ਪਟਿਆਲਾ; 15 ਜੂਨ: ਪੰਜਾਬ ਵਕਫ਼ ਬੋਰਡ ਦੇ ਵੱਲੋਂ ਪਹਿਲੀ ਵਾਰ ਸੂਬੇ ਵਿੱਚ ਮਸਜਿਦਾਂ ਦੇ
ਵਿਕਾਸ ਅਤੇ ਕਬਰਸਤਾਨ ਦੇ ਵਿਕਾਸ ਕੰਮਾਂ ਲਈ ਲੱਖਾਂ ਰੁਪਏ ਦੇ ਫ਼ੰਡ ਜਾਰੀ ਕੀਤੇ ਗਏ ਹਨ।
ਸੂਬੇ ਦੇ ਸਾਰੇ ਜ਼ਿਲਿਆਂ ਵਿੱਚ ਇਹ ਫ਼ੰਡ ਜਾਰੀ ਹੋ ਰਿਹਾ ਹੈ ਅਤੇ ਇਸ ਕੜੀ ਦੇ ਤਹਿਤ
ਜ਼ਿਲ੍ਹਾ ਪਟਿਆਲਾ ਦੀਆਂ ਮਸਜਿਦਾਂ ਦੇ ਵਿਕਾਸ ਨੂੰ ਲੈ ਕੇ ਲਗਾਤਾਰ ਪੰਜਾਬ ਵਕਫ਼ ਬੋਰਡ ਦੇ
ਵੱਲੋਂ ਫ਼ੰਡ ਜਾਰੀ ਕੀਤਾ ਗਿਆ ਹੈ।
ਪਿਛਲੇ ਪੰਜ ਮਹੀਨਿਆਂ ਵਿੱਚ ਵਕਫ਼ ਬੋਰਡ ਦੇ ਵੱਲੋਂ ਪਟਿਆਲਾ ਵਿੱਚ ਵਿਕਾਸ ਕੰਮਾਂ ਨੂੰ
ਲੈ ਕੇ 5 ਲੱਖ ਰੁਪਏ ਦਾ ਫ਼ੰਡ ਜਾਰੀ ਕੀਤਾ ਗਿਆ ਹੈ ਅਤੇ ਇਸ ਦੇ ਇਲਾਵਾ ਪੰਜਾਬ ਵਕਫ਼
ਬੋਰਡ ਦੇ ਵੱਲੋਂ ਸਾਰੇ ਮਸਜਿਦਾਂ ਦੇ ਇਮਾਮ ਨੂੰ 6 - 6 ਹਜ਼ਾਰ ਰੁਪਏ ਦੀ ਆਰਥਿਕ ਮਦਦ ਵੀ
ਦਿੱਤੀ ਜਾਂਦੀ ਹੈ ਅਤੇ ਇਸ ਵਿੱਚ ਪਿਛਲੇ ਪੰਜ ਮਹੀਨਿਆਂ ਵਿੱਚ ਜ਼ਿਲ੍ਹੇ ਦੀਆਂ 8
ਮਸਜਿਦਾਂ ਨੂੰ ਸ਼ਾਮਿਲ ਕੀਤਾ ਗਿਆ ਹੈ।
ਪਟਿਆਲਾ ਦੇ ਐਸਟੇਟ ਅਫ਼ਸਰ ਗੁਲਜ਼ਾਰ ਮੁਹੰਮਦ ਨੇ ਦੱਸਿਆ ਕਿ ਐਡਮਨਿਸਟਰੇਟਰ ਐਮ.ਐਫ
ਫਾਰੁਕੀ ਆਈਪੀਏਸ ਏਡੀਜੀਪੀ ਦੀ ਅਗਵਾਈ ਵਿੱਚ ਲਗਾਤਾਰ ਬਿਹਤਰ ਕੰਮ ਕੀਤਾ ਜਾ ਰਿਹਾ ਹੈ।
ਸਥਾਨਕ ਮੁਸਲਿਮ ਭਾਈਚਾਰੇ ਵੱਲੋਂ ਜੋ ਵੀ ਜਾਇਜ਼ ਮੰਗ ਉਨ੍ਹਾਂ ਨੂੰ ਭੇਜੀ ਜਾ ਰਹੀ ਹੈ ,
