ਅੰਮ੍ਰਿਤਸਰ : ਅੱਜ ਸਥਾਨਕ ਸਰਕਾਰਾਂ ਦੇ ਨਵਨਿਯੁਕਤ ਮੰਤਰੀ ਬਲਕਾਰ ਸਿੰਘ ਨੂੰ ਮੰਤਰੀ ਬਣਨ ਤੇ ਹਲਕਾ ਅੰਮ੍ਰਿਤਸਰ ਪੱਛਮੀ ਤੋ ਵਿਧਾਇਕ ਡਾਕਟਰ ਜਸਬੀਰ ਸਿੰਘ ਸੰਧੂ ਨੇ ਵਧਾਈ ਦਿੱਤੀ ਤੇ ਆਸ਼ਾ ਕੀਤੀ ਕੇ ਸਥਾਨਕ ਸਰਕਾਰ ਵਿਭਾਗ ਵਿੱਚ ਹੁਣ ਹੋਰ ਜਾਇਦਾ ਊਰਜਾ ਦੇ ਨਾਲ ਕੰਮ ਕੀਤਾ ਜਾਏਗਾ।ਸਰਦਾਰ ਬਲਕਾਰ ਸਿੰਘ ਹਲਕਾ ਕਰਤਾਰਪੁਰ ਤੋਂ ਵਿਧਾਇਕ ਨੇ ਤੇ ਅੱਜ ਦੇ ਮੰਤਰੀ ਮੰਡਲ ਦੇ ਵਿਸਤਾਰ ਵਿੱਚ ਜਿੱਥੇ ਓਹਨਾ ਨੂ ਕੈਬਿਨਟ ਮੰਤਰੀ ਵਜੋਂ ਸੋਹ ਚੁਕਾਈ ਗਈ ਓਥੇ ਓਹਨਾ ਨੂੰ ਬਹੁਤ ਮਹੱਤਵਪੂਰਨ ਸਥਾਨਕ ਸਰਕਾਰ ਵਿਭਾਗ ਦਾ ਮੰਤਰੀ ਬਣਾਇਆ ਗਿਆ ਹੈ।ਜਿਕਰਯੋਗ ਹੈ ਕਿ ਪੰਜਾਬ ਵਿਚ ਆਉਣ ਵਾਲੇ ਦਿਨਾਂ ਵਿਚ ਨਗਰ ਨਿਗਮਾਂ ਦੇ ਚੁਣਾਵ ਵੀ ਹੋਣ ਜਾ ਰਹੇ ਹਨ ਤੇ ਬਲਕਾਰ ਸਿੰਘ ਦਾ ਬਤੌਰ ਕੈਬਿਨਟ ਮੰਤਰੀ ਬਣਨਾ ਇਸ ਕੜੀ ਦਾ ਅਹਿਮ ਹਿੱਸਾ ਹੈ।ਡਾਕਟਰ ਜਸਬੀਰ ਸਿੰਘ ਸੰਧੂ ਨੇ ਕਿਹਾ ਕਿ ਬਲਕਾਰ ਸਿੰਘ ਸਿਆਸਤ ਤੋਂ ਪਹਿਲਾ ਪੁਲਿਸ ਮਹਿਕਮੇ ਦੇ ਵਿੱਚ ਅਫਸਰ ਰਹੇ ਹਨ ਤੇ ਸਥਾਨਕ ਸਰਕਾਰ ਮਹਿਕਮੇ ਦੇ ਵਿੱਚ ਬਤੌਰ ਮੰਤਰੀ ਬਣ ਕੇ ਸ਼ਹਿਰਾ ਦੇ ਵਿੱਚ ਵਿਕਾਸ ਦੀ ਨਵੀਂ ਗਾਥਾ ਨੂੰ ਚਾਲੂ ਕਰਨਗੇ।ਡਾਕਟਰ ਜਸਬੀਰ ਸਿੰਘ ਸੰਧੂ ਨੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਧੰਨਵਾਦ ਕੀਤਾ ।ਇਸ ਮੌਕੇ ਤੇ ਡਾਕਟਰ ਜਸਬੀਰ ਸਿੰਘ ਸੰਧੂ ਦੇ ਨਾਲ ਵਰਨਦੀਪ ਸਿੰਘ ਬਮਰਾ ਵੀ ਮਜੂਦ ਸੀ।