਰ ਨੇ ਮੀਟਿੰਗ ਵਿੱਚ ਸੁਝਾਅ ਦਿੱਤਾ ਕਿ ਧੂਸੀ ਬੰਨ ਦੇ ਪਿੰਡਾਂ ਨੂੰ ਬੰਨ ਅਡੋਪਟ ਕਰਕੇ ਬੰਨ 'ਤੇ ਵੱਧ ਤੋਂ ਵੱਧ ਫੱਲਦਾਰ ਬੂਟੇ ਲਗਵਾਏ ਜਾਣ ਤਾਂ ਜੋ ਉਹ ਇੰਨ੍ਹਾਂ ਫੱਲਦਾਰ ਬੂਟਿਆਂ ਤੋਂ ਇਨਕਮ ਜਨਰੇਟ ਕਰ ਸਕਣ ਅਤੇ ਇਸ ਨਾਲ ਉਹ ਬੂਟਿਆਂ ਦੀ ਵਧੀਆਂ ਢੰਗ ਨਾਲ ਸਾਂਭ ਸੰਭਾਲ ਵੀ ਕਰਨਗੇ।

            ਡਿਪਟੀ ਕਮਿਸ਼ਨਰ ਨੇ ਕਿਹਾ ਕਿ ਵਾਤਾਵਰਣ ਨੂੰ ਹਰਿਆ ਭਰਿਆ ਤੇ ਪ੍ਰਦੂਸ਼ਣ ਮੁਕਤ ਬਣਾਉਣ ਲਈ ਜ਼ਿਲ੍ਹੇ ਪ੍ਰਸ਼ਾਸਨ ਵੱਲੋਂ ਹਰ ਤਰ੍ਹਾਂ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਵਣ ਮੰਡਲ ਅਫ਼ਸਰ ਨੂੰ ਕਿਹਾ ਕਿ ਉਹ ਵੱਖ-ਵੱਖ ਵਿਭਾਗਾਂ ਦੇ ਸਹਿਯੋਗ ਨਾਲ ਮਿਥੇ ਗਏ ਟੀਚੇ ਨੂੰ ਪ੍ਰਾਪਤ ਕਰਨ ਅਤੇ ਲਗਾਏ ਜਾਣ ਵਾਲੇ ਬੂਟਿਆਂ ਦੀ ਸਾਂਭ ਸੰਭਾਲ ਨੂੰ ਯਕੀਨੀ ਬਣਾਉਣ। ਮੀਟਿੰਗ ਦੌਰਾਨ ਵਣ ਵਿਭਾਗ ਵੱਲੋਂ ਪੌਦਾ ਲਗਾਉਣ ਦੀ ਵਿਧੀ ਅਤੇ ਸਾਂਭ ਸੰਭਾਲ ਸਬੰਧੀ ਪੈਫਲੇਟ ਅਤੇ ਜ਼ਿਲ੍ਹੇ ਸਰਕਾਰੀ ਨਰਸਰੀਆਂ ਦੀ ਸੂਚੀ ਵੀ ਵੰਡੀ ਗਈ।   


Fwd: ਸਵੈ-ਰੋਜਗਾਰ ਲੋਨ ਕੈਂਪ ਅਤੇ ਪਲੇਸਮੈਂਟ ਕੈਂਪ ਦਾ ਵਧੀਕ ਡਿਪਟੀ ਕਮਿਸ਼ਨਰ (ਜ) ਵੱਲੋਂ ਕੀਤਾ ਨਿਰੀਖਣ

ਸਵੈ-ਰੋਜਗਾਰ ਲੋਨ ਕੈਂਪ ਅਤੇ ਪਲੇਸਮੈਂਟ ਕੈਂਪ ਦਾ ਵਧੀਕ ਡਿਪਟੀ ਕਮਿਸ਼ਨਰ (ਜ) ਵੱਲੋਂ ਕੀਤਾ ਨਿਰੀਖਣ

ਨਵਾਂਸ਼ਹਿਰ, 26 ਜੂਨ :-   ਵਧੀਕ ਡਿਪਟੀ ਕਮਿਸ਼ਨਰ () ਰਾਜੀਵ ਵਰਮਾ ਦੀ ਅਗਵਾਈ ਹੇਠ ਐਸ.ਸੀ ਕਾਰਪੋਰੇਸ਼ਨ ਦੇ ਸਹਿਯੋਗ ਨਾਲ ਜ਼ਿਲਾ ਰੋਜਗਾਰ ਉਤਪੱਤੀ ਅਤੇ ਹੁਨਰ ਸਿਖਲਾਈ ਵਿਭਾਗ ਸ਼ਹੀਦ ਭਗਤ ਸਿੰਘ ਨਗਰ ਵਿਖੇ ਸਵੈ ਰੋਜਗਾਰ ਲੋਨ ਕੈਂਪ ਲਗਵਾਇਆ ਗਿਆ। ਇਸ ਕੈਂਪ ਵਿੱਚ ਅਨੁਸੂਚਿਤ ਜਾਤੀ ਦੇ ਸਿਲਾਈ ਕਢਾਈ, ਬਿਊਟੀ ਪਾਰਲਰ, ਸਲੂਨ, ਮੋਬਾਈਲ ਰਿਪੇਅਰ, ਡੇਅਰੀ ਫਾਰਮਿੰਗ, ਵੈਲਡਰ, ਕਾਰਪੇਂਟਰ ਆਦਿ ਕਿੱਤਿਆਂ ਵਿੱਚ ਸਵੈ ਰੋਜਗਾਰ ਸ਼ੁਰੂ ਕਰਨ ਦੇ 65 ਚਾਹਵਾਨ ਉਮੀਦਵਾਰਾਂ ਵੱਲੋ ਆਪਣੇ ਦਸਤਾਵੇਜ਼ ਜਮਾਂ ਕਰਵਾਏ ਗਏ, ਜਿਹਨਾਂ ਵਿੱਚੋ 20 ਉਮੀਦਵਾਰਾਂ ਦੀਆਂ ਅਰਜੀਆਂ ਲੋਨ ਪ੍ਰੋਸੈਸ ਲਈ ਸਹੀ ਪਾਈਆਂ ਗਈਆਂ ਅਤੇ ਇਹਨਾਂ ਅਰਜੀਆਂ ਨੂੰ ਸਬਸਿਡੀ ਬੇਸਡ ਲੋਨ ਲਈ ਅੱਗੇ ਪ੍ਰੋਸੈਸ ਕਰ ਦਿੱਤਾ ਗਿਆ ਅਤੇ ਬਾਕੀ ਦੇ ਉਮੀਦਵਾਰਾਂ ਕੋਲ ਸਬੰਧਤ ਕਿੱਤੇ ਦੇ ਕਾਗਜਾਤ ਨਾ ਹੋਣ ਕਾਰਨ ਕੇਸਾਂ ਨੂੰ ਪ੍ਰੋਸੈਸ ਨਹੀ ਕੀਤਾ ਗਿਆ।

            ਇਸ ਤੋ ਇਲਾਵਾ ਜਿਲਾ ਰੋਜਗਾਰ ਤੇ ਕਾਰੋਬਾਰ ਬਿਊਰੋ ਵਿਖੇ ਪਲੇਸਮੈਂਟ ਕੈਂਪ ਵੀ ਲਗਾਇਆ ਗਿਆ ਜਿਸ ਵਿੱਚ ਸੱਤਿਆ ਮਾਈਕਰੋ ਫਾਈਨਾਂਸ ਕੈਪੀਟਲ ਕੰਪਨੀ ਵੱਲੋ 24 ਉਮੀਦਵਾਰਾਂ ਦਾ ਇੰਟਰਵੀਊ ਲਿਆ ਗਿਆ ਜਿਸ ਵਿੱਚੋ 12 ਉਮੀਦਵਾਰਾਂ ਨੂੰ ਨੌਕਰੀ ਲਈ ਸ਼ਾਰਟਲਿਸਟ ਕੀਤਾ ਗਿਆ ਹੈ। ਇਸ ਕੈਂਪ ਵਿੱਚ ਵਧੀਕ ਡਿਪਟੀ ਕਮਿਸ਼ਨਰ () ਰਾਜੀਵ ਵਰਮਾ ਵੱਲੋ ਸ਼ਮੂਲੀਅਤ ਕਰਕੇ ਪ੍ਰਾਰਥੀਆਂ ਅਤੇ ਪਲੇਸਮੈਂਟ ਕੰਪਨੀ ਦੇ ਨੁਮਾਇੰਦਿਆਂ ਨਾਲ ਗੱਲਬਾਤ ਕੀਤੀ ਗਈ। ਉਹਨਾਂ ਵੱਲੋ ਇਸ ਤਰ੍ਹਾਂ ਦੀਆਂ ਲੋਕ ਭਲਾਈ ਗਤੀਵਿਧੀਆਂ ਨੂੰ ਬਲਾਕ ਪੱਧਰ ਤੇ ਲਗਵਾਉਣ ਲਈ ਵੀ ਹਦਾਇਤ ਕੀਤੀ ਗਈ।ਇਸ ਮੌਕੇ ਜਿਲਾ ਰੋਜਗਾਰ ਉਤਪੱਤੀ, ਹੁਨਰ ਸਿਖਲਾਈ ਅਫਸਰ ਸੰਜੀਵ ਕੁਮਾਰ ਨਾਲ ਬਿਊਰੋ ਦਾ ਸਮੂਹ ਸਟਾਫ, ਐਸ.ਸੀ ਕਾਰਪੋਰੇਸ਼ਨ ਵੱਲੋ ਅਵਤਾਰ ਸਿੰਘ ਅਤੇ ਸੁਰਿੰਦਰ ਕੁਮਾਰ ਸਮੇਤ ਪੰਜਾਬ ਹੁਨਰ ਵਿਕਾਸ ਮਿਸ਼ਨ ਵੱਲੋ ਸ਼ੰਮੀ ਠਾਕੁਰ, ਸੁਮਿਤ ਸ਼ਰਮਾ ਅਤੇ ਰਾਜ ਕੁਮਾਰ ਮੌਜਦ ਸਨ।