ਉਸ ਨੂੰ ਪਹਿਲ ਦੇ ਆਧਾਰ ਉੱਤੇ ਹੱਲ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਾਡਾ ਮੁੱਖ
ਕੰਮ ਮੁਸਲਿਮ ਭਾਈਚਾਰੇ ਨੂੰ ਕਬਰਸਤਾਨ ਉਪਲਬਧ ਕਰਵਾਉਣਾ ਅਤੇ ਮਸਜਿਦਾਂ ਦੀ ਬਿਹਤਰ
ਦੇਖਭਾਲ ਕਰਨਾ ਹੈ। ਕਬਰਸਤਾਨਾਂ ਦੀ ਚਾਰਦਵਾਰੀ ਤੋਂ ਲੈ ਕੇ ਮਸਜਿਦਾਂ ਦੇ ਸੁੰਦਰੀਕਰਨ
ਨੂੰ ਲੈ ਕੇ ਵੀ ਫ਼ੰਡ ਜਾਰੀ ਕੀਤਾ ਜਾ ਰਿਹਾ ਹੈ । ਏ.ਡੀ.ਜੀ.ਪੀ. ਐਮ.ਐਫ. ਫਾਰੁਕੀ ਨੇ
ਦੱਸਿਆ ਕਿ ਅਸੀਂ ਮਸਜਿਦ, ਕਬਰਸਤਾਨਾਂ ਦੇ ਨਾਲ-ਨਾਲ ਸਿੱਖਿਆ ਅਤੇ ਸਿਹਤ ਸਿਸਟਮ ਨੂੰ ਵੀ
ਅੱਪਡੇਟ ਕਰਨ ਲਈ ਲਗਾਤਾਰ ਕੰਮ ਕਰ ਰਹੇ ਹਾਂ। ਆਉਣ ਵਾਲੇ ਮਹੀਨਿਆਂ ਵਿੱਚ ਕਈ ਵੱਡੀਆਂ
ਯੋਜਨਾਵਾਂ ਦੇਖਣ ਨੂੰ ਮਿਲਣਗੀਆਂ।
- ਪੰਜਾਬ ਵਕਫ਼ ਬੋਰਡ ਦੇ ਵੱਲੋਂ ਨਾਭਾ ਵਿੱਚ ਮਸਜਿਦ ਉਪਰ 1.50 ਲੱਖ , ਪਿੰਡ ਉੱਚਾ
ਵਿੱਚ ਮਦੀਨਾ ਮਸਜਿਦ ਨੂੰ 2 ਲੱਖ , ਸੁਲੇਮਾਨਿਆ ਮਸਜਿਦ ਨੂੰ 1.50 ਲੱਖ ਰੁਪਏ ਦੀ
ਆਰਥਿਕ ਮਦਦ ਦਿੱਤੀ ਗਈ ਹੈ।
- ਅਕਸਾ ਮਸਜਿਦ, ਮਸਜਿਦ ਉਮਰ, ਉਸਮਾਨ ਮਸਜਿਦ, ਬਿਲਾਲ ਮਸਜਿਦ, ਮਸਜਿਦ -ਏ- ਬਿਲਾਲ,
ਉਮਰ ਮਸਜਿਦ, ਮਸਜਿਦ ਮੇਨ ਨੂੰ 6-6 ਹਜ਼ਾਰ ਰੁਪਏ ਦੀ ਮਹੀਨਾ ਏਡ ਜਾਰੀ ਕੀਤੀ ਜਾ ਰਹੀ
ਹੈ।
ਫ਼ੋਟੋ : ਏ.ਡੀ.ਜੀ.ਪੀ. ਐਮ.ਐਫ. ਫਾਰੁਕੀ