ਨਵਾਂਸ਼ਹਿਰ, 7 ਜੂਨ : ਵਧੀਕ ਡਿਪਟੀ ਕਮਿਸ਼ਨਰ (ਜਨਰਲ)-ਕਮ-ਐਡਜੂਕੇਟਿੰਗ ਅਫ਼ਸਰ (ਫੂਡ ਸੈਫਟੀ) ਸ੍ਰੀ ਰਾਜੀਵ ਵਰਮਾ ਦੀ ਅਦਾਲਤ ਵੱਲੋਂ ਨਿਰਮਾਤਾ ਕੰਪਨੀਆਂ, ਕਰਿਆਨਾ ਸਟੋਰਾਂ, ਬੇਕਰੀ, ਕੰਨਫੈਕਸ਼ਨਰੀ ਸਟੋਰਾਂ ਅਤੇ ਡੇਅਰੀਆਂ ਆਦਿ ਨੂੰ ਗੈਰਮਿਆਰੀ, ਐਕਸਪਾਇਰ ਅਤੇ ਮਿਸਬ੍ਰਾਂਡਡ ਵੱਖ-ਵੱਖ ਖਾਣ ਪੀਣ ਵਾਲੀਆਂ ਵਸਤਾਂ ਵੇਚਣ ਦੇ ਦੋਸ਼ ਅਧੀਨ 13 ਕੇਸਾਂ ਵਿੱਚ ਦੋਸ਼ੀਆਂ ਨੂੰ 1,26,000/- ਰੁਪਏ ਦਾ ਜੁਰਮਾਨਾ ਕੀਤਾ ਗਿਆ।
ਇਹ ਜੁਰਮਾਨੇ ਆਮ ਲੋਕਾਂ ਨੂੰ ਸਾਫ਼-ਸੁਥਰੀਆਂ ਅਤੇ ਉਚ-ਮਿਆਰੀ ਖਾਣ-ਪੀਣ ਵਾਲੀਆਂ ਵਸਤਾਂ ਉਪਲੱਬਧ ਕਰਵਾਉਣ ਦੇ ਮੰਤਵ ਨਾਲ ਫੂਡ ਸੇਫਟੀ ਟੀਮ ਵੱਲੋਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿੱਚ ਵਿੱਢੀ ਗਈ ਮੁਹਿੰਮ ਤਹਿਤ ਵੱਖ-ਵੱਖ ਫਰਮਾਂ ਤੋਂ ਸੈਂਪਲ ਭਰਨ ਉਪਰੰਤ ਜੋ ਸੈਂਪਲ ਗੈਰ-ਮਿਆਰੀ, ਮਿਆਦ ਪੁੱਗੇ ਅਤੇ ਮਿਸ-ਬ੍ਰਾਂਡਡ ਪਾਏ ਗਏ ਸਨ, ਉਨ੍ਹਾਂ ਦੇ ਖਿਲਾਫ਼ ਫੂਡ ਸੇਫ਼ਟੀ ਅਤੇ ਸਟੈਂਡਰਡ ਐਕਟ ਅਧੀਨ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਦੀ ਅਦਾਲਤ ਵਿੱਚ ਦਾਇਰ ਕੇਸਾਂ ਦੇ ਨਿਪਟਾਰੇ ਵਜੋਂ ਕੀਤੇ ਗਏ ਹਨ।