Fwd: Punjabi and Hindi PN---ਡਾ. ਅੰਬੇਡਕਰ ਸਕਾਲਰਸ਼ਿਪ ਪੋਰਟਲ ਵੱਖ-ਵੱਖ ਪੱਧਰਾਂ ’ਤੇ 10 ਜੁਲਾਈ ਤੱਕ ਰਹੇਗਾ ਖੁੱਲ੍ਹਾ

ਡਾ. ਅੰਬੇਡਕਰ ਸਕਾਲਰਸ਼ਿਪ ਪੋਰਟਲ ਵੱਖ-ਵੱਖ ਪੱਧਰਾਂ 'ਤੇ 10 ਜੁਲਾਈ ਤੱਕ ਰਹੇਗਾ ਖੁੱਲ੍ਹਾ
ਹੁਸ਼ਿਆਰਪੁਰ, 26 ਜੂਨ : ਜ਼ਿਲ੍ਹਾ ਸਮਾਜਿਕ ਨਿਆ ਅਤੇ ਸਸ਼ਕਤੀਕਰਨ ਅਫ਼ਸਰ ਰਜਿੰਦਰ ਸਿੰਘ ਨੇ ਦੱਸਿਆ ਕਿ ਸਮਾਜਿਕ ਨਿਆ ਅਤੇ ਅਧਿਕਾਰਤਾ ਅਤੇ ਘੱਟ ਗਿਣਤੀ ਵਿਭਾਗ ਵੱਲੋਂ ਡਾ. ਅੰਬੇਡਕਰ ਸਕਾਲਰਸ਼ਿਪ ਪੋਰਟਲ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਫਾਰ ਐਸ.ਸੀਜ਼ ਤਹਿਤ ਗਤੀਵਿਧੀ ਅਨੁਸੂਚੀ ਸਾਲ 2023-24 ਦੇ ਵੱਖ-ਵੱਖ ਪੱਧਰਾਂ 'ਤੇ ਬਕਾਇਆ ਰਹੇ ਵਿਦਿਆਰਥੀਆਂ ਦੇ ਕੇਸ ਮਨਜ਼ੂਰ ਕਰਨ ਲਈ ਪੋਰਟਲ ਖੋਲਿ੍ਹਆ ਗਿਆ ਹੈ। ਉਨ੍ਹਾਂ ਦੱਸਿਆ ਕਿ ਡਾ. ਅੰਬੇਡਕਰ ਸਕਾਲਰਸ਼ਿਪ ਪੋਰਟਲ ਵਿਦਿਅਕ ਅਦਾਰਿਆਂ ਲਈ 30 ਜੂਨ ਤੱਕ, ਮਨਜ਼ੂਰੀ ਦੇਣ ਵਾਲੀ ਅਥਾਰਟੀ ਲਈ 5 ਜੁਲਾਈ ਤੱਕ ਅਤੇ ਲਾਗੂ ਕਰਨ ਵਾਲੇ ਵਿਭਾਗ ਲਈ 10 ਜੁਲਾਈ ਤੱਕ ਖੋਲਿ੍ਹਆ ਗਿਆ ਹੈ, ਤਾਂ ਜੋ ਵਿਦਿਆਰਥੀਆਂ ਵੱਲੋਂ ਵੱਧ ਤੋਂ ਵੱਧ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਲਈ ਅਪਲਾਈ ਕਰਕੇ ਲਾਭ ਪ੍ਰਾਪਤ ਕੀਤਾ ਜਾ ਸਕੇ।
ਜ਼ਿਲ੍ਹਾ ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਅਫ਼ਸਰ ਨੇ ਦੱਸਿਆ ਕਿ 2023-24 ਦੀਆਂ ਐਪਲੀਕੇਸ਼ਨਾਂ ਵੱਖ-ਵੱਖ ਪੱਧਰ 'ਤੇ ਬਕਾਇਆ ਹੋਣ ਸਬੰਧੀ ਮਾਮਲਾ ਵਿਭਾਗ ਦੇ ਧਿਆਨ ਵਿਚ ਆਇਆ ਸੀ, ਜਿਸ ਕਾਰਨ  ਅਨੁਸੂਚਿਤ ਜਾਰੀ ਦੇ ਵਿਦਿਆਰਥੀਆਂ ਦੀ ਪੜ੍ਹਾਈ ਦਾ ਨੁਕਸਾਨ ਨਾ ਹੋਵੇ, ਇਸ ਲਈ ਆਖਰੀ ਮੌਕਾ ਦਿੰਦੇ ਹੋਏ ਡਾ. ਅੰਬੇਡਕਰ ਸਕਾਲਰਸ਼ਿਪ ਪੋਰਟਲ ਖੋਲਿ੍ਹਆ ਗਿਆ ਹੈ।     

