ਸੁਆਹ ਦੀ ਸਮੱਸਿਆ ਬੰਦ ਕਰਨ ਲਈ ਜੂੰ ਦੀ ਤੋਰੇ ਚੱਲਦੇ ਕੰਮਾ 'ਤੇ ਪ੍ਰਗਟਾਈ ਨਰਾਜ਼ਗੀ
ਨਵਾਂਸ਼ਹਿਰ 13 ਜੂਨ : ਸਹਿਕਾਰੀ ਖੰਡ ਮਿੱਲ ਨਵਾਂਸ਼ਹਿਰ ਵਿਚ ਸਰਾਇਆ ਇੰਡਸਟਰੀਜ਼ ਲਿਮ: ਕੋਜੈਨਰੇਸ਼ਨ ਪਾਵਰ ਪਲਾਂਟ ਨੇ ਨਵਾਂਸ਼ਹਿਰ ਵਾਸੀਆਂ ਉੱਤੇ ਡਿੱਗਣ ਵਾਲੀ ਖ਼ਤਰਨਾਕ ਸੁਆਹ ਨੂੰ ਬੰਦ ਕਰਨ ਲਈ ਕੀਤੇ ਜਾ ਰਹੇ ਕੰਮ ਨੂੰ ਅਜੇ ਤੱਕ ਮੁਕੰਮਲ ਨਹੀਂ ਕੀਤਾ। ਇਹ ਗੱਲ ਉਸ ਵੇਲੇ ਸਾਹਮਣੇ ਆਈ ਜਦੋਂ ਲੋਕ ਸੰਘਰਸ਼ ਮੰਚ ਦੀ ਆਗੂ ਟੀਮ ਨੇ ਇਸਦਾ ਜਾਇਜ਼ਾ ਲੈਣ ਲਈ ਪਾਵਰ ਪਲਾਂਟ ਦਾ ਦੌਰਾ ਕੀਤਾ।ਮੰਚ ਦੇ ਆਗੂਆਂ ਨੇ ਸੁਆਹ ਬੰਦ ਕਰਨ ਦੇ ਜੂੰ ਦੀ ਚਾਲੇ ਚੱਲਦੇ ਕੰਮਾਂ ਉੱਤੇ ਨਰਾਜ਼ਗੀ ਦਾ ਪ੍ਰਗਟਾਵਾ ਕੀਤਾ ਹੈ। ਲੋਕ ਸੰਘਰਸ਼ ਮੰਚ ਨਵਾਂਸ਼ਹਿਰ ਦੇ ਕਨਵੀਨਰ ਜਸਬੀਰ ਦੀਪ ਨੇ ਦੱਸਿਆ ਕਿ ਸਹਿਕਾਰੀ ਖੰਡ ਮਿੱਲ ਦੀ ਗੰਨਾ ਪਿੜਾਈ ਦਾ ਕੰਮ 13 ਅਪ੍ਰੈਲ ਤੋਂ ਬੰਦ ਹੋ ਚੁੱਕਾ ਹੈ ਜਿਸਤੋਂ ਬਾਅਦ ਪਾਵਰ ਪਲਾਂਟ ਦੇ ਅਧਿਕਾਰੀਆਂ ਨੇ ਦੋ ਮਹੀਨੇ ਦੇ ਸਮੇਂ ਵਿੱਚ ਵੀ ਇਹ ਕੰਮ ਮੁਕੰਮਲ ਨਹੀਂ ਕੀਤਾ ਅਤੇ ਨਾ ਹੀ ਇਸ ਕੰਮ ਵਿੱਚ ਵਰਤੋਂ ਹੋਣ ਵਾਲੀ ਪੂਰੀ ਮਸ਼ੀਨਰੀ ਹੀ ਮੰਗਵਾਈ ਗਈ ਹੈ ਜਦਕਿ ਪਲਾਂਟ ਦੇ ਅਧਿਕਾਰੀ ਸਾਰੀ ਮਸ਼ੀਨਰੀ ਅਪ੍ਰੈਲ ਮਹੀਨੇ ਦੇ ਅੱਧ ਤੱਕ ਲਾਜ਼ਮੀ ਪਹੁੰਚ ਜਾਣ ਦੇ ਯਕੀਨ ਦਿਵਾਉਂਦੇ ਰਹੇ ਸਨ। ਨਵਾਂਸ਼ਹਿਰ ਵਾਸੀ ਇਸ ਸੁਆਹ ਨੂੰ ਬੰਦ ਕਰਨ ਦੀ ਮੰਗ ਨੂੰ ਲੈਕੇ ਕਰੀਬ ਚਾਰ ਮਹੀਨੇ ਲੰਮਾ ਸੰਘਰਸ਼ ਕਰ ਚੁੱਕੇ ਹਨ ਜਿਸ ਵਿੱਚ ਜਿਲਾ ਪ੍ਰਸ਼ਾਸਨ ਨੂੰ ਮਿਲਣਾ, ਪਾਵਰ ਪਲਾਂਟ ਅਤੇ ਖੰਡ ਮਿੱਲ ਅਧਿਕਾਰੀਆਂ ਨੂੰ ਮਿਲਣਾ,ਮੁਜਾਹਰੇ , ਪਾਵਰ ਪਲਾਂਟ ਦਾ ਘਿਰਾਓ ਅਤੇ ਧਰਨੇ ਲਾਉਣੇ ਸ਼ਾਮਲ ਹਨ।