ਰੈਸਟੋਰੈਂਟ ਤੋਂ ਨਾਬਾਲਗ਼ ਦੀ ਬ੍ਰਾਮਦਗੀ ਹੋਣ 'ਤੇ ਕੀਤਾ ਗਿਆ ਚਲਾਨ
ਨਵਾਂਸ਼ਹਿਰ, 14 ਜੂਨ : ਡਿਪਟੀ ਕਮਿਸ਼ਨਰ ਨਵਜੋਤਪਾਲ ਸਿੰਘ ਰੰਧਾਵਾ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹੇ 'ਚ ਜਾਰੀ ਬਾਲ ਮਜ਼ਦੂਰੀ ਅਤੇ ਬਾਲ ਭਿੱਖਿਆ ਰੋਕੂ ਮੁਹਿੰਮ ਅਧੀਨ ਜ਼ਿਲ੍ਹਾ ਟਾਸਕ ਫੋਰਸ ਕਮੇਟੀ ਵੱਲੋਂ ਜ਼ਿਲ੍ਹੇ ਦੀਆਂ ਵੱਖ-ਵੱਖ ਦੁਕਾਨਾ, ਢਾਬਿਆਂ ਅਤੇ ਹੋਟਲਾਂ ਤੇ ਛਾਪੇਮਾਰੀ ਕੀਤੀ ਗਈ, ਜਿਸ ਦੀ ਅਗਵਾਈ ਸ਼੍ਰੀਮਤੀ ਕੰਚਨ ਅਰੋੜਾ, ਜ਼ਿਲ੍ਹਾ ਬਾਲ ਸੁਰੱਖਿਆ ਅਫਸਰ, ਸ਼ਹੀਦ ਭਗਤ ਸਿੰਘ ਨਗਰ ਵੱਲੋਂ ਕੀਤੀ ਗਈ।
ਇਹ ਛਾਪੇਮਾਰੀ ਚੰਡਗੜ੍ਹ ਚੌਂਕ ਤੋਂ ਲੈ ਕੇ ਪੂਰੇ ਚੰਡੀਗੜ੍ਹ ਰੋਡ 'ਤੇ ਕੀਤੀ ਗਈ। ਚੈਕਿੰਗ ਦੌਰਾਨ ਚੰਡੀਗੜ੍ਹ ਰੋਡ 'ਤੇ ਸਥਿਤ ਇੱਕ ਰੈਸਟੋਰੈਂਟ 'ਤੇ ਸਤਾਰਾਂ ਸਾਲ ਦੀ ਉਮਰ ਦਾ ਇੱਕ ਨਬਾਲਗ਼ ਕੰਮ ਕਰਦਾ ਪਾਇਆ ਗਿਆ। ਨਬਾਲਗ਼ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਉਸ ਨੂੰ ਬਾਲ ਭਲਾਈ ਕਮੇਟੀ ਸਨਮੁੱਖ ਪੇਸ਼ ਕੀਤਾ ਗਿਆ ਅਤੇ ਮੌਕੇ 'ਤੇ ਹਾਜ਼ਰ ਲੇਬਰ ਇੰਸਪੈਕਟਰ ਵੱਲੋਂ ਸਬੰਧਿਤ ਰੈਸਟੋਰੈਂਟ ਦੇ ਮਾਲਿਕ ਦਾ ਚਲਾਨ ਕੀਤਾ ਗਿਆ। ਇਸ ਦੌਰਾਨ ਸ਼੍ਰੀਮਤੀ ਕੰਚਨ ਅਰੋੜਾ, ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਸ਼ਹੀਦ ਭਗਤ ਸਿੰਘ ਨਗਰ ਨੇ ਲੋਕਾਂ ਅਤੇ ਦੁਕਾਨਦਾਰਾਂ ਨੂੰ ਬਾਲ ਮਜਦੂਰੀ ਸਬੰਧੀ ਕੀਤੀ ਜਾਣ ਵਾਲੀ ਕਾਰਵਾਈ ਬਾਰੇ ਜਾਗਰੂਕ ਕੀਤਾ। ਉਨ੍ਹਾਂ ਦੱਸਿਆ ਕਿ ਇਹ ਅਭਿਆਨ ਬਚਪਨ ਬਚਾਓ ਅੰਦੋਲਨ ਸੰਸਥਾ ਨਾਲ ਸਾਂਝੇ ਤੌਰ 'ਤੇ ਚਲਾਇਆ ਜਾ ਰਿਹਾ ਹੈ। ਇਸ ਮੌਕੇ ਉਨ੍ਹਾਂ ਵੱਲੋ ਦੱਸਿਆ ਗਿਆ ਕਿ 0 ਤੋਂ 14 ਸਾਲ ਦੇ ਬੱਚੇ ਕੋਈ ਵੀ ਕੰਮ ਨਹੀਂ ਕਰ ਸਕਦੇ ਅਤੇ 14 ਤੋਂ 18 ਸਾਲ ਦੇ ਬੱਚੇ ਆਪਣੇ ਮਾਤਾ ਪਿਤਾ ਅਤੇ ਪਰਿਵਾਰ ਨਾਲ ਉਨ੍ਹਾਂ ਦੀ ਸਹਾਇਤਾ ਲਈ ਗੈਰ-ਖਤਰਨਾਕ ਅਦਾਰੇ ਵਿੱਚ ਕੰਮ ਕਰ ਸਕਦੇ ਹਨ ਪਰ ਉਹ ਵੀ ਆਪਣੇ ਸਕੂਲ ਸਮੇਂ ਤੋਂ ਬਾਅਦ ਜਾਂ ਛੁੱਟੀਆਂ ਦੌਰਾਨ, ਤਾਂ ਜੋ ਉਸ ਦੀ ਸਿਖਿਆ ਲਗਾਤਾਰ ਬਣੀ ਰਹੇ ਅਤੇ ਬੱਚੇ ਦੇ ਲਗਾਤਾਰ ਕੰਮ ਕਰਨ ਦਾ ਸਮਾਂ ਤਿੰਨ ਘੰਟੇ ਤੋਂ ਵੱਧ ਨਾ ਹੋਵੇ। ਸ਼ਾਮ ਸੱਤ ਵਜੇ ਤੋਂ ਸਵੇਰੇ ਅੱਠ ਵਜੇ ਤੱਕ ਬੱਚਿਆਂ ਤੋਂ ਕੰਮ ਕਰਵਾਉਣਾ ਗੈਰ ਕਾਨੂੰਨੀ ਹੈ।
ਉਨ੍ਹਾਂ ਅੱਗੇ ਦੱਸਿਆ ਕਿ ਜੋ ਬੱਚੇ ਕਿਸੇ ਸਮਾਚਾਰ, ਫਿਲਮ, ਖੇਡ ਗਤੀਵਿਧੀਆਂ, ਐਂਕਰ, ਐਕਟਰ ਜਾਂ ਸਿੰਗਰ ਆਦਿ ਮੰਨੋਰੰਜਨ ਦਾ ਕੰਮ ਕਰਦੇ ਹਨ, ਉਸ ਲਈ ਜਿਲ੍ਹੇ ਦੇ ਡਿਪਟੀ ਕਮਿਸ਼ਨਰ ਦੀ ਮਨਜ਼ੂਰੀ ਲੈਣਾ ਜਰੂਰੀ ਹੈ। ਜੇਕਰ ਕੋਈ ਵਿਅਕਤੀ ਹਦਾਇਤਾਂ ਦੀ ਪਾਲਣਾ ਨਹੀਂ ਕਰਦਾ ਹੈ ਤਾਂ ਉਸ ਦੇ ਖਿਲਾਫ ਜੁਵੇਨਾਈਲ ਜਸਟਿਸ ਐਕਟ ਅਤੇ ਬੱਚਿਆਂ ਦੀ ਸੁਰੱਖਿਆ ਲਈ ਵੱਖ-ਵੱਖ ਕਾਨੂੰਨਾਂ ਅਧੀਨ ਸਖਤ ਕਾਰਵਾਈ ਕੀਤੀ ਜਾਵੇਗੀ।
ਇਸ ਟੀਮ ਵਿੱਚ ਰਣਦੀਪ ਸਿੰਘ ਸਿੱਧੂ ਲੇਬਰ ਇੰਸਪੈਕਟਰ, ਡਾ: ਹਰਤੇਸ਼ ਪਾਹਵਾ ਸਿਹਤ ਵਿਭਾਗ, ਬਲਦੀਸ਼ ਸਿੰਘ ਸਿਖਿਆ ਵਿਭਾਗ, ਜਰਨੈਲ ਸਿੰਘ ਅਤੇ ਰਾਮ ਸਿੰਘ ਏ.ਐਸ.ਆਈ. ਪੁਲਿਸ ਵਿਭਾਗ, ਨਿਰਮਲ ਸਿੰਘ ਜ਼ਿਲ੍ਹਾ ਪ੍ਰੋਗਰਾਮ ਦਫਤਰ ਤੋਂ ਹਾਜ਼ਰ ਸਨ।