Fwd: 7pbi PN and pics===ਡਿਪਟੀ ਕਮਿਸ਼ਨਰ ਵੱਲੋਂ 25 ਕਰੋੜ ਰੁਪਏ ਦੇ ਨਿਵੇਸ਼ ਵਾਲੀਆਂ ਸਨਅਤੀ ਇਕਾਈਆਂ ਨੂੰ ਰਾਈਟ ਟੂ ਬਿਜਨੈਸ ਐਕਟ ਅਧੀਨ ਪ੍ਵਾਨਗੀ ਜਾਰੀ

ਅੰਮ੍ਰਿਤਸਰ ਜਿਲ੍ਹਾ ਲੋਕਾਂ ਨੂੰ ਸਮੇਂ ਸਿਰ ਸੇਵਾਵਾਂ ਮੁਹੱਇਆ ਕਰਵਾਉਣ ਵਿੱਚ ਰਾਜ ਭਰ ਵਿਚੋਂ ਪਹਿਲੇ ਨੰਬਰ ਉੱਤੇ

 ਲੋਕਾਂ ਨੂੰ ਘਰ ਬੈਠੇ ਸਰਕਾਰੀ ਸੇਵਾਵਾਂ ਦਾ ਲਾਭ ਦਿੱਤਾ ਜਾਵੇ - ਡਿਪਟੀ ਕਮਿਸ਼ਨਰ

ਅੰਮ੍ਰਿਤਸਰ 25 ਜੂਨ --ਡਿਪਟੀ ਕਮਿਸ਼ਨਰ ਸ੍ਰੀ ਘਨਸ਼ਾਮ ਥੋਰੀ ਨੇ ਜਿਲ੍ਹੇ ਵਿੱਚ ਚੱਲ ਰਹੇ ਸੁਵਿਧਾ ਕੇਂਦਰਾਂ ਦੇ ਕੰਮਾਂ ਦੀ ਸਮੀਖਿਆ ਕਰਦੇ ਸਾਰੇ ਕੇਂਦਰਾਂ ਦੇ ਕਰਮਚਾਰੀਆਂ ਨੁੰ ਵਧਾਈ ਦਿੰਦਿਆਂ ਦੱਸਿਆ ਕਿ ਅੰਮ੍ਰਿਤਸਰ ਜਿਲ੍ਹਾ ਲੋਕਾਂ ਨੂੰ ਸਮੇਂ ਸਿਰ ਸੇਵਾਵਾਂ ਮੁਹੱਇਆ ਕਰਵਾ ਕੇ ਰਾਜ ਵਿਚੋਂ ਪਹਿਲੇ ਨੰਬਰ ਉੱਤੇ ਰਿਹਾ ਹੈ ਅਤੇ ਹੁਣ ਘਰ ਬੈਠੇ ਸੇਵਾਵਾਂ ਦੇਣ ਵਿੱਚ ਵੀ ਇਹ ਪਿਰਤ ਜਾਰੀ ਰਹਿਣੀ ਚਾਹੀਦੀ ਹੈ। ਉਨਾਂ ਦੱਸਿਆ ਕਿ ਅੰਮ੍ਰਿਤਸਰ ਜਿਲ੍ਹੇ ਵਿੱਚ 41 ਸੇਵਾ ਕੇਂਦਰ ਕੰਮ ਕਰ ਰਹੇ ਹਨ ਅਤੇ ਇਨਾਂ ਸੇਵਾ ਕੇਂਦਰਾਂ ਵਿੱਚ ਲੋਕਾਂ ਨੂੰ ਵੱਖ-ਵੱਖ ਮਹਿਕਮਿਆਂ ਦੀਆਂ 425 ਸੇਵਾਵਾਂ ਮੁਹੱਇਆ ਕਰਵਾਈਆਂ ਜਾ ਰਹੀਆਂ ਹਨ। ਉਨਾਂ ਦੱਸਿਆ ਕਿ ਇਸ ਸਾਲ 4 ਲੱਖ 29 ਹਜ਼ਾਰ 839 ਦੇ ਕਰੀਬ ਲੋਕਾਂ ਵਲੋਂ ਸੇਵਾਵਾਂ ਲੈਣ ਲਈ ਸੇਵਾ ਕੇਂਦਰਾਂ ਤੱਕ ਪਹੁੰਚ ਕੀਤੀ ਗਈ ਹੈ। ਜਿਨਾਂ ਵਿਚੋਂ 407058 ਲੋਕਾਂ ਨੁੰ ਸਮੇਂ ਸਿਰ ਉਨਾਂ ਦੀਆਂ ਸੇਵਾਵਾਂ ਦੇ ਦਿੱਤੀਆਂ ਗਈਆਂ।