ਜਿਲਾ ਪ੍ਰਸ਼ਾਸਨ ,ਪਾਵਰ ਪਲਾਂਟ ਅਤੇ ਖੰਡ ਮਿੱਲ ਦੇ ਅਧਿਕਾਰੀ ਛੇਤੀ ਛੇਤੀ ਹੀ ਇਸ ਸਮੱਸਿਆ ਦੇ ਹੱਲ ਦੇ ਭਰੋਸੇ ਦਿਵਾਉਂਦੇ ਰਹੇ ਪਰ ਉਹਨਾਂ ਦੇ ਭਰੋਸੇ ਨਿਰੀ ਲਾਰੇਬਾਜੀ ਤੋਂ ਬਿਨਾਂ ਹੋਰ ਕੁੱਝ ਵੀ ਸਾਬਤ ਨਹੀਂ ਹੋਏ।ਹੁਣ ਪਾਵਰ ਪਲਾਂਟ ਦਾ ਪ੍ਰਧਾਨ ਬੰਦੋਉਪਾਧਿਆਏ ਕਹਿ ਰਿਹਾ ਹੈ ਕਿ ਰਹਿੰਦੀ ਮਸ਼ੀਨਰੀ ਵੀ ਛੇਤੀ ਹੀ ਪਲਾਂਟ ਵਿੱਚ ਪਹੁੰਚ ਜਾਵੇਗੀ ਅਤੇ ਕੰਮ ਮੁਕੰਮਲ ਕਰਕੇ ਇਕ ਮਹੀਨੇ ਦੇ ਵਿੱਚ ਵਿੱਚ ਫਾਈਨਲ ਟਰਾਇਲ ਕਰ ਲਿਆ ਜਾਵੇਗਾ। ਖੰਡ ਮਿੱਲ ਦੇ ਗੰਨਾ ਪਿੜਾਈ ਦੇ ਚੱਲਦੇ ਸੀਜ਼ਨ ਵਿੱਚ ਕਿਸਾਨ ਮਿੱਲ ਬੰਦ ਕਰਕੇ ਪਾਵਰ ਪਲਾਂਟ ਦੀ ਮੁਰੰਮਤ ਕਰਨ ਦਾ ਵਿਰੋਧ ਕਰਦੇ ਰਹੇ।ਕਿਸਾਨਾਂ ਦੀ ਗੰਨੇ ਦੀ ਸਮੱਸਿਆ ਨੂੰ ਲੋਕ ਸੰਘਰਸ਼ ਮੰਚ ਨੇ ਵੀ ਧਿਆਨ ਵਿੱਚ ਰੱਖਿਆ ਪਰ ਹੁਣ ਕਿਸਾਨਾਂ ਦੇ ਗੰਨੇ ਦੀ ਕੋਈ ਸਮੱਸਿਆ ਨਹੀਂ ਹੈ।ਉਹਨਾਂ ਕਿਹਾ ਕਿ ਲੋਕ ਸੰਘਰਸ਼ ਮੰਚ ਵੱਲੋਂ ਅਗਲੀ ਰਣਨੀਤੀ ਤੈਅ ਕਰਨ ਲਈ ਛੇਤੀਂ ਹੀ ਮੀਟਿੰਗ ਬੁਲਾਈ ਜਾਵੇਗੀ ਅਤੇ ਇਸ ਸਬੰਧੀ ਜਿਲਾ ਪ੍ਰਸ਼ਾਸਨ ਨੂੰ ਮਿਲਿਆ ਜਾਵੇਗਾ। ਅੱਜ ਪਾਵਰ ਪਲਾਂਟ ਦਾ ਦੌਰਾ ਕਰਨ ਵਾਲਿਆਂ ਵਿੱਚ ਸੁਤੰਤਰ ਕੁਮਾਰ,ਸੋਹਨ ਸਿੰਘ ਸਲੇਮਪੁਰੀ, ਪ੍ਰਿੰਸੀਪਲ ਬਿਕਰਮਜੀਤ ਸਿੰਘ,ਡਾਕਟਰ ਗੁਰਮਿੰਦਰ ਸਿੰਘ ਬਡਵਾਲ, ਸਤੀਸ਼ ਕੁਮਾਰ ਮੰਚ ਆਗੂ ਸ਼ਾਮਲ ਸਨ।
ਕੈਪਸ਼ਨ :ਪਾਵਰ ਪਲਾਂਟ ਦੇ ਦੌਰੇ ਸਮੇਂ ਲੋਕ ਸੰਘਰਸ਼ ਮੰਚ ਨਵਾਂਸ਼ਹਿਰ ਦੇ ਆਗੂ।