ਸਤਲੁਜ ਦਰਿਆ ਦੇ ਬੰਨ੍ਹ ਦੀ ਸੁਰੱਖਿਆ ਲਈ ਠੀਕਰੀ ਪਹਿਰੇ ਲਾਏ ਜਾਣ ਦੇ ਆਦੇਸ਼

ਨਵਾਂਸ਼ਹਿਰ, 16 ਜੂਨ : ਜ਼ਿਲ੍ਹਾ ਮੈਜਿਸਟ੍ਰੇਟ ਸ਼ਹੀਦ ਭਗਤ ਸਿੰਘ ਨਗਰ ਨਵਜੋਤ ਪਾਲ
ਸਿੰਘ ਰੰਧਾਵਾ ਵੱਲੋਂ ਫਲੱਡ ਸੀਜ਼ਨ-2023 ਦੀ ਸ਼ੁਰੂਆਤ ਦੇ ਮੱਦੇਨਜ਼ਰ ਬਰਸਾਤ ਦੇ ਮੌਸਮ
ਵਿੱਚ ਦਰਿਆ ਸਤਲੁਜ ਵਿੱਚ ਅਤੇ ਨਹਿਰਾਂ/ਨਾਲਿਆਂ ਵਿੱਚ ਪਾਣੀ ਦਾ ਵਹਾਓ ਤੇਜ਼ ਹੋਣ ਕਾਰਨ
ਬੰਨ੍ਹ ਟੁੱਟਣ ਦੇ ਖਤਰੇ ਨੂੰ ਟਾਲਣ ਲਈ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਹਦੂਦ ਅੰਦਰ
ਪੈਂਦੇ ਸਤਲੁਜ ਦਰਿਆ ਨਾਲ ਲੱਗਦੇ ਬੇਟ ਦੇ ਪਿੰਡਾਂ ਵਿੱਚ ਠੀਕਰੀ ਪਹਿਰਾ ਲਗਾਉਣ ਦਾ
ਹੁਕਮ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਬੰਨ੍ਹ ਟੁੱਟਣ ਦੀ ਸੂਰਤ ਵਿੱਚ ਕਾਫੀ ਜਾਨੀ
ਅਤੇ ਮਾਲੀ ਨੁਕਸਾਨ ਹੋ ਸਕਦਾ ਹੈ। ਇਸ ਤੋ ਇਲਾਵਾ ਲੋਕਾਂ ਦੀਆਂ ਫਸਲਾਂ ਨਸ਼ਟ ਹੋ
ਸਕਦੀਆਂ ਹਨ। ਕੁਝ ਸ਼ਰਾਰਤੀ ਲੋਕ ਵੀ ਬੰਨ੍ਹਾਂ ਨੂੰ ਨੁਕਸਾਨ ਪਹੁੰਚਾੳਣ ਦੀ ਤਾਕ ਵਿੱਚ
ਰਹਿੰਦੇ ਹਨ। ਕੁਝ ਲੋਕ ਬਰਸਾਤ ਦੇ ਸੀਜ਼ਨ ਦੌਰਾਨ ਵੀ ਦਰਿਆ ਸਤਲੁਜ ਵਿਚੋਂ ਰੇਤਾ
ਟਰਾਲੀਆਂ/ਟਰੱਕਾਂ ਰਾਹੀਂ ਕੱਢਣ ਤੋਂ ਨਹੀਂ ਹਟਦੇ। ਬਾਰ-ਬਾਰ ਟਰਾਲੀਆਂ/ਟਰੱਕਾਂ ਦੇ
ਬੰਨ੍ਹ ਦੇ ਉਪਰੋ ਆਉਣ-ਜਾਣ ਨਾਲ ਬੰਨ੍ਹ ਦੇ ਕਮਜ਼ੋਰ ਪੈਣ ਦੀ ਸੰਭਾਵਨਾ ਵੱਧ ਜਾਂਦੀ ਹੈ
ਤੇ ਟਰਾਲੀ/ਟਰੱਕ ਨਾਲ ਕੋੇਈ ਹਾਦਸਾ ਵੀ ਹੋ ਸਕਦਾ ਹੈ। ਕੋਈ ਅਜਿਹੀ ਘਟਨਾ ਨਾ ਵਾਪਰੇ ਇਸ
ਲਈ ਬਰਸਾਤ ਦੇ ਸੀਜ਼ਨ ਦੌਰਾਨ ਦਰਿਆ ਸਤਲੁਜ ਅਤੇ ਉਸ ਦੀ ਹਦੂਦ ਅੰਦਰ ਠੀਕਰੀ ਪਹਿਰਾ
ਲਗਾਉਣਾ ਜ਼ਰੂਰੀ ਹੈ । ਉਨ੍ਹਾਂ ਫੌਜਦਾਰੀ ਜਾਬਤਾ ਸੰਘਤਾ 1973 (1974 ਦਾ ਐਕਟ-2) ਦੀ
ਧਾਰਾ 144 ਅਧੀਨ ਮਿਲੇ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਪੰਚਾਇਤਾਂ ਲਈ ਪੰਜਾਬ ਵਿਲੇਜ਼
ਅਤੇ ਸਮਾਨ ਟਾਊਨ ਪੈਟਰੋਲ ਐਕਟ,1918 ਦੀ ਧਾਰਾ 3 ਤਹਿਤ ਉਕਤ ਹੁਕਮ