ਸ੍ਰੀ ਥੋਰੀ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ 43 ਵੱਖ-ਵੱਖ ਸੇਵਾਵਾਂ ਦਾ ਲਾਭ ਘਰ ਬੈਠਿਆਂ ਦੇਣ ਦਾ ਪ੍ਰਬੰਧ ਕੀਤਾ ਗਿਆ ਹੈ ਅਤੇ ਇਸ ਕੰਮ ਲਈ ਵੀ ਕਰਮਚਾਰੀ ਲਗਾਤਾਰ ਕੰਮ ਕਰ ਰਹੇ ਹਨ। ਉਨਾਂ ਦੱਸਿਆ ਕਿ ਉਨਾਂ ਦੀ ਪਹਿਲੀ ਤਰਜੀਹ ਸੇਵਾ ਕੇਂਦਰਾਂ ਦੀ ਪੈਂਡੈਂਸੀ ਨੂੰ ਖ਼ਤਮ ਕਰਨਾ ਸੀ, ਜਿਸ ਵਿੱਚ ਸਫ਼ਲਤਾ ਮਿਲੀ ਹੈ ਅਤੇ ਹੁਣ ਸਾਡਾ ਧਿਆਨ ਹੋਮ ਡਿਲੀਵਰੀ ਕੇਸਾਂ ਤੇ ਵੀ ਬਰਾਬਰ ਰਹੇਗਾ।

ਇਸ ਸਬੰਧੀ ਜਿਲ੍ਹਾ ਪ੍ਰਸਾਸ਼ਨਿਕ ਸੁਧਾਰ ਸਾਖਾ ਦੇ ਤਕਨੀਕੀ ਕੁਆਰਡੀਨੇਟਰ ਸ: ਪ੍ਰਿੰਸ ਸਿੰਘ ਨੇ ਕਰਮਚਾਰੀਆਂ ਨਾਲ ਇਹ ਸਫ਼ਲਤਾ ਸਾਂਝੀ ਕਰਦਿਆਂ ਦੱਸਿਆ ਕਿ ਅੰਮ੍ਰਿਤਸਰ ਤੋਂ ਬਾਅਦ ਜਲੰਧਰ ਅਤੇ ਪਠਾਨਕੋਟ ਦਾ ਸਥਾਨ ਰਿਹਾ ਹੈ। ਉਨਾਂ ਨੇ ਦੱਸਿਆ ਕਿ ਅਸੀਂ ਡਿਪਟੀ ਕਮਿਸ਼ਨਰ ਦੀ ਹਦਾਇਤ ਉਤੇ ਸਮੇਂ ਸਮੇਂ ਸਿਰ ਸੇਵਾ ਕੇਂਦਰਾਂ ਦੀ ਚੈਕਿੰਗ ਕੀਤੀ ਜਾਂਦੀ ਹੈ ਅਤੇ ਨਾਲੋ ਨਾਲ ਹੀ ਪੈਂਡੈਂਸੀ ਨੂੰ ਖ਼ਤਮ ਕੀਤਾ ਜਾਂਦਾ ਹੈ। ਜਿਸ ਸਦਕਾ ਅਸੀਂ ਰਾਜ ਭਰ ਵਿਚੋਂ ਸਰਵੋਤਮ ਪ੍ਰਦਰਸ਼ਨ ਕਰ ਸਕੇ।

Fwd: Hindi and Punjabi --ਅਮਰਨਾਥ ਯਾਤਰਾ ਦੌਰਾਨ ਕਠੂਆ ਭੰਡਾਰੇ ਲਈ ਛੇਹਰਟਾ ਤੋਂ ਰਾਸ਼ਨ ਸਮੱਗਰੀ ਦਾ ਟਰੱਕ ਰਵਾਨਾ

