ਡਾ.ਦਲਜੀਤ ਸਿੰਘ ਗਿੱਲ ਨੇ ਸਹਾਇਕ ਡਾਇਰੈਕਟਰ ਬਾਗਬਾਨੀ ਦਾ ਸੰਭਾਲਿਆ ਚਾਰਜ

ਨਵਾਂਸ਼ਹਿਰ, 23 ਜੂਨ: ਡਾ.ਦਲਜੀਤ ਸਿੰਘ ਗਿੱਲ ਵੱਲੋਂ ਸਹਾਇਕ ਡਾਇਰੈਕਟਰ ਬਾਗਬਾਨੀ ਦਾ ਅਹੁੱਦਾ ਸੰਭਾਲਿਆ ਗਿਆ।   ਇੱਥੇ ਇਹ ਦੱਸਣਯੋਗ ਹੈ ਕਿ ਡਾ.ਦਲਜੀਤ ਸਿੰਘ ਗਿੱਲ ਨੇ ਜਨਵਰੀ 1996 ਵਿੱਚ ਬਾਗਬਾਨੀ ਮਹਿਕਮੇ ਵਿੱਚ ਬਾਗਬਾਨੀ ਵਿਕਾਸ ਅਫਸਰ (ਸਬਜ਼ੀ) ਜਲੰਧਰ ਵਿਖੇ ਜੁਆਇੰਨ ਕੀਤਾ ਸੀ। ਕਾਫੀ ਸਮਾਂ ਜਲੰਧਰ ਵਿਖੇ ਵਿਭਾਗ ਦੇ ਸਰਕਾਰੀ ਫਾਰਮਾਂ ਦੀ ਪਲੈਨਿੰਗ ਦੇ ਨਾਲ-ਨਾਲ ਟੀ.ਏ ਅਤੇ ਪਸਾਰ ਸੇਵਾਵਾਂ ਨਿਭਾਉਂਦੇ ਰਹੇ। ਇਸ ਉਪਰੰਤ ਸਾਲ 2012-13 ਵਿੱਚ ਭਾਰਤ ਅਤੇ ਇਜ਼ਰਾਈਲ ਦੇ ਸਾਂਝੇ ਵਰਕ ਪਲੈਨ ਤਹਿਤ ਸੈਂਟਰ ਆਫ ਐਕਸੀਲੈਂਸ ਫਾਰ ਵੈਜੀਟੇਬਲਜ਼ (ਇੰਡੋ-ਇਜ਼ਰਾਈਲ ਪ੍ਰੋਜੈਕਟ) ਕਰਤਾਰਪੁਰ (ਜਲੰਧਰ) ਵਿਖੇ ਉਨ੍ਹਾਂ ਨੂੰ ਪ੍ਰੋਜੈਕਟ ਅਫ਼ਸਰ ਨਿਯੁਕਤ ਕੀਤਾ ਗਿਆ, ਜਿੱਥੇ ਉਹ ਹੁਣ ਤੱਕ ਕੰਮ ਕਰਦੇ ਆ ਰਹੇ ਹਨ। ਇੱਥੇ ਡਾ.ਗਿੱਲ ਵਲੋ ਲਗਾਤਾਰ ਅਣਥੱਕ ਮਿਹਨਤ ਨਾਲ ਇਹ ਸੈਂਟਰ ਸਥਾਪਿਤ ਕਰਨ ਵਿੱਚ ਆਪਣਾ ਬਹੁਤ ਯੋਗਦਾਨ ਪਾਇਆ ਅਤੇ ਇਸ ਸੈਂਟਰ ਨੂੰ ਬੁਲੰਦੀਆਂ ਤੇ ਪਹੁੰਚਾਇਆ। ਪੰਜਾਬ ਦੇ ਹਜ਼ਾਰਾਂ ਕਿਸਾਨ ਇਸ ਸੈਂਟਰ ਵਿਖੇ ਵਿਜ਼ਿਟ ਕਰ ਚੁੱਕੇ ਹਨ ਅਤੇ ਟ੍ਰੇਨਿੰਗਾਂ ਹਾਸਲ ਕਰ ਚੁੱਕੇ ਹਨ। ਕਿਸਾਨ ਰਵਾਇਤੀ ਫ਼ਸਲੀ ਚੱਕਰ ਨੂੰ ਛੱਡ ਕੇ ਪੌਲੀ/ਨੈੱਟ ਹਾਊਸ ਦੀ ਖੇਤੀ ਵਿੱਚੋਂ ਲੱਖਾਂ ਰੁਪਏ ਕਮਾ ਰਹੇ ਹਨ। ਇਸ ਸਮੇਂ ਇਸ ਸੈਂਟਰ ਦਾ ਨੈਸ਼ਨਲ/ਇੰਟਰਨੈਸ਼ਨਲ ਲੈਵਲ 'ਤੇ ਨਾਮ ਚੱਲ ਰਿਹਾ ਹੈ ਅਤੇ ਆਪਣੇ ਆਪ ਵਿੱਚ ਇਹ ਇੱਕ ਸੈਲਫ ਸਸਟੇਨੇਬਲ ਮਾਡਲ ਹੈ, ਜਿੱਥੇ ਕਿਸਾਨਾਂ ਨੂੰ ਥੋੜੀ ਜ਼ਮੀਨ ਵਿੱਚ ਬਹੁਤੀ ਆਮਦਨ ਲੈਣ ਲਈ ਡਿਮਾਂਸਟਰੇਸ਼ਨ/ਟ੍ਰੇਨਿੰਗ ਰਾਹੀਂ ਜਾਗਰੂਕ ਕੀਤਾ ਜਾ ਰਿਹਾ ਹੈ।
                ਸ਼ਹੀਦ ਭਗਤ ਸਿੰਘ ਨਗਰ ਵਿਖੇ ਵੀ ਉਨ੍ਹਾਂ ਦਾ ਕਹਿਣਾ ਹੈ ਕਿ ਉਹ ਕਿਸਾਨਾਂ ਨੂੰ ਖੇਤੀ ਦੀਆਂ ਨਵੀਆਂ ਤਕਨੀਕਾਂ ਤੋਂ ਜਾਣੂ ਕਰਵਾਉਂਣਗੇ ਅਤੇ ਉਹਨਾਂ ਦੀ ਆਮਦਨ ਵਧਾਉਣ ਦੇ ਭਰਭੂਰ ਯਤਨ ਕਰਨਗੇ। ਅਹੁੱਦਾ ਸੰਭਾਲਣ ਮੌਕੇ ਡਾ.ਜਗਦੀਸ਼ ਸਿੰਘ ਕਾਹਮਾ ਡਿਪਟੀ ਡਾਇਰੈਕਟਰ ਬਾਗਬਾਨੀ ਸ.ਅ.ਸ ਨਗਰ ਅਤੇ ਡਾ.ਪਰਮਜੀਤ ਸਿੰਘ ਬਾਗਬਾਨੀ ਵਿਕਾਸ ਅਫਸਰ-ਕਮ-ਨੋਡਲ ਅਫਸਰ (ਆਲੂ) ਵੱਲੋ ਉਨ੍ਹਾਂ ਦਾ ਸਵਾਗਤ ਕੀਤਾ ਗਿਆ ਅਤੇ ਉਨ੍ਹਾਂ ਨੂੰ ਜੀ ਆਇਆ ਕਿਹਾ। ਇਸ ਮੌਕੇ ਸਮੁੱਚਾ ਸਟਾਫ ਵੀ ਹਾਜ਼ਰ ਸੀ।