ਕ੍ਰਿਸ਼ੀ ਵਿਗਿਆਨ ਕੇਂਦਰ ਵਲੋਂ ‘ਪੁਰਾਤਨ ਅਤੇ ਨਵੀਨਤਮ ਤਕਨੀਕਾਂ ਰਾਹੀਂ ਕੱਪੜਿਆਂ ਦੀ ਸਾਜੋ-ਸਜਾਵਟ’ ਸੰਬੰਧੀ ਕਿੱਤਾ ਮੁੱਖੀ ਸਿਖਲਾਈ ਕੋਰਸ ਲਗਾਇਆ

ਨਵਾਂਸ਼ਹਿਰ, 16 ਜੂਨ: ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਅਤੇ ਭਾਰਤੀ ਖੇਤੀ ਖੋਜ ਸੰਸਥਾ, ਨਵੀਂ ਦਿੱਲੀ ਦੇ ਅਧੀਨ ਕਾਰਜਸ਼ੀਲ, ਕ੍ਰਿਸ਼ੀ ਵਿਗਿਆਨ ਕੇਂਦਰ, ਲੰਗੜੋਆ, ਸ਼ਹੀਦ ਭਗਤ ਸਿੰਘ ਨਗਰ ਵੱਲੋਂ 8 ਤੋਂ 14 ਜੂਨ, 2023 ਨੂੰ ਤੱਕ 'ਪੁਰਾਤਨ ਅਤੇ ਨਵੀਨਤਮ ਤਕਨੀਕਾਂ ਰਾਹੀਂ ਕੱਪੜਿਆਂ ਦੀ ਸਾਜੋ-ਸਜਾਵਟ' ਸੰਬੰਧੀ ਕਿੱਤਾ ਮੁੱਖੀ ਸਿਖਲਾਈ ਕੋਰਸ ਲਗਾਇਆ ਗਿਆ।ਸ ਸਿਖਲਾਈ ਕੋਰਸ ਵਿੱਚ ਭਾਗ ਲੈਣ ਵਾਲੇ ਸਿਖਿਆਰਥੀਆਂ ਦਾ ਡਾ. ਮਨਿੰਦਰ ਸਿੰਘ ਬੌਂਸ, ਸਹਿਯੋਗੀ ਨਿਰਦੇਸ਼ਕ (ਸਿਖਲਾਈ) ਨੇ ਸਵਾਗਤ ਕੀਤਾ ਅਤੇ ਨਾਲ ਹੀ ਇਸ ਸਿਖਲਾਈ ਲ਼ੈਣ ਉਪਰੰਤ ਇਸ ਨੂੰ ਕਿੱਤੇ ਵਜੋਂ ਅਪਨਾਉਣ ਲਈ ਵੀ ਪ੍ਰੇਰਿਆ। ਇਸ ਸਿਖਲਾਈ ਕੋਰਸ ਦੌਰਾਨ ਸਹਾਇਕ ਪ੍ਰੋਫੈਸਰ (ਗ੍ਰਹਿ ਵਿਗਿਆਨ) ਡਾ. ਸ਼ਿਖਾ ਮਹਾਜਨ ਨੇ ਸਿਖਿਆਰਥੀਆਂ ਨੂੰ ਫੈਬਰਿਕ ਪੇਂਟ, ਬਲਾਕ ਅਤੇ ਸਟੈਨਸਿਲ ਪ੍ਰਿੰਟਿੰਗ, ਫਰੀ ਹੈਂਡ ਪੇਟਿੰਗ ਅਤੇ ਵੱਖ-ਵੱਖ ਤਰ੍ਹਾਂ ਦੀਆਂ ਪੁਰਾਤਨ ਕਢਾਈਆਂ ਬਾਰੇ ਦੱਸਿਆ, ਜਿਨ੍ਹਾਂ ਦੀ ਵਰਤੋਂ ਅਸੀਂ ਘਰੇਲੂ ਅਤੇ ਵਪਾਰਕ ਉਪਯੋਗ ਵਸਤਾਂ ਜਿਵੇਂ ਕਿ ਸਰਾਹਣੇ, ਗੱਦੀਆਂ, ਪਰਸ, ਸੂਟ, ਟੇਬਲ ਅਤੇ ਸੋਫਾ ਕਵਰ, ਆਦਿ ਲਈ ਕਰ ਸਕਦੇ ਹਾਂ।ਉਨ੍ਹਾ ਦੱਸਿਆ ਕਿ ਇਸ ਕੋਰਸ ਦੋਰਾਨ ਸਿਖਿਆਰਥੀਆਂ ਨੂੰ ਇਹ ਵਸਤਾਂ ਤਿਆਰ ਕਰਨ ਉਪਰੰਤ ਇਨ੍ਹਾਂ ਨੂੰ ਵਪਾਰਕ ਪੱਧਰ 'ਤੇ ਵੇਚਣ ਸਬੰਧੀ ਵੀ ਜਾਣਕਾਰੀ ਦਿੱਤੀ ਗਈ।