ਅਮਰਨਾਥ ਯਾਤਰਾ ਦੌਰਾਨ ਕਠੂਆ ਭੰਡਾਰੇ ਲਈ ਛੇਹਰਟਾ ਤੋਂ ਰਾਸ਼ਨ ਸਮੱਗਰੀ ਦਾ ਟਰੱਕ ਰਵਾਨਾ

 - ਆਰਤੀ ਦੇਵਾ ਜੀ ਮਹਾਰਾਜ ਨੇ ਸ਼ਿਵ ਪੂਜਾ ਅਤੇ ਜਾਪ ਨਾਲ ਸਾਰੇ ਕਾਰਜ ਆਰੰਭੇ

 ਅੰਮ੍ਰਿਤਸਰ, 25 ਜੂਨ()ਅਮਰਨਾਥ ਯਾਤਰਾ ਦੇ ਸਬੰਧ ਵਿੱਚ ਕਠੂਆ ਖਰੋਟ ਮੋੜ ਵਿਖੇ ਲੰਗਰ ਭੰਡਾਰੇ ਦਾ ਪ੍ਰਬੰਧ ਕਰਨ ਵਾਲੀ ਸੰਸਥਾ 'ਸ਼ਿਵੋਹਮ ਸੇਵਾ ਮੰਡਲ' ਛੇਹਰਟਾ ਅੰਮ੍ਰਿਤਸਰ ਦੇ ਚੇਅਰਮੈਨ ਅਸ਼ੋਕ ਬੇਦੀ ਅਤੇ ਸੰਸਥਾ ਦੇ ਮੈਂਬਰਾਂ ਵੱਲੋਂ ਰਾਸ਼ਨ ਸਮੱਗਰੀ ਦਾ ਟਰੱਕ ਰਵਾਨਾ ਕੀਤਾ ਗਿਆ।  ਪਰਮ ਸੰਤ ਅਦਵੈਤ ਸਵਰੂਪ ਆਰਤੀ ਦੇਵਾ ਜੀ ਮਹਾਰਾਜ ਅਤੇ ਗੋਲਬਾਗ ਤੋਂ ਮਹਤ ਵਿਸ਼ਾਲ ਸ਼ਰਮਾ ਵਿਸ਼ੇਸ਼ ਤੌਰ ਤੇ ਪਹੁੰਚੇ ਤੇ ਰਾਸ਼ਨ ਸਮੱਗਰੀ ਦੇ ਟਰੱਕ ਰਵਾਨਾ ਕੀਤਾ। ਰਾਸ਼ਨ ਸਮਗਰੀ ਦੇ ਟਰੱਕ ਨੂੰ ਰਵਾਨਾ ਕਰਨ ਤੋਂ ਪਹਿਲਾਂ ਬਾਬਾ ਭੌੜੇ ਵਾਲਾ ਮੰਦਿਰ ਵਿੱਚ ਮਰਿਆਦਾ ਅਨੁਸਾਰ ਆਰਤੀ ਦੇਵਾ ਜੀ ਮਹਾਰਾਜ ਦੀ  ਪੂਜਾ ਅਰਚਨਾ ਕੀਤੀ, ਜਿਸ ਦੌਰਾਨ ਸਮੂਹ ਮੈਂਬਰ ਅਤੇ ਸੰਗਤਾ  ਪੂਜਾ ਅਰਚਨਾ ਵਿੱਚ ਸ਼ਾਮਿਲ ਹੋਈ'ਚੇਅਰਮੈਨ ਅਸ਼ੋਕ ਬੇਦੀ ਨੇ ਦੱਸਿਆ ਕਿ ਅਮਰਨਾਥ ਯਾਤਰਾ 29 ਜੂਨ ਨੂੰ ਸ਼ੁਰੂ ਹੋ ਰਹੀ ਹੈ, ਜਿਸ ਦੌਰਾਨ 28 ਜੂਨ ਨੂੰ ਸ਼ਿਵੋਹਮ ਸੇਵਾ ਮੰਡਲ ਵੱਲੋਂ ਕਠੂਆ ਖਰੋਟ ਮੋਡ 'ਚ ਲੰਗਰ ਭੰਡਾਰਾ ਸ਼ੁਰੂ ਕੀਤਾ ਜਾ ਰਿਹਾ ਹੈ | ਜਿਸ ਦੌਰਾਨ ਅੱਜ ਸ਼ਿਵ ਭੋਲੇਨਾਥ ਦੀ ਕਿਰਪਾ ਅਤੇ ਆਰਤੀ ਦੇਵਾ ਜੀ ਮਹਾਰਾਜ ਦੇ ਆਸ਼ੀਰਵਾਦ ਨਾਲ ਲੰਗਰ ਭੰਡਾਰੇ ਲਈ ਰਾਸ਼ਨ ਸਮੱਗਰੀ ਦੇ ਟਰੱਕ ਭੇਜੇ ਜਾ ਰਹੇ ਹਨ । ਉਨ੍ਹਾਂ ਦੱਸਿਆ ਕਿ ਭੰਡਾਰੇ ਦੀ ਸ਼ੁਰੂਆਤ 28 ਜੂਨ ਦੀ ਰਾਤ ਨੂੰ ਸ਼ਿਵ ਜਾਗਰਣ ਨਾਲ ਹੋਵੇਗੀ, ਜਿਸ ਦੌਰਾਨ ਆਰਤੀ ਦੇਵਾ ਜੀ ਮਹਾਰਾਜ ਵੱਲੋਂ ਸਭ ਕਾਰਜ ਪੂਜਾ ਆਰਤੀ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਸ਼ੁਰੂ ਕੀਤਾ ਗਿਆ ਲੰਗਰ ਭੰਡਾਰਾ 24 ਘੰਟੇ ਚੱਲੇਗਾ। ਅਤੇ ਮੈਡੀਕਲ ਸਹੂਲਤ ਹੋਵੇਗੀ ਅਤੇ ਛੋਟੇ ਬੱਚਿਆਂ ਲਈ ਦੁੱਧ ਦੀ ਸੇਵਾ ਵੀ ਉਪਲਬਧ ਹੋਵੇਗੀ। ਇਸ ਮੌਕੇ ਡਾ: ਅਸ਼ਵਨੀ ਮੰਨਣ , ਲਲਿਤ, ਡਿੰਪਲ ਪੰਡਿਤ, ਪਵਨ ਕੁਮਾਰ ਚੱਕੀਵਾਲੇ, ਆਪ ਆਗੂ ਮੁਖਵਿੰਦਰ ਸਿੰਘ, ਰਮਨ ਰੰਮੀ, ਦੀਪਕ ਖੰਨਾ, ਵਿੱਕੀ ਖੰਨਾ, ਵਿਨੈ ਸ਼ਰਮਾ, ਸੁਮਿਤ ਸ਼ਾਸਤਰੀ, ਗੋਇਲ ਜੀ, ਮਾਨਵ ਸੋਢੀ, ਵਿਪਨ ਸੁਕਲਾ, ਦੀਪਕ ਬਹਿਲ, ਡਾ. ਦੀਪਕ ਭਾਰਦਵਾਜ ਹਾਜ਼ਰ ਸਨ। ल शर्मा,रमन रम्मी अन्य।