ਇਹ ਜਾਣਕਾਰੀ ਦਿੰਦਿਆਂ ਮਨੋਜ ਖੋਸਲਾ, ਸਹਾਇਕ ਕਮਿਸ਼ਨਰ ਫੂਡ, ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮੈਕਡੋਨਲਜ਼, ਘੁੱਗੀ ਜੰਕਸ਼ਨ ਬਲਾਚੌਰ ਨੂੰ ਆਈਸਕ੍ਰੀਮ ਦੇ ਸੈਂਪਲ ਸਬ-ਸਟੈਂਡਰਡ ਪਾਏ ਜਾਣ 'ਤੇ ਸਟੋਰ ਨੂੰ 3,000/- ਅਤੇ ਬਾਸਕਿਨ ਰੋਬਿਨ, ਘੁੱਗੀ ਜੰਕਸ਼ਨ ਬਲਾਚੌਰ ਨੂੰ ਆਈਸਕ੍ਰੀਮ ਦੇ ਸੈਂਪਲ ਸਬ-ਸਟੈਂਡਰਡ ਪਾਏ ਜਾਣ 'ਤੇ ਸਟੋਰ ਨੂੰ 3,000/-, ਨਿਰਵਾਨ ਡੇਅਰੀ, ਬਹਿਰਾਮ ਤੋਂ ਲਏ ਗਏ ਦੁੱਧ ਦੇ ਸੈਂਪਲ ਦੇ ਸਬ-ਸਟੈਂਡਰਡ ਪਾਏ ਜਾਣ 'ਤੇ ਸਟੋਰ ਨੂੰ 10,000/- , ਦਵਿੰਦਰ ਡੇਅਰੀ, ਬੰਗਾ ਤੋਂ ਲਏ ਗਏ ਦੁੱਧ ਦੇ ਸੈਂਪਲ ਦੇ ਸਬ-ਸਟੈਂਡਰਡ ਪਾਏ ਜਾਣ 'ਤੇ ਸਟੋਰ ਨੂੰ 5,000/-, ਜੈਅੰਬੇ ਕਨਫੈਕਸ਼ਨਰੀ ਬਲਾਚੌਰ ਤੋ ਲਏ ਗਏ ਗੱਚਕ ਦੇ ਸੈਂਪਲ ਮਿਸਬ੍ਰਾਂਡਡ ਪਾਏ ਜਾਣ 'ਤੇ 15,000/-, ਨਿਰਮਾਤਾ ਕੰਪਨੀ ਸ੍ਰੀ ਬਜਰੰਗ ਫੂਡ ਪ੍ਰੋਡਕਟ ਖੰਨਾ ਨੂੰ ਗੱਚਕ ਦੇ ਸੈਂਪਲ ਮਿਸਬ੍ਰਾਂਡਡ ਪਾਏ ਜਾਣ 'ਤੇ 10,000/-, ਪੰਜਾਬ ਸਵੀਟ ਸ਼ਾਪ, ਬੰਗਾ ਤੋਂ ਲਏ ਗਏ ਖੋਆ-ਬਰਫੀ ਦੇ ਸੈਂਪਲ ਦੇ ਸਬ-ਸਟੈਂਡਰਡ ਪਾਏ ਜਾਣ 'ਤੇ ਸਟੋਰ ਨੂੰ 10,000/-, ਮੰਗਲ ਫਰੂਟ ਐਂਡ ਜੂਸ ਬਾਰ, ਬੰਗਾ ਤੋਂ ਲਏ ਗਏ ਖਜੂਰ ਦੇ ਸੈਂਪਲ ਦੇ ਮਿਸਬ੍ਰਾਂਡਿਡ ਪਾਏ ਜਾਣ 'ਤੇ ਸਟੋਰ ਨੂੰ 10,000/-, ਫਰੈਂਡਸ ਬੇਕਰ ਕਟਾਰੀਆਂ ਤੋਂ ਲਏ ਗਏ ਚਾਵਲ ਦੇ ਸੈਂਪਲ ਦੇ ਮਿਸਬ੍ਰਾਂਡਡ ਪਾਏ ਜਾਣ 'ਤੇ ਸਟੋਰ ਨੂੰ 10,000/- ਅਤੇ ਬੋਆਇਲ ਬ੍ਰਦਰਸ ਕਰਿਆਨਾ ਸਟੋਰ ਤੋਂ ਲਏ ਗਏ ਨਾਰੀਅਲ ਫਲੀ ਦੇ ਸੈਂਪਲ ਦੇ ਮਿਸਬ੍ਰਾਂਡਡ ਪਾਏ ਜਾਣ 'ਤੇ ਸਟੋਰ ਨੂੰ 10,000 ਰੁਪਏ, ਰੋਹਿਤ ਟਰੇਡਿੰਗ ਕੰਪਨੀ ਸੰਧਵਾਂ ਤੋਂ ਲਏ ਗਏ ਵਨਸਪਤੀ ਦੇ ਸੈਂਪਲ ਵਿਚ ਪਾਬੰਦੀਸ਼ੁਦਾ ਤੱਤ ਪਾਏ ਜਾਣ ਅਤੇ ਸੌਂਫ ਦੇ ਸੈਂਪਲ ਮਿਸਬ੍ਰਾਂਡਡ ਪਾਏ ਜਾਣ 'ਤੇ ਸਟੋਰ ਨੂੰ 20,000/- ਮਨੀ ਸਵੀਟ ਸ਼ਾਪ, ਕਾਠਗੜ੍ਹ ਤੋਂ ਲਏ ਗਏ ਖੋਆ ਬਰਫੀ ਦੇ ਸੈਂਪਲ ਦੇ ਸਬ-ਸਟੈਂਡਰਡ ਪਾਏ ਜਾਣ 'ਤੇ ਸਟੋਰ ਨੂੰ 5,000/-, ਗਾਬਾਜੀ ਫੂਡੀਜ਼, ਰਾਹੋਂ ਤੋਂ ਲਏ ਗਏ ਫਰੋਜਨ ਡੈਜ਼ਰਟ ਦੇ ਸੈਂਪਲ ਦੇ ਸਬ-ਸਟੈਂਡਰਡ ਪਾਏ ਜਾਣ 'ਤੇ ਸਟੋਰ ਨੂੰ 10,000/- ਤੇ ਨਿਰਮਾਤਾ ਕੰਪਨੀ ਕਮਲ ਮਿਲਕ ਫੂਡ ਡੇਰਾਬਸੀ ਨੂੰ 5,000/- ਰੁਪਏ ਜੁਰਮਾਨਾ ਕੀਤਾ ਗਿਆ। ਮਨੋਜ ਖੋਸਲਾ ਨੇ ਇਹ ਵੀ ਕਿਹਾ ਕਿ ਉਪਰੋਕਤ ਫਰਮਾਂ/ਦੁਕਾਨਾਂ ਨੂੰ ਉਨ੍ਹਾਂ 'ਤੇ ਕੀਤੇ ਗਏ ਜੁਰਮਾਨੇ ਦੇ ਖਿਲਾਫ਼ ਟਿ੍ਰਬਿਊਨਲ ਵਿੱਚ ਅਪੀਲ ਕਰਨ ਦਾ ਹੱਕ ਵੀ ਹੈ।
ਫੂਡ ਸੇਫਟੀ ਅਫ਼ਸਰਾਂ ਸ੍ਰੀਮਤੀ ਸੰਗੀਤਾ ਸਹਿਦੇਵ ਅਤੇ ਦਿਨੇਸ਼ਜੋਤ ਸਿੰਘ ਨੇ ਦੱਸਿਆ ਕਿ ਜ਼ਿਲ੍ਹੇ ਵਿਚ ਖਾਣ-ਪੀਣ ਵਾਲੀਆਂ ਚੀਜਾਂ ਵਿੱਚ ਮਿਲਾਵਟ ਨੂੰ ਰੋਕਣ ਲਈ ਵੱਡੇ ਪੱਧਰ 'ਤੇ ਚੈਕਿੰਗ ਕੀਤੀ ਜਾ ਰਹੀ ਹੈ ਤਾਂ ਜੋ ਲੋਕਾਂ ਨੂੰ ਸਾਫ਼-ਸੁਥਰੀਆਂ ਅਤੇ ਮਿਲਾਵਟ ਰਹਿਤ ਖਾਣ-ਪੀਣ ਵਾਲੀਆਂ ਵਸਤਾਂ ਮਿਲ ਸਕਣ ਅਤੇ ਦੋਸ਼ੀਆਂ ਖਿਲਾਫ਼ ਫੂਡ ਸੇਫ਼ਟੀ ਐਕਟ ਅਧੀਨ ਸਖ਼ਤ ਕਾਰਵਾਈ ਕੀਤੀ ਜਾਵੇਗੀ।