Fwd: Punjabi&Hindi PN-------ਦਫ਼ਤਰ ਭਾਸ਼ਾ ਵਿਭਾਗ ਵੱਲੋਂ ਕਰਵਾਇਆ ਗਿਆ ਕਵੀ ਦਰਬਾਰ


ਦਫ਼ਤਰ
ਭਾਸ਼ਾ ਵਿਭਾਗ ਵੱਲੋਂ ਕਰਵਾਇਆ ਗਿਆ ਕਵੀ ਦਰਬਾਰ

-ਪ੍ਰਸਿੱਧ ਲੇਖਕਾਂ ਦੀਆ ਤਿੰਨ ਪੁਸਤਕਾਂ ਵੀ ਕੀਤੀਆਂ ਗਈਆਂ ਲੋਕ ਅਰਪਣ

ਹੁਸ਼ਿਆਰਪੁਰ, 25 ਜੂਨ:   ਡਾੲਰੈਕਟਰ ਭਾਸ਼ਾ ਵਿਭਾਗ ਪਟਿਆਲਾ ਦੇ ਦਿਸ਼ਾ-ਨਿਰਦੇਸ਼ਾਂ 'ਤੇ ਜ਼ਿਲ੍ਹਾ ਭਾਸ਼ਾ ਦਫ਼ਤਰ ਹੁਸ਼ਿਆਰਪੁਰ ਵਿਚ ਸ਼ਾਨਦਾਰ ਕਵੀ ਦਰਬਾਰ ਕਰਵਾਇਆ ਗਿਆ, ਜਿਸ ਦੀ ਪ੍ਰਧਾਨਗੀ ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਜਲੰਧਰ ਦੇ ਪੰਜਾਬੀ ਵਿਭਾਗ ਦੇ ਮੁਖੀ ਡਾ. ਹਰਪ੍ਰੀਤ ਸਿੰਘ, ਸਹਾਇਕ ਲੋਕ ਸੰਪਰਕ ਅਫ਼ਸਰ ਲੋਕੇਸ਼ ਚੌਬੇ, ਕੁਲਤਾਰ ਸਿੰਘ ਕੁਲਤਾਰ ਅਤੇ ਜਸਬੀਰ ਸਿੰਘ ਧੀਮਾਨ ਨੇ ਕੀਤੀ।

        ਭਾਸ਼ਾ ਵਿਭਾਗ ਦੇ ਖੋਜ ਅਫ਼ਸਰ ਡਾ. ਜਸਵੰਤ ਰਾਏ ਨੇ ਆਏ ਮਹਿਮਾਨਾਂ, ਵਿਦਵਾਨਾਂ ਅਤੇ ਕਵੀਆਂ ਦਾ ਸਵਾਗਤ ਕਰਦੇ ਹੋਏ ਭਾਸ਼ਾ ਵਿਭਾਗ ਦੀਆਂ ਗਤੀਵਿਧੀਆਂ ਸਾਂਝੀਆਂ ਕੀਤੀਆਂਕਵੀ ਦਰਬਾਰ ਤੋਂ ਪਹਿਲਾਂ ਸਦੀਵੀ ਵਿਛੋੜਾ ਦੇ ਗਏ ਪੰਜਾਬੀ ਦੇ ਉੱਘੇ ਸਾਹਿਤਕਾਰ ਸੁਰਜੀਤ ਪਾਤਰ, ਮੋਹਨਜੀਤ ਅਤੇ ਸੁਖਜੀਤ ਨੂੰ ਦੋ ਮਿੰਟ ਦਾ ਮੌਨ ਰੱਖ ਕੇ ਸ਼ਰਧਾਂਜਲੀ ਦਿੱਤੀ ਗਈਉਸ ਤੋਂ ਬਾਅਦ ਹਾਜ਼ਰ ਕਵੀਆਂ ਡਾ. ਸ਼ਮਸ਼ੇਰ ਮੋਹੀ, ਕੁਲਤਾਰ ਸਿੰਘ ਕੁਲਤਾਰ, ਜਸਬੀਰ ਧੀਮਾਨ, ਪੰਮੀ ਦਿਵੇਦੀ, ਅੰਜੂ . ਰੱਤੀ, ਕੁੰਦਨ ਲਾਲ ਭੱਟੀ, ਤੀਰਥ ਚੰਦ ਸਰੋਆ, ਰੈਪੀ ਰਾਜੀਵ, ਰਮਣੀਕ ਸਿੰਘ, ਅਜੇ ਕੁਮਾਰ, ਪਰਮਜੀਤ ਸਿੰਘ, ਰਵੀ ਸਿੰਘ ਬਠਿੰਡਾ, ਦਵਿੰਦਰ ਸਿੰਘ ਨੇ ਆਪਣੀ ਨਜ਼ਮਾਂ, ਗ਼ਜ਼ਲਾਂ ਅਤੇ ਗੀਤਾਂ ਨੂੰ ਤਰੱਨੁਮ ' ਪੇਸ਼ ਕਰਕੇ ਸਮਾਂ ਬੰਨ੍ਹ ਦਿੱਤਾ

        ਡਾ. ਹਰਪ੍ਰੀਤ ਸਿੰਘ ਨੇ ਪੇਸ਼ ਰਚਨਾਵਾਂ 'ਤੇ ਆਪਣੀ ਟਿੱਪਣੀਆਂ ਦਿੰਦਿਆਂ ਸਮਕਾਲੀ ਕਵਿਤਾ ਦੇ ਬਾਰੇ ਭਾਵਪੂਰਨ ਬਿਰਤਾਂਤ ਵਿਸਤਾਰ ਵਿੱਚ ਸਾਂਝੇ ਕੀਤੇਨਵੀਆਂ ਕਲਮਾਂ ਲਈ ਸਿਖਣ ਵਾਲਾ ਮਾਹੌਲ ਬਣਾਉਂਦਿਆਂ ਉਨ੍ਹਾਂ ਇਤਿਹਾਸਕ ਘਟਨਾਵਾਂ ਨੂੰ ਕਿਵੇਂ ਕਲਾਸਿਕ ਤਰੀਕੇ ਰਾਹੀਂ ਰਚਨਾਵਾਂ ਦਾ ਹਿੱਸਾ ਬਣਾਉਣਾ ਹੈ ਬਾਰੇ ਕਈ ਨੁਕਤੇ ਸਾਂਝੇ ਕੀਤੇਇਸ ਮੌਕੇ ਕਹਾਣੀਕਾਰ ਹਰਭਜਨ ਸਿੰਘ ਕਠਾਰਵੀਂ ਦੇ ਕਹਾਣੀ ਸੰਗ੍ਰਹਿ 'ਡੁਬਦੇ ਸੂਰਜ ਦਾ ਅਕਸ', ਅੰਜੂ . ਰੱਤੀ ਦਾ ਬਾਲ ਕਾਵਿ ਸੰਗ੍ਰਹਿ 'ਸੇਧ ਨਿਸ਼ਾਨੇ'ਅਤੇ ਰੈਪੀ ਰਾਜੀਵ ਦਾ ਕਾਵਿ ਸੰਗ੍ਰਹਿ 'ਯਾਦਾਂ ਜੇ ਨਾ ਹੁੰਦੀਆਂ ਲੋਕ ਅਰਪਣ ਕੀਤੀਆਂ ਗਈਆਂਮੁਖ ਮਹਿਮਾਨਾਂ, ਵਿਦਵਾਨਾਂ ਅਤੇ ਕਵੀਆਂ ਦਾ ਭਾਈ ਕਾਨ੍ਹ ਸਿੰਘ ਨਾਭਾ ਮਹਾਨ ਕੋਸ਼, ਕਿਤਾਬਾਂ ਦੇ ਸੈਟ ਅਤੇ ਸ਼ਾਲ ਦੇ ਕੇ ਸਨਮਾਨਿਤ ਕੀਤਾ ਗਿਆਇਸ ਮੌਕੇ ਇੰਸਪੈਕਟਰ ਗੁਰਪ੍ਰੀਤ ਸਿੰਘ, ਲਵਪ੍ਰੀਤ, ਲਾਲ ਸਿੰਘ, ਪੁਸ਼ਪਾ ਰਾਣੀ, ਪ੍ਰਭਦੀਪ ਸਿੰਘ, ਗੁਰਪ੍ਰੀਤ ਸਿੰਘ ਮਾਨਸਾ, ਵਰਿੰਦਰ ਕੁਮਾਰ ਰੱਤੀ, ਰੌਬਿਨ, ਅਮਨਦੀਪ ਸਿੰਘ ਹਾਜ਼ਰ ਸਨ।ਇਸ ਦੌਰਾਨ ਸਹਾਇਕ ਲੋਕ ਸੰਪਰਕ ਅਫ਼ਸਰ ਲੋਕੇਸ਼ ਚੌਬੇ ਨੇ ਸਾਰਿਆਂ ਦਾ ਧੰਨਵਾਦ ਕੀਤਾ। ਸਮਾਗਮ ਦੌਰਾਨ ਸਟੇਜ ਦੀ ਭੂਮਿਕਾ ਡਾ. ਜਸਵੰਤ ਰਾਏ ਨੇ ਬਾਖ਼ੂਬੀ ਨਿਭਾਈ